ਰਤੀਆ, 1 ਦਸੰਬਰ (ਬੇਅੰਤ ਕੌਰ ਮੰਡੇਰ)- ਖੇਤੀ ਬਚਾਓ ਸੰਘਰਸ਼ ਸੰਮਤੀ ਵਲੋਂ ਰਤੀਆ ਖੇਤਰ ਤੋਂ ਬਹਾਦਰਗੜ੍ਹ ਬਾਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਮ ਚੰਦਰ ਸਹਿਨਾਲ ਨੇ ਦਸਿਆ ਕਿ ਰਤੀਆ ਖੇਤਰ ਤੋਂ ਵੱਡੀ ਗਿਣਤੀ ਵਿਚ ਕਿਸਾਨ ਟਿਕਰੀ ਬਾਰਡਰ ਬਹਾਦਰਗੜ੍ਹ ਪਹੁੰਚੇ ਹੋਏ ਹਨ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਕਿਸਾਨ ਹਰਿਆਣਾ-ਪੰਜਾਬ ਤੋਂ ਦਿੱਲੀ ਪਹੁੰਚ ਰਹੇ ਹਨ | ਉਨ੍ਹਾਂ ਦਸਿਆ ਕਿ ਇਸ ਅੰਦੋਲਨ ਵਿਚ ਆਉਣ-ਜਾਣ ਲਈ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਤੋਂ ਗੱਡੀਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਸ ਦੇ ਨਾਲ-ਨਾਲ ਪਿੰਡ ਚਿੰਮੋਂ ਤੋਂ ਡਾਕਟਰਾਂ ਦੀ ਟੀਮ ਅਤੇ ਆਰ.ਕੇ. ਹਸਪਤਾਲ ਰਤੀਆ ਵਲੋਂ ਅੰਦੋਲਨ ਵਿਚ ਮੈਡੀਕਲ ਕੈਂਪ ਲਗਾਇਆ ਗਿਆ ਹੈ | ਜਿੱਥੋਂ ਕਿਸਾਨ ਮੁਫਤ ਦਵਾਈ ਲੈ ਸਕਦੇ ਹਨ ਅਤੇ ਮੈਡੀਕਲ ਚੈੱਕਅਪ ਕਰਵਾ ਸਕਦੇ ਹਨ | ਉਨ੍ਹਾਂ ਦਸਿਆ ਕਿ ਲੰਗਰ ਦੀ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਰਹਿਣ ਲਈ ਟੈਂਟ ਦਾ ਪ੍ਰਬੰਧ ਵੀ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸੰਮਤੀ ਵਲੋਂ ਬਹਾਦਰਗੜ੍ਹ ਬਾਰਡਰ 'ਤੇ 12 ਵਜੇ ਤੋਂ 3 ਵਜੇ ਤੱਕ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਮਾਰਚ ਕੱਢਿਆ ਜਾਂਦਾ ਹੈ | ਉਨ੍ਹਾਂ ਦਸਿਆ ਕਿ ਕਿਸਾਨਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਤਿੰਨੇ ਆਰਡੀਨੈਂਸਾਂ ਨੂੰ ਰੱਦ ਨਹੀਂ ਕਰ ਦਿੰਦੀ, ਉਦੋਂ ਤੱਕ ਉਹ ਬਾਰਡਰ 'ਤੇ ਹੀ ਇਸੇ ਤਰ੍ਹਾਂ ਧਰਨਾ ਦੇਣਗੇ ਅਤੇ ਘਰ ਵਾਪਸ ਨਹੀਂ ਪਰਤਣਗੇ | ਉਹ ਹੁਣ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਅੱਕ ਅਤੇ ਥੱਕ ਚੁੱਕੇ ਹਨ | ਹੁਣ ਲੋੜ ਹੈ ਸਾਰੇ ਵਰਗਾਂ ਦੇ ਲੋਕਾਂ ਨੂੰ ਇੱਕਜੁੱਟ ਹੋਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ | ਉਨ੍ਹਾਂ ਖੇਤਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਕਿਸਾਨ ਅੰਦੋਲਨ ਵਿਚ ਪਹੁੰਚਣ |
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)-ਜਨਨਾਇਕ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ ਜਨਨਾਇਕ ਜਨਤਾ ਪਾਰਟੀ ਕਿਸਾਨ-ਕਮੇਰੇ ਦੀ ਪਾਰਟੀ ਹੀ ਨਹੀਂ ਸਗੋਂ ਉਨ੍ਹਾਂ ਦਾ ਪਰਿਵਾਰ ਵੀ ਹੈ | ਇਸ ਲਈ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ...
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਸਰਕਾਰੀ ਗਰਲਜ਼ ਕਾਲਜ ਦੇ ਪਿ੍ੰਸੀਪਲ ਮੇਜਰ ਪੀ.ਐਸ. ਕੌਸ਼ਿਕ ਦੇ ਸੇਵਾਮੁਕਤ ਹੋਣ 'ਤੇ ਕੋਰੋਨਾ ਨਿਯਮਾਂ ਦੀ ਪਾਲਨਾ ਕਰਦੇ ਹੋਏ ਕਾਲਜ ਵਿਚ ਇੱਕ ਸਾਦਾ ਵਿਦਾਈ ਸਮਾਰੋਹ ਕੀਤਾ ਗਿਆ | ਇਸ ...
ਸੁਲਤਾਨਪੁਰ ਲੋਧੀ, 1 ਦਸੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਜਗਮੋਹਣ ਸਿੰਘ ਥਿੰਦ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਿੱਤੇ ਸਾਂਝੀ ਵਾਲਤਾ ਦੇ ਸੰਦੇਸ਼ ਅੱਗੇ ਸਿਰ ਝੁਕਾਉਂਦਿਆਂ ਕਿਸਾਨਾਂ ਵਲੋਂ ਖੇਤੀ ਵਿਰੋਧੀ ਕਾਨੂੰਨ ਰੱਦ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਪਿਛਲੇ ਦਿਨਾਂ ਤੋਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ ਵਿਸ਼ਾਲ ਲੰਗਰ ਨਿਰਵਿਘਨ ਚੱਲ ਰਹੇ ...
ਨਵੀਂ ਦਿੱਲੀ, 1 ਦਸੰਬਰ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਦੇ ਪ੍ਰਸਿੱਧ ਤੇ ਚਰਚਿਤ ਸਾਹਿਕਾਰ ਡਾ: ਮਨਮੋਹਨ ਦੇ ਪਿਤਾ ਗੁਰਮੁੱਖ ਸਿੰਘ (85) ਦੇ ਸਦੀਵੀ ਵਿਛੋੜਾ ਦੇਣ ਤੇ ਪੰਜਾਬੀ ਸਾਹਿਤ ਸਭਾ ਦੇ ਚੇਅਰਪਰਸਨ ਡਾ: ਰੇਣੂਕਾ ਸਿੰਘ, ਪੰਜਾਬੀ ਭਵਨ, ਪੰਜਾਬੀ ਸਾਹਿਤ ਸਭਾ ਦੇ ...
ਨਰਾਇਣਗੜ੍ਹ, 1 ਦਸੰਬਰ (ਪੀ ਸਿੰਘ)-ਨਰਾਇਣਗੜ੍ਹ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਧੀਵਾਨ ਸਜਾਇਆ ਗਿਆ, ਜਿਸ ਵਿਚ ਹਜੂਰੀ ਰਾਗੀ ਮਲਕੀਤ ਸਿੰਘ, ਰਣਜੀਤ ਸਿੰਘ ਨੇ ਸੰਗਤ ਨੂੰ ਕਥਾ, ਕੀਰਤਨ ਤੇ ...
ਰਤੀਆ, 1 ਦਸੰਬਰ (ਬੇਅੰਤ ਕੌਰ ਮੰਡੇਰ)- ਖੇਤੀ ਬਚਾਓ ਸੰਘਰਸ਼ ਸੰਮਤੀ ਵਲੋਂ ਬੱਬਖੀ ਚਹਿਲ ਵਲੋਂ ਗਾਏ ਅਤੇ ਜਰਨੈਲ ਸਿੰਘ (ਭੋਲਾ) ਦੇ ਲਿਖੇ ਗੀਤ 'ਉੱਠ ਕਿਸਾਨਾਂ' ਦੇ ਪੋਸਟਰ ਤੇ ਆਡੀਓ ਨੂੰ ਰਿਲੀਜ਼ ਸਮਾਰੋਹ ਗੁਰਦੁਆਰਾ ਅਜੀਤਸਰ ਸਾਹਿਬ ਹਮਜਾਪੁਰ ਵਿਚ ਕੀਤਾ ਗਿਆ | ਇਸ ...
ਇੰਦੌਰ, 1 ਦਸੰਬਰ (ਰਤਨਜੀਤ ਸਿੰਘ ਸ਼ੈਰੀ)-ਅੱਜ ਇੰਦੌਰ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | 2 ਦਿਨ ਚੱਲੇ ਦੀਵਾਨ ਦਾ ਵੱਡਾ ਸਮਾਗਮ ਖ਼ਾਲਸਾ ਕਾਲਜ ਵਿਚ ਆਯੋਜਿਤ ਕੀਤਾ ਗਿਆ ਸੀ | ਕੋਵਿਡ-19 ਲਹਿਰ ਦੇ ...
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ 'ਚ ਅੱਜ 44 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ ਜਿਸ ਨਾਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 7358 ਹੋ ਗਿਆ ਹੈ | ਚੇਤੇ ਰਹੇ ਕਿ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਨਾਲ 108 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ...
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 'ਦੀ ਆੜ੍ਹਤੀਆਨ ਐਸੋਸੀਏਸ਼ਨ' ਸਿਰਸਾ ਵੱਲੋਂ ਅੱਜ ਮੰਡੀ ਬੰਦ ਕਰ ਕੇ ਹੜਤਾਲ ਕੀਤਾ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਐਸੋਸੀਏਸ਼ਨ ਵਲੋਂ ਕੇਂਦਰ ਸਰਕਾਰ ਦੇ ਨਾਂਅ ਮੰਗ ਪੱਤਰ ਵੀ ਦਿੱਤਾ ਗਿਆ | ...
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)- ਕੋਰੋਨਾ ਮਹਾਂਮਾਰੀ ਕਾਰਨ ਕਰੀਬ ਅੱਠ ਮਹੀਨਾ ਤੋਂ ਬੰਦ ਪਈ ਬਠਿੰਡਾ-ਦਿੱਲੀ ਵਾਇਆ ਸਿਰਸਾ ਚੱਲਣ ਵਾਲੀ ਕਿਸਾਨ ਐਕਸਪੈੱ੍ਰਸ ਅੱਜ ਤੋਂ ਸ਼ੁਰੂ ਹੋ ਗਈ ਹੈ | ਬਠਿੰਡਾ ਤੋਂ ਦਿੱਲੀ ਲਈ ਚੱਲਣ ਵਾਲੀ ਕਿਸਾਨ ਐਕਸਪੈੱ੍ਰਸ ਹਰਿਆਣਾ ਦੇ ...
ਡੱਬਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ 72 ਘੰਟਿਆਂ 'ਚ ਫ਼ਸਲ ਦੀ ਰਕਮ ਅਦਾਇਗੀ ਹੋਣ ਦੇ ਦਾਅਵੇ ਨੂੰ ਲੈ ਕੇ ਆੜ੍ਹਤੀਆਂ ਦੀ 'ਕਚਿਹਰੀ' ਵਿੱਚ ਘਿਰ ਗਏ | ਕਿਸਾਨ ਸੰਘਰਸ਼ ਦੀ ਹਮਾਇਤ 'ਚ ਹਰਿਆਣਾ 'ਚ ਇੱਕ ...
ਕਰਨਾਲ, 1 ਦਸੰਬਰ (ਗੁਰਮੀਤ ਸਿੰਘ ਸੱਗੂ)-ਗੁਰੂ ਨਾਨਕ ਖਾਲਸਾ ਕਾਲਜ ਦੇ ਐੱਮ. ਐੱਸ. ਸੀ. ਕੰਪਿਊਟਰ ਸਾਇੰਸ ਪਹਿਲਾ ਸਾਲ ਦੇ ਸਮੈਸਟਰ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਦੇ ਟਾਪ 10 ਵਿਚ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ ...
ਭੁਲੱਥ, 1 ਦਸੰਬਰ (ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ)-ਐੱਸ. ਐੱਸ. ਪੀ. ਕਪੂਰਥਲਾ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਜੈ ਗਾਂਧੀ ਆਈ. ਪੀ. ਐੱਸ. ਸਹਾਇਕ ਪੁਲਿਸ ਕਪਤਾਨ ਸਬ ਡਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਏਰੀਆ ਅੰਦਰ ਚੋਰੀਆਂ ਸਬੰਧੀ ਚਲਾਈ ਗਈ ...
ਕਰਨਾਲ, 1 ਦਸੰਬਰ (ਗੁਰਮੀਤ ਸਿੰਘ ਸੱਗੂ)-ਸੀ. ਐੱਮ. ਸਿਟੀ ਦੀ ਸਿਹਤ ਵਿਭਾਗ ਦੀ ਟੀਮ ਨੇ ਗਰਭ ਵਿਚ ਿਲੰਗ ਦੀ ਜਾਂਚ ਕਰਨ ਵਾਲੇ ਇਕ ਗਰੋਹ ਦਾ ਭੰਡਾਫੋੜ ਕਰਦੇ ਹੋਏ 2 ਔਰਤਾਂ ਸਮੇਤ 4 ਮੈਬਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਸਿਹਤ ਵਿਭਾਗ ਦੀ ਟੀਮ ਨੂੰ ਇਸ ...
ਨਵੀਂ ਦਿੱਲੀ, 1 ਦਸੰਬਰ (ਬਲਵਿੰਦਰ ਸਿੰਘ ਸੋਢੀ)-ਵਿਰਾਸਤ ਸਿੱਖਇਜ਼ਮ ਟਰੱਸਟ ਦਿੱਲੀ ਵਲੋਂ ਸਿੰਘੂ ਬਾਰਡਰ 'ਤੇ ਜਾ ਕੇ ਕਿਸਾਨਾਂ ਨੂੰ ਮੁਫ਼ਤ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਅਤੇ ਨਾਲ ਹੀ ਕਿਸਾਨਾਂ ਨਾਲ ਆਪਣੀ ਸਹਿਮਤੀ ਜਤਾਈ | ਵਿਰਾਸਤ ਸਿੱਖਇਜ਼ਮ ਟਰੱਸਟ ਦੇ ...
ਨਵੀਂ ਦਿੱਲੀ, 1 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸਖ਼ਤਾਈ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਪਿਛਲੇ ਦਿਨਾਂ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਗਈ ਹੈ ਜਿਸ ਕਰਕੇ ਮਾਸਕ ਨਾ ਲਗਾਉਣ ਤੇ ...
ਨਵੀਂ ਦਿੱਲੀ, 1 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ.ਵਾਈ.ਐੱਸ) ਦੇ ਵਰਕਰਾਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਸਿੰਘੂ ਬਾਰਡਰ ਅਤੇ ਟੀਕਰੀ ਬਾਰਡਰ 'ਤੇ ਜਾ ਕੇ ਉਨ੍ਹਾਂ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਏ | ਉਨ੍ਹਾਂ ਇਸ ਮੌਕੇ ਕਿਹਾ ਕਿ ਭਾਜਪਾ ...
ਨਵੀਂ ਦਿੱਲੀ, 1 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨ ਆਪਣੇ ਇਸ ਅੰਦੋਲਨ 'ਚ ਕਿਸੇ ਵੀ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਬਿਲਕੁਲ ਵੀ ਮੰਚ ਪ੍ਰਦਾਨ ਨਹੀਂ ਕਰ ਰਹੇ ਕਿਉਂਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਅੰਦੋਲਨ 'ਤੇ ਕਿਸੇ ਵੀ ਕਿਸਮ ਦੀ ਰਾਜਨੀਤਕ ਰੰਗਤ ਨਾ ...
ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਕੌਮੀ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੰਗਰੂਰ ਦੇ ਅਹਿਮਦਗੜ੍ਹ ਸ਼ਹਿਰ 'ਚ ਇਕ ਸਨਅਤੀ (ਆਟੋਮੋਬਾਈਲ) ਇਕਾਈ ਦੇ ਗ਼ੈਰ-ਕਾਨੂੰਨੀ ਸੰਚਾਲਨ ਖ਼ਿਲਾਫ਼ ਦਾਇਰ ਪਟੀਸ਼ਨ ਸਬੰਧੀ ਰਿਪੋਰਟ ਦਾਖ਼ਲ ਕਰਨ ...
ਮੁਹਾਲੀ-ਚੰਡੀਗੜ੍ਹ ਤੋਂ ਆਉਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮੁੱਖ ਮਾਰਗ 'ਤੇ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ (ਮੁਹਾਲੀ) ਇਹ ਅਸਥਾਨ ਬੁੱਢਾ ਦਲ ਦੇ 7ਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ) ਦਾ ...
ਮੁਹਾਜ਼, 1 ਦਸੰਬਰ (ਜਸਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਾਗੋਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਿੰਘੂ ਬਾਰਡਰ ਤੋਂ ਅਪੀਲ ਕਰਦਿਆਂ ਕਿਹਾ ਕਿ ਅੱਜ ਇਹ ਅੰਦੋਲਨ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣ ਚੁੱਕਿਆ ਹੈ, ...
ਨਵੀਂ ਦਿੱਲੀ, 1 ਦਸੰਬਰ (ਏਜੰਸੀ)-ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸੋਮਵਾਰ ਨੂੰ 19ਵੇਂ ਐਸ. ਸੀ. ਓ. ਸਿਖਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੇ ਖੇਤਰ 'ਚ ਅੱਤਵਾਦ ਸਭ ਤੋਂ ਵੱਡੀ ਚੁਣੌਤੀ ਹੈ, ਵਿਸ਼ੇਸ਼ ਤੌਰ 'ਤੇ ਸਰਹੱਦ ਪਾਰੋਂ ਆਉਣ ਵਾਲਾ ...
ਸ੍ਰੀਨਗਰ, 1 ਦਸੰਬਰ (ਮਨਜੀਤ ਸਿੰਘ)-ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ੍ਰੀਨਗਰ ਤੇ ਕਸ਼ਮੀਰ ਵਾਦੀ 'ਚ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਹੈ, ਕੋਵਿਡ-19 ਮਹਾਂਮਾਰੀ ਦੇ ਚੱਲਦੇ ਪੂਰਾ ਸਾਲ ਬੰਦ ਰਹੇ ਸਮਾਗਮਾਂ ਦੀ ਲੜੀ ਦਾ ਆਰੰਭ ਵੀ ਅੱਜ ਜਗਤ ...
ਸੁਲਤਾਨਪੁਰ ਲੋਧੀ, 1 ਦਸੰਬਰ (ਨਰੇਸ਼ ਹੈਪੀ, ਥਿੰਦ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਵਰਗੀ ਗੁਰਮੇਲ ਸਿੰਘ ਚੀਮਾ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਵਲੋਂ ਕਰਵਾਏ ਕਬੱਡੀ ਮਹਾਂਕੁੰਭ 'ਚ ਮਾਤਾ ਬਲਵੀਰ ਕੌਰ ਕਬੱਡੀ ਕਲੱਬ ਸੁਰਖਪੁਰ ਨੇ ਸ਼ੇਰੇ ਪੰਜਾਬ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੌਰੀਆ)-ਕੇਂਦਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਪੰਜਾਬ ਦੇ ਅਧਿਆਪਕ ਵੀ ਪੂਰੀ ਤਰ੍ਹਾਂ ਨਾਲ ਖੜ੍ਹੇ ਹਨ | ਇਹ ਪ੍ਰਗਟਾਵਾ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਪ੍ਰਧਾਨ ...
ਅੰਮਿ੍ਤਸਰ, 1 ਦਸੰਬਰ (ਸੁਰਿੰਦਰ ਕੋਛੜ)-ਪਹਿਲੀ ਪਾਤਸ਼ਾਹੀ ਦਾ 551ਵਾਂ ਆਗਮਨ ਪੁਰਬ ਮਨਾ ਕੇ ਕੱਲ੍ਹ ਪਹਿਲੀ ਦਸੰਬਰ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਪਰਤਣ ਵਾਲੇ ਯਾਤਰੂਆਂ ਦਾ ਅਟਾਰੀ ਪਹੁੰਚਣ 'ਤੇ ਸਿਹਤ ਕਰਮਚਾਰੀਆਂ ਵਲੋਂ ਕੋਰੋਨਾ ਟੈਸਟ ਕੀਤਾ ਜਾਵੇਗਾ | ਜਾਣਕਾਰੀ ...
ਕਰਨਾਲ, 1 ਦਸੰਬਰ (ਗੁਰਮੀਤ ਸਿੰਘ ਸੱਗੂ)-ਬੀਤੇ ਹਫ਼ਤੇ ਕਲਯੁਗੀ ਪਿਤਾ ਵਲੋਂ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਨਹਿਰ ਵਿਚ ਸੁੱਟੇ ਜਾਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਬਰੌਡਾ ਵਿਧਾਇਕ ਹਰਵਿੰਦਰ ਕਲਿਆਣ ਦੂਜੀ ਵਾਰ ਪੀੜਤ ਪਰਿਵਾਰ ਨਾਲ ਮਿਲਣ ਨਲਵੀਪਾਰ ਪਿੰਡ ...
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੇ ਪਿੰਡ ਚਕੇਰੀਆਂ 'ਚ ਪਿੰਡ ਵਾਸੀਆਂ ਵਲੋਂ ਵਿਸ਼ਾਲ ਬਰਾਂਡ ਕਿ੍ਕਟ ਕੱਪ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪੰਜਾਬ ਤੇ ਹਰਿਆਣਾ ਦੀਆਂ ਦੋ ਦਰਜਨ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦਾ ਕੱਪ ਪਿੰਡ ਕੋਟ ਸ਼ਮੀਰ ਦੀ ...
ਸਿਰਸਾ, 1 ਦਸੰਬਰ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਮਾਡਲ ਟਾਊਨ ਸਥਿਤ ਓਲੰਪੀਅਨ ਸ਼ੂਟਿੰਗ ਅਕੈਡਮੀ ਦੇ ਤਿੰਨ ਖਿਡਾਰੀਆਂ ਨੇ ਓਲੰਪੀਅਨ ਸ਼ੂਟਿੰਗ ਅਕੈਡਮੀ ਸੰਗਰੂਰ ਪੰਜਾਬ ਵਲੋਂ ਕਰਵਾਏ ਸ਼ੂਟਿੰਗ ਮੁਕਾਬਲਿਆਂ ਵਿਚ ਗੋਲਡ ਅਤੇ ਸਿਲਵਰ ...
ਕਰਨਾਲ, 1 ਦਸੰਬਰ (ਗੁਰਮੀਤ ਸਿੰਘ ਸੱਗੂ)-ਬੀਤੇ ਹਫ਼ਤੇ ਕਲਯੁਗੀ ਪਿਤਾ ਵਲੋਂ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਨਹਿਰ ਵਿਚ ਸੁੱਟੇ ਜਾਣ ਦੇ ਮਾਮਲੇ ਵਿਚ ਮੰਗਲਵਾਰ ਨੂੰ ਬਰੌਡਾ ਵਿਧਾਇਕ ਹਰਵਿੰਦਰ ਕਲਿਆਣ ਦੂਜੀ ਵਾਰ ਪੀੜਤ ਪਰਿਵਾਰ ਨਾਲ ਮਿਲਣ ਨਲਵੀਪਾਰ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX