ਗੁਰਦਾਸਪੁਰ, 3 ਦਸੰਬਰ (ਆਰਿਫ਼)-ਪੰਜਾਬ ਸਟੂਡੈਂਟਸ ਯੂਨੀਅਨ, ਡੈਮੋਕਰੇਕਿਟ ਮੁਲਾਜ਼ਮ ਫੈਡਰੇਸ਼ਨ, ਆਸ਼ਾ ਵਰਕਰਜ਼, ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਫੈਸਲੀਟੇਟਰਜ਼ ਯੂਨੀਅਨ ਅਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਵਲੋਂ ਦਿੱਲੀ ਵਿਖੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿਚ ਸੁੱਕਾ ਤਲਾਅ ਤੋਂ ਲੈ ਕੇ ਮੱਛੀ ਮਾਰਕਿਟ ਚੌਕ ਤੱਕ ਮਸ਼ਾਲ ਮਾਰਚ ਕੀਤਾ ਗਿਆ ਜਿਸ ਵਿਚ ਵਿਦਿਆਰਥੀ, ਮੁਲਾਜ਼ਮ, ਮਜ਼ਦੂਰ, ਔਰਤਾਂ ਨੇ ਸ਼ਮੂਲੀਅਤ ਕੀਤੀ | ਮਾਰਚ ਵਿਚ ਇਕੱਤਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਸੂਬਾਈ ਮੀਤ ਪ੍ਰਧਾਨ ਅਮਰਕ੍ਰਾਂਤੀ, ਡੈਮੋਕਰੇਕਿਟ ਮੁਲਾਜ਼ਮ ਫੈਡਰੇਸ਼ਨ ਸੂਬਾਈ ਮੀਤ ਪ੍ਰਧਾਨ ਅਮਰਜੀਤ ਸ਼ਾਸ਼ਤਰੀ, ਆਸ਼ਾ ਵਰਕਰਜ਼ ਅਤੇ ਫੈਸਲੀਟੇਟਰਜ਼ ਯੂਨੀਅਨ ਸਬ ਅਰਬਨ ਗੁਰਦਾਸਪੁਰ ਦੀ ਆਗੂ ਮੋਨਿਕਾ ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਸੰਯੁਕਤ ਸਕੱਤਰ ਬਲਵਿੰਦਰ ਕੌਰ ਅਤੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਜੋਗਿੰਦਰਪਾਲ ਘੁਰਾਲਾ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ-ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦਾ ਘਿਰਾਓ ਕੀਤਾ ਹੋਇਆ ਹੈ | ਦਿੱਲੀ ਵਿਚ ਕੀਤਾ ਜਾ ਰਿਹਾ ਸੰਘਰਸ਼, ਕਿਸਾਨੀ ਸ਼ੰਘਰਸ਼ ਹੈ | ਜਿਸ ਦਾ ਮਕਸਦ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣਾ ਹੈ, ਪਰ ਮੋਦੀ ਮੀਡੀਆ ਇਸ ਸੰਘਰਸ਼ ਖਿਲਾਫ ਘਟੀਆ ਅਤੇ ਬੇਬੁਨਿਆਦ ਪ੍ਰਚਾਰ ਕਰਕੇ ਕੇਂਦਰ ਸਰਕਾਰ ਦੀ ਮਦਦ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ., ਬੀ.ਜੇ.ਪੀ. ਦਾ ਆਈ.ਟੀ. ਸੈੱਲ ਵਲੋਂ ਇਸ ਘੋਲ ਖਿਲਾਫ ਕੀਤਾ ਜਾ ਰਿਹਾ ਕੂੜ ਪ੍ਰਚਾਰ ਇਸ ਸੰਘਰਸ਼ ਦੀ ਚਾਲ ਨੂੰ ਮੱਠਾ ਕਰਨ ਦੀ ਬਜਾਏ ਹੋਰ ਬਲ ਬਖਸ਼ ਰਿਹਾ ਹੈ | ਉਨ੍ਹਾਂ ਫਿਲਮੀ ਅਦਾਕਾਰਾ ਕੰਗਣਾ ਰਣੌਤ ਵਲੋਂ ਧਰਨਾਕਾਰੀ ਔਰਤਾਂ ਖਿਲਾਫ ਕੀਤੀ ਗਈ ਟਿੱਪਣੀ ਦਾ ਖੰਡਨ ਕਰਦਿਆਂ ਕਿਹਾ ਕਿ ਕੰਗਣਾ ਨੂੰ ਸਮੁੱਚੇ ਸੰਘਰਸ਼ੀਲ ਔਰਤਾਂ ਤੋਂ ਇਸ ਦੀ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਉਹ ਪੰਜਾਬ ਸਮੇਤ ਦੇਸ਼ ਭਰ ਦੀ ਕਿਸਾਨੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ | ਕਿਸਾਨੀ ਸੰਘਰਸ਼ ਨੂੰ ਹੋਰ ਬਲ ਬਖਸ਼ਣ ਲਈ ਉਹ ਹਰ ਕਿਸਮ ਦੀ ਕੁਰਬਾਨੀ ਕਰਨ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸੂਬੇ ਭਰ 'ਚੋਂ ਵਿਦਿਆਰਥੀਆਂ ਦਾ ਇਕ ਜਥਾ 4 ਦਸੰਬਰ ਨੂੰ ਦਿੱਲੀ ਵਿਖੇ ਸ਼ਾਮਿਲ ਕਰਵਾਉਣਗੇ, ਜਿਸ ਵਿਚ ਗੁਰਦਾਸਪੁਰ ਦੇ ਵਿਦਿਆਰਥੀ ਅਤੇ ਡੀ.ਟੀ.ਐਫ. ਪੰਜਾਬ ਗੁਰਦਾਸਪੁਰ ਦੇ ਜ਼ਿਲ੍ਹਾ ਆਗੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦਿੱਲੀ ਦੇ ਸੰਘਰਸ਼ ਵਿਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣ ਅਤੇ ਜਿਹੜੇ ਕਿਸਾਨ ਦਿੱਲੀ ਦੇ ਧਰਨੇ ਵਿਚ ਬੈਠੇ ਹਨ, ਉਨ੍ਹਾਂ ਦੀਆਂ ਪੈਲੀਆਂ ਅਤੇ ਪਸ਼ੂਆਂ ਦਾ ਧਿਆਨ ਵੀ ਰੱਖਣ | ਇਸ ਮੌਕੇ ਅਮਰਜੀਤ ਮਨੀ, ਅਨੇਕ ਚੰਦ ਪਾਹੜਾ, ਮਨੀ ਭੱਟੀ, ਮਨਮੀਤ ਸਿੰਘ, ਹਰਪ੍ਰੀਤ ਸਿੰਘ, ਬਬਿਤਾ ਏਕਤਾ, ਕਮਲੇਸ਼ ਕੁਮਾਰੀ, ਸੁਦੇਸ਼ ਕੁਮਾਰੀ ਤੋਂ ਵੱਡੀ ਗਿਣਤੀ ਵਿਚ ਖਿਡਾਰੀਆਂ ਦਾ ਜਥਾ ਸ਼ਾਮਿਲ ਹੋਇਆ |
ਬਟਾਲਾ, 3 ਦਸੰਬਰ (ਕਾਹਲੋਂ)-ਹਲਕਾ ਸ੍ਰੀਹਰਗੋਬਿੰਦਪੁਰ ਦੇ ਪਿੰਡ ਪੇਰੋਸ਼ਾਹ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦੀ ਵੱਡੀ ਸਹੂਲਤ ਲਈ ਦੋ ਵੱਡੇ ਪ੍ਰਾਜੈਕਟ ਮੁਕੰਮਲ ਕਰ ਕੇ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਹਨ | ਇਨ੍ਹਾਂ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ...
ਗੁਰਦਾਸਪੁਰ, 3 ਦਸੰਬਰ (ਸੁਖਵੀਰ ਸਿੰਘ ਸੈਣੀ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਅੱਜ 32 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਗੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 2,17,802 ਸ਼ੱਕੀ ਮਰੀਜ਼ਾਂ ਦੇ ਕੋਰੋਨਾ ...
ਘਰੋਟਾ, 3 ਦਸੰਬਰ (ਸੰਜੀਵ ਗੁਪਤਾ) -ਮਰਹੂਮ ਅਦਾਕਾਰ ਦੇਵ ਆਨੰਦ ਦੀ 9ਵੀਂ ਬਰਸੀ 'ਤੇ ਜੱਦੀ ਪਿੰਡ ਘਰੋਟਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਦੇਵ ਆਨੰਦ ਫੈਨ ਕਲੱਬ ਤੋਂ ਇਲਾਵਾ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਸਾਬਕਾ ਤਹਿਸੀਲਦਾਰ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਦੀਪ ਸਿੰਘ ਖੰਨਾ ਤੇ ਸਕੱਤਰ ਪੰਜਾਬ ਰਮੇਸ਼ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਇੰਟ ਫੋਰਮ ਪੰਜਾਬ ਨੇ ਸਰਵਸੰਮਤੀ ਨਾਲ ਫ਼ੈਸਲਾ ਕਰਕੇ ਕਿਸਾਨ ...
ਗੁਰਦਾਸਪੁਰ, 3 ਦਸੰਬਰ (ਆਰਿਫ਼)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨਾਲ ਸਬੰਧਿਤ ਇਫਟੂ ਦੀ ਮੀਟਿੰਗ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਸੁਖਦੇਵ ਬਹਿਰਾਮਪੁਰ ਤੇ ਜੋਗਿੰਦਰ ਘੁਰਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਾ: ਰਮੇਸ਼ ਰਾਣਾ ਨੇ ਦੱਸਿਆ ਕਿ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਖੇਤੀ ਕਾਲੇ ਕਾਨੰੂਨਾਂ ਦੇ ਵਿਰੋਧ ਵਿਚ ਭਾਰਤ ਅਤੇ ਖ਼ਾਸਕਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਤਿੱਖੇ ਸੰਘਰਸ਼ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਪੁਰਜ਼ੋਰ ਹਮਾਇਤ ਕੀਤੀ ਹੈ | ਇਸ ਸਬੰਧੀ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਿਹਾ ਕਿਸਾਨ, ਮਜ਼ਦੂਰਾਂ ਦਾ ਪੱਕਾ ਮੋਰਚਾ ਅੱਜ 64ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਧਰਨੇ ਨੰੂ ਸੰਬੋਧਨ ਕਰਦਿਆਂ ਕਾ: ਅਮਰਜੀਤ ਸਿੰਘ ਸੈਣੀ, ਰਘਬੀਰ ਸਿੰਘ ਪਕੀਵਾਂ, ਕਸ਼ਮੀਰ ਸਿੰਘ ਤੁਗਲਵਾਲ, ...
ਪੁਰਾਣਾ ਸ਼ਾਲਾ, 3 ਦਸੰਬਰ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਰਸੂਲਪੁਰ ਟਿੱਬਾ ਦੇ ਦੋ ਨੌਜਵਾਨਾਂ ਦੇ ਇਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ ਨੇ ...
ਗੁਰਦਾਸਪੁਰ, 3 ਦਸੰਬਰ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਔਰਤ ਨੰੂ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਸਮੇਤ ਪੁਲਿਸ ਪਾਰਟੀ ...
ਪੁਰਾਣਾਂ ਸ਼ਾਲਾ 3 ਦਸੰਬਰ (ਅਸ਼ੋਕ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਬੀਬੀਆਂ ਨੇ ਪੁਰਾਣਾ ਸ਼ਾਲਾ ਵਿਖੇ ਕੇਂਦਰ ਸਰਕਾਰ ਵਲੋਂ ਕੀਤੇ ਤਿੰਨ ਕਾਲੇ ਕਾਨੂੰਨਾਂ ਦੇ ਬਿੱਲਾਂ ਦੇ ਵਿਰੋਧ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਜਿਥੇ ਕਿਸਾਨ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵਲੋਂ 1 ਅਕਤੂਬਰ ਤੋਂ ਹੁਣ ...
ਫਤਿਆਬਾਦ, 3 ਦਸੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਖੁਵਾਸਪੁਰ ਦੇ ਕੁਲਵੰਤ ਸਿੰਘ ਦਾ ਬੇਟਾ ਸੁਖਬੀਰ ਸਿੰਘ ਜੋ ਪਿਛਲੇ ਦਿਨੀਂ ਪਾਕਿਸਤਾਨ ਦੀ ਫੌਜ ਵਲੋਂ ਕੀਤੀ ਗਈ ਫਾਇਰਿੰਗ ਨਾਲ ਸ਼ਹੀਦ ਹੋ ਗਿਆ ਸੀ ਦੇ ਘਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਮਾਝਾ ...
ਹਰਚੋਵਾਲ, 3 ਦਸੰਬਰ (ਰਣਜੋਧ ਸਿੰਘ ਭਾਮ)-ਰਿਆੜਕੀ ਇਲਾਕੇ ਦੀ ਸਿਰਮੌਰ ਸਮਾਜ ਸੇਵੀ ਸੰਸਥਾ 'ਸੰਕਲਪ' ਅਤੇ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਹਰਚੋਵਾਲ ਦੇ ਅਹੁਦੇਦਾਰਾਂ ਦੀ 'ਖੇਡਾਂ ਪਿੰਡ ਹਰਚੋਵਾਲ ਦੀਆਂ' ਕਰਵਾਉਣ ਸਬੰਧੀ ਅਹਿਮ ਮੀਟਿੰਗ ਬਾਬਾ ਬੰਦਾ ਸਿੰਘ ਖੇਡ ...
ਬਟਾਲਾ, 3 ਦਸੰਬਰ (ਹਰਦੇਵ ਸਿੰਘ ਸੰਧੂ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਨਜ਼ਦੀਕ ਪਿੰਡ ਭੁੱਲਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪਿ੍ੰ. ਰਵਿੰਦਰਪਾਲ ਸਿੰਘ ਚਾਹਲ ਦੇ ਯਤਨਾਂ ਸਦਕਾ ਸਰਪੰਚ ਬਲਵਿੰਦਰ ਸਿੰਘ ਸੋਹਲ, ...
ਬਟਾਲਾ, 3 ਦਸੰਬਰ (ਹਰਦੇਵ ਸਿੰਘ ਸੰਧੂ)-ਸਥਾਨਕ ਗੁਰਦੁਆਰਾ ਰਾਮਗੜ੍ਹੀਆ ਕਾਹਨੂੰਵਾਨ ਰੋਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਦਵਿੰਦਰ ਸਿੰਘ ...
ਗੁਰਦਾਸਪੁਰ, 3 ਦਸੰਬਰ (ਪੰਕਜ ਸ਼ਰਮਾ)-ਰਾਸ਼ਟਰੀ ਵਿਕਲਾਂਗ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਇਕ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਵਿਕਲਾਂਗ ਪਾਰਟੀ ਦੇ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਔਜੀ ਹੱਬ ਇਮੀਗਰੇਸ਼ਨ ਹੁਣ ਜਲਦ ਹੀ ਗੁਰਦਾਸਪੁਰ ਵਿਖੇ (ਨੇੜੇ ਜਹਾਜ਼ ਚੌਕ) ਪੀ. ਟੀ. ਈ. ਇੰਸਟੀਚਿਊਟ ਖੋਲ੍ਹਣ ਜਾ ਰਹੀ ਹੈ, ਜਿੱਥੇ ਆਸਟ੍ਰੇਲੀਆ ਤੋਂ ਮਾਹਰ ਸਟਾਫ਼ ਵਲੋਂ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ | ਇਸ ਸਬੰਧੀ ਔਜੀ ਹੱਬ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਸਟੇਟ ਬਾਡੀ 'ਦੇ ਸੱਦੇ 'ਤੇ ਅੱਜ ਕੌਾਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ ਵਲੋਂ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ | ਇਸ ਸਬੰਧੀ ਮੁਲਾਜ਼ਮਾਂ ਦੀ ਇਕ ਮੀਟਿੰਗ ਜ਼ੋਨ ਕਨਵੀਨਰ ਰਾਜ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ...
ਦੀਨਾਨਗਰ, 3 ਦਸੰਬਰ (ਸੰਧੂ, ਸੋਢੀ, ਸ਼ਰਮਾ)- ਦੀਨਾਨਗਰ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਅਰੁਣਾ ਚੌਧਰੀ ਵਲੋਂ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੇ ਮੌਕੇ 'ਤੇ ਹੀ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਵੱਖ-ਵੱਖ ਪਿੰਡਾਂ ...
ਬਹਿਰਾਮਪੁਰ, 3 ਦਸੰਬਰ (ਬਲਬੀਰ ਸਿੰਘ ਕੋਲਾ)-ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀਨਾਨਗਰ ਅਧੀਨ ਆਉਂਦੇ ਪਿੰਡ ਮੁੰਨਣਾਂਵਾਲੀ ਵਿਖੇ ਕੈਬਨਿਟ ਮੰਤਰੀ ਸਦਕਾ ਪਿੰਡ ਵਿਚ ਵਿਕਾਸ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਹਰਦੇਵ ਸਿੰਘ ...
ਗੁਰਦਾਸਪੁਰ, 3 ਦਸੰਬਰ (ਸੁਖਵੀਰ ਸਿੰਘ ਸੈਣੀ)- ਉੱਘੇ ਆੜ੍ਹਤੀ ਸੁਰੈਣ ਸਿੰਘ ਜੋ ਬੀਤੀ 21 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰੱਖੇ ਅਖੰਡ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਗੁਰਦਾਸਪੁਰ ਵਿਖੇ ਪਾਏ ...
ਦੀਨਾਨਗਰ, 3 ਦਸੰਬਰ (ਸ਼ਰਮਾ)- ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਕੌਾਡਲ ਵਲੋਂ ਪਿੰਡ ਆਵਾਂਖ਼ਾ ਅਤੇ ਦੋਦਵਾਂ ਆਦਿ ਦਾ ਦੌਰਾ ਕੀਤਾ ਗਿਆ ਤੇ ਇਨ੍ਹਾਂ ਪਿੰਡਾਂ ਵਿਚ ਜਿਨ੍ਹਾਂ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ...
ਪੁਰਾਣਾ ਸ਼ਾਲਾ, 3 ਦਸੰਬਰ (ਅਸ਼ੋਕ ਸ਼ਰਮਾ)-ਪਿੰਡ ਪੰਧੇਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਾਲਿਆਂ ਦੀ ਯਾਦ ਵਿਚ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੀਜਾ ਖੇਡ ...
ਵਡਾਲਾ ਬਾਂਗਰ, 3 ਦਸੰਬਰ (ਭੁੰਬਲੀ)-ਬੀਤੀ ਸ਼ਾਮ ਪਿੰਡ ਛੋਟੀ ਬਾਗੋਵਾਂਣੀ ਵਿਚ ਲੰਬੜਦਾਰ ਗੁਰਮੇਜ਼ ਸਿੰਘ ਦੇ ਘਰ ਕਿਸੇ ਅਣਪਛਾਤੇ ਚੋਰ ਗਰੋਹ ਵਲੋਂ ਚੋਰੀ ਕਰਨ ਦੀ ਘਟਨਾ ਵਾਪਰੀ | ਜਾਣਕਾਰੀ ਅਨੁਸਾਰ ਲੰਬੜਦਾਰ ਗੁਰਮੇਜ਼ ਸਿੰੰਘ ਨੇ ਦੱਸਿਆ ਕਿ ਉਸ ਦਾ ਲੜਕਾ ਵਿਦੇਸ਼ ...
ਦੋਰਾਂਗਲਾ, 3 ਦਸੰਬਰ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਕਾਬੂ ਕਰਨ ਦੀ ਖ਼ਬਰ ਹੈ | ਪੁਲਿਸ ਅਨੁਸਾਰ ਐਸ.ਆਈ. ਤਾਰਾ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਕਿ ਕਿਸੇ ਮੁਖ਼ਬਰ ਵਲੋਂ ਮਿਲੀ ...
ਕੋਟਲੀ ਸੂਰਤ ਮੱਲ੍ਹੀ, 3 ਦਸੰਬਰ (ਕੁਲਦੀਪ ਸਿੰਘ ਨਾਗਰਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਮੁੱਚੇ ਦੇਸ਼ ਦੇ ਕਿਸਾਨ ਇਕਜੁੱਟ ਹੋ ਗਏ ਹਨ ਤੇ ਕਿਸਾਨੀ ਸੰਘਰਸ਼ ਨੂੰ ਹਰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰ ਕੇ ...
ਕੋਟਲੀ ਸੂਰਤ ਮੱਲ੍ਹੀ, 3 ਦਸੰਬਰ (ਕੁਲਦੀਪ ਸਿੰਘ ਨਾਗਰਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਂਣ ਲਈ ਦਿੱਲੀ 'ਚ ਕਿਸਾਨਾਂ ਵਲੋਂ ਲਗਾਏ ਮੋਰਚੇ 'ਚ ਡਟੇ ਕਿਸਾਨਾਂ ਨਾਲ ਸਮੁੱਚਾ ਦੇਸ਼ ਖੜਾ ਹੈ ਤੇ ਕੇਂਦਰ ਸਰਕਾਰ ਨੂੰ ਤੁਰੰਤ ਸੰਸਦ ਦਾ ਵਿਸ਼ੇਸ਼ ਇਜਲਾਸ ਛੱਡ ਕੇ ਕਾਲੇ ...
ਊਧਨਵਾਲ, 3 ਦਸੰਬਰ (ਪਰਗਟ ਸਿੰਘ)-ਥਾਣਾ ਘੁਮਾਣ ਅਧੀਨ ਪੁਲਿਸ ਚੌਕੀ ਊਧਨਵਾਲ ਦੇ ਇੰਚਾਰਜ ਐਸ.ਆਈ. ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਲ ਕਾਦੀਆਂ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਲਜ਼ਾਰ ਮਸੀਹ ਨੇ ਬਿਆਨ ਦਰਜ ਕਰਾਏ, ਜਿਸ ਵਿਚ ਦੱਸਿਆ ਕਿ ਉਕਤ ਆਬਕਾਰੀ ਵਿਭਾਗ ...
ਧਾਰੀਵਾਲ, 3 ਦਸੰਬਰ (ਸਵਰਨ ਸਿੰਘ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਆਨਲਾਈਨ ਗੁਰਮਤਿ ਮੁਕਾਬਿਲਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ | ਇਸ ਸਬੰਧ ਵਿਚ ਮੈਨੇਜਰ ਰਣਜੀਤ ...
ਬਟਾਲਾ, 3 ਦਸੰਬਰ (ਕਾਹਲੋਂ)- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸ਼ੁਰੂ ਕੀਤੀ ਜਾ ਰਹੀ ਸਟੇਟ ਸਪਾਂਸਰਡ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ 5 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਕਾਦੀਆਂ ਦੇ ...
ਕਾਦੀਆਂ, 3 ਦਸੰਬਰ (ਕੁਲਵਿੰਦਰ ਸਿੰਘ)-ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਅੰਦਰ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕਰ ਕੇ ਇਸ ਨੂੰ ਪੂਰੇ ਸਿਖ਼ਰ 'ਤੇ ਪਹੰੁਚਾਇਆ ਜਾ ਰਿਹਾ ਹੈ, ਉੱਥੇ ...
ਬਟਾਲਾ, 3 ਦਸੰਬਰ (ਕਾਹਲੋਂ)- ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ 'ਤੇ ਕੁਝ ਕੌਮੀ ਟੀ.ਵੀ. ਚੈਨਲਾਂ ਵਲੋਂ ਪਹਿਲੇ ਦਿਨ ਤੋਂ ਹੀ ਦਿੱਲੀ ਬਾਰਡਰ 'ਤੇ ਲਗਾਏ ਗਏ ਕਿਸਾਨੀ ਮੋਰਚੇ ਨੂੰ ਖਾਲਿਸਤਾਨੀ ਅਤੇ ਹੁੱਲੜਬਾਜਾਂ ਅਨਸਰਾਂ ਦਾ ਇਕੱਠ ਦੱਸ ਕੇ ਕਿਸਾਨੀ ਸੰਘਰਸ਼ ਨੂੰ ...
ਕਲਾਨੌਰ, 3 ਦਸੰਬਰ (ਪੁਰੇਵਾਲ, ਕਾਹਲੋਂ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਖਿਲਾਫ ਜਿਥੇ ਥਾਂ-ਥਾਂ 'ਤੇ ਸੰਘਰਸ਼ ਕੀਤੇ ਜਾ ਰਹੇ ਹਨ, ਉਥੇ ਅੱਜ ਕਲਾਨੌਰ ਤਹਿਸੀਲ ਕੰਪਲੈਕਸ 'ਚ ਕੰਮ ਕਰਦੇ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਵੀ ਕਿਸਾਨਾਂ ਦੇ ਹੱਕ ...
ਧਾਰੀਵਾਲ, 3 ਦਸੰਬਰ (ਜੇਮਸ ਨਾਹਰ)-ਤੇਰੀ ਹਜ਼ੂਰੀ, ਸੈਨਾ ਦਾ ਯਹੋਵਾਹ, ਦਿਲ ਵਾਲਾ ਬੂਹਾ, ਦੁਆਵਾਂ ਦਾ ਜਵਾਬ ਮਸੀਹ ਹਿੱਟ ਗੀਤਾਂ ਤੋਂ ਬਾਅਦ ਮਸੀਹੀ ਕਲਾਕਾਰਾਂ ਦੀ ਮੋਹਰਲੀ ਕਤਾਰ ਵਿਚ ਖੜੀ ਬਲਾਕ ਧਾਰੀਵਾਲ ਦੇ ਪਿੰਡ ਤਰੀਜਾ ਨਗਰ ਦੇ ਉੱਘੇ ਸਮਾਜ ਸੇਵੀ ਅਤੇ ਵਾਤਾਵਰਣ ...
ਧਾਰੀਵਾਲ, 3 ਦਸੰਬਰ (ਜੇਮਸ ਨਾਹਰ) - ਬਾਬਾ ਅਜੈ ਸਿੰਘ ਖ਼ਾਲਸਾ ਪਬਲਿਕ ਸਕੂਲ ਗੁਰਦਾਸਨੰਗਲ ਵਿਖੇ ਪਿਛਲੇ 4 ਸਾਲਾਂ ਤੋਂ ਕਾਰਜਕਾਰੀ ਪਿੰ੍ਰਸੀਪਲ ਦੀ ਭੂਮਿਕਾ ਨਿਭਾਅ ਰਹੇ ਮਿਹਨਤੀ ਸੁਭਾਅ ਅਤੇ ਅਗਾਂਹਵਧੂ ਸੋਚ ਦੇ ਮਾਲਕ ਮੈਡਮ ਗਗਨਪ੍ਰੀਤ ਕੌਰ ਵਾਹਲਾ ਨੂੰ ਇਸ ਸੰਸਥਾ ...
ਸ੍ਰੀ ਹਰਿਗੋਬਿੰਦਪੁਰ, 3 ਦਸੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਾੜੀ ਪੰਨਵਾਂ ਵਿਖੇ ਸਥਿਤ ਸ਼ਹੀਦ ਸੂਬੇਦਾਰ ਸਤਨਾਮ ਸਿੰਘ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਵੱਖ-ਵੱਖ ਸਹਿ ਵਿਦਿਅਕ ...
ਕਲਾਨੌਰ, 3 ਦਸੰਬਰ (ਪੁਰੇਵਾਲ)-ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਦੂਰ-ਅੰਦੇਸ਼ੀ ਸੋਚ ਕਾਰਨ ਕਲਾਨੌਰ 'ਚ ਗੰਨਾ ਖੋਜ ਕੇਂਦਰ ਸਥਾਪਿਤ ਕਰਨ ਲਈ ਨੀਂਹ ਪੱਥਰ ਰੱਖਿਆ ਗਿਆ ਹੈ | ਇਸ ਸਬੰਧੀ ਬਲਾਕ ਕਲਾਨੌਰ ਦੇ ਕਾਂਗਰਸੀ ਮੁਹਤਬਰਾਂ ਸਮੇਤ ਚੇਅਰਮੈਨ ...
ਵਡਾਲਾ ਬਾਂਗਰ, 3 ਦਸੰਬਰ (ਦਤਵਿੰਦਰ ਸਿੰਘ ਭੁੰਬਲੀ)-ਕਸਬਾ ਵਡਾਲਾ ਬਾਂਗਰ ਦਾ ਪ੍ਰਸਿੱੱਧ ਸਮਾਜ ਸੇਵਕ ਨੌਜਵਾਨ ਗੁਰਕੀਰਤ ਸਿੰਘ ਕਾਲੂ ਗਰੀਬ ਲੋੜਵੰਦਾਂ ਨੂੰ ਆਪਣਾ ਖੂਨਦਾਨ ਕਰ ਕੇ ਕਈ ਮਰੀਜ਼ਾਂ ਦੀ ਜਿੰਦਗੀ ਬਚਾ ਰਿਹਾ ਹੈ | ਗੁਰਕੀਰਤ ਸਿੰਘ ਕਾਲੂ ਨੇ ਦੱਸਿਆ ਕਿ ਉਸ ...
ਵਡਾਲਾ ਗ੍ਰੰਥੀਆਂ, 3 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਨਜ਼ਦੀਕੀ ਪਿੰਡ ਥਿੰਦ ਵਿਖੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਸਤਨਾਮ ਸਿੰਘ ਸਰਪੰਚ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਭੇਜਿਆ ਗਿਆ ਅਨਾਜ ਲਾਭਪਾਤਰੀਆਂ ਨੂੰ ਵੰਡਿਆ ਗਿਆ | ਇਸ ਮੌਕੇ ਸਤਨਾਮ ਸਿੰਘ ਸਰਪੰਚ, ...
ਤਲਵੰਡੀ ਰਾਮਾਂ, 3 ਦਸੰਬਰ (ਹਰਜਿੰਦਰ ਸਿੰਘ ਖਹਿਰਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਲਕਾ ਡੇਰਾ ਬਾਬਾ ਨਾਨਕ 'ਚ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਕੀਤੇ ਲੋਕ ਸਮਰਪਣ ਉਦਘਾਟਨ ਅਤੇ ਨੀਂਹ ਪੱਥਰਾਂ ਨੂੰ ਸਰਕਾਰ ਪੂਰਾ ਕਰੇਗੀ, ਯਕੀਨ ਨਹੀਂ ਕੀਤਾ ਜਾ ...
ਗੁਰਦਾਸਪੁਰ, 3 ਦਸੰਬਰ (ਆਰਿਫ਼)- ਪੰਜਾਬ ਨੰਬਰਦਾਰ ਯੂਨੀਅਨ ਰਜਿ. ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਬੱਬੇਹਾਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂਹ ਨੰਬਰਦਾਰਾਂ, ਤਹਿਸੀਲ ਪ੍ਰਧਾਨਾਂ ਅਤੇ ਮੰਡਲ ਪ੍ਰਧਾਨਾਂ ਨੇ ਹਿੱਸਾ ਲਿਆ | ਇਸ ਮੌਕੇ ਆਗੂਆਂ ਵਲੋਂ ...
ਡੇਹਰੀਵਾਲ ਦਰੋਗਾ, 3 ਦਸੰਬਰ (ਹਰਦੀਪ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਠੱਕਰ ਸੰਧੂ ਦੇ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਵਿਚ ਸਮਾਪਤ ਹੋਇਆ | ਇਸ ਨਗਰ ...
ਸ੍ਰੀ ਹਰਿਗੋਬਿੰਦਪੁਰ, 3 ਦਸੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਸਟੋਰ ਕੀਪਰ ਅਤੇ ਬਿਜਲੀ ਮਿਸਤਰੀ ਵਜੋਂ ਗੁਰਦੁਆਰਾ ਸਾਹਿਬ 'ਚ ਸੇਵਾਵਾਂ ਨਿਭਾਅ ਰਹੇ ਭਾਈ ਰਣਜੀਤ ਸਿੰਘ, ਜੋ ...
ਤਲਵੰਡੀ ਰਾਮਾਂ, 3 ਦਸੰਬਰ (ਹਰਜਿੰਦਰ ਸਿੰਘ ਖਹਿਰਾ)-ਬੀਤੇ ਦਿਨ ਤਲਵੰਡੀ ਰਾਮਾਂ ਦੀ ਖੇਡ ਗਰਾਉਂਡ ਵਿਚ ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਵਿਕਾਸ ਕਾਰਜਾਂ ਲਈ ਚੈੱਕ ਵੰਡ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸ: ਰੰਧਾਵਾ ਨੇ ਕਾਂਗਰਸ ...
ਫਤਹਿਗੜ੍ਹ ਚੂੜੀਆਂ, 3 ਦਸੰਬਰ (ਧਰਮਿੰਦਰ ਸਿੰਘ ਬਾਠ)-ਪੰਡਿਤ ਮੋਹਨ ਲਾਲ ਕਾਲਜ ਐਸ.ਡੀ. ਕਾਲਜ ਫਤਹਿਗੜ੍ਹ ਚੂੜੀਆਂ ਵਲੋਂ ਪਿ੍ੰਸੀਪਲ ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇਕੀ ਦੀ ਦੀਵਾਰ ਸਮਾਗਮ ਕਰਵਾਇਆ ...
ਪਠਾਨਕੋਟ, 3 ਦਸੰਬਰ (ਆਸ਼ੀਸ਼ ਸ਼ਰਮਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਬਲਾਕ ਪੱਧਰੀ ਆਨਲਾਈਨ ਪੀ.ਪੀ.ਟੀ. ਮੁਕਬਲਿਆਂ ਦੇ ਨਤੀਜਿਆਂ ਨੂੰ ਐਲਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ ...
ਪਠਾਨਕੋਟ, 3 ਦਸੰਬਰ (ਆਸ਼ੀਸ਼ ਸ਼ਰਮਾ)-ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 51 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ, ਜਦੋਂ ਕਿ ਇਕ ਕਰੋਨਾ ਮਰੀਜ਼ ਦੀ ਮੌਤ ਹੋ ਗਈ ਹੈ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐੱਮ.ਓ. ਡਾ: ...
ਨਰੋਟ ਮਹਿਰਾ, 3 ਦਸੰਬਰ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਪੈਂਦੇ ਪਿੰਡ ਫਰਵਾਲ ਵਿਖੇ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਬਲਾਕ ਨਰੋਟ ਜੈਮਲ ਸਿੰਘ ਦੇ ਬਲਾਕ ਸੰਮਤੀ ਚੇਅਰਮੈਨ ਰਾਜ ਕੁਮਾਰ ਸਿਹੋੜਾ ਪਹੰੁਚੇ | ਜਾਣਕਾਰੀ ਦਿੰਦਿਆਂ ...
ਪਠਾਨਕੋਟ, 3 ਦਸੰਬਰ (ਆਸ਼ੀਸ਼ ਸ਼ਰਮਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆ ਲਈ ਤਿਆਰ ਕਰਵਾਉਣ ਤਹਿਤ ਚਲਾਈ ਜਾ ਰਹੀ ਮੁਹਿੰਮ ਸਬੰਧੀ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ...
ਪਠਾਨਕੋਟ, 3 ਦਸੰਬਰ (ਸੰਧੂ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਜ਼ਿਲ੍ਹਾ ਪਠਾਨਕੋਟ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਕੇਵਲ ਮਨਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਨੂੰ ਮਿਲਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਇਕ ਮੰਗ ...
ਪਠਾਨਕੋਟ, 3 ਦਸੰਬਰ (ਸੰਧੂ)- ਭੱਠਾ ਮਜ਼ਦੂਰਾਂ ਅਤੇ ਜਮਾਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਕਪੁਰ ...
ਤਾਰਾਗੜ੍ਹ, 3 ਦਸੰਬਰ (ਸੋਨੂੰ ਮਹਾਜਨ)- ਭੋਆ ਹਲਕੇ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਲੋਕਾਂ ਦੀ ਸੇਵਾ ਲਈ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ੍ਹ ਹਨ | ਇਹ ਪ੍ਰਗਟਾਵਾ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਨੇ ਯੂਥ ਕਾਂਗਰਸ ਵਲੋਂ ਪਿੰਡ ਖੋਖਰ ...
ਪਠਾਨਕੋਟ, 3 ਦਸੰਬਰ (ਸੰਧੂ)- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਸੰਯਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01.01.2021 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ...
ਸ਼ਾਹਪੁਰ ਕੰਢੀ, 3 ਦਸੰੰਬਰ (ਰਣਜੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਰਣਜੀਤ ਸਾਗਰ ਡੈਮ ਦੀ ਉੱਚਾ ਥੜ੍ਹਾ ਕਾਲੋਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਅਖੰਡ ਪਾਠ ਦਾ ਭੋਗ ਪਾਏ ਗਏ ਉਪਰੰਤ ਲੋਕਲ ਰਾਗੀ ...
ਸ਼ਾਹਪੁਰ ਕੰਢੀ, 3 ਦਸੰਬਰ (ਰਣਜੀਤ ਸਿੰਘ)-ਸੰਤੁਲਿਤ ਖੁਰਾਕ ਆਉਣ ਦੇ ਮੰਤਵ ਨੰੂ ਲੈ ਕੇ ਗੁਰੂਗ੍ਰਾਮ ਤੋਂ ਆਈ ਹੋਈ ਡਾਕਟਰਾਂ ਦੀ ਟੀਮ ਨੇ ਰਣਜੀਤ ਸਾਗਰ ਡੈਮ ਦੇ ਕਮੇਟੀ ਹਾਲ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਜਿਸ ਵਿਚ ਡਾਕਟਰਾਂ ਦੀ ਟੀਮ ਨੇ ਤੰਦਰੁਸਤ ਰਹਿਣ ਤੇ ...
ਪਠਾਨਕੋਟ, 3 ਦਸੰਬਰ (ਆਸ਼ੀਸ਼ ਸ਼ਰਮਾ)- ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਨੋਡਲ ਅਧਿਕਾਰੀ ਡਾ: ਨਿਸ਼ਾ ਜੋਤੀ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਵਲੋਂ ਹੈਲਥ ਇੰਸਪੈਕਟਰ ਅਨੋਖ ਲਾਲ ਦੀ ਅਗਵਾਈ ਵਿਚ ਘਰਥੌਲੀ ਮੁਹੱਲਾ, ਸਿਆਲੀ ਕੁੱਲੀਆਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX