ਅੰਮਿ੍ਤਸਰ, 1 ਦਸੰਬਰ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਦੀ ਯੋਜਨਾ ਜਵਾਹਰ ਲਾਲ ਨਹਿਰੂ ਅਰਬਨ ਰਨਿਊਵਲ ਮਿਸ਼ਨ ਤਹਿਤ ਕਰੋੜਾਂ ਰੁਪਏ ਦਾ ਪ੍ਰਾਜੈਕਟ 2014 ਵਿਚ ਅੰਮਿ੍ਤਸਰ ਸਿਟੀ ਬੱਸ ਦੇ ਰੂਪ ਵਿਚ ਲਿਆਂਦਾ ਗਿਆ ਸੀ, ਜੋ ਸਿਰਫ ਕਬਾੜ ਦਾ ਭੰਡਾਰ ਬਣ ਕੇ ਰਹਿ ਗਿਆ ਹੈ | ਇਸ ਪ੍ਰਾਜੈਕਟ ਦਾ ਉਦਘਾਟਨ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਸੀ | ਪਹਿਲੇ ਪੜਾਅ ਵਿਚ ਕੁੱਲ 60 ਦੇ ਕਰੀਬ ਬੱਸਾਂ ਅੰਮਿ੍ਤਸਰ ਦੇ ਤਿੰਨ ਰੂਟਾਂ 'ਤੇ ਚਲਾਈਆਂ ਗਈਆਂ | ਜਿਨ੍ਹਾਂ ਬੱਸਾਂ 'ਚ 19 ਵੱਡੀਆਂ ਨੀਵੇਂ ਫਰਸ਼ ਵਾਲੀਆਂ ਬੱਸਾਂ ਸ਼ਾਮਿਲ ਸਨ ਜਦ ਕਿ ਬਾਕੀ ਮਿੰਨੀ ਬੱਸਾਂ ਮੌਜੂਦ ਸਨ | ਇਨ੍ਹਾਂ ਵੱਡੀਆਂ ਬੱਸਾਂ ਵਿਚ 9 ਬੱਸਾਂ ਵਾਤਾਅਨੁਕੂਲ ਸਨ ਅਤੇ ਇਸ ਤੋਂ ਇਲਾਵਾ ਮਿੰਨੀ ਬੱਸਾਂ ਵਿਚ ਵੀ ਵਾਤਾਅਨੁਕੂਲ ਬੱਸਾਂ ਸ਼ਾਮਿਲ ਸਨ | ਭਾਵੇਂ ਕਿ ਇਹ ਬੱਸਾਂ ਤਿੰਨ ਰੂਟਾਂ 'ਤੇ ਚੱਲਦੀਆਂ ਸਨ | ਜਿਸ ਨੂੰ ਆਂਧਰਾ ਪ੍ਰਦੇਸ਼ ਦੀ ਇਕ ਕੰਪਨੀ ਵਲੋਂ ਠੇਕੇ 'ਤੇ ਚਲਾਇਆ ਗਿਆ | ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਪਹਿਲਾਂ ਹੀ ਯੋਜਨਾਂਬੰਦੀ ਦੀ ਕਮੀ ਹੋਣ ਕਰਕੇ ਇਹ ਬੱਸਾਂ ਸ਼ੁਰੂ ਤੋਂ ਹੀ ਵਿਵਾਦਾਂ ਦੇ ਘੇਰੇ ਵਿਚ ਰਹੀਆਂ, ਇਹ ਵਿਵਾਦ ਵਧੇਰੇ ਕਰਕੇ ਆਟੋ ਰਿਕਸ਼ਾ ਯੂਨੀਅਨਾਂ ਅਤੇ ਨਿੱਜੀ ਮਿੰਨੀ ਬੱਸ ਆਪ੍ਰੇਟਰਾਂ ਨਾਲ ਰਿਹਾ | ਕਰੀਬ ਦੋ ਸਾਲ ਤੱਕ ਇਹ ਬੱਸਾਂ ਸੜਕਾਂ 'ਤੇ ਦੌੜਦੀਆਂ ਰਹੀਆਂ ਅਤੇ ਇਸ ਤੋਂ ਬਾਅਦ ਇਨ੍ਹਾਂ ਦੇ ਪਹੀਏ ਜਾਮ ਹੋਣ ਲੱਗ ਪਏ, 2017 ਵਿਚ ਇਨ੍ਹਾਂ ਨੂੰ ਪੱਕੀਆ ਬਰੇਕਾਂ ਲੱਗ ਗਈਆਂ | ਸਿੱਟੀ ਬੱਸ ਟਰਮੀਨਲ ਵਿਚ ਕਬਾੜ ਦੇ ਰੂਪ ਵਿਚ ਟਰਮੀਨਲ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ | ਜਿਸ ਵੇਲੇ ਇਹ ਬੱਸਾਂ ਬੰਦ ਹੋਈਆਂ ਉਸ ਵੇਲੇ ਕੁਝ ਕੁ ਬੱਸਾਂ ਹੀ ਤਕਨੀਕੀ ਖ਼ਰਾਬੀ ਕਾਰਨ ਚੱਲਣ ਤੋਂ ਅਸਮਰਥ ਸਨ, ਬਹੁਤ ਸਾਰੀਆਂ ਬੱਸਾਂ ਚਾਲੂ ਹਾਲਤ ਸਨ ਪਰ ਹੁਣ ਇਨ੍ਹਾਂ ਬੱਸਾਂ 'ਚੋਂ ਵਧੇਰੇ ਬੱਸਾਂ 'ਚੋਂ ਸਾਮਾਨ ਹੀ ਅਲੋਪ ਹੋ ਗਿਆ ਹੈ | ਬਹੁਤ ਸਾਰੀਆਂ ਬੱਸਾਂ ਦੀਆਂ ਸੀਟਾਂ ਚੂਹਿਆਂ ਵਲੋਂ ਕੁਤਰੀਆਂ ਗਈਆਂ ਹਨ, ਪੰਛੀਆਂ ਅਤੇ ਹੋਰ ਜੀਵਾਂ ਵਲੋਂ ਇਨ੍ਹਾਂ ਵਿਚ ਰੈਣ ਬਸੇਰੇ ਉਸਾਰ ਲਏ ਗਏ ਹਨ | ਇਸ ਸਬੰਧ ਵਿਚ ਅੰਮਿ੍ਤਸਰ ਵਿਕਾਸ ਮੰਚ ਦੇ ਪੈਟਰਨ ਦਲਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਮੰਚ ਵਲੋਂ ਸਮੇਂ-ਸਮੇਂ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਲਿਖਤ ਰੂਪ ਵਿਚ ਅਤੇ ਜਬਾਨੀ ਵੀ ਇਨ੍ਹਾਂ ਬੱਸਾਂ ਨੂੰ ਮੁੜ ਚਾਲੂ ਕਰਨ ਲਈ ਅਪੀਲ ਕੀਤੀ ਗਈ ਹੈ ਪਰ ਅਫਸੋਸ ਹਰ ਵਾਰ ਸਿਰਫ਼ ਭਰੋਸਾ ਮਿਲਦਾ ਰਿਹਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੈ | ਉਨ੍ਹਾਂ ਕਿਹਾ ਕਿ ਵਿਕਾਸ ਮੰਚ ਵਲੋਂ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਪੰਜਾਬ ਸਰਕਾਰ ਤੱਕ ਪਹੰੁਚ ਕੀਤੀ ਜਾਵੇਗੀ | ਇਸ ਸਬੰਧ ਵਿਚ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਡਿਪਟੀ ਕਮਿਸ਼ਨਰ ਅੰਮਿ੍ਤਸਰ ਦੇ ਧਿਆਨ ਵਿਚ ਹੈ ਅਤੇ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਨਿਗਮ ਵਲੋਂ ਰੋਡਵੇਜ਼ ਅਤੇ ਪਨਬਸ ਨੂੰ ਲਿਖਿਆ ਗਿਆ ਹੈ | ਇਸ ਤੋਂ ਇਲਾਵਾ ਬੀ.ਆਰ.ਟੀ.ਐੱਸ ਪ੍ਰਾਜੈਕਟ ਤਹਿਤ ਮੈਟਰੋ ਬੱਸਾਂ ਚਲਾਉਣ ਵਾਲੇ ਆਪ੍ਰੇਟਰਾਂ ਨਾਲ ਗੱਲਬਾਤ ਕੀਤੀ ਹੈ | ਇਸ ਦਾ ਜਲਦ ਹੱਲ ਨਿਕਲ ਜਾਵੇਗਾ |
ਵੇਰਕਾ, 1 ਦਸੰਬਰ (ਪਰਮਜੀਤ ਸਿੰਘ ਬੱਗਾ)-ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸਾਥੀਆਂ ਦੀ ਨਜ਼ਰ ਇੰਦਰਾ ਕਾਲੋਨੀ ਮੋੜ ਮਜੀਠਾ ਰੋਡ ਅੰਮਿ੍ਤਸਰ ਵਿਖੇ ਚੱਲ ਰਹੇ ਇਕ ਰਿਲਾਇੰਸ ਮਾਲ ਨੂੰ ਬਲਵਿੰਦਰ ਸਿੰਘ ਦੁਧਾਲਾ ਨੇ ਕਿਸਾਨ ਸਾਥੀਆਂ ਨੂੰ ਫੋਨ ਰਾਹੀਂ ਜਾਣਕਾਰੀ ...
ਅੰਮਿ੍ਤਸਰ, 1 ਦਸੰਬਰ (ਰੇਸ਼ਮ ਸਿੰਘ)-ਕੋਰੋਨਾ ਵਾਇਰਸ ਦੀ ਸਿਆਲ ਦੇ ਮੌਸਮ 'ਚ ਦੂਜੀ ਲਹਿਰ ਚੱਲਣ ਦੇ ਖਦਸ਼ੇ ਤਹਿਤ ਅੱਜ ਰਾਤ ਦਾ ਕਰਫਿਊ ਫਿਰ ਲਾਗੂ ਹੋ ਗਿਆ ਹੈ | ਇਹ ਕਰਫਿਊ ਰਾਤ ਦਸ ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ | ਇਸ ਲਈ ਪੁਲਿਸ ਵਲੋਂ ਪੁਖਤਾ ਪ੍ਰਬੰਧ ਕਰ ਲਏ ...
ਗੱਗੋਮਾਹਲ/ ਅਜਨਾਲਾ, 1 ਦਸੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਬੀ. ਐਸ. ਐਫ. ਦੀ ਸਰਹੱਦੀ ਚੌਕੀ ਕੋਟ ਰਜ਼ਾਦਾ ਨੇੜੇ ਬੀਤੀ ਰਾਤ ਸਮੇਂ ਡਰੋਨ ਵਰਗੀ ਵਸਤੂ ਦੀ ਹਰਕਤ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ...
ਅੰਮਿ੍ਤਸਰ, 1 ਦਸੰਬਰ (ਰੇਸ਼ਮ ਸਿੰਘ)-ਸਥਾਨਕ ਲਾਰੰਸ ਰੋਡ ਵਿਖੇ ਇਕ ਕਾਰੋਬਾਰੀ ਦੇ ਡਰਾਇਵਰ ਪਾਸੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਸਵਿਫਟ ਕਾਰ ਖੋਹ ਲਈ ਤੇ ਫਰਾਰ ਹੋ ਗਏ | ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਡਰਾਈਵਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮਾਲਕ ...
ਗੱਗੋਮਾਹਲ, 1 ਦਸੰਬਰ (ਬਲਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਰਮਦਾਸ ਵਿਖੇ ਦਰਜ ਐਫ.ਆਈ.ਆਰ ਮੁਤਾਬਕ ਸਰਹੱਦੀ ਪਿੰਡ ਬੇਦੀ ਛੰਨਾਂ ਦੀ ਇਕ ਔਰਤ ਨੇ ਦੋਸ਼ ਲਗਾਇਆ ਕਿ ਉਹ ਆਪਣੇ ਘਰ ਵਿਚ ਇਕੱਲੀ ਸੀ, ਜਦੋਂ ਕਿ ਉਸ ਦਾ ਪਤੀ ਬਾਹਰ ਕੰਮ 'ਤੇ ਗਿਆ ਹੋਇਆ ਸੀ | ਮੇਰੇ ਘਰ ਦੇ ਨਜ਼ਦੀਕ ...
ਅੰਮਿ੍ਤਸਰ, 1 ਦਸੰਬਰ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਾਂਬੜਾ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਹੈ | ਇਸ ਸਬੰਧੀ ਦੁੱਖ ਪ੍ਰਗਟ ...
ਜੰਡਿਆਲਾ ਗੁਰੂ, 1 ਦਸੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 70ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਅਜਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਕਿਸਾਨਾਂ ਵਲੋਂ ਰੇਲਾਂ ਚਲਾਉਣ ਦੀ ਦਿੱਤੀ ਸਹਿਮਤੀ ਤੋਂ ਬਾਅਦ ਰੇਲਾਂ ਚੱਲਣ ਨਾਲ ਪੰਜਾਬ ਵਿਚ ਯੂਰੀਆ ਪਹੁੰਚਣ ਤੋਂ ਬਾਅਦ ਵੀ ਅਜੇ ਤੱਕ ਯੂਰੀਆ ਦੀ ਕਿੱਲਤ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਜ਼ਿਆਦਾਤਰ ...
ਅੰਮਿ੍ਤਸਰ, 1 ਦਸੰਬਰ (ਰੇਸ਼ਮ ਸਿੰਘ)-ਬਹੁਤ ਹੀ ਖ਼ਤਰਨਾਕ ਅਤੇ ਸੰਗੀਨ ਜ਼ੁਰਮਾਂ 'ਚ ਸਰਗਰਮ ਤਿੰਨ ਗੈਂਗਸਟਰਾਂ ਨੂੰ ਗਿ੍ਫਤਾਰ ਕਰਨ 'ਚ ਕਾਊਾਟਰ ਇੰਟੈਲੀਜੈਂਸ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਗਿ੍ਫ਼ਤਾਰ ਕੀਤੇ ਗੈਂਗਸਟਰਾਂ ਪਾਸੋਂ ਪੁਲਿਸ ਨੇ ਤਿੰਨ ਪਿਸਤੌਲ ਤੇ ...
ਅੰਮਿ੍ਤਸਰ, 1 ਦਸੰਬਰ (ਰੇਸ਼ਮ ਸਿੰਘ)-ਜ਼ਿਲੇ੍ਹ 'ਚ ਅੱਜ ਕੋਰੋਨਾ ਦੇ 47 ਨਵੇਂ ਮਾਮਲੇ ਮਿਲੇ ਹਨ ਅਤੇ ਇਕ ਕੋਰੋਨਾ ਪੀੜਤ ਮਰੀਜ਼ ਦੀ ਮੌਤ ਹੋਈ ਹੈ | ਇਸ ਦੇ ਨਾਲ ਹੀ ਅੱਜ 39 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ | ਇਥੇ ਅੱਜ ਤੱਕ 13164 ਮਰੀਜ਼ ਕੋਰੋਨਾ ਤੋਂ ਪੀੜਤ ਹੋਏ ...
ਮੱਤੇਵਾਲ, 1 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਨਜ਼ਦੀਕੀ ਪਿੰਡ ਭੋਏਵਾਲ ਨਜ਼ਦੀਕ ਕਲੇਰ ਬਾਲਾਪਾਈ ਨੂੰ ਜਾਂਦੀ ਸੜਕ ਉੱਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਸੜਕ ਉੱਪਰ ਖਿਲਾਰ ਦਿੱਤਾ ਗਿਆ | ਇਸ ਸਬੰਧੀ ਰਿਟਾਇਰ ਸੂਬੇਦਾਰ ...
ਅਜਨਾਲਾ, 1 ਦਸੰਬਰ (ਐਸ. ਪ੍ਰਸ਼ੋਤਮ)-ਸੂਬੇ ਭਰ 'ਚ ਪੇਂਡੂ ਬਰੂਹਾਂ ਤੇ ਲੋੜਵੰਦ ਮਰੀਜਾਂ ਨੂੰ ਮੁੱਢਲੀਆਂ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਆਰ. ਐਮ. ਪੀ. ਡਾਕਟਰਾਂ ਦੀ ਜੁਝਾਰੂ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾਈ ...
ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-'ਸਿੱਖਜ਼ ਇਨ ਅਮਰੀਕਾ' ਦੇ ਸੰਸਥਾਪਕ, ਪ੍ਰਵਾਸੀ ਭਾਰਤੀ ਅਤੇ ਸਾਰਾਗੜ੍ਹੀ ਫਾੳਾੂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਦੇ ਅੱਜ ਆਪਣੇ ਸਾਥੀਆਂ ਸਮੇਤ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਵਿਖ ਪੁੱਜਣ 'ਤੇ ਦੀਵਾਨ ਦੇ ...
ਅੰਮਿ੍ਤਸਰ/ਚੱਬਾ, 1 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ/ਜੱਸਾ ਅਣਜਾਣ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਪਿੰਡ ਵਰਪਾਲ ਵਿਖੇ ਸਜਾਇਆ ਗਿਆ | ਗੁਰਦੁਆਰਾ ਸਿੰਘ ਸਭਾ ਪੱਤੀ ਧੀਰ ਦੇ ਕੀ ਤੋਂ ਆਰੰਭ ਹੋਇਆ ਨਗਰ ...
ਮਜੀਠਾ, 1 ਦਸੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਪੁਲਿਸ ਵਿਚ ਭਰਤੀ ਕਰਾਉਣ ਦਾ ਝਾਂਸਾ ਦੇਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਅਮਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਸਾਰਚੂਰ ਜ਼ਿਲ੍ਹਾ ਗੁਰਦਾਸਪੁਰ ਵਲੋਂ ਥਾਣਾ ਮਜੀਠਾ ਵਿਖੇ ...
ਮੱਤੇਵਾਲ, 1 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਅਮਰ ਸ਼ਹੀਦ ਸੰਤ ਬਾਬਾ ਸੇਵਾ ਸਿੰਘ ਦੀ ਬਰਸੀ ਅੱਜ ...
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਜਲਿ੍ਹਆਂਵਾਲਾ ਬਾਗ਼ ਸਾਕੇ ਦੀ ਹਕੀਕਤ ਅਤੇ ਅੰਮਿ੍ਤਸਰ ਦੇ ਇਤਿਹਾਸ ਨੂੰ ਵੱਖ-ਵੱਖ ਪੁਸਤਕਾਂ ਦੇ ਰੂਪ 'ਚ ਸਾਹਮਣੇ ਲਿਆਉਣ ਵਾਲੇ ਪ੍ਰਸਿੱਧ ਇਤਿਹਾਸਕਾਰ ਵਿਸ਼ਵਨਾਥ ਦੱਤਾ (94 ਸਾਲ) ਦਾ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ...
ਮਜੀਠਾ, 1 ਦਸੰਬਰ (ਜਗਤਾਰ ਸਿੰਘ ਸਹਿਮੀ)-ਸੀਨੀਅਰ ਅਕਾਲੀ ਆਗੂ ਸਵ: ਹਰਭਜਨ ਸਿੰਘ ਸੁਪਾਰੀਵਿੰਡ ਦੇ ਭਰਾਤਾ, ਸਰਬਜੀਤ ਸਿੰਘ ਸੁਪਾਰੀਵਿੰਡ ਸਰਕਲ ਪ੍ਰਧਾਨ ਮਜੀਠਾ ਦੇ ਚਾਚਾ, ਰਣਬੀਰ ਸਿੰਘ ਤੇ ਅੰਮਿ੍ਤਪਾਲ ਸਿੰਘ ਦੇ ਪਿਤਾ ਨੰਬਰਦਾਰ ਜਸਪਾਲ ਸਿੰਘ ਸੁਪਾਰੀਵਿੰਡ ਜੋ ...
ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀ ਰੈਵੀਨਿਊ ਪਟਵਾਰ ਯੂਨੀਅਨ ਅੰਮਿ੍ਤਸਰ ਵਲੋਂ ਤੀਜਾ ਖ਼ੂਨਦਾਨ ਕੈਂਪ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਦੇ ਬਲੱਡ ਬੈਂਕ ਦੀ ਟੀਮ ਦੇ ਸਹਿਯੋਗ ...
ਟਾਂਗਰਾ, 1 ਦਸੰਬਰ (ਅ.ਬ)-ਟਾਂਗਰਾ ਦੇ ਨੇੜਲੇ ਪਿੰਡ ਛੱਜਲਵੱਡੀ ਵਿਖੇ ਧੰਨ-ਧੰਨ ਬਾਬਾ ਸਾਵਣ ਮੱਲ ਜੀ ਨੂੰ ਸਮਰਪਤ ਸਮੂਹ ਜੰਗੀ ਸ਼ਹੀਦਾਂ ਦੀ ਯਾਦ ਵਿਚ ਸ੍ਰੀਲੰਕਾ ਵਿਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸ਼ਹੀਦ ਸੂਬੇਦਾਰ ਕਰਤਾਰ ਸਿੰਘ ਯਾਦਗਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX