ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ ਪ੍ਰਸ਼ੋਤਮ)-ਜਨਵਾਦੀ ਇਸਤਰੀ ਸਭਾ (ਐਡਵਾ) ਦਾ ਤਹਿਸੀਲ ਪੱਧਰੀ ਇਜਲਾਸ ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਬੀਬੀ ਰਣਜੀਤ ਕੌਰ ਗੱਗੋਮਾਹਲ, ਬੀਬੀ ਅੰਮਿ੍ਤਪਾਲ ਕੌਰ ਭੁੱਲਰ ਅਤੇ ਬੀਬੀ ਜਗੀਰ ਕੌਰ ਦੀ ਸਾਂਝੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਅਜਨਾਲਾ ਵਿਖੇ ਹੋਇਆ, ਜਿਸ ਦਾ ਰਸਮੀ ਉਦਘਾਟਨ ਉਚੇਚੇ ਤੌਰ 'ਤੇ ਪਹੁੰਚੇ ਐਡਵਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਡਾ: ਕੰਵਲਜੀਤ ਕੌਰ ਅਤੇ ਸੀਟੂ ਦੇ ਸੂਬਾਈ ਆਗੂ ਕਾਮਰੇਡ ਸੁੱਚਾ ਸਿੰਘ ਅਜਨਾਲਾ ਵਲੋਂ ਕੀਤਾ ਗਿਆ | ਇਜਲਾਸ ਨੂੰ ਸੰਬੋਧਨ ਕਰਦਿਆਂ ਡਾ: ਕੰਵਲਜੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਐਡਵੋਕੇਟ ਕੰਵਲਜੀਤ ਕੌਰ ਸਮੇਤ ਹੋਰਨਾਂ ਬੁਲਾਰਿਆਂ ਨੇ ਘਰੇਲੂ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਬੁੱਧੀਜੀਵੀ ਤੇ ਵਿਗਿਆਨਕ ਲੋਕ ਇਸਤਰੀ ਜਾਤ ਦਾ ਪੱਖ ਪੂਰਦਿਆਂ ਉਨ੍ਹਾਂ ਨੂੰ ਬਿਨਾਂ ਕਾਰਨ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ ਹੈ ਜਦੋਂਕਿ ਜਬਰ ਜਨਾਹ ਕਰਨ ਵਾਲਿਆਂ ਦੇ ਕੇਸ ਕਈ-ਕਈ ਸਾਲ ਚੱਲਦੇ ਰਹਿੰਦੇ ਹਨ | ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਦੀ ਹਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਜਨਵਾਦੀ ਇਸਤਰੀ ਸਭਾ ਕਿਸਾਨਾਂ ਦੇ ਹੱਕ 'ਚ ਹਰ ਤਰ੍ਹਾਂ ਦਾ ਸਾਥ ਦੇਵੇਗੀ | ਇਜਲਾਸ ਦੌਰਾਨ ਸਰਬਸੰਮਤੀ ਨਾਲ ਬੀਬੀ ਅਜੀਤ ਕੌਰ ਕੋਟ ਰਜਾਦਾ ਨੂੰ ਜਨਵਾਦੀ ਇਸਤਰੀ ਸਭਾ (ਐਡਵਾ) ਦੀ ਤਹਿਸੀਲ ਪ੍ਰਧਾਨ, ਬੀਬੀ ਅੰਮਿ੍ਤ ਕੌਰ ਨੂੰ ਮੀਤ ਪ੍ਰਧਾਨ, ਰਣਜੀਤ ਕੌਰ ਗੱਗੋਮਾਹਲ ਨੂੰ ਸਕੱਤਰ, ਬੀਬੀ ਬਲਵਿੰਦਰ ਕੌਰ ਨੂੰ ਸਹਾਇਕ ਸਕੱਤਰ ਅਤੇ ਜਗੀਰ ਕੌਰ ਨੂੰ ਵਿੱਤ ਸਕੱਤਰ ਬਣਾਇਆ ਗਿਆ | ਇਜਲਾਸ ਦੀ ਸਮਾਪਤੀ ਉਪਰੰਤ ਸਮੂਹ ਮਹਿਲਾਵਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਜਨਾਲਾ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਕੇ ਬੀ. ਡੀ. ਪੀ. ਓ. ਅਜਨਾਲਾ ਮਨਮੋਹਣ ਸਿੰਘ ਅਤੇ ਐਸਡੀਐਮ ਦੇ ਸੁਪਰਡੈਂਟ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਭਾਈ ਕਾਬਲ ਸਿੰਘ ਸ਼ਾਹਪੁਰ, ਭੁਪਿੰਦਰ ਸਿੰਘ ਛੀਨਾ, ਨਰਿੰਦਰਪਾਲ ਚਮਿਆਰੀ, ਬਲਵਿੰਦਰ ਕੌਰ ਟਪਿਆਲਾ, ਪਿਆਰ ਕੌਰ ਹਰੜ ਖੁਰਦ, ਸੁਖਵਿੰਦਰ ਕੌਰ ਹਰੜ ਕਲਾਂ, ਹਰਭਜਨ ਕੌਰ ਭਿੰਡੀਸੈਦਾਂ ਅਤੇ ਗੁਰਮੀਤ ਕੌਰ ਸਮੇਤ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ |
ਮਜੀਠਾ, 2 ਦਸੰਬਰ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੇ ਬਾਹਰਵਾਰ ਗੈਸ ਏਜੰਸੀ ਦੇ ਕਰਿੰਦੇ ਪਾਸੋਂ ਲੁੱਟ-ਖੋਹ ਹੋਣ ਦਾ ਸਮਾਚਾਰ ਹੈ | ਮਜੀਠਾ ਗੈਸ ਸਰਵਿਸ ਮਜੀਠਾ ਦੇ ਕਰਿੰਦੇ ਸ਼ਿੰਟੂ ਯਾਦਵ ਪੁੱਤਰ ਵਸਿਸ਼ਟ ਯਾਦਵ ਵਾਸੀ ਕਸਬਾ ਮਜੀਠਾ ਨੇ ਥਾਣਾ ਮਜੀਠਾ ਵਿਖੇ ਲਿਖਤੀ ...
ਗੱਗੋਮਾਹਲ/ ਅਜਨਾਲਾ, 2 ਦਸੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਵਾਂਗ ਅੱਜ ਰਾਤ ਸਮੇਂ ਮੁੜ ਭਾਰਤ ਪਾਕਿਸਤਾਨ ਸਰਹੱਦ 'ਤੇ ਕੋਟ ਰਜ਼ਾਦਾ0 ਚੌਾਕੀ ਨਜ਼ਦੀਕ ਡਰੋਨ ਦੀ ਹਰਕਤ ਨਜ਼ਰ ਆਈ ਹੈ | ਜਾਣਕਾਰੀ ਅਨੁਸਾਰ ਰਾਤ ਸਮੇਂ ਡਿਊਟੀ 'ਤੇ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ 'ਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਦਰਜ ਕੀਤੇ ਜਾ ਰਹੇ ਕਤਲ ਤੇ ਇਰਾਦਾ ਕਤਲ ਵਰਗੇ ਸੰਗੀਨ ਜ਼ੁਰਮਾਂ ਦੇ ਝੂਠੇ ਮਾਮਲਿਆਂ ਨੂੰ ਹੋਛੀ ਕਾਰਵਾਈ ਕਰਾਰ ਦਿੰਦਿਆਂ ਜ਼ਿਲ੍ਹਾ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਕੇਂਦਰੀ ਜੇਲ੍ਹ ਫਤਾਹਪੁਰ 'ਚ ਕੇਵਲ ਮਰਦ ਕੈਦੀ ਹੀ ਨਹੀਂ ਬਲਕਿ ਹੁਣ ਔਰਤ ਕੈਦੀਆਂ ਵਿਚਾਲੇ ਵੀ ਲੜਾਈ ਝਗੜੇ ਸ਼ੁਰੂ ਹੋ ਗਏ ਹਨ, ਇਸੇ ਤਰ੍ਹਾਂ ਦੀ ਘਟਨਾ ਅੱਜ ਜੇਲ੍ਹ 'ਚ ਵਾਪਰੀ ਹੈ ਜਦੋਂ ਕਿ ਇੱਥੇ ਬੰਦ ਵਿਦੇਸ਼ੀ ਤੇ ਦੇਸੀ ਕੈਦਣਾਂ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਨਗਰ ਨਿਗਮ ਦੇ ਸਫਾਈ ਸੇਵਕ ਪਾਸੋਂ ਰਿਸ਼ਵਤ ਮੰਗਣ ਵਾਲੇ ਇਕ ਸੈਨਟਰੀ ਇੰਸਪੈਕਟਰ ਨੂੰ ਪੰਜ ਹਜ਼ਾਰ ਰੁਪਿਆ ਰਿਸ਼ਵਤ ਲੈਂਦਿਆ ਵਿਜੀਲੈਂਸ ਪੁਲਿਸ ਵਲੋਂ ਗਿ੍ਫਤਾਰ ਕਰ ਲਿਆ ਗਿਆ ਹੈ | ਸੈਨਟਰੀ ਇੰਸਪੈਕਟਰ ਦੀ ਸ਼ਨਾਖਤ ਹਰਜਿੰਦਰ ...
ਰਈਆ, 2 ਦਸੰਬਰ (ਸ਼ਰਨਬੀਰ ਸਿੰਘ ਕੰਗ)-ਮੋਦੀ ਸਰਕਾਰ ਵਲੋਂ ਕਿਸਾਨਾਂ ਖ਼ਿਲਾਫ਼ ਲਿਆਂਦੇ ਗਏ ਤਿੰਨ ਮਾਰੂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਰੋਸ ਧਰਨੇ ਵਿਚ ਕਰੀਬ ਇਕ ਹਫਤੇ ਤੋਂ ਪਹੁੰਚੇ ਹੋਏ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮਿ੍ਤਸਰ ਦੇ ਪ੍ਰਧਾਨ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨੀਂ 88 ਫੁੱਟ ਰੋਡ 'ਤੇ ਹੋਏ ਇਕ ਨੌਜਵਾਨ ਮਣੀ ਦੇ ਕਤਲ 'ਚ ਪੁਲਿਸ ਨੇ ਗੈਂਗਸਟਰ ਸ਼ੁਭਮ ਨੂੰ ਅਤੇ ਉਸ ਦੇ ਸਾਥੀ ਰਿਸ਼ੂ ਉਰਫ ਗਿਫ਼ਟ ਨੂੰ ਵੀ ਗਿ੍ਫਤਾਰ ਕਰ ਲਿਆ ਹੈ | ਇਹ ਕਤਲ ਗੈਂਗਸਟਰ ਸ਼ੁਭਮ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ...
ਮਜੀਠਾ, 2 ਦਸੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਦੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਂਤਮਈ ਅੰਦੋਲਨ ਕਰਕੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਣਗੇ | ਇਹ ਪ੍ਰਗਟਾਵਾ ਅੱਜ ਮਜੀਠਾ ਦੇ ...
ਚੋਗਾਵਾਂ, 2 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਵਲੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ ਇੱਕ ਵਜੇ ਤੱਕ ਸੱਤ ਘੰਟੇ ਕਸਬਾ ਚੋਗਾਵਾਂ ਦੇ ਚਾਰੇ ਰੋਡਾਂ ਉੱਪਰ 150 ਦੇ ਕਰੀਬ ਬੱਸਾਂ ਖੜ੍ਹੀਆਂ ਕਰਕੇ ਪੁਲਿਸ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਸਿਆਲ ਦੇ ਮੌਸਮ 'ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ ਜਿਸ ਤਹਿਤ ਅੱਜ 53 ਨਵੇਂ ਪਾਜ਼ੀਟਿਵ ਮਾਮਲੇ ਪਾਏ ਗਏ ਹਨ ਅਤੇ ਇਕ ਔਰਤ ਸਮੇਤ ਚਾਰ ਹੋਰ ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ | ਅੱਜ ਮਿਲੇ 53 ਮਾਮਲਿਆਂ 'ਚੋਂ 30 ...
ਜੰਡਿਆਲਾ ਗੁਰੂ, 2 ਦਸੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 71ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਰਾਜਾਸਾਂਸੀ, 2 ਦਸੰਬਰ (ਹੇਰ/ਖੀਵਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼, ਕਿਸਾਨਾਂ ਦੇ ਹੱਕ ਵਿਚ ਡੱਟਦਿਆਂ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਭਾਈਚਾਰੇ ਵਲੋਂ ਚੇਅਰਮੈਨ ਨਛੱਤਰ ਨਾਥ ਸ਼ੇਰ ਗਿੱਲ ਦੀ ਅਗਵਾਈ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਅਵਤਾਰ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਦਰਸਾਉਂਦੀ ਡਾਕੂਮੈਂਟਰੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦਾ ਪੋਰਟਰੇਟ ਅਤੇ ਦਰਸ਼ਨੀ ਚਿੱਤਰਾਂ ਤੇ ...
ਅਜਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਤਸਰ ਵਲੋਂ ਭਲਕੇ ਬੀ. ਡੀ. ਪੀ. ਓ. ਦਫਤਰ ਅਜਨਾਲਾ ਵਿਖੇ ਸਵੈ-ਰੋਜ਼ਗਾਰ ਲੋਨ ਮੇਲਾ ਲਗਾਇਆ ਜਾਵੇਗਾ | ਇਸ ਮੇਲੇ ਦੀਆਂ ...
ਅਜਨਾਲਾ, 2 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇੱਥੋਂ ਦੀਆਂ ਨਗਰ ਪੰਚਾਇਤ ਦੀਆਂ ਪ੍ਰਸਤਾਵਿਤ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਪਾਰਟੀ ਦੇ ਹਲਕਾ ਇੰਚਾਰਜ ਤੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ...
ਲੋਪੋਕੇ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਸਥਾਨਕ ਕਸਬਾ ਲੋਪੋਕੇ ਵਿਖੇ ਬੀਤੀ ਸ਼ਾਮ ਟਹਿਲ ਸਿੰਘ ਦੇ ਦੋਵੇਂ ਪੁੱਤਰਾਂ ਤੋਤਾ ਸਿੰਘ ਤੇ ਲਾਡੀ ਸਿੰਘ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਵਿਧਵਾ ਔਰਤਾਂ ਇਕੱਲੀਆਂ ਘਰ ਵਿਚ ਸਨ ਤਾਂ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ...
ਛੇਹਰਟਾ, 2 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਦੀ ਵਾਰਡ ਨੰਬਰ 1 ਦੀ ਕੌਾਸਲਰ ਬੀਬੀ ਨਗਵੰਤ ਕੌਰ ਦੇ ਸਪੁੱਤਰ ਸਹਾਇਕ ਅਬਜਰਵਰ ਹਲਕਾ ਪੱਛਮੀ ਅਤੇ ਸਟੇਟ ਡੈਲੀਗੇਟ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਦੀ ਨਿਗਰਾਨੀ ਹੇਠ ਵਾਰਡ ਦੇ ਕੰਮਾਂ ਨੂੰ ਪਹਿਲ ਦੇ ...
ਜੇਠੂਵਾਲ, 2 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਜੀ. ਟੀ. ਰੋਡ ਤੇ ਸਥਿਤ ਆਨੰਦ ਕਾਲਜ ਆਫ ਕਾਲਿਜਿਜ 'ਚ ਭਾਰਤ ਸਰਕਾਰ ਦੇ ਮਾਈਕ੍ਰੋ ਸਮਾਲ ਐਾਡ ਮੀਡੀਅਮ ਐਟਰਪ੍ਰਾਈਜ਼ ਮੰਤਰਾਲੇ ਵਲੋਂ ਸਕਿਲਡ ਵਰਕਰ ਡਿਵੈਂਲਪਮੈਂਟ ਪ੍ਰੋਗਰਾਮ ਦੇ ਕੌਮੀ ਸਹਿਯੋਗੀ ...
ਛੇਹਰਟਾ, 2 ਦਸੰਬਰ (ਵਡਾਲੀ)-ਗੁਰਦੁਆਰਾ ਜਨਮ ਅਸਥਾਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਗਰ ਗੁਰੂ ਕੀ ਵਡਾਲੀ ਵਿਖੇ ਸਮੁੱਚੇ ਨਗਰ ਵਲੋਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨ ਖ਼ਿਲਾਫ਼ ਦਿੱਲੀ ਵਿਖੇ ਕਾਫੀ ਦਿਨਾ ਤੋਂ ਕਿਸਾਨ ...
ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਕਿਰਤੀ ਕਿਸਾਨਾਂ ਵਲੋਂ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦ ਹੋ ਕੇ ਜੋ ਮੋਰਚੇ ਆਰੰਭੇ ਹਨ, ਉਹ ਪ੍ਰਸ਼ੰਸਾਯੋਗ ਹਨ ਤੇ ਅਖੰਡ ਕੀਰਤਨੀ ਜਥਾ ਇਨ੍ਹਾਂ ਮੋਰਚਿਆਂ ਦਾ ਭਰਪੂਰ ਸਮਰਥਨ ਕਰਦਾ ਹੈ | ਇਹ ...
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਠੀਆਂ ਤੋਂ ਅੱਜ ਪਿ੍ੰ: ਸੁਖਰਾਜ ਕੌਰ ਦੀ ਸੇਵਾ ਮੁਕਤੀ 'ਤੇ ਸਟਾਫ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਸਕੂਲ ਸਟਾਫ ਵਲੋਂ ਮੈਡਮ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ...
ਬੱਚੀਵਿੰਡ, 2 ਦਸੰਬਰ (ਬਲਦੇਵ ਸਿੰਘ ਕੰਬੋ)-ਕੇਂਦਰ ਦੀ ਮੋਦੀ ਸਰਕਾਰ ਹੰਕਾਰ ਦੇ ਘੋੜੇ 'ਤੇ ਸਵਾਰ ਹੈ ਉਸ ਨੂੰ ਜ਼ਮੀਨੀ ਹਕੀਕਤਾਂ ਨੂੰ ਸਮਝਦਿਆਂ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਰਾਜਾਸਾਂਸੀ ਦੇ ਸੀਨੀਅਰ ...
ਰਾਮ ਤੀਰਥ, 2 ਦਸੰਬਰ (ਧਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਡਾ ਖਿਆਲਾ ਛਾਉਣੀ ਮਿਸਲ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਤਰਨਾ ਦਲ ਨਿਹੰਗ ਸਿੰਘਾਂ ਵਿਖੇ ...
ਬਾਬਾ ਬਕਾਲਾ ਸਾਹਿਬ, 2 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਵਿਧਾਇਕ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਦੀ ਅਗਵਾਈ ਹੇਠ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਰਕਰਾਂ ਵਲੋਂ ਹਾਲ ਈ ਵਿਚ ...
ਸਠਿਆਲਾ, 2 ਦਸੰਬਰ (ਸਫਰੀ)-ਸਮਾਜ ਸੇਵਾ ਕਮੇਟੀ ਭਲਾਈਪੁਰ ਡੋਗਰਾਂ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਸਠਿਆਲਾ ਵਿਖੇ ਲੜਕੇ ਤੇ ਲੜਕੀਆਂ ਨੂੰ ਸਟੌਲ ਤੇ ਲੋਈਆਂ ਤੇ ਬੂਟ ਵੰਡੇ ਗਏ | ਇਸ ਬਾਰੇ ਸੰਸਥਾ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਭਲਾਈਪੁਰ ਡੋਗਰਾਂ ਨੇ ਦੱਸਿਆ ਕਿ ...
ਮੱਤੇਵਾਲ, 2 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮੱਤੇਵਾਲ ਵਿਚ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ | ਇਸ ਦੌਰਾਨ ਅੱਜ ਅਖੰਡ ਪਾਠ ਦੇ ਭੋਗ ਉਪਰੰਤ ਸ੍ਰੀ ਗੁਰੂ ...
ਵੇਰਕਾ, 2 ਦਸੰਬਰ (ਪਰਮਜੀਤ ਸਿੰਘ ਬੱਗਾ)-ਹਲਕਾ ਉੱਤਰੀ ਦੀ ਵਾਰਡ ਨੰ 19 ਦੇ ਇਲਾਕੇ ਸ਼ੁਭਾਸ਼ ਕਾਲੋਨੀ 88 ਫੁੱਟ ਰੋਡ ਮੁਸਤਫਾਬਾਦ ਵਿਖੇ ਅੱਜ ਕੌਾਸਲਰ ਅਨੇਕ ਸਿੰਘ ਨੇਕਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ...
ਛੇਹਰਟਾ, 2 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਬੀਤੇ ਦਿਨੀਂ ਦਿਆਲਪੁਰ (ਕਪੂਰਥਲਾ) ਵਿਖੇ ਕਰਵਾਏ ਗਏ 2 ਦਿਨਾਂ ਵਾਲੀਬਾਲ ਟੂਰਨਾਮੈਂਟ ਵਿਚ ਬਾਬਾ ਦੀਪ ਸਿੰਘ ਜੀ ਸਪੋਰਟਸ ਐਾਡ ਕਲਚਰਲ, ਕਲੱਬ (ਸੰਧੂ ਕਾਲੋਨੀ) ਛੇਹਰਟਾ ਦੀ ਟੀਮ 30 ਟੀਮਾਂ ਨੂੰ ਹਰਾ ਕੇ ਟੂਰਨਾਮੈਂਟ ਦੀ ਜੇਤੂ ...
ਪਰਮਜੀਤ ਸਿੰਘ ਬੱਗਾ 9855420842 ਵੇਰਕਾ- ਮਜੀਠਾ ਰੋਡ ਦੇ ਮੁੱਖ ਸੜਕੀ ਮਾਰਗ 'ਤੇ ਵੱਸਿਆ ਵਿਧਾਨ ਸਭਾ ਹਲਕਾ ਉੱਤਰੀ ਅਧੀਨ ਆਉਂਦਾ ਪਿੰਡ ਨੌਸ਼ਹਿਰਾ ਕਲਾਂ ਸ਼ਹਿਰ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਪੂਰਬ ਵਾਲੇ ਪਾਸੇ ਹੈ ਜਿਸ ਨੂੰ ਇਥੋਂ ਦੀ ਪੰਚਾਇਤਾਂ ਦੁਆਰਾ ਕਰਵਾਏ ...
ਮਜੀਠਾ, 2 ਦਸੰਬਰ (ਮਨਿੰਦਰ ਸਿੰਘ ਸੋਖੀ)-ਥਾਣਾ ਮਜੀਠਾ ਦੀ ਪੁਲਿਸ ਵਲੋਂ ਭਾਰੀ ਮਾਤਰਾ ਵਿਚ ਲਾਹਣ ਅਤੇ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਹੈ | ਐਸ. ਐਚ. ਓ. ਮਜੀਠਾ ਇੰਸਪੈਕਟਰ ਕਪਿਲ ਕੌਸ਼ਲ ਵਲੋਂ ਮਿਲੀ ਜਾਣਕਾਰੀ ਅਨੁਸਾਰ ਏ. ਐਸ. ਆਈ. ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ...
ਮਜੀਠਾ, 2 ਦਸੰਬਰ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਅਤੇ ਆਸ ਪਾਸ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਵਲੋਂ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਬਿੱਲਾ ਆਟੋ ਏਜੰਸੀ ਮਜੀਠਾ ਵਿਖੇ ...
ਚੌਕ ਮਹਿਤਾ, 2 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਜਾਣਕਾਰ ਹਲਕਿਆਂ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੰਤਰਰਾਸ਼ਟਰੀ ਖਿਡਾਰੀਆਂ ਦੇ ਪਰਿਵਾਰ ਨਾਲ ਸਬੰਧਿਤ,ਸੀਨੀਅਰ ਅਕਾਲੀ ਆਗੂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਸੀਨੀ:ਮਤਿ ਪ੍ਰਧਾਨ, ਸਰਬਜੀਤ ...
ਮੱਤੇਵਾਲ¸ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਬਲਜੀਤ ਸਿੰਘ ਦਾ ਜਨਮ ਸਾਲ 1967 ਵਿਚ ਹਲਕਾ ਮਜੀਠਾ ਨਾਲ ਸਬੰਧਤ ਪਿੰਡ ਭੋਏ ਵਿਚ ਪਿਤਾ ਤਰਲੋਕ ਸਿੰਘ ਦੇ ਘਰ ਹੋਇਆ | ਬਲਜੀਤ ਸਿੰਘ ਦਾ ਗੁਰੂ ਘਰ ਵਿਚ ਅਥਾਹ ਵਿਸ਼ਵਾਸ ਸੀ | ਉਨ੍ਹਾਂ ਦਾ ਵਿਆਹ ਬੀਬੀ ਕੁਲਦੀਪ ਕੌਰ ਨਾਲ ਹੋਇਆ ...
ਸੁਲਤਾਨਵਿੰਡ, 2 ਦਸੰਬਰ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ-ਜਲੰਧਰ ਹਾਈਵੇ 'ਤੇ ਸਥਿਤ ਨਿਊ ਅੰਮਿ੍ਤਸਰ ਐੱਮ. ਆਰ. ਨਿਸਾਨ ਏਜੰਸੀ ਵਿਖੇ ਕੰਪਨੀ ਦੀ ਨਵੀਂ 1000 ਸੀ. ਸੀ ਇੰਜਣ ਵਾਲੀ ਕਾਰ ਨਿਸ਼ਾਨ ਮੈਗਨਾਇਟ ਐਮ. ਡੀ. ਆਨੰਦਪਾਲ ਸਿੰਘ, ਹਰਵਿਕਰਮ ਸਿੰਘ, ਕੰਪਨੀ ਅਧਿਕਾਰੀ ਐਸ. ...
ਨਵਾਂ ਪਿੰਡ, 2 ਦਸੰਬਰ (ਜਸਪਾਲ ਸਿੰਘ)-ਪੁਲਿਸ ਥਾਣਾ ਕੰਬੋਜ਼ ਅਧੀਨ ਪਿੰਡ ਨਬੀਪੁਰ ਵਿਖੇ ਇੱਕ ਦਰਜਨ ਵਿਅਕਤੀਆਂ ਵਲੋਂ 20-06-2020 ਨੂੰ ਮਜ਼ਦੂਰ ਪਰਿਵਾਰ ਦੇ 24 ਸਾਲਾ ਨੌਜਵਾਨ ਅਜੇਪਾਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਨਬੀਪੁਰ ਨੂੰ ਰਵਾਇਤੀ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ...
ਅਟਾਰੀ, 2 ਦਸੰਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਅਟਾਰੀ ਹਲਕਾ ਇੰਚਾਰਜ ਪਿ੍ੰਸੀਪਲ ਸਰਦੀਪ ਸਿੰਘ ਰਾਣਾ ਭਡਿਆਰ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਧਾਨ ਸਭਾ ਹਲਕਾ ਅਟਾਰੀ ਦੀਆਂ ਮੁਸ਼ਕਿਲਾਂ ਤੋਂ ਜਾਣੂ ...
ਅਜਨਾਲਾ, 2 ਦਸੰਬਰ (ਐਸ. ਪ੍ਰਸ਼ੋਤਮ)-ਗੁਰਦੁਆਰਾ ਸੁੱਖ ਸਾਗਰ ਸਾਹਿਬ ਛਾਉਣੀ ਨਿਹੰਗਾਂ ਬੱਲ ਲਭੇ ਦਰਿਆ (ਅਜਨਾਲਾ) ਵਿਖੇ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਦੇ ਮੁੱਖ ਸੇਵਾਦਾਰ ਬਾਬਾ ਹਰਭਜਨ ਸਿੰਘ ਤੇ ਮੀਤ ਜਥੇਦਾਰ ਬਾਬਾ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ...
ਤਰਸਿੱਕਾ, 2 ਦਸੰਬਰ (ਅਤਰ ਸਿੰਘ ਤਰਸਿੱਕਾ)-ਜੇਕਰ ਸਰਕਾਰ ਦੇ ਪਿੰਡਾਂ ਦੇ ਵਿਕਾਸ ਦੇ ਦਾਅਵਿਆਂ ਦੀ ਅਸਲੀਅਤ ਵੇਖਣੀ ਹੋਵੇ ਤਾਂ ਅਸੀਂ ਇਲਾਵਾ ਨਿਵਾਸੀਆਂ ਨੂੰ ਪਿੰਡ ਤਰਸਿੱਕਾ ਅਉਣ ਦਾ ਖੁੱਲ੍ਹਾ ਸੱਦਾ ਦਿੰਦੇ ਹਾਂ, ਇਸ ਸਬੰਧੀ ਗੁਰਵਿੰਦਰ ਸਿੰਘ ਜੀ. ਓ. ਨੇ ਦੱਸਿਆ ਕਿ ...
ਬਾਬਾ ਬਕਾਲਾ ਸਾਹਿਬ, 2 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਦਿਨ ਦਿਹਾੜੇ ਮੋਟਰਸਾਇਕਲ 'ਤੇ ਸਵਾਰ ਦੋ ਮੋਨੇ ਲੁਟੇਰਿਆਂ ਵਲੋਂ, ਘਰ ਦੇ ਬਾਹਰ ਬੈਠੀ ਇਕ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਧੂਹ ਕੇ ਫਰਾਰ ਹੋਣ ਦਾ ਸਮਾਚਾਰ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX