ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਕਿਸਾਨਾਂ ਵਲੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਦਿੱਲੀ ਘਿਰਾਓ ਦੇ ਬਾਵਜੂਦ ਵੀ ਅਜੇ ਤੱਕ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਾ ਲੈਣ ਕਾਰਨ ਲੋਕ ਨੁਮਾਇੰਦੇ ਵੀ ਹੌਲੀ-ਹੌਲੀ ਕਿਸਾਨਾਂ ਦੇ ਹੱਕ ਵਿੱਚ ਨਿਤਰਣ ਲੱਗੇ ਹਨ | ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੰਬਰ 5 ਦੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਨੀਤਾ ਰਾਣੀ ਝੋਰੜ ਨੇ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਜ਼ੋ ਆਪਣਾ ਅਸਤੀਫਾ ਡਿਪਟੀ ਕਮਿਸ਼ਨਰ ਨੂੰ ਸੌਾਪ ਦਿੱਤਾ | ਇਸ ਦੌਰਾਨ ਸੁਨੀਤਾ ਰਾਣੀ ਝੋਰੜ ਨੇ ਆਖਿਆ ਕਿ ਇੰਨੀ ਸਰਦੀ ਦੇ ਬਾਵਜੂਦ ਵੀ ਸਾਡੇ ਬਜ਼ੁਰਗ ਕਿਸਾਨ, ਭੈਣਾਂ, ਭਰਾ, ਬੱਚੇ ਦਿੱਲੀ ਵਿਖੇ ਲੱਖਾਂ ਦੀ ਗਿਣਤੀ ਵਿੱਚ ਖੇਤੀਬਾੜੀ ਨੂੰ ਬਚਾਉਣ ਲਈ ਧਰਨਾ ਦੇ ਰਹੇ ਹਨ ਪਰ ਕੇਦਰ ਸਰਕਾਰ ਉੱਪਰ ਇਸਦਾ ਕੋਈ ਅਸਰ ਨਹੀ ਹੋ ਰਿਹਾ ਜੋ ਅਤਿ ਨਿੰਦਣਯੋਗ ਹੈ | ਉਨ੍ਹਾਂ ਆਖਿਆ ਕਿ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰੇਗੀ | ਕਿਸਾਨ ਨੇਤਾ ਸਵਰਨ ਸਿੰਘ ਵਿਰਕ ਨੇ ਸੁਨੀਤਾ ਝੋਰੜ ਦੇ ਅਸਤੀਫ਼ੇ ਦਾ ਸਵਾਗਤ ਕਰਦਿਆ ਇਸਨੂੰ ਲੋਕ ਲਹਿਰ ਦੀ ਜਿੱਤ ਕਰਾਰ ਦਿੱਤਾ | ਇਸ ਮੌਕੇ ਕਾਮਰੇਡ ਬਲਰਾਜ ਸਿੰਘ ਵਣੀ, ਕੰਵਲਪਾਲ ਬਾਹੀਆ, ਅਜੇ ਸਿੰਘ ਬਚੇਰ, ਹੇਤ ਰਾਮ, ਰਾਜ ਕੁਮਾਰ, ਕੇਡੀ ਝੋਰੜ, ਸੰਦੀਪ ਵਣੀ, ਰਾਹੁਲ ਮੱਮੜ, ਓਮ ਪ੍ਰਕਾਸ਼ ਕੇਹਰਵਾਲਾ, ਸੁਨੀਲ ਮੱਤੂਵਾਲਾ, ਵਿਜੇ ਕੇਹਰਵਾਲਾ, ਰਾਜੀਵ ਬਾਹੀਆ, ਅਨਿਲ ਸਾਦੇਵਾਲਾ ਸਹਿਤ ਅਨੇਕ ਲੋਕ ਮੌਜੂਦ ਸਨ |
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)- ਖੇਤੀ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਬਹੁਜਨ ਸਮਾਜ ਪਾਰਟੀ ਵਲੋਂ ਸਿਰਸਾ ਦੇ ਮਿੰਨੀ ਸਕੱਤਰੇਤ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਬਸਪਾ ਦੀ ਸਿਰਸਾ ਇਕਾਈ ਵਲੋਂ ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)- ਸੀਆਈਏ ਕਾਲਾਂਵਾਲੀ ਪੁਲੀਸ ਦੀ ਟੀਮ ਨੇ ਗਸ਼ਤ ਅਤੇ ਜਾਂਚ ਦੌਰਾਨ ਕਾਰਵਾਈ ਕਰਦੇ ਹੋਏ ਪਿੰਡ ਸੁਖਚੈਨ ਖੇਤਰ ਤੋਂ ਇਕ ਨੌਜਵਾਨ ਨੂੰ 2 ਕਿੱਲੋਗ੍ਰਾਮ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੀਆਈਏ ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)-ਕੋਰੋਨਾ ਨਾਲ ਅੱਜ ਮੰਡੀ ਕਾਲਾਂਵਾਲੀ 'ਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਅਤੇ ਅੱਜ ਮੰਡੀ 'ਚ 6 ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਮਿਲੇ ਹਨ | ਚੇਤੇ ਰਹੇ ਕਿ ਹੁਣ ਤੱਕ ਕਾਲਾਂਵਾਲੀ 'ਚ ਲਗਭਗ ਇੱਕ ਦਰਜਨ ਦੇ ਕਰੀਬ ਲੋਕਾਂ ਦੀ ਮੌਤ ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)-ਵਿਸ਼ਵ ਏਡਸ ਦਿਵਸ ਮੌਕੇ ਸਿਵਲ ਹਸਪਤਾਲ ਸਿਰਸਾ ਵਿੱਚ ਇਕ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ ਵਿੱਚ ਡੀਟੀਓ ਡਾ. ਰੋਹਤਾਸ਼ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉੱਤੇ ਡਾ. ਰੋਹਤਾਸ਼ ਵਰਮਾ ਨੇ ਲੋਕਾਂ ਨੂੰ ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)- ਸਿਰਸਾ ਦੀ ਸੀ.ਆਈ.ਏ ਪੁਲੀਸ ਨੇ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੀ ਆਟੋ ਮਾਰਕੀਟ ਖੇਤਰ 'ਚੋਂ ਚੋਰੀ ਦੀ ਗੱਡੀ 'ਤੇ ਹਾਦਸਾਗ੍ਰਸਤ ਹੋਈਆਂ ਗੱਡੀਆਂ ਦੇ ਚੇਸੀ ਅਤੇ ਇੰਜਨ ਨੰਬਰ ਲਾਉਣ ਵਾਲੇ ਇਕ ਗਰੋਹ ਦਾ ...
ਨਰਾਇਣਗੜ੍ਹ, 2 ਦਸੰਬਰ (ਪੀ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੋਟੇ-ਛੋਟੇ ਬੱਚਿਆਂ ਦੇ ਗੁਰਬਾਣੀ, ਕਵਿਤਾ ਉੱਚਾਰਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਲਗਭਗ 50 ਬੱਚਿਆਂ ਨੇ ਹਿੱਸਾ ਲਿਆ | ਬੱਚਿਆਂ ਨੇ ਜਿਥੇ ਸ੍ਰੀ ਗੁਰੂ ਨਾਨਕ ...
ਸ਼ਾਹਬਾਦ ਮਾਰਕੰਡਾ, 2 ਦਸੰਬਰ (ਅਵਤਾਰ ਸਿੰਘ)- ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੀਤੀ ਰਾਤ ਗੁਰੂ ਘਰ ਦੇ ਸ਼ਰਧਾਲੂ ਕਰਤਾਰ ਸਿੰਘ ਕੱਕੜ ਵਲੋਂ ਸਾਧ ਸੰਗਤ ਦੇ ਸਹਿਯੋਗ ਨਾਲ ਲਾਡਵਾ ਰੋਡ ਸਥਿਤ ਆਪਣੇ ਨਿਵਾਸ ਸਥਾਨ ਵਿਖੇ ਬੜੇ ਪਿਆਰ ਅਤੇ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਸ਼ਹਿਰ ਦੇ ਮੁੱਖ ਬਜ਼ਾਰ ਵਿਚ ਸਥਿਤ ਮਠਾੜੂ ਮਾਰਕੀਟ ਵਿਖੇ ਇੱਕ ਬਿਸਤਰ ਭੰਡਾਰ ਦੀ ਦੁਕਾਨ ਵਿੱਚ ਅੱਗ ਲਾਉਣ ਵਾਲੇ ਨੌਜਵਾਨ ਨੂੰ ਪੁਲੀਸ ਨੇ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਦਿੰਦਿਆ ਥਾਣਾ ਇੰਚਾਰਜ ਰਾਧੇਸ਼ਿਆਮ ਸ਼ਰਮਾ ਨੇ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਪਿੰਡ ਕਰਮਸ਼ਾਨਾ ਦੇ ਕੋਲ ਅੱਜ ਇਕ ਨੌਜਵਾਨ ਮੋਟਰ ਸਾਈਕਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਂਫਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸ਼ੁਭਮ ਪੁੱਤਰ ਸਰਵਨ ਕੁਮਾਰ ਮੋਟਰਸਾਈਕਲ 'ਤੇ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਇਥੋਂ ਦੇ ਪਿੰਡ ਪੋਹੜਕਾ ਦੇ ਕੋਲ ਪੁਲਿਸ ਨੇ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਇੰਦਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੋਹੜਕਾ ਦੇ ਰੂਪ ਵਿੱਚ ਹੋਈ ਹੈ | ਜਾਣਕਾਰੀ ...
ਏਲਨਾਬਾਦ, 2 ਦਸੰਬਰ (ਜਗਤਾਰ ਸਮਾਲਸਰ)- ਪਿੰਡ ਤਲਵਾੜਾ ਖੁਰਦ ਦੇ ਬੱਸ ਸਟੈਂਡ ਤੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਐਡਵੋਕੇਟ ਜਰਨੈਲ ਸਿੰਘ ਬਰਾੜ ਦੀ ਭੁੱਖ ਹੜਤਾਲ ਅੱਜ 13ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ | ਅੱਜ 13 ਦਿਨ ਬਾਅਦ ਨਾਗਰਿਕ ਹਸਪਤਾਲ ਦੇ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜਸਵਿੰਦਰ ਸਿੰਘ ਮਲਸੀਆਂ ਨੇ ਗੁ. ਮਜਨੂੰ ਟਿੱਲਾ ਦੇ ਹਰਜੀਤ ਸਿੰਘ ਨਾਂਅ ਦੇ ਕਮੇਟੀ ਮੁਲਾਜਮ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ | ਮਲਸੀਆਂ ਨੇ ਦੱਸਿਆ ਕਿ ਬੀਤੇ ...
ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਦਿਨਾਂ ਤੋਂ ਸੜਕ 'ਤੇ ਪ੍ਰਦਰਸ਼ਨ ਕਰ ਰਿਹਾ ਦੇਸ਼ ਦੇ 'ਅੰਨਦਾਤਾ' ਦੀ ਗੱਲ ਗੰਭੀਰਤਾ ਨਾਲ ਸੁਣ ਕੇ ਤੁਰੰਤ ਉਸ ਦਾ ਯੋਗ ਹੱਲ ਕਢਿਆ ਜਾਣਾ ਚਾਹੀਦਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ...
ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)-ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਉਨ੍ਹਾਂ ਦੀ ਵੱਡੀ ਭੁੱਲ ਸੀ, ਹੁਣ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਮੈਂ ਦੁਬਾਰਾ ਆਮ ਆਦਮੀ ਪਾਰਟੀ ਵਿਚ ਵਾਪਸ ਆ ਰਿਹਾ ਹਾਂ | ਉਨ੍ਹਾਂ ...
ਨਵੀਂ ਦਿੱਲੀ, 2 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਮੁੜ 'ਆਪ' 'ਚ ਸ਼ਾਮਿਲ ਹੋ ਗਏ ਹਨ | ਜ਼ਿਕਰਯੋਗ ਹੈ ਕਿ ਵਿਧਾਇਕ ਸੰਦੋਆ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਵਿਚ ਚਲੇ ਗਏ ਸਨ, ਜਿਸ ...
ਨਡਾਲਾ, 2 ਦਸੰਬਰ (ਮਾਨ)-ਏਕ ਨੂਰ ਅਵੇਰਨੈੱਸ ਐਾਡ ਵੈੱਲਫੇਅਰ ਸੁਸਾਇਟੀ ਨਡਾਲਾ ਵੀ ਕਿਸਾਨੀ ਹਮਾਇਤ 'ਤੇ ਉੱਤਰ ਆਈ ਹੈ | ਖੇਤੀ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਨੂੰ ਘੇਰਾ ਪਾ ਕੇ ਬੈਠੇ ਸਮੁੱਚੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਹਮਾਇਤ ਵਿਚ ਅੱਜ ...
ਨਵੀਂ ਦਿੱਲੀ 2 ਦਸੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਚੋਣਵੀਂ ਥਾਂ 'ਤੇ ਚਾਹ-ਲੰਗਰ ਦੇ ਪ੍ਰਬੰਧ ਦੀ ਸੇਵਾ ਪਿਛਲੇ 5 ਦਿਨਾਂ ਤੋਂ ਨਿਭਾਈ ਜਾ ਰਹੀ ਹੈ | ਕਾਰਸੇਵਾ ...
ਨਵੀਂ ਦਿੱਲੀ, 2 ਦਸੰਬਰ (ਅ.ਬ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਸਫਲਤਾ ਵਾਸਤੇ ਇੱਥੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਵਿਸ਼ੇਸ਼ ਅਰਦਾਸ ਸਮਾਗਮ ਕੀਤੇ | ਕਮੇਟੀ ਦੇ ਪ੍ਰਧਾਨ ...
ਕਪੂਰਥਲਾ, 2 ਦਸੰਬਰ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਸਬੰਧੀ 18 ਮਰੀਜ਼ ਸਾਹਮਣੇ ਆਏ ਹਨ, ਜਦਕਿ 992 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ | ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਵਿਚ ਭੁਲੱਥ, ਮਾਡਲ ਟਾਊਨ ਫਗਵਾੜਾ, ਪਿੰਡ ਗਾਜੀ ਗੁਡਾਣਾ, ਪ੍ਰੀਤ ਨਗਰ ਕਪੂਰਥਲਾ, ਸਰਕੁਲਰ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-73ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 5 ਦਸੰਬਰ ਨੂੰ ਵਰਚੂਅਲ ਰੂਪ 'ਚ ਕੀਤਾ ਜਾਵੇਗਾ | ਇਸ ਦਾ ਮੁੱਖ ਵਿਸ਼ਾ ਸਥਿਰਤਾ ਤੇ ਅਧਾਰਿਤ ਗੀਤ, ਵਿਚਾਰ, ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ | ਇਸ ਦਿਨ ਮਾਤਾ ਸੁਦਿਕਸ਼ਾ ਮਾਨਵਤਾ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ-ਯੂ.ਪੀ. ਬਾਰਡਰ 'ਤੇ ਕਿਸਾਨਾਂ ਤੇ ਪੁਲਿਸ ਦੀ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਪ੍ਰਤੀ ਆਪਸੀ ਝੜਪ ਵੀ ਹੋ ਰਹੀ ਹੈ, ਕਿਉਂਕਿ ਕਿਸਾਨ ਦਿੱਲੀ ਦੇ ਜੰਤਰ-ਮੰਤਰ 'ਤੇ ਜਾ ਕੇ ਪ੍ਰਦਰਸ਼ਨ ਕਰਨ ਲਈ ਮੰਗ ਕਰ ਰਹੇ ਹਨ | ਅਜਿਹੀ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਅੰਦੋਲਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਤੋਂ ਥੋੜ੍ਹਾ ਵੀ ਪਿੱਛੇ ਨਹੀਂ ਹਟਣ ਨੂੰ ਤਿਆਰ ਨਹੀਂ ਹਨ ਅਤੇ ਇਹ ਠੰਢ 'ਚ ਸੜਕਾਂ 'ਤੇ ਬੈਠੇ ਹਨ | ਇਸ ਕਰਕੇ ਜਿੰਨੀ ਦੇਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ...
ਨਵੀਂ ਦਿੱਲੀ 2 ਦਸੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬੀਆਂ ਨਾਲ ਧੋਖਾ ਕਰਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਦਤ ਦਾ ਹਿੱਸਾ ਹੈ ਜਿਸ ਤੋਂ ਉਹ ਬਾਜ ਨਹੀਂ ਆ ਸਕਦੇ | ਕੇਜਰੀਵਾਲ ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)-ਖੇਤਰ ਦੇ ਪਿੰਡਾਂ ਵਿੱਚੋਂ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਜਥੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਅੱਜ ਪਿੰਡ ਚੋਰਮਾਰ ਖੇੜਾ ਵਿੱਚੋਂ ਕਿਸਾਨਾਂ ਦਾ ਚੌਥਾ ਜਥਾ ਰਵਾਨਾ ਹੋਇਆ ਹੈ | ਪਿੰਡ ਚੋਰਮਾਰ ਦੇ ਕਿਸਾਨ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅਜਿਹੇ ਵੀ ਮਰੀਜ਼ ਹਨ, ਜੋ ਕਿ ਪਹਿਲਾਂ ਕੋਰੋਨਾ ਦੇ ਮਰੀਜ਼ ਸਨ ਪਰ ਠੀਕ ਹੋਣ ਤੋਂ ਬਾਅਦ ਹੁਣ ਫਿਰ ਦੁਬਾਰਾ ਉਨ੍ਹਾਂ ਨੂੰ ਕੋਰੋਨਾ ਹੋ ਰਿਹਾ ਹੈ | ਦਿੱਲੀ ਦੇ ਗੰਗਾਰਾਮ ਹਸਪਤਾਲ 'ਚ ਅਜਿਹੇ ਦੋ ਮਰੀਜ਼ ਆਏ ਹਨ, ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)- ਕੇਂਦਰ ਸਰਕਾਰ ਵਲੋਂ ਲੱਖਾਂ ਕਿਸਾਨਾਂ ਦੇ ਦਿੱਲੀ ਘਿਰਾਓ ਦੇ ਬਾਵਜੂਦ ਹਾਲੇ ਤੱਕ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਅਤੇ ਬਿਜਲੀ ਬਿਲ-2020 ਨੂੰ ਵਾਪਸ ਨਾ ਲੈਣ ਦੇ ਮਾਮਲੇ ਵਿਚ ਆਪਣਾ ਅੜੀਅਲ ਰਵੱਈਆ ਅਪਨਾਉਣ ਦੇ ਵਿਰੋਧ ਵਿੱਚ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਨਾਨਕਸਰ ਆਸ਼ਰਮ ਸੁਸਾਇਟੀ ਦਿੱਲੀ ਵਲੋਂ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਗਏ, ਜਿਸ ਦਾ ਮੁੱਖ ਤੌਰ 'ਤੇ ਉਦੇਸ਼ ਗੁਰੂ ਨਾਨਕ ਦੇਵ ਜੀ ਦੀਆਂ ...
ਨਵੀਂ ਦਿੱਲੀ, 2 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਸੀਮਾਵਾਂ 'ਤੇ ਕਿਸਾਨਾਂ ਦਾ ਅੰਦੋਲਨ ਪੂਰੇ ਉਤਸ਼ਾਹ ਤੇ ਜੋਸ਼ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਅਸਰ ਹੁਣ ਰਿਟੇਲ ਬਾਜ਼ਾਰ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ | ਦਿੱਲੀ ਵਿਚ ਬਾਹਰ ਤੋਂ ਆਉਣ ਵਾਲੇ ਸਾਮਾਨ ਤੇ ...
ਚੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਲੁੱਟੇ ਹੋਏ ਮੋਬਾਈਲ ਫ਼ੋਨ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇ ਦੇ ਇੰਚਾਰਜ ਇੰਸਪੈਕਟਰ ਸੁਲੱਖਣ ਸਿੰਘ ਬਾਜਵਾ ਨੇ ਦੱਸਿਆ ਕਿ ...
ਚੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਸਰਕਾਰੀ ਹੁਕਮਾਂ ਦੇ ਮੱਦੇਨਜ਼ਰ ਫਿਰ ਤੋਂ ਲਗਾਏ ਜਾ ਰਹੇ ਕਰਫ਼ਿਊ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਲਈ ਥਾਣਾ ਰਾਮਾਮੰਡੀ ਦੇ ਮੁਖੀ ਇੰਸਪੈਕਟਰ ਸੁਲੱਖਣ ਸਿੰਘ ਬਾਜਵਾ ਵਲੋਂ ਸਮੇਤ ਪੁਲਿਸ ਪਾਰਟੀ ਉਕਤ ਥਾਣੇ ਅਧੀਨ ...
ਜਲੰਧਰ, 2 ਦਸੰਬਰ (ਰਣਜੀਤ ਸਿੰਘ ਸੋਢੀ)- ਵਿੱਦਿਆ ਦੇ ਖੇਤਰ ਦੀ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਦੇ ਮੁਖੀ ਪ੍ਰੋ. ਸੰਤੋਖ ਸਿੰਘ 23 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਸੇਵਾ ਮੁਕਤ ਹੋਏ | ਪਿ੍ੰਸੀਪਲ ਡਾ. ਗੁਰਪਿੰਦਰ ...
ਚੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ 'ਚ ਸਥਿ ਗੁ: ਪਾਤਸ਼ਾਹੀ ਛੇਵੀਂ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...
ਜਲੰਧਰ, 2 ਦਸੰਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਦਾਨਸ਼ਮੰਦਾਂ ਵੱਡਾ ਬਾਜ਼ਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ...
ਸਿਰਸਾ, 2 ਦਸੰਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਆੜ੍ਹਤੀ ਐਸੋਸੀਏਸ਼ਨ, ਕੱਚਾ ਆੜ੍ਹਤੀ ਐਸੋਸੀਏਸ਼ਨ, ਨਿਊ ਆੜ੍ਹਤੀ ਐਸੋਸੀਏਸ਼ਨ, ਪੈਸਟੀਸਾਇਡਜ ਡੀਲਰ ਯੂਨੀਅਨ, ਮੁਨੀਮ ਯੂਨੀਅਨ ਤੇ ਮਜ਼ਦੂਰ ਯੂਨੀਅਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ...
ਕਰਨਾਲ, 2 ਦਸੰਬਰ (ਗੁਰਮੀਤ ਸਿੰਘ ਸੱਗੂ)- ਪਿੰਡ ਕਾਛਵਾ ਵਿਖੇ ਇਕ ਰਾਜ ਮਿਸਤਰੀ ਪ੍ਰਵਾਸੀ ਵਲੋਂ ਭੇਦਭਰੀ ਹਾਲਤ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਪੋਸਟਮਾਰਟਮ ...
ਕਰਨਾਲ, 2 ਦਸੰਬਰ (ਗੁਰਮੀਤ ਸਿੰਘ ਸੱਗੂ)- ਪਿੰਡ ਸਟੌਾਡੀ ਵਿਖੇ ਇਕ ਪੋਲਟਰੀ ਫਾਰਮ 'ਤੇ ਕੰਮ ਕਰਕੇ ਮਜ਼ਦੂਰ ਦੀ ਪਤਨੀ ਨੇ ਪਤੀ ਵਲੋਂ ਮੋਬਾਈਲ ਸਿੰਮ ਨਾ ਲਿਆ ਕੇ ਦਿੱਤੇ ਜਾਣ ਕਾਰਨ ਫਾਹਾ ਲਗਾ ਲਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਰਾਮਪਾਲ ਪਿੰਡ ...
ਕਰਨਾਲ, 2 ਦਸੰਬਰ (ਗੁਰਮੀਤ ਸਿੰਘ ਸੱਗੂ)- ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗਗਨਦੀਪ ਸਿੰਘ ਨੇ ਰਾਂਵਰ ਰੋਡ 'ਤੇ ਸਥਿਤ ਕੁੱਤਿਆਂ ਦੀ ਨਸਬੰਦੀ ਵਾਲੇ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਅਕਤੂਬਰ ਮਹੀਨੇ 'ਚ ਸ਼ੁਰੂ ਕੀਤੀ ਗਈ ...
ਕਰਨਾਲ, 2 ਦਸੰਬਰ (ਗੁਰਮੀਤ ਸਿੰਘ ਸੱਗੂ)-ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਲਾ ਅਤੇ ਬਾਲ ਕਲਿਆਣ ਵਿਕਾਸ ਵਿਭਾਗ ਦੇ ਮੰਤਰੀ ਕਮਲੇਸ਼ ਢਾਂਡਾ ਖਿਲਾਫ ਸ਼ਹਿਰ ਅੰਦਰ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨਕਾਰੀ ...
ਕਰਨਾਲ 2 ਦਸੰਬਰ (ਗੁਰਮੀਤ ਸਿੰਘ ਸੱਗੂ)- ਵਿਕਲਾਂਗ ਕਲਿਆਣ ਅਧਿਕਾਰੀ ਕਮੇਟੀ ਵਲੋਂ ਪੰਚਾਇਤ ਭਵਨ ਵਿਖੇ ਵਿਕਲਾਂਗ ਦਿਵਸ ਮਨਾਇਆ ਗਿਆ | ਇਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਕ੍ਰਿਸ਼ਨ ਮਾਨ ਸਾਬਕਾ ਬਲਾਕ ਸੰਮਤੀ ਮੈਂਬਰ ਵਲੋਂ ਹਾਜ਼ਰੀ ਲੁਆਈ ਗਈ | ...
ਕਰਨਾਲ, 2 ਦਸੰਬਰ (ਗੁਰਮੀਤ ਸਿੰਘ ਸੱਗੂ)- ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਵੀਡੀਓ ਕਾਨਫਰੰਸ ਰਾਹੀਂ ਸਟੇਟ ਟਾਸਕ ਫੋਰਸ ਫਾਰ ਕੋਵਿਡ ਅਤੇ ਰਾਜ ਸਟੀਅਰਰਿੰਗ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਨੂੰ ਰਾਜ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX