ਹਰਕਵਲਜੀਤ ਸਿੰਘ
ਚੰਡੀਗੜ੍ਹ, 2 ਦਸੰਬਰ-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫ਼ਰੰਸ ਰਾਹੀਂ ਲਈ ਗਈ ਇਕ ਬੈਠਕ ਨੇ ਪੰਜਾਬ ਨਵੀਨਤਮ ਮਿਸ਼ਨ ਅਤੇ ਪੰਜਾਬ ਨਵੀਨਤਮ ਫੰਡ ਦੀ ਸਥਾਪਨਾ ਨੂੰ ਹਰੀ ਝੰਡੀ ਦੇ ਦਿੱਤੀ, ਜਿਸ ਦੀ ਸਥਾਪਨਾ ਲਈ ਮੌਾਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਾਲੀ ਮਾਹਿਰਾਂ ਦੀ ਕਮੇਟੀ ਵਲੋਂ ਸਿਫਾਰਿਸ਼ ਕੀਤੀ ਗਈ ਸੀ | ਇਸ ਫੰਡ ਵਿਚ ਸਰਕਾਰ ਦੀ ਭਾਈਵਾਲੀ ਦੀ ਹੱਦ 10 ਫ਼ੀਸਦੀ ਤੈਅ ਕੀਤੀ ਗਈ ਹੈ ਜਦੋਂਕਿ ਬਾਕੀ ਪੂੰਜੀ ਨਿਵੇਸ਼ ਵਿਦੇਸ਼ਾਂ 'ਚ ਵਸਦੇ ਭਾਈਚਾਰੇ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਰਾਹੀਂ ਕਰਵਾਇਆ ਜਾਵੇਗਾ | ਇਹ ਮਿਸ਼ਨ ਮੁੱਖ ਤੌਰ 'ਤੇ ਐਗਰੋਟੈਕ ਫੂਡ ਪ੍ਰੋਸੈਸਿੰਗ, ਹੈਲਥ ਕੇਅਰ, ਆਈ.ਟੀ., ਬਾਈਓ ਤਕਨਾਲੋਜੀ, ਫਾਰਮੇਸੀ ਅਤੇ ਮਨੋਰੰਜਨ ਕਲਾ ਤੇ ਖੇਡਾਂ ਆਦਿ ਦੇ ਖੇਤਰ ਲਈ ਮੁੱਖ ਤੌਰ 'ਤੇ ਪੂੰਜੀ ਨਿਵੇਸ਼ ਕਰਵਾਉਣ ਲਈ ਮਾਹੌਲ ਸਿਰਜੇਗਾ | ਸਰਕਾਰ ਵਲੋਂ ਇਸ ਮਿਸ਼ਨ ਦਾ ਦਫ਼ਤਰ ਮੁਹਾਲੀ ਵਿਖੇ ਪੰਜਾਬ ਮੰਡੀ ਬੋਰਡ ਦੀ ਇਮਾਰਤ ਵਿਚ ਸਥਾਪਿਤ ਕੀਤਾ ਜਾਵੇਗਾ ਅਤੇ ਪਹਿਲੇ 3 ਸਾਲ ਲਈ ਇਸ ਦਾ ਕੋਈ ਕਿਰਾਇਆ ਆਦਿ ਨਹੀਂ ਲਿਆ ਜਾਵੇਗਾ | ਪੰਜਾਬ ਨਵੀਨਤਮ ਫੰਡ ਵਿਚ ਨਿਵੇਸ਼ ਕਰਨ ਵਾਲੇ ਪਹਿਲੇ 5 ਨਿਵੇਸ਼ਕਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੇ 20 ਫੀਸਦੀ ਹਿੱਸੇ ਦੀ ਗਰੰਟੀ ਸਰਕਾਰ ਵਲੋਂ ਦਿੱਤੀ ਜਾਵੇਗੀ, ਜੋ ਪ੍ਰਤੀ ਨਿਵੇਸ਼ਕ 2 ਕਰੋੜ ਰੁਪਏ ਤੱਕ ਹੋ ਸਕੇਗੀ | ਇਸ ਮਿਸ਼ਨ ਅਤੇ ਫੰਡ ਦੇ ਪਹਿਲੇ ਚੇਅਰਮੈਨ ਸ੍ਰੀ ਪ੍ਰਮੋਦ ਭਸ਼ੀਨ ਨੂੰ ਨਿਯੁਕਤ ਕਰਨ ਦਾ ਵੀ ਅੱਜ ਮੰਤਰੀ ਮੰਡਲ ਵਿਚ ਪ੍ਰਵਾਨਗੀ ਦਿੱਤੀ ਗਈ |
ਐਮਿਟੀ ਯੂਨੀਵਰਸਿਟੀ ਨੂੰ ਪ੍ਰਵਾਨਗੀ
ਮੰਤਰੀ ਮੰਡਲ ਵਲੋਂ ਇਕ ਹੋਰ ਫ਼ੈਸਲੇ ਰਾਹੀਂ ਪ੍ਰਸਿੱਧ ਐਮਿਟੀ ਯੂਨੀਵਰਸਿਟੀ ਨੂੰ ਮੁਹਾਲੀ ਵਿਖੇ ਆਪਣਾ ਕੈਂਪਸ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੰਦਿਆਂ ਯੂਨੀਵਰਸਿਟੀ ਨੂੰ ਨਿੱਜੀ ਯੂਨੀਵਰਸਿਟੀ ਵਜੋਂ ਪ੍ਰਵਾਨ ਕਰਨ ਲਈ ਆਰਡੀਨੈਂਸ ਨੂੰ ਵੀ ਹਰੀ ਝੰਡੀ ਦੇ ਦਿੱਤੀ | ਮੁਹਾਲੀ ਵਿਖੇ 40 ਏਕੜ ਰਕਬੇ ਵਿਚ ਸਥਾਪਿਤ ਕੀਤੀ ਜਾ ਰਹੀ ਇਸ ਯੂਨੀਵਰਸਿਟੀ ਦਾ ਪਹਿਲਾ ਸੈਸ਼ਨ ਜੂਨ-ਜੁਲਾਈ 2021 ਤੋਂ ਸ਼ੁਰੂ ਹੋ ਜਾਵੇਗਾ | ਇਸ ਯੂਨੀਵਰਸਿਟੀ 'ਚ ਸਾਲਾਨਾ 1500 ਤੋਂ 2000 ਤੱਕ ਵਿਦਿਆਰਥੀ ਦਾਖਲਾ ਲੈ ਸਕਣਗੇ ਅਤੇ ਯੂਨੀਵਰਸਿਟੀ ਯੂ.ਜੀ.ਸੀ. ਦੇ ਮਾਪਦੰਡਾਂ ਅਨੁਸਾਰ ਕੰਮ ਕਰੇਗੀ | ਇਸ ਯੂਨੀਵਰਸਿਟੀ ਵਿਚ ਇੰਜੀਨੀਅਰਿੰਗ, ਕੰਪਿਊਟਰ, ਆਈ.ਟੀ. ਕਮਿਊਨਕੇਸ਼ਨ, ਕਾਮਰਸ, ਮੈਨੇਜਮੈਂਟ, ਮਨੋਵਿਗਿਆਨ, ਇੰਗਿਲੰਸ਼ ਲਿਟਰੇਚਰ ਅਤੇ ਲਿਬਰਲ ਆਦਿ ਦੇ ਵਿਭਾਗ ਹੋਣਗੇ | ਮੁਹਾਲੀ ਵਿਚ ਸਥਾਪਿਤ ਹੋਣ ਵਾਲੀ ਇਹ 10ਵੀਂ ਯੂਨੀਵਰਸਿਟੀ ਹੋਵੇਗੀ ਜੋ ਗੈਰ ਮੁਨਾਫਾ ਐਮਿਟੀ ਐਜੂਕੇਸ਼ਨ ਗਰੁੱਪ ਵਲੋਂ ਸਥਾਪਿਤ ਕੀਤੀ ਜਾਵੇਗੀ ਜਿਸ ਦੀਆਂ 16 ਮੁਲਕਾਂ ਵਿਚ 9 ਯੂਨੀਵਰਸਿਟੀਆਂ ਅਤੇ 26 ਸਕੂਲ ਕੈਂਪਸ ਹਨ | ਮੁਹਾਲੀ ਵਿਖੇ
ਵੀ ਇਸ ਗਰੁੱਪ ਵਲੋਂ ਐਮਿਟੀ ਇੰਟਰਨੈਸ਼ਨਲ ਸਕੂਲ ਦੀ ਸਥਾਪਤੀ ਕੀਤੀ ਜਾ ਰਹੀ ਹੈ |
ਮੁਆਫ਼ੀ ਯੋਜਨਾ 'ਚ ਵਾਧਾ
ਮੰਤਰੀ ਮੰਡਲ ਵਲੋਂ ਅੱਜ ਸਰਕਾਰੀ ਅਤੇ ਵਿੱਦਿਅਕ ਅਦਾਰਿਆਂ ਦੀਆਂ ਬੱਸਾਂ ਲਈ ਮੋਟਰ ਵਹੀਕਲ ਐਕਟ ਤੋਂ 100 ਫੀਸਦੀ ਛੋਟ ਜੋ 23 ਮਾਰਚ ਤੋਂ ਲਾਕਡਾਊਨ ਕਾਰਨ ਦਿੱਤੀ ਗਈ ਸੀ ਨੂੰ 31 ਦਸੰਬਰ 2020 ਤੱਕ ਵਧਾਉਣ ਦਾ ਫ਼ੈਸਲਾ ਲਿਆ ਜਦੋਂਕਿ ਬੱਸ ਅਪਰੇਟਰਾਂ ਲਈ ਬਿਨਾਂ ਵਿਆਜ ਅਤੇ ਜੁਰਮਾਨੇ ਤੋਂ ਟੈਕਸ ਦੇ ਬਕਾਏ ਦੀ ਅਦਾਇਗੀ ਵਾਲੀ ਯੋਜਨਾ ਨੂੰ 31 ਮਾਰਚ 2021 ਤੱਕ ਵਧਾਉਣ ਦਾ ਫ਼ੈਸਲਾ ਲਿਆ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਟੇਟ ਕੈਰਿਜ਼ ਬੱਸਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਟੈਕਸ ਦੀ ਦਿੱਤੀ ਛੋਟ ਕਾਰਨ ਸਰਕਾਰੀ ਖ਼ਜ਼ਜਾਨੇ ਨੂੰ ਕੋਈ 66 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ | ਬੁਲਾਰੇ ਨੇ ਕਿਹਾ ਕਿ ਪ੍ਰਾਈਵੇਟ ਬੱਸ ਅਪਰੇਟਰਾਂ ਅਤੇ ਸਰਕਾਰੀ ਬੱਸ ਅਪਰੇਟਰਾਂ ਅਤੇ ਮਿੰਨੀ ਬੱਸਾਂ ਆਦਿ ਦੇ ਅਪਰੇਟਰਾਂ ਨਾਲ ਮੀਟਿੰਗ ਤੋਂ ਬਾਅਦ ਸਰਕਾਰ ਨੇ ਜੂਨ 2020 ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਟਰਾਂਸਪੋਰਟਰਾਂ ਨੂੰ ਕਿਸੇ ਵਿਆਜ ਤੇ ਜੁਰਮਾਨੇ ਬਿਨਾਂ ਆਪਣੇ ਵਾਹਨਾਂ ਦੇ ਟੈਕਸ ਅਦਾ ਕਰਨ ਲਈ ਛੋਟ ਦੇਣ ਦਾ ਐਲਾਨ ਕੀਤਾ ਸੀ ਅਤੇ ਉਸੇ ਛੋਟ ਨੂੰ ਹੁਣ ਹੋਰ ਅੱਗੇ 31 ਮਾਰਚ 2021 ਤੱਕ ਵਧਾ ਦਿੱਤਾ ਗਿਆ |
ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਸੂਬੇ 'ਚ ਕੈਪਟਨ ਲਗਵਾਉਣਗੇ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਕੋਵਿਡ ਵੈਕਸਿਨ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋਣ 'ਤੇ ਪਹਿਲਾ ਟੀਕਾ ਉਹ ਖ਼ੁਦ ਲਗਵਾਉਣਗੇ ਪਰ ਇਹ ਟੀਕਾ ਉਹ ਵੈਕਸਿਨ ਦੀ ਪਰਖ ਪੂਰੀ ਕੀਤੇ ਜਾਣ ਤੋਂ ਬਾਅਦ ਅਤੇ ਵੈਕਸਿਨ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਉਹ ਲਗਵਾ ਸਕਣਗੇ | ਦਿਲਚਸਪ ਗੱਲ ਇਹ ਹੈ ਕਿ ਲੋਕਾਂ ਦਾ ਵੈਕਸਿਨ ਵਿਚ ਭਰੋਸਾ ਪੈਦਾ ਕਰਨ ਲਈ ਰੂਸ ਦੇ ਰਾਸ਼ਟਰਪਤੀ ਬੁਲਾਦੀ ਮੀਰ ਕੋਤਿਨ ਵਲੋਂ ਪਰਖ ਦੌਰਾਨ ਪਹਿਲਾ ਟੀਕਾ ਆਪਣੀ ਬੇਟੀ ਨੂੰ ਲਗਵਾਇਆ ਗਿਆ ਸੀ, ਤਾਂ ਜੋ ਟੀਕੇ ਦੀ ਪਰਖ ਲਈ ਹੋਰ ਲੋਕ ਛੇਤੀ ਤਿਆਰ ਹੋ ਸਕਣ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਸਿਹਤ ਕਾਮਿਆਂ, ਫਰੰਟ ਲਾਈਨ ਵਰਕਰਾਂ ਅਤੇ 50 ਸਾਲ ਤੋਂ ਉਪਰ ਦੀ ਉਮਰ ਦੇ ਵਿਅਕਤੀਆਂ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਸਰਕਾਰੀ ਤੇ ਪ੍ਰਾਈਵੇਟ ਸਿਹਤ ਕਾਮਿਆਂ ਦਾ ਜੋ ਡਾਟਾ ਸਿਹਤ ਵਿਭਾਗ ਵਲੋਂ ਤਿਆਰ ਕੀਤਾ ਗਿਆ ਹੈ ਉਸ ਅਨੁਸਾਰ 1.25 ਲੱਖ ਲੋਕਾਂ ਨੂੰ ਪਹਿਲੇ ਪੜਾਅ ਵਿਚ ਵੈਕਸਿਨ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀਆਂ ਤਰਜੀਹਾਂ ਅਨੁਸਾਰ ਸੂਬੇ ਦੀ ਲਗਭਗ 3 ਕਰੋੜ ਦੀ ਆਬਾਦੀ 'ਚੋਂ 23 ਫੀਸਦੀ ਅਰਥਾਤ 70 ਲੱਖ ਨਾਗਰਿਕ ਤਰਜੀਹ ਵਾਲੇ ਘੇਰੇ ਵਿਚ ਆਉਣਗੇ |
ਮਾਨਸਾ, 2 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਮਾਨਸਾ ਜ਼ਿਲੇ੍ਹ ਦੇ ਪਿੰਡ ਬੱਛੋਆਣਾ ਦੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ | ਹਾਸਲ ਹੋਈ ਜਾਣਕਾਰੀ ਅਨੁਸਾਰ ...
ਜਸਵੰਤ ਸਿੰਘ ਜੱਸ
ਅੰਮਿ੍ਤਸਰ, 2 ਦਸੰਬਰ-ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ...
ਮਲੌਦ, 2 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ/ ਸਹਾਰਨ ਮਾਜਰਾ)-ਕਿਸਾਨਾਂ ਵਲੋਂ ਚੱਲ ਰਹੇ ਸੰਘਰਸ਼ ਵਿਚ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਝੱਮਟ ਵਿਚ ਉਸ ਵਕਤ ਸੋਗ ਦੀ ਲਹਿਰ ਫੈਲ ਗਈ, ਜਦੋਂ ਕਿਸਾਨੀ ਸੰਘਰਸ਼ ਦਾ ਯੋਧਾ 35 ...
ਸਮਰਾਲਾ, 2 ਦਸੰਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਲੱਲ ਕਲਾਂ ਵਿਖੇ ਐੱਚ. ਡੀ. ਐਫ. ਸੀ. ਬੈਂਕ ਦੀ ਬਰਾਂਚ ਦੇ ਏ. ਟੀ. ਐਮ ਵਿਚੋਂ ਲੁਟੇਰੇ 26 ਲੱਖ 37 ਹਜ਼ਾਰ ਲੈ ਉੱਡੇ | ਪਿੰਡ ਦੇ ਬਾਹਰ ਨੀਲੋਂ ਪੁਲ ਨੇੜੇ ਮਾਰਕੀਟ ਵਿਚ ਸਥਾਪਤ ਇਸ ਬੈਂਕ ਦੀ ਬਰਾਂਚ ਵਿਚੋਂ ...
ਜਸਪਾਲ ਸਿੰਘ
ਸਿੰਘੂ ਬਾਰਡਰ (ਦਿੱਲੀ), 2 ਦਸੰਬਰ-ਕਿਸਾਨ ਜਥੇਬੰਦੀਆਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਦੇ ਲਗਾਤਾਰ ਅਸਫਲ ਰਹਿਣ ਤੋਂ ਬਾਅਦ ਕਿਸਾਨਾਂ ਨੇ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰਦੇ ਹੋਏ ਦਿੱਲੀ ਦੇ ਬਾਰਡਰਾਂ 'ਤੇ ਧਰਨੇ ਲਗਾ ਕੇ ਬੈਠਣ ਦਾ ...
ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਮਾਂ, ਧੀ ਅਤੇ ਦੋਹਤੀ ਵਲੋਂ ਸਲਫ਼ਾਸ ਖਾਣ ਨਾਲ ਮੌਤ ਹੋ ਗਈ | ਮਿ੍ਤਕਾਂ 'ਚ ਇਕ ਔਰਤ 9 ਮਹੀਨੇ ਦੀ ਗਰਭਵਤੀ ਸੀ ਅਤੇ ਅੱਜ ਉਸ ਨੂੰ ਜਣੇਪੇ ਲਈ ਹਸਪਤਾਲ ਦਾਖ਼ਲ ਕਰਵਾਉਣਾ ਸੀ | ਖ਼ੁਦਕੁਸ਼ੀ ਦੇ ...
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਹੀਦ ਭਗਤ ਸਿੰਘ ਨਗਰ ਤੋਂ ਬੀਤੇ ਦਿਨ ਹੋਟਲ ਕੀਜ ਦੇ ਮਾਲਕ ਦੇ ਢਾਈ ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਅਗਵਾਕਾਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਭਾਰੀ ਮਾਤਰਾ ਵਿਚ ਹਥਿਆਰ ...
ਜਗਰਾਉਂ/ਕਿਸ਼ਨਪੁਰਾ ਕਲਾਂ/ ਅਜੀਤਵਾਲ, 2 ਦਸੰਬਰ (ਜੋਗਿੰਦਰ ਸਿੰਘ, ਅਮੋਲਕ ਸਿੰਘ ਕਲਸੀ, ਸਮਸ਼ੇਰ ਸਿੰਘ ਗਾਲਿਬ)-ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਅਤੇ ਸੰਪਰਦਾਇ ਜਥਾ ਭਿੰਡਰਾਂ ਦੇ ਮੁਖੀ ਸੰਤ ਗਿਆਨੀ ਮੋਹਨ ਸਿੰਘ ਅੱਜ ਦੁਪਹਿਰ ਸਮੇਂ ਸੱਚਖੰਡ ਪਿਆਨਾ ਕਰ ਗਏ | ਦਮਦਮੀ ...
ਜਲੰਧਰ, 2 ਦਸੰਬਰ (ਸ਼ਿਵ ਸ਼ਰਮਾ)-2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕੇਂਦਰੀ ਪੱਖੀ ਕਾਨੰੂਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦੇ ਮਾਮਲੇ 'ਚ ਨਾ ਸਿਰਫ਼ ਪੰਜਾਬ ਦੇ ਭਾਜਪਾ ਆਗੂ ਹੱਕ 'ਚ ਬੋਲੇ ਹਨ ਸਗੋਂ ਕਈ ਕੇਂਦਰੀ ਭਾਜਪਾ ਆਗੂਆਂ ਵਲੋਂ ਵੀ ਕਿਸਾਨ ਅੰਦੋਲਨ ਨੂੰ ਗ਼ਲਤ ...
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 2 ਦਸੰਬਰ-ਮੱੁਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਦੀ ਕੋਠੀ ਘੇਰਨ ਜਾਂਦੇ ਪੰਜਾਬ ਯੂਥ ਕਾਂਗਰਸ ਦੇ ਆਗੂ ਅੱਜ ਚੰਡੀਗੜ੍ਹ ਪੁਲਿਸ ਵਲੋਂ ਹਿਰਾਸਤ 'ਚ ਲੈ ਲਏ ਗਏ | ਪੁਲਿਸ ਵਲੋਂ ਇਸ ਦੌਰਾਨ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਅਤੇ ...
ਲੁਧਿਆਣਾ, 2 ਦਸੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦੋ ਦਿਨਾਂ ਵਿਚ ਪੰਜਾਬ ਅੰਦਰ ਮੌਸਮ ਖੁਸ਼ਕ ਤੇ ਠੰਡਾ ਰਹੇਗਾ, ਪਰ ਸਵੇਰ ਤੇ ਸ਼ਾਮ ਸਮੇਂ ਧੁੰਦ ਪੈਣ ਦੀ ਸੰਭਾਵਨਾ ਹੈ | ਪ੍ਰਾਪਤ ਜਾਣਕਾਰੀ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਇਕ ਅਦਾਲਤ ਵਲੋਂ ਭਿ੍ਸ਼ਟਾਚਾਰ ਦੇ ਦੋ ਕੇਸਾਂ 'ਚ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੂੰ ਵਾਰ-ਵਾਰ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਅੱਜ ਉਨ੍ਹਾਂ ਨੂੰ ...
ਚੰਡੀਗੜ੍ਹ, 2 ਦਸੰਬਰ (ਬਿ੍ਜੇਂਦਰ ਗੌੜ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 3 ਸਾਬਕਾ ਜੱਜਾਂ ਨੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਲੈ ਕੇ ਇਹ ਸਾਫ਼ ਕੀਤਾ ਹੈ ਕਿ ਆਪਣੀ ਸਮੱਸਿਆ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ...
ਸਮਰਾਲਾ, 2 ਦਸੰਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਪਿੰਡ ਹੇਡੋਂ ਨੇੜੇ ਹੋਏ ਇਕ ਸੜਕ ਹਾਦਸੇ 'ਚ ਮਾਂ-ਧੀ ਦੀ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ | ਮੋਟਰਸਾਈਕਲ ਸਵਾਰ ਨੌਜਵਾਨ ਦੀ ਵੀ ਮੌਕੇ 'ਤੇ ਹੀ ਮੌਤ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਜੱਜ ਕਾਜ਼ੀ ਫ਼ੈਜ਼ ਈਸਾ ਦੀ ਪਤਨੀ ਸਰੀਨਾ ਈਸਾ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ | ਆਪਣੀ ਪਟੀਸ਼ਨ 'ਚ ...
ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਦੀਵਾਰਾਂ ਨੂੰ ਸਲ੍ਹਾਬ ਤੋਂ ਬਚਾਉਣ ਲਈ ਮਾਹਿਰਾਂ ਦੀ ਰਾਇ ਨਾਲ ਰੱਖ-ਰਖਾਓ ਅਤੇ ਸਾਂਭ-ਸੰਭਾਲ ਦਾ ਕਾਰਜ ਅਰੰਭ ਕਰਦਿਆਂ ਇਸ ਦੀ ਕਾਰ ਸੇਵਾ ਭਾਈ ਮਹਿੰਦਰ ਸਿੰਘ ਯੂ. ਕੇ. ...
ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਪਿਛਲੇ ਦਿਨੀਂ ਇਜਲਾਸ ਦੌਰਾਨ ਨਿਯੁਕਤ ਕੀਤੇ ਗਏ ਆਨਰੇਰੀ ਮੁੱਖ ਸਕੱਤਰ ਐਵੋਡਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਆਪਣਾ ਨਵਾਂ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਸਿੱਖ ਸੰਸਥਾ ...
ਸੰਗਰੂਰ, 2 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਕਿਹਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕਿਸਾਨ ਮਾਰੂ ਤਿੰਨ ਬਿੱਲਾਂ 'ਚੋਂ ਇਕ ਉੱਤੇ ...
ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਬਾਦਲ ਪਰਿਵਾਰ ਦੇ 'ਲਿਫ਼ਾਫ਼ਾ ਕਲਚਰ' ਨੇ ਸਿੱਖ ਸਿਧਾਂਤਾਂ ਤੇ ਮਰਿਆਦਾ ਦਾ ਵੱਡਾ ਘਾਣ ਕੀਤਾ ਹੈ | ਉਨ੍ਹਾਂ ਧਰਮ ਨੂੰ ਹੇਠਾਂ ਕਰਕੇ ਰਾਜਨੀਤੀ ਨੂੰ ਉੱਪਰ ਕਰਨ ਦਾ ਗੁਨਾਹ ਕੀਤਾ ਹੈ, ਹਾਲਾਂਕਿ ਧਰਮ ਸ਼ੇ੍ਰ੍ਰਸਟ ਅਤੇ ...
ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਸਵ: ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਪੋਤਰੇ ਇੰਜ. ਤਨਵੀਰ ਸਿੰਘ ਬਰਾੜ ਪੁੱਤਰ ਨਵਦੀਪ ਸਿੰਘ ਬਰਾੜ ਸਾਬਕਾ ਚੇਅਰਮੈਨ ਦੀ ਰਿਸੈਪਸ਼ਨ ਮੌਕੇ ਉੱਚ ਰਾਜਨੀਤਿਕ ਹਸਤੀਆਂ ਨੇ ਹਾਜ਼ਰ ਹੋ ਕੇ ਬਰਾੜ ਪਰਿਵਾਰ ...
ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਅੰਦੋਲਨ ਵਿਚ ਸਰਪੰਚ ਯੂਨੀਅਨ ਆਫ਼ ਪੰਜਾਬ ਨਾਲ ਜੁੜੇ ਸਮੁੱਚੇ ਸਰਪੰਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਸੰਘਰਸ਼ ਦੀ ...
ਮੇਜਰ ਸਿੰਘ ਜਲੰਧਰ, 2 ਦਸੰਬਰ-ਖੇਤੀ ਕਾਨੂੰਨਾਂ ਵਿਰੁੱਧ ਮਘ ਰਹੇ ਕਿਸਾਨੀ ਸੰਘਰਸ਼ ਦੇ ਜ਼ੋਰ ਫੜਨ ਨਾਲ ਭਾਜਪਾ ਦੀਆਂ ਸਿਆਸੀ ਮੁਸ਼ਕਿਲਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ | ਵੱਖ-ਵੱਖ ਰਾਜਾਂ 'ਚ ਵਿਚਰ ਰਹੀਆਂ ਖੇਤਰੀ ਪਾਰਟੀਆਂ ਤੇ ਆਜ਼ਾਦ ਵਿਧਾਇਕਾਂ ਉੱਪਰ ਕਿਸਾਨ ...
ਐੱਸ.ਏ.ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2021 ਵਿਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ...
ਲੁਧਿਆਣਾ, 2 ਦਸੰਬਰ (ਪੁਨੀਤ ਬਾਵਾ)-ਬੀਤੇ ਦਿਨ ਸਾਬਕਾ ਸਿਹਤ ਮੰਤਰੀ ਤੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਸਾਈਾ ਦਾ ਦਿਹਾਂਤ ਹੋ ਗਿਆ ਸੀ | ਜਿੰਨ੍ਹਾਂ ਦਾ ਅੰਤਿਮ ਸੰਸਕਾਰ 4 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਗਊਸ਼ਾਲਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਸਵ: ...
ਚੰਡੀਗੜ੍ਹ, 2 ਦਸੰਬਰ (ਵਿਕਰਮਜੀਤ ਸਿੰਘ ਮਾਨ)- ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆੜ੍ਹਤੀਆਂ ਅਤੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਸਬੰਧੀ ਅੱਜ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਾਰਜਕਾਰਨੀ ਕਮੇਟੀ ਦੀ ਹੰਗਾਮੀ ਮੀਟਿੰਗ ਪ੍ਰਧਾਨ ...
ਚੰਡੀਗੜ੍ਹ, 2 ਦਸੰਬਰ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 24 ਹੋਰ ਮੌਤਾਂ ਹੋ ਗਈਆਂ, ਉੱਥੇ 518 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 604 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 24 ...
ਲੰਡਨ, 2 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ-ਭਾਰਤੀ ਲੇਖਿਕਾ ਅਨੀਤਾ ਅਨੰਦ ਨੂੰ ਸ਼ਹੀਦ ਊਧਮ ਸਿੰਘ ਬਾਰੇ ਲਿਖੀ ਕਿਤਾਬ 'ਦ ਪੇਸਿੰਸ ਏਸੇਸ਼ਨ' ਨੂੰ 'ਪਿੰਨ ਹੈਸਲ ਟਿਲਟਮੈਨ 2020' ਪੁਰਸਕਾਰ ਮਿਲਿਆ ਹੈ, ਜਦਕਿ ਇਸ ਪੁਰਸਕਾਰ ਲਈ 6 ਹੋਰ ਲੇਖਕ ਵੀ ਆਖਰੀ ਦੌੜ 'ਚ ...
ਚੰਡੀਗੜ੍ਹ, 2 ਦਸੰਬਰ (ਏਜੰਸੀ)-ਕਿਸਾਨ ਅੰਦੋਲਨ 'ਤੇ ਵਿਵਾਦਤ ਟਵੀਟ ਕਰਨ ਦੇ ਮਾਮਲੇ 'ਚ ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ | ਪੰਜਾਬ ਦੇ ਜ਼ੀਰਕਪੁਰ ਦੇ ਰਹਿਣ ਵਾਲੇ ਵਕੀਲ ਹਾਕਮ ਸਿੰਘ ਨੇ ਇਸ ਸਬੰਧ 'ਚ ਪੰਜਾਬ ਦੀ ਇਕ ...
ਵਾਸ਼ਿੰਗਟਨ, 2 ਦਸੰਬਰ (ਏਜੰਸੀ)-ਹਜ਼ਾਰਾਂ ਭਾਰਤੀ ਪੇਸ਼ੇਵਰਾਂ ਅਤੇ ਪ੍ਰਮੁੱਖ ਅਮਰੀਕੀ ਸੂਚਨਾ ਤਕਨੀਕੀ ਕੰਪਨੀਆਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਅਮਰੀਕੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਵਲੋਂ ਪ੍ਰਸਤਾਵਿਤ ਦੋ ਐਚ-1ਬੀ ਨਿਯਮਾਂ 'ਤੇ ਰੋਕ ਲਗਾ ਦਿੱਤੀ | ਇਹ ਪ੍ਰਸਤਾਵ ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਨੂੰ ਨਿਰਦੇਸ਼ ਦਿੱਤੇ ਕਿ ਸੀ. ਬੀ. ਆਈ., ਈ. ਡੀ. ਅਤੇ ਕੌਮੀ ਜਾਂਚ ਏਜੰਸੀ ਸਮੇਤ ਜਾਂਚ ਏਜੰਸੀਆਂ, ਜੋ ਕਿ ਪੁੱਛਗਿਛ ਕਰਦੀਆਂ ਹਨ ਤੇ ਜਿਨ੍ਹਾਂ ਕੋਲ ਗਿ੍ਫ਼ਤਾਰ ਕਰਨ ਦੇ ਅਧਿਕਾਰ ਹਨ, ਦੇ ਦਫ਼ਤਰਾਂ ...
ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਸੀ.ਬੀ.ਐਸ.ਈ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2021 'ਚ ਬੋਰਡ ਦੀਆਂ ਪ੍ਰੀਿਖ਼ਆਵਾਂ ਸਿਰਫ਼ ਲਿਖਤੀ ਰੂਪ 'ਚ ਹੀ ਹੋਣਗੀਆਂ ਆਨਲਾਈਨ ਨਹੀਂ, ਇੱਥੋਂ ਤੱਕ ਕਿ ਪ੍ਰੀਖਿਆਵਾਂ ਕਰਵਾਉਣ ਦੀਆਂ ਤਰੀਕਾਂ ਸਬੰਧੀ ਸਲਾਹ ਮਸ਼ਵਰਾ ਜਾਰੀ ਹੈ | ...
ਨਵੀਂ ਦਿੱਲੀ, 2 ਦਸੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁੱਧਵਾਰ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਸਥਿਤੀ ਅਤੇ ਲੋਕ ਹਿੱਤ ਦੀਆਂ ਪਹਿਲਕਦਮੀਆਂ ਨੂੰ ਬਿਹਤਰ ਬਣਾਉਣ ਬਾਰੇ ਦੱਸਿਆ ਗਿਆ | ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ...
ਵਾਸ਼ਿੰਗਟਨ, 2 ਦਸੰਬਰ (ਏਜੰਸੀ)- ਅਮਰੀਕੀ ਕਾਂਗਰਸ ਕਮਿਸ਼ਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰੀਬ ਅੱਧੀ ਸਦੀ ਬਾਅਦ ਚੀਨ-ਭਾਰਤ ਸਰਹੱਦ 'ਤੇ ਭੜਕੇ ਖੂਨੀ ਟਕਰਾਅ ਲਈ ਚੀਨ ਸਰਕਾਰ ਵਲੋਂ ਗਲਵਾਨ ਵਾਦੀ ਦੀ ਘਟਨਾ ਲਈ ਜੂਨ 'ਚ ਯੋਜਨਾਬੰਦੀ ਕੀਤੀ ਗਈ ਸੀ, ਜਿਸ 'ਚ ਸੰਭਾਵਿਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX