ਸੰਗਰੂਰ, 30 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਥਾਨਕ ਗੁਰੂ ਨਾਨਕ ਕਾਲੋਨੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਲਾਭ ਸਿੰਘ, ਕੁਲਵੰਤ ਸਿੰਘ ਕਲਕੱਤਾ, ਸੁਰਿੰਦਰ ਸਿੰਘ ਸੋਢੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸਮਾਗਮ ਦੀ ਆਰੰਭਤਾ ਜਸਵੀਰ ਸਿੰਘ ਖ਼ਾਲਸਾ ਦੀ ਅਗਵਾਈ 'ਚ ਸੰਗਤੀ ਰੂਪ 'ਚ ਕੀਤੀ ਗਈ | ਗਿਆਨੀ ਪਿਆਰਾ ਸਿੰਘ ਨੇ ਗੁਰੂ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ 'ਤੇ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ | ਉਪਰੰਤ ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਅਰਵਿੰਦਰ ਸਿੰਘ, ਹਰਵਿੰਦਰ ਸਿੰਘ ਪੱਪੂ ਤੇ ਬ੍ਰਹਮਜੋਤ ਕੌਰ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ ਅਤੇ ਗੁਰਬਾਣੀ ਵਿਖਿਆਨ ਕਰਦਿਆਂ ਗੁਰੂ ਸਾਹਿਬ ਦੇ ਜੀਵਨ 'ਚੋਂ ਮਿਲਦੀਆਂ ਪ੍ਰੇਰਨਾਵਾਂ ਦਾ ਸੰਕਲਪ ਲੈਣ ਲਈ ਕਿਹਾ | ਕੁਲਵੰਤ ਸਿੰਘ ਕਲਕੱਤਾ, ਸ੍ਰੀ ਰਾਜ ਕੁਮਾਰ ਅਰੋੜਾ, ਪ੍ਰਵੀਨ ਬਾਂਸਲ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸਭ ਲਈ ਸੁਖ ਸ਼ਾਂਤੀ ਤੇ ਸਦਭਾਵਨਾ ਦੀ ਕਾਮਨਾ ਕੀਤੀ | ਸਟੱਡੀ ਸਰਕਲ ਵਲੋਂ ਸਹਿਯੋਗੀਆਂ ਤੇ ਬੁਲਾਰਿਆਂ ਨੂੰ ਸਨਮਾਨਿਤ ਕਰਨ ਦੀ ਰਸਮ ਲਾਭ ਸਿੰਘ, ਰਾਜ ਕੁਮਾਰ ਅਰੋੜਾ, ਕੁਲਦੀਪ ਸਿੰਘ ਬਾਗੀ, ਮਨਮੋਹਨ ਸਿੰਘ, ਹਰਭਜਨ ਸਿੰਘ, ਜਸਵੀਰ ਸਿੰਘ ਖ਼ਾਲਸਾ, ਪ੍ਰਵੀਨ ਬਾਂਸਲ ਆਦਿ ਨੇ ਨਿਭਾਈ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਕੰਵਲਜੀਤ ਸਿੰਘ, ਮਹਿੰਦਰ ਸਿੰਘ ਢੀਂਡਸਾ, ਹਰਨੇਕ ਸਿੰਘ, ਲਾਲ ਚੰਦ ਸੈਣੀ, ਸੁਰਿੰਦਰ ਸ਼ਰਮਾ, ਗਿਰਧਾਰੀ ਲਾਲ, ਗੁਰਪਾਲ ਸਿੰਘ ਗਿੱਲ, ਅਮਰਿੰਦਰ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਰਤਨਦੀਪ ਕੌਰ, ਪਰਮਜੀਤ ਕੌਰ, ਨਿਰਮਲ ਕੌਰ, ਸੁਖਵੰਤ ਕੌਰ, ਅਮਨਦੀਪ ਕੌਰ, ਆਦਿ ਮੌਜੂਦ ਸਨ |
ਸੰਗਰੂਰ, (ਧੀਰਜ ਪਸ਼ੌਰੀਆ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੰਗਵਾਲ ਵਿਖੇ ਖੇਡ ਮੁਕਾਬਲੇ ਕਰਵਾਏ ਗਏ | ਖੇਡ ਮੁਕਾਬਲੇ 'ਚ ਲਗਪਗ 400 ਦੇ ਕਰੀਬ 17 ਤੋਂ 23 ਸਾਲ ਦੇ ਨੌਜਵਾਨਾਂ ਨੇ ਭਾਗ ਲਿਆ | ਮੁੱਖ ਮਹਿਮਾਨ ਵਜੋਂ ਗੁਰਜੰਟ ਸਿੰਘ ਵਾਲੀਆ ਸੂਬਾ ਪ੍ਰਧਾਨ ਅਧਿਆਪਕ ਦਲ ਪੰਜਾਬ ਸ਼ਾਮਿਲ ਹੋਏ | ਪਹਿਲੇ 51 ਖਿਡਾਰੀਆਂ ਨੂੰ ਇਨਾਮ ਦਿੱਤੇ ਗਏ | ਨੌਜਵਾਨਾਂ ਨੂੰ 1600 ਮੀਟਰ ਦੌੜ ਲਈ ਹਰੀ ਝੰਡੀ ਦੇਣ ਤੋਂ ਪਹਿਲਾਂ ਮੁੱਖ ਮਹਿਮਾਨ ਗੁਰਜੰਟ ਸਿੰਘ ਵਾਲੀਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ | ਇੰਨੇ ਵੱਡੇ ਪੱਧਰ 'ਤੇ ਨੌਜਵਾਨਾਂ ਦਾ ਖੇਡ ਮੁਕਾਬਲੇ 'ਚ ਭਾਗ ਲੈਣਾ ਦੇਸ਼ ਦੇ ਵਧੀਆ ਭਵਿੱਖ ਦੀ ਨਿਸ਼ਾਨੀ ਹੈ | ਇਸ ਮੌਕੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਤੇ ਸੂਬਾਈ ਆਗੂ ਰਾਸ਼ਟਰੀ ਖਿਡਾਰੀ ਜਤਿੰਦਰ ਸਿੰਘ ਵਿੱਕੀ, ਰਣਜੀਤ ਸਿੰਘ ਜਨਾਲ, ਸਾਬਕਾ ਖੇਡ ਅਫਸਰ ਗੁਰਮੀਤ ਸਿੰਘ ਘਰਾਚੋਂ ਤੇ ਕੋਚ ਲਖਵਿੰਦਰ ਸਿੰਘ ਵਾਲੀਆ ਆਦਿ ਪਤਵੰਤੇ ਮੌਜੂਦ ਸਨ | ਪਹਿਲਾਂ ਇਨਾਮ ਜਸਪ੍ਰੀਤ ਸਿੰਘ ਕਾਲੇਕੇ, 3100 ਰੁਪਏ, ਦੂਜਾ ਇਨਾਮ ਰਣਜੋਧ ਸਿੰਘਪੁਰਾ 2100 ਰੁਪਏ, ਤੀਜਾ ਇਨਾਮ ਜਸਪ੍ਰੀਤ ਸਿੰਘ 1100 ਰੁਪਏ ਨਕਦ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਰਣਜੀਤ ਸਿੰਘ ਜਨਾਲ ਨੇ ਬਾਖੂਬੀ ਨਿਭਾਈ |
ਲੌਾਗੋਵਾਲ, (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵੇਂ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤ ਅਤਰ ਸਿੰਘ ਸ਼ੇਰੋਂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅੱਜ ਸਵੇਰੇ ਵੱਡੇ ਤੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਗੁਰੂ ਕਾ ਅਤੁੱਟ ਲੰਗਰ ਵਰਤਿਆ | ਹਜ਼ੂਰੀ ਰਾਗੀ ਭਾਈ ਰੇਸ਼ਮ ਸਿੰਘ ਦੇ ਜਥੇ ਵਲੋਂ ਨਾਨਕ ਬਾਣੀ ਦਾ ਕੀਰਤਨ ਕੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਸਬੰਧੀ ਜਾਣਕਾਰੀ ਦਿੱਤੀ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇ: ਸੁਖਚੈਨ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸਕੱਤਰ ਮੱਖਣ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਜਗਤਾਰ ਸਿੰਘ, ਜਰਨੈਲ ਸਿੰਘ, ਭਗਵਾਨ ਸਿੰਘ, ਅੰਮਿ੍ਤਪਾਲ ਸਿੰਘ ਅਤੇ ਗ੍ਰੰਥੀ ਜੋਤੀ ਸਿੰਘ ਨੇ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ |
ਅਹਿਮਦਗੜ੍ਹ, (ਸੋਢੀ)-ਸਥਾਨਕ ਗੁਰਦੁਆਰਾ ਪ੍ਰਬੰਧ ਕਮੇਟੀ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸਜਾਏ ਗਏ ਦੀਵਾਨਾਂ 'ਚ ਬੱਚਿਆਂ ਵਲੋਂ ਕਵਿਤਾਵਾਂ, ਕਵੀਸ਼ਰੀ, ਲੈਕਚਰ ਤੇ ਸ਼ਬਦ ਗਾਇਨ ਕੀਤੇ ਗਏ | ਉਪਰੰਤ ਭਾਈ ਨਰਿੰਦਰ ਸਿੰਘ 'ਬਾਜ' ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਢਾਡੀ ਵਾਰਾ ਰਾਹੀ ਨਿਹਾਲ ਕੀਤਾ | ਪ੍ਰਬੰਧਕਾਂ ਵਲੋਂ ਢਾਡੀ ਜਥੇ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਰੁਪਿੰਦਰ ਸਿੰਘ, ਕਮੇਟੀ ਦੇ ਮੁੱਖ ਸਲਾਹਕਾਰ ਕਮਲਜੀਤ ਸਿੰਘ ਉੱਭੀ, ਕੁਲਦੀਪ ਸਿੰਘ ਖ਼ਾਲਸਾ, ਭਜਨ ਸਿੰਘ ਬਰਾੜ, ਕੁਲਵੰਤ ਸਿੰਘ ਸੋਹਲ, ਕਿ੍ਸ਼ਨ ਸਿੰਘ ਰਾਜੜ੍ਹ, ਕੁਲਵੰਤ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਪੀਤਾ, ਕੁਲਦੀਪ ਸਿੰਘ ਗਰਚਾ ਹਾਜ਼ਰ ਤੋਂ ਇਲਾਵਾ ਗਿਆਨੀ ਗਗਨਦੀਪ ਸਿੰਘ ਨਿਰਮਲੇ, ਜਗਵੰਤ ਸਿੰਘ ਜੱਗੀ, ਅਵਤਾਰ ਸਿੰਘ ਜੱਸਲ, ਬਲਜਿੰਦਰ ਸਿੰਘ ਬੋਹੜਾਈ, ਗੁਰਮੀਤ ਸਿੰਘ ਉੱਭੀ, ਬਲਵੀਰ ਸਿੰਘ ਧਲੇਰ, ਮਹਾਂ ਸਿੰਘ ਜਿੱਤਵਾਲ, ਤਿਰਲੋਚਣ ਸਿੰਘ ਚਾਪੜਾਂ, ਅਮਨਦੀਪ ਸਿੰਘ ਸਰਾਓ, ਜਗਦੇਵ ਸਿੰਘ ਹੂੰਝਣ, ਜਸਵਿੰਦਰ ਸਿੰਘ ਜੱਸੀ, ਟਹਿਲ ਸਿੰਘ ਦੁੱਲਮਾ ਆਦਿ ਆਗੂਆਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
ਲਹਿਰਾਗਾਗਾ, (ਸੂਰਜ ਭਾਨ ਗੋਇਲ)-ਜੀ. ਜੀ. ਐਸ. ਇੰਟਰਨੈਸ਼ਨਲ ਸਕੂਲ ਜਲੂਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 'ਤੇ ਵਿਦਿਆਰਥੀਆਂ ਨੇ ਆਪਣੇ ਘਰ 'ਚ ਮਾਪਿਆਂ ਦੇ ਨਾਲ ਬੈਠ ਕੇ ਸੁਖਮਨੀ ਸਾਹਿਬ ਤੇ ਜਪੁਜੀ ਸਾਹਿਬ ਦੇ ਪਾਠ ਕੀਤੇ | ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਧਰਮ ਤੇ ਮਾਨਵਤਾ ਦੇ ਪ੍ਰਤੀ ਮਹਾਨ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ |
ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਦੇ ਬੱਚਿਆਂ ਨੇ ਕਵਿਤਾਵਾਂ 'ਚ ਭਾਗ ਲਿਆ | ਤੀਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਪੱਗ ਪ੍ਰਤੀਯੋਗਤਾ ਤੇ ਸਿੱਖ ਧਰਮ ਦੇ ਅਧਾਰਿਤ ਸੁੰਦਰ ਲੇਖ ਲਿਖੇ | ਸਕੂਲ ਪਿ੍ੰਸੀਪਲ ਸ਼ਸ਼ੀ ਸ਼ਰਮਾ ਨੇ ਗੁਰਪੁਰਬ ਮੌਕੇ ਵਿਦਿਆਰਥੀਆਂ ਨੂੰ ਕਲਾਸ ਗਰੁੱਪਾਂ 'ਚ ਸ਼ੁੱਭਕਾਮਨਾਵਾਂ ਭੇਜੀਆਂ | ਸਕੂਲ ਦੇ ਚੇਅਰਮੈਨ ਨਵੀ ਤੁਲੀ, ਮੈਨੇਜਿੰਗ ਡਾਇਰੈਕਟਰ ਸੰਜੇ ਗਰਗ, ਸੰਦੀਪ ਗਰਗ ਤੇ ਪ੍ਰਧਾਨ ਅਸ਼ੋਕ ਗਰਗ ਬੁਢਲਾਡਾ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)-ਗੁਰਦੁਆਰਾ ਭਗਤ ਰਵਿਦਾਸ ਅਹਿਮਦਗੜ੍ਹ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਾਠ ਦੇ ਭੋਗ ਉਪਰੰਤ ਗੁਰਵਿੰਦਰ ਸਿੰਘ ਡੇਹਲੋਂ ਵਾਲਿਆਂ ਦੇ ਰਾਗੀ ਜਥੇ ਵਲੋਂ ਗੁਰ ਇਤਿਹਾਸ ਸੁਣਾਂ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਹੈੱਡ ਗ੍ਰੰਥੀ ਮਨਦੀਪ ਸਿੰਘ, ਬਲਵੰਤ ਸਿੰਘ, ਸਾਬਕਾ ਕੌਾਸਲਰ ਦੀਪਕ ਸ਼ਰਮਾ, ਅਜੈਬ ਸਿੰਘ, ਗੁਰਜੈਪਾਲ ਸਿੰਘ, ਬਲਵਿੰਦਰ ਸਿੰਘ ਲਤਾਲਾ, ਮੇਲੂ ਰਾਮ, ਗਗਨਦੀਪ ਸਿੰਘ, ਬੂਟਾ ਸਿੰਘ, ਜੈ ਪਾਲ ਸਿੰਘ, ਜਗਵਿੰਦਰ ਸਿੰਘ, ਹਰਭਜਨ ਸਿੰਘ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰਵੈਰ ਖ਼ਾਲਸਾ ਦਲ ਵਲੋਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਦਰਸ਼ਨ ਸਿੰਘ ਔਲਖ ਦੇ ਅਗਵਾਈ 'ਚ ਨਵੀਂ ਪੀੜੀ ਨੂੰ ਦਸਤਾਰ ਨਾਲ ਜੋੜਨ ਲਈ ਨੇੜਲੇ ਪਿੰਡ ਨੀਲੋਵਾਲ ਵਿਖੇ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਮੁਕਾਬਲੇ ਕਰਵਾਏ ਗਏ | ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਭਾਈ ਦਰਸ਼ਨ ਸਿੰਘ ਔਲਖ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਅੱਜ ਦੀ ਨੌਜਵਾਨ ਪੀੜੀ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਦਸਤਾਰ ਕੋਚ ਅਮਰਜੀਤ ਸਿੰਘ, ਭਾਈ ਰਾਮ ਸਿੰਘ, ਹਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਜਸਵੀਰ ਸਿੰਘ ਤੇ ਗੁਰਜੰਟ ਸਿੰਘ ਆਦਿ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਸਥਾਨਕ ਇਲਾਕੇ ਦੇ ਗੁਰੂ ਘਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਏ ਗਏ, ਜਿਨ੍ਹਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਦਿੱਲੀ 'ਚ ਸੰਘਰਸ਼ 'ਤੇ ਬੈਠੇ ਕਿਸਾਨਾਂ ਨੂੰ ਭਲੇ ਲਈ ਅਤੇ ਉਨ੍ਹਾਂ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਗਈ | ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਮੈਨੇਜਰ ਇੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ 'ਤੇ ਆਰੰਭ ਕੀਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸੇ ਤਰ੍ਹਾਂ ਹੀ ਪਿੰਡ ਫੱਗੂਵਾਲਾ ਦੇ ਗੁਰੂ ਘਰ ਵਿਖੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਏ ਭੋਗਾਂ ਉਪਰੰਤ ਕੀਤੀ ਅਰਦਾਸ ਕਰਦਿਆਂ ਦਿੱਲੀ 'ਚ ਸੰਘਰਸ਼ 'ਤੇ ਬੈਠੇ ਕਿਸਾਨਾਂ ਨੂੰ ਭਲੇ ਲਈ ਤੇ ਉਨ੍ਹਾਂ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ ਗਈ | ਇਨ੍ਹਾਂ ਸਮਾਗਮਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਕੌਾਸਲਰ ਅਵਤਾਰ ਸਿੰਘ ਤੇ ਸ਼ੋ੍ਰਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਝਨੇੜੀ, ਰਾਮ ਸਿੰਘ ਮੱਟਰਾਂ, ਨਿਹਾਲ ਸਿੰਘ ਨੰਦਗੜ੍ਹ, ਧਨਮਿੰਦਰ ਸਿੰਘ ਭੱਟੀਵਾਲ ਤੇ ਹੋਰ ਆਗੂਆਂ ਨੇ ਗੁਰੂ ਘਰਾਂ 'ਚ ਹਾਜ਼ਰੀ ਲਗਵਾਉਂਦਿਆਂ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ)-ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਸਮਾਜਿਕ ਕਾਰਜਾਂ ਨੂੰ ਸਮਰਪਿਤ ਗੁਰਮਤਿ ਸੇਵਾ ਸੁਸਾਇਟੀ ਦੇ ਸੰਚਾਲਕ ਗਿਆਨੀ ਗਗਨਦੀਪ ਸਿੰਘ ਨਿਰਮਲਾ ਦੀ ਅਗਵਾਈ 'ਚ ਗੁਰਪੁਰਬ ਨੂੰ ਸਮਰਪਿਤ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ ਗਿਆ | ਕਥਾ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰਦਿਆਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸਮੁੱਚੀ ਲੋਕਾਈ ਲਈ ਸਾਂਝਾਂ ਹੈ ਪਰ ਮਨੁੱਖ ਦੀ ਸੋਚ ਪਦਾਰਥਵਾਦੀ ਹੋਣ ਕਾਰਨ ਸਮਾਜ 'ਚ ਅਨੇਕਾ ਕੁਰੀਤੀਆਂ ਪਨਪ ਰਹੀਆਂ ਹਨ | ਇਸ ਮੌਕੇ ਸੈਕਟਰੀ ਪ੍ਰੀਤ ਮਹਿੰਦਰ ਸਿੰਘ ਬੇਦੀ, ਖ਼ਜ਼ਾਨਚੀ ਸੁਖਦੇਵ ਸਿੰਘ ਮਕਸੂਦੜਾ, ਦਰਸ਼ਨ ਸਿੰਘ ਪਾਂਗਲੀਆਂ, ਗੁਰਵਿੰਦਰ ਕੌਰ, ਡਾ: ਦਿਲਪ੍ਰੀਤ ਕੌਰ, ਬਲਵੀਰ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ, ਹਰਜੀਤ ਸਿੰਘ ਮਾਛੀਵਾੜਾ, ਪਰਮਜੀਤ ਸਿੰਘ, ਕੇਵਲ ਸਿੰਘ, ਗੁਰਮੇਲ ਸਿੰਘ, ਜੀਤ ਸਿੰਘ, ਸਰਦੂਲ ਸਿੰਘ, ਬਿੱਕਰ ਸਿੰਘ ਟਿੰਬਰਵਾਲ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ)-ਇਮਾਰਤੀ ਮਿਸਤਰੀ ਤੇ ਮਜ਼ਦੂਰ ਦਲ ਸੁਨਾਮ ਊਧਮ ਸਿੰਘ ਵਾਲਾ ਵਲੋਂ ਪ੍ਰਧਾਨ ਮੇਜਰ ਸਿੰਘ ਨਮੋਲ ਦੀ ਅਗਵਾਈ 'ਚ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਮੇਜਰ ਸਿੰਘ ਨਮੋਲ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸੁਨੇਹੇ ਨੂੰ ਜੀਵਨ 'ਚ ਅਪਨਾਉਣ ਅਤੇ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹਰਮੇਲ ਸਿੰਘ, ਗੁਰਪ੍ਰੀਤ ਸਿੰਘ, ਭਗਵੰਤ ਸਿੰਘ, ਕਰਮ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਗੁਰਦੇਵ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ ਤੇ ਗੁਰਮੇਲ ਸਿੰਘ ਆਦਿ ਮੌਜੂਦ ਸਨ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ)-ਗੁਰਦੁਆਰਾ ਨਾਨਕਸਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਜਸਵਿੰਦਰ ਸਿੰਘ, ਭਾਈ ਅਰਜਨ ਸਿੰਘ, ਭਾਈ ਜਗਤਾਰ ਸਿੰਘ ਤੇ ਗੁਰੂ ਅੰਗਦ ਦੇਵ ਜੀ ਸੇਵਾ ਸੁਸਾਇਟੀ ਚੀਮਾ ਦੇ ਬੱਚਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਗ੍ਰੰਥੀ ਤੇ ਕਥਾ ਵਾਚਿਕ ਭਾਈ ਮੱਖਣ ਸਿੰਘ ਨੇ ਗੁਰੂ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਾਰੀ ਹੁਕਮਾਂ ਅਨੁਸਾਰ ਕਿਸਾਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ | ਗੁਰਦੁਆਰਾ ਸਾਹਿਬ ਦੇ ਰਿਸੀਵਰ ਜਥੇਦਾਰ ਉਦੈ ਸਿੰਘ, ਮੈਨੇਜਰ ਭਾਈ ਅਜੈਬ ਸਿੰਘ ਨੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਸੇਵਾਦਾਰ ਜਰਨੈਲ ਸਿੰਘ, ਕੁਲਦੀਪ ਸਿੰਘ, ਕੇਵਲ ਸਿੰਘ, ਮਨਜੀਤ ਸਿੰਘ ਵੀ ਮੌਜੂਦ ਸਨ |
ਘਰਾਚੋਂ, (ਘੁਮਾਣ)-ਲੋਕਲ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਲੌਦੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਸਬੰਧੀ ਸਰਵਣ ਸਿੰਘ ਪ੍ਰਧਾਨ ਕਲੌਦੀ ਨੇ ਦੱਸਿਆ ਕੇ 28 ਨਵੰਬਰ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਅੱਜ ਭੋਗ ਪਾਏ ਗਏ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਮੰਗਾ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਇਤਿਹਾਸ ਸੁਣਾਇਆ | ਪ੍ਰਧਾਨ ਸਰਵਣ ਸਿੰਘ ਕਲੌਦੀ ਨੇ ਪ੍ਰਚਾਰਕ ਮੰਗਾ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਸਰਵਣ ਸਿੰਘ ਪ੍ਰਧਾਨ, ਹਰਜੀਤ ਸਿੰਘ ਸਾਬਕਾ ਪ੍ਰਧਾਨ, ਵਿਰਸਾ ਸਿੰਘ ਜਥੇਦਾਰ, ਅਵਤਾਰ ਸਿੰਘ ਭੰਗੂ, ਬਲਜਿੰਦਰ ਸਿੰਘ ਫੌਜੀ, ਬਲਕਾਰ ਸਿੰਘ ਫੌਜੀ, ਸੂਬਾ ਸਿੰਘ ਵਿਰਕ, ਡਿੰਪਲ ਸਿੰਘ ਵਿਰਕ, ਸੁਖਵਿੰਦਰ ਸਿੰਘ ਵਿਰਕ ਹਾਜ਼ਰ ਸਨ |
ਸਥਾਨਕ ਅਗਾਂਹਵਧੂ ਕਿਸਾਨ ਤੇ ਸਮਾਜ ਸੇਵੀ ਇੰਦਰਪ੍ਰੀਤ ਸਿੰਘ ਡਿੰਪੀ ਘਰਾਚੋਂ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਕਿਸਾਨਾਂ ਦੇ ਦਰਦ ਨੂੰ ਪ੍ਰਗਟ ਕਰਦੇ ਹੋਏ ਅਰਦਾਸ ਕੀਤੀ ਕਿ ਉਨ੍ਹਾਂ ਵਲੋਂ ਪਾਏ ਹੋਏ ਕਿਰਤ ਕਰਨ ਦੇ ਫ਼ਲਸਫ਼ੇ ਨੂੰ ਕਿਸਾਨਾਂ ਵਲੋਂ ਅੱਗੇ ਵਧਾਇਆ ਜਾ ਰਿਹਾ ਹੈ |
ਚੀਮਾ ਮੰਡੀ, (ਦਲਜੀਤ ਸਿੰਘ ਮੱਕੜ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜਿਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਓਥੇ ਨਾਲ ਹੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ 'ਤੇ ਚੱਲ ਕੇ ਦਿੱਲੀ ਵਿਖੇ ਆਪਣਾ ਹੱਕ ਲੈਣ ਲਈ ਗਏ ਕਿਸਾਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਗਈ | ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਧਾਰਮਿਕ ਸਮਾਗਮ ਦੌਰਾਨ ਗੁ: ਜਨਮ ਅਸਥਾਨ ਦੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਤੇ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਚਹਿਲ ਤੇ ਉਨ੍ਹਾਂ ਦੇ ਧਰਮ ਪਤਨੀ ਸਰਪੰਚ ਬਲਜਿੰਦਰ ਕੌਰ ਬੀਰ ਕਲਾਂ ਨੂੰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ | ਇਸ ਮੌਕੇ ਭਾਰੀ ਗਿਣਤੀ 'ਚ ਸਿੱਖ ਸੰਗਤਾਂ ਮੌਜੂਦ ਸਨ |
ਛਾਜਲੀ, (ਕੁਲਵਿੰਦਰ ਸਿੰਘ ਰਿੰਕਾ)-ਪਿੰਡ ਸੰਗਤੀਵਾਲਾ ਵਿਖੇ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬਾਬਾ ਰਾਮ ਸਿੰਘ ਮੁੱਖ ਗ੍ਰੰਥੀ ਤੇ ਸਮੂਹ ਨਗਰ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਗੁਰੂ ਘਰ ਵਿਖੇ ਮਨਾਇਆ ਗਿਆ | ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਸਰਬੱਤ ਦੇ ਭਲੇ ਲਈ ਤੇ ਦਿੱਲੀ ਗਏ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਦੀ ਅਰਦਾਸ ਕੀਤੀ ਗਈ | ਆਈਆਂ ਸੰਗਤਾਂ 'ਚ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਸਰਪੰਚ ਗੁਰਮੀਤ ਕੌਰ, ਪੰਚ ਗੁਰਜੰਟ ਸਿੰਘ, ਪੰਚ ਮਨਜੀਤ ਸਿੰਘ, ਪੰਚ ਦਰਸ਼ਨ ਸਿੰਘ, ਵਿੱਕਰ ਸਿੰਘ, ਨਰਿੰਦਰ ਸਿੰਘ ਸੰਗਤੀਵਾਲਾ, ਦਰਸ਼ਨ ਸਿੰਘ ਠੇਕੇਦਾਰ ਤੇ ਹੋਰ ਸਮੂਹ ਸੰਗਤਾਂ ਮੌਜਦ ਸਨ |
ਮਲੇਰਕੋਟਲਾ, (ਕੁਠਾਲਾ)-ਸਥਾਨਕ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵਿਖੇ ਮਨਾਏ ਗਏ ਸ੍ਰੀ ਗੁਰੁ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਇਲਾਕੇ ਭਰ ਤੋਂ ਸੈਂਕੜੇ ਸਿੱਖ ਸੰਗਤਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਤੇ ਪਹਿਲੀ ਪਾਤਸ਼ਾਹੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ | ਪਿਛਲੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਵਲੋਂ ਸਰਬੱਤ ਦੇ ਭਲੇ ਤੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕੀਤੀ ਗਈ | ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗਗਨਦੀਪ ਸਿੰਘ ਦੇ ਰਾਗੀ ਜਥੇ ਵਲੋਂ ਰੱਬੀ ਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ | ਇਸ ਮੌਕੇ ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਜਵੰਧਾ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ, ਕੁਲਵੰਤ ਸਿੰਘ ਖ਼ਜ਼ਾਨਚੀ, ਕੁਲਦੀਪ ਸਿੰਘ ਗੁਰੂ, ਜਰਨੈਲ ਸਿੰਘ ਮੰਨਵੀਂ, ਦਲਜੀਤ ਸਿੰਘ ਚੌਾਦਾ, ਡਾ. ਹਰਮੇਲ ਸਿੰਘ ਕਿਲਾ, ਨੇਤਰ ਸਿੰਘ, ਮੋਹਣ ਸਿੰਘ ਬਿਰਦੀ, ਸਿਵਦੇਵ ਸਿੰਘ ਸੋਹੀ, ਮਾਸਟਰ ਮੇਲਾ ਸਿੰਘ, ਐਡਵੋਕੇਟ ਮਨਦੀਪ ਸਿੰਘ ਚਹਿਲ, ਡਾ: ਜੀ. ਐਸ. ਖੁਰਾਣਾ, ਦਵਿੰਦਰ ਸਿੰਘ ਸਰਪੰਚ ਤੇ ਕੁਲਦੀਪ ਸਿੰਘ ਸੋਨੀ ਸਮੇਤ ਵੱਡੀ ਗਿਣਤੀ ਸਿੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ | ਗੁਰਦੁਆਰਾ ਕਮੇਟੀ ਵਲੋਂ ਗ੍ਰੰਥੀ ਸਿੰਘਾਂ, ਸੇਵਾਦਾਰਾਂ, ਰਾਗੀ, ਢਾਡੀ ਤੇ ਕੀਰਤਨੀ ਜਥਿਆਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ |
ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਵਲੋਂ ਮਨਾਏ ਗਏ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਧਰਮ ਪ੍ਰਚਾਰ ਤੇ ਸਮਾਜ ਸੇਵਾ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਧਾਨ ਬੀਬੀ ਚਰਨਜੀਤ ਕੌਰ ਪੰਧੇਰ ਦਾ ਸਨਮਾਨ ਕੀਤਾ ਗਿਆ | ਬੀਬੀ ਪੰਧੇਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਬਧੇਸਾ, ਜਥੇਦਾਰ ਬਹਾਦਰ ਸਿੰਘ ਤੇ ਪ੍ਰੋ: ਕੁਲਵੰਤ ਸਿੰਘ ਉੱਪਲ ਆਦਿ ਆਗੂਆਂ ਵਲੋਂ ਸਿਰੋਪਾਓ ਭੇਟ ਕੀਤਾ ਗਿਆ | ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਭਾਈ ਅਵਤਾਰ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਸੰਗਤਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੀਆਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੀਆਂ ਸਿੱਖਿਆਵਾਂ ਬਾਰੇ ਵਿਸਥਾਰਤ ਚਾਨਣਾ ਪਾਇਆ | ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਟਿੱਬਾ, ਜਥੇਦਾਰ ਹਾਕਮ ਸਿੰਘ ਸਰੌਦ, ਡਾ: ਅਮਰੀਕ ਸਿੰਘ ਚੀਮਾ, ਦੇਵਿੰਦਰ ਸਿੰਘ ਸੈਣੀ ਤੇ ਅਮਰਜੀਤ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ਸਿੱਖ ਆਗੂ ਵੀ ਹਾਜ਼ਰ ਸਨ | ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਸ਼ਰਧਾ ਭੇਟ ਕਰਨ ਲਈ ਜਮਾਅਤ ਇਸਲਾਮੀ ਹਿੰਦ ਪੰਜਾਬ ਵਲੋਂ ਡਾ: ਮੁਹੰਮਦ ਇਰਸ਼ਾਦ ਸਮੇਤ ਕਈ ਮੁਸਲਿਮ ਆਗੂ ਉਚੇਚੇ ਤੌਰ 'ਤੇ ਸਮਾਗਮ 'ਚ ਸ਼ਾਮਿਲ ਹੋਏ |
ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ)-ਗੁਰਦੁਆਰਾ ਭਜਨਸਰ ਸਾਹਿਬ ਪਿੰਡ ਹਰੀਗੜ੍ਹ 'ਚ ਗੁਰੂ ਨਾਨਕ ਪ੍ਰਚਾਰਕ ਜਥਾ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਕਥਾ ਵਿਚਾਰਾਂ ਕਰਦਿਆਂ ਭਾਈ ਗੁਰਜੀਤ ਸਿੰਘ ਹਰੀਗੜ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿਗਿਆਨਕ ਅਤੇ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਸਨ | ਉਨ੍ਹਾਂ ਸਾਰੀ ਉਮਰ ਪਾਖੰਡਵਾਦ ਤੇ ਕਰਮਕਾਂਡ ਦਾ ਜ਼ੋਰਦਾਰ ਖੰਡਣ ਕੀਤਾ ਪਰ ਅੱਜ ਫਿਰ ਸਿੱਖ ਕੌਮ 'ਚ ਪਾਖੰਡਵਾਦ ਭਾਰੀ ਹੋ ਚੁੱਕਿਆ ਹੈ | ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ | ਇਸ ਮੌਕੇ ਭਾਈ ਗੁਰਸੇਵਕ ਸਿੰਘ ਘਰਾਚੋਂ ਕਥਾ ਵਾਚਕ, ਭਾਈ ਹਰਜੀਤ ਸਿੰਘ ਹੈੱਡ ਗ੍ਰੰਥੀ, ਇੰਦਰਜੀਤ ਸਿੰਘ ਬੇਦੀ, ਕਮਿੱਕਰ ਸਿੰਘ, ਸੱਤਪਾਲ ਸਿੰਘ, ਗੁਰਪ੍ਰੀਤ ਸਿੰਘ ਨਿਹਾਲਗੜ੍ਹ, ਗੁਰਵੀਰ ਸਿੰਘ ਰਾਏਧਰਾਨਾ, ਪ੍ਰੀਤਮ ਸਿੰਘ ਸੇਖੂਵਾਸ, ਨਸੀਬ ਸਿੰਘ, ਗੁਰਜੀਤ ਸਿੰਘ ਰਾਜੂ, ਜਗਜੀਤ ਸਿੰਘ ਕੌਹਰੀਆਂ, ਗੁਰਪਿਆਰ ਸਿੰਘ, ਭਾਈ ਬੂਟਾ ਸਿੰਘ, ਜਗਸੀਰ ਸਿੰਘ ਜੀਰਾ, ਮਨਦੀਪ ਸਿੰਘ, ਬੱਬੂ ਸਿੰਘ, ਦਲਵੀਰ ਸਿੰਘ, ਅਰਸ਼ ਸਿੰਘ, ਮਸਤਾਨਾ ਸਿੰਘ, ਗਗਨਦੀਪ ਸਿੰਘ, ਸੈਂਸੀ ਸਿੰਘ ਆਦਿ ਸਮੇਤ ਸੰਗਤ ਮੌਜੂਦ ਸੀ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ, ਜਤਿੰਦਰ ਮਾਨਵੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਗੜ੍ਹ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਗੁ: ਸਿੰਘ ਸਭਾ ਵਿਖੇ ਗੁਰਪੁਰਬ ਮਨਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਸੁਰਿੰਦਰ ਸਿੰਘ ਵਲੋਂ ਕੀਰਤਨ ਕੀਤਾ ਅਤੇ ਪ੍ਰਸਿੱਧ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਚੀਮਾ ਕਲਾਂ ਤਰਨਤਾਰਨ ਵਾਲਿਆਂ ਵਲੋਂ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕੀਤਾ ਗਿਆ | ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਵਲੋਂ ਕਥਾਵਾਚਕ ਭਾਈ ਗੁਰਸ਼ਰਨ ਸਿੰਘ ਚੀਮਾ ਕਲਾਂ ਨੂੰ ਸਨਮਾਨਿਤ ਕੀਤਾ ਗਿਆ |
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਹਰਗੋਬਿੰਦ ਸਾਹਿਬ (ਸੰਤ ਆਸ਼ਰਮ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਪ੍ਰਕਾਸ਼ ਪੁਰਬ ਦੇ ਸਬੰਧ 'ਚ ਅੱਜ ਸਵੇਰੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਪ੍ਰਭਾਤ ਫੇਰੀ ਕੱਢੀ ਗਈ ਉਪਰੰਤ ਪਿਛਲੇ ਤਿੰਨ ਦਿਨ੍ਹਾਂ ਤੋਂ ਚੱਲੇ ਆ ਰਹੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਇਕ ਸੁੰਦਰ ਪਾਲਕੀ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਅੱਗੇ-ਅੱਗੇ ਬੀਬੀਆਂ ਬੜੇ ਸਤਿਕਾਰ ਨਾਲ ਝਾੜੂ ਦੀ ਸੇਵਾ ਨਿਭਾ ਰਹੀਆਂ ਸਨ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੁੱਖ ਮਾਰਗ ਦੇ ਨਾਲ-ਨਾਲ ਸਰਵਿਸ ਰੋਡ 'ਤੇ ਚੱਲਦਾ ਹੋਇਆ ਟਰੱਕ ਮਾਰਕੀਟ, ਖਨੌਰੀ ਪਿੰਡ, ਕੈਥਲ ਰੋਡ, ਨਰਵਾਣਾ ਰੋਡ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ |
ਲੌਾਗੋਵਾਲ, (ਸ. ਸ.ਖੰਨਾ, ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 52 ਸ਼ਹੀਦਾਂ ਦੀ ਧਰਤੀ ਕਸਬਾ ਲੌਾਗੋਵਾਲ ਵਿਖੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਤੇ ਸਮੂਹ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਵਲੋਂ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸਜਾਈ ਹੋਈ ਸੁੰਦਰ ਪਾਲਕੀ 'ਚ ਸੁਸ਼ੋਭਿਤ ਕੀਤੇ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਜੰਟ ਸਿੰਘ ਦੁੱਲਟ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਜਥੇਦਾਰ ਮਹਿੰਦਰ ਸਿੰਘ ਦੁੱਲਟ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ ਮੁੱਖ ਪ੍ਰਬੰਧਕ, ਲਖਵਿੰਦਰ ਸਿੰਘ ਭਾਲ ਸੀਨੀਅਰ ਅਕਾਲੀ ਆਗੂ, ਜਥੇਦਾਰ ਉਦੇ ਸਿੰਘ, ਬਾਬਾ ਮੱਖਣ ਸਿੰਘ ਸਿੱਧ ਸਮਾਧਾਂ, ਸੂਬੇਦਾਰ ਪਰਮਿੰਦਰ ਸਿੰਘ, ਜੁਗਰਾਜ ਸਿੰਘ, ਸੁਰਜੀਤ ਸਿੰਘ ਮੱਸੇਕਾ, ਚੇਅਰਮੈਨ ਜਗਤਾਰ ਸਿੰਘ ਕੁਲਦੀਪ ਸਿੰਘ ਦੂਲੋ, ਨਿਰਮਲ ਸਿੰਘ ਨਿੰਮਾ, ਡਾਇਰੈਕਟਰ ਜਸਵਿੰਦਰ ਸਿੰਘ, ਪੂਰਨ ਸਿੰਘ ਦੁੱਲਟ, ਪਟਵਾਰੀ ਗੁਰਜੀਤ ਸਿੰਘ, ਤੇਜੀ ਬਲਿੰਗ, ਬੀਬੀ ਸ਼ਮਿੰਦਰ ਕੌਰ ਗਿੱਲ, ਜਸਵਿੰਦਰ ਸਿੰਘ ਲਿਬੜਾ, ਮਾਸਟਰ ਗੁਰਬਿੰਦਰ ਸਿੰਘ, ਮਿਸਤਰੀ ਮੇਜਰ ਸਿੰਘ ਚੇਅਰਮੈਨ ਜਗਤਾਰ ਸਿੰਘ, ਚਿੱਤਵੰਤ ਸਿੰਘ ਬੱਬਲ, ਗੁਰਸੇਵਕ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸਿੱਧੂ, ਭਗਵੰਤ ਸਿੰਘ ਢੈਪਈ, ਮੈਨੇਜਰ ਭੁਪਿੰਦਰ ਸਿੰਘ ਜੋਸ਼ੀ, ਤਰਨਬੀਰ ਸਿੰਘ, ਕੌਰ ਸਿੰਘ, ਗੌਰੀ ਸ਼ੰਕਰ, ਸੁਖਵਿੰਦਰ ਸਿੰਘ, ਜਗਮਿੰਦਰ ਸਿੰਘ ਜੱਗਾ, ਅਵਤਾਰ ਸਿੰਘ, ਜਗਜੀਤ ਸਿੰਘ ਕਾਲਾ ਸੁਸਾਇਟੀ ਪ੍ਰਧਾਨ, ਗੋਲਡੀ ਰਤੋਕੇ, ਕਰਮਜੀਤ ਸਿੰਘ ਕਰਮੀ, ਮਨਦੀਪ ਸਿੰਘ ਮੌਾਟੀ, ਧਰਮ ਸਿੰਘ, ਮੋਹਣ ਸਿੰਘ, ਥਾਣਾ ਲੌਾਗੋਵਾਲ ਦੇ ਇੰਸਪੈਕਟਰ ਜਰਨੈਲ ਸਿੰਘ ਘੁਮਾਣ ਦੀ ਪੁਲਿਸ ਟੀਮ ਵਲੋਂ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ |
ਕੌਹਰੀਆ, (ਮਾਲਵਿੰਦਰ ਸਿੰਘ ਸਿੱਧੂ)-ਅਕਾਲ ਅਕੈਡਮੀ ਉਭਿਆ 'ਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਪਿ੍ੰਸੀਪਲ ਗੁਰਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪ੍ਰਕਾਸ਼ ਪੁਰਬ ਸਬੰਧੀ ਬੱਚਿਆਂ ਵਲੋਂ ਸ਼ਬਦ ਕੀਰਤਨ, ਕੋਰੀਓਗ੍ਰਾਫੀ, ਭਾਸਣ ਆਦਿ ਧਾਰਮਿਕ ਤਿਆਰ ਕੀਤੀਆਂ ਵੀਡੀਓ ਵਟਸਅੱਪ ਗਰੁੱਪਾਂ ਵਿਚ ਸ਼ੇਅਰ ਕੀਤੀਆਂ ਗਈਆਂ | ਪਿ੍ੰਸੀਪਲ ਗੁਰਜੀਤ ਕੌਰ ਵਲੋਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ |
ਸੂਲਰ ਘਰਾਟ, (ਜਸਵੀਰ ਸਿੰਘ ਔਜਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਨਗਰ ਕੀਰਤਨ, ਢਾਡੀ ਜਥੇ ਦੁਆਰਾ ਵਾਰ, ਰਾਗੀ ਸਿੰਘਾਂ ਵਲੋਂ ਕੀਰਤਨ ਦਰਬਾਰ ਸਜਾ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ ਗਿਆ | ਪੰਥਕ ਵਿਦਵਾਨਾਂ ਵਲੋਂ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ ਗਿਆ | ਇਸ ਤਰ੍ਹਾਂ ਪਿੰਡ ਗੁਜਰਾਂ ਵਿਖੇ ਵੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀ ਸਾਧ ਸੰਗਤ ਵਲੋਂ ਇਹ ਸਮਾਗਮ ਕਰਵਾਏ ਗਏ | ਇਸ ਮੌਕੇ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਅਜੈਬ ਸਿੰਘ, ਸਰਪੰਚ ਮੇਜਰ ਸਿੰਘ, ਨਿਰਭੇ ਸਿੰਘ, ਰਾਜਨ ਸਿੰਘ, ਹੈੱਡ ਗ੍ਰੰਥੀ ਪ੍ਰਗਟ ਸਿੰਘ, ਹਰਭਜਨ ਸਿੰਘ, ਭਰਪੂਰ ਸਿੰਘ, ਬਘੇਲ ਸਿੰਘ, ਬਿੰਦਰ ਸਿੰਘ ਮੈਂਬਰ, ਮਨਜੀਤ ਸਿੰਘ, ਪ੍ਰਦੀਪ ਸਿੰਘ, ਮੱਖਣ ਸਿੱਧੂ, ਬਲਕਾਰ ਸਿੰਘ, ਮੇਜਰ ਸਿੰਘ, ਬਲਬੀਰ ਸਿੰਘ, ਸਰਪੰਚ ਮੇਜਰ ਸਿੰਘ, ਜੱਸੀ ਸਿੰਘ, ਕਰਮ ਸਿੰਘ, ਨਿਰਮਲ ਸਿੰਘ ਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ |
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਕੇਂਦਰ ਸਰਕਾਰ ਦੁਆਰਾ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਵੀ ਮੋਰਚਾ ਜਾਰੀ ਰਿਹਾ ਜਿਸ 'ਚ ਦਿੱਲੀ ਚੱਲ ਰਹੇ ਸੰਘਰਸ਼ ਸਬੰਧੀ ਵਿਚਾਰ ਚਰਚਾ ਹੋਈ | ਰੋਸ ਧਰਨੇ 'ਚ ਹਰਮੇਲ ਸਿੰਘ ਮਹਿਰੋਕ, ...
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ ਕੋਆਪਰੇਟਿਵ ਸੁਸਾਇਟੀ ਕਰਮਚਾਰੀ ਯੂਨੀਅਨ ਦੀ ਬੈਠਕ ਤਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਬੈਠਕ 'ਚ ਸ਼ਾਮਿਲ ਹੋਏ ਸੇਵਾਦਾਰਾਂ ਨੇ ਕਿ ਉਹ ਅੱਠ-ਅੱਠ ਘੰਟਿਆਂ ਦੀ ਡਿਊਟੀ ਕਰ ਰਹੇ ਹਨ ਪਰ ਉਨ੍ਹਾਂ ...
ਭਵਾਨੀਗੜ੍ਹ, 30 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਲੰਘੀ 26 ਨਵੰਬਰ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਧਰਨਾ ਦੇ ਰਹੇ ਕਿਸਾਨਾਂ ਦਾ ਸਾਥ ਦਿੰਦਿਆਂ ਆਲ ਇੰਡੀਆ ਫੋਟੋਗ੍ਰਾਫਰਜ਼ ਫੈਡਰੇਸ਼ਨ ਦੇ ਪ੍ਰਧਾਨ ਤੇ ਪੰਜਾਬ ਫੋਟੋਗ੍ਰਾਫਰਜ਼ ...
ਅਮਰਗੜ੍ਹ, 30 ਨਵੰਬਰ (ਸੁਖਜਿੰਦਰ ਸਿੰਘ ਝੱਲ)-ਪਿੰਡ ਬਨਭੌਰਾ ਵਿਖੇ ਸਕੂਲ ਜਾਂਦਿਆਂ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਰਸਤੇ ਤੋਂ ਅਗਵਾ ਕਰਨ ਵਾਲਾ ਵਿਅਕਤੀ ਥਾਣਾ ਅਮਰਗੜ੍ਹ ਦੀ ਪੁੁਲਿਸ ਨੇ ਕੁਝ ਘੰਟਿਆਂ ਦੀ ਮੁਸ਼ੱਕਤ ਉਪਰੰਤ ਕਾਬੂ ਕਰ ਲਿਆ ਤੇ ਉਸ ਦਾ ਤਿੰਨ ਦਿਨਾਂ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ)-ਨਗਰ ਕੌਾਸਲ ਦੀਆਂ ਚੋਣਾਂ ਸਬੰਧੀ ਨਗਰ ਕੌਾਸਲ ਲਹਿਰਾਗਾਗਾ ਦੀ ਨਵੀਂ ਵਾਰਡ ਬੰਦੀ ਜਾਰੀ ਹੋਈ ਹੈ | ਸ਼ਹਿਰ ਦੇ ਕੁੱਲ 15 ਵਾਰਡਾਂ 'ਚੋਂ ਵਾਰਡ ਨੰਬਰ 1, 5, 7, 9 ਤੇ 11 ਨੂੰ ਔਰਤ ਲਈ ਰਾਖਵਾਂ, ਵਾਰਡ ਨੰਬਰ 3, 4, 6, 12 ਤੇ 13 ਨੂੰ ਜਨਰਲ, ਵਾਰਡ ਨੰਬਰ 8 ...
ਸੰਗਰੂਰ, 30 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਤਪ ਅਸਥਾਨ ਨਗਨ ਬਾਬਾ ਸ੍ਰੀ ਸਾਹਿਬ ਦਾਸ ਪ੍ਰਬੰਧਕ ਕਮੇਟੀ ਤੇ ਸੇਵਾ ਦਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ 'ਤੇ ਭੁਪਿੰਦਰ ਕੁਮਾਰ ਬੰਟੀ, ...
ਅਮਰਗੜ੍ਹ, 30 ਨਵੰਬਰ (ਮੰਨਵੀ, ਝੱਲ)-ਨੇੜਲੇ ਪਿੰਡ ਅਲੀਪੁਰ ਦੇ ਇਕ ਵਿਅਕਤੀ ਨਾਲ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਪਾਲਿਸੀਆਂ ਕਰਨ ਦਾ ਝਾਂਸਾ ਦੇ ਕੇ 60 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਅਮਰਗੜ੍ਹ ਵਿਖੇ ਦਰਜ ਹੋਏ ਮਾਮਲੇ ਮੁਤਾਬਿਕ ਭਜਨ ...
ਮਸਤੂਆਣਾ ਸਾਹਿਬ, 30 ਨਵੰਬਰ (ਦਮਦਮੀ)-ਪੰਜਾਬ ਸਰਕਾਰ ਵਲੋਂ ਪਿੰਡ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਤੇ ਸਮੇਂ ਦਾ ਹਾਣੀ ਬਣਾਉਣ ਲਈ ਕਰਵਾਏ ਜਾ ਰਹੇ ਵਿਕਾਸ ਕੰਮਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੀਤੇ 550ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ...
ਲਹਿਰਾਗਾਗਾ, 30 ਨਵੰਬਰ (ਸੂਰਜ ਭਾਨ ਗੋਇਲ)-ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ (ਚਾਹਲ) ਦੇ ਆਗੂ ਮਨਜੀਤ ਸਿੰਘ ਚਾਹਲ, ਪੂਰਨ ਸਿੰਘ ਖਾਈ, ਹਰਵਿੰਦਰ ਸਿੰਘ ਚੱਠਾ, ਰਾਮ ਚੰਦਰ ਸਿੰਘ ਖਾਈ, ਸਤਪਾਲ ਹਮਝੇੜੀ, ਜਗਤਾਰ ਸਿੰਘ ਖੱਟੜਾ, ਗੁਰਬਖਸ਼ੀਸ ਸਿੰਘ, ਰਣਜੀਤ ਸਿੰਘ ਬੋਕਸਰ, ...
ਸੰਗਰੂਰ, 30 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸੰਗਰੂਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਸੰਗਰੂਰ ਵਲੋਂ ਮੈਂਬਰਾਂ ਚੰਦਰ ਪ੍ਰਕਾਸ਼, ਜਗਜੀਤ ਇੰਦਰ ਸਿੰਘ, ਬੀਬੀ ਕਮਲੇਸ਼ ਮੰਗਲਾ, ਰਾਮ ਲਾਲ ਪਾਂਧੀ, ਰਣਜੀਤ ਸਿੰਘ ਸੁਭਾਸ਼ ਕਪੂਰ, ਸੁਰਜੀਤ ਸਿੰਘ ਕਾਲੀਆ ਰਿਟ: ਈ ਓ, ਸਕਤੀ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰਿਆਣਾ ਦੇ ਰਸਤਿਓ ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਹਰਿਆਣਾ ਪੁਲਿਸ ਵਲੋਂ ਮਾਮਲੇ ਦਰਜ ਕਰਨ ਦੀ ਨਿੰਦਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਵਤਾਰ ਸਿੰਘ ਈਲਵਾਲ ਨੇ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਦਿੱਲੀ-ਕਟੜਾ ਹਾਈਵੇ ਜੋ ਪੰਜਾਬ ਦੇ ਹੋਰਨਾਂ ਜ਼ਿਲਿ੍ਹਆਂ ਦੇ ਨਾਲ-ਨਾਲ ਜ਼ਿਲ੍ਹਾ ਸੰਗਰੂਰ 'ਚੋਂ ਦੀ ਵੀ ਗੁਜ਼ਰੇਗਾ ਲਈ ਕਈ ਕਿਸਾਨਾਂ ਨੇ ਜ਼ਮੀਨ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ | ਇਸ ਸਬੰਧੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ...
ਅਮਰਗੜ੍ਹ, 30 ਨਵੰਬਰ (ਜਤਿੰਦਰ ਮੰਨਵੀ, ਸੁਖਜਿੰਦਰ ਝੱਲ)-ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਰਾਹੀਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਕਈ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 8 ਨਵੇਂ ਮਾਮਲੇ ਆਏ ਹਨ ਜਿਨ੍ਹਾਂ 'ਚੋਂ 4 ਇਕੱਲੇ ਸਿਹਤ ਬਲਾਕ ਸੰਗਰੂਰ ਨਾਲ ਸਬੰਧਿਤ ਹਨ | ਇਨ੍ਹਾਂ 8 ਮਾਮਲਿਆਂ ਨਾਲ ਜ਼ਿਲ੍ਹੇ 'ਚ ਕੋਰੋਨਾ ਮਾਮਲਿਆਂ ਦੀ ਕੁਲ ਗਿਣਤੀ 4220 ਹੋ ਗਈ ਹੈ | ਜ਼ਿਲ੍ਹੇ 'ਚ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਪਹੁੰਚੇ ਕਿਸਾਨਾਂ ਜਿਥੇ ਸੰਘਰਸ਼ ਨੂੰ ਤਿੱਖਾ ਰੂਪ ਦੇ ਦਿੱਤਾ ਹੈ ਉਥੇ ਪੰਜਾਬ 'ਚ ਜਾਰੀ ਰੱਖੇ ਜਾ ਰਹੇ ਸੰਘਰਸ਼ ਨੰੂ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ...
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਪਿੰਡ ਲਹਿਲ ਖ਼ੁਰਦ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ 'ਤੇ 60ਵੇ ਦਿਨ ਵੀ ਧਰਨਾ ...
ਭਵਾਨੀਗੜ੍ਹ, 30 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਬਾਲਦ ਕਲਾਂ ਵਿਖੇ ਸ਼ਿਵ ਸੈਨਾ ਦੀ ਮੀਟਿੰਗ ਹੋਈ, ਜਿਸ 'ਚ ਸੂਬਾ ਆਗੂ ਪ੍ਰਵੀਨ ਬਲਜੋਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਜਮੇਰ ਧਰਮਸੋਤ ਦੀ ਅਗਵਾਈ ਹੇਠ ਕਈ ਪਰਿਵਾਰਾਂ ਨੇ ...
ਸੰਗਰੂਰ, 30 ਨਵੰਬਰ (ਧੀਰਜ ਪਸ਼ੌਰੀਆ)-ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਜਿਥੇ ਜ਼ਿਲ੍ਹਾ ਸੰਗਰੂਰ ਦੇ ਕਰੀਬ 25 ਹਜ਼ਾਰ ਕਿਸਾਨ ਦਿੱਲੀ ਮੋਰਚੇ 'ਚ ਡਟੇ ਹੋਏ ਹਨ ਉਥੇ ਜ਼ਿਲ੍ਹੇ 'ਚ ਟੋਲ ਪਲਾਜ਼ਿਆਂ ਤੇ ਰਿਲਾਇੰਸ ਪੰਪਾਂ ਸਮੇਤ 13 ਥਾਵਾਂ 'ਤੇ ਕਿਸਾਨਾਂ ਵਲੋਂ ਧਰਨੇ ਜਾਰੀ ...
ਧੂਰੀ, 30 ਨਵੰਬਰ (ਸੁਖਵੰਤ ਸਿੰਘ ਭੁੱਲਰ)-ਦੇਸ਼ ਦਾ ਕਿਸਾਨ ਖੇਤੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸੜਕਾਂ ਤੇ ਬਰਫ਼ੀਲੀਆਂ ਰਾਤਾਂ 'ਚ ਸ਼ਾਂਤਮਈ ਸੰਘਰਸ਼ ਕਰ ਰਿਹਾ ਹੈ ਤੇ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕ ਪੱਖੀ ਫ਼ੈਸਲਾ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX