ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਜੋੜਾ ਘਰ ਸੇਵਕ ਜਥਾ ਤਰਨ ਤਾਰਨ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ੍ਰੀ ਦਰਬਾਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਪਹੁੰਚ ਕੇ ਹਾਜ਼ਰੀ ਲਗਵਾਈ | ਇਸ ਮੌਕੇ ਕੀਰਤਨ ਤੇ ਗੁਰਮਤਿ ਸਮਾਗਮ 28 ਨਵੰਬਰ ਤੋਂ 30 ਨਵੰਬਰ ਤੱਕ ਕਥਾ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਕਰਵਾਏ ਗਏ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਗਤਾਂ ਵਲੋ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ | ਸਮਾਗਮ ਦੌਰਾਨ ਮਾਤਾ ਗੰਗਾ ਕੀਰਤਨੀ ਜਥਾ ਬੀਬੀਆ, ਸਿੰਘ ਸਾਹਿਬ ਗਿਆਨੀ ਗੁਰਜੰਟ ਸਿੰਘ, ਬੀਬੀ ਭਾਨੀ ਕੀਰਤਨੀ ਜਥਾ ਬੀਬੀਆਂ, ਬਾਬਾ ਬੁੱਢਾ ਸਾਹਿਬ ਕੀਰਤਨੀ ਜਥਾ ਬੀਬੀਆਂ, ਸ੍ਰੀ ਗੁਰੂ ਅਰਜਨ ਦੇਵ ਕੀਰਤਨੀ ਜਥਾ ਬੀਬੀਆਂ, ਗਿਆਨੀ ਹਰਜੀਤ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਲੁਧਿਆਣਾ, ਸੁਪ੍ਰੀਤ ਕੌਰ, ਅਰਸ਼ਦੀਪ ਕੌਰ ਸ਼ੇਰੋਂ ਵਾਲੇ, ਭਾਈ ਰਣਜੀਤ ਸਿੰਘ ਹਜੂਰੀ ਰਾਗੀ, ਭਾਈ ਸੂਰਜ ਪ੍ਰਤਾਪ ਸਿੰਘ ਚੋਹਲਾ ਸਾਹਿਬ ਵਾਲੇ, ਗਿਆਨੀ ਗੁਰਮੀਤ ਸਿੰਘ ਲੁਧਿਆਣੇ ਵਾਲੇ ਅਤੇ ਅਮਿ੍ਤ ਰਸ ਕੀਰਤਨ ਕੌਾਸਲ ਤਰਨ ਤਾਰਨ ਸਾਹਿਬ ਦੇ ਜਥਿਆਂ ਵਲੋਂ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਜੋੜਾ ਘਰ ਸੇਵਕ ਜਥੇ ਵਲੋਂ ਲੰਗਰ ਹਾਲ ਵਿਖੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਸਮਾਗਮ ਦੌਰਾਨ ਮੈਨੇਜਰ ਕੁਲਦੀਪ ਸਿੰਘ ਕੈਰੋਂਵਾਲ, ਗੁਰਦੁਆਰਾ ਇੰਸਪੈਕਟਰ ਜਰਮਨਜੀਤ ਸਿੰਘ, ਮੀਤ ਮੈਨੇਜਰ ਧਰਵਿੰਦਰ ਸਿੰਘ, ਹੈੱਡ ਗ੍ਰੰਥੀ ਗੁਰਜੰਟ ਸਿੰਘ, ਮਨਿੰਦਰ ਸਿੰਘ ਪ੍ਰਧਾਨ ਜੋੜਾ ਘਰ ਸੇਵਕ ਜਥਾ, ਲਵਪ੍ਰੀਤ ਸਿੰਘ ਮੁਰਾਦਪੁਰ, ਬਲਦੇਵ ਸਿੰਘ ਪੱਟੀ, ਰਸਾਲ ਸਿੰਘ ਸੁਰਵਿੰਡ, ਬਖਸ਼ੀਸ ਸਿੰਘ, ਨਿਸ਼ਾਨ ਸਿੰਘ ਕੋਟ, ਰਜਿੰਦਰ ਸਿੰਘ ਬੇਦੀ, ਹਰਬਿੰਦਰ ਸਿੰਘ ਹਰੀ, ਅਮਰਜੀਤ ਸਿੰਘ ਬਿੱਲਾ, ਬਲਰਾਜ ਸਿੰਘ ਚਾਵਲਾਸ, ਬਲਜਿੰਦਰ ਸਿੰਘ ਬੈਂਕ ਵਾਲਾ, ਚਰਨਜੀਤ ਸਿੰਘ ਜੰਮੂ, ਅੰਗਰੇਜ ਸਿੰਘ, ਸੁਰਜੀਤ ਸਿੰਘ, ਦਿਲਪ੍ਰੀਤ ਸਿੰਘ, ਭਾਈ ਜਗਮੋਹਨ ਸਿੰਘ ਸੋਨੂੰ, ਸੰਦੀਪ ਸਿੰਘ, ਗੁਰਚਰਨ ਸਿੰਘ ਹੈਪੀ, ਸੁਖਚੈਨ ਸਿੰਘ ਲਾਡੀ, ਗੁਰਸੇਵਕ ਸਿੰਘ ਤੇ ਜਤਿੰਦਰ ਸਿੰਘ ਸਾਬੀ ਆਦਿ ਪ੍ਰਬੰਧਕ ਹਾਜ਼ਰ ਸਨ |
ਝਬਾਲ, 1 ਦਸੰਬਰ (ਸੁਖਦੇਵ ਸਿੰਘ)-ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋਏ ਸੈਨਿਕ ਸੁਖਬੀਰ ਸਿੰਘ ਦੀ ਸ਼ਹਾਦਤ 'ਤੇ ਆਮ ਆਦਮੀ ਪਾਰਟੀ ਘਟੀਆ ਸਿਆਸਤ ਕਰ ਰਹੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਜੀਤ ਝਬਾਲ ਨੇ ਕਰਦਿਆਂ ਕਿਹਾ ਕਿ ਆਮ ਆਦਮੀ ...
ਤਰਨ ਤਾਰਨ, 1 ਦਸੰਬਰ (ਲਾਲੀ ਕੈਰੋਂ)-ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਇਹ ਇਲਮ ਹੋਣਾ ਚਾਹੀਦਾ ਹੈ ਕਿ ਹਿੰਦ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਤਿਲਕ ਜੰਝੂ ਦੀ ਰਾਖੀ ਕੀਤੀ ਸੀ, ਅੱਜ ਉਸੇ ਹਿੰਦ ਦੀ ਕੇਂਦਰ ਸਰਕਾਰ ...
ਤਰਨ ਤਾਰਨ, 1 ਦਸੰਬਰ (ਵਿਕਾਸ ਮਰਵਾਹਾ)-ਸ੍ਰੀ ਜਵਾਲਾ ਮੁਖੀ ਮੰਦਰ ਤਰਨ ਤਾਰਨ ਵਿਖੇ 15ਵਾਂ ਧਾਰਮਿਕ ਸਮਾਗਮ 6 ਦਸੰਬਰ ਨੂੰ ਸ਼ਾਮ 4 ਵਜੇ ਤੋਂ 7 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਸੰਚਾਲਕ ਪੱਪੂ ਭਗਤ ਨੇ ਦੱਸਿਆ ਕਿ ਪ੍ਰੇਮ ਕੁਮਾਰ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਾਟੀਜਨ ਤੇ ਟਰੂਨੈੱਟ ਵਿਧੀ ਰਾਹੀਂ 96,006 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ...
ਸੁਰ ਸਿੰਘ, 1 ਦਸੰਬਰ (ਧਰਮਜੀਤ ਸਿੰਘ)-ਸਥਾਨਕ ਵਾਸੀ ਪਟਵਾਰੀ ਜਗਦੀਸ਼ ਚੰਦਰ ਪੁੱਤਰ ਸਵ: ਕੁਲਵੰਤ ਰਾਏ ਵਲੋਂ ਮੁੱਖ ਬਾਜ਼ਾਰ ਸਥਿਤ ਦੇਵੀ ਦੁਆਰਾ ਮੰਦਰ ਦੀ ਖ਼ਾਲੀ ਜਗ੍ਹਾ ਵਿਖੇ ਰੋਜ਼ ਵਾਂਗ ਖੜ੍ਹੀ ਕੀਤੀ ਸਵਿਫ਼ਟ ਡਿਜ਼ਾਈਰ ਕਾਰ ਨੰ. ਪੀ ਬੀ 02 ਬੀ ਵੀ-5642 ਨੂੰ ਬੀਤੀ ਦੇਰ ...
ਫਤਿਆਬਾਦ, 1 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਭਗਤਾਂ ਨੂੰ ਮਾਣ ਦਿੱਤਾ ਗਿਆ ਹੈ, ਉਨ੍ਹਾਂ ਭਗਤਾਂ 'ਚੋ ਸ੍ਰੀ ਸੈਣ ਭਗਤ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁ. ਗੁਰੂ ਨਾਨਕ ਪੜਾਉ ਸਾਹਿਬ ਵਿਖੇ ਸੈਣ ਬਰਾਦਰੀ ਵਲੋਂ 4 ਦਸੰਬਰ ...
ਤਰਨ ਤਾਰਨ, 1 ਦਸੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਅਧੀਨ ਪੈਂਦੇ ਤਿੰਨ ਵੱਖ-ਵੱਖ ਪਿੰਡਾਂ 'ਚ ਸਥਿਤ ਤਿੰਨ ਗੁਰਦੁਆਰਾ ਸਾਹਿਬ 'ਚੋਂ ਅਣਪਛਾਤੇ ਵਿਅਕਤੀਆਂ ਵਲੋਂ ਗੁਰਦੁਆਰਾ ਸਾਹਿਬ 'ਚ ਦਾਖ਼ਲ ਹੋ ਕੇ ਗੋਲਕਾਂ ਦੇ ਜਿੰਦਰੇ ਤੋੜ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਰਾਤੀ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਗਾਏ ਗਏ ਕਰਫਿਊ ਦੇ ਪਹਿਲੇ ਦਿਨ ਤਰਨ ਤਾਰਨ ਸ਼ਹਿਰ ਵਿਚ ਪੂਰਾ ਅਸਰ ਦੇਖਣ ਨੂੰ ਮਿਲਿਆ। ਪੁਲਿਸ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਆਸਟ੍ਰੇਲੀਆ ਦੇ ਸਿੰਗਲ ਤੇ ਸਪਾਊਸ ਵੀਜ਼ੇ ਲਗਾਉਣ ਵਾਲੀ ਪੰਜਾਬ ਦੀ ਨਾਮਵਰ ਸੰਸਥਾ 'ਟੀਮ ਗਲੋਬਲ ਇਮੀਗ੍ਰੇਸ਼ਨ' ਗੁਰਦਾਸਪੁਰ ਸਭ ਤੋਂ ਮੋਹਰਲੀ ਸੰਸਥਾ ਬਣ ਚੁੱਕੀ ਹੈ | ਟੀਮ ਗਲੋਬਲ ਵਲੋਂ ਹਜ਼ਾਰਾਂ ਹੀ ਵਿਦਿਆਰਥੀਆਂ ਦੇ ...
ਸਰਹਾਲੀ ਕਲਾਂ, 1 ਦਸੰਬਰ (ਅਜੈ ਸਿੰਘ ਹੁੰਦਲ)-ਪਿੰਡ ਖਾਰੇ ਦੀ ਪੰਚਾਇਤੀ ਜ਼ਮੀਨ 'ਤੇ ਗ਼ਰੀਬਾਂ ਲਈ ਪਲਾਟ ਕੱਟਣ ਦੇ ਮਾਮਲੇ ਵਿਚ ਅੱਜ ਕਿਸਾਨ ਸੰਘਰਸ਼ ਕਮੇਟੀ ਪਿੱਦੀ ਗਰੁੱਪ ਵਲੋਂ ਬੀ.ਡੀ.ਪੀ.ਓ. ਦਫ਼ਤਰ ਨੌਸ਼ਹਿਰਾ ਪੰਨੂੰਆਂ ਵਿਖੇ ਧਰਨਾ ਲਗਾਇਆ ਗਿਆ | ਕਾਮਾਗਾਟਾਮਾਰੂ ...
ਝਬਾਲ, 1 ਦਸੰਬਰ (ਸਰਬਜੀਤ ਸਿੰਘ)-ਅੰਮਿ੍ਤਸਰ-ਖੇਮਕਰਨ ਮੁੱਖ ਮਾਰਗ ਸੜਕ ਨੂੰ ਇਕ ਕੰਪਨੀ ਵਲੋਂ ਪਿਛਲੇ ਸਮੇਂ ਦੌਰਾਨ ਅੱਡਾ ਝਬਾਲ ਵਿਖੇ ਚਾਰ ਮਾਰਗੀ ਕਰਨ ਦੇ ਬਾਵਜੂਦ ਵੀ ਅਜੇ ਤੱਕ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਨਾ ਮਿਲਣ ਕਰ ਕੇ ਲੋਕਾਂ ਨੂੰ ਕਈ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਹਥਿਆਰਾਂ ਦੀ ਨੋਕ 'ਤੇ ਇਕ ਵਿਅਕਤੀ ਪਾਸੋਂ ਫ਼ਰਨੀਚਰ ਨਾਲ ਭਰੀ ਗੱਡੀ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ 1 ਦਸੰਬਰ ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿਚ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰ ਕੇ ਵਿਵਾਦਤ ਕਾਲੇ ਕਾਨੂੰਨ ਰੱਦ ਕੀਤੇ ...
ਤਰਨ ਤਾਰਨ, 1 ਦਸੰਬਰ (ਵਿਕਾਸ ਮਰਵਾਹਾ)-ਸਰਦੀ ਦੇ ਮੌਸਮ ਵਿਚ ਧੁੰਦ ਕਾਰਨ ਹੁੰਦੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਵਲੋਂ ਵਾਹਨਾਂ 'ਤੇ ਰਿਫ਼ਲੈਕਟਰ ਲਗਾਉਣ ਦੀ ਮੁਹਿੰਮ ਜਾਰੀ ਹੈ ਅਤੇ ਜ਼ਿਲ੍ਹੇ ਭਰ ਵਿਚ ਵਾਹਨਾਂ 'ਤੇ ਪੁਲਿਸ ਵਲੋਂ ...
ਝਬਾਲ, 1 ਦਸੰਬਰ (ਸਰਬਜੀਤ ਸਿੰਘ)-ਬਾਬਾ ਸੰਤੋਖ ਸਿੰਘ ਦੀ ਯੋਗ ਅਗਵਾਈ ਤੇ ਕਾਲਜ ਡਾਇਰੈਕਟਰ ਡਾਕਟਰ ਜੋਗਿੰਦਰ ਸਿੰਘ ਕੈਰੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਕਾਲਜ ਬਾਬਾ ਬੁੱਢਾ ਕਾਲਜ, ਬੀੜ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਨਰੇਗਾ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਤੇ ਵੱਖ-ਵੱਖ ਬਲਾਕਾਂ ਤੋਂ ਹਾਜ਼ਰ ਬਲਾਕ ਪ੍ਰਧਾਨਾਂ ਨੇ ...
ਪੱਟੀ, 1 ਦਸੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਤਹਿਸੀਲ ਕੰਪਲੈਕਸ ਪੱਟੀ ਵਿਖੇ ਸਥਿਤ ਕੰਪਿਊਟਰ ਵਾਲੇ ਕਮਰੇ, ਆਰ. ਸੀ. ਦੇ ਕਮਰੇ ਸਮੇਤ ਤਿੰਨਾਂ ਕਮਰਿਆਂ ਦੇ ਜਿੰਦਰੇ ਤੋੜ ਕੇ ਚੋਰਾਂ ਵਲੋਂ ਇਕ ਇਨਵਰਟਰ, ਦੋ ਬੈਟਰੀਆਂ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ...
ਪੱਟੀ, 1 ਦਸੰਬਰ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਵੱਛਤਾ ਸਰਵੇਖਣ-2021 ਨੂੰ ਮੱਦੇਨਜ਼ਰ ਰੱਖਦਿਆਂ ਨਗਰ ਕੌਾਸਲ ਪੱਟੀ ਦੇ ਕਾਰਜਸਾਧਕ ਅਫ਼ਸਰ ਅਨਿਲ ਚੋਪੜਾ ਦੀ ਅਗਵਾਈ ਹੇਠ ਨਗਰ ਕੌਾਸਲ ਪੱਟੀ ਵਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ...
ਭਿੱਖੀਵਿੰਡ, 1 ਦਸੰਬਰ (ਬੌਬੀ)-ਸੀ. ਪੀ. ਆਈ., ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ, ਸਰਬ ਭਾਰਤ ਨੌਜਵਾਨ ਸਭਾ ਤੇ ਪੰਜਾਬ ਇਸਤਰੀ ਸਭਾ ਵਲੋਂ ਭਿੱਖੀਵਿੰਡ ਵਿਖੇ ਸੁਖਦੇਵ ਸਿੰਘ ਕਾਲੇ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਫੈਸਲਾ ਹੋਇਆ ਕਿ 7 ਦਸੰਬਰ ਨੂੰ ...
ਗੁਰਚਰਨ ਸਿੰਘ ਭੱਟੀ 9878277519 ਅਮਰਕੋਟ-ਇਥੋਂ ਨਜ਼ਦੀਕੀ ਪਿੰਡ ਘਰਿਆਲੀ ਦਾਸੂਵਾਲ ਉਦੋਂ ਵੱਸਿਆ ਜਦੋਂ ਪੰਜਾਬ 'ਚ ਮੁਰੰਬੇਬੰਦੀ ਹੋਈ ਸੀ | ਇਸ ਪਿੰਡ ਨੂੰ ਸਰਦਾਰ ਆਸਾ ਸਿੰਘ ਨੇ ਪਿੰਡ ਦਾਸੂਵਾਲ ਤੋਂ ਉਠ ਕੇ ਆ ਕੇ ਵਸਾਇਆ ਸੀ | ਪਹਿਲਾ ਇਹ ਪਿੰਡ ਇਕ ਤਰ੍ਹਾਂ ਨਾਲ ਘਰਿਆਲਾ ...
ਤਰਨ ਤਾਰਨ, 1 ਦਸੰਬਰ (ਹਰਿੰਦਰ ਸਿੰਘ)-ਕੋਵਿਡ-19 ਮਹਾਂਮਾਰੀ ਕਾਰਨ ਲੱਗੇ ਕਰਫ਼ਿਊ ਤੇ ਲਾਕਡਾਊਨ ਕਾਰਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਰੋਜ਼ਗਾਰ ਦਫ਼ਤਰਾਂ ਵਿਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਬਹੁਤ ਸਾਰੇ ਉਮੀਦਵਾਰਾਂ ਦੇ ਰਜਿਸਟ੍ਰੇਸ਼ਨ ਕਾਰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX