ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਸਰਪੰਚਾਂ ਨਾਲ ਮੀਟਿੰਗ ਦੌਰਾਨ ਸਰਪੰਚਾਂ ਨੂੰ ਪਿੰਡਾਂ 'ਚ ਪੀਣਯੋਗ ਪਾਣੀ ਦੀ 100 ਫ਼ੀਸਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ | ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਿਸੇ ਮੁੱਢਲੀ ਸਹੂਲਤ ਦੀ ਕਮੀ ਨਾ ਰਹੇ | ਸ: ਫੂਲਕਾ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ 9 ਪਿੰਡਾਂ ਨੂੰ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਚੁਣਿਆ ਗਿਆ ਹੈ | ਇਸ ਸਕੀਮ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਹਰੇਕ ਪਿੰਡ ਨੂੰ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ | ਇਨ੍ਹਾਂ ਪਿੰਡਾਂ ਵਿਚ ਦਰਾਕਾ, ਧਨੇਰ, ਨਾਈਵਾਲਾ, ਪੱਤੀ ਸੋਹਲ, ਪੰਡੋਰੀ, ਭੱਦਲਵੱਡ, ਖੜ੍ਹਕ ਸਿੰਘ ਵਾਲਾ, ਕਿ੍ਪਾਲ ਸਿੰਘ ਵਾਲਾ ਤੇ ਅਮਲਾ ਸਿੰਘ ਵਾਲਾ ਸ਼ਾਮਿਲ ਹਨ, ਜਿਨ੍ਹਾਂ ਪਿੰਡਾਂ ਦੀ 50 ਫ਼ੀਸਦੀ ਤੋਂ ਵੱਧ ਆਬਾਦੀ ਐਸ. ਸੀ. ਭਾਈਚਾਰੇ ਨਾਲ ਸਬੰਧਤ ਹੈ | ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਫ਼ਸਰ ਬਰਨਾਲਾ ਮੈਡਮ ਕਮਲਜੀਤ ਰਾਜੂ ਨੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਬਾਰੇ ਸਰਪੰਚਾਂ ਨੂੰ ਦੱਸਿਆ ਤੇ ਇਸ ਯੋਜਨਾ ਦਾ ਲਾਹਾ ਲੈਣ ਦੀ ਅਪੀਲ ਕੀਤੀ ਤਾਂ ਜੋ ਸਰਬਪੱਖੀ ਪੇਂਡੂ ਵਿਕਾਸ ਹੋ ਸਕੇ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ, ਡੀ. ਈ. ਓ. (ਐਲੀਮੈਂਟਰੀ) ਜਸਬੀਰ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ, ਡੀ. ਆਈ. ਓ. ਨੀਰਜ ਕੁਮਾਰ, ਬੀ. ਡੀ. ਪੀ. ਓ. ਪ੍ਰਵੇਸ਼ ਕੁਮਾਰ, ਬੀ. ਡੀ. ਪੀ. ਓ. ਭੂਸ਼ਨ ਕੁਮਾਰ ਆਦਿ ਹਾਜ਼ਰ ਸਨ |
ਭਦੌੜ, 1 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਆਰਥਿਕ ਤੰਗੀ ਨਾਲ ਘੋਲ ਲੜ ਰਹੇ ਪਿੰਡ ਨੈਣੇਵਾਲ ਦੇ ਗਰੀਬ ਪਰਿਵਾਰ 'ਤੇ ਉਸ ਸਮੇਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦੋਂ ਕਮਰੇ ਦੀ ਛੱਤ ਡਿੱਗਣ ਕਾਰਨ 4 ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਉਥੇ ਕਮਰੇ 'ਚ ਪਿਆ ਸਾਮਾਨ ਬੁਰੀ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਦਰ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਹਜ਼ੂਰੀ ਰਾਗੀ ਭਾਈ ਅਵਤਾਰ ...
ਮਹਿਲ ਕਲਾਂ, 1 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇੜਲੇ ਪਿੰਡ ਮਹਿਲ ਖ਼ੁਰਦ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ...
ਭਦੌੜ, 1 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਮੱਝੂਕੇ ਰੋਡ 'ਤੇ ਠੇਕੇ ਦੇ ਕਰਿੰਦੇ ਨੂੰ ਜ਼ਖ਼ਮੀ ਕਰ ਕੇ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣੇਦਾਰ ਅੰਮਿ੍ਤ ਸਿੰਘ ਨੇ ਦੱਸਿਆ ਕਿ ਜਤਿੰਦਰ ਬਜਾਜ ਉਰਫ਼ ਬੰਸੀ ਪੁੱਤਰ ਤਿਲਕ ਰਾਜ ਦੇ ਬਿਆਨਾਂ ...
ਤਪਾ ਮੰਡੀ, 1 ਦਸੰਬਰ (ਵਿਜੇ ਸ਼ਰਮਾ)-ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਟਰੈਕਾਂ ਦਾ ਘਿਰਾਓ ਕੀਤਾ ਗਿਆ ਸੀ | ਜਿਸ ਕਰ ਕੇ ਕਈ ਮਹੀਨਿਆਂ ਤੋਂ ਰੇਲ ਆਵਾਜਾਈ ਬੰਦ ਪਈ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਬੇਸ਼ੱਕ ਸਰਕਾਰ ਵਲੋਂ ਆਬਕਾਰੀ ਨੀਤੀ ਦੇ ਤਹਿਤ ਹੋਟਲਾਂ ਤੇ ਰੈਸਟੋਰੈਂਟਾਂ 'ਚ ਸ਼ਰਾਬ ਪੀਣ ਸਬੰਧੀ ਨਿਯਮ ਲਾਗੂ ਕੀਤੇ ਗਏ ਹਨ ਤਾਂ ਜੋ ਜਿਥੇ ਇਸ ਨਾਲ ਸਰਕਾਰ ਦੇ ਰਵੀਨਿਊ 'ਚ ਵਾਧਾ ਹੋ ਸਕੇ ਉਥੇ ਲੋਕਾਂ ਨੂੰ ਵੀ ਸਹੂਲਤ ਮਿਲ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਸਥਾਨਕ ਹੰਡਿਆਇਆ ਬਾਜ਼ਾਰ ਬਰਨਾਲਾ ਐਸ. ਡੀ. ਸਭਾ ਨਜ਼ਦੀਕ ਦੜਾ ਸੱਟਾ ਲਾਉਂਦੇ ਦੋ ਵਿਅਕਤੀਆਂ ਨੂੰ 3 ਹਜ਼ਾਰ ਰੁਪਏ ਦੀ ਨਕਦੀ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ 'ਚ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਥਾਣਾ ਸਿਟੀ-1 ਨੇ ਇਕ ਵਿਅਕਤੀ ਵਲੋਂ ਖ਼ਰੀਦੇ ਸ਼ੇਅਰਾਂ 'ਤੇ ਕੰਪਨੀ ਵਲੋਂ ਗ਼ਲਤ ਤਰੀਕੇ ਨਾਲ ਲੋਨ ਲਏ ਜਾਣ ਦੇ ਸਬੰਧ 'ਚ ਤਿੰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਕ ...
ਨਦਾਮਪੁਰ/ਚੰਨੋਂ, 1 ਦਸੰਬਰ (ਹਰਜੀਤ ਸਿੰਘ ਨਿਰਮਾਣ)-ਚੰਨੋਂ ਨੇੜਲੇ ਪਿੰਡ ਕਾਲਾਝਾੜ ਤੋਂ ਐਾਟੀ ਨਾਰਕੋਟਿਕ ਸੈੱਲ ਸੰਗਰੂਰ ਦੀ ਪੁਲਿਸ ਨੇ 450 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਕ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕੀਤਾ | ਜਾਣਕਾਰੀ ਅਨੁਸਾਰ ਐਾਟੀ ਨਾਰਕੋਟਿਕ ਸੈਲ ...
ਬਰਨਾਲਾ, 1 ਦਸੰਬਰ (ਧਰਮਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇਕ ਕਰੋੜ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖ਼ਿਲਾਫ਼ 30 ਕਿਸਾਨ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ)-ਐਾਟੀ ਨਾਰਕੋਟਿਕ ਸੈੱਲ ਮਲੇਰਕੋਟਲਾ ਦੀ ਟੀਮ ਤੇ ਸਦਰ ਅਹਿਮਦਗੜ੍ਹ ਦੀ ਪੁਲਿਸ ਨੇ ਕਾਰਵਾਈ ਕਰਦਿਆਂ 2 ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਫੜਨ ਦਾ ਦਾਅਵਾ ਕੀਤਾ ਹੈ | ਇਸ ਸੰਬੰਧੀ ਨਾਰਕੋਟਿਕ ਸੈੱਲ ਮਲੇਰਕੋਟਲਾ ਦੇ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਦਿੱਲੀ ਵਿਖੇ ਜਾ ਰਹੇ ਕਿਸਾਨਾਂ 'ਤੇ ਅਣਮਨੁੱਖੀ ਢੰਗ ਨਾਲ ਕੀਤੇ ਤਸ਼ੱਦਦ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਕਰ ਕੇ ਬਿਮਾਰ ਹੋਏ ਕਿਸਾਨ ਗੱਜਣ ਸਿੰਘ ਜੋ ਕਿ ਖਟੜਾ ਪਿੰਡ ਦੇ ਸਨ ਤੇ ਦਮ ਤੋੜ ਗਏ ਹਨ, ਦੇ ਕਤਲ ਲਈ ਹਰਿਆਣਾ ਦੇ ...
ਤਪਾ ਮੰਡੀ, 1 ਦਸੰਬਰ (ਵਿਜੇ ਸ਼ਰਮਾ)-ਬਾਹਰਲੇ ਸੂਬਿਆਂ ਨੂੰ ਅਨਾਜ ਭੇਜਣ ਲਈ ਨੇੜਲੇ ਪਿੰਡ ਧੌਲਾ ਵਿਖੇ ਬਣੇ ਰੀਗੋ ਦੇ ਗੁਦਾਮਾਂ 'ਚੋਂ ਰੇਲਵੇ ਪਲੇਟ ਫਾਰਮ ਤਪਾ ਵਿਖੇ ਲੱਗੀ ਸਪੈਸ਼ਲ ਲਈ ਅਨਾਜ ਦੀ ਢੋਆ ਢੁਆਈ ਨੂੰ ਲੈ ਕੇ ਟਰੱਕ ਯੂਨੀਅਨ ਬਰਨਾਲਾ ਪ੍ਰਧਾਨ ਤੇ ਠੇਕੇਦਾਰ ...
ਟੱਲੇਵਾਲ, 1 ਦਸੰਬਰ (ਸੋਨੀ ਚੀਮਾ)-ਪਿੰਡ ਗਹਿਲ ਦੇ ਇਤਿਹਾਸਕ ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਵਿਖੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦੀ ਅਗਵਾਈ 'ਚ ਮਾਤਾ ...
ਸਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ, ਬਾਣੀ ਤੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ...
ਬਰਨਾਲਾ, 1 ਦਸੰਬਰ (ਧਰਮਪਾਲ ਸਿੰਘ)-ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਦੇ ਜਾਲ 'ਚ ਫਸੀਆਂ ਗਰੀਬ ਦਲਿਤ ਔਰਤਾਂ ਸਿਰ ਚੜ੍ਹੇ ਕਰਜੇ ਮੁਆਫ਼ ਕਰਵਾਉਣ ਤੇ ਹੋਰ ਮੰਗਾਂ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਦਿੱਤੇ ਜਾਣ ਵਾਲੇ ਪੰਜਾਬ ਸਰਕਾਰ ਦੇ ਮੰਤਰੀਆਂ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 2 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 4222 ਹੋ ਗਈ ਹੈ | ਇਸੇ ਦੌਰਾਨ ਅੱਜ 8 ਜਣਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ | ਇਸ ਨਾਲ ਹੁਣ ਤੱਕ ਠੀਕ ਹੋਣ ਵਾਲਿਆਂ ...
ਲੌਾਗੋਵਾਲ, 1 ਦਸੰਬਰ (ਵਿਨੋਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਯਾਦਗਾਰ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਗੁਰਬਾਣੀ ਸੰਥਿਆ ਪ੍ਰਾਪਤ ਕਰਨ ਵਾਲੀਆਂ ਬੀਬੀਆਂ ਦਾ ਸਨਮਾਨ ਕੀਤਾ ਗਿਆ | ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਵਲੋਂ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਸ਼ਰਾਬ, ਮੋਟਰਸਾਈਕਲ, ਸਕੂਟਰੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਮੁਖ਼ਬਰੀ ਦੇ ਆਧਾਰ 'ਤੇ ਸੂਚਨਾ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਧੜਾਧੜ ਖੁੱਲੇ੍ਹ ਪੋਲਟਰੀ ਫਾਰਮਾਂ ਦੀ ਗੰਦਗੀ ਕਾਰਨ ਪੈਦਾ ਹੋਈਆਂ ਮੱਖੀਆਂ ਦੀ ਭਰਮਾਰ ਤੋਂ ਪਿੰਡ ਜੋਧਪੁਰ ਤੇ ਸੁਖਪੁਰਾ ਵਾਸੀ ਡਾਢੇ ਪ੍ਰੇਸ਼ਾਨ ਹਨ | ਪਿੰਡ ਸੁਖਪੁਰਾ ਦੇ ਮਨਜੀਤਪਾਲ ਸਿੰਘ ਬਿਊਟੀ, ਰਾਜਵੰਤ ਸਿੰਘ ਫ਼ੌਜੀ, ਬਲਵੀਰ ...
ਛਾਜਲੀ, 1 ਦਸੰਬਰ (ਕੁਲਵਿੰਦਰ ਸਿੰਘ ਰਿੰਕਾ)-ਸਾਬਕਾ ਸਰਪੰਚ ਰਘਬੀਰ ਸਿੰਘ ਸੰਗਤੀਵਾਲਾ ਨੇ ਦੱਸਿਆ ਕਿ ਕਿਸਾਨ ਕੜਾਕੇ ਦੀ ਠੰਢ 'ਚ ਆਪਣੇ ਬੱਚੇ ਤੇ ਪਸ਼ੂ ਘਰ ਵਾਰ ਛੱਡ ਦਿੱਲੀ ਧਰਨੇ 'ਤੇ ਬੈਠੇ ਹਨ | ਦਿੱਲੀ ਜਾਂਦਿਆਂ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਤੇ ਆਸੂ ਗੈਸ ਦੇ ...
ਚੀਮਾ ਮੰਡੀ, 1 ਦਸੰਬਰ (ਦਲਜੀਤ ਸਿੰਘ ਮੱਕੜ)-ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਮਹਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਖ਼ਿਲਾਫ਼ ਕੇਂਦਰ ਦੇ ਰਵੱਈਏ ਦੀ ਸਥਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਠੰਢੀਆਂ ਰਾਤਾਂ 'ਚ ਬੈਠਾ ਹੈ ਪਰ ...
ਭਦੌੜ, 1 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਖੇਤੀ ਸੋਧ ਬਿੱਲਾਂ ਦਾ ਦਸਮੇਸ਼ ਸਕੂਲ ਦੇ ਸਟਾਫ਼ ਤੇ ਵਲੰਟੀਅਰਾਂ ਨੇ ਡਟਵਾਂ ਵਿਰੋਧ ਕਰਦੇ ਹੋਏ ਇਨ੍ਹਾਂ ਨੂੰ ਤੁਰੰਤ ਰੱਦ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ | ਇਸ ਮੌਕੇ ਸਕੂਲ ...
ਧਨੌਲਾ, 1 ਦਸੰਬਰ (ਚੰਗਾਲ, ਜਤਿੰਦਰ ਸਿੰਘ ਧਨੌਲਾ)-ਕੇਂਦਰ ਸਰਕਾਰ ਆਪਣਾ ਕੱਟੜ ਰਵੱਈਆ ਤਿਆਗ ਕੇ ਦਿੱਲੀ 'ਚ ਸੰਘਰਸ਼ ਕਰ ਰਹੇ ਅੰਨਦਾਤੇ ਦੀਆਂ ਮੰਗਾਂ ਪਹਿਲ ਦੇ ਆਧਾਰ 'ਤੇ ਮੰਨ ਕੇ ਮਸਲੇ ਦਾ ਨਿਪਟਾਰਾ ਕਰੇ | ਇਹ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਬਰਨਾਲਾ ਵਲੋਂ ਬਲਾਕ ਬਰਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਿ੍ੰਸ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਦਾਸ ਦੀ ਅਗਵਾਈ 'ਚ ਬੀ. ਡੀ. ਪੀ. ਓ. ਬਰਨਾਲਾ ਪ੍ਰਵੇਸ਼ ਕੁਮਾਰ ਗੋਇਲ ਨੂੰ ...
ਧਨੌਲਾ, 1 ਦਸੰਬਰ (ਚੰਗਾਲ)-ਗਰੀਨ ਫ਼ੀਲਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ 'ਚ ਜਾਗਰੂਕਤਾ ਲਿਆਉਣ ਵਾਸਤੇ ਵਿਸ਼ੇਸ਼ ਆਨਲਾਈਨ ਸੈਮੀਨਾਰ ਆਯੋਜਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ...
ਮਹਿਲ ਕਲਾਂ, 1 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸਹੌਰ ਵਿਖੇ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮੇਂ ਪ੍ਰਬੰਧਕਾਂ ਵਲੋਂ ਸ੍ਰੀ ਅਖੰਡ ...
ਧਨੌਲਾ, 1 ਦਸੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ )-ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸਵ: ਜਨਕ ਰਾਜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਪਰਿਵਾਰ ਨੂੰ 20 ਲੱਖ ਰੁਪਏ ਨਕਦ ਦਿਵਾਉਣ ਲਈ ਤੇ ਇਕ ਸਰਕਾਰੀ ਨੌਕਰੀ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਬਰਨਾਲਾ ਡਾ: ਸੁਖਜੀਵਨ ਕੱਕੜ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ 'ਚੋਂ ਵੱਖ-ਵੱਖ ਜਗ੍ਹਾਂ ਤੋਂ ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ | ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਕਿਸਾਨੀ ਤੇ ਜਵਾਨੀ ਬਚਾਉਣ ਲਈ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਸ਼ਹਿਣਾ ਦੇ ਕਿੰਨੂ ਮਹੰਤ ਆਗੂ ਹਿਜੜਾ ਬਰਾਦਰੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਖ਼ਜ਼ਾਨਚੀ ਜਗਸੀਰ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ 'ਚ ਅੱਜ ਕੋਰੋਨਾ ਵਾਇਰਸ ਕੋਈ ਨਵਾਂ ਕੇਸ ਨਹੀਂ ਜਦ ਕਿ 2 ਹੋਰ ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੱਕ ਜ਼ਿਲ੍ਹੇ 'ਚ 55226 ਸੈਂਪਲ ਲਏ ਜਾ ਚੁੱਕੇ ਹਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX