ਮਾਨਸਾ, 2 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਤਿੰਨ ਖੇਤੀ ਕਾਨੂੰੂਨਾਂ ਤੇ ਬਿਜਲੀ ਬਿੱਲ-2020 ਨੂੰ ਰੱਦ ਕਰਵਾਉਣ ਲਈ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਜਿੱਥੇ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ 'ਤੇ ਮੋਰਚੇ 'ਚ ਡਟੇ ਹਨ, ਉੱਥੇ ਸੈਂਕੜੇ ਕਿਸਾਨਾਂ ਵਲੋਂ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਅੱਜ ਸੰਘਰਸ਼ ਦੇ 64ਵੇਂ ਦਿਨ ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੁਨੀਆ ਭਰ ਦੇ ਕਿਰਤੀਆਂ ਦਾ ਅੰਦੋਲਨ ਬਣ ਗਿਆ ਹੈ ਅਤੇ ਹੁਣ ਸਾਰੇ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਹੀ ਦਮ ਲਿਆ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਪੰਧੇਰ, ਛੱਜੂ ਰਾਮ ਰਿਸ਼ੀ, ਧੰਨਾ ਮੱਲ ਗੋਇਲ, ਭਜਨ ਸਿੰਘ ਘੁੰਮਣ, ਸਵਰਨ ਸਿੰਘ ਬੋੜਾਵਾਲ, ਗੁਰਮੀਤ ਸਿੰਘ ਨੰਦਗੜ੍ਹ, ਰਤਨ ਭੋਲਾ ਆਦਿ ਹਾਜ਼ਰ ਸਨ |
ਦਿੱਲੀ ਮੋਰਚੇ ਲਈ ਜਥਾ ਰਵਾਨਾ
ਉੱਧਰ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ 'ਚ ਇਕ ਹੋਰ ਜਥਾ ਸਥਾਨਕ ਵਾਰਡ ਨੰਬਰ-17 'ਚੋਂ ਦਿੱਲੀ ਮੋਰਚੇ ਲਈ ਰਵਾਨਾ ਹੋਇਆ | ਕਿਸਾਨਾਂ ਨੇ ਅਹਿਦ ਕੀਤਾ ਕਿ ਮੰਗਾਂ ਮੰਨਵਾਉਣ ਉਪਰੰਤ ਹੀ ਉਪਰੋਕਤ ਮੋਰਚੇ 'ਚੋਂ ਵਾਪਸ ਮੁੜਿਆ ਜਾਵੇਗਾ | ਜਥੇਬੰਦੀ ਦੇ ਆਗੂ ਮੱਖਣ ਸਿੰਘ, ਗੁਰਪ੍ਰੀਤ ਸਿੰਘ ਮੋਨੀ, ਲਿਬਰੇਸ਼ਨ ਦੇ ਰਾਜਵਿੰਦਰ ਸਿੰਘ ਰਾਣਾ, ਵਿੰਦਰ ਅਲਖ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੈ, ਨੂੰ ਕੀਤੀਆਂ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਗੁਰਚਰਨ ਸਿੰਘ ਸਾਬਕਾ ਕੌਾਸਲਰ, ਗੁਰਜੰਟ ਸਿੰਘ ਮਾਨਸਾ, ਹਰਦਮ ਸਿੰਘ, ਗੁਰਮੀਤ ਸਿੰਘ ਨੰਦਗੜ੍ਹ ਆਦਿ ਹਾਜ਼ਰ ਸਨ |
ਬਣਾਂਵਾਲੀ ਥਰਮਲ ਪਲਾਂਟ ਤੇ ਭਾਜਪਾ ਆਗੂ ਦੇ ਘਰ ਅੱਗੇ ਧਰਨੇ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਤਲਵੰਡੀ ਸਾਬੋ ਤਾਪ ਘਰ ਬਣਾਂਵਾਲੀ ਦੇ ਗੇਟ ਮੂਹਰੇ ਅਤੇ ਭਾਜਪਾ ਦੇ ਸੂਬਾਈ ਆਗੂ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਰੋਸ ਧਰਨੇ ਜਾਰੀ ਰੱਖੇ ਗਏ | ਸੰਬੋਧਨ ਕਰਦਿਆਂ ਕਿਸਾਨ ਆਗੂ ਸਾਧੂ ਸਿੰਘ ਅਲੀਸੇਰ, ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ, ਚੰਦ ਸਿੰਘ ਤਲਵੰਡੀ, ਲਾਲ ਸਿੰਘ ਆਦਿ ਨੇ ਕਿਹਾ ਕਿ ਮੰਗਾਂ ਮੰਨਣ ਤੱਕ ਅੰਦੋਲਨ ਜਾਰੀ ਰਹੇਗਾ |
ਰਿਲਾਇੰਸ ਪੰਪ 'ਤੇ ਧਰਨਾ ਜਾਰੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਜਾਰੀ ਕਿਸਾਨਾਂ ਦਾ ਮੋਰਚਾ 61ਵੇਂ ਦਿਨ ਵੀ ਜਾਰੀ ਰਿਹਾ | ਸੰਬੋਧਨ ਕਰਦਿਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਹਰਮੀਤ ਸਿੰਘ ਬੋੜਾਵਾਲ, ਨਛੱਤਰ ਸਿੰਘ ਅਹਿਮਦਪੁਰ, ਹਰਿੰਦਰ ਸਿੰਘ ਮੱਤਾ, ਗੁਰਦਾਸ ਸਿੰਘ ਗੁਰਨੇ ਨੇ ਕਿਹਾ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਜਿੱਥੇ ਲੱਖਾਂ ਕਿਸਾਨਾਂ ਨੇ ਦਿੱਲੀ ਦਾ ਘਿਰਾਓ ਕਰਕੇ ਸੰਘਰਸ਼ ਤੇਜ਼ ਕੀਤਾ ਹੋਇਆ ਹੈ, ਉੱਥੇ ਤਕਰੀਬਨ 2 ਮਹੀਨੇ ਤੋਂ ਵੱਧ ਸਮੇਂ ਤੋਂ ਪੰਜਾਬ ਭਰ ਅੰਦਰ ਰਿਲਾਇੰਸ ਪੈਟਰੋਲ ਪੰਪਾਂ, ਟੋਲ ਪਲਾਜ਼ਿਆਂ, ਮੌਲਾਂ ਆਦਿ ਦਾ ਘਿਰਾਓ ਵੀ ਉਸੇ ਤਰ੍ਹਾਂ ਬਰਕਰਾਰ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਸੰਘਰਸ਼ ਹੋਵੇਗਾ, ਜਿਸ ਨੰੂ ਹਰ ਵਰਗ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ | ਇਸ ਮੌਕੇ ਪਿਆਰਾ ਸਿੰਘ ਚਹਿਲ ਅਹਿਮਦਪੁਰ, ਗੁਰਚਰਨ ਸਿੰਘ ਰੱਲੀ, ਦਰਸ਼ਨ ਸਿੰਘ ਬੋਹਾ, ਸੁੱਖਾ ਸਿੰਘ ਬਰ੍ਹੇ, ਹਰਦਿੱਤ ਸਿੰਘ ਮੱਲ ਸਿੰਘ ਵਾਲਾ, ਗੁਰਨੈਬ ਸਿੰਘ ਗੰਢੂ ਖ਼ੁਰਦ, ਧੰਨਾ ਸਿੰਘ ਬਰ੍ਹੇ, ਚਿੜੀਆ ਸਿੰਘ ਗੁਰਨੇ ਆਦਿ ਨੇ ਸੰਬੋਧਨ ਕੀਤਾ |
ਸਰਕਾਰ ਬਿਨਾ ਕਿਸੇ ਦੇਰੀ ਤੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰੇਲਵੇ ਸਟੇਸ਼ਨ ਨੇੜੇ ਪਾਰਕਿੰਗ ਵਾਲੀ ਜਗ੍ਹਾ 'ਤੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ, ਨਹੀਂ ਤਾਂ ਸੰਘਰਸ਼ ਹੋਰ ਵੱਡਾ ਅਤੇ ਤੇਜ਼ ਕੀਤਾ ਜਾਵੇਗਾ ਤੇ ਕੇਂਦਰ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਸਿਰੜੀ ਕਿਸਾਨ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹਟਣਗੇ | ਧਰਨੇ ਨੂੰ ਤਾਰਾ ਚੰਦ ਬਰੇਟਾ, ਪੂਰਨ ਸਿੰਘ ਕੁੱਲਰੀਆਂ, ਗਿਆਨ ਚੰਦ ਸ਼ਰਮਾ, ਜਗਰੂਪ ਸਿੰਘ ਮੰਘਾਣੀਆਂ, ਹਰਦੀਪ ਕੌਰ ਬਹਾਦਰਪੁਰ, ਮੇਜਰ ਸਿੰਘ ਬੀਰੇਵਾਲਾ ਡੋਗਰਾ, ਜਗਦੇਵ ਸਿੰਘ ਬਹਾਦਰਪੁਰ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਿਲਾਇੰਸ ਪੰਪ ਦਾ ਘਿਰਾਓ ਜਾਰੀ ਹੈ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਦੇ ਕਾਲੇ ਕਾਨੂੰਨ ਦੇ ਰੱਦ ਹੋਣ ਤੱਕ ਕਾਰਪੋਰੇਟ ਘਰਾਣਿਆਂ ਦੇ ਵਪਾਰਕ ਕੇਂਦਰਾਂ ਦਾ ਕੰਮ ਠੱਪ ਰੱਖਿਆ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਦਿੱਲੀ ਧਰਨੇ ਦੇ ਸਬੰਧੀ ਹੁਣ ਵੀ ਪਿੰਡਾਂ ਵਿਚੋਂ ਲੋਕ ਜਾ ਰਹੇ ਹਨ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਚਰਨਜੀਤ ਸਿੰਘ ਬਹਾਦਰਪੁਰ, ਲੀਲਾ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਗੋਰਖਨਾਥ, ਕਰਮਜੀਤ ਸਿੰਘ ਸੰਘਰੇੜੀ, ਮਨਪ੍ਰੀਤ ਸਿੰਘ ਕਾਹਨਗੜ੍ਹ ਨੇ ਸੰਬੋਧਨ ਕੀਤਾ |
ਮਾਰਕਸਵਾਦੀ ਪਾਰਟੀ ਦਾ ਜਥਾ 7 ਨੂੰ ਦਿੱਲੀ ਜਾਵੇਗਾ
ਸਰਦੂਲਗੜ੍ਹ ਤੋਂ ਅਰੋੜਾ ਅਨੁਸਾਰ- ਕਿਸਾਨਾਂ ਵਲੋਂ ਲੋਕ ਮਾਰੂ ਕਾਲੇ ਕਾਨੰੂਨਾਂ ਖ਼ਿਲਾਫ਼ ਜਾਰੀ ਲੋਕ ਯੁੱਧ ਦੇ ਨਤੀਜੇ ਨਾ ਕੇਵਲ ਕਿਸਾਨੀ ਵਸੋਂ ਬਲਕਿ ਦੇਸ਼ ਦੇ ਸਮੁੱਚੀ ਮਿਹਨਤੀ ਵਸੋ ਦੇ ਭਵਿੱਖ ਦਾ ਫੈਸਲਾ ਕਰਨਗੇ | ਇਹ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ ਨੇ ਕਿਹਾ | ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੇ ਹੱਕ 'ਚ 7 ਦਸੰਬਰ ਨੂੰ ਜਥਾ ਦਿੱਲੀ ਲਈ ਰਵਾਨਾ ਹੋਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਰਨੇ 'ਚ ਕਿਸਾਨਾਂ ਦਾ ਸਾਥ ਦੇਣ | ਜਾਣ | ਉਨ੍ਹਾਂ ਜਥੇਬੰਦੀ ਵਲੋਂ 10 ਜਨਵਰੀ ਨੂੰ ਵਿਸ਼ਾਲ ਸਿਆਸੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਵੀ ਕੀਤਾ | ਇਸ ਮੌਕੇ ਹਰਜੰਟ ਸਿੰਘ, ਲਾਲ ਚੰਦ, ਆਤਮਾ ਰਾਮ ਨੇ ਵੀ ਸੰਬੋਧਨ ਕੀਤਾ |
ਮਾਨਸਾ, 2 ਦਸੰਬਰ (ਸਟਾਫ਼ ਰਿਪੋਰਟਰ)- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਕੌਾਸਲ ਮਾਨਸਾ, ਬੁਢਲਾਡਾ, ਬਰੇਟਾ, ਨਗਰ ਪੰਚਾਇਤ ਬੋਹਾ ਅਤੇ ਜੋਗਾ ਦੀਆਂ ਵੋਟਰ ਸੂਚੀਆਂ ...
ਬਰੇਟਾ, 2 ਦਸੰਬਰ (ਰਵਿੰਦਰ ਕੌਰ ਮੰਡੇਰ/ਜੀਵਨ ਸ਼ਰਮਾ)- ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਤੁਰੰਤ ਹੱਲ ਕਰਨ ਚਾਹੀਦੇ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕੇ੍ਰਟਿਕ) ਦੇ ਆਗੂ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ...
ਸਵਰਨ ਸਿੰਘ ਰਾਹੀ 98766-70341 ਬੁਢਲਾਡਾ- ਬੁਢਲਾਡਾ-ਮਾਨਸਾ ਸੜਕ 'ਤੇ ਸਥਿਤ ਪਿੰਡ ਹਸਨਪੁਰ ਦਾ ਮੁੱਢ ਤਕਰੀਬਨ 600 ਸਾਲ ਪਹਿਲਾਂ ਬੱਝਿਆ ਦੱਸਿਆ ਜਾਂਦਾ ਹੈ | ਬਜ਼ੁਰਗ ਬੋਘਾ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਮੁਸਲਮਾਨ ਆਬਾਦੀ ਵਾਲਾ ਇਹ ਪਿੰਡ ਪਟਿਆਲਾ ਰਿਆਸਤ 'ਚ ਆਉਣ ਤੋਂ ...
ਝੁਨੀਰ, 2 ਦਸੰਬਰ (ਨਿ. ਪ. ਪ.)- ਗਰਾਮ ਪੰਚਾਇਤ ਖ਼ਿਆਲੀ ਚਹਿਲਾਂਵਾਲੀ ਨੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਬਿਕਰਮ ਸਿੰਘ ਮੋਫ਼ਰ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਕਿਸਾਨ ਸੰਘਰਸ਼ ...
ਮਾਨਸਾ, 2 ਦਸੰਬਰ (ਵਿ. ਪ੍ਰ.)- ਇੰਡੀਅਨ ਐਕਸ ਸਰਵਿਸ ਲੀਗ ਮਾਨਸਾ ਦੀ ਜ਼ਿਲ੍ਹਾ ਪੱਧਰ ਦੀ ਮੀਟਿੰਗ ਮਾਨਸਾ ਕੈਂਚੀਆਂ ਵਿਖੇ ਹੋਈ | ਇਸ ਮੌਕੇ ਸਾਬਕਾ ਫ਼ੌਜੀਆਂ ਨੂੰ ਦਰਪੇਸ਼ ਮੁਸ਼ਕਿਲਾਂ 'ਤੇ ਚਰਚਾ ਕੀਤੀ ਗਈ | ਉਨ੍ਹਾਂ ਕੇਂਦਰ ਸਰਕਾਰ ਵਲੋਂ ਪੈਨਸ਼ਨ ਤੇ ਡੀ. ਏ. ਦੀ ਕਟੌਤੀ ...
ਸੰਗਰੂਰ, ਮਹਿਲਾਂ ਚੌਾਕ, 2 ਦਸੰਬਰ (ਅਮਨਦੀਪ ਸਿੰਘ ਬਿੱਟਾ, ਸੁਖਬੀਰ ਸਿੰਘ ਢੀਂਡਸਾ) - ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਨਵੇਂ ਉਸਾਰੇ ਜਾ ਰਹੇ ਕਮਰੇ ਦਾ ਨੀਂਹ ਪੱਥਰ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ ਨੇ ਕੀਤਾ | ...
ਸੁਨਾਮ ਊਧਮ ਸਿੰਘ ਵਾਲਾ, 2 ਦਸੰਬਰ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਸੂਬੇ ਦੀਆਂ ਆਗਾਮੀ ਨਗਰ ਕੌਾਸਲ ਚੋਣਾਂ 'ਚ ਸੂਬਾ ਭਰ ਦੀਆ ਨਗਰ ਕੌਾਸਲਾਂ ਵਿਚ ਔਰਤਾਂ ਨੂੰ ਹੁਣ ਮਰਦਾਂ ਦੇ ਬਰਾਬਰ ...
ਸੰਗਰੂਰ, 2 ਦਸੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹੇ ਭਰ ਤੋਂ ਪਹੁੰਚੇ ਪਟਵਾਰੀਆਂ ਨੇ ਆਪਣੀਆਂ ਮੰਗਾਂ ਨੰੂ ਲੈ ਕੇ ਅੱਜ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਧਰਨਾ ਦਿੱਤਾ | ਧਰਨੇ ਨੰੂ ਸੰਬੋਧਨ ਕਰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ...
ਤਪਾ ਮੰਡੀ, 2 ਦਸੰਬਰ (ਪ੍ਰਵੀਨ ਗਰਗ)-ਪੰਜਾਬ ਸਰਕਾਰ ਵਲੋਂ ਬਰਨਾਲਾ ਵਿਖੇ ਡੀ.ਐੱਸ.ਪੀ. ਪੀ.ਬੀ.ਆਈ ਕ੍ਰਾਈਮ ਅਗੇਂਸਟ ਵੁਮੈਨ ਐਾਡ ਚਿਲਡਰਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸ: ਬਲਜੀਤ ਸਿੰਘ ਬਰਾੜ ਦੀ ਨਿਯੁਕਤੀ ਸਬ-ਡਵੀਜ਼ਨ ਤਪਾ ਵਿਖੇ ਕਰ ਦਿੱਤੀ ਗਈ ਹੈ | ਡੀ.ਐੱਸ.ਪੀ. ...
ਤਪਾ ਮੰਡੀ, 2 ਦਸੰਬਰ (ਵਿਜੇ ਸ਼ਰਮਾ)-ਮੋਦੀ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਉੱਥੇ ਸੂਬੇ ਦੀ ਕਾਂਗਰਸ ਕਾਲੇ-ਕਾਲੇ ਕਾਨੂੰਨਾਂ ਦਾ ਸਖ਼ਤ ਵਿਰੋਧ ਕਰਦੀ ਹੈ | ਇਹ ਸ਼ਬਦ ਕਾਂਗਰਸ ਮਹਿਲਾ ਵਿੰਗ ...
ਧਨੌਲਾ, 2 ਦਸੰਬਰ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਦਿੱਲੀ ਕਿਸਾਨ ਸੰਘਰਸ਼ ਦੌਰਾਨ ਗੱਡੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਅਕਾਲ ਚਲਾਣਾ ਕਰ ਗਏ ਜਨਕ ਰਾਜ ਦਾ ਅੰਤਿਮ ਸਸਕਾਰ 3 ਦਸੰਬਰ ਨੂੰ 10 ਵਜੇ ਝਾਲ ਵਾਲੇ ਪੁਲ ਦੇ ਨਜ਼ਦੀਕ ਬਣੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ | ...
ਤਪਾ ਮੰਡੀ, 2 ਦਸੰਬਰ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਬੰਦ ਕਰਨ ਦੇ ਮੰਤਵ ਨਾਲ ਵਿੱਢੀ ਮੁਹਿੰਮ ਤਹਿਤ ਐੱਸ. ਡੀ. ਐੱਮ. ਵਰਜੀਤ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜਸਾਧਕ ਅਫ਼ਸਰ ਬਾਲ ਕਿ੍ਸ਼ਨ ਦੀ ਅਗਵਾਈ 'ਚ ਨਗਰ ਕੌਾਸਲ ਦੇ ...
ਮਹਿਲ ਕਲਾਂ, 2 ਦਸੰਬਰ (ਅਵਤਾਰ ਸਿੰਘ ਅਣਖੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ 'ਚੋਂ ਇਕ ਨੂੰ ਦਿੱਲੀ 'ਚ ਲਾਗੂ ਕਰ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਅੰਦੋਲਨ ਦੀ ਪਿੱਠ 'ਚ ਛੁਰਾ ਮਾਰਿਆ ਹੈ | ਇਹ ਪ੍ਰਗਟਾਵਾ ...
ਬਰਨਾਲਾ, 2 ਦਸੰਬਰ (ਧਰਮਪਾਲ ਸਿੰਘ)- ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਤਹਿਤ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਹਨ | ਰੇਲਵੇ ਸਟੇਸ਼ਨ ਬਰਨਾਲਾ ਵਿਖੇ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ...
ਟੱਲੇਵਾਲ, 2 ਦਸੰਬਰ (ਸੋਨੀ ਚੀਮਾ)-ਸਮਾਜ ਸੇਵੀ ਐਨ.ਆਰ.ਆਈ. ਜਸਵੀਰ ਸਿੰਘ ਸਿੱਧੂ ਜਿਨ੍ਹਾਂ ਦੀ 6 ਅਕਤੂਬਰ ਨੂੰ ਇੰਗਲੈਂਡ ਵਿਖੇ ਮੌਤ ਹੋ ਗਈ ਸੀ ਦੇ ਪਰਿਵਾਰ ਵਲੋਂ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਅਤੇ ਸਹਿਜ ਪਾਠ ਦੇ ਭੋਗ ਗੁਰਦੁਆਰਾ ਜੰਡਸਰ ਸਾਹਿਬ ਪਿੰਡ ਬੀਹਲਾ ...
ਭਦੌੜ, 2 ਦਸੰਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਬਲਵਿੰਦਰ ਪਾਲ ਸਿੰਘ ਹੈਪੀ ਜ਼ੋਨਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਬ) ਐਸ.ਸੀ. ਵਿੰਗ ਜ਼ਿਲ੍ਹਾ ਮੋਗਾ (ਸਿੰਘ ਗੈਸ ਏਜੰਸੀ ਭਦੌੜ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਅਤੇ ਨੇਬਲਜੀਤ ਸਿੰਘ ਹਨੀ ਦੇ ...
ਟੱਲੇਵਾਲ, 2 ਦਸੰਬਰ (ਸੋਨੀ ਚੀਮਾ)-ਜਿੱਥੇ ਅੱਜ ਪੰਜਾਬ ਦਾ ਹਰ ਵਰਗ ਅੰਨਦਾਤੇ ਵਲੋਂ ਕੇਂਦਰੀ ਹਕੂਮਤ ਨਾਲ ਲੜੇ ਜਾ ਰਹੇ ਸੰਘਰਸ਼ ਵਿਚ ਵੱਖ-ਵੱਖ ਤਰ੍ਹਾਂ ਨਾਲ ਸਹਿਯੋਗ ਪਾ ਕੇ ਇਸ ਸੰਘਰਸ਼ ਨੂੰ ਜਿੱਤ ਦੀਆਂ ਬਰੂਹਾਂ ਤੱਕ ਲਿਜਾਣ ਲਈ ਤਤਪਰ ਹੈ, ਉੱਥੇ ਪਿੰਡ ਭੋਤਨਾ ਦੇ ...
ਕੁੱਪ ਕਲਾਂ, 2 ਦਸੰਬਰ (ਮਨਜਿੰਦਰ ਸਿੰਘ ਸਰੌਦ)-ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਰਪੰਚ ਜਗਦੇਵ ਸਿੰਘ ਭੋਲਾ ਅਕਬਰਪੁਰ ਛੰਨਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਚਾਚਾ ਅਤੇ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਪਵਿੱਤਰ ਸਿੰਘ ਸੰਧੂ ਨੰਬਰਦਾਰ 70 ...
ਸੰਗਰੂਰ, 2 ਦਸੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਰਣਬੀਰ ਢਿੱਲੋਂ, ਪੈਰਾ ਮੈਡੀਕਲ ਯੂਨੀਅਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ 9 ਦਸੰਬਰ ਨੂੰ ਮੁਹਾਲੀ ਦੇ ਅੱਠ ਫੇਸ ਦੇ ਗਰਾੳਾੂਡ ਵਿਚ ...
ਸੰਗਰੂਰ, 2 ਦਸੰਬਰ (ਅਮਨਦੀਪ ਸਿੰਘ ਬਿੱਟਾ)- ਇੰਡੀਅਨ ਐਕਸ ਸਰਵਿਸਜ ਲੀਗ ਦੀ ਮੀਟਿੰਗ ਦੌਰਾਨ ਲੀਗ ਪ੍ਰਧਾਨ ਦੀ ਚੋਣ ਜੋ 9 ਦਸੰਬਰ ਨੰੂ ਹੋਣੀ ਹੈ, ਸਬੰਧੀ ਚਰਚਾ ਕੀਤੀ ਗਈ | ਇਸ ਮੀਟਿੰਗ ਦੌਰਾਨ ਪੰਜਾਬ ਪੁਲਿਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਡੀ. ਐੱਸ. ਪੀ. ...
ਬਰਨਾਲਾ, 2 ਦਸੰਬਰ (ਧਰਮਪਾਲ ਸਿੰਘ)-ਥਾਣਾ ਸਦਰ ਬਰਨਾਲਾ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ 'ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX