ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 1 ਦਸੰਬਰ- ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਵਾਉਣ ਲਈ ਜਿੱਥੇ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਦਿੱਲੀ ਦੇ ਵੱਖੋ-ਵੱਖ ਬਾਰਡਰਾਂ 'ਤੇ ਮੋਰਚਿਆਂ 'ਚ ਡਟੇ ਹੋਏ ਹਨ, ਉੱਥੇ ਮਾਨਸਾ ਤੇ ਬਰੇਟਾ ਰੇਲਵੇ ਪਾਰਕਿੰਗਾਂ, ਬੁਢਲਾਡਾ ਤੇ ਬਰੇਟਾ ਦੇ ਰਿਲਾਇੰਸ ਪੰਪਾਂ, ਭਾਜਪਾ ਦੇ ਸੂਬਾਈ ਆਗੂ ਦੇ ਘਰ ਤੋਂ ਇਲਾਵਾ ਥਰਮਲ ਪਲਾਂਟ ਬਣਾਂਵਾਲੀ ਅੱਗੇ ਵੀ ਕਿਸਾਨਾਂ ਨੇ ਧਰਨੇ ਜਾਰੀ ਰੱਖੇ ਹੋਏ ਹਨ | ਸਥਾਨਕ ਰੇਲਵੇ ਪਾਰਕਿੰਗ ਨੇੜੇ 63ਵੇਂ ਦਿਨ ਧਰਨੇ 'ਤੇ ਬੈਠੇ ਕਿਸਾਨਾਂ ਵਲੋਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀ ਵਰਗ 'ਤੇ ਹਮਲੇ ਬੰਦ ਕਰੇ ਅਤੇ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ | ਉਨ੍ਹਾਂ ਕਿਹਾ ਕਿ ਮੰਗਾਂ ਮੰਨਵਾਉਣ ਤੱਕ ਕਿਸਾਨ ਜਥੇਬੰਦੀਆਂ ਦੇ ਦੇਸ਼ ਭਰ 'ਚ ਅੰਦੋਲਨ ਜਾਰੀ ਰਹਿਣਗੇ | ਧਰਨੇ ਮੌਕੇ ਗੋਰਾ ਸਿੰਘ ਭੈਣੀਬਾਘਾ, ਗੁਰਜੰਟ ਸਿੰਘ ਮਾਨਸਾ, ਭਜਨ ਸਿੰਘ ਘੁੰਮਣ, ਮੇਜਰ ਸਿੰਘ ਦੂਲੋਵਾਲ, ਗੁਰਮੇਲ ਸਿੰਘ ਖੋਖਰ, ਸਿਕੰਦਰ ਸਿੰਘ ਘਰਾਂਗਣਾ, ਨਰਿੰਦਰ ਕੌਰ ਬੁਰਜ ਹਮੀਰਾ, ਗੋਰਾ ਲਾਲ ਅਤਲਾ, ਸੀਤਾ ਰਾਮ ਗੋਇਲ, ਦਰਸ਼ਨ ਸਿੰਘ ਪੰਧੇਰ, ਸਿਵਚਰਨ ਦਾਸ ਸੂਚਨ ਆਦਿ ਹਾਜ਼ਰ ਸਨ |
ਟਰੈਕਟਰ 2 ਟਵਿੱਟਰ ਮੁਹਿੰਮ ਦੀ ਸ਼ੁਰੂਆਤ
ਇਸੇ ਦੌਰਾਨ ਸ਼ਹਿਰ 'ਚ ਟਰੈਕਟਰ 2 ਟਵਿੱਟਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ, ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ 20,000 ਤੋਂ ਵੱਧ ਟਵਿੱਟਰ ਅਕਾਊਾਟ ਪੰਜਾਬ ਵਿੱਚ ਐੈਕਟਿਵ ਕੀਤੇ ਜਾਣੇ ਹਨ ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲਿਜਾਇਆ ਜਾ ਸਕੇ ਅਤੇ ਮੋਦੀ ਦੇ ਗੋਦੀ ਮੀਡੀਆ ਦੀ ਗੈਰ-ਵਾਜਿਬ ਭੂਮਿਕਾ ਸਬੰਧੀ ਦੱਸਿਆ ਜਾਵੇ¢ ਸਥਾਨਕ ਬਾਰ੍ਹਾਂ ਹੱਟਾਂ ਚੌਕ 'ਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਆਪਣੀ ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰਾਂ ਦੇ ਜਿੱਥੇ ਵਿਟਰ ਅਕਾਊਾਟ ਆੜ੍ਹਤ ਦੀਆਂ ਦੁਕਾਨਾਂ 'ਤੇ ਜਾ ਕੇ ਬਣਵਾ ਕੇ ਕੀਤੀ, ਉੱਥੇ ਮਾਨਸਾ ਸ਼ਹਿਰ ਦੀਆਂ ਹੋਰ ਵਪਾਰਕ ਜਥੇਬੰਦੀਆਂ ਵਲੋਂ ਵੀ ਬਾਜ਼ਾਰ ਦੇ 'ਚ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਟਵਿੱਟਰ ਅਕਾਊਾਟ ਬਣਵਾਏ ਗਏ | ਇਸ ਮੌਕੇ ਰਾਜਵਿੰਦਰ ਸਿੰਘ ਰਾਣਾ, ਧੰਨਾ ਮੱਲ ਗੋਇਲ, ਬਲਕਰਨ ਸਿੰਘ ਬੱਲੀ, ਹਰਮੇਲ ਸਿੰਘ, ਅਮਰ ਜਿੰਦਲ, ਰਮੇਸ਼ ਕੁਮਾਰ ਟੋਨੀ, ਤਰਸੇਮ ਚੰਦ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ¢
ਭਾਜਪਾ ਆਗੂ ਤੇ ਬਣਾਂਵਾਲੀ ਤਾਪ ਘਰ ਅੱਗੇ ਧਰਨੇ
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਜਪਾ ਦੇ ਸੂਬਾਈ ਆਗੂ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਅਤੇ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਦੇ ਗੇਟ ਅੱਗੇ ਧਰਨੇ ਜਾਰੀ ਰੱਖੇ ਗਏ | ਸੰਬੋਧਨ ਕਰਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ, ਸਾਧੂ ਸਿੰਘ ਅਲੀਸੇਰ, ਚੰਦ ਸਿੰਘ ਤਲਵੰਡੀ, ਲਾਲ ਸਿੰਘ ਆਦਿ ਨੇ ਕਿਹਾ ਕਿ ਮੰਗਾਂ ਮੰਨਣ ਤੱਕ ਅੰਦੋਲਨ ਜਾਰੀ ਰਹੇਗਾ |
ਰਿਲਾਇੰਸ ਪੈਟਰੋਲ ਪੰਪ 'ਤੇ ਮੋਰਚਾ ਜਾਰੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਖੇਤੀ ਬਿੱਲਾਂ ਦੇ ਵਿਰੋਧ 'ਚ ਭਾਜਪਾ ਆਗੂਆਂ ਦੇ ਘਰਾਂ ਤੋਂ ਇਲਾਵਾ ਰਿਲਾਇੰਸ ਪੰਪ 'ਤੇ ਧਰਨੇ ਜਾਰੀ ਹਨ | ਸਥਾਨਕ ਰਿਲਾਇੰਸ ਪੰਪਸੰਬੋਧਨ ਕਰਦਿਆਂ ਹਰਿੰਦਰ ਸਿੰਘ ਮੱਤਾ, ਜਸਵੀਰ ਸਿੰਘ, ਨਿਰਮਲ ਸਿੰਘ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨ ਚੜ੍ਹਦੀਆਂ ਕਲਾਂ 'ਚ ਹਨ ਉਹ ਇਨ੍ਹਾਂ ਖੇਤੀ ਵਿਰੋਧੀ ਬਿੱਲਾਂ ਸਮੇਤ ਬਿਜਲੀ ਐਕਟ 2020 ਨੰੂ ਵਾਪਸ ਕਰਵਾ ਕੇ ਹੀ ਵਾਪਸ ਮੁੜਨਗੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਸੰਵਿਧਾਨ ਨੂੰ ਹੀ ਬਦਲਣ 'ਤੇ ਤੁਲੀ ਹੋਈ ਹੈ ਜੋ ਦੇਸ਼ ਦੇ ਕਾਨੂੰਨਾਂ 'ਚ ਸੋਧ ਦੇ ਨਾਂਅ 'ਤੇ ਵੱਡੇ ਕਾਰਪੋਰੇਟਾਂ, ਪੂੰਜੀਪਤੀਆਂ, ਸਰਮਾਏਦਾਰਾਂ ਪੱਖੀ ਕਾਨੂੰਨ ਬਣਾਉਣ ਲੱਗੀ ਹੋਈ ਹੈ |
ਭਾਜਪਾ ਆਗੂਆਂ ਦੇ ਘਰਾਂ ਅੱਗੇ ਰੋਸ ਧਰਨੇ
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਬੁਢਲਾਡਾ ਸ਼ਹਿਰ ਵਿਖੇ ਭਾਜਪਾ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਅਤੇ ਰਾਕੇਸ਼ ਜੈਨ ਦੇ ਘਰ ਦਾ ਘਿਰਾਓ ਅੱਜ ਵੀ ਜਾਰੀ ਰਿਹਾ | ਕਿਸਾਨ ਆਗੂ ਭੂਰਾ ਸਿੰਘ ਦੀ ਅਗਵਾਈ ਹੇਠ ਅੱਜ ਅਨੇਕਾਂ ਕਿਸਾਨ ਆਗੂਆਂ ਅਤੇ ਔਰਤਾਂ ਨੇ ਰਾਕੇਸ਼ ਜੈਨ ਦੇ ਘਰ ਅੱਗੇ ਕੇਂਦਰੀ ਕਾਨੂੰਨਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |
ਰੇਲਵੇ ਪਾਰਕਿੰਗ 'ਚ ਕਿਸਾਨ ਡਟੇ
ਬਰੇਟਾ ਤੋਂ Ðਜੀਵਨ ਸ਼ਰਮਾ/ਰਵਿੰਦਰ ਕੌਰ ਮੰਡੇਰ ਅਨੁਸਾਰ- ਸਥਾਨਕ ਰੇਲਵੇ ਸਟੇਸ਼ਨ ਨੇੜੇ ਪਾਰਕਿੰਗ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਜਾਰੀ ਹੈ | ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੱਕਾਂ ਸਿੱਧ ਹੋਣਗੀਆਂ | ਇਸ ਮੌਕੇ ਕਿਸਾਨ ਆਗੂ ਜਗਰੂਪ ਸਿੰਘ ਮੰਘਾਣੀਆਂ, ਦਰਸ਼ਨ ਸਿੰਘ ਮੰਘਾਣੀਆਂ, ਦੇਵ ਸਿੰਘ ਬਹਾਦਰਪੁਰ, ਦਰਸ਼ਨ ਸਿੰਘ ਜਲਵੇੜਾ, ਰਾਮਫਲ ਸਿੰਘ ਸਸਪਾਲੀ, ਗੁਰਜੰਟ ਸਿੰਘ ਮੰਘਾਣੀਆਂ, ਜਰਨੈਲ ਸਿੰਘ ਬਰੇਟਾ, ਪਿਆਰਾ ਸਿੰਘ ਜਲਵੇੜਾ, ਨੇਕ ਸਿੰਘ ਜਲਵੇੜਾ ਬਰੇਟਾ, ਗੁਰਦੇਵ ਸਿੰਘ ਬਹਾਦਰਪੁਰ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ | ਆਗੂਆਂ ਨੇ ਕਿਹਾ ਕਿ ਸੂਬੇ ਅੰਦਰ ਵੀ ਜਥੇਬੰਦੀ ਵਲੋਂ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਸਥਾਨਾਂ ਦਾ ਘਿਰਾਓ ਜਾਰੀ ਰਹੇਗਾ ਤੇ ਆਉਣ ਵਾਲ਼ੇ ਦਿਨਾਂ 'ਚ ਇਹ ਸੰਘਰਸ਼ ਹੋਰ ਵੀ ਤੇਜ਼ ਹੋਵੇਗਾ | ਇਸ ਮੌਕੇ ਆਗੂ ਭੋਲਾ ਸਿੰਘ ਦਿਆਲਪੁਰਾ, ਚਰਨਜੀਤ ਸਿੰਘ ਬਹਾਦਰਪੁਰ, ਅਮਰੀਕ ਸਿੰਘ ਗੋਰਖਨਾਥ, ਸੁਖਪਾਲ ਸਿੰਘ ਗੋਰਖਨਾਥ, ਕਰਮਜੀਤ ਸਿੰਘ ਸੰਘਰੇੜੀ ਆਦਿ ਨੇ ਸੰਬੋਧਨ ਕੀਤਾ |
ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨ ਦੇ ਪਰਿਵਾਰ ਨੂੰ ਲੱਖ ਰੁਪਏ ਦੇਣ ਦਾ ਐਲਾਨ
ਝੁਨੀਰ ਤੋਂ ਰਮਨਦੀਪ ਸਿੰਘ ਸੰਧੂ ਅਨੁਸਾਰ- ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕੇਂਦਰ ਸਰਕਾਰ ਦੁਆਰਾ ਜਾਰੀ ਖੇਤੀ ਬਿੱਲਾਂ ਦੇ ਸਬੰਧੀ ਕਿਸਾਨ ਅੰਦੋਲਨ 'ਚ ਸ਼ਾਮਿਲ ਹੋਣ ਜਾ ਰਹੇ ਕਿਸਾਨ ਧੰਨਾ ਸਿੰਘ ਜੋ ਸੜਕੀ ਹਾਦਸੇ ਦੌਰਾਨ ਫੌਤ ਹੋ ਗਏ ਸਨ, ਦੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਅਕਾਲੀ ਦਲ ਵਲੋਂ ਜ਼ਖ਼ਮੀ ਹੋਏ ਬਲਜਿੰਦਰ ਸਿੰਘ ਦੇ ਇਲਾਜ ਲਈ ਪਾਰਟੀ ਵਲੋਂ ਪੈਰਵਾਈ ਕਰਨ ਦੀ ਗੱਲ ਕਹੀ ਗਈ ਹੈ ¢ ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਜਿੱਥੇ ਪੰਜਾਬ ਦਾ ਕਿਸਾਨ ਤੇ ਉਸ ਦਾ ਪਰਿਵਾਰ ਦਿਨ-ਰਾਤ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ, ਉੱਥੇ ਕਿਸਾਨ ਦੇਸ਼ ਦੀ ਆਜ਼ਾਦੀ ਦੀ ਜੰਗ ਤੋਂ ਲੈ ਕੇ ਅੱਜ ਦੇਸ਼ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਜਮਾਤ ਹੈ¢
ਕਿਸਾਨ ਦੀ ਧੀ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ
ਇਸੇ ਦੌਰਾਨ ਕਿਸਾਨ ਧੰਨਾ ਸਿੰਘ ਦੀ ਧੀ ਸੁਖਦੀਪ ਕੌਰ ਨੂੰ ਮਾਲਵਾ ਗਰੁੱਪ ਆਫ਼ ਕਾਲਜ ਸਰਦੂਲੇਵਾਲਾ ਵਲੋਂ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਗਿਆ ਹੈ | ਕਾਲਜ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਅਤੇ ਪਿ੍ੰਸੀਪਲ ਬਲਜੀਤਪਾਲ ਸਿੰਘ ਨੇ ਸੰਸਥਾ ਵਿਚ ਉਪਲੱਬਧ ਕਿਸੇ ਵੀ ਕੋਰਸ ਵਿਚ ਮੁਫ਼ਤ ਪੜ੍ਹਾਈ ਵਾਸਤੇ ਪੱਤਰ ਪਰਿਵਾਰ ਨੂੰ ਸੌਾਪਿਆ | ਇਸ ਦੌਰਾਨ ਗੁਰਮੁਖ ਸਿੰਘ ਭੁੱਲਰ ਸ਼ਿਕਾਗੋ ਵਲੋਂ ਮਿ੍ਤਕ ਕਿਸਾਨ ਦੇ ਪਰਿਵਾਰ ਨੂੰ 25 ਹਜ਼ਾਰ ਨਕਦ ਰਾਸ਼ੀ ਸੌਾਪੀ ਗਈ | ਇਸ ਮੌਕੇ ਗੁਰਪਾਲ ਸਿੰਘ ਚਹਿਲ, ਪ੍ਰੇਮ ਚੌਹਾਨ, ਹੇਮੰਤ ਹਨੀ ਸਰਦੂਲਗੜ੍ਹ ਆਦਿ ਹਾਜ਼ਰ ਸਨ ¢
ਮਾਨਸਾ, 1 ਦਸੰਬਰ (ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ 9 ਨਵੇਂ ਮਾਮਲਿਆਂ ਦੀ ਜਿੱਥੇ ਪੁਸ਼ਟੀ ਹੋਈ ਹੈ, ਉੱਥੇ 7 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਲਏ ਗਏ 1622 ਨਮੂਨਿਆਂ ਸਮੇਤ ਕੁੱਲ ਗਿਣਤੀ 58, 909 ਹੋ ਗਈ ਹੈ | ਜ਼ਿਲ੍ਹੇ 'ਚ ...
ਮਾਨਸਾ, 1 ਦਸੰਬਰ (ਵਿ. ਪ੍ਰਤੀ.)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਕਤਲ ਕੇਸ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਬਰੀ ਕੀਤਾ ਹੈ | ਜਾਣਕਾਰੀ ਅਨੁਸਾਰ 9 ਮਈ 2015 ਨੂੰ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਗੁਰਜੰਟ ਸਿੰਘ ਉਰਫ਼ ਜਗਤਾਰ ਸਿੰਘ ਉਰਫ਼ ...
ਬੁਢਲਾਡਾ, 1 ਦਸੰਬਰ (ਸਵਰਨ ਸਿੰਘ ਰਾਹੀ)- ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੰੂ ਸਮਰਪਿਤ ਗੁਰਬਾਣੀ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਮਾ. ...
ਬੁਢਲਾਡਾ, 1 ਦਸੰਬਰ (ਸਵਰਨ ਸਿੰਘ ਰਾਹੀ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਾਸਲ ਬੁਢਲਾਡਾ ਵਲੋਂ 'ਮਨੁੱਖੀ ਜੀਵਨ 'ਚ ਵਾਤਾਵਰਨ ਦਾ ਮਹੱਤਵ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਸੁਭਾਸ਼ ਨਾਗਪਾਲ ਅਤੇ ਰਾਮ ਕੁਮਾਰ ਗੋਇਲ ਉੱਪ ...
ਬਲਵਿੰਦਰ ਸਿੰਘ ਧਾਲੀਵਾਲ 98150-97746 ਮਾਨਸਾ- ਸਥਾਨਕ ਸ਼ਹਿਰ ਦੀ ਕੁੱਖ 'ਚ ਵਸੇ ਪਿੰਡ ਮਾਨਸਾ ਖ਼ੁਰਦ ਨੂੰ ਲਗਪਗ 135 ਵਰੇ੍ਹ ਪਹਿਲਾਂ ਮਾਨਸਾ ਪਿੰਡ ਦੇ ਮਾਨਸ਼ਾਹੀਆ ਨੇ ਵਸਾਇਆ ਸੀ | 'ਮਾਨ' ਗੋਤੀਆਂ ਤੋਂ ਮਾਨਸ਼ਾਹੀਆ ਬਣਨ ਦੀ ਕਹਾਣੀ ਵੀ ਦਿਲਚਸਪ ਹੈ | ਜਾਣਕਾਰੀ ਅਨੁਸਾਰ ...
ਭੀਖੀ, 1 ਦਸੰਬਰ (ਗੁਰਿੰਦਰ ਸਿੰਘ ਔਲਖ)- ਸਥਾਨਕ ਪੰਜਾਬ ਨੈਸ਼ਨਲ ਬੈਂਕ ਦੇ ਬਰਾਂਚ ਮੈਨੇਜਰ 'ਤੇ ਗਾਹਕਾਂ ਨੇ ਬੇਵਜ੍ਹਾ ਠਿੱਠ ਕਰਨ ਦੇ ਦੋਸ਼ ਲਾਏ | ਉਨ੍ਹਾਂ ਦਾ ਕਹਿਣਾ ਹੈ ਕਿ ਕਦੇ ਸਿਸਟਮ ਨਾ ਚੱਲਣ ਦੇ ਬਹਾਨੇ, ਕਦੇ ਕੋਈ ਮੁਲਾਜ਼ਮ ਛੁੱਟੀ 'ਤੇ ਹੋਣ ਬਹਾਨੇ ਉਨ੍ਹਾਂ ਨੰੂ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਈ ਮਨੀ ਸਿੰਘ ਸਿਵਲ ਹਸਪਤਾਲ ਦੀ ਬਲੱਡ ਬੈਂਕ ਮਾਮਲੇ 'ਚ ਬਠਿੰਡਾ ਦੇ ਥਾਣਾ ਕੋਤਵਾਲੀ ਦੇ ਇੰਚਾਰਜ ਦਵਿੰਦਰ ਸਿੰਘ ਅਤੇ ਸਿਵਲ ਹਸਪਤਾਲ ਚੌਕੀ ਦੇ ਇੰਚਾਰਜ ਰਮਨ ਕੌਰ ਅੱਜ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ...
ਬਠਿੰਡਾ, 1 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਫ਼ਰੰਟ ਲਾਈਨ ਪੈਰਾ ਮੈਡੀਕਲ ਸਟਾਫ਼ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿੱਥੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਪੱਕਾ ਮੋਰਚਾ ਲਗਾ ਦਿੱਤਾ, ਉੱਥੇ ਉਨ੍ਹਾਂ ਰੋਸ ਮਾਰਚ ਕਰਨ ਉਪਰੰਤ ਸਥਾਨਕ ਮੁੱਖ ਬੱਸ ਅੱਡੇ ...
ਬੋਹਾ, 1 ਦਸੰਬਰ (ਰਮੇਸ਼ ਤਾਂਗੜੀ)- ਬੋਹਾ ਰਜਵਾਹੇ 'ਚ ਨਵੇਂ ਪੁਲ ਦੇ ਨਜ਼ਦੀਕ ਇੱਟਾਂ, ਵੱਟੇ, ਰੇਤਾ ਅਤੇ ਮਿੱਟੀ ਭਰੀ ਹੋਣ ਕਾਰਨ ਪਾਣੀ ਦੀ ਰੁਕਾਵਟ ਬਣੀ ਹੋਈ ਹੈ, ਜਿਸ ਕਾਰਨ ਇਲਾਕੇ ਦੇ 40 ਪਿੰਡਾਂ 'ਚ ਪੂਰਾ ਪਾਣੀ ਨਹੀਂ ਪੁੱਜ ਰਿਹਾ | ਕਿਸਾਨ ਆਗੂ ਹਰਬੰਸ ਸਿੰਘ ਨੰਦਗੜ੍ਹ, ...
ਮਾਨਸਾ, 1 ਦਸੰਬਰ (ਵਿ. ਪ੍ਰ.)- ਸਥਾਨਕ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਪੈਰਾਡਾਈਜ਼ ਟਰੱਕ ਆਪ੍ਰੇਟਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ | ਡਿਪਟੀ ...
ਬੋਹਾ, 1 ਦਸੰਬਰ (ਪ. ਪ.)- ਸ਼ਹੀਦ ਜਗਸੀਰ ਸਿੰਘ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੋਹਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ | ਪਿ੍ੰਸੀਪਲ ਗੁਰਮੀਤ ਸਿੰਘ ਤੇ ਇੰਚਾਰਜ ਪਰਮਿੰਦਰ ਤਾਂਗੜੀ, ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਬਲਵਿੰਦਰ ਸਿੰਘ ਨੇ ਸੰਵਿਧਾਨ ਦਿਵਸ ...
ਜੋਗਾ, 1 ਦਸੰਬਰ (ਹਰਜਿੰਦਰ ਸਿੰਘ ਚਹਿਲ)- ਸਥਾਨਕ ਸ੍ਰੀ ਨਵ ਦੁਰਗਾ ਮੰਦਰ ਵਿਖੇ ਮੰਦਰ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਤਾ ਬਿਮਲਾ ਦੇਵੀ ਉੱਭੇ ਵਾਲਿਆਂ ਦੀ ਅਗਵਾਈ ਹੇਠ 32ਵਾਂ ਸਾਲਾਨਾ ਸੰਮੇਲਨ ਕਰਵਾਇਆ ਗਿਆ | ਮੰਦਰ ਕਮੇਟੀ ਦੇ ਪ੍ਰਧਾਨ ਸ਼ੀਸ਼ਪਾਲ ...
ਭਾਈਰੂਪਾ, 1 ਦਸੰਬਰ (ਵਰਿੰਦਰ ਲੱਕੀ)-ਪਿੰਡ ਰਾਈਆ ਵਿਖੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਥਾਣਾ ਫੂਲ ਪੁਲਿਸ ਨੇ ਪਿਓ-ਪੁੱਤਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ | ਰਣਧੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਰਾਈਆ ਨੇ ਪੁਲਿਸ ਨੂੰ ਬਿਆਨ ਦਰਜ ...
ਬਠਿੰਡਾ, 1 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ(ਸੀ.ਯੂ.ਪੀ.ਬੀ.) ਨੇ 'ਗੁਰੂ ਨਾਨਕ ਬਾਣੀ ਦੀ ਸਰਬ-ਵਿਆਪੀ ਪ੍ਰਸੰਗਿਕਤਾ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ¢ ਸੀ. ...
ਲਹਿਰਾ ਮੁਹੱਬਤ, 1 ਦਸੰਬਰ (ਸੁਖਪਾਲ ਸਿੰਘ ਸੁੱਖੀ)- ਸਥਾਨਕ ਮੁੱਢਲਾ ਸਿਹਤ ਕੇਂਦਰ ਦੇ ਮੁਲਾਜ਼ਮਾਂ ਵਲੋਂ ਸਫ਼ਾਈ ਸੇਵਕ ਖਿੱਲੂ ਰਾਮ ਨੂੰ ਸਿਹਤ ਵਿਭਾਗ ਵਿਚੋਂ 37 ਸਾਲ ਦੀਆਂ ਸੇਵਾਵਾਂ ਉਪਰੰਤ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ ਕੀਤੀ ਗਈ | ਇਸ ਮੌਕੇ ...
ਕੋਟਫੱਤਾ, 1 ਦਸੰਬਰ (ਰਣਜੀਤ ਸਿੰਘ ਬੁੱਟਰ)- ਸਰਕਾਰੀ ਹਾਈ ਸਕੂਲ ਕਟਾਰ ਸਿੰਘ ਵਾਲਾ ਵਿਖੇ ਨਵੀਂ ਬਣੀ ਇਮਾਰਤ ਜਿਸ 'ਚ ਸਾਇੰਸ ਲੈਬ, ਲਾਇਬ੍ਰੇਰੀ ਤੇ ਆਰਟ ਐਾਡ ਕਰਾਫ਼ਟ ਰੂਮ ਸ਼ਾਮਿਲ ਹਨ, ਦਾ ਉਦਘਾਟਨ ਮੁੱਖ ਅਧਿਆਪਕਾ ਕਵਿਤਾ ਭੰਡਾਰੀ ਦੀ ਯੋਗ ਅਗਵਾਈ ਹੇਠ ਪਿੰਡ ਦੇ ...
ਸ਼ੀਗੋ ਮੰਡੀ, 1 ਦਸੰਬਰ (ਲੱਕਵਿੰਦਰ ਸ਼ਰਮਾ)-ਖੇਤਰ ਦੀ ਨੰਬਰਦਾਰ ਯੂਨੀਅਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਕਿਸਾਨ, ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਇੱਥੇ ਬਲਾਕ ਤਲਵੰਡੀ ਸਾਬੋ ਦੇ ਸਮੂਹ ਨੰਬਰਦਾਰਾਂ ਵਲੋਂ ਪੰਜਾਬ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX