ਅੰਮਿ੍ਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸਮੁੱਚੀ ਲੋਕਾਈ ਨੂੰ ਪਰਮਾਤਮਾਂ ਦਾ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਨਗਰੀ ਵਿਖੇ ਅਥਾਹ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਕੋਰੋਨਾ ਸੰਕਟ ਦੌਰਾਨ ਵੀ ਦੂਰੋਂ ਨੇੜਿਓੁਾ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਦਰਸ਼ਨ ਇਸ਼ਨਾਨ ਕਰਨ ਪੁੱਜੀਆਂ | ਸ਼ਰਧਾਲੂਆਂ ਨੇ ਸਰਦੀ ਦੇ ਬਾਵਜੂਦ ਅੰਮਿ੍ਤ ਸਰੋਵਰ 'ਚ ਇਸ਼ਨਾਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਦਾ ਇਲਾਹੀ ਸ਼ਬਦ ਕੀਰਤਨ ਸਰਵਨ ਕਰਦਿਆਂ ਗੁਰੂ ਘਰ ਦੀ ਸਰਦਲ 'ਤੇ ਸੀਸ ਨਿਵਾਇਆ ਅਤੇ ਪ੍ਰਕਾਸ਼ ਪੁਰਬ ਮੌਕੇ ਸਵੇਰੇ 8.30 ਤੋਂ ਦੁਪਹਿਰ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਗੁ: ਬਾਬਾ ਅਟੱਲ ਰਾਇ ਜੀ ਵਿਖੇ ਸਜਾਏ ਗਏ ਸੁੰਦਰ ਜਲੌਅ ਦੌਰਾਨ ਗੁਰੂ ਘਰ ਦੇ ਤੋਸ਼ਾਖਾਨੇ ਦੀਆਂ ਇਤਿਹਾਸਕ ਤੇ ਬੇਸ਼ਕੀਮਤੀ ਵਸਤੂਆਂ ਦੇ ਦਰਸ਼ਨ ਕੀਤੇ | ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਲੌਅ ਦੌਰਾਨ ਸੋਨੇ ਦੇ ਚਾਰੇ ਦਰਵਾਜ਼ੇ, ਚਾਂਦੀ ਦੇ ਦਸਤਿਆਂ ਵਾਲੀਆਂ ਸੋਨੇ ਦੀਆਂ ਪੰਜ ਕਹੀਆਂ ਤੇ ਚਾਂਦੀ ਦੇ ਬਾਟੇ, ਸੁੱਚੇ ਮੋਤੀਆਂ ਦੀ ਮਾਲਾ, ਨੀਲਮ ਦਾ ਮੋਰ, ਜੜਾਊ ਸਿਹਰਾ, ਮਹਾਰਾਜਾ ਰਣਜੀਤ ਸਿੰਘ ਦੀ ਕਿਰਪਾਨ, ਚੰਦਨ ਦਾ ਚੌਰ ਸਾਹਿਬ ਤੇ ਹੋਰ ਇਤਿਹਾਸਕ ਵਸਤਾਂ ਸੰਗਤਾਂ ਦੇ ਦਰਸ਼ਨਾਂ ਲਈ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੰਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸੇਵਾ ਨਿਭਾਅ ਰਹੇ ਸਨ | ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਿਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਗਈ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਦੀ ਆਮਦ ਕਾਫ਼ੀ ਜ਼ਿਆਦਾ ਹੋਣ ਕਰਕੇ ਦਰਸ਼ਨ ਕਰਨ ਲਈ ਲੰਬਾ ਸਮਾਂ ਕਤਾਰਾਂ ਵਿਚ ਵੀ ਖੜੇ ਹੋ ਦੇ ਇੰਤਜ਼ਾਰ ਕਰਨਾ ਪਿਆ |
ਗੁਰੂ ਸਾਹਿਬ ਨੇ ਲੋਕਾਈ ਨੂੰ ਤਿੰਨ ਬੁਨਿਆਦੀ ਅਸੂਲ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੇ ਦਿੱਤੇ : ਗਿਆਨੀ ਗੁਰਮਿਦਰ ਸਿੰਘ
ਇਸ ਤੋਂ ਪਹਿਲਾਂ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ੋ੍ਰਮਣੀ ਕਮੇਟੀ ਵਲੋਂ ਪ੍ਰਕਾਸ਼ ਪੁਰਬ ਸਬੰਧੀ ਰਖਵਾਏ ਅਖੰਡ ਪਾਠ ਦਾ ਭੋਗ ਪਾਇਆ ਗਿਆ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਗੁਰਮਤਿ ਵਿਚਾਰਾਂ ਸਰਵਨ ਕਰਾਉਂਦਿਆਂ ਤੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁੁਰੂ ਨਾਨਕ ਦੇਵ ਜੀ ਨੇ ਮਾਤਲੋਕ 'ਚ ਪ੍ਰਗਟ ਹੋ ਕੇ ਤਪਦੀ ਲੋਕਾਈ ਨੂੰ ਵਾਹਿਗੁਰੂ ਦੇ ਨਾਮ ਦੇ ਲੜ ਲਗਾ ਕੇ ਸ਼ਾਂਤੀ ਪ੍ਰਦਾਨ ਕੀਤੀ ਤੇ ਤਿੰਨ ਬੁਨਿਆਦੀ ਅਸੂਲ, ਪ੍ਰਮਾਤਮਾ ਦਾ ਨਾਮ ਜਪਣ, ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣ ਦੇ ਦਿੱਤੇ | ਜਿਹੜਾ ਵੀ ਮਨੁੱਖ ਇਨ੍ਹਾਂ ਬੁਨਿਆਦੀ ਅਸੂਲਾਂ ਨੂੰ ੂ ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈਂਦਾ ਹੈ, ਉਹ ਵਾਹਿਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣ ਜਾਂਦਾ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਵਧੀਕ ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਸਕੱਤਰ ਸਿੰਘ, ਗੁਰਿੰਦਰ ਸਿੰਘ ਮਥਰੇਵਾਲ, ਪਲਵਿੰਦਰ ਸਿੰਘ, ਪ੍ਰੋ: ਸੁਖਦੇਵ ਸਿੰਘ, ਅਜਾਦਦੀਪ ਸਿੰਘ, ਮੈਨੇਜਰ ਬਘੇਲ ਸਿੰਘ, ਲਖਬੀਰ ਸਿੰਘ, ਇਕਬਾਲ ਸਿੰਘ, ਨਿਸ਼ਾਨ ਸਿੰਘ ਤੇ ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਦੀਪਮਾਲਾ ਤੇ ਆਤਿਸ਼ਬਾਜ਼ੀ ਨੇ ਸ਼ਰਧਾਲੂਆਂ ਦੇ ਮਨ ਮੋਹੇ
ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਜਿੱਥੇ ਸ਼ੋ੍ਰਮਣੀ ਕਮੇਟੀ ਵਲੋਂ ਬਿਜਲਈ ਬਲਬਾਂ ਤੇ ਲੜੀਆਂ ਦੀ ਦੀਪਮਾਲਾ ਕੀਤੀ ਗਈ ਉਥੇ ਸ਼ਰਧਾਲੂਆਂ ਵਲੋਂ ਪਰਿਕਰਮਾ ਵਿਚ ਮਿੱਟੀ ਨਾਲ ਬਣੇ ਘਿਉ ਦੇ ਦੀਵੇ ਤੇ ਮੋਮਬੱਤੀਆਂ ਬਾਲ ਕੇ ਵੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ | ਰਹਿਰਾਸ ਸਾਹਿਬ ਦੇ ਪਾਠ ਉਪਰੰਤ ਪੁਰਾਤਨ ਚਲੀ ਆਉਂਦੀ ਰਵਾਇਤ ਅਨੁਸਾਰ ਕੁੱਝ ਸਮਾਂ ਪਰਿਕਰਮਾ ਦੀਆਂ ਵੱਖ-ਵੱਖ ਇਮਾਰਤਾਂ ਤੋਂ ਮਾਹਿਰ ਆਤਿਸ਼ਬਾਜਾਂ ਵਲੋਂ ਆਤਿਸ਼ਬਾਜੀ ਚਲਾਈ ਗਈ, ਜਿਸ ਦਾ ਲੱਖਾਂ ਸੰਗਤਾਂ ਨੇ ਪ੍ਰਕਰਮਾਂ 'ਚ ਬੈਠ ਕੇ ਅਨੰਦ ਮਾਣਿਆਂ | ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਜਾਏ ਗਏ ਢਾਡੀ ਦਰਬਾਰ ਮੌਕੇ ਵੀ ਪ੍ਰਸਿੱਧ ਢਾਡੀ ਜਥਿਆਂ ਨੇ ਗੂਰ ਇਤਿਹਾਸ ਤੇ ਢਾਡੀ ਵਾਰਾਂ ਗਾਇਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸੇ ਦੌਰਾਨ ਅੱਜ ਗੁਰੂ ਨਗਰੀ 'ਚ ਵੱਖ-ਵੱਖ ਥਾਈਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਵੀ ਪ੍ਰਕਾਸ਼ ਪੁਰਬ ਮੌਕੇ ਅਨੇਕਾਂ ਥਾਵਾਂ 'ਤੇ ਚਾਹ, ਦੁੱਧ ਤੇ ਵੱਖ-ਵੱਖ ਪਦਾਰਥਾਂ ਦੇ ਲੰਗਰ ਸਾਰਾ ਦਿਨ ਵਰਤਾਏ ਗਏ | ਸ਼ਾਮ ਨੂੰ ਸ਼ਹਿਰ ਵਾਸੀਆਂ ਵਲੋਂ ਘਰਾਂ, ਦੁਕਾਨਾਂ ਤੇ ਬਾਜ਼ਾਰਾਂ ਵਿਚ ਦੀਪਮਾਲਾ ਵੀ ਕੀਤੀ ਗਈ |
ਅੰਮਿ੍ਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਸਾਹਿਬ ਦਾ ਮਹਾਨ ਫ਼ਲਸਫ਼ਾ ਤੇ ਉਪਦੇਸ਼ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸਥਾਨਕ ਕੋਟ ਮੰਗਲ ਸਿੰਘ ਤੋਂ ਚਾੲੀਂ-ਚਾੲੀਂ ਮੁੰਡਾ ਵਿਆਹੁਣ ਗਏ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਗਮਗੀਨ ਹੋ ਗਈਆਂ ਜਦ ਦਿੱਲੀ ਤੋਂ ਡੋਲੀ ਲੈ ਕੇ ਵਾਪਸ ਪਰਤ ਰਹੇ ਲੜਕੇ ਦੇ ਪਰਿਵਾਰ ਦੇ ਕੁੱਝ ਮੈਂਬਰ ਸੜਕ ਹਾਦਸੇ ਦਾ ਸ਼ਿਕਾਰ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸ: ਠਾਕਰ ਸਿੰਘ ਆਰਟ ਗੈਲਰੀ ਦੇ ਬਾਡੀ ਦੀ ਚੋਣ ਅੱਜ ਸਰਬਸੰਮਤੀ ਨਾਲ ਹੋਈ | ਇਸ ਦੌਰਾਨ ਇਕ ਵਾਰ ਫਿਰ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਆਰਟ ਗੈਲਰੀ ਦਾ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ | ਇਸੇ ਦੌਰਾਨ ਡਾ: ਪੀ.ਐੱਸ ਗਰੋਵਰ ...
ਤਰਸਿੱਕਾ, 30 ਨਵੰਬਰ (ਅਤਰ ਸਿੰਘ ਤਰਸਿੱਕਾ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਭੀਲੋਵਾਲ ਰੋਡ ਅੱਡਾ ਖਜਾਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਅੱਜ ਇਕ ਦਸੰਬਰ ਮੰਗਲਵਾਰ ਨੂੰ ਇਲਾਕੇ ਦੇ ਪ੍ਰਮੁੱਖ ਮਹਾਂਪੁਰਖਾਂ ਵਲੋਂ ਕੀਤਾ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਇਤਲਾਹ ਮਿਲੀ ਸੀ ਕਿ ਉਕਤ ਵਿਅਕਤੀ ਚੋਰੀ ਦੇ ਮੋਟਰਸਾਈਕਲ 'ਤੇ ਸਵਾਰ ਹੋ ...
ਜੰਡਿਆਲਾ ਗੁਰੂ, 30 ਨਵੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 69ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਜਗੀਰ ਸਿੰਘ ਸਫਰੀ ਮੋਬਾਈਲ : 81460 04540 ਸਠਿਆਲਾ- ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡਾਂ ਦੀ ਆਬਾਦੀ ਦੇ ਹਿਸਾਬ ਨਾਲ ਦੂਸਰੇ ਪਿੰਡਾਂ ਨਾਲੋਂ ਵੱਡਾ ਪਿੰਡ ਸਠਿਆਲਾ ਹੈ | ਇਸ ਪਿੰਡ ਨੂੰ ਤਿੰਨ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਤੇ ਪਹਿਲੇ ਗੁਰੂ ਨਾਨਕ ਦੇਵ ਜੀ, ਛੇਵੇਂ ...
ਅਜਨਾਲਾ, 30 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵਲੋਂ 3 ਕਿੱਲੋ ਹੈਰੋਇਨ ਸਮੇਤ ਕਾਬੂ ਨਸ਼ਾ ਤਸਕਰ ਨੂੰ ਅਦਾਲਤ ਵਲੋਂ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਥਾਣਾ ਭਿੰਡੀ ਸੈਦਾਂ ਦੇ ਐੱਸ.ਐੱਚ.ਓ. ਸਬ-ਇੰਸਪੈਕਟਰ ...
ਅਜਨਾਲਾ, 30 ਨਵੰਬਰ (ਐਸ. ਪ੍ਰਸ਼ੋਤਮ)-ਇੱਥੇ ਇਕ ਨਿੱਜੀ ਐਮ.ਆਰ. ਪੈਲੇਸ ਵਿਖੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ, ਯੂਥ ਆਗੂਆਂ, ਕਾਂਗਰਸ ਪੱਖੀ ਸਰਪੰਚਾਂ-ਪੰਚਾਂ ਦੀ ਸੂਬਾ ਸੀਨੀਅਰ ਆਗੂ ਜੁਗਰਾਜ ਸਿੰਘ ਅਜਨਾਲਾ ਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ...
ਅਟਾਰੀ, 30 ਨਵੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅਟਾਰੀ ਹਲਕਾ ਅਧੀਨ ਆਉਂਦੇ ਪਿੰਡ ਭਡਿਆਰ ਦੇ ਗੁਰਵੇਲ ਸਿੰਘ ਭਿੰਡਰ ਵਲੋਂ ਆਪਣੇ ਬੇਟੇ ਕਰਨਦੀਪ ਸਿੰਘ ਆਸਟਰੇਲੀਆ, ਹਰਮਨਦੀਪ ਸਿੰਘ ਆਸਟਰੇਲੀਆ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਚਾਰ ਧੀਆਂ ਦੇ ਵਿਆਹ ...
ਰਾਮ ਤੀਰਥ , 30 ਨਵੰਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਤੀਰਥ ਵਿਖੇ ਮਨਾਏ ਵਿਜੇ ਦਿਵਸ ਸਾਲਾਨਾ ਮੇਲੇ ਦੇ ਪਹਿਲੇ ਦਿਨ ਅੱਜ ਮਨੁੱਖਤਾ ਦੀ ਭਲਾਈ ਲਈ ਭਗਵਾਨ ਵਾਲਮੀਕਿ ਤੀਰਥ ਦੇ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਸਾਲਾਨਾ ਹਵਨ ਯੱਗ ਕਰਵਾਇਆ ਗਿਆ ਅਤੇ ਮੱਛੀ ਨੂੰ ...
ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਜ਼ਿਲ੍ਹੇ 'ਚ ਵੱਖ-ਵੱਖ ਥਾੲੀਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਬੰਧੀ ਗੁਰੂ ਘਰਾਂ 'ਚ ਰਾਗੀ, ਢਾਡੀ ਜੱਥਿਆਂ ਅਤੇ ਕਥਾਵਾਚਕਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 51 ਹੋਰ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਹੁਣ ਤੱਕ ਅੰਮਿ੍ਤਸਰ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ 13117 ਤੱਕ ਪਹੰੁਚ ਗਈ ਹੈ | ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਆਏ 51 ਹੋਰ ਮਾਮਲਿਆਂ ...
ਹਰਸਾ ਛੀਨਾ, 30 ਨਵੰਬਰ (ਕੜਿਆਲ)-ਵਿਧਾਨ ਸਭਾ ਹਲਕਾ ਅਜਨਾਲਾ ਦੀ ਸਿਆਸਤ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਬਲਦੇਵ ਰਾਜ ਭਾਰਦਵਾਜ ਦੀ ਅਚਾਨਕ ਹੋਈ ਮੌਤ ਤੇ ਸਾ: ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਸਾ: ਸੰਸਦੀ ਸਕੱਤਰ ਅੱਜ ਭਾਰਵਾਜ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ...
ਕੱਥੂਨੰਗਲ, 30 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਕੇਂਦਰ ਵਿਚਲੀ ਮੋਦੀ ਦੀ ਭਾਜਪਾ ਸਰਕਾਰ ਜਿਸ ਨੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਧੱਕੇ ਨਾਲ ਕਿਸਾਨਾਂ 'ਤੇ ਥੋਪ ਦਿੱਤੇ ਹਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੀ ਸਿਰ ਧੜ ਦੀ ਬਾਜ਼ੀ ਲੱਗ ਚੁੱਕੀ ...
ਵੇਰਕਾ, 30 ਨਵੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦੀ ਵਾਰਡ ਨੰ: 21 ਦੇ ਇਲਾਕੇ ਪੱਤੀ ਬੱਗੇ ਵਾਲੀ ਵੇਰਕਾ 'ਚ 'ਚੋਂ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ ਜਦ ਵਰਕਰ ਮੀਟਿੰਗ ਦੌਰਾਨ ਅਕਾਲੀ ਦਲ ਦੇ ਸਰਕਲ ਵੇਰਕਾ ਤੋਂ ਪ੍ਰਧਾਨ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 'ਫਿੱਕੀ ਫਲੋ' ਸੰਸਥਾ ਵਲੋਂ ਅੱਜ ਸਥਾਨਕ ਆਰਟ ਗੈਲਰੀ ਵਿਖੇ ਸੰਸਥਾ ਦੀ ਚੇਅਰਪਰਸਨ ਮੈਡਮ ਨੀਤਾ ਮਹਿਰਾ ਦੀ ਦੇਖ-ਰੇਖ ਹੇਠ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦਾ ਆਗਾਜ਼ ...
ਜੰਡਿਆਲਾ ਗੁਰੂ, 30 ਨਵੰਬਰ (ਰਣਜੀਤ ਸਿੰਘ ਜੋਸਨ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਮੁੱਖ ਮੁਨਸ਼ੀ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿਖੇ ਹੀ ਮਾਲਖਾਨਾ ਤੋਂ 20 ਲੱਖ ਰੁਪਏ ਦੀ ਰਾਸ਼ੀ ਗਾਇਬ ਹੋਣ 'ਤੇ ਮਾਮਲਾ ਦਰਜ ਕਰ ਲਿਆ ਗਿਆ | ਇਸ ਸਬੰਧੀ ਡੀ. ਐਸ. ਪੀ. ਜੰਡਿਆਲਾ ਗੁਰੂ ...
ਰਾਮ ਤੀਰਥ , 30 ਨਵੰਬਰ (ਧਰਵਿੰਦਰ ਸਿੰਘ ਔਲਖ)-ਬੀਤੀ ਰਾਤ ਚੋਰਾਂ ਨੇ ਅੱਡਾ ਖਿਆਲਾ ਕਲਾਂ, ਰਾਮ ਤੀਰਥ ਵਿਖੇ 2 ਦੁਕਾਨਾਂ ਦੀ ਕੰਧ ਪਾੜ ਕੇ ਚੋਰੀ ਕਰ ਲਈ, ਜਿਸ ਦੀ ਰਿਪੋਰਟ ਪੁਲਿਸ ਚੌਕੀ ਰਾਮ ਤੀਰਥ ਵਿਖੇ ਦਿੱਤੀ ਗਈ ਹੈ | ਇਸ ਸਬੰਧੀ ਕਰਤਾਰ ਮੈਡੀਕਲ ਸਟੋਰ ਦੇ ਮਾਲਕ ਜਗਤਾਰ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਖਤੀ ਕੀਤੀ ਜਾਵੇਗੀ | ਪੰਜਾਬ ਸਰਕਾਰ ...
ਜੰਡਿਆਲਾ ਗੁਰੂ, 30 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਬੀਤੀ ਰਾਤ ਇੱਥੋਂ ਦੀ ਵੈਰੋਵਾਲ ਰੋਡ 'ਤੇ ਇਕ ਢਾਬੇ 'ਤੇ ਚਿਕਨ ਲੈਣ ਆਏ ਵਿਅਕਤੀ ਨੂੰ ਚਾਰ ਪੰਜ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਸਖ਼ਤ ਫੱਟੜ ਕਰ ਦਿੱਤਾ | ਪੁਲਿਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਵਿਕਟਰ ...
ਚੌਕ ਮਹਿਤਾ, (ਜਗਦੀਸ਼ ਸਿੰਘ ਬਮਰਾਹ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਸਦਾ ਰੰਗ ਵਿਖੇ ਸਮੂਹ ਸੰਗਤਾਂ ਵਲੋਂ ਮਨਾਇਆ ਗਿਆ | ਪਿੰਡ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਸੰਗਤਾਂ ਵਲੋਂ ਕੀਰਤਨ ਕੀਤਾ ਗਿਆ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX