ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪੁੱਜਦਾ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਨੇ ਜ਼ਿਲੇ੍ਹ ਦੇ 169 ਪ੍ਰੋਜੈਕਟ ਪਾਸ ਕੀਤੇ ਹਨ | ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਕਮੇਟੀ ਦੀ ਬੈਠਕ ਵਿਚ ਇਹ ਕੇਸ ਪਾਸ ਕੀਤੇ ਗਏ | ਇਨ੍ਹਾਂ ਦੀ ਕੁਲ ਲਾਗਤ 33.19 ਕਰੋੜ ਰੁਪਏ ਹੈ | ਇਸ 'ਚੋਂ ਫ਼ਾਜ਼ਿਲਕਾ ਬਲਾਕ ਦੇ 114 ਪ੍ਰੋਜੈਕਟ ਅਤੇ ਜਲਾਲਾਬਾਦ ਦੇ 55 ਪ੍ਰੋਜੈਕਟ ਹਨ ਜਿਨ੍ਹਾਂ ਦੀ ਕੁਲ ਲਾਗਤ ਕ੍ਰਮਵਾਰ 22.03 ਕਰੋੜ ਅਤੇ 11.16 ਕਰੋੜ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਖੇਤਾਂ ਤਕ ਪਾਣੀ ਪੁੱਜਦਾ ਕਰਨ ਲਈ ਅੰਡਰ ਗਰਾਂਉਡ ਪਾਈਪਾਂ ਪਾਈਆਂ ਜਾਣਗੀਆਂ | ਕੁਲ ਲਾਗਤ ਦਾ 90 ਫ਼ੀਸਦੀ ਸਰਕਾਰ ਸਬਸਿਡੀ ਵਲੋਂ ਦੇਣਗੇ | ਇਸ ਨਾਲ 7300 ਹੈਕਟੇਅਰ ਰਕਬੇ ਨੂੰ ਬਿਹਤਰ ਸਿੰਜਾਈ ਸਹੂਲਤਾਂ ਮਿਲਣਗੀਆਂ ਅਤੇ 2892 ਕਿਸਾਨਾਂ ਨੂੰ ਲਾਭ ਦੇਣਗੇ | ਇਸ ਤੋਂ ਬਿਨਾਂ ਤੁਪਕਾ ਸਿੰਜਾਈ ਪ੍ਰਣਾਲੀ ਸਬੰਧੀ ਵੀ 28 ਕੇਸ ਪ੍ਰਵਾਨ ਕੀਤੇ ਗਏ | ਇਨ੍ਹਾਂ 'ਚੋਂ ਕਿਨੰੂ ਦੇ ਬਾਗ਼ਾਂ ਦੇ 25 ਮਾਮਲੇ ਹਨ ਜਿਨ੍ਹਾਂ ਦਾ ਰਕਬਾ 214 ਹੈਕਟੇਅਰ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ 53.92 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ | ਇਸ ਤਰ੍ਹਾਂ ਅਮਰੂਦ ਦੇ ਬਾਗ਼ਾਂ ਵਿਚ ਤੁਪਕਾ ਸਿੰਜਾਈ ਦੇ ਇਕ ਪ੍ਰੋਜੈਕਟ ਲਈ 2.65 ਲੱਖ ਦੀ ਮਦਦ ਪ੍ਰਵਾਨ ਕੀਤੀ ਗਈ | ਇਸ ਦਾ ਰਕਬਾ 8 ਹੈਕਟੇਅਰ ਹੈ | ਇਸੇ ਤਰ੍ਹਾਂ ਮੱਕੀ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਦੇ 2 ਕੇਸ ਪ੍ਰਵਾਨ ਕੀਤੇ ਗਏ ਜਿਸ 'ਤੇ 5 ਹੈਕਟੇਅਰ ਰਕਬੇ ਵਿਚ ਡਿ੍ਪ ਸਿਸਟਮ ਲਗਾਉਣ ਲਈ 3 ਲੱਖ ਦੀ ਮਦਦ ਪ੍ਰਵਾਨ ਕੀਤੀ ਗਈ | ਬਾਗ਼ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਲਗਾਉਣ 'ਤੇ 45 ਫ਼ੀਸਦੀ ਅਤੇ ਮੱਕੀ ਵਿਚ ਤੁਪਕਾ ਸਿੰਜਾਈ ਪ੍ਰਣਾਲੀ ਲਗਾਉਣ ਤੇ 80 ਫ਼ੀਸਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ | ਭੂਮੀ ਰੱਖਿਆ ਵਿਭਾਗ ਦੇ ਐੱਸ.ਡੀ.ਓ ਹਰਮਨਜੀਤ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਅੰਡਰ ਗਰਾਂਉਡ ਪਾਈਪ ਪਾਉਣ ਜਾਂ ਬਾਗ਼ਾਂ ਵਿਚ ਡਿ੍ਪ ਸਿਸਟਮ ਲਗਾਉਣ ਲਈ ਸਬਸਿਡੀ ਲੈਣ ਲਈ ਕਿਸਾਨ ਵਿਭਾਗ ਕੋਲ ਆਪਣੀ ਅਰਜ਼ੀ ਦੇ ਸਕਦੇ ਹਨ | ਇਸ ਮੌਕੇ ਭੂਮੀ ਟੈਸਟਿੰਗ ਅਫ਼ਸਰ ਡਾ. ਭੁਪਿੰਦਰ ਕੁਮਾਰ ਵੀ ਹਾਜ਼ਰ ਸਨ |
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਕੋਰੋਨਾ ਮਹਾਂਮਾਰੀ ਦੌਰਾਨ ਕੋਵਿਡ ਸੈਂਟਰਾਂ ਅੰਦਰ ਡਿਊਟੀ ਨਿਭਾ ਚੁੱਕੇ ਡਾਕਟਰਾਂ ਅਤੇ ਸਟਾਫ਼ ਵਲੋਂ ਅੱਜ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਰੇਲਵੇ ਓਵਰਬਿ੍ਜ 'ਤੇ ਧਰਨਾ ...
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹਾ ਫ਼ਾਜ਼ਿਲਕਾ 'ਚ ਕੋਰੋਨਾ ਵਾਈਰਸ ਦੇ ਅੱਜ 5 ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਜ਼ਿਲ੍ਹਾ ਭਰ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 114 ਹੋ ਗਈ ਹੈ, ਜਦੋਂਕਿ ਜ਼ਿਲ੍ਹੇ 'ਚ 23 ਵਿਅਕਤੀਆਂ ਨੇ ਅੱਜ ਕੋਰੋਨਾ ਨੂੰ ...
ਅਬੋਹਰ, 3 ਦਸੰਬਰ (ਕੁਲਦੀਪ ਸਿੰਘ ਸੰਧੂ)- ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ ਵਿਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਦੇ ਚੱਲਦੇ ਅੱਜ ਸਥਾਨਕ ਈਦਗਾਹ ਬਸਤੀ ਨਿਵਾਸੀ ਦਾ ਮੋਟਰਸਾਈਕਲ ਨਹਿਰੂ ਸਟੇਡੀਅਮ ਦੇ ਬਾਹਰੋਂ ਚੋਰੀ ਹੋ ...
ਅਬੋਹਰ, 3 ਦਸੰਬਰ (ਕੁਲਦੀਪ ਸਿੰਘ ਸੰਧੂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਕਰ ਰਹੇ ਹਨ, ਉਥੇ ਹੀ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਨ ਪੁਰਸਕਾਰ ਵਾਪਸ ਕਰ ਦਿੱਤਾ ਹੈ | ...
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਇਕ ਹੋਟਲ ਦੇ ਵੇਟਰ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਲਈ ਲਿਆਂਦਾ ...
ਬੱਲੂਆਣਾ, 3 ਦਸੰਬਰ (ਸੁਖਜੀਤ ਸਿੰਘ ਬਰਾੜ)- ਸਰਕਾਰੀ ਹਾਈ ਸਕੂਲ ਬਹਾਦਰ ਖੇੜਾ ਵਿਚ ਦੋ ਦਿਨਾਂ ਕੈਰੀਅਰ ਗਾਈਡੈਂਸ ਅਤੇ ਕਾਊਾਸਿਲੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਪ੍ਰੋਗਰਾਮ ਵਿਚ ਮਾਪੇ, ਐਸ.ਐਮ.ਸੀ. ...
ਅਬੋਹਰ, 3 ਦਸੰਬਰ (ਕੁਲਦੀਪ ਸਿੰਘ ਸੰਧੂ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਮੁਲਾਜ਼ਮ ਸੰਘਰਸ਼ ਕਮੇਟੀ ਨੇ ਅੱਜ ਧਰਨਾ ਲਗਾ ਦਿੱਤਾ ਤੇ ਇਸ ਤੋਂ ਬਾਅਦ ਮੋਟਰਸਾਈਕਲਾਂ 'ਤੇ ਰੋਸ ਮਾਰਚ ਕੱਢਿਆ ਗਿਆ | ਪੈੱ੍ਰਸ ਨੂੰ ...
ਅਬੋਹਰ, 3 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਸਰਕਾਰੀ ਹਾਈ ਸਕੂਲ ਮਹਿਰਾਣਾ ਦੇ ਵਿਦਿਆਰਥੀ ਦਿਨੇਸ਼ ਕੁਮਾਰ ਅਤੇ ਪਿ੍ੰਸ ਨੇ ਬਲਾਕ ਪੱਧਰ ਦੇ ਇੰਗਲਿਸ਼ ਸਪੀਕਿੰਗ ਮੁਕਾਬਲੇ 'ਚ ਸਰਵੋਤਮ ਵੀਡੀਓ ਭੇਜ ਕੇ ਬਲਾਕ ਪੱਧਰ ਵਿਚ ਸਟਾਰ ਆਫ਼ ਦਾ ਡੇ ਬਣਨ ਦਾ ਮਾਣ ਹਾਸਲ ਕੀਤਾ | ...
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਹਲਕੇ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਕੈਬਨਿਟ ਮੰਤਰੀ ਸਹਿਕਾਰਤਾ ਵਿਭਾਗ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ ਕੀਤੀ ਗਈ | ਉਨ੍ਹਾਂ ਕੈਬਨਿਟ ...
ਮੰਡੀ ਅਰਨੀਵਾਲਾ, 3 ਨਵੰਬਰ (ਨਿਸ਼ਾਨ ਸਿੰਘ ਸੰਧੂ)- ਪੁਲਿਸ ਥਾਣਾ ਅਰਨੀਵਾਲਾ ਨੇ ਇਕ ਵਿਅਕਤੀ ਦੇ ਬਿਆਨਾਂ 'ਤੇ ਉਸ ਨਾਲ ਅਤੇ ਉਸ ਦੇ ਪਿਤਾ ਨਾਲ ਕੁੱਟਮਾਰ ਕਰਕੇ ਸੱਟਾਂ ਮਾਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ...
ਮੰਡੀ ਅਰਨੀਵਾਲਾ, 3 ਨਵੰਬਰ (ਨਿਸ਼ਾਨ ਸਿੰਘ ਸੰਧੂ)- ਦਿੱਲੀ ਵਿਖੇ ਕਿਸਾਨ ਸੰਘਰਸ਼ ਵਿਚ ਹਿੱਸਾ ਪਾਉਣ ਲਈ ਪਿੰਡ ਕਮਾਲ ਵਾਲਾ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ | ਕਿਸਾਨ ਆਗੂ ਗੋਪਾਲ ਸਿੰਘ , ਸਾਬਕਾ ਸਰਪੰਚ ਅਵਤਾਰ ਸਿੰਘ ਸੰਧੂ, ਇਕਬਾਲ ਸਿੰਘ ਸਾਬਕਾ ਸਰਪੰਚ ਅਤੇ ...
ਅਬੋਹਰ, 3 ਦਸੰਬਰ (ਕੁਲਦੀਪ ਸਿੰਘ ਸੰਧੂ)-ਬੀਤੇ ਸਮੇਂ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਦਾ ਪੂਰੇ ਦੇਸ਼ ਭਰ ਵਿਚ ਜਮ ਕੇ ਵਿਰੋਧ ਹੋ ਰਿਹਾ ਹੈ | ਕੇਂਦਰ ਸਰਕਾਰ ਤੋਂ ਆਪਣਾ ਹੱਕ ਲੈਣ ਦੇ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ...
ਅਬੋਹਰ, 3 ਦਸੰਬਰ (ਕੁਲਦੀਪ ਸਿੰਘ ਸੰਧੂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਅੱਜ ਰਾਜਸਥਾਨ ਦੇ ਕਿਸਾਨ ਸੰਗਠਨਾਂ ਵਲੋਂ ਅਬੋਹਰ-ਹਨੂੰਮਾਨਗੜ੍ਹ ਮਾਰਗ ਨੂੰ ਕਰੀਬ ਦੋ ਘੰਟੇ ਤੱਕ ਜਾਮ ਕਰੀ ਰੱਖਿਆ | ਜਾਮ ਲੱਗਣ ...
ਫ਼ਾਜ਼ਿਲਕਾ, 3 ਦਸੰਬਰ(ਦਵਿੰਦਰ ਪਾਲ ਸਿੰਘ)- ਚੋਰੀ ਕਰਨ ਦੇ ਦੋਸ਼ 'ਚ ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਸ਼ਵਨੀ ਕੁਮਾਰ ਅਨੇਜਾ ਪੁੱਤਰ ਮੁਕੰਦ ਲਾਲ ਅਨੇਜਾ ਵਾਸੀ ਸਾਹਮਣੇ ਦੀਪਕ ਪਨੀਰ ਹਾਊਸ ...
ਅਬੋਹਰ, 3 ਦਸੰਬਰ (ਕੁਲਦੀਪ ਸਿੰਘ ਸੰਧੂ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸੁਰਿੰਦਰ ਜਾਖੜ ਮੈਮੋਰੀਅਮ ਵਲੋਂ ਸਥਾਨਕ ਨਹਿਰੂ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਵਾਰਡ ਵਾਈਜ਼ ਕ੍ਰਿਕਟ ਟੂਰਨਾਮੈਂਟ ਵਿਚ ਅੱਜ ਦਾ ਪਹਿਲਾ ਮੈਚ ਬਾਲਾ ਜੀ ਇਲੈਵਨ-46 ਤੇ ਜਸਵੰਤ ...
ਮੰਡੀ ਲਾਧੂਕਾ, 3 ਦਸੰਬਰ (ਰਾਕੇਸ਼ ਛਾਬੜਾ)- ਪਿੰਡ ਤਰੋਬੜ੍ਹੀ ਦੇ ਬਿਜਲੀ ਫੀਡਰ 'ਤੇ ਲੱਗੇ ਇਕ ਟਰਾਂਸਫ਼ਾਰਮਰ 'ਚੋਂ ਚੋਰਾਂ ਵਲੋਂ ਕੀਮਤੀ ਸਾਮਾਨ ਤੇ ਤੇਲ ਚੋਰੀ ਕਰ ਲਏ ਜਾਣ ਦੀ ਸੂਚਨਾ ਹੈ | ਮੰਡੀ ਦੇ ਕਿਸਾਨ ਦਰਸ਼ਨ ਲਾਲ ਸੁਧਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਖੇਤ ਵਿਚ ...
ਅਬੋਹਰ, 3 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਸਰਕਾਰੀ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਬਲਾਕ ਪੱਧਰੀ ਅੰਗਰੇਜ਼ੀ ਬੋਲਣ ਦੇ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਕੇ ਮੱਲ੍ਹਾਂ ਮਾਰੀਆਂ ਗਈਆਂ ਹਨ | ਸਕੂਲ ਦੇ ਵਿਦਿਆਰਥੀ ਸ਼ੁਭਦੀਪ ਤੇ ਕਸ਼ਿਸ਼ ਨੇ ਸਟਾਰ ਆਫ਼ ...
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੀ ਸਭ ਤੋਂ ਵਢੇਰੀ ਉਮਰ ਦੇ ਸਿਆਸਤਦਾਨ, ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਸਾਨਾਂ ਦੇ ਹੱਕ ਵਿਚ ਪਦਮ ਵਿਭੂਸ਼ਨ ਪੁਰਸਕਾਰ ਵਾਪਸ ਕਰਨਾ ਇਕ ਸਤਿਕਾਰਯੋਗ ਫ਼ੈਸਲਾ ਹੈ | ਇਹ ...
ਮੰਡੀ ਰੋੜਾਂਵਾਲੀ, 3 ਦਸੰਬਰ (ਮਨਜੀਤ ਸਿੰਘ ਬਰਾੜ)- ਖੇਤੀ ਬਿੱਲਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਲਗਾਏ ਗਏ ਧਰਨੇ ਨੂੰ ਸਫਲ ਬਣਾਉਣ ਲਈ ਕਿਸਾਨਾਂ ਦਾ ਦਿੱਲੀ ਨੂੰ ਰਵਾਨਾ ਹੋਣਾ ਅਜੇ ਜਾਰੀ ਹੈ | ਅੱਜ ਇੱਥੋਂ ਨਾਲ ਲੱਗਦੇ ਪਿੰਡ ਚੱਕ ...
ਅਬੋਹਰ, 3 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਜਿਥੇ ਆਪਣੇ ਅੜੀਅਲ ਰਵੱਈਏ ਨੂੰ ਕੇਂਦਰ ਸਰਕਾਰ ਢੈਲਾ ਕਰੇ, ਉਥੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨੂੰ ਵੀ ਬੁਲੰਦ ਕੀਤਾ ਜਾਵੇ | ਲੋਕਾਂ ਦੀ ਤਾਕਤ ਅੱਗੇ ਕਦੇ ਵੀ ਰਾਜ ਬਹੁਤਾ ਚਿਰ ...
ਅਬੋਹਰ, 3 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਡਾਇਰੈਕਟ ਪਿ੍ੰਸੀਪਲ ਐਸੋਸੀਏਸ਼ਨ ਪੰਜਾਬ ਦੇ ਪੰਜ ਮੈਂਬਰੀ ਵਫ਼ਦ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਸ਼ੰਕਰ ਚੌਧਰੀ ਦੀ ਅਗਵਾਈ ਵਿਚ ਸਿੱਖਿਆ ਸਕੱਤਰ ਨਾਲ ਬੈਠਕ ਹੋਈ | ਲਗਭਗ ਅੱਧਾ ਘੰਟਾ ਬਹੁਤ ਹੀ ...
ਜਲਾਲਾਬਾਦ, 3 ਦਸੰਬਰ (ਕਰਨ ਚੁਚਰਾ)- ਬਾਰ ਐਸੋਸੀਏਸ਼ਨ ਜਲਾਲਾਬਾਦ ਵਲੋਂ ਕਿਸਾਨਾਂ ਦੇ ਹੱਕਾਂ 'ਚ ਹੜਤਾਲ ਕੀਤੀ ਗਈ ਅਤੇ ਅਦਾਲਤੀ ਕੰਮ ਦਾ ਬਾਈਕਾਟ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰੋਹਿਤ ਦਹੂਜਾ ਨੇ ਕਿਹਾ ਕਿ ਕੇਂਦਰ ਵਲੋਂ ਜੋ ਤਿੰਨ ਬਿੱਲ ਕਿਸਾਨਾਂ ਤੇ ਥਾਪੇ ਗਏ ਹਨ ਉਹ ...
ਫ਼ਾਜ਼ਿਲਕਾ, 3 ਦਸੰਬਰ(ਦਵਿੰਦਰ ਪਾਲ ਸਿੰਘ)- ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲੇ੍ਹ ਦੇ ਵੱਖ-ਵੱਖ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ | ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਪਹਿਲੇ ਪੜਾਅ ਵਿਚ ਹਰੇਕ ...
ਜਲਾਲਾਬਾਦ, 3 ਦਸੰਬਰ (ਕਰਨ ਚੁਚਰਾ)- ਥਾਣਾ ਵੈਰੋ ਕਾ ਪੁਲਿਸ ਨੇ ਇਕ ਔਰਤ ਦੇ ਕੰਨ ਦੀਆਂ ਵਾਲੀਆਂ ਖੋਹਣ ਵਾਲੇ 3 ਦੋਸ਼ੀਆਂ ਤੇ ਪਰਚਾ ਦਰਜ ਕੀਤਾ ਹੈ ¢ਜਾਂਚ ਅਧਿਕਾਰੀ ਐਸ.ਆਈ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਦਰਕਾਂਤਾ ਵਾਸੀ ਚੱਕ ਖੇੜੇ ਵਾਲਾ ਨੇ ਸ਼ਿਕਾਇਤ ਦਰਜ ...
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟੇ੍ਰਟ ਅਰਵਿੰਦ ਪਾਲ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ੍ਹ ਅੰਦਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX