ਫ਼ਰੀਦਕੋਟ, 30 ਨਵੰਬਰ (ਜਸਵੰਤ ਸਿੰਘ ਪੁਰਬਾ)-ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸੰਗਤਾਂ ਨੇ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਇਆ | ਸਵੇਰੇ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ | ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੇ ਸਾਥੀਆਂ ਬਾਬਾ ਜੀ ਦੀ ਬਾਣੀ ਦਾ ਗੁਣਗਾਣ ਕੀਤਾ | ਗੁਰਦੁਆਰਾ ਕਮੇਟੀ ਦੇ ਮੈਂਬਰ ਅਮਨਦੀਪ ਸਿੰਘ ਹੈਪੀ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੱਤੀ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਗੁਰੂ ਨਾਨਕ ਫ਼ਲਸਫ਼ੇ ਅਤੇ ਬਾਣੀ ਦੀ ਵਿਸਥਾਰ ਨਾਲ ਵਿਆਖਿਆ ਕੀਤੀ | ਪਿ੍ੰਸੀਪਲ ਦਲਬੀਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ 'ਤੇ ਚਾਨਣਾ ਪਾਇਆ |
ਗੁਰੂ ਨਾਨਕ ਆਇਆ 'ਪੋਸਟਰ ਕੀਤਾ ਜਾਰੀ : ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਹਰਿੰਦਰਾ ਨਗਰ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਫ਼ਰੀਦਕੋਟ ਵਾਲਿਆਂ ਨੇ ਆਪਣਾ ਚੌਥਾ ਸਿੰਗਲ ਸ਼ਬਦ 'ਗੁਰੂ ਨਾਨਕ ਆਇਆ' ਦਾ ਪੋਸਟਰ ਸੰਗਤਾਂ ਦੇ ਰੂ-ਬਰੂ ਕੀਤਾ | ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਸਿਵਲ ਇੰਜੀਨੀਅਰ ਹਨ ਤੇ ਇਕ ਅਧਿਆਪਕ ਹੋਣ ਦੇ ਨਾਲ ਨਾਲ ਕੀਰਤਨ ਦੀ ਸੇਵਾ ਨਿਭਾਅ ਰਹੇ ਹਨ | ਧਾਰਮਿਕ ਹਲਕਿਆਂ ਵਿਚ ਉਨ੍ਹਾਂ ਦੀ ਵੱਖਰੀ ਪਹਿਚਾਣ ਹੈ | ਗੁਰੂ ਨਾਨਕ ਆਇਆ ਸ਼ਬਦ ਬੀ ਆਰ ਰਿਕਾਰਡਜ਼ ਕੰਪਨੀ ਨੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਹੈ | ਇਹ ਬਿੱਟਾ ਗਿੱਲ ਵਲੋਂ ਰਿਕਾਰਡ ਕੀਤਾ ਗਿਆ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਨੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਦੇ ਉਦਮ ਦੀ ਸ਼ਲਾਘਾ ਕੀਤੀ |
ਪ੍ਰਕਾਸ਼ ਪੁਰਬ ਮੌਕੇ ਪੰਜਾਬ ਬਚਾਓ ਕਾਫ਼ਲਾ ਫ਼ਰੀਦਕੋਟ ਪਹੁੰਚਿਆ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਪੰਜਾਬ ਬਚਾਓ ਦਾ ਕਾਫ਼ਲਾ ਫ਼ਰੀਦਕੋਟ ਦੇ ਗੁਰਦੁਆਰਾ ਹਰਿੰਦਰਾ ਨਗਰ ਵਿਖੇ ਪਹੁੰਚਿਆ | ਜਿੱਥੇ ਸੰਗਤਾਂ ਨੇ ਪੂਰੀ ਗਰਮਜੋਸ਼ੀ ਨਾਲ ਕਾਫ਼ਲੇ ਦਾ ਸਵਾਗਤ ਕੀਤਾ ਅਤੇ ਮਾਇਕ ਸਹਾਇਤਾ ਕੀਤੀ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਦੇਸ਼ ਅਤੇ ਪੰਜਾਬ ਦੀਆਂ ਪ੍ਰਤੀਸਥਿਤੀਆਂ 'ਤੇ ਚਾਨਣਾ ਪਾਇਆ ਤੇ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਬੁਰਾਈਆਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਦੇਸ਼ ਨੂੰ ਪੁਰ ਅਮਨ, ਸਹੀ ਢਾਂਚੇ, ਭਿ੍ਸ਼ਟਾਚਾਰ ਮੁਕਤ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ |
ਗੁਰਦੁਆਰਾ ਨਰੈਣ ਨਗਰ : ਭਾਨ ਸਿੰਘ ਕਾਲੋਨੀ ਵਿਖੇ ਗੁਰਦੁਆਰਾ ਕਮੇਟੀ, ਨਰੈਣ ਨਗਰ, ਭਾਨ ਸਿੰਘ ਕਾਲੋਨੀ, ਪੁਰੀ ਕਾਲੋਨੀ, ਗੁਰੂ ਨਾਨਕ ਕਾਲੋਨੀ, ਸੁੰਦਰ ਨਗਰ ਅਤੇ ਆਸ-ਪਾਸ ਦੀਆਂ ਕਾਲੋਨੀਆਂ ਅਤੇ ਮੁਹੱਲਿਆਂ ਦੀਆਂ ਸੰਗਤਾਂ ਵਲੋਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ | ਇਸ ਮੌਕੇ ਭਾਈ ਭਗਵਾਨ ਸਿੰਘ ਦੀ ਕੀਰਤਨੀਏ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਫ਼ਿਰ ਕਥਾ ਵਾਚਕ ਭਾਈ ਖੁਸ਼ਕਰਨ ਸਿੰਘ ਭਾਣਾ ਨੇ ਗੁਰਮਿਤ ਵਿਚਾਰਾਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰੇ ਸੰਸਾਰ ਦੇ ਲੋਕ ਸਤਿਕਾਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਰਮਾਨ ਨਾਮ ਜਪੋ, ਵੰਡ ਛਕੋ, ਕਿਰਤ ਨੂੰ ਸਮਝੀਏ ਅਤੇ ਅਮਲ 'ਚ ਲਿਆਈਏ | ਇਸ ਮੌਕੇ ਹੈੱਡ ਗ੍ਰੰਥੀ ਭਾਈ ਬਲਜਿੰਦਰ ਸਿੰਘ, ਸਹਾਇਕ ਗ੍ਰੰਥੀ ਸੁਰਜੀਤ ਸਿੰਘ ਨੇ ਸੰਗਤਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨ, ਉਨ੍ਹਾਂ ਦੁਆਰਾ ਰਚੀ ਬਾਣੀ ਸਬੰਧੀ ਵਿਚਾਰਾਂ ਸਾਝੀਆਂ ਕੀਤੀਆਂ | ਇਸ ਮੌਕੇ ਜੋਬਨਪ੍ਰੀਤ ਕੌਰ, ਖੁਸ਼ਦੀਪ ਕੌਰ ਬੇਟੀਆਂ ਨੇ ਗੁਰੂ ਸਾਹਿਬ ਦੀ ਉਸਤਤ 'ਚ ਕਵਿਤਾਵਾਂ ਪੇਸ਼ ਕੀਤੀਆਂ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ ਹੈਪੀ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਘਰ-ਘਰ ਜਾ ਕੇ ਪਾਠ ਕਰਕੇ ਕਰਨ ਵਾਲੀਆਂ ਬੀਬੀਆਂ ਨੂੰ ਗੁਰਦੁਆਰਾ ਕਮੇਟੀ ਵਲੋਂ ਸਨਾਮਨਿਤ ਕੀਤਾ ਗਿਆ | ਇਸ ਮੌਕੇ ਧਾਰਮਿਕ ਸਮਾਗਮ ਦੀ ਸਮਾਪਤੀ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਿਆ | ਇਸ ਧਾਰਮਿਕ ਸਮਾਗਮ ਦੀ ਸਫ਼ਲਤਾ ਲਈ ਰਣਜੀਤ ਸਿੰਘ ਘੁਮਾਣ, ਦਰਸ਼ਨ ਸਿੰਘ ਭੰਗੂ, ਸੁਖਮੰਦਰ ਸਿੰਘ ਰਾਜਾ, ਅਮਰਜੀਤ ਸਿੰਘ ਗੌਾਦਾਰਾ, ਖਜ਼ਾਨ ਸਿੰਘ, ਅੰਗਰੇਜ਼ ਸਿੰਘ, ਕਰਨੈਲ ਸਿੰਘ, ਰਘਬੀਰ ਸਿੰਘ, ਹਰਭਜਨ ਸਿੰਘ ਪਟਵਾਰੀ, ਪ੍ਰਗਟ ਸਿੰਘ, ਹਰਭਜਨ ਸਿੰਘ, ਗੁਰਦੇਵ ਸਿੰਘ, ਹਰਮੇਸ਼ ਸਿੰਘ ਬੁਗਰਾ, ਸੁਖਚਰਨ ਸਿੰਘ, ਸੁਰਿੰਦਰ ਸਿੰਘ ਸੰਧੂ, ਰਾਜਵਿੰਦਰ ਸਿੰਘ ਬਰਾੜ, ਪ੍ਰੀਤਮ ਕੌਰ, ਸੰਤੋਸ਼ ਕੌਰ, ਮਧੂਬਾਲਾ, ਕਿਰਨਬਾਲਾ ਨੇ ਅਹਿਮ ਭੂਮਿਕਾ ਅਦਾ ਕੀਤੀ |
ਫ਼ਰੀਦਕੋਟ, (ਸਤੀਸ਼ ਬਾਗ਼ੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਹੋਰ ਧਾਰਮਿਕ ਸੇਵਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨੇੜੇ ਘੰਟਾ ਘਰ ਵਿਖੇ ਕਰਵਾਇਆ ਗਿਆ ਜਿਸ ਦੌਰਾਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਸੁਖਵਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਨਿਸ਼ਕਾਮ ਸੇਵਕ ਰੂਬੀ ਭੈਣਜੀ ਦੋਦੜਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ | ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਉੱਜਲ ਸਿੰਘ, ਤਪਿੰਦਰ ਸਿੰਘ ਸੇਠੀ, ਚਰਨਜੀਤ ਸਿੰਘ ਗੁੱਲਾ, ਨਾਇਬ ਸਿੰਘ, ਰਿੱਕੀ ਖਾਲਸਾ, ਅਰੁਣਜੀਤ ਸਿੰਘ ਪੇਂਜੀ, ਬਲਬੀਰ ਸਿੰਘ ਖਾਲਸਾ ਅਤੇ ਪਿ੍ੰਸ ਸੇਠੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਇਸ ਮੌਕੇ ਲੰਗਰ ਵਰਤਾਉਣ ਦੀ ਸੇਵਾ ਬਲਜੀਤ ਸਿੰਘ ਨਗਰ ਕੌਾਸਲਰ, ਰਾਜ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਤੇਜਿੰਦਰ ਬਾਵਾ, ਸੋਨੂੰ ਕੁਮਾਰ, ਰਜਿੰਦਰ ਕੁਮਾਰ, ਗੁਰਵਿੰਦਰ ਸਿੰਘ ਅਤੇ ਜਪਨੀਤ ਸਿੰਘ ਨੇ ਕੀਤੀ |
ਫ਼ਰੀਦਕੋਟ, (ਚਰਨਜੀਤ ਸਿੰਘ ਗੋਂਦਾਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਪਾਰਕ ਐਵਨਿਊ ਕਾਲੋਨੀ ਫ਼ਰੀਦਕੋਟ 'ਚ ਕਾਲੋਨੀ ਵਾਸੀਆਂ ਵਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ 'ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਅੰਮਿ੍ਤਪਾਲ ਸਿੰਘ ਦੇ ਰਾਗੀ ਜਥੇ ਵਲੋਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਫ਼ਰੀਦਕੋਟ, ਪਾਰਕ ਐਵਨਿਊ ਕਾਲੋਨੀ ਦੇ ਪ੍ਰਧਾਨ ਕੁਮਾਰ ਜਗਦੇਵ ਸਿੰਘ ਬਰਾੜ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਾਲੋਨੀ ਦੀਆਂ ਸੰਗਤਾਂ ਹਾਜ਼ਰ ਸਨ | ਬਰਗਾੜੀ, (ਸੁਖਰਾਜ ਗੋਂਦਾਰਾ, ਲਖਵਿੰਦਰ ਸ਼ਰਮਾ)-ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬੁੱਧ ਸਿੰਘ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਮਨੁੱਖਤਾ ਲਈ 'ਸਰਬੱਤ ਦਾ ਭਲਾ' ਦਾ ਉਪਦੇਸ਼ ਦਿੱਤਾ ਜਿਸ 'ਤੇ ਨਾਨਕ ਨਾਮ ਲੇਵਾ ਸਮੂਹ ਸੰਗਤ ਪਹਿਰਾ ਦਿੰਦੀ ਹੋਈ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ | ਇਸ ਮੌਕੇ ਉੱਘੇ ਸਮਾਜਸੇਵੀ ਜਗਸੀਰ ਸਿੰਘ ਸੀਰ ਢਿੱਲੋਂ ਦੀ ਅਗਵਾਈ 'ਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਗੁਰਮੀਤ ਸਿੰਘ, ਸੁਖਪਾਲ ਸਿੰਘ ਢਿੱਲੋਂ, ਸੁਖਪਾਲ ਸਿੰਘ ਨੰਬਰਦਾਰ, ਪ੍ਰਗਟ ਸਿੰਘ ਢਿੱਲੋਂ, ਗੁਰਦਿੱਤ ਸਿੰਘ ਢਿੱਲੋਂ, ਗੁਰਮੇਲ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
ਪੰਜਗਰਾਈਾ ਕਲਾਂ, (ਕੁਲਦੀਪ ਸਿੰਘ ਗੋਂਦਾਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਪਿੰਡ ਪੰਜਗਰਾਈਾ ਕਲਾਂ ਅਤੇ ਆਸ ਪਾਸ ਦੇ ਪਿੰਡ ਔਲਖ, ਘਣੀਏ ਵਾਲਾ, ਜਿਉਣਵਾਲਾ ਵਿਚ ਸ਼ਰਧਾ ਨਾਲ ਮਨਾਇਆ ਗਿਆ | ਪਿੰਡਾਂ ਵਿਚ ਪ੍ਰਕਾਸ਼ ਉਤਸਵ 'ਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੀ ਦੇ ਦੱਸੇ ਸਿਧਾਂਤਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ | ਗੁਰਦੁਆਰਾ ਅਕਾਲ ਬੁੰਗਾ ਸਾਹਿਬ ਨਿਹੰਗ ਸਿੰਘ ਛਾਉਣੀ ਪਾਤਸ਼ਾਹੀ ਦੂਜੀ ਤੋਂ ਭਾਈ ਗੁਰਪ੍ਰੀਤ ਸਿੰਘ ਬੰਬੀਹਾ ਭਾਈ ਵਾਲਿਆਂ ਵਲੋਂ ਪੰਜਗਰਾਈਾ ਕਲਾਂ ਵਿਖੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ | ਗੁਰਦੁਆਰਾ ਸਾਹਿਬ ਵਿਖੇ ਰਾਤ ਦੇ ਇਕ ਵਜੇ ਤੱਕ ਸ਼ਬਦ ਕੀਰਤਨ ਕਥਾ ਦੁਆਰਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਜਾਣੰੂ ਕਰਵਾਇਆ ਗਿਆ |
ਸਥਾਨਕ ਗੁਰੂ ਨਾਨਕ ਦੇਵ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਚ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾ ਕੇ ਮਨਾਇਆ ਗਿਆ | ਕੋਵਿਡ-19 ਦੇ ਚੱਲਦਿਆਂ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਿਹਤ ਦਾ ਧਿਆਨ ਰੱਖਣ ਲਈ ਵਿਦਿਆਰਥੀਆਂ ਨੂੰ ਆਨਲਾਈਨ ਪਾਠ ਕਰਨ ਲਈ ਕਿਹਾ ਗਿਆ ਅਤੇ ਸਕੂਲ ਪ੍ਰਬੰਧਕ ਹਾਕਮ ਸਿੰਘ ਬਰਾੜ, ਅਮਰਜੀਤ ਕੌਰ ਬਰਾੜ, ਪਿ੍ੰਸੀਪਲ ਸੰਦੀਪ ਕੁਮਾਰ ਅਤੇ ਸਮੂਹ ਸਟਾਫ਼ ਨੇ ਸਕੂਲ ਵਿਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਇਸ ਮੌਕੇ ਅਮਰਜੀਤ ਕੌਰ ਬਰਾੜ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਗੁਰੁ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਚਾਨਣਾ ਪਾਇਆ ਤੇ ਉਸ 'ਤੇ ਅਮਲ ਕਰਨ ਤੇ ਜ਼ਿੰਦਗੀ ਵਿਚ ਅਪਣਾਉਣ ਲਈ ਕਿਹਾ | ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ |
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਹੀਰਾ ਸਿੰਘ ਨਗਰ ਕੋਟਕਪੂਰਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਨੂੰ ਸੁੰਦਰ ਲੜੀਆਂ ਲਗਾ ਕੇ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇੇ ਅਖੰਡ ਪਾਠਾਂ ਦੇ ਭੋਗ ਉਪਰੰਤ ਕੀਰਤਨ ਕੀਤਾ ਗਿਆ | ਸ਼ਰਧਾਲੂਆਂ ਵਲੋਂ ਬੜੀ ਲਗਨ ਤੇ ਸ਼ਰਧਾ ਨਾਲ ਕੀਰਤਨ ਦਾ ਆਨੰਦ ਮਾਣਿਆ ਗਿਆ | ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ | ਇਸ ਮੌਕੇ ਨਰਜਿੰਦਰ ਸਿੰਘ ਖਾਰਾ, ਤਰਲੋਕ ਸਿੰਘ, ਤੇਜਾ ਸਿੰਘ ਮੁਹਾਰ, ਬਲਤੇਜ ਸਿੰਘ, ਬਿੰਦਰ ਸਿੰਘ, ਤੇਜਾ ਸਿੰਘ ਸਾਬਕਾ ਐਮ.ਸੀ, ਗੁਰਕੀਰਤ ਸਿੰਘ, ਗੁਰਤੇਜ ਸਿੰਘ, ਰਜਿੰਦਰ ਸਿੰਘ ਸਰਾਂ, ਰਾਮੇਸ਼ਵਰ ਸਿੰਘ, ਰਿੱਪੀ ਬਰਾੜ, ਗੁਰਮੇਲ ਸਿੰਘ, ਸੰਤੋਖ ਸਿੰਘ, ਨੀਰਜ ਸਿੰਘ, ਬਲਕਾਰ ਸਿੰਘ ਸੰਧੂ, ਮਾਸਟਰ ਸੁਖਮੰਦਰ ਸਿਘ, ਮਾਸਟਰ ਦਰਸਨ ਸਿੰਘ, ਰੋਸ਼ਨ ਲਾਲ ਜੈਨ, ਗੁਰਪ੍ਰੀਤ ਸਿੰਘ ਚਹਿਲ, ਬਲਦੇਵ ਸਿੰਘ, ਵਿਸਾਖਾ ਸਿੰਘ ਸਰਾਂ, ਡਾਕਟਰ ਪ੍ਰੀਤਮ ਸਿੰਘ ਛੋਕਰ, ਕਰਨੈਲ ਸਿੰਘ, ਮਾਸਟਰ ਜਸਵੀਰ ਸਿੰਘ, ਐਡਵੋਕੇਟ ਸੁਰਿੰਦਰ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ ਸੰਘਾ, ਹਰਪ੍ਰੀਤ ਸਿੰਘ ਮੁਹਾਰ ਸਮੇਤ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਈ |
ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਸਫ਼ਲਤਾ ਲਈ ਕੀਤੀ ਅਰਦਾਸ
ਪੰਜਗਰਾੲੀਂ ਕਲਾਂ, (ਸੁਖਮੰਦਰ ਸਿੰਘ ਬਰਾੜ)-ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜੇ ਇਲਾਕੇ ਦੇ ਗੁਰੂਘਰਾਂ ਅੰਦਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਣ ਦੀਆਂ ਖ਼ਬਰਾਂ ਹਨ | ਇਸ ਮੌਕੇ ਸਥਾਨਕ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ (ਅੱਡੇ ਵਾਲਾ) ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਭੋਗ ਉਪਰੰਤ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ | ਸਮਾਗਮ 'ਚ ਜੁੜੀਆਂ ਸੰਗਤਾਂ ਵਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ | ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਗਸੀਰ ਸਿੰਘ ਤੇ ਕਮੇਟੀ ਪ੍ਰਧਾਨ ਇਕਬਾਲ ਸਿੰਘ ਅਕਾਲੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਤੋਂ ਇਲਾਵਾ ਗੁਰਦੁਆਰਾ ਅਕਾਲਸਰ ਪ੍ਰਵਾਨਾ ਜੀ, ਗੁਰਦੁਆਰਾ ਬਾਬਾ ਬਾਲਾ ਜੀ, ਨਿਰਮਲ ਡੇਰਾ, ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ਵਿਖੇ ਵੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਗਏ | ਇਤਿਹਾਸਕ ਗੁਰਦੁਆਰਾ ਗੋਦਾਵਾਰੀਸਰ ਪਾਤਿ. 10ਵੀਂ ਵਿਖੇ ਵੀ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਪੁੱਜ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਗੁਰਬਾਣੀ ਸਰਵਣ ਕੀਤੀ |
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਅਵਤਾਰ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਗੁਰਦੁਆਰੇ ਦੇ ਗ੍ਰੰਥੀ ਭਾਈ ਰੇਸ਼ਮ ਸਿੰਘ ਦੁਆਰਾ ਨੌਵੇਂ ਮਹਲੇ ਦੇ ਸਲੋਕ ਗਾਇਣ ਕਰਨ ਉਪਰੰਤ ਅਰਦਾਸ ਅਤੇ ਹੁਕਮਨਾਮਾ ਲਿਆ | ਇਸ ਤੋਂ ਪਹਿਲਾਂ ਬੀਬੀਆਂ ਵਲੋਂ ਵਾਹਿਗੁਰੂ ਸਿਮਰਨ ਅਤੇ ਸ਼ਬਦ ਗਾਇਣ ਕੀਤੇ ਗਏ | ਉਪਰੰਤ ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਬਾਬੇ ਨਾਨਕ ਦੁਆਰਾ ਕੀਤੀਆਂ ਗਈਆਂ ਚਾਰ ਉਦਾਸੀਆਂ ਦਾ ਮਕਸਦ ਲੋਕਾਈ ਨੂੰ ਵਹਿਮਾਂ ਭਰਮਾਂ, ਊਚ-ਨੀਚ, ਜਾਤ-ਪਾਤ ਅਤੇ ਮੁੂਰਤੀ ਪੂਜਾ ਕਰਨ ਤੋਂ ਵਰਜਣਾ ਸੀ | ਉਨ੍ਹਾਂ ਨੇ 39,000 ਕਿਲੋਮੀਟਰ ਦੌਰਾਨ ਚਾਰ ਉਦਾਸੀਆਂ ਕਰਕੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ | ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 19 ਰਾਗਾਂ ਉਚਾਰੀ ਹੋਈ ਮਿਲਦੀ ਹੈ | ਲੈਕਚਰਾਰ ਗੁਰਨਾਮ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ | ਇਸ ਮੌਕੇ ਬਲਜੀਤ ਸਿੰਘ, ਜਸਵਿੰਦਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਕਾਰ ਸਿੰਘ ਹੈਪੀ, ਲੈਕਚਰਾਰ ਗੁਰਨਾਮ ਸਿੰਘ, ਬਲਵਿੰਦਰ ਸਿੰਘ ਕੋਟਕਪੂਰਾ ਅਤੇ ਰਾਜ ਸਿੰਘ ਮਹਿੰਦੀਰੱਤਾ ਹਾਜ਼ਰ ਸਨ |
ਫ਼ਰੀਦਕੋਟ, (ਸਟਾਫ਼ ਰਿਪੋਰਟਰ)-ਗੁਰਦੁਆਰਾ ਬਾਬਾ ਨਾਮਦੇਵ ਵਿਖੇ ਟਾਂਕਕਸ਼ੱਤਰੀ ਸਭਾ ਫ਼ਰੀਦਕੋਟ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਬਾਣੀ ਦਾ ਗੁਣਗਾਣ ਕੀਤਾ | ਸਭਾ ਦੇ ਕਾਰਜਕਾਰੀ ਪ੍ਰਧਾਨ ਗਿਆਨੀ ਹਰਦੇਵ ਸਿੰਘ ਨੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਗ੍ਰੰਥੀ ਅਤੇ ਰਾਗੀ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ | ਧਾਰਮਿਕ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਤਪਿੰਦਰ ਸਿੰਘ, ਖ਼ਜ਼ਾਨਚੀ ਬਲਦੇਵ ਸਿੰਘ ਰਤਨ, ਜਨਰਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਨੈਬ ਸਿੰਘ ਪੁਰਬਾ ਵੀ ਹਾਜ਼ਰ ਸਨ |
ਕੋਟਕਪੂਰਾ, 30 ਨਵੰਬਰ (ਮੇਘਰਾਜ, ਮੋਹਰ ਗਿੱਲ)-ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਨਕ ਮੁਹੱਲਾ ਪ੍ਰੇਮ ਨਗਰ 'ਚ ਸਥਿਤ ਭਾਜਪਾ ਦੇ ਸੂਬਾ ਸਕੱਤਰ ਸੁਨੀਤਾ ਗਰਗ ਦੇ ਘਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚੱਲ ਰਹੇ ਦਿਨ ...
ਫ਼ਰੀਦਕੋਟ, 30 ਨਵੰਬਰ (ਜਸਵੰਤ ਸਿੰਘ ਪੁਰਬਾ)-ਦਸਵੀਂ ਅਤੇ ਬਾਰ੍ਹਵੀਂ ਸ਼ੇ੍ਰਣੀ ਮਾਰਚ 2018 ਦੇ ਮੁਲਾਂਕਣ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਮਾਰਕਿੰਗ ਸੈਂਟਰ ਬਣਾਏ ਗਏ ਸਨ ਜਿਨ੍ਹਾਂ ਵਿਚ ਬੋਰਡ ਵਲੋਂ ਟੇਬਲ ਮਾਰਕਿੰਗ ...
ਫ਼ਰੀਦਕੋਟ, 30 ਨਵੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ | ਪੰਜਾਬ ਸਰਕਾਰ ਨੇ ਸੀ-ਡੈਕ ਮੁਹਾਲੀ ਵਲੋਂ ਵਿਕਸਤ ਏਕੀਕਿ੍ਤ ...
ਫ਼ਰੀਦਕੋਟ, 30 ਨਵੰਬਰ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਜ਼ਿਲ੍ਹੇ ਅੰਦਰ 8 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 109 ਹੋ ...
ਕੋਟਕਪੂਰਾ, 30 ਨਵੰਬਰ (ਮੇਘਰਾਜ, ਮੋਹਰ ਗਿੱਲ)-ਸਰਕਾਰ ਦੇ ਸਵੱਛਤਾ ਸਰਵੇਖਣ 2021 ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੌਾਸਲ ਕੋਟਕਪੂਰਾ ਵਲੋਂ ਕਾਰਜ ਸਾਧਕ ਅਫ਼ਸਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀ ਸਫ਼ਾਈ ਵਿਵਸਥਾ 'ਚ ਹੋਰ ਸੁਧਾਰ ਲਿਆਉਣ ਲਈ ਸਵੱਛਤਾ ਮੁਕਾਬਲਾ ...
ਕੋਟਕਪੂਰਾ, 30 ਨਵੰਬਰ (ਮੇਘਰਾਜ)-ਅੱਜ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ, ਗਲੀਆਂ ਅਤੇ ਸੜਕਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ | ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵਲੋਂ ਨਿਵੇਕਲੇ ਢੰਗ ਨਾਲ ...
ਬਾਜਾਖਾਨਾ, 30 ਨਵੰਬਰ (ਜੀਵਨ ਗਰਗ, ਜਗਦੀਪ ਸਿੰਘ ਗਿੱਲ, ਭੋਲਾ ਸ਼ਰਮਾ)-ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਬਲਾਕ ਜੈਤੋ ਦੇ ਇਤਿਹਾਸਕ ਨਗਰ ਲੰਭਵਾਲੀ 'ਚ 80 ਲੱਖ ਰੁਪਏ ਖ਼ਰਚ ਕੇ ਕਰਵਾਏ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ...
ਫ਼ਰੀਦਕੋਟ, 30 ਨਵੰਬਰ (ਸਤੀਸ਼ ਬਾਗ਼ੀ)-ਪਿੰਡ ਮਚਾਕੀ ਖੁਰਦ ਦੇ ਸਮੂਹ ਨਗਰ ਨਿਵਾਸੀਆਂ ਅਤੇ ਫ਼ਿਰਦੌਸ ਰੰਗਮੰਚ ਫ਼ਰੀਦਕੋਟ ਦੇ ਸਹਿਯੋਗ ਨਾਲ ਰਜਿੰਦਰ ਬੁੱਲਟ ਦੀ ਅਗਵਾਈ ਹੇਠ ਨਾਟ ਉਤਸਵ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਇਪਟਾ ਮੋਗਾ ਦੇ ਕਲਾਕਾਰ ਅਵਤਾਰ ਚੜਿੱਕ, ਰਮਨ ...
ਸਾਦਿਕ, 30 ਨਵੰਬਰ (ਗੁਰਭੇਜ ਸਿੰਘ ਚੌਹਾਨ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਸਬੰਧਿਤ ਕਿਸਾਨ ਜਥੇਬੰਦੀ ਦੀਆਂ ਅੱਜ ਦੋ ਟਰੈਕਟਰ ਟਰਾਲੀਆਂ ਸਾਦਿਕ ਤੋਂ ਦਿੱਲੀ ਨੂੰ ਹੋਰ ਰਵਾਨਾ ਹੋਈਆਂ, ਜਿਨ੍ਹਾਂ ਨੂੰ ਜ਼ਿਲ੍ਹਾ ਕਿਸਾਨ ਆਗੂਆਂ ਬਖਤੌਰ ਸਿੰਘ ਢਿੱਲੋਂ ...
ਕੋਟਕਪੂਰਾ, 30 ਨਵੰਬਰ (ਮੇਘਰਾਜ)-ਬੀਤੇ ਕਈ ਸਾਲਾਂ ਤੋਂ ਔਡੈਕਸ ਇੰਡੀਆ ਰੈਨੇਡੋਅਰਜ਼ ਅਤੇ ਔਡੈਕਸ ਕਲੱਬ ਪੈਰਸਿਅਨ ਰੈਨੇਡੋਅਰ ਵਲੋਂ ਐਸ.ਆਰ. ਸੀਰੀਜ਼ ਲਈ ਸਾਈਕਲ ਸਫ਼ਰ ਦਾ ਪ੍ਰਬੰਧ ਕੀਤਾ ਜਾਂਦਾ ਹੈ | ਜਿਸ 'ਚ ਹਰ ਸਾਈਕਲ ਚਾਲਕ ਨੂੰ 200, 300, 400 ਅਤੇ 600 ਕਿਲੋਮੀਟਰ ਦਾ ਸਫ਼ਰ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਰਣਜੀਤ ਸਿੰਘ ਢਿੱਲੋਂ)-ਅੱਜ ਪ੍ਰਸਿੱਧ ਲੋਕ ਗਾਇਕ ਮਰਹੂਮ ਕੁਲਦੀਪ ਮਾਣਕ ਦੇ ਪ੍ਰਸੰਸਕ ਦਿਲਬਾਗ ਸਿੰਘ ਬਰਾੜ ਪਿੰਡ ਚੱਕ ਸ਼ੇਰੇਵਾਲਾ ਵਲੋਂ ਕੁਲਦੀਪ ਮਾਣਕ ਦੀ ਬਰਸੀ ਨਿਵੇਕਲੇ ਢੰਗ ਨਾਲ ਮਨਾਈ | ਸਵ. ਕੁਲਦੀਪ ਮਾਣਕ ਦੀਆਂ ਸਾਰੀਆਂ ...
ਦੋਦਾ, 30 ਨਵੰਬਰ (ਰਵੀਪਾਲ)-ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਖੇਤੀਬਾੜੀ ਸਬੰਧੀ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ 'ਚ ਸ਼ਾਮਿਲ ਹੋਣ ਲਈ ਪਿੰਡ ਕਾਉਣੀ ਤੋਂ ਕਿਸਾਨਾਂ ਦਾ ਦੂਜਾ ਟਰੈਕਟਰ ਕਾਫ਼ਲਾ ਅੱਜ ...
ਮਲੋਟ, 30 ਨਵੰਬਰ (ਪਾਟਿਲ)-ਥਾਣਾ ਸਦਰ ਮਲੋਟ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਪਾਰਟੀ ਵੱਲੋਂ ਪਿੰਡ ਈਨਾਖੇੜਾ ਟੀ ਪੁਆਇੰਟ 'ਤੇ ਲਿੰਕ ਰੋਡ ਕਟੋਰੇ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੱਤਕ ਪੁੰਨਿਆ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸਥਾਨਕ ਜਲਾਲਾਬਾਦ ਰੋਡ ਸਥਿਤ ਰਜਬਾਹੇ 'ਤੇ ਪਹੁੰਚ ਕੇ ਦੀਪ ਦਾਨ ਕੀਤੇ | ਇਸ ਦੌਰਾਨ ਸ੍ਰੀ ਰਾਮ ਭਵਨ ਤੋਂ ਸਵੇਰੇ 5:30 ਵਜੇ ਵੱਡੀ ਗਿਣਤੀ ਵਿਚ ਸ਼ਰਧਾਲੂ ...
ਮਲੋਟ, 30 ਨਵੰਬਰ (ਪਾਟਿਲ)-ਬੀਤੇ ਦਿਨੀਂ ਪਦ ਉੱਨਤ ਹੋ ਕੇ ਇੰਸਪੈਕਟਰ ਬਣੇ ਤਰਲੋਕ ਚੰਦ ਨੂੰ ਟ੍ਰੈਫ਼ਿਕ ਪੁਲਿਸ ਮਲੋਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਨੇ ਅੱਜ ਬਤੌਰ ਟ੍ਰੈਫਿਕ ਇੰਚਾਰਜ ਮਲੋਟ ਅਹੁਦਾ ਸੰਭਾਲ ਲਿਆ ਹੈ | ਵਰਨਣਯੋਗ ਹੈ ਕਿ ਤਰਲੋਕ ਚੰਦ ਇਸ ਤੋਂ ਪਹਿਲਾਂ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 17 ਬੋਤਲਾਂ ਨਾਜਾਇਜ਼ ਸ਼ਰਾਬ, 100 ਲੀਟਰ ਲਾਹਣ ਅਤੇ ਭੱਠੀ ਦਾ ਸਮਾਨ ਬਰਾਮਦ ਕਰਕੇ ਤਿੰਨ ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ | ...
ਮਲੋਟ, 30 ਨਵੰਬਰ (ਪਾਟਿਲ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ 8 ਬਾਗ਼ਬਾਨੀ ਵਿਕਾਸ ਅਫ਼ਸਰਾਂ ਨੂੰ ਤਰੱਕੀ ਦੇ ਕੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਨਿਯੁਕਤ ਕੀਤਾ ਗਿਆ ਹੈ, ਵਿਚ ਮਲੋਟ ਸ਼ਹਿਰ ਵਾਸੀ ਉੱਘੇ ਸਮਾਜ ਸੇਵੀ ਸਵ. ਅਵਤਾਰ ਸਿੰਘ ਸੇਠੀ ਦੇ ਬੇਟੇ ਸ: ਹਰਪ੍ਰੀਤ ਸਿੰਘ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਢਿੱਲੋਂ)-ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਜਧਾਨੀ ਦਿੱਲੀ ਦੇ ਘਿਰਾਓ ਦੌਰਾਨ ਬਹਾਦਰਗੜ੍ਹ ਮੋਰਚੇ 'ਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾਈ ਉੱਪ ਪ੍ਰਧਾਨ ਜਗਦੀਪ ਸਿੰਘ ਸੰਧੂ ਆਪਣੇ ...
ਦੋਦਾ, 30 ਨਵੰਬਰ (ਰਵੀਪਾਲ)-ਸਥਾਨਕ ਸਟੇਟ ਬੈਂਕ ਦੇ ਸਾਹਮਣੇ ਸਬਜ਼ੀਆਂ ਅਤੇ ਫ਼ਲਾਂ ਦਾ ਗੁਰੂ ਨਾਨਕ ਮੋਦੀਖਾਨੇ ਦੀ ਗੁਰਪੁਰਬ ਦੇ ਸ਼ੁੱਭ ਦਿਹਾੜੇ 'ਤੇ ਅਰਦਾਸ ਕਰਨ ਉਪਰੰਤ ਸ਼ੁਰੂਆਤ ਕੀਤੀ ਗਈ | ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ, ਜੱਗਾ ਸਿੰਘ ਨੇ ਦੱਸਿਆ ਕਿ ਇਸ ਗੁਰੂ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ 750ਵਾਂ ਜਨਮ ਦਿਵਸ ਉਨ੍ਹਾਂ ਦੇ ਤੱਪ ਅਸਥਾਨ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਘੁਮਾਣ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਵਿਚ ਵੱਖ-ਵੱਖ ਅੰਤਰਰਾਸ਼ਟਰੀ ਕੀਰਤਨੀ ਅਤੇ ...
ਮਲੋਟ, 30 ਨਵੰਬਰ (ਪਾਟਿਲ)-ਟੈਕਨੀਕਲ ਸਰਵਿਸਜ ਯੂਨੀਅਨ ਮੰਡਲ ਕਮੇਟੀ ਮਲੋਟ ਦੇ ਪ੍ਰਧਾਨ ਬਿੱਕਰ ਸਿੰਘ ਲਾਇਨਮੈਨ ਪਾਵਰਕਾਮ ਨੇ ਦੱਸਿਆ ਕਿ ਉਹ ਜਥੇਬੰਦੀ ਟੈਕਨੀਕਲ ਸਰਵਿਸਜ ਯੂਨੀਅਨ ਦਾ 1997 ਤੋਂ ਲਗਾਤਾਰ ਮੈਂਬਰ ਹੈ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਰੇ ...
ਗਿੱਦੜਬਾਹਾ, 30 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਸੈੱਲ ਦੀ ਇਕ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੱਲਾ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਜ਼ਿਲ੍ਹਾ ਇੰਚਾਰਜ ਪਵਨ ਯਾਦਵ, ਭਾਜਪਾ ਮੰਡਲ ਪ੍ਰਧਾਨ ਓਮ ਪ੍ਰਕਾਸ਼ ਬੱਬਰ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਅਮੁਲ ਮਿਲਕ ਵਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ...
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਮਾਰਚ ਮਹੀਨੇ ਤੋਂ ਸਥਾਨਕ ਰੇਲਵੇ ਸਟੇਸ਼ਨ 'ਤੇ ਬੰਦ ਪਈ ਦਿੱਲੀ-ਫ਼ਾਜ਼ਿਲਕਾ ਰੇਲ ਗੱਡੀ ਹੁਣ ਫ਼ਿਰ ਤੋਂ ਪਟੜੀਆਂ 'ਤੇ ਦੌੜੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਣਕਾਰੀ ...
ਜੈਤੋ, 30 ਨਵੰਬਰ (ਗੁਰਚਰਨ ਸਿੰਘ ਗਾਬੜੀਆ)- ਸੀ.ਆਈ.ਏ ਸਟਾਫ਼ ਜੈਤੋ ਵਲੋਂ ਚੋਰੀ ਦੇ 21 ਬੈਟਰਿਆਂ ਸਮੇਤ 9 ਨੌਜਵਾਨਾਂ 'ਚੋਂ 7 ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਉਪ ਕਪਤਾਨ ਪਰਮਿੰਦਰ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਏ.ਐਸ.ਆਈ. ਜਸਵੀਰ ...
ਕੋਟਕਪੂਰਾ, 30 ਨਵੰਬਰ (ਮੇਘਰਾਜ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦਾ 750ਵਾਂ ਜਨਮ ਦਿਵਸ ਸਮੂਹ ਸੰਗਤਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ¢ ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਰਾਗੀ-ਢਾਡੀ, ਕੀਰਤਨੀਏ ਜਥਿਆ ਵਲੋਂ ਭੋਗ ਉਪਰੰਤ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX