ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਦੀਆਂ ਸਮਾਜ ਸੇਵੀ, ਧਾਰਮਿਕ, ਮੁਲਾਜ਼ਮ, ਮਜ਼ਦੂਰ, ਵਪਾਰਕ ਅਤੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਆਪਣੀਆਂ ਹੱਕੀ ਮੰਗਾਂ ਦੀ ਖ਼ਾਤਰ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਨੇਚਰ ਪਾਰਕ ਮੋਗਾ ਤੋਂ ਵਿਸ਼ਾਲ ਮਸ਼ਾਲ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿਚ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸ਼ਹਿਰੀ ਵਾਸੀਆਂ ਨੇ ਹਿੱਸਾ ਲਿਆ | ਮਸ਼ਾਲ ਮਾਰਚ ਵਿਚ ਸ਼ਾਮਿਲ ਲੋਕਾਂ ਨੇ ਮਸ਼ਾਲਾਂ, ਮੋਮਬਤੀਆਂ ਅਤੇ ਤਖ਼ਤੀਆਂ ਰਾਹੀਂ ਕਿਸਾਨੀ ਮੰਗਾਂ ਦੇ ਹੱਕ ਵਿਚ ਆਵਾਜ਼ ਉਠਾਈ ਅਤੇ ਕੇਂਦਰ ਸਰਕਾਰ ਦੇ ਜ਼ਿੱਦੀ ਰਵੱਈਏ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਹ ਮਸ਼ਾਲ ਮਾਰਚ ਨੇਚਰ ਪਾਰਕ ਮੋਗਾ ਤੋਂ ਸ਼ੁਰੂ ਹੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਗੁਜ਼ਰਦਾ ਹੋਇਆ ਮੇਨ ਚੌਕ ਪਹੁੰਚਿਆ | ਇਸ ਮੌਕੇ ਰੂਰਲ ਐਨ. ਜੀ. ਓ. ਮੋਗਾ ਦੇ ਚੇਅਰਮੈਨ ਮਹਿੰਦਰਪਾਲ ਲੂੰਬਾ, ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸਮਾਜ ਸੇਵੀ ਗੁਰਨਾਮ ਸਿੰਘ ਲਵਲੀ, ਕਿ੍ਸ਼ਨ ਸੂਦ, ਰਿਸ਼ੂ ਅਗਰਵਾਲ, ਹਰਜਿੰਦਰ ਸਿੰਘ ਚੁਗਾਵਾਂ, ਅਸ਼ੋਕ ਚਟਾਨੀ, ਗੁਰਮੀਤ ਕੜਿਆਲਵੀ, ਬੇਅੰਤ ਕੌਰ ਗਿੱਲ, ਗੁਰਜੀਤ ਸਿੰਘ ਮੱਲ੍ਹੀ, ਕੁਲਬੀਰ ਸਿੰਘ ਢਿੱਲੋਂ ਆਦਿ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ 3 ਕਿਸਾਨ ਵਿਰੋਧੀ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ | ਉਨ੍ਹਾਂ ਹਰਿਆਣਾ ਖੱਟਰ ਸਰਕਾਰ ਦੀ ਸੰਘਰਸ਼ ਨੂੰ ਰੋਕਣ ਲਈ ਅਪਣਾਏ ਗਏ ਗੈਰ ਸੰਵਿਧਾਨਕ ਤਰੀਕਿਆਂ ਲਈ ਪੁਰਜ਼ੋਰ ਨਿੰਦਾ ਕਰਦਿਆਂ ਕਿਸਾਨਾਂ 'ਤੇ ਦਰਜ ਕੀਤੇ ਗਏ ਨਜਾਇਜ਼ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਸਾਰੀਆਂ ਫ਼ਸਲਾਂ 'ਤੇ ਐਮ. ਐਸ. ਪੀ. ਲਾਗੂ ਕਰਨ ਦੀ ਮੰਗ ਕੀਤੀ | ਇਸ ਮੌਕੇ ਨਵਦੀਪ ਸਿੰਘ ਸੰਘਾ ਸੂਬਾ ਆਗੂ ਆਮ ਆਦਮੀ ਪਾਰਟੀ, ਬਲਬੀਰ ਸਿੰਘ ਰਾਮੂੰਵਾਲਾ, ਐਡਵੋਕੇਟ ਹਰਜੀਤ ਸਿੰਘ, ਹਰਭਿੰਦਰ ਜਾਨੀਆਂ, ਸੰਦੀਪ ਔਲਖ, ਬਲਰਾਜ ਗਿੱਲ, ਜਸਵਿੰਦਰ ਸਿੰਘ, ਗੁਰਜੋਤ ਸਿੰਘ, ਸੋਨੀਆ ਕੌਰ, ਸੁਖਜੀਤ ਬੁੱਕਣਵਾਲਾ ਨੇ ਕਿਸਾਨ ਸੰਘਰਸ਼ ਦੀ ਜਿੱਤ ਤੱਕ ਸਾਥ ਦੇਣ ਦਾ ਪ੍ਰਣ ਕਰਦਿਆਂ ਜਲਦ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕਣ ਦਾ ਐਲਾਨ ਕੀਤਾ |
ਬੱਧਨੀ ਕਲਾਂ, 1 ਦਸੰਬਰ (ਸੰਜੀਵ ਕੋਛੜ)-ਨਵੇਂ ਬਣ ਰਹੇ ਨੈਸ਼ਨਲ ਹਾਈਵੇ ਨੰ. 703 ਮੋਗਾ-ਬਰਨਾਲਾ ਰੋਡ ਨਹਿਰ ਪੁਲ ਦੇ ਨਜ਼ਦੀਕ ਕਸਬਾ ਬੱਧਨੀ ਕਲਾਂ ਵਿਖੇ ਟਰੈਕਟਰ ਟਰਾਲੀ ਅਤੇ ਮਹਿੰਦਰਾ ਜੀਪ ਵਿਚਕਾਰ ਹੋਏ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਤੇ ਇਕ ਵਿਅਕਤੀ ਦੇ ਗੰਭੀਰ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਬਾਹਰਲਾ ਗੁਰਦੁਆਰਾ ਭਾਗਸਰ ਸਾਹਿਬ ਪਿੰਡ ਭਾਗੀਕੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਨੇ ਪਿੰਡ ਵਿਚ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਕੇਂਦਰ ਸਰਕਾਰ ਦੀਆਂ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਬਦਲੇ ਕੁਰਕੀ ਲਿਆਉਣ ਦੇ ਖ਼ਿਲਾਫ਼ ਲੋਕ ਮਾਰੂ ਨੀਤੀਆਂ ਵਿਰੋਧੀ ਸਾਂਝੇ ਮੋਰਚੇ ਵਲੋਂ ਸੰਕੇਤਕ ਰੋਸ ਪ੍ਰਦਰਸ਼ਨ ਪੰਜਾਬ ਐਾਡ ਸਿੰਧ ਬੈਂਕ ਨਿਹਾਲ ਸਿੰਘ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਪਿਛਲੇ ਦਿਨੀਂ ਗਾਂਧੀ ਰੋਡ ਰੇਲਵੇ ਫਾਟਕ ਮੋਗਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਸ੍ਰੀਮਤੀ ਗਰਿਮਾ ਅਗਰਵਾਲ ਨਾਂਅ ਦੀ ਔਰਤ ਦੀ ਮੌਤ ਹੋ ਗਈ | ਜਿਸ ਦੇ ਸਬੰਧ ਵਿਚ ਸ਼ਹਿਰ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਪਾਸ ਕੀਤੇ ਤਿੰਨ ਆਰਡੀਨੈਂਸ ਵਾਪਸ ਕਰਵਾਉਣ ਲਈ ਵੱਖ- ਵੱਖ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ | ਜਿਸ ਵਿਚ ਪੂਰੇ ਮੋਗਾ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਕੋਰੋਨਾ ਦੇ ਦੂਸਰੇ ਦੌਰ ਵਿਚ ਜ਼ਿਲ੍ਹਾ ਮੋਗਾ ਵਿਚ ਵੀ ਪਾਜ਼ੀਟਿਵ ਮਰੀਜਾਂ ਦੀ ਗਿਣਤੀ ਫਿਰ ਵਧਣ ਲੱਗ ਪਈ ਹੈ ਅਤੇ ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ 9 ਹੋਰਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ਹੋਈ ਹੈ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਨੇ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ 'ਚ ਹੁੱਕਾ ਬਾਰਾਂ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਇਹ ਆਦੇਸ਼ 31 ਜਨਵਰੀ 2021 ਤੱਕ ਲਾਗੂ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਮੰਡੀ ਨਿਹਾਲ ਸਿੰਘ ਵਾਲਾ ਦੇ ਉੱਘੇ ਵਪਾਰੀ, ਮਰਹੂਮ ਕਾਮਰੇਡ ਅਮੀ ਚੰਦ ਧੂੜਕੋਟ ਵਾਲਿਆਂ ਦੀ ਧਰਮ-ਪਤਨੀ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਸਾਬਕਾ ਪ੍ਰਧਾਨ ਇੰਦਰਜੀਤ ਗਰਗ ਜੌਲੀ ਅਤੇ ਐਕਸੀਅਨ ਦਵਿੰਦਰ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਅਤੇ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਅਮਨਦੀਪ ਸਿੰਘ ਮਨਾਵਾਂ, ਰੇਸ਼ਮ ਸਿੰਘ ਮੀਤ ਪ੍ਰਧਾਨ ਰਛਪਾਲ ਸਿੰਘ, ਸਾਬਕਾ ਚੇਅਰਮੈਨ ਅਤੇ ਜੀਵਨ ਮਨਾਵਾਂ ਜ਼ਿਲ੍ਹਾ ਪ੍ਰਧਾਨ ਮੁਸਲਿਮ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਸ਼ਹਿਰ ਵਿਚ ਗਾਂਧੀ ਰੋਡ ਉੱਪਰ ਹੋਈ ਇਕ ਅਧਿਆਪਕਾ ਦੀ ਮੌਤ ਤੋਂ ਬਾਅਦ ਟਰੈਫ਼ਿਕ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ ਤੇ ਸ਼ਹਿਰ ਵਾਸੀ ਮੰਗ ਕਰ ਰਹੇ ਹਨ ਕਿ ਜਿੱਥੇ ਟੁੱਟ ਚੁੱਕੀ ਗਾਂਧੀ ਰੋਡ ਦੀ ਸੜਕ ਬਣਾਈ ਜਾਵੇ ਉਥੇ ਰੇਲਵੇ ਸਟੇਸ਼ਨ ...
ਕਿਸ਼ਨਪੁਰਾ ਕਲਾਂ, 1 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਬਚਾਅ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ ਪ੍ਰੋਗਰਾਮ ਦੇ ਅਧੀਨ ਅੱਜ ਡਾ. ਰਾਕੇਸ਼ ਕੁਮਾਰ ਬਾਲੀ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ...
ਸਮਾਲਸਰ, 1 ਦਸੰਬਰ (ਕਿਰਨਦੀਪ ਸਿੰਘ ਬੰਬੀਹਾ)-ਹਰਿਆਣਾ ਦੀ ਖੱਟਰ ਸਰਕਾਰ ਨੇ ਹੱਕੀ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ 'ਤੇ ਕੀਤੇ ਅੰਨ੍ਹੇਵਾਹ ਤਸ਼ੱਦਦ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਥੋੜੀ ਹੈ | ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸਮਾਲਸਰ ਦੇ ਪ੍ਰਧਾਨ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ ਮੋਗਾ 'ਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, ਜਿਸ ਤਹਿਤ ਵਿਦਿਆਰਥੀਆਂ ਨੇ ਘੱਲ ਕਲਾਂ ਵਿਚ ਜਾ ਕੇ ਏਡਜ਼ ਨਾਲ ਸਬੰਧਿਤ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਣ ਦੇ ...
ਕੋਟ ਈਸੇ ਖਾਂ, 1 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-13 ਪੰਜਾਬ ਲੜਕੇ ਐਨ.ਸੀ.ਸੀ. ਬਟਾਲੀਅਨ ਫ਼ਿਰੋਜਪੁਰ ਕੈਂਟ ਦੇ ਕਰਨਲ ਹਰੀ ਪ੍ਰਸ਼ਾਦ ਅਰੋੜਾ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੰੁਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਸੀਨੀਅਰ ਵਿੰਗ ਦੀ ...
ਫ਼ਤਿਹਗੜ੍ਹ ਪੰਜਤੂਰ, 1 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਕਾਂਗਰਸ ਪਾਰਟੀ ਵਲੋਂ ਪਾਰਟੀ ਪ੍ਰਤੀ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲੇ ਵਰਕਰਾਂ ਨੂੰ ਸਮੇਂ ਸਮੇਂ 'ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ | ਜਿਸ ਤਹਿਤ ਕਸਬੇ ਦੀ ਨਗਰ ਪੰਚਾਇਤ ਦੇ ਕੌਾਸਲਰ ਬੋਹੜ ਸਿੰਘ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਸੈਂਟਰਲ ਕਲੱਬ ਮੋਗਾ ਵਲੋਂ ਅੰਤਰਰਾਸ਼ਟਰੀ ਏਡਜ਼ ਦਿਵਸ ਮਨਾਇਆ ਗਿਆ | ਜਿਸ ਵਿਚ ਦੇਵ ਪ੍ਰੀਆ ਤਿਆਗੀ ਰਾਈਟਵੇਅ ਏਅਰ ਲਿੰਕ ਬਤੌਰ ਮੱਖ ਮਹਿਮਾਨ, ਰਾਜੀਵ ਗੁਲਾਟੀ ਅਤੇ ਐਸ. ਕੇ. ਬਾਂਸਲ ਐਨ.ਜੀ.ਓ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ...
ਅਜੀਤਵਾਲ, 1 ਦਸੰਬਰ (ਗਾਲਿਬ)-ਨਵੰਬਰ ਤੋਂ ਮਾਰਚ ਅਪ੍ਰੈਲ ਤੱਕ ਵਿਆਹਾਂ ਅਤੇ ਹੋਰ ਸਮਾਗਮਾਂ ਦੇ ਪ੍ਰੋਗਰਾਮ ਚੱਲਦੇ ਹਨ, ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ ਰਾਤ ਤੋਂ ਰਾਤ ਦੇ ਕਰਫ਼ਿਊ ਜਾਰੀ ਰਹਿਣ ਕਾਰਨ ਸਾਰੇ ਸਮਾਗਮ ਪ੍ਰਭਾਵਿਤ ਹੋਏ ਹਨ | ਸ਼ਹਿਰਾਂ ਦੇ ਵਾਸੀ ਰਾਤ ਸਮੇਂ ...
ਬਾਘਾ ਪੁਰਾਣਾ, 1 ਦਸੰਬਰ (ਬਲਰਾਜ ਸਿੰਗਲਾ)-ਅੱਜ ਪੰਜਾਬ ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਾਘਾ ਪੁਰਾਣਾ ਇਕਾਈ ਦਾ ਗਠਨ ਕੀਤਾ ਗਿਆ | ਜਿਸ ਵਿਚ ਵਿਚਾਰ ਵਟਾਂਦਰੇ ਉਪਰੰਤ ਸਰਬਸੰਮਤੀ ਨਾਲ ਕੁਲਦੀਪ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਸਕੱਤਰ, ਗੁਰਮੀਤ ਸਿੰਘ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਵਿਧਾਇਕ ਡਾ: ਹਰਜੋਤ ਕਮਲ ਨੇ ਪਿਛਲੇ 8 ਮਹੀਨਿਆਂ 'ਚ ਮੋਗਾ ਸ਼ਹਿਰ ਦੇ 50 ਦੇ 50 ਵਾਰਡਾਂ 'ਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਕਰਵਾ ਕੇ ਮੋਗੇ ਦੀ ਕਾਇਆ ਕਲਪ ਕਰ ਦਿੱਤੀ ਹੈ | ਇਹ ਪ੍ਰਗਟਾਵਾ ਵਾਰਡ ...
ਠੱਠੀ ਭਾਈ, 1 ਦਸੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੰਗਤਪੁਰਾ ਵਾਸੀ ਜਸਮੇਲ ਸਿੰਘ ਮਾਨ ਦੁਬਈ ਵਾਲੇ ਅਤੇ ਬਲਦੇਵ ਸਿੰਘ ਮਾਨ ਦੇ ਸਤਿਕਾਰਯੋਗ ਪਿਤਾ ਗੁਰਜੰਟ ਸਿੰਘ ਮਾਨ ਜਿੰਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਨਮਿਤ ਰੱਖੇ ਹੋਏ ਸਹਿਜ ਪਾਠ ਦਾ ਭੋਗ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਕੜਾਕੇ ਦੀ ਠੰਢ 'ਚ ਆਪਣੇ ਹੱਕਾਂ ਲਈ ਸੜਕਾਂ 'ਤੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕਿਸਾਨਾਂ ਦਾ ਗਲਾ ਘੁੱਟਣ ਵਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ ਪਰ ...
ਬਾਘਾ ਪੁਰਾਣਾ, 1 ਦਸੰਬਰ (ਬਲਰਾਜ ਸਿੰਗਲਾ)-ਮਾਲਵੇ ਦੇ ਪ੍ਰਸਿੱਧ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਅਸਥਾਨ ਦੇ ਮੁੱਖ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਧੰਨ-ਧੰਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਮਨਾਈ ਜਾ ਰਹੀ 47ਵੀਂ ਬਰਸੀ ਉਨ੍ਹਾਂ ਦੇ ਤਪ ਅਸਥਾਨ ਦੌਲੇ ਵਾਲਾ ਵਿਖੇ ਚਾਰ ਰੋਜ਼ਾ ਧਾਰਮਿਕ ਜੋੜ ਮੇਲਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ | ਉਕਤ ਜਾਣਕਾਰੀ ਤਪ ਅਸਥਾਨ ਦੇ ...
ਬਾਘਾ ਪੁਰਾਣਾ, 1 ਦਸੰਬਰ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ ਇੰਸਟੀਚਿਊਟ ਵਿਖੇ ਆਏ ਦਿਨ ਵਿਦਿਆਰਥੀ ਆਇਲਟਸ ਦੀ ਕੋਚਿੰਗ ਲੈ ਕੇ ਬਹੁਤ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਮੋਗਾ ਸਟੱਡੀ ਵੀਜ਼ਾ ਰਾਹੀ ਕੈਨੇਡਾ ਜਾਣ ਵਾਲਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ, ਸੰਸਥਾ ਦੁਆਰਾ ਆਈਲਟਸ ਦੀਆਂ ਸੇਵਾਵਾਂ ਦੇ ਨਾਲ ਨਾਲ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ, ਓਪਨ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਮੋਗਾ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਪਰ ਇਸ ਵਾਰ ਇਹ ਸਾਰਾ ਕੁਝ ਆਨਲਾਈਨ ਕੀਤਾ ਗਿਆ | ਕਿੰਡਰਗਾਰਟਨ ਸਕੂਲ ਦੇ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਸੰਤ ਆਸ਼ਰਮ ਲੋਪੋ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਕਾਸ਼ ਕਰਵਾਏ 20 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤ ਦੇ ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਲਈ ਕੇਂਦਰ ਦੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਨੂੰ ਖ਼ਤਮ ਕਰਨ ਲਈ ਜੱਦੋਜਹਿਦ ਕਰ ਰਿਹਾ ਹੈ | ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਆਪਣੇ ਪਰਿਵਾਰਾਂ ਅਤੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਨੈਸਲੇ ਵਿਚ ਕੰਮ ਕਰ ਰਹੇ ਸੁਖ ਸਿੰਘ ਜੋ ਸਮਾਜ ਸੇਵੀ ਕਾਰਜਾਂ ਵਿਚ ਆਪਣੀਆਂ ਵਧੀਆਂ ਸੇਵਾਵਾਂ ਨਿਭਾ ਰਹੇ ਹਨ ਜਿਸ ਦੇ ਨਾਲ ਨਾਲ ਉਹ ਸੰਗੀਤ ਦੇ ਖੇਤਰ ਵਿਚ ਵੀ ਭੂਮਿਕਾ ਨਿਭਾ ਰਹੇ ਹਨ | ਇਸ ਵਾਰ ਉਨ੍ਹਾਂ ਜਗਤ ਸ੍ਰੀ ਗੁਰੂ ਨਾਨਕ ਦੇਵ ...
ਕਿਸ਼ਨਪੁਰਾ ਕਲਾਂ, 1 ਦਸੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜੁਝਾਰੂ ਵਰਕਰ ਗੁਰਬਚਨ ਸਿੰਘ ਭਿੰਡਰ ਖ਼ੁਰਦ ਦਾ ਦਿਲ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਚੱਲ ਰਹੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸਿੱਖ ਧਰਮ ਦੇ ਬਾਨੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਵੇਰੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ, ਕਿਸਾਨੀ ਵਿਰੋਧੀ ਕਾਲੇ ਕਾਨੰੂਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕ ਮੰਚ 'ਤੇ ਇਕੱਠਾ ਕਰ ਦਿੱਤਾ ਹੈ ਤੇ ਕਿਸਾਨਾਂ ਦੇ ਸੰਘਰਸ਼ ਨੇ ਕੇਂਦਰ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ | ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋ ਵਲੋਂ ਆਪਣੇ ਤਿੰਨ ਅਧਿਆਪਕਾਂ ਜਗਦੀਸ਼ ਕੌਰ, ਹਰਜੀਤ ਕੌਰ ਤੇ ਹਰਮਿੰਦਰ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਭੁਪਿੰਦਰ ਕੌਰ ਪਿ੍ੰਸੀਪਲ ਤੇ ਸਟਾਫ਼ ਵਲੋਂ ਸੇਵਾ-ਮੁਕਤ ਅਧਿਆਪਕਾਂ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ 'ਚ ਧਰਨੇ 'ਤੇ ਬੈਠੇ ਕਿਸਾਨ ਆਪਣਾ ਹੱਕ ਲਏ ਬਿਨਾਂ ਨਹੀਂ ਮੁੜਨਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੌਲੇਵਾਲਾ ਮਾਇਰ ਤੋਂ ਧੰਨ-ਧੰਨ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਭਾਵੇਂ ਕਿ ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਵੱਡੇ ਦਾਅਵੇ ਕਰਦਾ ਹੈ ਪਰ ਸਰਕਾਰੀ ਸਰਪ੍ਰਸਤੀ ਹੇਠ ਜਦੋਂ ਸ਼ਹਿਰ ਦੀਆਂ ਸੜਕਾਂ ਦਾ ਸਿਆਸੀਕਰਨ ਹੁੰਦਾ ਹੈ ਤਾਂ ਇਸ ਖ਼ਮਿਆਜ਼ਾ ਆਮ ...
ਅਜੀਤਵਾਲ, 1 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਪੁਲਿਸ ਨੇ ਪੁਲਿਸ ਦਸਤਿਆਂ ਨੂੰ ਸਿਪਾਹੀ ਤੋਂ ਇੰਸਪੈਕਟਰ ਰੈਂਕ ਦੇ ਆਪਣੇ ਕਰਮਚਾਰੀਆਂ ਨੂੰ ਅਸਰ ਰਸੂਖ਼ ਤੋਂ ਬਚਾਉਣ ਅਤੇ ਕੰਮਕਾਜ ਦਰੁਸਤ ਕਰਨ ਲਈ ਲਿਖਤੀ ਆਰਡਰ ਕੀਤੇ ਹਨ, ਕੋਈ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ...
ਫ਼ਤਿਹਗੜ੍ਹ ਪੰਜਤੂਰ, 1 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਪੰਜਾਬ ਦੇਸ਼ ਦਾ ਪ੍ਰਗਤੀਸ਼ੀਲ ਸੂਬਾ ਹੈ ਜਿਸ ਨੇ ਵੱਖ-ਵੱਖ ਮੁਹਾਜ਼ਾਂ 'ਤੇ ਦੇਸ਼ ਦੀ ਅਗਵਾਈ ਕੀਤੀ ਹੈ | ਇਸ ਹੀ ਪ੍ਰਗਤੀ ਸ਼ੀਲਤਾ ਦਾ ਪ੍ਰਮਾਣ ਹੈ ਕਿ ਸੂਬੇ ਵਿਚ ਔਰਤ ਹਰ ਦਿਨ ਨਵੇਂ ਮੁਕਾਮ ਹਾਸਲ ਕਰ ਰਹੀ ਹੈ | ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਐਲੀਮੈਂਟਰੀ ਟੀਚਰਜ਼ ਯੂਨੀਅਨ ਮੋਗਾ ਦੀ ਮੀਟਿੰਗ ਪ੍ਰਧਾਨ ਸੁਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਉਨ੍ਹਾਂ ਹਰਿਆਣੇ ਦੀ ਖੱਟਰ ਸਰਕਾਰ ਵਲੋਂ ਦਿੱਲੀ ਨੂੰ ਜਾਂਦੇ ਪੰਜਾਬ ਦੇ ਕਿਸਾਨਾਂ ਨੂੰ ਖੱਜਲ ਖੁਆਰ ਕਰਦਿਆ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਸੁਖਦੇਵ ਸਿੰਘ ਖਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਰਹਿਨੁਮਾਈ ਅਧੀਨ ਨਿਰੰਤਰ ਵਿਕਾਸ ਕਰ ਰਹੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਫ਼ਾਰ ਵਿਮੈਨ ਲੋਪੋ ਵਿਖੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੇ ਨਾਮਵਰ ਜੌੜਾ ਮਲਟੀ ਸਪੈਸ਼ਲਿਟੀ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਮੈਨੇਜਿੰਗ ਡਾਇਰੈਕਟਰ ਸਵ. ਡਾ. ਰਣਜੀਤ ਸਿੰਘ ਜੌੜਾ ਦੀ ਯਾਦ 'ਚ ਖ਼ੂਨਦਾਨ ਕੈਂਪ ਜੌੜਾ ਮਲਟੀ ਸਪੈਸ਼ਲਿਟੀ ਹਸਪਤਾਲ ਮੰਡੀ ਨਿਹਾਲ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ੋ੍ਰਮਣੀ ਅਕਾਲੀ ਦਲ 1920 ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX