ਬਰਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਰਾਹੀਂ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਜ਼ਮੀਨੀ ਪੱਧਰ 'ਤੇ ਪੁੱਜਦਾ ਯਕੀਨੀ ਬਣਾਇਆ ਜਾਵੇ | ਇਹ ਪ੍ਰਗਟਾਵਾ ਪ੍ਰਮੁੱਖ ਸਕੱਤਰ ਐੱਨ. ਆਰ. ਆਈ. ਮਾਮਲੇ ਅਤੇ ਪਸ਼ੂ ਪਾਲਣ ਵਿਭਾਗ ਸ੍ਰੀ ਕ੍ਰਿਪਾ ਸ਼ੰਕਰ ਸਰੋਜ ਵਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ | ਇਸ ਮੌਕੇ ਪ੍ਰਮੁੱਖ ਸਕੱਤਰ ਵਲੋਂ ਪਿੰਡਾਂ ਅਤੇ ਸ਼ਹਿਰਾਂ 'ਚ ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਆਦਿ ਮੁੱਢਲੀਆਂ ਸਹੂਲਤਾਂ ਤਰਜੀਹੀ ਆਧਾਰ 'ਤੇ ਸੌ ਫ਼ੀਸਦੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਪ੍ਰਮੁੱਖ ਸਕੱਤਰ ਨੇ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ | ਇਸ ਮੌਕੇ ਉਨ੍ਹਾਂ ਕੋਰੋਨਾ ਸੈਂਪਿਲੰਗ, ਸਿਹਤ ਵਿਭਾਗ ਦੇ ਫ਼ੀਲਡ ਕਾਰਜਾਂ, ਜ਼ਿਲ੍ਹੇ 'ਚ ਗਊਸ਼ਾਲਾਵਾਂ ਦੇ ਪ੍ਰਬੰਧਾਂ, ਪਰਾਲੀ ਦੇ ਪ੍ਰਬੰਧਨ, ਖੇਤੀ ਮਸ਼ੀਨਰੀ ਦੀ ਵੰਡ, ਸੜਕਾਂ ਦੇ ਨਿਰਮਾਣ, ਪਿੰਡਾਂ ਵਿਚ ਛੱਪੜਾਂ ਦੇ ਨਵੀਨੀਕਰਨ ਸਣੇ ਹੋਰ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਰੁਜ਼ਗਾਰ ਬਿਉਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਜ਼ਿਲ੍ਹੇ 'ਚ ਲਾਏ ਰੁਜ਼ਗਾਰ ਮੇਲਿਆਂ ਬਾਰੇ ਜਾਣਕਾਰੀ ਦਿੱਤੀ | ਐੱਸ. ਡੀ. ਐੱਮ. ਸ੍ਰੀ ਵਰਜੀਤ ਵਾਲੀਆ ਵਲੋਂ ਵੱਖ-ਵੱਖ ਨਗਰ ਕੌਾਸਲਾਂ 'ਚ ਸੈਲਫ ਹੈਲਪ ਗਰੁੱਪਾਂ ਰਾਹੀਂ ਬਣਾਏ ਜਾ ਰਹੇ ਬਾਂਸ ਦੇ ਟ੍ਰੀ ਗਾਰਡਾਂ ਦੀ ਪ੍ਰਕਿਰਿਆ ਬਾਰੇ ਦੱਸਿਆ, ਜਿਨ੍ਹਾਂ ਦੀ ਲਾਗਤ ਵੀ ਘੱਟ ਹੈ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 200 ਤੋਂ ਵੱਧ ਪਿਟਸ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਗਿੱਲੇ ਕੂੜੇ ਤੋਂ ਖਾਦ ਬਣਾਈ ਜਾ ਰਹੀ ਹੈ ਅਤੇ ਖਾਦ ਦੀ ਵੰਡ ਵੀ ਸ਼ੁਰੂ ਹੋ ਗਈ ਹੈ | ਇਸ ਮੌਕੇ ਪ੍ਰਮੁੱਖ ਸਕੱਤਰ ਨੇ ਸ਼ਹਿਰੀ ਸਥਾਨਕ ਇਕਾਈਆਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਡੀ.ਡੀ.ਪੀ.ਓ. ਸੰਜੀਵ ਸ਼ਰਮਾ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿਚ ਛੱਪੜਾਂ ਦਾ ਪੜ੍ਹਾਅਵਾਰ ਸੀਚੇਵਾਲ ਤੇ ਥਾਪਰ ਮਾਡਲ ਰਾਹੀਂ ਨਵੀਨੀਕਰਨ ਕੀਤਾ ਜਾ ਰਿਹਾ ਹੈ | ਇਸ ਮੌਕੇ ਸਹਾਇਕ ਕਮਿਸ਼ਨਰ ਅਸ਼ੋਕ ਕੁਮਾਰ, ਡੀ. ਆਈ. ਓ. ਨੀਰਜ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ, ਐੱਸ. ਐੱਮ. ਓ. ਤਪਿੰਦਰਜੋਤ ਕੌਸ਼ਲ, ਕਾਰਜਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ, ਸੁਨੀਤਾ ਸ਼ਰਮਾ, ਐੱਸ. ਡੀ. ਓ. ਰਜਿੰਦਰ ਗਰਗ ਆਦਿ ਹਾਜ਼ਰ ਸਨ |
ਬਰਨਾਲਾ, 2 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਾਸਲ ਬਰਨਾਲਾ ਵਲੋਂ ਕਾਰਜਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ ਦੀ ਅਗਵਾਈ 'ਚ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਵਿਰੁੱਧ ਸ਼ਹਿਰ 'ਚ ਚੈਕਿੰਗ ਕੀਤੀ ਗਈ | ਚੀਫ਼ ਸੈਨੇਟਰੀ ਇੰਸਪੈਕਟਰ ਬਿਸ਼ਨ ਦਾਸ ਨੇ ਦੱਸਿਆ ਕਿ ...
ਬਰਨਾਲਾ, 2 ਦਸੰਬਰ (ਧਰਮਪਾਲ ਸਿੰਘ)-ਬਠਿੰਡਾ ਟੀ-ਪੁਆਇੰਟ ਬਰਨਾਲਾ ਵਿਖੇ ਅੱਜ ਸਵੇਰੇ ਅਣਪਛਾਤੇ ਵਿਅਕਤੀ ਘਰ ਦੇ ਤਾਲੇ ਤੋੜ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਵਾਸੀ ...
ਤਪਾ ਮੰਡੀ, 2 ਦਸੰਬਰ (ਪ੍ਰਵੀਨ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਤਪਾ ਦਾ ਇਕ ਜਥਾ ਯੂਨੀਅਨ ਦੇ ਪ੍ਰਧਾਨ ਕਾਲਾ ਸਿੰਘ ਚੱਠਾ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਤਪਾ ਤੋਂ ਕਿਸਾਨ ...
ਬਰਨਾਲਾ, 2 ਦਸੰਬਰ (ਧਰਮਪਾਲ ਸਿੰਘ)-ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਦੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ 'ਤੇ ਖੱਟਰ ਸਰਕਾਰ ਵਲੋਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ...
ਬਰਨਾਲਾ, 2 ਦਸੰਬਰ (ਰਾਜ ਪਨੇਸਰ)-ਨਗਰ ਕੌਾਸਲ ਬਰਨਾਲਾ ਵਲੋਂ ਪੁਰਾਣਾ ਸਿਨੇਮਾ ਰੋਡ 'ਤੇ ਸਫ਼ਾਈ ਕਰਵਾ ਕੇ ਘਰਾਂ 'ਚੋਂ ਇਕੱਠੇ ਕੀਤੇ ਗਿੱਲੇ ਕੂੜੇ 'ਚੋਂ ਆਰਗੈਨਿਕ ਖਾਦ ਲੋਕਾਂ 'ਚ ਵੰਡੀ ਗਈ | ਇਸ ਸਬੰਧੀ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ...
ਤਪਾ ਮੰਡੀ, 2 ਦਸੰਬਰ (ਪ੍ਰਵੀਨ ਗਰਗ)-ਤਪਾ ਮੰਡੀ ਵਿਖੇ ਇਕ 72 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ | ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਲਗਪਗ ਇਕ ਹਫ਼ਤਾ ਪਹਿਲਾਂ ਇਕ 72 ਸਾਲਾ ਵਿਅਕਤੀ ...
ਟੱਲੇਵਾਲ, 2 ਦਸੰਬਰ (ਸੋਨੀ ਚੀਮਾ)-ਪੰਜਾਬ ਦੀਆਂ ਸਹਿਕਾਰੀ ਸਭਾਵਾਂ ਵਿਚ ਯੂਰੀਆ ਖਾਦ ਦੀ ਭਾਰੀ ਕਿੱਲਤ ਕਿਸਾਨਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਰਹੀ ਹੈ | ਜਿਸ ਕਰ ਕੇ ਅੱਜ ਅੱਕੇ ਕਿਸਾਨਾਂ ਅਤੇ ਔਰਤਾਂ ਨੇ ਪਿੰਡ ਭੋਤਨਾ ਦੀ ਸਹਿਕਾਰੀ ਸਭਾ ਦੇ ਗੇਟ ਅੱਗੇ ਯੂਰੀਆ ...
ਬਰਨਾਲਾ, 2 ਦਸੰਬਰ (ਧਰਮਪਾਲ ਸਿੰਘ)-ਖੁੱਡੀ ਰੋਡ 'ਤੇ ਬਾਈਪਾਸ ਨਜ਼ਦੀਕ ਨੇੜੇ ਸੂਏ ਦੇ ਪੁਲ ਕੋਲ ਇਕ ਵਿਅਕਤੀ ਵਲੋਂ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗਲ 'ਤੇ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਦਰ ਦੇ ਐਸ.ਐਚ.ਓ. ਬਲਜੀਤ ...
ਅਵਤਾਰ ਸਿੰਘ ਅਣਖੀ
98762-01118
ਮਹਿਲ ਕਲਾਂ-ਲੁਧਿਆਣਾ-ਬਠਿੰਡਾ ਮੁੱਖ ਮਾਰਗ ਤੋਂ 2 ਕਿੱਲੋਮੀਟਰ ਹਟਵੇਂ ਪਿੰਡ ਗੰਗੋਹਰ ਨੂੰ ਸੰਧੂ ਗੋਤ ਦੇ ਪੁਰਖਿਆਂ ਨੇ ਟਿੱਬਾ ਅਤੇ ਮਾਹਮਦਪੁਰ ਤੋਂ ਆ ਕੇ ਵਸਾਇਆ ਸੀ | ਸ਼ੁਰੂਆਤੀ ਸਮੇਂ ਤੋਂ ਲੈ ਕੇ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ...
ਲਹਿਰਾਗਾਗਾ, 2 ਦਸੰਬਰ (ਸੂਰਜ ਭਾਨ ਗੋਇਲ)- ਸਿਹਤ ਵਿਭਾਗ ਦੀ ਟੀਮ ਨੇ ਸਥਾਨਕ ਸ਼ਹਿਰ ਦੀਆਂ ਕਰਿਆਨਾ ਦੁਕਾਨਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਵੱਖ-ਵੱਖ ਨਮੂਨੇ ਲਏ | ਸਿਹਤ ਵਿਭਾਗ ਟੀਮ ਦੀ ਭਿਣਕ ਲੱਗਦਿਆਂ ਕੁਝ ਹੀ ਸਮੇਂ 'ਚ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ | ...
ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ)- ਕਿਸਾਨੀ ਸੰਘਰਸ਼ ਦੇ ਹੱਕ 'ਚ ਅਤੇ ਦਿੱਲੀ ਚੱਲੋਂ ਅੰਦੋਲਨ ਦੌਰਾਨ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਢਾਹੇ ਜ਼ੁਲਮਾਂ ਖ਼ਿਲਾਫ਼ 3 ਦਸੰਬਰ ਨੂੰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸੰਗਰੂਰ ਦੀ ਅਗਵਾਈ 'ਚ ਮਸ਼ਾਲ ...
ਮੂਣਕ, 2 ਦਸੰਬਰ (ਭਾਰਦਵਾਜ, ਸਿੰਗਲਾ)-ਬੀਤੀ ਸ਼ਾਮ ਹਮੀਰਗੜ੍ਹ ਡੁਡੀਆਂ ਰੋਡ 'ਤੇ ਇਕ ਰਾਈਸ ਸ਼ੈਲਰ ਮਾਲਕ ਦੀ ਕਾਰ ਅਤੇ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਹਮਲਾ ਕਰਨ ਦੀ ਵਾਰਦਾਤ ਹੋਣ ਨਾਲ ਸ਼ਹਿਰ ਤੇ ਇਲਾਕਾ ਵਾਸੀਆਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਨਰੇਸ਼ ਕੁਮਾਰ ...
ਸੰਗਰੂਰ, 2 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਆ ਰਹੀ ਗਿਰਾਵਟ ਨੰੂ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਹਾਲਾਤ ਏਦਾਂ ਦੇ ਰਹੇ ਤਾਂ ਆਉਣ ਵਾਲੇ ਕੁਝ ਦਿਨਾਂ ਵਿਚ ਜ਼ਿਲ੍ਹੇ 'ਚੋਂ ਕੋਰੋਨਾ ਦੀ ਸਮਾਪਤੀ ...
ਨਦਾਮਪੁਰ, ਚੰਨੋਂ, 2 ਦਸੰਬਰ (ਹਰਜੀਤ ਸਿੰਘ ਨਿਰਮਾਣ)-ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ 'ਚ ਲੱਖਾਂ ਦੀ ਗਿਣਤੀ 'ਚ ਕਿਸਾਨਾਂ ਵਲੋਂ ਦਿੱਲੀ 'ਚ ਮੋਰਚੇ ਲਗਾਉਣ ...
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ) - ਕੇਂਦਰ ਸਰਕਾਰ ਵਲੋਂ ਧੱਕੇ ਨਾਲ ਲਾਗੂ ਕੀਤੇ 3 ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨ ਆਗੂ ਜਗਦੀਸ਼ ਸਿੰਘ ਚੌਾਦਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਕਾਦੀਆਂ 'ਤੇ ਭੁਪਿੰਦਰ ਸਿੰਘ ...
ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ) - ਖੇਤੀ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਜਿੱਥੇ ਜ਼ਿਲ੍ਹਾ ਸੰਗਰੂਰ ਦੇ ਹਜ਼ਾਰਾਂ ਕਿਸਾਨ ਦਿੱਲੀ ਮੋਰਚੇ ਡਟੇ ਹੋਏ ਹਨ ਉੱਥੇ ਜ਼ਿਲ੍ਹੇ 'ਚ ਵੱਡੀ ਗਿਣਤੀ ਕਿਸਾਨ ਰੇਲਵੇ ਸਟੇਸ਼ਨ ਸੰਗਰੂਰ ਸਮੇਤ ਵੱਖ ਟੋਲ ਪਲਾਜਿਆਂ, ਰਿਲਾਇੰਸ ...
ਸੁਨਾਮ ਊਧਮ ਸਿੰਘ ਵਾਲਾ, 2 ਦਸੰਬਰ (ਧਾਲੀਵਾਲ, ਭੁੱਲਰ)-ਨੇੜ ਭਵਿੱਖ ਵਿਚ ਹੋਣ ਵਾਲੀਆਂ ਸੰਭਾਵਿਤ ਨਗਰ ਕੌਾਸਲ ਚੋਣਾਂ ਨੂੰ ਲੇ ਕੇ ਸੁਨਾਮ ਸ਼ਹਿਰ ਵਿਚ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਕਮਰਕੱਸੇ ਕੱਸਣੇ ਸ਼ੁਰੂ ਕਰ ਦਿੱਤੇ ਗਏ ਹਨ | ਕਾਂਗਰਸ ਪਾਰਟੀ ਵਲੋਂ ...
ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ)-ਪਹਿਲਾਂ ਕੋਰੋਨਾ ਮਹਾਂਮਾਰੀ ਅਤੇ ਫਿਰ ਕਿਸਾਨ ਅੰਦੋਲਨ ਦੇ ਕਾਰਨ ਸੰਗਰੂਰ ਰੇਲਵੇ ਸਟੇਸ਼ਨ 'ਤੇ ਪਹੁੰਚਣ ਵਾਲੀਆਂ ਜ਼ਿਆਦਾਤਰ ਰੇਲ ਗੱਡੀਆਂ ਫ਼ਿਲਹਾਲ ਰੱਦ ਹੀ ਹਨ | ਬੇਸ਼ੱਕ ਦੇਸ਼ ਦੇ ਕਈ ਰੇਲਵੇ ਰੂਟਾਂ 'ਤੇ ਕਈ ਗੱਡੀਆਂ ਚਲਾ ...
ਸ਼ੇਰਪੁਰ, 2 ਦਸੰਬਰ (ਦਰਸਨ ਸਿੰਘ ਖੇੜੀ)-ਪਿੰਡ ਖੇੜੀ ਕਲਾਂ ਵਿਖੇ ਇੱਕ ਕਿਸਾਨ ਦੇ ਤੂੜੀ ਵਾਲੇ ਕਮਰੇ ਨੂੰ ਅੱਗ ਲੱਗਣ ਕਾਰਨ ਮਾਲੀ ਨੁਕਸਾਨ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਮਲਕੀਤ ਸਿੰਘ ਦੇ ਤੂੜੀ ਵਾਲੇ ਕਮਰੇ ਜਿਸ ਵਿਚ ਤੂੜੀ, ਬਾਲਣ, ਦਾਣਾ ਅਤੇ ...
ਚੀਮਾ ਮੰਡੀ, 2 ਦਸੰਬਰ (ਜਸਵਿੰਦਰ ਸਿੰਘ ਸ਼ੇਰੋਂ)-ਸਥਾਨਕ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੈਟਰੋਲ ਪੰਪ ਮੈਸ. ਬਰਿਜ ਲਾਲ ਮਦਨ ਲਾਲ ਨੇ ਸਰਵੋ ਲਿਉਬ ਦੀ ਵਿਕਰੀ ਵਿਚ ਪਟਿਆਲਾ ਤੇ ਸੰਗਰੂਰ ਜ਼ਿਲਿਆਂ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ¢ ਇਸ ਸਬੰਧੀ ਫਰਮ ਦੇ ਐਮ ਡੀ ਮਹਿੰਦਰ ...
ਚੀਮਾ ਮੰਡੀ, 2 ਦਸੰਬਰ (ਦਲਜੀਤ ਸਿੰਘ ਮੱਕੜ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾਂ ਵਿਖੇ ਪਿੰ੍ਰ. ਬੰਧਨਾਂ ਦੀ ਅਗਵਾਈ ਹੇਠ 200 ਫੁੱਟ ਟਰੈਕ, ਬਾਸਕਟਬਾਲ ਗਰਾਉਂਡ ਅਤੇ ਇੱਕ ਕਮਰੇ ਦਾ ਉਦਘਾਟਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ ਅਤੇ ਪੰਜਾਬ ਟੀਚਰ ਯੂਨੀਅਨ ...
ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ)-ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 14 ਅਤੇ 15 ਦਸੰਬਰ ਨੂੰ ਦੋ ਦਿਨਾਂ ਕਲਾ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪੁੱਜਣ ਵਾਲੇ ਵੱਖ-ਵੱਖ ਚਿੱਤਰਕਾਰਾਂ ਵਲੋਂ ਕਲਾ ਕ੍ਰਿਤਿਆ ...
ਧਨੌਲਾ, 2 ਦਸੰਬਰ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਉੱਘੀ ਗਾਇਕਾ ਅਨਮੋਲ ਗਗਨ ਮਾਨ ਨੇ ਜਨਕ ਰਾਜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ | ਬਲਾਕ ...
ਮਹਿਲ ਕਲਾਂ, 2 ਦਸੰਬਰ (ਅਵਤਾਰ ਸਿੰਘ ਅਣਖੀ)-ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿਖੇ ਸੰਘਰਸ਼ ਕਰਦੇ ਕਿਸਾਨਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਪੱਖੋਂ ਸਹਿਯੋਗ ਕਰ ਰਹੀ ਹੈ | ਇਹ ਪ੍ਰਗਟਾਵਾ ਬੀਬੀ ਹਰਚੰਦ ਕੌਰ ਘਨੌਰੀ ਨੇ ਅੱਜ ਵੱਖ-ਵੱਖ ਪਿੰਡਾਂ 'ਚ ਪੰਚਾਇਤਾਂ ...
ਮਹਿਲ ਕਲਾਂ, 2 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਲੋਂ ਸਕੂਲ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਪਿਛਲੇ ਸਮੇਂ ਤੋਂ ਵਿੱਦਿਅਕ ਅਤੇ ਧਾਰਮਿਕ ਸਮਾਗਮ ਵਿਚ ਅਹਿਮ ਯੋਗਦਾਨ ਪਾਉਣ ਵਾਲੇ ...
ਬਰਨਾਲਾ, 2 ਦਸੰਬਰ (ਅਸ਼ੋਕ ਭਾਰਤੀ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਤੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਬਰਨਾਲਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਰਾਹੀਂ ...
ਮਹਿਲ ਕਲਾਂ, 2 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਪੰਜਾਬ ਸਟੇਟ ਪਾਵਰਕਾਮ ਸਬ-ਡਵੀਜ਼ਨ ਮਹਿਲ ਕਲਾਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਲਾਈਨਮੈਨ ਬਿੱਕਰ ਸਿੰਘ ਖਿਆਲੀ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਪਾਰਟੀ ਦੌਰਾਨ ਕਮੇਟੀ ਦੀ ਅਗਵਾਈ ਹੇਠ ਵਿਸ਼ਾਲ ...
ਬਰਨਾਲਾ, 2 ਦਸੰਬਰ (ਅਸ਼ੋਕ ਭਾਰਤੀ)-ਇੰਸਪੈਕਟਰ ਦਰਸ਼ਨ ਸਿੰਘ ਧਾਲੀਵਾਲ ਪਿੰਡ ਧੌਲਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪ੍ਰਗਟਸਰ ਸਾਹਿਬ ਹੰਡਿਆਇਆ ਰੋਡ ਬਰਨਾਲਾ ਵਿਖੇ ਹੋਇਆ | ਸਵ: ਦਰਸ਼ਨ ਸਿੰਘ ਧੌਲਾ ਨੂੰ ...
ਧਨੌਲਾ, 2 ਦਸੰਬਰ (ਚੰਗਾਲ, ਜਤਿੰਦਰ ਸਿੰਘ ਧਨੌਲਾ)-ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਕਿਸਾਨ ਭਰਾਵਾਂ ਦੇ ਟਰੈਕਟਰਾਂ ਦੀ ਰਿਪੇਅਰ ਅਤੇ ਪੈਂਚਰ ਲਗਾਉਣ ਦੀ ਮੁਫ਼ਤ ਸੇਵਾ ਕਰਨ ਦੇ ਕਾਫ਼ਲੇ 'ਚ ਸ਼ਾਮਿਲ ਧਨੌਲਾ ਦੇ ਜਨਕ ਰਾਜ ਦੀ ਹੋਈ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX