ਤਾਜਾ ਖ਼ਬਰਾਂ


ਸਰਦੂਲ ਸਿਕੰਦਰ ਦੇ ਘਰ ਵੱਡੀ ਗਿਣਤੀ 'ਚ ਪੁੱਜਿਆ ਕਲਾਕਾਰਾਂ ਦਾ ਵੱਡਾ ਹਜੂਮ
. . .  1 minute ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਰਸਮਾਂ 'ਚ ਸ਼ਾਮਲ ਹੋਣ ਲਈ ਸੰਤਾ-ਬੰਤਾ, ਗੁਰਵਿੰਦਰ ਬਰਾੜ, ਸਚਿਵ ਆਹੂਜਾ...
ਕੇਂਦਰ ਸਰਕਾਰ ਵੱਲੋਂ ਅੰਨਦਾਤਾ ਕਿਸਾਨ ਨੂੰ ਅੱਤਵਾਦੀ ਕਹਿਣਾ ਅਤਿ ਨਿੰਦਣਯੋਗ-ਸੰਜੈ ਸਿੰਘ
. . .  10 minutes ago
ਨਾਭਾ, 25 ਫਰਵਰੀ (ਅਮਨਦੀਪ ਸਿੰਘ ਲਵਲੀ)- ਕੇਂਦਰ ਦੀ ਸਰਕਾਰ ਵਲੋਂ ਅੰਨਦਾਤਾ ਕਿਸਾਨ ਨੂੰ ਖ਼ਾਲਿਸਤਾਨੀ, ਪਾਕਿਸਤਾਨੀ, ਵੱਖਵਾਦੀ ਅਤੇ ਅੱਤਵਾਦੀ ਕਹਿ ਕੇ ਬਦਨਾਮ ਕੀਤੇ ਜਾਣਾ ਅਤਿ ਨਿੰਦਣਯੋਗ ਹੈ। ਇਹ ਵਿਚਾਰ...
ਭਾਰਤ ਲਿਆਂਦਾ ਜਾਵੇਗਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ, ਲੰਡਨ ਦੀ ਅਦਾਲਤ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ
. . .  16 minutes ago
ਲੰਡਨ, 25 ਫਰਵਰੀ- ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ 2 ਅਰਬ ਡਾਲਰ 'ਚ ਧੋਖਾਧੜੀ ਮਾਮਲੇ 'ਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਟੀਸ਼ਨ ਨੇ ਅੱਜ ਲੰਡਨ ਦੀ ਅਦਾਲਤ ਨੇ ਠੁਕਰਾ...
ਅਹਿਮਦਾਬਾਦ ਟੈਸਟ ਮੈਚ : ਭਾਰਤ ਦੀ ਟੀਮ ਪਹਿਲੀ ਪਾਰੀ ਦੌਰਾਨ 145 ਦੌੜਾਂ 'ਤੇ ਆਲ ਆਊਟ
. . .  26 minutes ago
ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਨੇ ਸਰਦੂਲ ਸਿਕੰਦਰ ਦੇ ਅਕਾਲ ਚਲਾਣੇ ਕਾਰਨ ਅਫ਼ਸੋਸ ਵਜੋਂ ਦੁਕਾਨਾਂ ਕੀਤੀਆਂ ਬੰਦ
. . .  28 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅਕਾਲ ਚਲਾਣੇ ਵਜੋਂ ਪਿੰਡ ਪਿੰਡ ਖੇੜੀ ਨੌਧ ਸਿੰਘ ਦੇ ਦੁਕਾਨਦਾਰਾਂ ਅੱਜ ਬੰਦ ਰੱਖੀਆਂ ਹਨ। ਦੱਸਣਯੋਗ ਹੈ ਕਿ ਹੁਣ ਤੋਂ...
ਪਿੰਡ ਭੜੀ ਵਿਖੇ ਪਹੁੰਚੀ ਸਰਦੂਲ ਸਿਕੰਦਰ ਸਿੰਘ ਦੀ ਅੰਤਿਮ ਯਾਤਰਾ
. . .  31 minutes ago
ਭੜੀ, 25 ਫਰਵਰੀ (ਭਰਪੂਰ ਸਿੰਘ ਹਵਾਰਾ)- ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਪਿੰਡ ਭੜੀ ਵਿਖੇ ਪਹੁੰਚ ਚੁੱਕੀ ਹੈ। ਇਸ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਅਹੁਦੇਦਾਰ...
ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਨਰਿੰਦਰ ਮੋਦੀ ਕੋਇੰਬਟੂਰ ਪਹੁੰਚੇ
. . .  54 minutes ago
ਕੋਇੰਬਟੂਰ, 25 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਤਾਮਿਲਨਾਡੂ ਦੇ ਕੋਇੰਬਟੂਰ ਪਹੁੰਚ ਗਏ...
ਸਰਦੂਲ ਸਿਕੰਦਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਏ ਗੁਰਦਾਸ ਮਾਨ ਅਤੇ ਭਗਵੰਤ ਮਾਨ
. . .  about 1 hour ago
ਖੰਨਾ, 25 ਫਰਵਰੀ- ਸਰਦੂਲ ਸਿਕੰਦਰ ਦੀਆਂ ਸਪੁਰਦ-ਏ-ਖਾਕ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਗੁਰਦਾਸ ਮਾਨ ਪਿੰਡ ਖੇੜੀ ਨੌਧ ਸਿੰਘ ਪਹੁੰਚੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਵੀ ਵੰਡਾਇਆ...
ਬਾਲ ਅਧਿਕਾਰ ਕਮਿਸ਼ਨ ਨੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲੈਣ ਦੀ ਪੰਜਾਬ ਸਰਕਾਰ ਨੂੰ ਕੀਤੀ ਸਿਫ਼ਾਰਿਸ਼
. . .  about 1 hour ago
ਚੰਡੀਗੜ੍ਹ, 25 ਫਰਵਰੀ- ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬੇ 'ਚ ਪ੍ਰੀ ਨਰਸਰੀ ਤੋਂ ਲੈ ਕੇ 8ਵੀਂ ਜਮਾਤ ਤੱਕ...
ਸੋਸ਼ਲ ਮੀਡੀਆ ਅਤੇ ਓ. ਟੀ. ਟੀ. ਪਲੇਟਫ਼ਾਰਮ ਲਈ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
. . .  about 1 hour ago
ਨਵੀਂ ਦਿੱਲੀ, 25 ਫਰਵਰੀ- ਭਾਰਤ ਸਰਕਾਰ ਨੇ ਅੱਜ ਸੋਸ਼ਲ ਮੀਡੀਆ ਓ. ਟੀ. ਟੀ. ਪਲੇਟਫ਼ਾਰਮਾਂ ਅਤੇ ਨਿਊਜ਼ ਪੋਰਟਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ...
ਤੇਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਵਲੋਂ ਕੋਟਕਪੂਰਾ 'ਚ ਰੋਸ ਪ੍ਰਦਰਸ਼ਨ
. . .  1 minute ago
ਕੋਟਕਪੂਰਾ, 25 ਫਰਵਰੀ (ਮੋਹਰ ਗਿੱਲ)- ਦਿਨ-ਬ-ਦਿਨ ਵਧ ਰਹੀਆਂ ਤੇਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਿਰੋਧ 'ਚ ਕੋਟਕਪੂਰਾ 'ਚ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਕੇਂਦਰ ਅਤੇ ਸੂਬਾ ਸਰਕਾਰਾਂ...
ਡਿਜੀਟਲ ਮੀਡੀਆ 'ਚ ਕੋਈ ਬੰਧਨ ਨਹੀਂ ਹੈ- ਪ੍ਰਕਾਸ਼ ਜਾਵੜੇਕਰ
. . .  about 2 hours ago
ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਵਰਗੀਕਰਨ ਹੋਵੇਗਾ- ਪ੍ਰਕਾਸ਼ ਜਾਵੜੇਕਰ
. . .  about 2 hours ago
ਪੈਰੇਂਟਲ ਲਾਕ ਦੀ ਸਹੂਲਤ ਦੇਣੀ ਪਏਗੀ- ਪ੍ਰਕਾਸ਼ ਜਾਵੜੇਕਰ
. . .  about 2 hours ago
3 ਮਹੀਨਿਆਂ 'ਚ ਕਾਨੂੰਨ ਲਾਗੂ ਕਰਾਂਗੇ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸਭ ਤੋਂ ਪਹਿਲਾਂ ਪੋਸਟ ਪਾਉਣ ਦੀ ਜਾਣਕਾਰੀ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਇਤਰਾਜ਼ਯੋਗ ਪੋਸਟ 24 ਘੰਟਿਆਂ 'ਚ ਹਟਾਉਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹਰ ਮਹੀਨੇ ਸ਼ਿਕਾਇਤ ਅਤੇ ਕਾਰਵਾਈ ਦੀ ਰਿਪੋਰਟ ਦੇਣੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨੀ ਪਏਗੀ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਯੂ., ਯੂ. ਏ. 7 ਅਤੇ ਯੂ. ਏ. 13 ਵਰਗੀਆਂ ਸ਼੍ਰੇਣੀਆਂ ਬਣਨਗੀਆਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਤਿੰਨ ਪੱਧਰ 'ਤੇ ਨਿਗਰਾਨੀ ਮੈਕੇਨਿਜ਼ਮ ਬਣੇਗਾ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਲਈ ਗਾਈਡਲਾਈਨਜ਼ ਤੈਅ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਸੋਸ਼ਲ ਮੀਡੀਆ ਦੀ ਵਰਤੋਂ ਅੱਤਵਾਦੀ ਵੀ ਕਰ ਰਹੇ ਹਨ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਦੇ ਵਿਰੁੱਧ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨਫ਼ਰਤ ਫੈਲਾਉਣ ਲਈ ਹੋ ਰਹੀ ਹੈ ਸੋਸ਼ਲ ਮੀਡੀਆ ਵਰਤੋਂ- ਰਵੀ ਸ਼ੰਕਰ ਪ੍ਰਸਾਦ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 14 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਮਾਨਸਾ

ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲ੍ਹੇ 'ਚ ਸੰਕੇਤਕ ਧਰਨੇ ਜਾਰੀ

ਮਾਨਸਾ, 27 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਤਿੰਨ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਐਕਟ 2020 ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਹਨ ਉੱਥੇ 59ਵੇਂ ਦਿਨ ਵੀ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ 'ਤੇ ਜ਼ਿਲ੍ਹੇ ਭਰ 'ਚ ਸੰਕੇਤਕ ਧਰਨੇ ਜਾਰੀ ਰੱਖੇ ਗਏ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਹਰਿਆਣਾ ਦੀ ਖੱਟਰ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਰੋਸ ਸੀ ਨਾ ਕਿ ਹਰਿਆਣਾ ਨਾਲ | ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ 'ਤੇ ਤਸ਼ੱਦਦ ਕਰ ਕੇ ਲੋਕ ਵਿਰੋਧੀ ਹੋਣ ਦਾ ਆਪਣਾ ਚਿਹਰਾ ਬੇਨਕਾਬ ਕੀਤਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ | ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਨੂੰ ਕਿਸਾਨ ਆਗੂ ਗੁਰਜੰਟ ਸਿੰਘ ਮਾਨਸਾ, ਰਾਜਵਿੰਦਰ ਸਿੰਘ ਰਾਣਾ, ਨਛੱਤਰ ਸਿੰਘ ਖੀਵਾ, ਗੁਰਵਿੰਦਰ ਸਿੰਘ ਨੰਦਗੜ੍ਹ, ਭਜਨ ਸਿੰਘ ਘੁੰਮਣ, ਬਿੰਦਰ ਅਲਖ ਆਦਿ ਨੇ ਸੰਬੋਧਨ ਕੀਤਾ |
ਬਣਾਂਵਾਲੀ ਤਾਪ ਘਰ ਅੱਗੇ ਪ੍ਰਦਰਸ਼ਨ-ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਅੱਗੇ ਰੋਸ ਪ੍ਰਗਟਾਇਆ | ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਤੱਕ ਕਾਰਪੋਰੇਟ ਘਰਾਣਿਆਂ ਦੇ ਉਦਯੋਗਾਂ ਤੇ ਹੋਰ ਅਦਾਰਿਆਂ ਅੱਗੇ ਰੋਸ ਧਰਨੇ ਜਾਰੀ ਰਹਿਣਗੇ | ਇਸ ਮੌਕੇ ਨੰਦ ਸਿੰਘ ਝੇਰਿਆਂਵਾਲੀ, ਜੱਗਾ ਸਿੰਘ ਬਹਿਮਣ ਨੇ ਸੰਬੋਧਨ ਕੀਤਾ |
ਭਲਕੇ ਤੋਂ ਖੱਟਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ
ਸੀ. ਪੀ. ਆਈ. (ਐਮ. ਐਲ.) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ 28 ਨਵੰਬਰ ਤੋਂ 5 ਦਸੰਬਰ ਤੱਕ ਪੰਜਾਬ ਭਰ 'ਚ ਹਰਿਆਣਾ ਦੀ ਖੱਟਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ | ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ, ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ 'ਤੇ ਤਸ਼ੱਦਦ ਕਰ ਕੇ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਕੀਤਾ ਹੈ |
ਲਾਠੀਚਾਰਜ ਦੀ ਨਿਖੇਧੀ
ਪਾਵਰਕਾਮ ਇੰਪਲਾਈਜ਼ ਫੈਡਰੇਸ਼ਨ ਨੇ ਦਿੱਲੀ ਧਰਨੇ ਲਈ ਰਵਾਨਾ ਹੋਏ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਵੱਖ-ਵੱਖ ਥਾਵਾਂ 'ਤੇ ਕੀਤੇ ਲਾਠੀਚਾਰਜ ਅਤੇ ਮਾਰੀਆਂ ਪਾਣੀਆਂ ਦੀਆਂ ਬੁਛਾਰਾਂ ਦੀ ਨਿੰਦਾ ਕਰਦਿਆਂ ਸੰਘਰਸ਼ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ | ਜਥੇਬੰਦੀ ਦੇ ਸਰਕਲ ਪ੍ਰਧਾਨ ਬਲਦੇਵ ਸਿੰਘ ਮੰਡਾਲੀ, ਮੰਡਲ ਆਗੂ ਗੁਰਦਰਸ਼ਨ ਟਾਹਲੀਆਂ, ਗੁਰਦਿੱਤ ਸਿੰਘ, ਕਰਤਾਰ ਸਿੰਘ, ਵਰਿੰਦਰ ਲਾਡੀ, ਅਮਰੀਕ ਸਿੰਘ ਅਤੇ ਸਤਵੀਰ ਸਿੰਘ ਆਦਿ ਨੇ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ 'ਚ ਡਟ ਕੇ ਖੜੇ ਹਨ |
ਰਿਲਾਇੰਸ ਪੰਪ 'ਤੇ ਮੋਰਚਾ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ-ਸਥਾਨਕ ਰਿਲਾਇੰਸ ਤੇਲ ਪੰਪ 'ਤੇ ਕਿਸਾਨਾਂ ਦਾ ਮੋਰਚਾ ਜਾਰੀ ਹੈ | ਕਿਸਾਨ ਆਗੂ ਸੁਖਦੇਵ ਸਿੰਘ ਬੋੜਾਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਸੰਪਤੀ ਆਪਣੇ ਜੋਟੀਦਾਰ ਕਾਰਪੋਰੇਟ ਸਰਮਾਏਦਾਰਾਂ ਨੂੰ ਖੁੱਲ੍ਹੀਆਂ ਰਿਆਇਤਾਂ ਦੇ ਕੇ ਲੁਟਾ ਰਹੀ ਹੈ | ਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਵਾਪਸ ਕਰਨ ਤੱਕ ਸੰਘਰਸ਼ ਜਾਰੀ ਰਹੇਗਾ | ਧਰਨੇ ਨੂੰ ਜਸਕਰਨ ਸਿੰਘ ਸ਼ੇਰਖਾਂ ਵਾਲਾ, ਮਹਿੰਦਰ ਸਿੰਘ ਗੁੜੱਦੀ, ਜਸਵੰਤ ਸਿੰਘ ਬੀਰੋਕੇ, ਅਮਰੀਕ ਸਿੰਘ ਮੰਦਰਾਂ, ਚਿੜੀਆ ਸਿੰਘ ਗੁਰਨੇ ਨੇ ਵੀ ਸੰਬੋਧਨ ਕੀਤਾ |
ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ, ਜੀਵਨ ਸ਼ਰਮਾ ਅਨੁਸਾਰ-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਪੰਪ ਦਾ ਘਿਰਾਓ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕੇਂਦਰ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਪਰ ਕਿਸਾਨ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਚਰਨਜੀਤ ਸਿੰਘ ਬਹਾਦਰਪੁਰ, ਸੁਖਦੇਵ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਗੋਰਖਨਾਥ, ਬਲਵੀਰ ਕੌਰ ਬਹਾਦਰਪੁਰ, ਕਾਕਾ ਸਿੰਘ ਗੋਰਖਨਾਥ ਨੇ ਸੰਬੋਧਨ ਕੀਤਾ |
ਕਿਸਾਨ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਿਚ ਰੋਸ ਜਾਰੀ ਹੈ | ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣੇ ਵਿਚ ਕਿਸਾਨਾਂ 'ਤੇ ਕੀਤਾ ਤਸ਼ੱਦਦ ਬੇਹੱਦ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਕਿਸਾਨ ਹੁਣ ਖੇਤੀ ਸੰਬੰਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਮੁੜਨਗੇ | ਇਸ ਮੌਕੇ ਸਵਰਨ ਸਿੰਘ ਬੋੜਾਵਾਲ, ਦਰਸ਼ਨ ਸਿੰਘ ਮਘਾਣੀਆਂ, ਜੁਗਰਾਜ ਸਿੰਘ ਰੰਘੜਿਆਲ, ਸਾਉਣ ਸਿੰਘ ਦਿਆਲਪੁਰਾ, ਜਸਕਰਨ ਸਿੰਘ ਬਾਵਾ, ਭੀਮ ਸਿੰਘ ਮੰਡੇਰ, ਗੁਰਦੇਵ ਸਿੰਘ ਬਹਾਦਰਪੁਰ, ਨਾਇਬ ਸਿੰਘ ਕੱਲਰੀਆਂ, ਜਗਰੂਪ ਸਿੰਘ ਮੰਘਾਣੀਆਂ ਨੇ ਸੰਬੋਧਨ ਕੀਤਾ |

ਮਾਨਸਾ ਜ਼ਿਲ੍ਹੇ 'ਚ 6 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ-9 ਸਿਹਤਯਾਬ ਹੋਏ

ਮਾਨਸਾ, 27 ਨਵੰਬਰ (ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਅੱਜ 6 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ 9 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਲਏ ਗਏ 1116 ਨਮੂਨਿਆਂ ਸਮੇਤ ਕੁੱਲ ਗਿਣਤੀ 55,834 ਹੋ ਗਈ ਹੈ | ਜ਼ਿਲੇ੍ਹ 'ਚ ਪਾਜ਼ੀਟਿਵ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ 750 ਸਾਲਾ ਜਨਮ ਦਿਵਸ ਮਨਾਇਆ

ਭੀਖੀ, 27 ਨਵੰਬਰ (ਗੁਰਿੰਦਰ ਸਿੰਘ ਔਲਖ)- ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਵੈੱਲਫੇਅਰ ਸਭਾ ਭੀਖੀ ਵੱਲੋਂ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਦਾ 750ਵਾਂ ਜਨਮ ਦਿਵਸ ਸਥਾਨਕ ਬਾਬਾ ਨਾਮਦੇਵ ਭਵਨ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ-ਫੇਰੀ ਕੱਢੀ

ਰਾਮਾਂ ਮੰਡੀ, 27 ਨਵੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਗੁਰਦੁਆਰਾ ਸਿੰਘ ਸਭਾ ਦੀ ਸਮੂਹ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਗੁਰਦੁਆਰਾ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਸਹਿਯੋਗ ...

ਪੂਰੀ ਖ਼ਬਰ »

ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 'ਸ਼ਹੀਦੀ ਦਿਵਸ' ਮਨਾਇਆ

ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਐਨ. ਐਸ. ਐਸ. ਵਿਭਾਗ, ਸੋਸ਼ਲ ਸਾਇੰਸ ਐਸੋਸੀਏਸ਼ਨ ਤੇ ਲਿਟਰੇਰੀ ਕਲੱਬ ਦੇ ਸਹਿਯੋਗ ਸਦਕਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 'ਸ਼ਹੀਦੀ ਦਿਵਸ' ਮਨਾਇਆ ਗਿਆ ¢ ...

ਪੂਰੀ ਖ਼ਬਰ »

ਕਾਰਗਿਲ ਜੰਗ ਦੇ ਸ਼ਹੀਦ ਨਾਇਕ ਨਿਰਮਲ ਸਿੰਘ ਕਰ ਕੇ ਵਿਸ਼ੇਸ਼ ਪਹਿਚਾਣ ਰੱਖਦਾ ਹੈ ਪਿੰਡ ਕੁਸਲਾ

ਪ੍ਰਕਾਸ਼ ਸਿੰਘ ਜ਼ੈਲਦਾਰ 98727-99780 ਸਰਦੂਲਗੜ੍ਹ, 27 ਨਵੰਬਰ- ਕਈ ਸੌ ਸਾਲ ਪਹਿਲਾਂ ਹੋਂਦ 'ਚ ਆਇਆ ਪਿੰਡ ਕੁਸਲਾ ਸਿਰਸਾ-ਮਾਨਸਾ ਮੁੱਖ ਸੜਕ ਦੇ ਜਟਾਣਾ ਕੈਂਚੀਆਂ ਤੋਂ 8 ਕਿੱਲੋਮੀਟਰ ਦੂਰੀ 'ਤੇ ਉੱਤਰ-ਪੱਛਮ ਦਿਸ਼ਾ 'ਚ 2 ਨਹਿਰਾਂ ਦੇ ਵਿਚਕਾਰ ਵਸਿਆ ਹੋਇਆ ਹੈ ਜਿਸ ਕਰ ਕੇ ਇਲਾਕੇ ...

ਪੂਰੀ ਖ਼ਬਰ »

ਪੀ ਆਰ ਟੀ ਸੀ ਬਠਿੰਡਾ ਡਿਪੂ 'ਚ ਕੋਰੋਨਾ ਨੇ ਦਿੱਤੀ ਦਸਤਕ, 4 ਮੁਲਾਜ਼ਮ ਪਾਜ਼ੀਟਿਵ

ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕੋਰੋਨਾ ਵਾਇਰਸ ਦਾ ਫੈਲਾਅ ਮੁੜ ਵਧਣ ਲੱਗਿਆ ਹੈ | ਅੱਜ ਪੀ ਆਰ ਟੀ ਸੀ ਬਠਿੰਡਾ ਡਿਪੂ ਵਿਚ ਕੋਰੋਨਾ ਨੇ ਦਸਤਕ ਦਿੱਤੀ, ਜਿੱਥੇ 4 ਜਣੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਇਸ ਤੋਂ ਇਲਾਵਾ ਬਠਿੰਡਾ ਛਾਉਣੀ ਵਿਚ ਵੀ 4 ਵਿਅਕਤੀ ...

ਪੂਰੀ ਖ਼ਬਰ »

ਮਾਮਲੇ ਦੀ ਪੂਰੀ ਰਿਪੋਰਟ 20 ਦਿਨਾਂ 'ਚ ਭੇਜਣ ਦੀ ਤਾਕੀਦ

ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਬਲੱਡ ਬੈਂਕ ਮਾਮਲੇ ਦਾ ਲਿਆ ਸਖ਼ਤ ਨੋਟਿਸ

ਬਠਿੰਡਾ, 27 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਬਲੱਡ ਬੈਂਕ ਬਠਿੰਡਾ ਵਿਚ ਥੈਲੇਸੀਮੀਆ ਪੀੜ੍ਹਤ ਬੱਚਿਆਂ ਅਤੇ ਇੱਕ ਔਰਤ ਨੂੰ ਐਚ ਆਈ ਵੀ ਪਾਜ਼ੀਟਿਵ ਖ਼ੂਨ ਚੜ੍ਹਾਏ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਜਿੱਥੇ ਸਿਵਲ ਹਸਪਤਾਲ ਦੇ ...

ਪੂਰੀ ਖ਼ਬਰ »

ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ

ਝੁਨੀਰ, 27 ਨਵੰਬਰ (ਰਮਨਦੀਪ ਸਿੰਘ ਸੰਧੂ)- ਸਥਾਨਕ ਸਬ ਤਹਿਸੀਲ ਵਿਖੇ ਇੰਟਰਨੈੱਟ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਆਮ ਲੋਕ ਪ੍ਰੇਸ਼ਾਨ ਹਨ | ਕਈ ਦਿਨਾਂ ਤੋਂ ਇੰਟਰਨੈੱਟ ਨਾ ਚੱਲਣ ਕਾਰਨ ਇਲਾਕੇ ਭਰ ਦੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਜਾਣਾ ਪੈ ਰਿਹਾ ਹੈ | ...

ਪੂਰੀ ਖ਼ਬਰ »

ਮਿੱਠੂ ਸਿੰਘ ਕਾਹਨੇਕੇ ਨੰੂ ਕਾਰਜਕਾਰਨੀ ਮੈਂਬਰ ਬਣਾਉਣ 'ਤੇ ਕੀਤਾ ਸਵਾਗਤ

ਮਾਨਸਾ, 27 ਨਵੰਬਰ (ਸਟਾਫ਼ ਰਿਪੋਰਟਰ)- ਮਾਨਸਾ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਦਲ (ਡੀ) ਦੇ ਆਗੂ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੰੂ ਐਸ. ਜੀ. ਪੀ. ਸੀ. 'ਚ ਕਾਰਜਕਾਰੀ ਮੈਂਬਰ ਚੁਣੇ ਜਾਣ 'ਤੇ ਜਿੱਥੇ ਪਾਰਟੀ ਆਗੂਆਂ ਤੇ ਵਰਕਰਾਂ ...

ਪੂਰੀ ਖ਼ਬਰ »

ਦਿਲ ਫ਼ੇਲ੍ਹ ਹੋ ਜਾਣ ਕਾਰਨ ਟਰੱਕ ਡਰਾਈਵਰ ਦੀ ਮੌਤ

ਬਠਿੰਡਾ, 27 ਨਵੰਬਰ (ਅਵਤਾਰ ਸਿੰਘ)- ਸਥਾਨਕ ਮਾਨਸਾ ਰੋਡ 'ਤੇ ਅੰਡਰ ਬਿ੍ਜ ਕੋਲ ਭਿਆਨਕ ਹਾਦਸਾ ਹੰੁਦੇ ਹੁੰਦੇ ਬਚਾਅ ਹੋ ਗਿਆ ਜਦਕਿ ਟਰੱਕ ਡਰਾਈਵਰ ਦੀ ਅਚਾਨਕ ਹੀ ਤਬੀਅਤ ਖ਼ਰਾਬ ਹੋ ਗਈ ਤਾਂ ਉਸ ਨੇ ਟਰੱਕ ਨੂੰ ਪਾਸੇ ਖੜ੍ਹਾ ਕਰ ਦਿੱਤਾ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ | ...

ਪੂਰੀ ਖ਼ਬਰ »

ਕਿਸਾਨੀ ਸੰਘਰਸ਼ ਦੇ ਜਜ਼ਬੇ ਅੱਗੇ ਬੌਨੀਆਂ ਪਈਆਂ ਸਰਕਾਰੀ ਰੋਕਾਂ-ਕਿਸਾਨ ਖ਼ਾਲਸਾਈ ਜੈਕਾਰਿਆਂ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਪੁੱਜੇ ਦਿੱਲੀ

ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ਾਂ ਦੇ ਰਾਹਾਂ 'ਤੇ ਚੱਲ ਰਹੇ ਕਿਸਾਨਾਂ ਵਲੋਂ ਦਿੱਲੀ ਕੂਚ ਦੌਰਾਨ ਹਰਿਆਣਾ ਸਰਕਾਰ ਵਲੋਂ ਮਿੱਥ ਕੇ ਡਾਹੀਆਂ ਗਈਆਂ ਸਾਰੀਆਂ ਰੋਕਾਂ ਨੂੰ ਕਿਸਾਨਾਂ ...

ਪੂਰੀ ਖ਼ਬਰ »

ਰਾਮਪੁਰਾ ਰੇਲਵੇ ਸਟੇਸ਼ਨ 'ਤੇ ਪੱਕਾ ਮੋਰਚਾ ਜਾਰੀ

ਰਾਮਪੁਰਾ ਫੂਲ, 27 ਨਵੰਬਰ (ਗੁਰਮੇਲ ਸਿੰਘ ਵਿਰਦੀ)- ਸਥਾਨਕ ਰੇਲਵੇ ਸਟੇਸ਼ਨ 'ਤੇ ਲੱਗਾ ਕਿਸਾਨਾਂ ਦਾ ਪੱਕਾ ਮੋਰਚਾ 58ਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਵਾ, ਪੈਨਸ਼ਨਰ ਐਸੋਸੀਏਸ਼ਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਗੁਰਦੁਆਰਾ ਸਾਹਿਬ ਬਾਬਾ ਗੁੱਦੜ ਸਿੰਘ ਜੀ (ਕਿਲ੍ਹਾ ਮੁਬਾਰਕ ਗੁਰਦੁਆਰਾ) ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

194 ਸਹਿਕਾਰੀ ਸਭਾਵਾਂ ਰਾਹੀਂ ਕਰੀਬ 8800 ਮੈਂਬਰਾਂ ਨੂੰ ਵੰਡੀ ਜਾ ਰਹੀ ਹੈ ਖਾਦ

ਬਠਿੰਡਾ, 27 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਰੇਲ ਆਵਾਜਾਈ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਤੱਕ ਖਾਦ ਪੁੱਜਣ ਨਾਲ ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ¢ ਪਿਛਲੇ ਕੁਝ ਦਿਨਾਂ ਦੌਰਾਨ ਮਾਲ ਗੱਡੀਆਂ ਰਾਹੀਂ ...

ਪੂਰੀ ਖ਼ਬਰ »

ਕਿਸਾਨਾਂ ਦੇ ਹੱਕ ਵਿਚ ਬਾਰ ਐਸੋਸੀਏਸ਼ਨ ਨੇ ਕੀਤੀ ਹੜਤਾਲ ਤਸ਼ੱਦਦ ਦੇ ਵਿਰੋਧ ਵਜੋਂ ਰੱਖਿਆ ਕੰਮ ਬੰਦ

ਤਲਵੰਡੀ ਸਾਬੋ, 27 ਨਵੰਬਰ (ਰਣਜੀਤ ਸਿੰਘ ਰਾਜੂ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਰੋਕਣ ਦੇ ਮਨੋਰਥ ਨਾਲ ਉਨ੍ਹਾਂ 'ਤੇ ਕੀਤੇ ਤਸ਼ੱਦਦ ਦੇ ਵਿਰੋਧ 'ਚ ਅੱਜ ਸਥਾਨਕ ਬਾਰ ਐਸੋਸੀਏਸ਼ਨ ਨੇ ਕਿਸਾਨਾਂ ਦੇ ...

ਪੂਰੀ ਖ਼ਬਰ »

ਸਰਕਾਰੀ ਡਾਕਟਰਾਂ ਨੇ ਕਿਸਾਨਾਂ ਦੇ ਹੱਕ 'ਚ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 27 ਨਵੰਬਰ (ਅਵਤਾਰ ਸਿੰਘ)- ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀ, ਮੈਡੀਕਲ ਅਫ਼ਸਰ, ਦਰਜਾ ਚਾਰ ਵਲੋਂ ਗੁਰਮੇਲ ਸਿੰਘ ਦੀ ਅਗਵਾਈ ਵਿਚ ਸਿਵਲ ਹਸਪਤਾਲ ਵਿਚ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨਾਂ ਦੇ ਹੱਕ ਵਿਚ ਡਟ ਕੇ ਖੜ੍ਹਦੇ ਹੋਏ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 3 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ

ਬਠਿੰਡਾ, 27 ਨਵੰਬਰ (ਅਵਤਾਰ ਸਿੰਘ)- ਕੋਰੋਨਾ ਪਾਜ਼ੀਟਿਵ ਰਾਜ ਕੁਮਾਰ (60) ਪੁੱਤਰ ਹੰਸ ਰਾਜ ਨਿਵਾਸੀ ਮੌੜ ਮੰਡੀ ਜੋ ਕਿ ਬਠਿੰਡਾ ਦੇ ਸਥਿਤ ਪ੍ਰਾਈਵੇਟ ਹਸਪਤਾਲ ਵਿਚ 23 ਨਵੰਬਰ ਤੋਂ ਦਾਖ਼ਲ ਸੀ, ਦੀ ਬੀਤੀ ਰਾਤ 26/27 ਦੀ ਦਰਮਿਆਨੀ ਰਾਤ ਮੌਤ ਹੋ ਗਈ | ਪ੍ਰਸ਼ਾਸਨ ਵਲੋਂ ਇਸ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX