ਗੁਰਦਾਸਪੁਰ, 2 ਦਸੰਬਰ (ਆਰਿਫ਼)- ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ 1 ਦਸੰਬਰ ਤੋਂ ਰਾਤ 10 ਵਜੇ ਤੋਂ ਕਰਫ਼ਿਊ ਦਾ ਐਲਾਨ ਹੋਣ ਤੋਂ ਬਾਅਦ ਲੋਕਾਂ ਅੰਦਰ ਕਰਫ਼ਿਊ ਨੰੂ ਲੈ ਕੇ ਮਜ਼ਾਕ ਵਾਲੀ ਸਥਿਤੀ ਬਣੀ ਹੋਈ ਹੈ | ਬੇਸ਼ੱਕ ਕੋਰੋਨਾ ਤੋਂ ਬਚਾਅ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ, ਪਰ ਲੋਕਾਂ ਦਾ ਮੰਨਣਾ ਹੈ ਕਿ ਰਾਤ 10 ਵਜੇ ਤੋਂ ਬਾਅਦ ਹੀ ਕੋਰੋਨਾ ਬਿਮਾਰੀ ਲੋਕਾਂ ਉੱਪਰ ਆਪਣਾ ਅਸਰ ਦਿਖਾਉਂਦੀ ਹੈ ਕਿਉਂਕਿ ਰਾਤ ਸਮੇਂ ਤਾਂ ਵੈਸੇ ਹੀ 9 ਵਜੇ ਤੋਂ ਬਾਅਦ ਬਾਜ਼ਾਰ ਬੰਦ ਹੋ ਜਾਂਦੇ ਹਨ ਤੇ ਸਰਦੀਆਂ ਦੇ ਦਿਨ ਹੋਣ ਕਾਰਨ 10 ਵਜੇ ਬਾਜ਼ਾਰਾਂ ਅੰਦਰ ਸੰੁਨਸਾਨ ਪਈ ਹੁੰਦੀ ਹੈ | ਜਦੋਂ ਕਿ ਦਿਨ ਦੇ ਸਮੇਂ ਸ਼ਹਿਰ ਦੇ ਬਾਜ਼ਾਰਾਂ ਅੰਦਰ ਲੋਕਾਂ ਦੀ ਭੀੜ ਕੁਰਬਲ-ਕੁਰਬਲ ਕਰ ਰਹੀ ਹੁੰਦੀ ਹੈ | ਇਨ੍ਹਾਂ ਬਾਜ਼ਾਰਾਂ ਦੇ ਅੰਦਰ ਸਥਿਤ ਦੁਕਾਨਾਂ ਅੰਦਰ ਵੀ ਲੋਕਾਂ ਦੀ ਵੱਡੀ ਭੀੜ ਹੁੰਦੀ ਹੈ, ਜਿੱਥੇ ਨਾ ਤਾਂ ਕਿਸੇ ਨੰੂ ਮਾਸਕ ਪਾਏ ਦੇਖਿਆ ਜਾਂਦਾ ਹੈ ਅਤੇ ਨਾ ਹੀ ਦੁਕਾਨਦਾਰਾਂ ਨੰੂ ਬਾਹਰ ਸੈਨੇਟਾਈਜ਼ਰ ਰੱਖ ਕੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ | ਇਹ ਸਭ ਦੇ ਵਿਚ ਜੋ ਰਾਤ ਦੇ ਕਰਫ਼ਿਊ ਦਾ ਐਲਾਨ ਕੀਤਾ ਹੈ, ਉਸ ਦੀ ਮਹੱਤਤਾ ਕਿਤੇ ਵੀ ਦਿਖਾਈ ਨਹੀਂ ਦਿੰਦੀ | ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਰਾਤ ਸਮੇਂ ਤਾਂ ਸਗੋਂ ਛੋਟੇ-ਮੋਟੇ ਵਿਆਹ ਸਮਾਗਮ ਹੋ ਜਾਂਦੇ ਸਨ ਜਿਸ ਦੀ ਭੀੜ ਦਿਨ ਦੀ ਬਜਾਏ ਰਾਤ ਵਿਚ ਵੰਡੀ ਜਾਂਦੀ ਸੀ ਕਿਉਂਕਿ ਦਿਨ ਦੇ ਸਮੇਂ ਤਾਂ ਵੈਸੇ ਹੀ ਜ਼ਿਆਦਾ ਭੀੜ ਹੁੰਦੀ ਹੈ | ਲੋਕਾਂ ਦਾ ਇਹ ਵੀ ਰੋਸ ਹੈ ਕਿ ਸਰਕਾਰ ਦਾ ਇਹ ਹਾਸੋਹੀਣਾ ਫ਼ੈਸਲਾ ਲੋਕਾਂ ਨੂੰ ਸਿਰਫ਼ ਪ੍ਰੇਸ਼ਾਨ ਹੀ ਕਰ ਸਕਦਾ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ | ਜੇ ਸਰਕਾਰ ਕਰਫ਼ਿਊ ਲਗਾ ਕੇ ਕੋਰੋਨਾ ਉੱਪਰ ਕਾਬੂ ਪਾਉਣਾ ਚਾਹੁੰਦੀ ਹੈ ਤਾਂ ਇਹ ਮੁਮਕਿਨ ਨਹੀਂ ਹੈ | ਇਸ ਦੀ ਬਜਾਏ ਦਿਨ ਦੇ ਸਮੇਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਇਕ ਸਮਾਂ ਨਿਰਧਾਰਤ ਕੀਤਾ ਜਾਵੇ ਤੇ ਰੋਟੇਸ਼ਨ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਬਾਜ਼ਾਰਾਂ ਵਿਚ ਭੀੜ ਨੰੂ ਘੱਟ ਕੀਤਾ ਜਾ ਸਕੇ | ਅੱਜ ਗੁਰਦਾਸਪੁਰ ਵਿਖੇ ਪਹਿਲੇ ਦਿਨ ਲੱਗੇ ਰਾਤ ਦੇ ਕਰਫ਼ਿਊ ਦੌਰਾਨ ਸਭ ਕੁਝ ਸਮਾਨ ਸਥਿਤੀ ਵਿਚ ਹੀ ਪਾਇਆ ਜਿਸ ਤਰ੍ਹਾਂ ਪਹਿਲਾਂ ਬਾਜ਼ਾਰ ਬੰਦ ਹੁੰਦੇ ਸਨ ਤੇ ਬਾਜ਼ਾਰਾਂ ਵਿਚ ਭੀੜ ਘੱਟ ਹੁੰਦੀ ਸੀ, ਉਸੇ ਤਰ੍ਹਾਂ ਹੀ ਕਰਫ਼ਿਊ ਦੇ ਪਹਿਲੇ ਦਿਨ ਵੀ ਹੋਇਆ | ਮਾਤਰ ਕੁਝ ਰੇਹੜੀਆਂ ਵਾਲਿਆਂ ਨੂੰ ਹੀ 10 ਵਜੇ ਬਾਜ਼ਾਰਾਂ ਵਿਚ ਆਪਣਾ ਸਮਾਨ ਸਮੇਟਦੇ ਦੇਖਿਆ ਗਿਆ | ਜਦੋਂ ਕਿ ਇੱਕਾ-ਦੁੱਕਾ ਲੋਕਾਂ ਨੰੂ ਮੋਟਰਸਾਈਕਲ ਅਤੇ ਕਾਰਾਂ 'ਚ ਆਉਂਦੇ-ਜਾਂਦੇ ਦੇਖਿਆ ਗਿਆ | ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਰਾਤ ਦਾ ਕਰਫ਼ਿਊ ਆਮ ਲੋਕਾਂ ਦੀ ਸਮਝ ਤੋਂ ਪਰੇ੍ਹ ਹੁੰਦਾ ਜਾ ਰਿਹਾ ਹੈ |
ਗੁਰਦਾਸਪੁਰ, 2 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਦੀ ਮੰਗ ਨੰੂ ਲੈ ਕੇ ਸਥਾਨਿਕ ਰੇਲਵੇ ਸਟੇਸ਼ਨ 'ਤੇ ਕਿਸਾਨ ਮਜ਼ਦੂਰਾਂ ਦਾ ਚੱਲ ਰਿਹਾ ਧਰਨਾ ਅੱਜ 63ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਅੱਜ ਦੇ ਇਸ ...
ਗੁਰਦਾਸਪੁਰ, 2 ਦਸੰਬਰ (ਪੰਕਜ ਸ਼ਰਮਾ)- ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਵਲੋਂ 10ਵੀਂ ਅਤੇ 12ਵੀਂ ਕਲਾਸ ਦੀ ਪ੍ਰੀਖਿਆ ਫ਼ੀਸ ਮੁਆਫ ਕਰਨ ਲਈ ਐਸ.ਡੀ.ਐਮ. ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੰੂ ਮੰਗ ਪੱਤਰ ਭੇਜਿਆ ਗਿਆ | ਇਹ ਮੰਗ ਪੱਤਰ ...
ਬਟਾਲਾ, 2 ਦਸੰਬਰ (ਕਾਹਲੋਂ)- ਪੰਜਾਬ ਸਿੱਖਿਆ ਵਿਭਾਗ ਵਲੋਂ 873 ਡੀ.ਪੀ.ਈ. ਅਤੇ 74 ਸਰੀਰਕ ਸਿੱਖਿਅਕ ਅਧਿਆਪਕਾਂ ਦੀ ਨਿਯੁਕਤੀ ਲਈ ਪੰਜਾਬ ਸਿੱਖਿਆ ਵਿਭਾਗ ਦੇ ਡੀ.ਪੀ.ਆਈ. ਸੈਕੰਡਰੀ ਸੁਖਜੀਤਪਾਲ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਧੰਨਵਾਦ ਕੀਤਾ | ਸ੍ਰੀ ਕੋਹਲੀ ਨੇ ...
ਬਟਾਲਾ, 2 ਦਸੰਬਰ (ਸਚਲੀਨ ਸਿੰਘ ਭਾਟੀਆ)-ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਰੇਂਜ ਅਲੀਵਾਲ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ, ਬਲਜੀਤ ਸਿੰਘ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੀ ਅਗਵਾਈ ਵਿਚ ਰੇਂਜ ਅਫ਼ਸਰ ਅਲੀਵਾਲ ...
ਗੁਰਦਾਸਪੁਰ, 2 ਦਸੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਜ 17 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ 2,15,960 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ...
ਧਾਰੀਵਾਲ, 2 ਦਸੰਬਰ (ਰਮੇਸ਼ ਨੰਦਾ, ਜੇਮਸ ਨਾਹਰ, ਸਵਰਨ ਸਿੰਘ)- ਸਹੁਰੇ ਪਰਿਵਾਰ ਘਰੋਂ ਬਿਨਾਂ ਦੱਸੇ ਨਕਦੀ, ਸੋਨਾ ਤੇ ਪਤੀ ਦਾ ਪਾਸਪੋਰਟ ਲੈ ਕੇ ਵਿਦੇਸ਼ ਕੈਨੇਡਾ ਚਲੀ ਜਾਣ ਵਾਲੀ ਪਤਨੀ, ਉਸ ਦੇ ਪਿਤਾ ਤੇ ਮਾਤਾ ਵਿਰੁੱਧ ਥਾਣਾ ਧਾਰੀਵਾਲ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ | ...
ਗੁਰਦਾਸਪੁਰ, 2 ਦਸੰਬਰ (ਪੰਕਜ ਸ਼ਰਮਾ)- ਨਗਰ ਕੌਾਸਲ ਵਲੋਂ ਸ਼ਹਿਰ ਦੇ ਹਨੂਮਾਨ ਚੌਾਕ ਤੋਂ ਲੈ ਕੇ ਬਾਟਾ ਚੌਾਕ ਤੱਕ ਲੋਕਾਂ ਵਲੋਂ ਸੜਕਾਂ 'ਤੇ ਬੇਤਰਤੀਬੇ ਵਾਹਨਾਂ ਨੰੂ ਟਰੈਫ਼ਿਕ ਪੁਲਿਸ ਦੀ ਸਹਾਇਤਾ ਨਾਲ ਆਪਣੇ ਕਬਜ਼ੇ ਵਿਚ ਲਿਆ ਗਿਆ | ਇਸ ਮੌਕੇ ਉਨ੍ਹਾਂ ਰੇਹੜੀਆਂ, ...
ਗੁਰਦਾਸਪੁਰ, 2 ਦਸੰਬਰ (ਆਰਿਫ਼)- ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਿਸਾਨ ਵਿਰੋਧੀ ਬਿਆਨ ਤੋਂ ਬਾਅਦ ਜਿਥੇ ਖੱਟਰ ਦਾ ਕਿਸਾਨ ਆਗੂਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੁਣ ਵੱਖ ਵੱਖ ਧਿਰਾਂ ਨੇ ਵੀ ਖੱਟਰ ਦੇ ਵਿਰੋਧ ...
ਪੁਰਾਣਾ ਸ਼ਾਲਾ, 2 ਦਸੰਬਰ (ਅਸ਼ੋਕ ਸ਼ਰਮਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਣਾਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਨੇ ਪਹਿਲਾਂ ਵੀ ਦਿੱਲੀ ਬਾਰਡਰ ਨੇੜੇ ਧਰਨੇ ਦਿੱਤੇ ਹੋਏ ਹਨ | ਇਸੇ ਲੜੀ ਤਹਿਤ ਪਿੰਡ ਭੂਣ ਤੋਂ ਸਾਬਕਾ ਸਰਪੰਚ ...
ਪੁਰਾਣਾ ਸ਼ਾਲਾ, 2 ਦਸੰਬਰ (ਅਸ਼ੋਕ ਸ਼ਰਮਾ) -ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਤਾਲਿਬਪੁਰ ਦੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਕੁਮਾਰ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਕਾਂਗਰਸੀ ਆਗੂ ਬਾਲ ਕ੍ਰਿਸ਼ਨ ਸ਼ਰਮਾ ਨੇ ...
ਗੁਰਦਾਸਪੁਰ, 2 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਤਲਾਸ਼ੀ ਦੌਰਾਨ ਇਕ ਔਰਤ ਸਮੇਤ ਦੋ ਕੋਲੋਂ ਮੋਬਾਈਲ ਫੋਨ, ਦੋ ਬੈਟਰੀਆਂ, ਸਿੰਮ ਅਤੇ ਚਾਰਜਰ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਏ.ਐਸ.ਆਈ ਅਜੇ ਰਾਜਨ ਨੇ ਦੱਸਿਆ ਕਿ ...
ਬਟਾਲਾ, 2 ਦਸੰਬਰ (ਹਰਦੇਵ ਸਿੰਘ ਸੰਧੂ)-ਹਲਕਾ ਬਟਾਲਾ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਸ਼ੋ੍ਰਮਣੀ ਕਮੇਟੀ ਦੀ ਨਵਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲ ਕੇ ਪ੍ਰਧਾਨਗੀ ਪਦ ਦੀ ਵਧਾਈ ...
ਧਾਰੀਵਾਲ, 2 ਦਸੰਬਰ (ਸਵਰਨ ਸਿੰਘ)-ਬੀਬੀ ਜਗੀਰ ਕੌਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣਨ 'ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਕੌਰ ਜੀਂਦੜ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ ਕੁਲਬੀਰ ਸਿੰਘ ਰਿਆੜ ਵਲੋਂ ...
ਡੇਰਾ ਬਾਬਾ ਨਾਨਕ, 2 ਦਸੰਬਰ (ਅਵਤਾਰ ਸਿੰਘ ਰੰਧਾਵਾ)-ਕਿਸਾਨੀ ਸੰਘਰਸ਼ ਲਈ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਸਮੁੱਚੀ ਪਾਰਟੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ | ਕੇਂਦਰ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰੋਜ਼ਾਨਾ ਵੱਡੀ ਗਿਣਤੀ 'ਚ ਕਿਸਾਨ ਅਤੇ ਹੋਰ ...
ਕਲਾਨੌਰ, 2 ਦਸੰਬਰ (ਪੁਰੇਵਾਲ)-ਕਿਸਾਨਾਂ ਵਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ 'ਚ ਪਹੁੰਚਣ ਉਪਰੰਤ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਗੂ ਅਮਰਜੀਤ ਸਿੰਘ ਉਦੋਵਾਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ...
ਤਿੱਬੜ, 2 ਦਸੰਬਰ (ਭੁਪਿੰਦਰ ਸਿੰਘ ਬੋਪਾਰਾਏ)- ਪਿੰਡ ਰੋੜਾਂਵਾਲੀ ਦੇ ਗੁਰਦੁਆਰਾ ਸਾਹਿਬ ਲਹਿੰਦੀ ਪੱਤੀ ਵਿਖੇ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ...
ਬਟਾਲਾ, 2 ਦਸੰਬਰ (ਕਾਹਲੋਂ)-ਬਟਾਲਾ ਦੇ ਲੇਖਕਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਸਥਾਨਕ ਨਾਗਰਿਕਾਂ ਵਲੋਂ ਕਿਸਾਨਾਂ ਦੇ ਹੱਕੀ ਸੰਘਰਸ਼ ਦਾ ਸਮਰਥਨ ਕੀਤਾ | ਲੋਕਾਂ ਨੇ ਸਿੰਬਲ ਚੌਕ ਕਾਹਨੂੰਵਾਨ ਰੋਡ ਬਟਾਲਾ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ...
ਗੁਰਦਾਸਪੁਰ, 2 ਦਸੰਬਰ (ਆਰਿਫ਼)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੂੰ ਦੂਜੀ ਵਾਰ ਸ਼ੋ੍ਰਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਥਾਪੇ ਜਾਣ 'ਤੇ ਬ੍ਰਾਹਮਣ ਸਭਾ ਦੇ ਸਾਬਕਾ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਕੇਦਾਰ ਨਾਥ ਸ਼ਰਮਾ ਵਲੋਂ ...
ਘਰੋਟਾ, 2 ਦਸੰਬਰ (ਸੰਜੀਵ ਗੁਪਤਾ)-ਵਿਧਾਇਕ ਜੋਗਿੰਦਰਪਾਲ ਵਲੋਂ 'ਜਨ ਸੰਪਰਕ' ਮੁਹਿੰਮ ਤਹਿਤ ਪਿੰਡ ਗੜ੍ਹਮਲ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ | ਜਿਸ ਵਿਚ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਵੀ ਭਾਗ ਲੈ ਕੇ ਆਪਣੀ ਸਮੱਸਿਆਵਾਂ ...
ਗੁਰਦਾਸਪੁਰ, 2 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਵਲੋਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਿੱਖਿਆ ਸੰਸਕ੍ਰਿਤੀ ਉਤਥਾਨ ਨਿਆਸ ਦੇ ਮਾਧਿਅਮ ਰਾਹੀਂ ਆਨਲਾਈਨ ਵੈਬੀਨਾਰ ਕਰਵਾਇਆ ਗਿਆ | ਜਿਸ ਵਿਚ ਸਿੱਖਿਆ ਸੰਸਕ੍ਰਿਤੀ ਉਤਥਾਨ ਨਿਆਸ ਦੇ ...
ਗੁਰਦਾਸਪੁਰ, 2 ਦਸੰਬਰ (ਪੰਕਜ ਸ਼ਰਮਾ)-ਬੀ.ਐਸ.ਐਫ ਵਲੋਂ ਆਈ. ਪੀ. ਐਸ. ਡੀ. ਆਈ. ਜੀ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਸਵੱਛਤਾ ਅਭਿਆਨ ਤਹਿਤ ਰੋਡ ਮਾਰਚ ਕੱਢਿਆ ਗਿਆ | ਜਿਸ ਵਿਚ 150 ਦੇ ਕਰੀਬ ਬੀ.ਐਸ.ਐਫ ਦੇ ਜਵਾਨਾਂ ਨੇ ਹਿੱਸਾ ਲਿਆ | ਇਹ ਰੋਡ ...
ਗੁਰਦਾਸਪੁਰ, 2 ਦਸੰਬਰ (ਪੰਕਜ ਸ਼ਰਮਾ)- ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਰਾਜ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਜੋ 2364 ...
ਬਟਾਲਾ, 2 ਦਸੰਬਰ (ਹਰਦੇਵ ਸਿੰਘ ਸੰਧੂ)-ਸੱਚ-ਖੰਡ ਨਾਨਕ ਧਾਮ ਅੱਚਲੀ ਗੇਟ ਬਾਈਪਾਸ ਬਟਾਲਾ ਵਿਖੇ ਸਾਲਾਨਾ ਧਾਰਮਿਕ ਜਨਮ ਦਿਵਸ ਸਮਾਗਮ 7 ਦਸੰਬਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕ ਸਤਨਾਮ ਸਿੰਘ, ਧੰਨਰਾਜ ਸਿੰਘ ਤੇ ਸੁਨੀਲ ਕੁਮਾਰ ਦਾਸ ...
ਪਠਾਨਕੋਟ, 2 ਦਸੰਬਰ (ਆਸ਼ੀਸ਼ ਸ਼ਰਮਾ)- ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 22 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ | ਜਦੋਂ ਕਿ ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ. ਐੱਮ. ਓ. ...
ਪਠਾਨਕੋਟ/ਸੁਜਾਨਪੁਰ, 2 ਦਸੰਬਰ (ਸੰਧੂ, ਜਗਦੀਪ ਸਿੰਘ)- ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਵਲੋਂ ਚੇਅਰਮੈਨ ਸੁਰਿੰਦਰ ਮਿਨਹਾਸ ਦੀ ਅਗਵਾਈ ਵਿਚ ਨਸ਼ੇ ਤੇ ਅੱਤਵਾਦ ਖ਼ਿਲਾਫ਼ ਸੁਜਾਨਪੁਰ ਤੋਂ ਪਠਾਨਕੋਟ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ, ਜਿਸ 'ਚ ਸ੍ਰੀ ਹਿੰਦੂ ਤਖ਼ਤ ...
ਪਠਾਨਕੋਟ, 2 ਦਸੰਬਰ (ਸੰਧੂ)- ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਅਭਿਅਮ ਸ਼ਰਮਾ ਵਲੋਂ ਸੂਬਾਈ ਪ੍ਰਧਾਨ ਅਕਸ਼ੇ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਹਵਨ ਯੱਗ ਦਾ ਆਯੋਜਨ ਕੀਤਾ | ਇਸ ਹਵਨ ਯੱਗ ਦਾ ਆਯੋਜਨ ਪ੍ਰਧਾਨ ਮੰਤਰੀ ਨਰਿੰਦਰ ...
ਪਠਾਨਕੋਟ, 2 ਦਸੰਬਰ (ਸੰਧੂ)-ਪ੍ਰੈੱਸ ਕਲੱਬ ਧਾਰ ਕਲਾਂ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਲੱਬ ਦੇ ਪ੍ਰਧਾਨ ਰਜਨੀਸ਼ ਕਾਲੂ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕੀਤਾ ਗਿਆ ਜਿਸ ਵਿਚ ਨਵਨਿਯੁਕਤ ਜ਼ਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਰਾਮ ਲੁਭਾਇਆ ਨੂੰ ...
ਪਠਾਨਕੋਟ, 2 ਦਸੰਬਰ (ਆਸ਼ੀਸ਼ ਸ਼ਰਮਾ)- ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 22 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ | ਜਦੋਂ ਕਿ ਇਕ ਕੋਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ. ਐੱਮ. ਓ. ...
ਪਠਾਨਕੋਟ, 2 ਦਸੰਬਰ (ਸੰਧੂ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਲੋਨੀ ਵਿਖੇ ਸੰਗਤੀ ਤੌਰ 'ਤੇ ਸਹਿਜ ਪਾਠ ਰੱਖੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ...
ਨਰੋਟ ਮਹਿਰਾ, 2 ਦਸੰਬਰ (ਸੁਰੇਸ਼ ਕੁਮਾਰ)-ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਪਿੰਡ ਕੁੰਡੇ ਫਿਰੋਜ਼ਪੁਰ ਵਿਖੇ ਬਾਬਾ ਪੰਜ ਪੀਰ ਦੀ ਦਰਗਾਹ 'ਤੇ ਸਾਲਾਨਾ ਛਿੰਝ ਮੇਲਾ ਸਰਪੰਚ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ...
ਤਾਰਾਗੜ੍ਹ, 2 ਦਸੰਬਰ (ਸੋਨੂੰ ਮਹਾਜਨ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਹਰਿਆਣਾ ਸਰਕਾਰ ਵਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮਾਂ ਅਨੁਸਾਰ ਕੀਤੀਆਂ ਗਈਆਂ ਵਧੀਕੀਆਂ ਦੇ ...
ਪਠਾਨਕੋਟ, 2 ਦਸੰਬਰ (ਆਸ਼ੀਸ਼ ਸ਼ਰਮਾ)-ਸੂਬਾ ਰੋਡਵੇਜ਼ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਡਿਪੂ ਪਠਾਨਕੋਟ ਵਿਚ ਇਕ ਗੇਟ ਰੈਲੀ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ...
ਬਮਿਆਲ, 2 ਦਸੰਬਰ (ਰਾਕੇਸ਼ ਸ਼ਰਮਾ)-ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਆਂਤੋਰ ਦੇ ਇਕ ਵਿਅਕਤੀ ਜਸਬੀਰ ਸਿੰਘ ਨੇ ਉਸ ਨੂੰ ਵਿਦੇਸ਼ ਵਿਚ ਨੌਕਰੀ ਦਿਲਾਉਣ ਦੇ ਨਾਂਅ 'ਤੇ 5 ਲੱਖ 10 ਹਜ਼ਾਰ ਦੀ ਠੱਗੀ ਹੋਣ ਦੇ ਸਬੰਧ ਵਿਚ ਐਸ.ਐਸ.ਪੀ. ਪਠਾਨਕੋਟ ਵਿਖੇ ...
ਪਠਾਨਕੋਟ, 2 ਦਸੰਬਰ (ਸੰਧੂ)- ਦੇਸ਼ ਦੇ ਲੋਕਾਂ ਨਾਲ ਹਮੇਸ਼ਾ ਮਨ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਮਨ ਦੀ ਗੱਲ ਸੁਣ ਕੇ ਉਸ ਨੂੰ ਮੰਨਣ 'ਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤਾਂ ਜੋ ਦਿੱਲੀ ਅਤੇ ਦਿੱਲੀ ਹਰਿਆਣਾ ਸੀਮਾਂ ਦੀਆਂ ...
ਬਮਿਆਲ, 2 ਦਸੰਬਰ (ਰਾਕੇਸ਼ ਸ਼ਰਮਾ)-ਸਰਹੱਦੀ ਖੇਤਰ ਬਮਿਆਲ ਨਜ਼ਦੀਕ ਪਿੰਡ ਦਨਵਾਲ ਵਿਖੇ ਸ਼ਹੀਦ ਕੰਵਲਜੀਤ ਸਿੰਘ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਕਬੱਡੀ ਟੂਰਨਾਮੈਂਟ ਇਸ ਵਾਰ 3 ਦਸੰਬਰ ਨੂੰ ਪਿੰਡ ਦੋਸਤਪੁਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ...
ਬਮਿਆਲ, 2 ਦਸੰਬਰ (ਰਾਕੇਸ਼ ਸ਼ਰਮਾ)-ਸਰਹੱਦੀ ਖੇਤਰ ਬਮਿਆਲ ਨਜ਼ਦੀਕ ਪਿੰਡ ਦਨਵਾਲ ਵਿਖੇ ਸ਼ਹੀਦ ਕੰਵਲਜੀਤ ਸਿੰਘ ਦੀ ਯਾਦ ਵਿਚ ਕਰਵਾਇਆ ਜਾਣ ਵਾਲਾ ਕਬੱਡੀ ਟੂਰਨਾਮੈਂਟ ਇਸ ਵਾਰ 3 ਦਸੰਬਰ ਨੂੰ ਪਿੰਡ ਦੋਸਤਪੁਰ ਵਿਖੇ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ...
ਕਲਾਨੌਰ, 2 ਦਸੰਬਰ (ਪੁਰੇਵਾਲ)- ਦਿੱਲੀ ਸੰਘਰਸ਼ 'ਚ ਲਈ ਪਹੁੰਚੇ ਦੇਸ਼ ਦੇ ਲੱਖਾਂ ਕਿਸਾਨਾਂ ਲਈ ਆਪਣੇ ਸਾਥੀ ਸੇਵਾਦਾਰਾਂ ਸਮੇਤ ਲੰਗਰ ਦੀ ਸੇਵਾ ਕਰ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਪੁਲਿਸ ਵਲੋਂ ਰੋਕਣ ਦੀ ...
ਧਾਰੀਵਾਲ, 2 ਦਸੰਬਰ (ਜੇਮਸ ਨਾਹਰ) -ਸਥਾਨਕ ਸ਼ਹਿਰ ਦੇ ਅਕਾਲੀ ਦਲ ਵਲੋਂ ਐਕਟਿਵ ਯੂਥ ਆਗੂ ਮੁਕੇਸ਼ ਸੇਠ ਨੇ ਗੁਰਇਕਬਾਲ ਸਿੰਘ ਮਾਹਲ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਕਾਦੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਬਾ ਕਾਲੂ ਸ਼ਾਹ ਦੁਆਰਾ ਵਾਰਡ ਨੰਬਰ-10 ਵਿਚ ਕਰਵਾਏ ਗਏ ...
ਧਾਰੀਵਾਲ, 2 ਦਸੰਬਰ (ਸਵਰਨ ਸਿੰਘ)-ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਚੱਲ ਰਹੀ ਆਰ-ਪਾਰ ਦੀ ਲੜਾਈ ਵਿਚ ਸਾਨੂੰ ਸਭ ਨੂੰ ਕਾਲੀਆਂ ਝੰਡੀਆਂ ਲੈ ਕੇ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਗੱਲ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ...
ਫਤਹਿਗੜ੍ਹ ਚੂੜੀਆਂ, 2 ਦਸੰਬਰ (ਫੁੱਲ, ਬਾਠ)-ਭਾਰਤ ਸਰਕਾਰ ਵਲੋਂ ਦਸੰਬਰ 2017 ਤੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵੱਖ-ਵੱਖ ਪਿੰਡਾਂ ਵਿਚ ਸੁਪਰਵਾਈਜ਼ਰਾਂ ਤੇ ਆਂਗਣਵਾੜੀ ਵਰਕਰਾਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ...
ਡੇਰਾ ਬਾਬਾ ਨਾਨਕ, 2 ਦਸੰਬਰ (ਵਿਜੇ ਸ਼ਰਮਾ)-ਮਨੱੁਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਡੇਰਾ ਬਾਬਾ ਨਾਨਕ ਵਲੋਂ 10 ਡੋਗਰਾ ਸਥਿਤ 'ਬੇਬੇ ਨਾਨਕੀ ਸਿਲਾਈ ਕਢਾਈ ਸੈਂਟਰ' ਵਿਖੇ 6 ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਲੜਕੀਆਂ ਨੂੰ ਮੁਫ਼ਤ ...
ਧਾਰੀਵਾਲ, 2 ਦਸੰਬਰ (ਸਵਰਨ ਸਿੰਘ)- ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਉਪ ਚੇਅਰਮੈਨ ਵਜੋਂ ਵਜੀਰ ਸਿੰਘ ਲਾਲੀ ਦੇ ਨਾਂਅ ਦਾ ਨੋਟੀਫਿਕੇਸ਼ਨ ਹੋਣ ਉਪਰੰਤ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਇਆ | ਇਥੇ ਦੱਸਣਯੋਗ ਹੈ ਕਿ ...
ਡੇਰਾ ਬਾਬਾ ਨਾਨਕ, 2 ਦਸੰਬਰ (ਵਿਜੇ ਸ਼ਰਮਾ)-ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਦਰਜਨਾਂ ਪੰਚਾਇਤਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਦੇ ਚੈੱਕ ਭੇਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸ਼ਹਿਰਾਂ ਦੀ ...
ਕੋਟਲੀ ਸੂਰਤ ਮੱਲ੍ਹੀ, 2 ਦਸੰਬਰ (ਕੁਲਦੀਪ ਸਿੰਘ ਨਾਗਰਾ)-ਯਹੋਵਾਹ ਨਿੱਸੀ ਫੈਲੋਸਿਪ ਚਰਚ ਮੰਮਣ ਵਿਖੇ ਪਾਸਟਰਜ਼ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪਾਸਟਰ ਗ਼ਰੀਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਤੇ ਮੀਟਿੰਗ ਦੌਰਾਨ ਪ੍ਰਭੂ ਯਿਸੂ ਮਸੀਹ ਦੀ ਬਾਣੀ ਦਾ ...
ਡੇਰਾ ਬਾਬਾ ਨਾਨਕ, 2 ਦਸੰਬਰ (ਵਿਜੇ ਸ਼ਰਮਾ)-ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ ਦੀਆਂ ਦਰਜਨਾਂ ਪੰਚਾਇਤਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਦੇ ਚੈੱਕ ਭੇਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸ਼ਹਿਰਾਂ ਦੀ ...
ਨੌਸ਼ਹਿਰਾ ਮੱਝਾ ਸਿੰਘ, 2 ਦਸੰਬਰ (ਤਰਸੇਮ ਸਿੰਘ ਤਰਾਨਾ)-ਕਸ਼ਯਪ ਰਾਜਪੂਤ ਸਭਾ ਪੁਲਿਸ ਜ਼ਿਲ੍ਹਾ ਬਟਾਲਾ ਦਿਹਾਤੀ ਦੀ ਇਕੱਤਰਤਾ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪੁਲਿਸ ਜ਼ਿਲ੍ਹਾ ਬਟਾਲਾ ...
ਵਡਾਲਾ ਬਾਂਗਰ, 2 ਦਸੰਬਰ (ਭੁੰਬਲੀ)-ਹਲਕਾ ਡੇਰਾ ਬਾਬਾ ਨਾਨਕ ਤੋਂ ਕੈਬੀਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਪੁੱਤਰ ਉਦੇਵੀਰ ਸਿੰਘ ਰੰਧਾਵਾ ਨੇ ਇਸ ਇਲਾਕੇ ਦੇ ਪਿੰਡ ਗੱਗੋਵਾਲੀ ਵਿਖੇ ਇਕ ਵਿਸ਼ਾਲ ਜਨਤਕ ਇਕੱਠ ਕਰ ਕੇ ਇਲਾਕੇ ਦੀਆਂ ਵੱਖ-ਵੱਖ ਪੰਚਾਇਤਾਂ, ਗ੍ਰਾਮ ...
ਫਤਹਿਗੜ੍ਹ ਚੂੜੀਆਂ, 2 ਦਸੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਆਗਾਮੀ ਨਗਰ ਕੌਸਲ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਉਪਰੰਤ ਕਾਂਗਰਸੀ ਆਗੂਆਂ ਨੇ ਕਿਹਾ ਕਿ ਜਲਦ ਹੋਣ ਜਾ ਰਹੀਆਂ ਨਗਰ ...
ਕਲਾਨੌਰ, 2 ਦਸੰਬਰ (ਪੁਰੇਵਾਲ)-ਕੇਂਦਰ ਸਰਕਾਰ ਵਲੋਂ ਪਾਸੇ ਕੀਤੇ ਗਏ ਕਾਲੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਦਿੱਲੀ ਸੰਘਰਸ਼ ਲਈ ਜਾ ਰਹੇ ਕਿਸਾਨਾਂ 'ਤੇ ਹਰਿਆਣਾ 'ਚ ਮੋਦੀ ਦੀਆਂ ਹਦਾਇਤਾਂ 'ਤੇ ਖੱਟਰ ਸਰਕਾਰ ਅਤੇ ਦਿੱਲੀ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼੍ਰੋਮਣੀ ...
ਅਲੀਵਾਲ, 2 ਦਸੰਬਰ (ਸੁੱਚਾ ਸਿੰਘ ਬੁੱਲੋਵਾਲ)-ਬੁੱਲੋਵਾਲ ਵਿਚ ਬਾਲ ਆਂਗਣਵਾੜੀ ਕਰਮਚਾਰੀ ਰਾਜਵਿੰਦਰ ਕੌਰ ਦੀ ਅਗਵਾਈ ਵਿਚ ਸਰਪੰਚ ਹਰਦੀਪ ਸਿੰਘ ਬਾਠ ਦੇ ਨਿਵਾਸ ਸਥਾਨ 'ਤੇ ਪਿੰਡ ਦੀਆਂ ਮਜ਼ਦੂਰ ਔਰਤਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤੋਂ ਜਾਣੂ ਕਰਵਾਇਆ ...
ਸ੍ਰੀ ਹਰਿਗੋਬਿੰਦਪੁਰ, 2 ਦਸੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਤੋਂ ਇਸਤਰੀ ਅਕਾਲੀ ਦਲ (ਬ) ਦੀ ਸ਼ਹਿਰੀ ਪ੍ਰਧਾਨ ਬੀਬਾ ਸੁਖਵਿੰਦਰ ਕੌਰ ਵਲੋਂ ਹਲਕੇ ਦੇ ਅਕਾਲੀ ਆਗੂਆਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਨਵਨਿਯੁਕਤ ਪ੍ਰਧਾਨ ਬੀਬੀ ...
ਪੰਜਗਰਾਈਆਂ, 2 ਦਸੰਬਰ (ਬਲਵਿੰਦਰ ਸਿੰਘ)-ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਹਲਕੇ ਦੇ ਪਿੰਡਾਂ ਨੂੰ ਪੂਰੇ ਸੂਬੇ ਵਿਚ ਨੰਬਰ ਇਕ 'ਤੇ ਲਿਆਉਣ ਲਈ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਦਾ ਵੱਡਾ ਸਹਿਯੋਗ ...
ਡੇਹਰੀਵਾਲ ਦਰੋਗਾ, 2 ਦਸੰਬਰ (ਹਰਦੀਪ ਸਿੰਘ ਸੰਧੂ)- ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ 'ਤੇ ਕੰਵਲਪ੍ਰੀਤ ਸਿੰਘ ਕਾਕੀ ਨੇ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ...
ਧਾਰੀਵਾਲ, 2 ਦਸੰਬਰ (ਸਵਰਨ ਸਿੰਘ) - ਡਾ. ਅੰਬੇਡਕਰ ਮਿਸ਼ਨ ਰਜਿ. ਧਾਰੀਵਾਲ ਵਲੋਂ 6 ਦਸੰਬਰ ਨੂੰ ਯੁੱਗ ਪੁਰਸ਼ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਸਤਿਗੂਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿਖੇ ਉਦੇਸ਼ ਪੂਰਨ ਤਰੀਕੇ ਨਾਲ਼ ਮਨਾਇਆ ਜਾ ਰਿਹਾ ...
ਬਟਾਲਾ, 2 ਦਸੰਬਰ (ਹਰਦੇਵ ਸਿੰਘ ਸੰਧੂ)-ਪੰਥ ਅਕਾਲੀ ਗੁਰੂ ਨਾਨਕ ਦਲ (ਮੜੀਆਂਵਾਲ) ਬਟਾਲਾ ਦੇ ਮੁਖੀ ਜਥੇਦਾਰ ਬਾਬਾ ਮਾਨ ਸਿੰਘ ਵੱਡੀ ਗਿਣਤੀ 'ਚ ਨਿਹੰਗ ਸਿੰਘਾਂ ਦੀ ਫ਼ੌਜ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਵਿਰੁੱਧ ਪਾਸ ਕਾਲੇ ਕਾਨੂੰਨ ਨੂੰ ...
ਕਲਾਨੌਰ, 2 ਦਸੰਬਰ (ਪੁਰੇਵਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਸੰਘਰਸ਼ 'ਚ ਕਲਾਨੌਰ ਤੋਂ ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਸ਼ਮੂਲੀਅਤ ਕਰਨ ਗਏ ਕਿਸਾਨਾਂ ਵਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਕੌਮੀ ਸ਼ਾਹ ਮਾਰਗ ਸਿੰਘੂ ...
ਡੇਰਾ ਬਾਬਾ ਨਾਨਕ, 2 ਦਸੰਬਰ (ਵਿਜੇ ਸ਼ਰਮਾ)-ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਆਗੂ ਮਨੀ ਮਹਾਜਨ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਊਸ਼ਾ ਮਹਾਜਨ (57) ਪਤਨੀ ਸਵਰਗੀ ਸੁਰਿੰਦਰਪਾਲ ਮਹਾਜਨ (ਸ਼ਿੰਦਾ ਪ੍ਰਧਾਨ) ਦਾ ਅੱਜ ਦਿਹਾਂਤ ਹੋ ਗਿਆ | ਸਵੇਰੇ ...
ਬਟਾਲਾ, 2 ਦਸੰਬਰ (ਹਰਦੇਵ ਸਿੰਘ ਸੰਧੂ)-ਸੱਚ-ਖੰਡ ਨਾਨਕ ਧਾਮ ਅੱਚਲੀ ਗੇਟ ਬਾਈਪਾਸ ਬਟਾਲਾ ਵਿਖੇ ਸਾਲਾਨਾ ਧਾਰਮਿਕ ਜਨਮ ਦਿਵਸ ਸਮਾਗਮ 7 ਦਸੰਬਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਬੰਧਕ ਸਤਨਾਮ ਸਿੰਘ, ਧੰਨਰਾਜ ਸਿੰਘ ਤੇ ਸੁਨੀਲ ਕੁਮਾਰ ਦਾਸ ...
ਸ੍ਰੀ ਹਰਿਗੋਬਿੰਦਪੁਰ, 2 ਦਸੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ ਤੇ ਉਨ੍ਹਾਂ ਦੇ ਸਪੁੱਤਰ ਬਾਬਾ ਸੋਨੂੰ ਭੱਲਾ ਵਲੋਂ ਸ੍ਰੀ ਹਰਿਗੋਬਿੰਦਪੁਰ ਵਿਖੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਦੀ ...
ਕਾਦੀਆਂ, 2 ਦਸੰਬਰ (ਪ੍ਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਦੇ ਹੇਠ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਅਨਾਜ ਮੰਡੀ ਕਾਦੀਆਂ ਵਿਚ ਇਕੱਤਰ ਹੋਣ ਉਪਰੰਤ ਕਾਦੀਆਂ ਸ਼ਹਿਰ ਦੇ ...
ਧਾਰੀਵਾਲ, 2 ਦਸੰਬਰ (ਸਵਰਨ ਸਿੰਘ, ਰਮੇਸ ਨੰਦਾ, ਜੇਮਸ ਨੰਦਾ)- ਸਥਾਨਕ ਬਿਜਲੀ ਘਰ ਵਿਚ ਅਚਾਨਕ ਧਮਾਕਾ ਹੋ ਕੇ ਅੱਗ ਲੱਗ ਜਾਣ ਨਾਲ ਹਫੜਾ-ਦਫੜੀ ਮਚ ਗਈ, ਜਿਸ ਕਾਰਨ ਲਗਪਗ 50 ਮਿੰਟਾਂ ਤੱਕ ਸਮੁੱਚੇ ਫ਼ੀਡਰਾਂ ਦੀ ਬਿਜਲੀ ਵੀ ਬੰਦ ਰਹੀ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰਾਤ ਦੇ ...
ਕਾਦੀਆਂ, 2 ਦਸੰਬਰ (ਪ੍ਰਦੀਪ ਸਿੰਘ ਬੇਦੀ, ਕੁਲਵਿੰਦਰ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਦੇ ਹੇਠ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੇ ਅਨਾਜ ਮੰਡੀ ਕਾਦੀਆਂ ਵਿਚ ਇਕੱਤਰ ਹੋਣ ਉਪਰੰਤ ਕਾਦੀਆਂ ਸ਼ਹਿਰ ਦੇ ...
ਹਰਚੋਵਾਲ, 2 ਦਸੰਬਰ (ਰਣਜੋਧ ਸਿੰਘ ਭਾਮ)-ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਜਿੱਥੇ ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨ ਦਿੱਲੀ ਨੂੰ ਘੇਰੀ ਬੈਠੇ ਹਨ, ਉੱਥੇ ਹੀ ਇੱਥੇ ਰਹਿ ਰਹੇ ਕਿਸਾਨ ਵੀ ਮੋਦੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ...
ਕੋਟਲੀ ਸੂਰਤ ਮੱਲੀ, 2 ਦਸੰਬਰ (ਕੁਲਦੀਪ ਸਿੰਘ ਨਾਗਰਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ 'ਚ ਲਗਾਏ ਗਏ ਮੋਰਚੇ 'ਚ ਸ਼ਿਰਕਤ ਕਰਨ ਲਈ ਅੱਜ ਕਸਬਾ ਕੋਟਲੀ ਸੂਰਤ ਮੱਲੀ ਤੋਂ ਕਿਸਾਨਾਂ ਦਾ ਇਕ ਵੱਡਾ ਜਥਾ ਰਵਾਨਾ ਹੋਇਆ | ਇਸ ਮੌਕੇ ...
ਧਾਰੀਵਾਲ, 2 ਦਸੰਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਮੁੜ ਦੂਜੀ ਵਾਰ ਜ਼ਿਲ੍ਹਾ ...
ਡੇਰਾ ਬਾਬਾ ਨਾਨਕ, 2 ਦਸੰਬਰ (ਵਿਜੇ ਸ਼ਰਮਾ)- ਸਾਬਕਾ ਫ਼ੌਜੀ ਯੂਨੀਅਨ ਦੀ ਇਕ ਅਹਿਮ ਮੀਟਿੰਗ 5 ਦਸੰਬਰ ਨੂੰ ਫ਼ੌਜੀ ਸਦਨ ਵਿਖੇ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਸੂਬੇਦਾਰ ਨਰਿੰਜਣ ਸਿੰਘ ਬਾਜਵਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਿੱਥੇ ਸਾਬਕਾ ਫ਼ੌਜੀਆਂ ਨੂੰ ਦਰਪੇਸ਼ ...
ਵਡਾਲਾ ਬਾਂਗਰ, 2 ਦਸੰਬਰ (ਮਨਪ੍ਰੀਤ ਸਿੰਘ ਘੁੰਮਣ)-ਕਸਬੇ ਦੇ ਨਜ਼ਦੀਕ ਪਿੰਡ ਨਾਨੋਹਾਰਨੀ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂ ਸਾ. ਸਰਪੰਚ ਸੁਲੱਖਣ ਸਿੰਘ ਤੇ ਯੂਥ ਆਗੂ ਸਰਬਜੀਤ ਸਿੰਘ ਸਾਬੂ ਦੀ ਮਦਦ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਇੰਦਰਜੀਤ ਸਿੰਘ ...
ਬਟਾਲਾ, 2 ਦਸੰਬਰ (ਕਾਹਲੋਂ)-ਅੱਜ ਪੂਰੇ ਹਿੰਦੁਸਤਾਨ ਦਾ ਅੰਨਦਾਤਾ ਦਿੱਲੀ ਦੀਆਂ ਸੜਕਾਂ 'ਤੇ ਠੰਢੀਆਂ ਰਾਤਾਂ ਕੱਟਣ ਨੂੰ ਮਜਬੂਰ ਹੋ ਕੇ ਕੇਂਦਰ ਸਰਕਾਰ ਅੱਗੇ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ | ਇਨ੍ਹਾਂ ਸੰਘਰਸ਼ਾਂ 'ਚ ਪੂਰਾ ਦੇਸ਼ ...
ਘੁਮਾਣ, 2 ਦਸੰਬਰ (ਬੰਮਰਾਹ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਯਾਦ ਵਿਚ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਖੇਡ ਮੇਲਾ ਕਰਵਾਇਆ ਜਾਣਾ ਹੈ, ਜਿਸ ਨੂੰ ਲੈ ਕੇ ਕਲੱਬ ਵਲੋਂ ਸਮੂਹ ਕਲੱਬ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਘੁਮਾਣ ਦੇ ਸਰਕਾਰੀ ਸਕੂਲ ਦੀ ...
ਡੇਰਾ ਬਾਬਾ ਨਾਨਕ, 2 ਦਸੰਬਰ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਨੂੰ ਆਲੀਸ਼ਾਨ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਮਛਰਾਲਾ ਦੇ ਸਰਪੰਚ ਹਰਦਿਆਲ ...
ਫਤਹਿਗੜ੍ਹ ਚੂੜੀਆਂ, 2 ਦਸੰਬਰ (ਐਮ.ਐਸ. ਫੁੱਲ)- ਪਿੰਡ ਬੱਦੋਵਾਲ ਕਲਾਂ ਵਿਚ ਸੰਤ ਮਾਈਕਲ ਕੈਥੋਲਿਕ ਚਰਚ ਦਾ ਉਦਘਾਟਨ ਜਲੰਧਰ ਦੇ ਮੁੱਖ ਫਾਦਰ ਥੋਮਸ ਕੀਪਰਥ, ਫਾਦਰ ਪੌਲ ਫਤਹਿਗੜ੍ਹ ਚੂੜੀਆਂ, ਫਾਦਰ ਐਨਥੋਨੀ ਅਤੇ ਫਾਦਰ ਥੋਮਸ ਤਗਰੀ ਨੇ ਸੰਗਤ ਨਾਲ ਮਿਲ ਕੇ ਕੀਤਾ | ਇਸ ਮੌਕੇ ...
ਧਾਰੀਵਾਲ, 2 ਦਸੰਬਰ (ਜੇਮਸ ਨਾਹਰ)- ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦੀ ਸੂਬਾ ਪੱਧਰੀ ਹੋਈ ਵਿਸ਼ੇਸ਼ ਮੀਟਿੰਗ ਵਿਚ ਅਹਿਮ ਵਿਚਾਰਾਂ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਵਲੋਂ ਖੇਤੀ ਵਿਰੁੱਧ ਬਣਾਏ ਕਾਲੇ ਕਨੂੰਨਾਂ ਨੂੰ ਰੱਦ ਕਰਨ ਲਈ ...
ਪੰਜਗਰਾਈਆਂ, 2 ਦਸੰਬਰ (ਬਲਵਿੰਦਰ ਸਿੰਘ)-ਇਤਿਹਾਸਕ ਗੁਰਦੁਆਰਾ ਗੁਰੂਆਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਨਗਰ ਕੀਰਤਨ ਸਜਾਇਆ ਗਿਆ | ਇਸ ਸਬੰਧੀ ਸਰਪੰਚ ਰਣਜੀਤ ਸਿੰਘ ਵੈਰੋਨੰਗਲ ਪੁਰਾਣਾ, ਸਰਪੰਚ ਮੋਹਨ ਸਿੰਘ ਪੱਡਾ ...
ਭੈਣੀ ਮੀਆਂ ਖਾਂ, 2 ਦਸੰਬਰ (ਜਸਬੀਰ ਸਿੰਘ ਬਾਜਵਾ)-ਨੇੜਲੇ ਪਿੰਡ ਫੇਰੋਚੇਚੀ ਵਿਚ ਸੰਗਤ ਵਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਹੈ | ਇਸ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਉਣ ਲਈ ਗੁਰਦੁਆਰਾ ਕਲਗੀਧਰ ਸਿੰਘ ...
ਧਾਰੀਵਾਲ, 2 ਦਸੰਬਰ (ਰਮੇਸ਼ ਨੰਦਾ)-ਮਨੁੱਖਤਾ ਦੀ ਸੇਵਾ ਲਈ ਲੋਕ ਭਲਾਈ ਦੇ ਕਾਰਜ ਕਰਦੀ ਆ ਰਹੀ ਸਿੱਖ ਵੈੱਲਫੇਅਰ ਫਾਊਾਡੇਸ਼ਨ ਧਾਰੀਵਾਲ ਵਲੋਂ ਕਾਦੀਆਂ ਵਿਖੇ ਲਾਵਾਰਸ ਹਾਲਤ ਵਿਚ ਮਿਲੇ ਇਕ ਬਜ਼ੁਰਗ ਨੂੰ ਮਾਨਵਤਾ ਦੀ ਸੇਵਾ ਸਥਾਨ ਬਿਰਧ ਆਸ਼ਰਮ ਪਿੰਡ ਲੇਹਲ ਵਿਖੇ ...
ਨਿੱਕੇ ਘੁੰਮਣ, 2 ਦਸੰਬਰ (ਸਤਬੀਰ ਸਿੰਘ ਘੁੰਮਣ)-ਕੇਂਦਰ ਦੀ ਭਾਜਪਾ ਸਰਕਾਰ, ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਕੇਂਦਰ ਸਰਕਾਰ ਦੇ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨ ਵਾਲੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ...
ਬਟਾਲਾ, 2 ਦਸੰਬਰ (ਕਾਹਲੋਂ)- ਕਿਸਾਨਾਂ ਵਲੋਂ ਦਿੱਲੀ ਵਿਖੇ ਕੀਤੇ ਜਾ ਰਹੇ ਸੰਘਰਸ਼ 'ਚ ਪਹੁੰਚਣ ਉਪਰੰਤ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਕੇਂਦਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਪਹੁੰਚੇ ਕਿਸਾਨਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX