ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਈ. (873), ਮਲਟੀਪਰਪਜ਼ ਹੈਲਥ ਵਰਕਰ, ਪੀ.ਟੀ.ਆਈ. (646) ਅਤੇ ਆਰਟ ਐਾਡ ਕਰਾਫ਼ਟ ਯੂਨੀਅਨ ਦੁਆਰਾ ਬੇਰੁਜ਼ਗਾਰ ਅਧਿਆਪਕ ਸਾਂਝੇ ਮੋਰਚੇ ਦੇ ਰੂਪ 'ਚ ਇੱਕਠੇ ਹੋ ਕੇ ਅੱਜ ਪਟਿਆਲੇ ਬਾਰਾਂਦਰੀ ਗਾਰਡਨ ਵਿਚ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਮੋਤੀ ਮਹਿਲ ਵੱਲ ਨੂੰ ਰੋਸ ਮਾਰਚ ਕਰਦਿਆਂ ਵਾਈ.ਪੀ.ਐੱਸ. ਚੌਕ ਪਹੁੰਚੇ | ਇਸ ਮੌਕੇ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ, ਬੇਰੁਜ਼ਗਾਰ ਡੀ.ਪੀ.ਈ. (873) ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਘਾਮਣ, ਪੀ.ਟੀ.ਆਈ. (646) ਯੂਨੀਅਨ ਦੇ ਸੂਬਾ ਪ੍ਰਧਾਨ ਕਿ੍ਸ਼ਨ ਸਿੰਘ ਨਾਭਾ, ਬੇਰੁਜ਼ਗਾਰ ਆਰਟ ਐਾਡ ਕਰਾਫ਼ਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਪੰਜਾਬ ਸਰਕਾਰ ਨਿਗੂਣੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਅਤੇ ਨਵੀਆਂ-ਨਵੀਆਂ ਸ਼ਰਤਾਂ ਲਾਗੂ ਕਰਕੇ ਬੇਰੁਜ਼ਗਾਰਾਂ ਅਧਿਆਪਕਾਂ ਨਾਲ ਮਜ਼ਾਕ ਕਰ ਰਹੀ ਹੈ | ਅੱਜ ਪ੍ਰਸ਼ਾਸਨ ਵਲੋਂ 3 ਦਸੰਬਰ ਨੂੰ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਦੀ ਪੰਜਾਬ ਦੀ ਸਬ ਕਮੇਟੀ ਨਾਲ ਬੈਠਕ ਤਹਿ ਕਰਵਾਈ ਗਈ | ਆਗੂਆਂ ਨੇ ਦੱਸਿਆ ਕਿ ਜੇਕਰ 3 ਦਸੰਬਰ ਨੂੰ ਬੈਠਕ ਨਾ ਹੋਈ ਤਾਂ 11 ਦਸੰਬਰ ਨੂੰ ਮੁੜ ਮੁੱਖ ਮੰਤਰੀ ਦੇ ਮੋਤੀ ਮਹਿਲ ਨੂੰ ਘੇਰਿਆ ਜਾਵੇਗਾ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਅਸਾਮੀਆਂ 'ਚ ਸਿੱਖਿਆ ਪ੍ਰੋਵਾਈਡਰਾਂ ਨੂੰ ਟੈਂਟ, ਉਮਰ ਦੀ ਛੋਟ ਅਤੇ 10 ਨੰਬਰਾਂ ਦਾ ਤਜਰਬਾ ਅੰਕ ਦੇ ਕੇ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ 'ਤੇ ਚੱਲ ਰਹੀ ਹੈ | ਇਸ ਮੌਕੇ ਡੀ.ਟੀ.ਐਫ. ਵਲੋਂ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਅਤਿੰਦਰ ਘੱਗਾ, ਜੀ.ਟੀ.ਯੂ. ਵਲੋਂ ਸੁਖਵਿੰਦਰ ਸਿੰਘ ਚਾਹਲ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪ੍ਰਧਾਨ ਬਲਿਹਾਰ ਸਿੰਘ, ਬੇਰੁਜ਼ਗਾਰ ਉਪ ਵੈਦ ਯੂਨੀਅਨ ਪੰਜਾਬ ਵਲੋਂ ਜਸਪਾਲ ਸਿੰਘ, ਗੁਰਲਾਭ ਸਿੰਘ ਭੋਲਾ, ਹਰਬੰਸ ਸਿੰਘ, ਗਗਨਦੀਪ ਸਿੰਘ ਧਨੌਲਾ, ਰਣਵੀਰ ਸਿੰਘ ਨਦਾਮਪੁਰ, ਤੇਜਿੰਦਰ ਸਿੰਘ ਬਠਿੰਡਾ, ਅਸ਼ੋਕ ਕੁਮਾਰ ਫ਼ਾਜ਼ਿਲਕਾ ਨੇ ਮੋਰਚੇ ਨੂੰ ਸੰਬੋਧਨ ਕੀਤਾ | ਬੇਰੁਜ਼ਗਾਰਾਂ ਦੇ ਮੋਰਚੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਐਨ.ਐੱਸ ਕਿਊ ਐਫ ਵੋਕੇਸ਼ਨਲ ਟੀਚਰਜ਼ ਯੂਨੀਅਨ ਪੰਜਾਬ ਵਲੋਂ ਵੀ ਹਮਾਇਤ ਕੀਤੀ ਗਈ |
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਗੁਰੂ ਨਾਨਕ ਫਾਊਾਡੇਸ਼ਨ ਅਤੇ ਗੁਰਮਤਿ ਕਾਲਜ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ਿਤ ਕਰਵਾਈਆਂ 6 ਪੁਸਤਕਾਂ ਲੋਕ ਅਰਪਣ ਮੌਕੇ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ...
ਪਟਿਆਲਾ, 1 ਦਸੰਬਰ (ਮਨਦੀਪ ਸਿੰਘ ਖਰੋੜ)-ਵਿਆਹੁਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਪੀੜਤ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਅਮਨਦੀਪ ਕੌਰ ਵਾਸੀ ਨਾਭਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ...
ਘਨੌਰ, 1 ਦਸੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਕਾਂਗਰਸ ਕਿਸਾਨ ਸੈੱਲ ਦੇ ਸੂਬਾ ਸਕੱਤਰ ਹਰਿੰਦਰ ਸਿੰਘ ਵਿਰਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੀ ਹੈਂਕੜ ਛੱਡ ਦੇਸ਼ ਨੂੰ ਪਿਛਲੇ 70 ਸਾਲਾਂ ਤੋਂ ਅੰਨ-ਰੋਟੀ ਦੇਣ ਵਾਲੇ ਕਿਸਾਨ ਵਰਗ 'ਤੇ ਥੋਪੇ ਗਏ ਕਾਲੇ ਕਾਨੰੂਨਾਂ ...
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਹੇ ਸੰਘਰਸ਼ ਕੇਵਲ ਪੰਜਾਬ ਜਾਂ ਹਰਿਆਣਾ ਦੇ ਕਿਸਾਨਾਂ ਦੀ ਲੜਾਈ ਨਾ ਹੋ ਕੇ ਅੱਜ ਸਮੁੱਚੇ ਦੇਸ਼ ਦੇ ਕਿਸਾਨਾਂ ਦੀ ਲੜਾਈ ਬਣ ਚੁੱਕਿਆ ਹੈ | ਇਹ ਪ੍ਰਗਟਾਵਾ ਸ੍ਰੀ ...
ਰਾਜਪੁਰਾ, 1 ਦਸੰਬਰ (ਰਣਜੀਤ ਸਿੰਘ)-ਅੱਜ ਇੱਥੇ ਸਿਵਲ ਕੋਰਟਸ ਵਿਖੇ ਮੈਂਬਰ ਬਾਰ ਕੌਾਸਲ ਪੰਜਾਬ ਐਾਡ ਹਰਿਆਣਾ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਦੀ ਅਗਵਾਈ 'ਚ ਵਕੀਲਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਖੇਤੀ ਸੁਧਾਰ ...
ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਵਲੋਂ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ...
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਨੌਜਵਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਯੂਥ ਆਰਗੇਨਾਈਜੇਸ਼ਨ ਆਫ਼ ਇੰਡੀਆ ਨੇ ਅੱਜ ਫੁਹਾਰਾ ਚੌਕ ਵਿਖੇ ਫ਼ਿਲਮ ਅਦਾਕਾਰਾ ਕੰਗਨਾ ਰਾਣੌਤ ਦਾ ਪੁਤਲਾ ਫੂਕਿਆ | ਜਥੇਬੰਦੀ ਨੇ ਇਹ ਰੋਸ ਵਿਖਾਵਾ ਕੰਗਨਾ ਵਲੋਂ ਦਿਲੀ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਇੱਥੋਂ ਦੇ ਪਿੰਡ ਸਾਹਿਬ ਨਗਰ ਵਿਖੇ ਇਕ ਘਰ 'ਚ ਦਾਖਲ ਹੋ ਕੇ ਔਰਤ ਦੀ ਕੁੱਟਮਾਰ ਕਰਨ ਦੇ ਨਾਲ ਉਸ ਦੇ ਕੱਪੜੇ ਪਾੜਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋਣ ਦੇ ਮਾਮਲੇ 'ਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਪੀੜਤ ...
ਪਟਿਆਲਾ, 1 ਦਸੰਬਰ (ਮਨਦੀਪ ਸਿੰਘ ਖਰੋੜ)-ਜ਼ਿਲ੍ਹੇ 'ਚ ਪ੍ਰਾਪਤ 1030 ਦੀਆਂ ਵਿਅਕਤੀਆਂ ਦੀਆਂ ਕੋਰੋਨਾ ਸੈਂਪਲਾਂ ਦੀ ਰਿਪੋਰਟਾਂ 'ਚੋਂ 34 ਵਿਅਕਤੀ ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 14,650 ਹੋ ਗਈ ਹੈ, ਜਿਨ੍ਹਾਂ 'ਚੋਂ 13720 ...
ਪਟਿਆਲਾ, 1 ਦਸੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਅਨੰਦ ਨਗਰ ਦਾ ਰਹਿਣ ਵਾਲਾ 26 ਸਾਲਾ ਨੌਜਵਾਨ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਸੁਲੇਮਾਨ ਵਜੋਂ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ਥਾਣਾ ਤਿ੍ਪੜੀ ਦੇ ਸਹਾਇਕ ...
ਗੂਹਲਾ ਚੀਕਾ, 1 ਦਸੰਬਰ (ਓ.ਪੀ. ਸੈਣੀ)-ਡੀ. ਏ. ਵੀ. ਕਾਲਜ ਚੀਕਾ ਵਿਖੇ ਵਿਸ਼ਵ ਏਡਜ਼ ਦਿਵਸ ਦੇ ਸਬੰਧ 'ਚ ਮਹਿੰਦੀ ਮੁਕਾਬਲੇ, ਪੋਸਟਰ ਬਣਾਓ ਮੁਕਾਬਲੇ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਕਾਲਜ ...
ਸਮਾਣਾ, 1 ਦਸੰਬਰ (ਸਾਹਿਬ ਸਿੰਘ)-ਪੰਜਾਬ ਏਕਤਾ ਪਾਰਟੀ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਚਲਾਕੀਆਂ ਨਾ ਕਰੇ, ਸਗੋਂ ਸਾਫ਼ ਦਿਲ ਨਾਲ ਖੇਤੀਬਾੜੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੇ ਹਿਤ ਵਿਚ ਫ਼ੈਸਲਾ ਸੁਣਾਏ | ਦਿੱਲੀ ਧਰਨੇ ਤੋਂ ਵਾਪਸ ...
ਨਾਭਾ, 1 ਦਸੰਬਰ (ਕਰਮਜੀਤ ਸਿੰਘ)-ਪਿੰਡ ਢੀਂਗੀ ਵਿਖੇ ਸੀਚੇਵਾਲ ਸਕੀਮ ਤਹਿਤ ਛੱਪੜ ਦੇ ਨਵੀਨੀਕਰਨ ਤੇ ਸੁੰਦਰੀਕਰਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਸੁਰਿੰਦਰ ਸਿੰਘ ਧਾਲੀਵਾਲ, ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ ਅਤੇ ਸਰਪੰਚ ਬਲਵਿੰਦਰ ਸਿੰਘ ਬਿੱਟੂ ਅਤੇ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਸੰਕਟ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਕੋਈ ਚੰਗਾ ਫ਼ੈਸਲਾ ਲੈਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ...
ਨਾਭਾ, 1 ਦਸੰਬਰ (ਅਮਨਦੀਪ ਸਿੰਘ ਲਵਲੀ)-ਜਿਹੜੇ ਵਿਅਕਤੀ ਆਪਣੇ ਸਬੰਧ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਣ ਦੀ ਗੱਲ ਕਹਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪਾਰਟੀ ਦੀਆਂ ਜੜ੍ਹਾਂ 'ਚ ਦਾਤੀ ਫੇਰਨ ਦਾ ਕੰਮ ਕਰ ਰਹੇ ਨੇ, ਅਜਿਹੇ ਵਿਅਕਤੀਆਂ ਨੇ ਹੀ ਪਾਰਟੀ ਨੂੰ ...
ਦੇਵੀਗੜ੍ਹ, 1 ਦਸੰਬਰ (ਰਾਜਿੰਦਰ ਸਿੰਘ ਮੌਜੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ 'ਚ ਪੁੱਜੇ ਲੱਖਾਂ ਕਿਸਾਨਾਂ ਦੀ ਚੜ੍ਹਦੀਕਲਾ ਲਈ ਪਿੰਡ ਹਡਾਣਾ ਦੀ ਸਮੂਹ ਸੰਗਤ ...
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ | ਵੈਬੀਨਾਰ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ...
ਸਮਾਣਾ, 1 ਦਸੰਬਰ (ਸਾਹਿਬ ਸਿੰਘ)-ਸਮਾਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਹੈ | ਗੁਰਦੁਆਰਾ ਭਗਤ ਰਵਿਦਾਸ ਸਾਹਿਬ ਸਮਾਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ...
ਬਟਾਲਾ, 1 ਦਸੰਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਸਰੀ ਵਾਰ ਪ੍ਰਧਾਨ ਬਣਨ 'ਤੇ ਬੀਬੀ ਜਗੀਰ ਕੌਰ ਨੂੰ ਬਾਜੀਗਰ ਭਾਈਚਾਰੇ ਵਲੋਂ ਡਾ. ਜਗਬੀਰ ਸਿੰਘ ਧਰਮਸੋਤ ਪ੍ਰਧਾਨ ਮਾਝਾ ਜ਼ੋਨ ਸ਼ੋ੍ਰਮਣੀ ਅਕਾਲੀ ਦਲ ਬਾਜੀਗਰ ਵਿੰਗ ਤੇ ਸਾਥੀਆਂ ਨੇ ...
ਅਮਲੋਹ, 1 ਦਸੰਬਰ (ਰਿਸ਼ੂ ਗੋਇਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ (ਲੜਕੇ) ਵਿਖੇ 26 ਸਾਲ ਦੀਆਂ ਸੇਵਾਵਾਂ ਦੇਣ ਪਿੱਛੋਂ ਪਿੰ੍ਰਸੀਪਲ ਡਾ: ਕੰਵਲਜੀਤ ਕੌਰ ਬੈਨੀਪਾਲ ਸੇਵਾ ਮੁਕਤ ਹੋ ਗਏ ਹਨ ਜਿਸ ਉਪਰੰਤ ਸੰਦੀਪ ਨਾਗਰ ਨੇ ਅੱਜ ਸਕੂਲ 'ਚ ਬਤੌਰ ਪਿ੍ੰਸੀਪਲ ਦਾ ...
ਮੰਡੀ ਗੋਬਿੰਦਗੜ੍ਹ, 1 ਦਸੰਬਰ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਲੋਂ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਕੂਲ ਦੁਆਰਾ ਅਧਿਆਪਕਾਂ, ...
ਪਟਿਆਲਾ, 1 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਵਲੋਂ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਤੇ ਜਨਰਲ ਸਕੱਤਰ ਪੰਜਾਬ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ...
ਸ਼ੁਤਰਾਣਾ, 1 ਦਸੰਬਰ (ਬਲਦੇਵ ਸਿੰਘ ਮਹਿਰੋਕ)-ਪੰਜਾਬੀ ਸਾਹਿਤ ਸਭਾ ਸ਼ੁਤਰਾਣਾ ਵਲੋਂ ਸਰਕਾਰੀ ਸਕੂਲ 'ਚ ਹਰ ਮਹੀਨੇ ਕਵੀ ਦਰਬਾਰ ਸਜਾਇਆ ਜਾਂਦਾ ਹੈ | ਇਸ ਕਵੀ ਦਰਬਾਰ ਵਿਚ ਉੱਭਰਦੀ ਕਵਿੱਤਰੀ ਮਨਪ੍ਰੀਤ ਕੌਰ ਸੰਧੂ ਦੀ ਪਲੇਠੀ ਕਿਤਾਬ 'ਕੁੜੀ ਪਿੱਛੇ ਸਾਰਾ ਨਗਰ' ਕਿਤਾਬ ...
ਨਾਭਾ, 1 ਦਸੰਬਰ (ਅਮਨਦੀਪ ਸਿੰਘ ਲਵਲੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਵਲੋਂ ਪ੍ਰਵਾਭਸਾਲੀ ਢੰਗ ਨਾਲ ਮਨਾਇਆ ਗਿਆ | ਸੁਖਮਨੀ ਸਾਹਿਬ ਦੇ ਭੋਗ ਉਪਰੰਤ ਕਥਾ ਵਾਚਕ ਭਾਈ ਬੇਅੰਤ ਸਿੰਘ ਧਰਮ ਪ੍ਰਚਾਰ ਕਮੇਟੀ ...
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ, ਸਟਾਫ਼ ਅਤੇ ਸਮੂਹ ਵਿਦਿਆਰਥਣਾਂ ਵਲੋਂ ਸ੍ਰੀ ਜਪੁਜੀ ਸਾਹਿਬ ...
ਪਟਿਆਲਾ, 1 ਦਸੰਬਰ (ਮਨਦੀਪ ਸਿੰਘ ਖਰੋੜ)-ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆ ਕਮਾਡੈਂਟ ਪੰਜਾਬ ਹੋਮ ਗਾਰਡਜ਼ ਪਟਿਆਲਾ ਗੁਰਲਵਦੀਪ ਸਿੰਘ ਵਲੋਂ ਅੱਜ ਮੁੱਖ ਦਫ਼ਤਰ ਪੰਜਾਬ ਹੋਮ ਗਾਰਡਜ਼ ਪਟਿਆਲਾ ਵਿਖੇ ਤੈਨਾਤ ਸਟਾਫ਼ ਦੀ ਕੋਵਿਡ ਸੈਂਪਿਲੰਗ ...
ਪਟਿਆਲਾ, 1 ਦਸੰਬਰ (ਅ.ਸ. ਆਹਲੂਵਾਲੀਆ)-ਪਟਿਆਲਾ ਨਾਲ ਲੱਗਦੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਵਾਂ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਆਪਣੀ ਹੱਦ ਨੂੰ ਚਾਰ ਦਿਸ਼ਾਵਾਂ ਵਿਚ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕਿਆ ਹੈ | ਮੇਅਰ ਸੰਜੀਵ ...
ਡਕਾਲਾ, 1 ਦਸੰਬਰ (ਪਰਗਟ ਸਿੰਘ ਬਲਬੇੜ੍ਹਾ)-ਕਸਬਾ ਬਲਬੇੜ੍ਹਾ ਵਿਖੇ ਸਥਿਤ ਐਸ.ਬੀ.ਆਈ ਬੈਂਕ ਦੀ ਬਰਾਂਚ 'ਚ ਸਟਾਫ਼ ਦੀ ਘਾਟ ਹੋਣ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਲੋਕ ਖੱਜਲ ਖ਼ੁਆਰ ਹੋ ਰਹੇ ਹਨ | ਇਸ ਸਬੰਧੀ ਪੰਚਾਇਤ ਯੂਨੀਅਨ (ਸਿਆਲੂ) ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ...
ਰਾਜਪੁਰਾ, 1 ਦਸੰਬਰ (ਰਣਜੀਤ ਸਿੰਘ)-ਦੇਸ਼ ਦੀ ਰਾਜਧਾਨੀ ਦਿੱਲੀ ਵਿਚਲੀ ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਝੂਠਾ ਡਰਾਮਾ ਰਚ ਰਹੀ ਹੈ ਜਦਕਿ ਦਿੱਲੀ 'ਚ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਗਏ ਲੱਖਾਂ ਕਿਸਾਨਾਂ ਖਾਰਾ ਪਾਣੀ ਪੀਣ ਲਈ ਮਜਬੂਰ ਹਨ | ਇਹ ...
ਪਟਿਆਲਾ, 1 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਵਿੱਤੀ ਗ੍ਰਾਂਟ ਅਤੇ ...
ਨਾਭਾ, 1 ਦਸੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਗੋਬਿੰਦਪੁਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਉਨ੍ਹਾਂ ਵਲੋਂ ਦਿੱਤੇ ਉਪਦੇਸ਼ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ 'ਤੇ ਪਹਿਰਾ ਦਿੰਦਿਆਂ ਮਨੁੱਖਤਾ ਦੀ ਸੇਵਾ 'ਚ ਵੱਡਾ ...
ਚੰਡੀਗੜ੍ਹ, 1 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਅੰਦਰ ਇਕ ਤੋਂ ਬਾਅਦ ਇਕ ਝਪਟਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ | ਅਜਿਹਾ ਹੀ ਇਕ ਮਾਮਲਾ ਸੈਕਟਰ 44 ਵਿਚ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਸੈਕਟਰ 44-ਬੀ 'ਚ ਰਹਿਣ ਵਾਲੀ ...
ਚੰਡੀਗੜ੍ਹ, 1 ਦਸੰਬਰ (ਵਿਕਰਮਜੀਤ ਸਿੰਘ ਮਾਨ)-ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਾਦਾ) ਦੀ ਅਗਵਾਈ 'ਚ ਪੰਜਾਬ 'ਚੋਂ ਨੌਜਵਾਨਾਂ ਦੇ ਕਾਫ਼ਲਿਆਂ ਦਾ ਦਿੱਲੀ ਲਈ ਕੂਚ ਜਾਰੀ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਾਦਾ ਦੇ ਆਗੂਆਂ ਮਹਿੰਦਰ ਸਿੰਘ ਕਮਾਲਪੁਰਾ ਨੇ ਗੱਲਬਾਤ ...
ਚੰਡੀਗੜ੍ਹ, 1 ਦਸੰਬਰ (ਬਿ੍ਜੇਂਦਰ ਗੌੜ)-ਕਿਸਾਨਾਂ ਦੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਅਤੇ ਪੰਜਾਬ-ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਸਮਰਥਨ ਵਿਚ 'ਲਾਵਏਰਸ ਇਨ ਸੋਲੀਡੇਰਿਟੀ ਵਿਦ ਫਾਰਮਰਜ਼' ਦੇ ਬੈਨਰ ਹੇਠਾਂ ਪੰਜਾਬ ...
ਨੰਦਪੁਰ ਕਲੌੜ, 1 ਦਸੰਬਰ (ਜਰਨੈਲ ਸਿੰਘ ਧੁੰਦਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਸਾਰੇ ਕਾਲੇ ਕਾਨੂੰਨ ਰੱਦ ਹੋਣ ਤੱਕ ਦਿੱਲੀ ਵਿਚ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਰੈਲੋਂ ਨੇ ਦਿੱਲੀ ਦੇ ਸਿੰਘੂ ਬਾਰਡਰ 'ਤੇ ...
ਫ਼ਤਹਿਗੜ੍ਹ ਸਾਹਿਬ, 1 ਦਸੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿਚ ਫਲਾਂ ਤੇ ਸਬਜ਼ੀਆਂ ਦੀਆਂ ਰੇਹੜੀਆਂ ਲਗਾਉਣ ਵਾਲੇ ਲੋਕਾਂ ਨੂੰ ਅਜਿਹੀ ਜਗ੍ਹਾ ਮੁਹੱਈਆ ਕਰਵਾਏ ਜਿੱਥੇ ਇਨ੍ਹਾਂ ਰੇਹੜੀ ...
ਖਮਾਣੋਂ, 1 ਦਸੰਬਰ (ਮਨਮੋਹਣ ਸਿੰਘ ਕਲੇਰ)-ਪਿੰਡ ਰਿਆ ਵਾਸੀਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਦੀ ਅਗਵਾਈ 'ਚ ਕੀਤਾ ਗਿਆ | ਇਸ ਮੌਕੇ ਰਿਆ ਨੇ ...
ਖਮਾਣੋਂ, 1 ਦਸੰਬਰ (ਮਨਮੋਹਣ ਸਿੰਘ ਕਲੇਰ)-ਪਿੰਡ ਭੁੱਟਾ ਵਿਖੇ ਬਾਬਾ ਮਸਤ ਰਾਮ ਦੇ ਸਥਾਨ 'ਤੇ ਗ੍ਰਾਮ ਪੰਚਾਇਤ, ਛਿੰਝ ਕਮੇਟੀ, ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 6ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ | ਇਸ ਸਬੰਧੀ ਹਰਪਾਲ ਸਿੰਘ ਪਹਿਲਵਾਨ, ਰਘਵੀਰ ਸਿੰਘ ਕੁੱਕੂ ਨੰਬਰਦਾਰ, ...
ਬਸੀ ਪਠਾਣਾਂ, 1 ਦਸੰਬਰ (ਐਚ.ਐਸ. ਗੌਤਮ)-ਮਾਰਕੀਟ ਕਮੇਟੀ ਬਸੀ ਪਠਾਣਾਂ ਦੀ ਮੀਟਿੰਗ ਚੇਅਰਮੈਨ ਸਤਬੀਰ ਸਿੰਘ ਨੌਗਾਵਾਂ ਦੀ ਰਹਿਨੁਮਾਈ ਹੇਠ ਹੋਈ, ਜਿਸ ਦੌਰਾਨ ਵੱਖ-ਵੱਖ ਮੱਦਾਂ ਨੂੰ ਪ੍ਰਵਾਨਗੀ ਦਿੱਤੀ ਗਈ | ਜਾਣਕਾਰੀ ਦਿੰਦਿਆਂ ਚੇਅਰਮੈਨ ਸਤਬੀਰ ਨੌਗਾਵਾਂ ਨੇ ਦੱਸਿਆ ...
ਮੰਡੀ ਗੋਬਿੰਦਗੜ੍ਹ, 1 ਦਸੰਬਰ (ਬਲਜਿੰਦਰ ਸਿੰਘ)-ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਅਤੇ ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ੍ਰੀ ਕਿ੍ਸ਼ਨਾ ਗਊਸ਼ਾਲਾ ਰੋਡ ਸਥਿਤ ਭਗਤ ਰਵੀਦਾਸ ਧਰਮਸ਼ਾਲਾ ਵਿਖੇ ...
ਨੰਦਪੁਰ ਕਲੌੜ, 1 ਦਸੰਬਰ (ਜਰਨੈਲ ਸਿੰਘ ਧੁੰਦਾ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰੂਬੀ ਦੀ ਅਗਵਾਈ ਵਿਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, ਜਿਸ ਵਿਚ ਪ੍ਰਦੀਪ ਸਿੰਘ ਬਲਾਕ ਐਜੂਕੇਟਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਏਡਜ਼ ਤੋਂ ਬਚਾਓ ਰੱਖਣ ਦਾ ਇੱਕੋ ਇਕ ਤਰੀਕਾ ਸਾਵਧਾਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX