ਫਤਿਆਬਾਦ, 29 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਇਤਿਹਾਸਕ ਕਸਬਾ ਫਤਿਆਬਾਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਤੋਂ ਸਜਾਇਆ ਗਿਆ | ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ | ਇਹ ਨਗਰ ਕੀਰਤਨ ਕਸਬਾ ਫਤਿਆਬਾਦ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਲੜਕੀਆਂ ਵਾਲੇ ਸਕੂਲ ਪੁੱਜਾ, ਜਿੱਥੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਸੁਣਾਇਆ | ਗੁਰੂ ਅਮਰਦਾਸ ਸੇਵਕ ਜਥੇ ਤੋਂ ਇਲਾਵਾ ਕਸਬੇ ਦੇ ਬਾਜ਼ਾਰਾਂ ਵਿਚ ਨਗਰ ਨਿਵਾਸੀਆਂ ਨੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਉਲ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਜਗਜੀਤ ਸਿੰਘ ਕਾਲੂ, ਬਸੰਤ ਸਿੰਘ ਮੈਂਬਰ, ਸੰਦੀਪ ਸਿੰਘ, ਸੁਰਿੰਦਰ ਸਿੰਘ ਛਿੰਦਾ, ਬਲਦੇਵ ਸਿੰਘ ਸ਼ੈਲਰ ਵਾਲੇ, ਭੁਪਿੰਦਰ ਸਿੰਘ ਟੀਟੂ, ਪਿ੍ਸੀਪਲ ਨਿਰਮਲ ਸਿੰਘ, ਪ੍ਰਧਾਨ ਪ੍ਰਮਜੀਤ ਸਿੰਘ ਦਿਉਲ, ਬੇਅੰਤ ਸਿੰਘ ਪੰਪ ਵਾਲੇ, ਕੁਲਜੀਤ ਸਿੰਘ ਥਿੰਦ, ਕਸ਼ਮੀਰ ਸਿੰਘ ਸਹੋਤਾ, ਮੰਗਲ ਸਿੰਘ ਵਪਾਰੀ, ਅਵਤਾਰ ਸਿੰਘ ਪਟਿਆਲਾ, ਬਲਜੀਤ ਸਿੰਘ ਕਾਮਰੇਡ, ਹਰਦੀਪ ਸਿੰਘ ਭੱਲਾ, ਅੰਮਿ੍ਤਪਾਲ ਸਿੰਘ, ਹਰਜੀਤ ਸਿੰਘ ਕਲਸੀ, ਅਸ਼ੋਕ ਮਹਾਸ਼ਾ, ਰਾਜਿੰਦਰ ਸਿੰਘ ਰਾਜੂ ਤੋਂ ਇਲਾਵਾ ਹੈੱਡ ਗ੍ਰੰਥੀ ਗਿਆਨੀ ਜਸਕਰਨ ਸਿੰਘ, ਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਗਿਆਨੀ ਕਰਮ ਸਿੰਘ ਸਾਹਨੀ, ਹਰਪਾਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਹਾਜ਼ਰੀ ਭਰੀ |
ਗੋਇੰਦਵਾਲ ਸਾਹਿਬ, (ਸਕੱਤਰ ਸਿੰਘ ਅਟਵਾਲ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸੰਗਤਾਂ ਵਲੋਂ ਮਨਾਇਆ ਗਿਆ | ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਭਾਈ ਨਿਹਾਲ ਸਿੰਘ ਵਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਗੁਰਦੁਆਰਾ ਬਾਉਲੀ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਨਗਰ ਦੀ ਪਰਕਰਮਾ ਲਈ ਰਵਾਨਾ ਹੋਇਆ | ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ, ਜਥੇਦਾਰ ਪ੍ਰੇਮ ਸਿੰਘ ਪੰਨੰੂ ਅਤੇ ਹੈੱਡ ਗ੍ਰੰਥੀ ਭਾਈ ਕੁਲਵੰਤ ਸਿੰਘ ਵਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਬਾਉਲੀ ਸਾਹਿਬ ਪੁੱਜੀਆਂ ਤੇ ਨਤਮਸਤਕ ਹੋਈਆਂ | ਸੰਗਤਾਂ 'ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ' ਦਾ ਜਾਪ ਕਰਦੀਆਂ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ | ਇਸ ਨਗਰ ਕੀਰਤਨ ਵਿਚ ਸਕੂਲੀ ਬੱਚੇ, ਗਤਕਾ ਪਾਰਟੀਆਂ, ਬੈਂਡ ਪਾਰਟੀਆਂ, ਸ਼ਬਦ ਗਾਇਨ ਜਥਿਆਂ ਨੇ ਨਗਰ ਕੀਰਤਨ ਦੀਆਂ ਰੌਣਕਾਂ ਵਿਚ ਵਾਧਾ ਕੀਤਾ | ਨਗਰ ਕੀਰਤਨ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕੀਤੇ ਗਏ ਅਤੇ ਕਸਬੇ ਦੇ ਵੱਖ ਵੱਖ ਪੜਾਵਾਂ ਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਵੀ ਕੀਤਾ ਗਿਆ | ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸੰਪੰਨ ਹੋਇਆ | ਇਸ ਮੌਕੇ ਮੀਤ ਮੈਨੇਜਰ ਸਰਬਜੀਤ ਸਿੰਘ, ਹੈੱਡ ਗ੍ਰੰਥੀ ਕੁਲਵੰਤ ਸਿੰਘ, ਗ੍ਰੰਥੀ ਰਣਜੀਤ ਸਿੰਘ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਮੈਂਬਰ ਵਰਿੰਦਰ ਜੋਤੀ, ਸੁਖਦੇਵ ਸਿੰਘ, ਪ੍ਰੀਤਮ ਸਿੰਘ ਖਜ਼ਾਨਚੀ, ਭਗਵੰਤ ਸਿੰਘ, ਰਛਪਾਲ ਸਿੰਘ ਰਾਣੀਵਲਾਹ, ਜੈਮਲ ਸਿੰਘ ਜਾਮਾਰਾਏ, ਪ੍ਰਗਟ ਸਿੰਘ ਵੈਰੋਵਾਲ, ਸੂਬੇਦਾਰ ਈਸ਼ਰ ਸਿੰਘ ਤੇ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪ੍ਰਕਾਸ਼ ਪੁਰਬ 'ਤੇ ਸਮਾਗਮ ਕਰਵਾਇਆ
ਸਰਹਾਲੀ ਕਲਾਂ, (ਅਜੇ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਪਿੰਡ ਸੁਹਾਵਾ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵੀਡੀਓ ਕਾਨਫਰੰਸ ਰਾਹੀ ਵਿਦਿਆਰਥੀਆਂ, ਵਿਦਿਆਰਥਣਾਂ ਦੇ ਨਾਲ ਮਾਪਿਆਂ ਤੇ ਸਮੂਹ ਸਟਾਫ਼ ਨੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਸਰਵਣ ਕੀਤਾ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਸਮੂਹ ਸੰਗਤ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ, ਉਪਰੰਤ ਸਟਾਫ਼ ਤੇ ਸੰਗਤ ਨੂੰ ਲੰਗਰ ਵਰਤਾਇਆ ਗਿਆ | ਇਸ ਦੌਰਾਨ ਸਟਾਫ਼ ਤੇ ਵਿਦਿਆਰਥੀ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਪਾਠ ਤੇ ਕੀਰਤਨ ਦਾ ਅਨੰਦ ਮਾਣਿਆ | ਸਕੂਲ ਦੇ ਡਾਇਰੈਕਟਰ ਐੱਸ. ਕੇ. ਦੁੱਗਲ ਅਤੇ ਪਿ੍ੰਸੀਪਲ ਅਨੂੰ ਭਾਰਦਵਾਜ ਨੇ ਹਾਜ਼ਰ ਸੰਗਤ ਅਤੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਦੱਸੇ ਹੋਏ ਸਿਧਾਂਤਾ ਤੇ ਚੱਲਣ ਦੀ ਪ੍ਰੇਰਨਾ ਦਿਤੀ | ਇਸ ਮੌਕੇ ਮਨਦੀਪ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਜਰਮਨਜੀਤ ਸਿੰਘ, ਯੋਗੇਸ਼ ਕੁਮਾਰ, ਪ੍ਰਦੀਪ ਕੁਮਾਰ,ਮੈਡਮ ਬੇਵੀ ਮਹਿਰਾ, ਪ੍ਰਭਜੋਤ ਕੌਰ, ਗੁਰਪ੍ਰੀਤ ਕੌਰ, ਅਰੁਣਦੀਪ ਕੌਰ, ਮੈਡਮ ਮੀਨਾ ਕੁਮਾਰੀ, ਸਤਵਿੰਦਰ ਕੌਰ, ਕੁਲਬੀਰ ਕੌਰ ਤੇ ਰਵਿੰਦਰ ਕੌਰ ਆਦਿ ਹਾਜ਼ਰ ਹੋਏ |
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਚੋਹਲਾ ਸਾਹਿਬ, (ਬਲਵਿੰਦਰ ਸਿੰਘ)-ਇਤਹਾਸਕ ਨਗਰ ਚੋਹਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦਵਾਰਾ ਪਾਤਸਾਹੀ ਪੰਜਵੀਂ ਤੋਂ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਤੇ ਪਿੱਛੇ-ਪਿੱਛੇ ਵੱਡੀ ਗਿਣਤੀ ਵਿਚ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਸਿਮਰਨ ਕਰ ਰਹੀਆਂ ਸਨ | ਸ਼ਰਧਾਲੂਆਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਬਾਜ਼ਾਰਾਂ ਦੀ ਸਾਫ਼ ਸਫ਼ਾਈ ਕਰ ਕੇ ਜਿੱਥੇ ਸੁੰਦਰ ਸਟੇਜਾਂ ਬਣਾਈਆਂ ਗਈਆਂ ਸਨ, ਉੱਥੇ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਤਿਆਰ ਕਰ ਕੇ ਪੂਰਾ ਦਿਨ ਵਰਤਾਏ ਗਏ | ਨਗਰ ਕੀਰਤਨ ਵਿਚ ਵੱਖ ਵੱਖ ਢਾਡੀ ਤੇ ਕਵੀਸ਼ਰੀ ਜਥਿਆਂ ਵਲੋਂ ਗੁਰੂ ਨਾਨਕ ਦੇਵ ਜੀ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ ਸੀ | ਇਹ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਤੋਂ ਆਰੰਭ ਹੋ ਕੇ ਨਗਰ ਵਿਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਸੰਪੰਨ ਹੋਇਆ | ਇਸ ਨਗਰ ਕੀਰਤਨ ਵਿਚ ਜਥੇ. ਗੁਰਬਚਨ ਸਿੰਘ ਕਰਮੰਵਾਲਾ, ਪ੍ਰਗਟ ਸਿੰਘ ਮੈਨੇਜਰ, ਜਥੇ. ਮਨਜੀਤ ਸਿੰਘ ਪੱਖੋਪੁਰ, ਸਰਪੰਚ ਲਖਬੀਰ ਸਿੰਘ, ਭਾਈ ਰਾਮਜੀਤ ਸਿੰਘ, ਸਰਪੰਚ ਰਾਏ ਦਵਿੰਦਰ ਸਿੰਘ, ਤਰਲੋਚਨ ਸਿੰਘ ਡੀ. ਆਰ., ਤਰਸੇਮ ਸਿੰਘ ਮੈਂਬਰ, ਭੁਪਿੰਦਰ ਕੁਮਾਰ ਮੈਂਬਰ, ਬਲਵਿੰਦਰ ਸਿੰਘ ਮੈਂਬਰ, ਕੁਲਵੰਤ ਸਿੰਘ ਲਹਿਰ, ਭੁਪਿੰਦਰ ਸਿੰਘ ਰੱਤੋਕੇ, ਭੁਪਿੰਦਰ ਸਿੰਘ ਗਾਬੜੀਆ, ਭਾਈ ਗੁਰਮੁਖ ਸਿੰਘ ਪ੍ਰਧਾਨ, ਕਥਾ ਵਾਚਕ ਭਾਈ ਹਰਜੀਤ ਸਿੰਘ ਤੇ ਹੈੱਡ ਗ੍ਰੰਥੀ ਭਾਈ ਬਲਕਾਰ ਸਿੰਘ ਆਦਿ ਹਾਜ਼ਰ ਸਨ |
ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਸ਼ਾਹਬਾਜ਼ਪੁਰ, (ਪਰਦੀਪ ਬੇਗੇਪੁਰ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਥਾਨਕ ਗੁਰਦੁਆਰਾ ਬਾਬਾ ਸੰਮਨ ਮੂਸਨ ਜੀ ਤੋਂ ਸਜਾਏ ਗਏ | ਇਸ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਪੁੱਜਾ ਇੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਗੁਰਮੇਜ਼ ਸਿੰਘ ਢੋਟੀ ਦੇ ਹੋਰ ਮੋਹਤਬਾਰ ਸਖਸ਼ੀਅਤਾਂ ਵਲੋਂ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਜਥੇਦਾਰ ਗੁਰਮੇਜ਼ ਸਿੰਘ ਢੋਟੀ ਵਲੋਂ ਪੰਜ ਪਿਆਰੇ ਸਾਹਿਬਾਨ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਨਗਰ ਕੀਰਤਨ ਨਾਲ ਹਜ਼ਾਰਾਂ ਦੀ ਤਾਦਾਤ ਵਿਚ ਸੰਗਤ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਨਾਲ ਰਾਗੀ ਤੇ ਕਵੀਸ਼ਰ ਜਥਿਆਂ ਵਲੋਂ ਗੁਰੂ ਬਾਣੀ ਦਾ ਗਾਇਨ ਕੀਤਾ | ਸਥਾਨਕ ਕਸਬੇ ਦੇ ਦੁਕਾਨਦਾਰ ਪ੍ਰੇਮ ਪਾਲ ਸ਼ਰਮਾ ਵਲੋਂ ਸੰਗਤ ਲਈ ਕੜਾਹ ਭੰਗੂਰ ਦਾ ਲੰਗਰ ਲਗਾਇਆ ਗਿਆ ਤੇ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਗਿਆ | ਇਹ ਨਗਰ ਕੀਰਤਨ ਵੱਖ-ਵੱਖ ਬਜ਼ਾਰਾਂ, ਗਲੀਆਂ 'ਚੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਬਾਬਾ ਸੰਮਨ ਮੂਸਨ ਵਿਖੇ ਸਮਾਪਤ ਹੋਇਆ | ਇਸ ਮੌਕੇ ਜਥੇਦਾਰ ਗੁਰਮੇਜ਼ ਸਿੰਘ ਢੋਟੀ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜ਼ੂਦ ਸਨ |
ਪਿੰਡ ਪੱਖੋਕੇ ਵਿਖੇ ਨਗਰ ਕੀਰਤਨ ਸਜਾਇਆ
ਤਰਨ ਤਾਰਨ, (ਲਾਲੀ ਕੈਰੋਂ)-ਤਰਨ ਤਾਰਨ ਦੇ ਨੇੜਲੇ ਪਿੰਡ ਪੱਖੋਕੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਇਸ ਨਗਰ ਕੀਰਤਨ ਦਾ ਪਿੰਡ ਦੇ ਵੱਖ-ਵੱਖ ਪੜਾਵਾਂ 'ਤੇ ਪੁੱਜਣ ਮੌਕੇ ਪਿੰਡ ਦੀਆਂ ਸਮੂਹ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਜਗ੍ਹਾ ਜਗ੍ਹਾ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਪਿੰਡ ਦੀ ਸੰਗਤ ਵਲੋਂ ਵੱਡੀ ਗਿਣਤੀ 'ਚ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਤੇ ਗੁਰਬਾਣੀ ਦਾ ਜਾਪ ਕੀਤਾ ਗਿਆ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਤੇ ਹੋਰ ਮੁਹਤਬਰਾਂ ਵਲੋਂ ਸੇਵਾ ਮੁਕਤ ਡੀ. ਐੱਸ. ਪੀ. ਰਤਨ ਸਿੰਘ ਤੇ ਨਗਰ ਕੀਰਤਨ ਵਿਚ ਸ਼ਾਮਲ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਹਰਜਿੰਦਰ ਸਿੰਘ, ਸੇਵਾ ਮੁਕਤ ਡੀ.ਐੱਸ.ਪੀ. ਰਤਨ ਸਿੰਘ ਪੱਖੋਕੇ, ਰਾਜਬੀਰ ਸਿੰਘ ਪੱਖੋਕੇ, ਮੈਂਬਰ ਗੁਰਭੇਜ ਸਿੰਘ, ਨਵਕੰਵਰਪਾਲ ਸਿੰਘ ਸੰਮਤੀ ਮੈਂਬਰ, ਬੁੱਧ ਸਿੰਘ ਪੱਖੋਕੇ, ਕੁਲਦੀਪ ਸਿੰਘ ਪੱਖੋਕੇ ਤੇ ਹੋਰ ਵੱਡੀ ਗਿਣਤੀ 'ਚ ਪਿੰਡ ਦੇ ਮੁਹਤਬਰ ਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਖੇਮਕਰਨ, (ਰਾਕੇਸ਼ ਬਿੱਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦੀ ਖ਼ੁਸ਼ੀ 'ਚ ਸਥਾਨਕ ਇਤਹਾਸਕ ਗੁਰਦੁਆਰਾ ਬਾਬਾ ਥੰਮ ਸਾਹਿਬ ਵਿਖੇ ਮਨਾਏ ਜਾ ਰਹੇ ਗੁਰਪੁਰਬ ਦੀ ਖੁਸ਼ੀ 'ਚ ਅੱਜ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਨਗਰ ਕੀਰਤਨ, ਜਿਸ ਵਿਚ ਸੈਕੜਿਆਂ ਦੀ ਤਦਾਦ 'ਚ ਸੰਗਤਾਂ ਸ਼ਾਮਿਲ ਸਨ, ਜਿਸ ਦਾ ਸ਼ਹਿਰ ਦੀਆਂ ਸੰਗਤਾਂ ਵਲੋਂ ਜਗ੍ਹਾ-ਜਗ੍ਹਾ 'ਤੇ ਭਰਵਾਂ ਸਵਾਗਤ ਕੀਤਾ ਤੇ ਅਨੇਕਾਂ ਪ੍ਰਕਾਰ ਦੇ ਖਾਣਿਆਂ ਦੇ ਲੰਗਰ ਲਗਾਏ ਗਏ ਤੇ ਜਿੱਥੇ ਸਤਿਕਾਰ ਵਜੋਂ ਗੁਰੂ ਸਾਹਿਬ ਨੂੰ ਰੁਮਾਲੇ ਭੇਟ ਕੀਤੇ ਤੇ ਪੰਜ ਪਿਆਰਿਆਂ ਸਮੇਤ ਸ਼ਾਮਿਲ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ | ਨਗਰ ਕੀਰਤਨ ਦੇ ਸਾਰੇ ਰਸਤੇ ਕਵੀਸ਼ਰੀ ਜਥੇ. ਭਾਈ ਤਰਸੇਮ ਸਿੰਘ ਮੰਡ ਨੇ ਗੁਰੂ ਜੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਥਾਨਕ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਰਾਗੀ ਜਥਿਆਂ ਨੇ ਕੀਰਤਨ ਕੀਤਾ | ਇਸ ਨਗਰ ਕੀਰਤਨ 'ਚ ਗ੍ਰੰਥੀ ਬਾਬਾ ਸੇਵਕ ਸਿੰਘ, ਬਾਬਾ ਪ੍ਰਮਜੀਤ ਸਿੰਘ ਕਾਰ ਸੇਵਾ, ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਰਾਜ ਸਿੰਘ ਪੱਤੂ, ਜਥੇਦਾਰ ਪ੍ਰੀਤਮ ਸਿੰਘ ਐੱਮ. ਸੀ., ਗਿਆਨੀ ਹਰਭਜਨ ਸਿੰਘ, ਉਂਕਾਰ ਸਿੰਘ ਸੋਢੀ ਸਾਬਕਾ ਐੱਮ. ਸੀ., ਬਾਬਾ ਮਨਜੀਤ ਸਿੰਘ ਭੂਰਾ, ਗਿਆਨੀ ਕਰਤਾਰ ਸਿੰਘ, ਡਾ. ਸੁਖਵਿੰਦਰ ਸਿੰਘ, ਲੱਕੀ ਨੰਬਰਦਾਰ, ਗੁਰਪ੍ਰੀਤ ਸਿੰਘ ਪੱਤੂ, ਹਰਜਿੰਦਰ ਸਿੰਘ ਪੱਤੂ, ਸੁਖਦੇਵ ਰਾਜ ਸ਼ਰਮਾ, ਅੰਗਰੇਜ ਸਿੰਘ ਪੱਤੂ, ਸੁਖਵਿੰਦਰ ਸਿੰਘ ਭੰਬਾ, ਵੀਰ ਸਿੰਘ, ਗੋਪਾਲ ਸਿੰਘ ਭੰਬਾ, ਬਲਜੀਤ ਸਿੰਘ ਬੱਬੀ, ਤਰਲੋਕ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ ਕੰਡਾ ਤੇ ਭਪਿੰਦਰ ਸਿੰਘ ਕੰਡਾ ਆਦਿ ਸ਼ਾਮਿਲ ਸਨ |
ਨਗਰ ਕੀਰਤਨ ਸਜਾਇਆ
ਅਮਰਕੋਟ, (ਗੁਰਚਰਨ ਸਿੰਘ ਭੱਟੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ, ਜੋ ਅਮਰਕੋਟ ਦੇ ਰਾਜੋਕੇ ਰੋਡ ਤੋਂ ਹੁੰਦਾ ਹੋਇਆ ਸਾਬਕਾ ਸਰਪੰਚ ਜਗਮੋਹਨ ਸਿੰਘ ਭੁੱਲਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਭੁੱਲਰ ਦੇ ਗ੍ਰਹਿ ਤੋਂ ਹੋ ਕੇ ਵਲਟੋਹਾ ਰੋਡ ਤੋਂ ਅਮੀਰਕੇ, ਵਾੜਾ ਠੱਠੀ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਆ ਕੇ ਸੰਪੂਰਨ ਹੋਇਆ | ਜਗ੍ਹਾ-ਜਗ੍ਹਾ ਸੰਗਤਾਂ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਦਲਜੀਤ ਸਿੰਘ ਗਿੱਲ, ਸੁਰਿੰਦਰ ਸਿੰਘ ਆਸਲ, ਅਮਰੀਕ ਸਿੰਘ ਜੋਧਪੁਰੀ, ਸੂਬੇਦਾਰ ਦਰਸ਼ਨ ਸਿੰਘ, ਡਾ. ਬਹਾਲ ਸਿੰਘ, ਡਾ. ਦਲਜੀਤ ਸਿੰਘ, ਗੁਰਦੇਵ ਸਿੰਘ ਗਿੱਲ, ਦਲਬੀਰ ਸਿੰਘ ਗਿੱਲ, ਚੇਅਰਮੈਨ ਰਸਾਲ ਸਿੰਘ ਭੁੱਲਰ, ਜਗਮੋਹਨ ਸਿੰਘ ਭੁੱਲਰ ਤੇ ਹੋਰ ਹਾਜ਼ਰ ਸਨ |
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਅੱਡਾ ਦਬੁਰਜੀ ਦੇ ਨਜ਼ਦੀਕ ਬਿਨਾਂ ਨੰਬਰੀ ਕੈਂਟਰ ਸਵਾਰ ਵਿਅਕਤੀਆਂ ਨੇ ਰਿਵਾਲਵਰ ਦੀ ਨੋਕ 'ਤੇ ਬਾਸਮਤੀ ਨਾਲ ਭਰਿਆ ਟਰਾਲਾ ਖੋਹ ਲਿਆ ਤੇ ਫ਼ਰਾਰ ਹੋ ਗਏ | ਇਸ ਸਬੰਧੀ ਪੁਲਿਸ ਨੇ 8 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਾਟੀਜਨ ਤੇ ਟਰੂਨੈੱਟ ਵਿਧੀ ਰਾਹੀਂ 94622 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ...
ਪੱਟੀ, 29 ਨਵੰਬਰ (ਅਵਤਾਰ ਸਿੰਘ ਖਹਿਰਾ, ਕਾਲੇਕੇ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਭੱਠ ਸਾਹਿਬ ਜੀ ਵਿਖੇ ਸੰਪਰਦਾਇ ਬਾਬਾ ਬਿਧੀ ਚੰਦ ਜੀ ਦੇ ਜਾਨਸ਼ੀਨ ਸੰਤ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ...
ਝਬਾਲ, 29 ਨਵੰਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਝਬਾਲ ਨਜ਼ਦੀਕ ਪੈਂਦੇ ਪਿੰਡ ਗੱਗੋਬੂਹਾ ਵਿਖੇ ਇਕ ਘਰ ਵਿਚ ਗੁਰਬਾਣੀ ਦੀ ਕਥਾ ਕਰਨ ਆਏ ਭਾਈ ਸਾਹਿਬ ਦਾ ਘਰ ਦੇ ਵਿਚੋਂ ਹੀ ਕੋਈ ਅਣਪਛਾਤਾ ਵਿਆਕਤੀ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ...
ਅਮਰਕੋਟ, 29 ਨਵੰਬਰ (ਗੁਰਚਰਨ ਸਿੰਘ ਭੱਟੀ)-ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੈਦਾਨ ਬਣਾਉਣ ਦੇ ਉਪਰਾਲੇ ਕਰ ਰਹੀ ਹੈ, ਜਿਥੇ ਨੌਜਵਾਨ ਖੇਡ ਮੈਦਾਨਾਂ 'ਚ ਜਾ ਕੇ ਮਿਹਨਤ ਕਰਕੇ ਆਪਣਾ ਪਸੀਨਾ ਵਹਾਉਂਦੇ ਹਨ, ਉਥੇ ਖੇਡ ਮੈਦਾਨ ...
ਗੋਇੰਦਵਾਲ ਸਾਹਿਬ, 29 ਨਵੰਬਰ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਖੁਵਾਸਪੁਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਸੁਖਬੀਰ ਸਿੰਘ ਜੋ ਦੋ ਸਾਲ ਪਹਿਲਾਂ ਫ਼ੌਜ ਵਿਚ ਭਰਤੀ ਹੋਇਆ ਸੀ | ਬੀਤੇ ਦਿਨ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ...
ਸਰਾਏ ਅਮਾਨਤ ਖਾਂ, 29 ਨਵੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਲਹੀਆਂ ਵਿਖੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਵਲੋਂ ਸਰਪੰਚ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ | ਇਸ ਸਮੇਂ ਵਿਧਾਇਕ ਨੇ ਲੋਕਾਂ ...
ਤਰਨ ਤਾਰਨ, 29 ਨਵੰਬਰ (ਲਾਲੀ ਕੈਰੋਂ)-ਕੇਂਦਰ ਦੀ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟੜ ਸਰਕਾਰ ਦੀਆਂ ਕਿਸਾਨ ਵਿਰੋਧੀ ਕਾਰਵਾਈਆਂ ਦੀ ਜਿੱਥੇ ਨਿੰਦਾ ਕਰਨੀ ਬਣਦੀ ਹੈ, ਉੱਥੇ ਕੇਜਰੀਵਾਲ ਦੇ ਕਿਸਾਨ ਪੱਖੀ ਰਵੱਈਏ ਦੀ ਸ਼ਲਾਘਾ ਕਰਨੀ ਵੀ ਜ਼ਰੂਰੀ ਹੈ ਤੇ ਕੇਜਰੀਵਾਲ ਦੇ ...
ਖੇਮਕਰਨ, 29 ਨਵੰਬਰ (ਰਾਕੇਸ਼ ਬਿੱਲਾ)-ਇਤਿਹਾਸਕ ਪਿੰਡ ਭੂਰਾ ਕੋਹਨਾ ਵਿਚ ਗੁਰਦੁਆਰਾ ਡੇਰਾ ਬਾਬਾ ਗੁਲਾਬ ਦਾਸ ਜੀ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਸਬੰਧੀ ਰੱਖੇ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਿਆ, ਜਿਸ 'ਚ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਬਾਬਾ ...
ਅਮਰਕੋਟ, 29 ਨਵੰਬਰ (ਗੁਰਚਰਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡਾਂ ਦਾ ਸਰਬਪੱਖੀ ਵਿਕਾਸ ਪੂਰੀ ਤਰ੍ਹਾਂ ਜੰਗੀ ਪੱਧਰ 'ਤੇ ਜਾਰੀ ਹੈ | ਹਲਕੇ ਦੀਆਂ ਲਿੰਕ ਸੜਕਾਂ ਅਤੇ ਨਵੀ ਬਨਣ ਵਾਲੀਆਂ ਸੜਕਾਂ ਵੀ ਲਗਾਤਾਰ ਬਣ ਰਹੀਆਂ ਹਨ | ਇਨ੍ਹਾਂ ਵਿਚਾਰਾਂ ...
ਸ਼ਾਹਬਾਜ਼ਪੁਰ, 29 ਨਵੰਬਰ (ਪ੍ਰਦੀਪ ਬੇਗੇਪੁਰ)-ਪੰਜਾਬ ਅੰਦਰ ਕਾਂਗਰਸ ਸਰਕਾਰ ਨੂੰ ਬਣੇ ਹੋਏ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ, ਪਰ ਸਰਕਾਰ ਵਲੋਂ ਚੋਣ ਮੈਨੀਫੈਸਟੋ ਮੁਤਾਬਿਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੀਆਂ ਜਾ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)¸ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਸੁਖਦੇਵ ਸਿੰਘ ਅਤੇ ਡਿਪਟੀ ਡਾਇਰੈਕਟਰ ਸੁਰਿੰਦਰ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਚ ਨਹਿਰੂ ਯੁਵਾ ਕੇਂਦਰ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਇਥੋਂ ਥੋੜੀ ਦੂਰ ਪਿੰਡ ਸੰਘਾ ਦੇ ਅੱਡੇ 'ਤੇ ਲਗਪਗ 190 ਘਰਾਂ ਦਾ ਪਾਣੀ ਮੁੱਖ ਮਾਰਗ 'ਤੇ ਖੜਾ ਰਹਿਣ ਕਾਰਨ ਹਰ ਵਕਤ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਸਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਸਟੂਡੈਂਟ ...
ਫਤਿਆਬਾਦ, 29 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਸਿੱਖ ਧਰਮ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਰਗੇ ਵਕਾਰੀ ਅਹੁਦੇ 'ਤੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਨੇ ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਇਲਾਕਿਆਂ ਵਿਚ ਸ਼ਰਾਬ ਦੇ ਠੇਕੇਦਾਰਾਂ ਵਲੋਂ ਚਲਾਈਆਂ ਜਾ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਬ੍ਰਾਂਚਾਂ ਨੂੰ ਬੰਦ ਕਰਵਾਉਣ ਲਈ ਵੱਡੀ ਕਾਰਵਾਈ ਕੀਤੀ ਹੈ | ਪੁਲਿਸ ਨੇ ਪੰਜ ...
ਹਰੀਕੇ ਪੱਤਣ, 29 ਨਵੰਬਰ (ਸੰਜੀਵ ਕੁੰਦਰਾ)-ਰਾਸ਼ਟਰੀ ਮਾਰਗ-54 ਅੰਮਿ੍ਤਸਰ-ਬਠਿੰਡਾ ਰੋਡ 'ਤੇ ਨਾਜਾਇਜ਼ ਸ਼ਰਾਬ ਦੀ ਬ੍ਰਾਂਚ ਚਲਾ ਰਹੇ ਸ਼ਰਾਬ ਠੇਕੇਦਾਰ ਮਹਿਕਵੀਰ ਸਿੰਘ ਸਮੇਤ ਦੋ ਖ਼ਿਲਾਫ਼ ਥਾਣਾ ਹਰੀਕੇ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ...
ਸਰਾਏ ਅਮਾਨਤ ਖਾਂ, 29 ਨਵੰਬਰ (ਨਰਿੰਦਰ ਸਿੰਘ ਦੋਦੇ)- ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ ਵਿਖੇ ਵੱਡੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸੁਰਜੀਤ ਸਿੰਘ ਸ਼ਾਹ ਨੇ ਦੱਸਿਆ ਕਿ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ...
ਝਬਾਲ, 29 ਨਵੰਬਰ (ਸਰਬਜੀਤ ਸਿੰਘ)-ਪੰਜਾਬ ਦੇ ਕਿਸਾਨਾਂ ਵਲੋਂ ਆਪਣੇ ਹੱਕਾਂ ਦੀ ਖਾਤਰ ਕੇਂਦਰ ਸਰਕਾਰ ਖਿਲਾਫ਼ ਲੜੀ ਜਾ ਰਹੀ ਲੜਾਈ ਤਹਿਤ ਦਿੱਤੇ ਜਾ ਰਹੇ ਰੋਸ ਧਰਨੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦੇਣਗੇ ਕਿਉਂਕਿ ਕਿਸਾਨਾਂ ਦਾ ਜੋਸ਼ ਹੁਣ ਰੁਕਣ ਵਾਲਾ ਨਹੀਂ ਰਿਹਾ | ...
ਤਰਨ ਤਾਰਨ, 29 ਨਵੰਬਰ (ਪਰਮਜੀਤ ਜੋਸ਼ੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਸ.ਪੀ.ਸਿੰਘ ਓਬਰਾਏ ਵਲੋਂ ਚੌਥੀ ਵਾਰ ਢਾਡੀ, ਕਵੀਸ਼ਰ, ਪਾਠੀ ਸਿੰਘਾਂ ਨੂੰ ਸੁੱਕਾ ਰਾਸ਼ਨ ਦਿੱਤਾ ਗਿਆ | ਗੋਲਵਾੜ ਪਿੰਡ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸ਼ਹਿਰੀ ...
ਤਰਨ ਤਾਰਨ, 29 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਥਾਣਾ ਖਾਲੜਾ ਦੇ ਪਿੰਡ ਮਾੜੀ ਉਧੋਕੇ ਵਿਖੇ ਚੈਕਿੰਗ ਕਰਨ ਗਏ ਬਿਜਲੀ ਕਰਮਚਾਰੀਆਂ ਨੂੰ ਘੇਰ ਕੇ ਉਨ੍ਹਾਂ ਦੇ ਮੋਬਾਈਲ ਅਤੇ ਸਾਮਾਨ ਖੋਹਣ 'ਤੇ ਪੁਲਿਸ ਨੇ ਚਾਰ ਵਿਅਕਤੀਆਂ ਤੋਂ ਇਲਾਵਾ 20-25 ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਸਿਵਲ ਸਰਜਨ ਡਾ. ਅਨੂਪ ਕੁਮਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਮਵੀਰ ਭਾਰਤੀ ਦੀ ਰਹਿਨੁਮਾਈ ਹੇਠ ਸਬ ਸੈਂਟਰ ਪੱਖੋਕੇ ਵਿਖੇ ਕੋਰੋਨਾ ਤਹਿਤ ਸੈਂਪਲ ਲੈਣ ਸਬੰਧੀ ਕੈਂਪ ਲਗਾਇਆ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਭੋਜੀਆਂ, ...
ਤਰਨ ਤਾਰਨ, 29 ਨਵੰਬਰ (ਵਿਕਾਸ ਮਰਵਾਹਾ)-ਸਥਾਨਕ ਸ੍ਰੀ ਕੇਵਲ ਕ੍ਰਿਸ਼ਨ ਅਗਰਵਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਸਿਖ਼ਲਾਈ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਹੰਸ ਵਲੋਂ ਕੀਤੀ ਗਈ | ...
ਤਰਨ ਤਾਰਨ, 29 ਨਵੰਬਰ (ਵਿਕਾਸ ਮਰਵਾਹਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਤਰਨ ਤਾਰਨ ਦੇ ਮੁਹੱਲਾ ਸੱਚਖੰਡ ਰੋਡ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਹਰ ਸਾਲ ਦੀ ਤਰ੍ਹਾਂ 10 ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਤਰਨ ਤਾਰਨ ਵਲੋਂ ਬਾਠ ਰੋਡ 'ਤੇ ਹਰਿਆਣਾ ਖੱਟੜ ਸਰਕਾਰ ਅਤੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਲੱਖਾ ਸਿੰਘ ਮੰਨਣ ਡਾ. ਸਤਨਾਮ ਸਿੰਘ ਦੇਊ ਕਰਮ ਸਿੰਘ ਪੰਡੋਰੀ ਨੇ ...
ਪੱਟੀ, 29 ਨਵੰਬਰ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਸਿੱਖਿਆ ਸਕੱਤਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਕੁਮਾਰ ਵਲੋਂ ਸਰਕਾਰੀ ਸੈਕੰਡਰੀ ਸਕੂਲ ਕੋਟ ਬੁੱਢਾ ਦਾ ਦੌਰਾ ਕੀਤਾ ਗਿਆ | ਇਸ ਫੇਰੀ ਦੌਰਾਨ ਸੁਰਿੰਦਰ ਕੁਮਾਰ ਨੇ ...
ਪੱਟੀ, 29 ਨਵੰਬਰ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਇਕੱਤਰਤਾ ਦੌਰਾਨ ਜਥੇ. ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਪੱਟੀ, ਮੈਂਬਰ ...
ਸਰਾਏ ਅਮਾਨਤ ਖਾਂ, 29 ਨਵੰਬਰ (ਨਰਿੰਦਰ ਸਿੰਘ ਦੋਦੇ)-ਸਰਹੱਦੀ ਕਸਬਾ ਸਰਾਏ ਅਮਾਨਤ ਖਾਂ ਵਿਖੇ ਇਲਾਕਾ ਨਿਵਾਸੀਆਂ ਦੀਆਂ ਸਲਹੂਲਤਾਂ ਨੂੰ ਮੁਖ ਰੱਖ ਕੇ ਪੰਜਾਬ ਸਰਕਾਰ ਵਲੋਂ ਜੋ ਸੇਵਾ ਕੇਂਦਰ ਚੱਲ ਰਿਹਾ ਹੈ, ਲੋਕਾਂ ਨੂੰ ਸਟਾਫ਼ ਵਲੋਂ ਸਮੇਂ ਸਿਰ ਵਧੀਆ ਸੇਵਾਵਾਂ ਮਿਲ ...
ਪੱਟੀ, 29 ਨਵੰਬਰ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪੱਟੀ ਵਿਖੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਜ਼ਾਨਾ ਇੰਗਲਿਸ਼ ਸਪੀਕਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਸਕੂਲ ਵਿਖੇ ਚੱਲ ਰਹੀ ...
ਮੀਆਂਵਿੰਡ, 29 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)- ਸਾਬਕਾ ਵਿਧਾਇਕ ਹਲਕਾ ਇੰਚਾਰਜ਼ ਮਨਜੀਤ ਸਿੰਘ ਮੰਨਾ ਵਲੋਂ ਪਿੰਡ ਲੱਖੂਵਾਲ ਵਿਖੇ ਬਲਵਿੰਦਰ ਸਿੰਘ ਸ਼ਾਹ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਵਲੋਂ ਪਿੰਡ ਦੇ ਮੁਹਤਬਰਾਂ ਦੀ ਪਿੰਡ ਵਿਚ 11 ...
ਚੋਹਲਾ ਸਾਹਿਬ, 29 ਨਵੰਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਵਿਖੇ ਬਾਬਾ ਨਾਮਦੇਵ ਸੇਵਾ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ | ਅਖੰਡ ਪਾਠ ...
ਝਬਾਲ, 29 ਨਵੰਬਰ (ਸੁਖਦੇਵ ਸਿੰਘ)-ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਤੇ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਤਨਾਮ ...
ਪੱਟੀ, 29 ਨਵੰਬਰ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)¸ਬਾਰ ਐਸੋਸੀਏਸ਼ਨ ਪੱਟੀ ਦੇ ਨਵ-ਨਿਯੁਕਤ ਪ੍ਰਧਾਨ ਹਰਿੰਦਰ ਸਿੰਘ ਰਾੜੀਆ ਅਤੇ ਗੌਰਵ ਮਹਿਤਾ, ਜੇ.ਐੱਸ. ਜੱਸਲ, ਸਤਨਾਮ ਸਿੰਘ ਸੰਧੂ ਨੂੰ ਦੀ ਰੈਵਨਿਊ ਪਟਵਾਰ ਯੂਨੀਅਨ ਪੱਟੀ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਪੰਨੂ ...
ਪੱਟੀ, 29 ਨਵੰਬਰ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਪੱਟੀ ਦੇ ਪ੍ਰਧਾਨ ਬੇਅੰਤ ਕੌਰ ਦੀ ਅਗਵਾਈ ਹੇਠ ਐੱਸ.ਡੀ.ਐੱਮ. ਪੱਟੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ...
ਭਿੱਖੀਵਿੰਡ, 29 ਨਵੰਬਰ (ਬੌਬੀ)-ਗੁਰੂ ਨਾਨਕ ਦੇਵ ਡੀ.ਏ.ਵੀ. ਪਬਲਿਕ ਸਕੂਲ ਭਿੱਖੀਵਿੰਡ ਵਿਚ ਆਰੀਆ ਰਤਨ ਡਾ. ਪੂਨਮ ਸੂਰੀ, ਪਦਮ ਸ੍ਰੀ ਐਵਾਰਡ ਡਾ. ਜੇ.ਪੀ. ਸੂਰ ਡਾਇਰੈਕਟਰ ਪਬਲਿਕ ਸਕੂਲਜ਼, ਡਾ. ਨੀਲਮ ਕਾਮਰਾ ਖੇਤਰੀ ਨਿਰਦੇਸ਼ਕ, ਮਹੇਸ਼ ਚੋਪੜਾ ਚੇਅਰਮੈਨ ਗੁਰੂ ਨਾਨਕ ਦੇਵ ...
ਭਿੱਖੀਵਿੰਡ, 29 ਨਵੰਬਰ (ਬੌਬੀ)- ਕਸਬਾ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪਿੰਡ ਪਹੂਵਿੰਡ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਚੱਲ ਰਹੀ ਅਥਲੈਟਿਕਸ ਅਕੈਡਮੀ ਦਾ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਕੁਲਵੰਤ ਸਿੰਘ ਵਲੋਂ ਦੌਰਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਹ ...
ਫਤਿਆਬਾਦ, 29 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਫੁੱਟਬਾਲ ਟੂਰਨਾਮੈਂਟ ਪਿੰਡ ਡੇਹਰਾ ਸਾਹਿਬ ...
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ, ਮਜ਼ਦੂਰ ਮਾਰੂ ਨੀਤੀਆਂ ਤਹਿਤ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਜੋ ਸ਼ਾਂਤਮਈ ਢੰਗ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਨੂੰ ਕੇਂਦਰ ਦੀ ਮੋਦੀ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX