ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਐੱਸ ਪ੍ਰਸ਼ੋਤਮ)-ਬੀ. ਡੀ. ਪੀ. ਓ. ਦਫਤਰ ਅਜਨਾਲਾ ਵਿਖੇ ਅੱਜ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬਲਾਕ ਪੱਧਰੀ ਸਵੈ-ਰੁਜ਼ਗਾਰ ਲੋਨ ਮੇਲਾ ਲਗਾਇਆ ਗਿਆ | ਇਸ ਮੇਲੇ ਦਾ ਜਾਇਜ਼ਾ ਲੈਣ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਲੜਕੇ ਲੜਕੀਆਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਨ ਲਈ ਪੰਜਾਬ ਸਰਕਾਰ ਵਲੋਂ ਤਹੱਈਆ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਲਗਾਏ ਰੁਜ਼ਗਾਰ ਮੇਲਿਆਂ ਦੌਰਾਨ ਜ਼ਿਲ੍ਹਾ ਅੰਮਿ੍ਤਸਰ ਦੇ 5000 ਨੌਜਵਾਨਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਦੂਸਰੇ ਪੜਾਅ ਤਹਿਤ ਹੁਣ ਨੌਜਵਾਨਾਂ ਨੂੰ ਆਪਣੇ ਰੁਜ਼ਗਾਰ ਪੈਦਾ ਕਰਨ ਲਈ ਕਰਜ਼ਾ ਮੁਹੱਈਆ ਕਰਵਾਇਆ ਜਾਣਾ ਹੈ ਜਿਸ ਤਹਿਤ ਜ਼ਿਲ੍ਹਾ ਅੰਮਿ੍ਤਸਰ ਵਿਚ ਕਰੀਬ 7800 ਨੌਜਵਾਨਾਂ ਨੂੰ ਲੋਨ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਅੱਜ ਬਲਾਕ ਅਜਨਾਲਾ ਅੰਦਰ ਲਗਾਏ ਪਲੇਠੇ ਸਵੈ ਰੁਜ਼ਗਾਰ ਲੋਨ ਮੇਲੇ ਦੌਰਾਨ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵਲੋਂ ਪ੍ਰਧਾਨ ਮੰਤਰੀ ਰੁਜ਼ਗਾਰ ਜਨਰੇਸ਼ਨ ਸਕੀਮ, ਪ੍ਰਧਾਨ ਮੰਤਰੀ ਮੁਧਰਾ ਯੋਜਨਾ ਅਤੇ ਸਟੈਂਡ ਅੱਪ ਇੰਡੀਆ ਸਕੀਮ ਅਧੀਨ 122 ਅਰਜ਼ੀਆਂ 'ਚੋਂ 43 ਨੂੰ ਮੌਕੇ 'ਤੇ ਪ੍ਰਵਾਨ ਕਰਕੇ ਲੋਨ ਮਨਜ਼ੂਰ ਕੀਤਾ ਗਿਆ | ਉਨ੍ਹਾਂ ਅੱਗੇ ਦੱਸਿਆ ਕਿ ਜਨਵਰੀ ਦੇ ਪਹਿਲੇ ਹਫਤੇ ਤੋਂ ਇਕ ਪ੍ਰੋਗਰਾਮ ਉਲੀਕਿਆਂ ਜਾਵੇਗਾ, ਜਿਸ ਦੌਰਾਨ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਲਈ ਆਨਲਾਈਨ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਡਿਪਟੀ ਡਾਇਰੈਕਟਰ ਵਿਕਰਮਜੀਤ, ਬੀ. ਡੀ. ਪੀ. ਓ. ਮਨਮੋਹਣ ਸਿੰਘ ਰੰਧਾਵਾ, ਡਿਪਟੀ ਸੀ. ਈ. ਓ. ਸਤਿੰਦਰ ਸਿੰਘ, ਲੀਡ ਬੈਂਕ ਮੈਨੇਜਰ ਪਿ੍ਤਪਾਲ ਸਿੰਘ, ਸੀਨੀਅਰ ਮੱਛੀ ਪਾਲਣ ਅਫ਼ਸਰ ਗੁਰਪ੍ਰੀਤ ਸਿੰਘ ਅਰੋੜਾ, ਐਸ. ਡੀ. ਓ. ਪਰਮਜੀਤ ਸਿੰਘ ਗਰੇਵਾਲ, ਜੁਗਰਾਜ ਸਿੰਘ, ਸਰਪੰਚ ਮਨਮੋਹਣ ਸਿੰਘ ਦਿਆਲਪੁਰਾ, ਜੇ. ਈ. ਭਜਨ ਸਿੰਘ, ਪੰਚਾਇਤ ਸਕੱਤਰ ਸੰਨਪ੍ਰੀਤ ਸਿੰਘ, ਕਮਲ ਗਰੋਵਰ, ਸਮਨਦੀਪ ਸਿੰਘ, ਅਮਰਪਾਲ ਸਿੰਘ, ਬਲਜੀਤ ਸਿੰਘ, ਸੁਖਦੀਪ ਸਿੰਘ, ਹਰਨੇਕ ਸਿੰਘ, ਅਮੋਲਕ ਸਿੰਘ, ਭਗਵੰਤ ਸਿੰਘ, ਪ੍ਰਭਜੋਤ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਅੰਮਿ੍ਤਸਰ, 3 ਦਸੰਬਰ (ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨ ਸੰਘਰਸ਼ ਵਿਚ ਜੂਝਦਿਆਂ ਜਾਨ ਗੁਵਾਉਣ ਵਾਲੇ ਕਿਸਾਨਾਂ ਗੁਰਜੰਟ ਸਿੰਘ ਬੱਛੂਆਣਾ, ਦਲਜਿੰਦਰ ਸਿੰਘ ਝੱਮਟ ਅਤੇ ਇਕ ਹੋਰ ਕਿਸਾਨ ...
ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਬਾਣੀ, ਸਿੱਖਿਆਵਾਂ ਅਤੇ ਕੁਰਬਾਨੀਆਂ 'ਤੇ ਅਧਾਰਿਤ ਪੁਸਤਕਾਂ ਦੀ ਨਿਰੰਤਰ ਲੜੀ ਵਿਚ ਪਹਿਲੀ ਪ੍ਰਸ਼ਨੋਤਰੀ ਪੁਸਤਕ 'ਮਾਨਵਤਾ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ ਅੱਜ 64ਵੇਂ ਦਿਨ ਵੀ ਧਰਨਾ ਜਾਰੀ ਰਿਹਾ | ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਨੇ ਕਿਹਾ ਕਿ ...
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਦਾ ਹਰ ਖੇਤਰ ਵਿਚ ਮਾੜਾ ਅਸਰ ਰਿਹਾ | ਅੰਮਿ੍ਤਸਰ ਵਿਚ ਸੈਲਾਨੀਆਂ ਦੀ ਆਮਦ ਬਹੁਤ ਘੱਟ ਗਈ ਜਿਸ ਕਰਕੇ ਇਥੋਂ ਦਾ ਹੋਟਲ ਉਦਯੋਗ, ਸੈਰ ਸਪਾਟਾ ਵਿਭਾਗ ਤਹਿਤ ਮਿਲਣ ਵਾਲੀਆਂ ਸਹੂਲਤਾਂ ਠੱਪ ਹੋ ਕੇ ਰਹਿ ਗਈਆਂ ਹਨ | ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਪਤੀ ਦੀ ਮੌਤ ਉਪਰੰਤ ਪੇਕੇ ਘਰ ਰਹਿ ਰਹੀ ਇਕ ਨੌਜਵਾਨ ਔਰਤ ਵਲੋਂ ਅੱਜ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ | ਇਹ ਔਰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਚੁੱਕੀ ਸੀ ਜਿਸ ਨੇ ਆਖਰ ਮੌਤ ਨੂੰ ਗਲੇ ਲਾਉਣ ਵਾਲਾ ਦੁਖਦਾਈ ਕਦਮ ਉਠਾਇਆ | ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕਿਸਾਨਾਂ ਦੇ ਹੱਕ 'ਚ ਸਿਹਤ ਜਥੇਬੰਦੀਆਂ ਵਲੋਂ 4 ਦਸੰਬਰ ਨੂੰ ਇੱਥੇ ਸਿਵਲ ਸਰਜਨ ਦਫਤਰ ਵਿਖੇ ਧਰਨਾ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਬਾਬਾ ਸਮਸ਼ੇਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਕੇਂਦਰ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਸਰਕਾਰੀ ਮੈਡੀਕਲ ਕਾਲਜ ਵਿਖੇ ਕਿਸਾਨਾਂ ਦੇ ਹੱਕ 'ਚ ਮੁਲਾਜ਼ਮਾਂ ਵਲੋਂ ਰੋਸ ਰੈਲੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ | ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ, ਪ੍ਰੇਮ ਚੰਦ, ਸੰਦੀਪ ਸਿੰਘ, ...
ਟਾਂਗਰਾ, 3 ਦਸੰਬਰ (ਹਰਜਿੰਦਰ ਸਿੰਘ ਕਲੇਰ)-ਬੀਤੀ ਰਾਤ ਅੱਡਾ ਟਾਂਗਰਾ ਵਿਖੇ ਇਕ ਰੈਡੀਮੇਡ ਦੁਕਾਨ 'ਚੋਂ ਚੋਰਾਂ ਵਲੋਂ ਜਿੰਦਰਾਂ ਤੋੜ ਕੇ ਸਾਮਾਨ ਚੋਰੀ ਕਰ ਲਿਆ | ਪੁਲਿਸ ਚੌਕੀ ਟਾਂਗਰਾ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕੇ. ਡੀ. ਰੈਡੀਮੇਡ ਦੇ ਮਾਲਕ ...
ਅੰਮਿ੍ਤਸਰ, 3 ਦਸੰਬਰ (ਜੱਸ)-ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ਼ ਕਾਮਰਸ ਫਾਰ ਵਿਮਨ ਦੀਆਂ ਐਮ. ਕਾਮ ਦੀਆਂ ਦੋ ਵਿਦਿਆਰਥਣਾਂ ਤੇ ਜੁੜਵਾਂ ਭੈਣਾਂ ਅਮਨਜੋਤ ਕੌਰ ਤੇ ਅਮਨਦੀਪ ਕੌਰ ਨੇ ਕ੍ਰਮਵਾਰ ਯੂ. ਜੀ. ਸੀ. ਨੈੱਟ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ ਦੀ ਜੂਨ 2020 ...
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਲੋਕਾਂ ਨੂੰ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਅਤੇ ਪਹਿਲਕਦਮੀ ਰਹੀ ਹੈ | ਜਿਸ ਦੇ ਤਹਿਤ ਜ਼ਿਲੇ੍ਹ ਨੂੰ ਸਾਫ਼-ਸਫ਼ਾਈ ਅਤੇ ਖੂਬਸੂਰਤ ਦਿੱਖ ਪ੍ਰਦਾਨ ਕਰਕੇ ...
ਗੱਗੋਮਾਹਲ, 3 ਦਸੰਬਰ (ਬਲਵਿੰਦਰ ਸਿੰਘ ਸੰਧੂ)-ਬੀਤੇ ਦੋ ਰਾਤਾਂ ਤੋਂ ਬੀ. ਐਸ. ਐਫ. ਦੀ ਸਰਹੱਦੀ ਪੋਸਟ ਕੋਟਰਜਾਦਾ ਨੇੜੇ ਹਿੰਦ-ਪਾਕਿ ਸਰਹੱਦ ਤੇ ਪਾਕਿਸਤਾਨੀ ਸਰਹੱਦ ਵਲੋਂ ਡਰੋਨ ਦੀਆਂ ਕਈ ਵਾਰੀ ਆਵਾਜ਼ਾਂ ਸੁਣਨ ਤੇ ਬੀ. ਐਸ. ਐਫ. ਦੀ 73 ਬਟਾਲੀਅਨ ਦੇ ਪੋਸਟ 'ਤੇ ਤਾਇਨਾਤ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕੋਰੋਨਾ ਮਹਾਂਮਾਰੀ ਦਾ ਠੰਢ ਦੇ ਮੌਸਮ 'ਚ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ ਜਿਸ ਤਹਿਤ ਅੱਜ ਇਕੋਂ ਦਿਨ 'ਚ 63 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 22 ਸਾਲ ਦੇ ਇਕ ਨੌਜਵਾਨ ਸਣੇ ਤਿੰਨ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ | ਅੱਜ ਮਿਲੇ ...
ਰਾਜਾਸਾਂਸੀ, 3 ਦਸੰਬਰ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਅਧੀਨ ਆਉਂਦੇ ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਐਕਟਿਵਾ 'ਤੇ ਸਵਾਰ ਇਕ ਵਿਅਕਤੀ ਨੂੰ ਡੇਢ ਕਿੱਲੋ ਅਫੀਮ ਸਮੇਤ ਕਾਬੂ ਕੀਤੀ ਗਿਆ ਹੈ, ਗਿ੍ਫ਼ਤਾਰ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਡਾ: ਜਸਪਾਲ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਅੰਤਰਰਾਸ਼ਟਰੀ ਵੈਬੀਨਾਰ ਇਤਿਹਾਰ ਵਿਭਾਗ ਤੇ ਸ੍ਰੀ ...
ਅੰਮਿ੍ਤਸਰ, 3 ਦਸੰਬਰ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਾਸਲ ਦੀ ਅਗਵਾਈ ਵਿਚ ਚੱਲ ਰਹੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਪਿ੍ੰ: ...
ਸਠਿਆਲਾ, 3 ਦਸੰਬਰ (ਸਫਰੀ)-ਰਈਆ ਬਲਾਕ ਦੇ ਪਿੰਡ ਟਪਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਗੁ: ਬਾਬਾ ਜੀਵਨ ਸਿੰਘ ਟਪਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ...
ਵੇਰਕਾ, 3 ਦਸੰਬਰ (ਪਰਮਜੀਤ ਸਿੰਘ ਬੱਗਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਗੋਪਾਲ ਨਗਰ ਮਜੀਠਾ ਰੋਡ ਦੀ ਪ੍ਰਬੰਧਕ ਕਮੇਟੀ ਦੁਆਰਾ ਨਗਰ ਵਾਸੀਆਂ ਦੁਆਰਾ ਦਿੱਤੇ ਸਹਿਯੋਗ ਨਾਲ ਮਨਾਇਆ ਗਿਆ | ਸਜਾਏ ਗਏ ਦੀਵਾਨ ...
ਮਜੀਠਾ, 3 ਦਸੰਬਰ (ਸਹਿਮੀ)-ਪਾਵਰਕਾਮ ਦੀ ਜਥੇਬੰਦੀ ਪੈਨਸ਼ਨ ਐਸੋਸੀਏਸ਼ਨ ਵਲੋਂ ਬਿਜਲੀ ਘਰ ਮਜੀਠਾ ਵਿਖੇ ਇਕੱਤਰਤਾ ਕੀਤੀ ਗਈ, ਜਿਸ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸੀਨੀਅਰ ਐਕਸੀਅਨ ਸਬ ਅਰਬਨ ਮੰਡਲ ਅੰਮਿ੍ਤਸਰ ਨਾਲ ਹੋਈ ਮੀਟਿੰਗ 'ਤੇ ਭਖਦੀਆਂ ਮੰਗਾਂ ਸਬੰਧੀ ...
ਅੰਮਿ੍ਤਸਰ, 3 ਦਸੰਬਰ (ਜੱਸ)-ਅੰਮਿ੍ਤਸਰ ਗੇਮਜ਼ ਐਸੋਸੀਏਸ਼ਨ ਦੇ ਸਕੱਤਰ-ਕਮ-ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਪ ਮੰਡਲ ਮੈਜਿਸਟਰੇਟ, ਅੰਮਿ੍ਤਸਰ-ਕਮ-ਇਲੈਕਟ੍ਰੋਲ ਅਫ਼ਸਰ ਅੰਮਿ੍ਤਸਰ ਗੇਮਜ਼ ਐਸੋਸੀਏਸ਼ਨ (ਏਜੀਏ) ਵਲੋਂ ...
ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ, ਹਲਕਾ ਇੰਚਾਰਜ ਮਨਜੀਤ ਸਿੰਘ ਮੰਨਾ ਵਲੋਂ ਪਿੰਡ ਜੱਲੂਵਾਲ ਵਿਖੇ ਬਲਵਿੰਦਰ ਸਿੰਘ ਸ਼ਾਹ ਦੇ ਗ੍ਰਹਿ ਵਿਖੇ ਅਕਾਲੀ ...
ਅੰਮਿ੍ਤਸਰ, 3 ਦਸੰਬਰ (ਜੱਸ)-ਅੰਮਿ੍ਤਸਰ ਵਿਕਾਸ ਮੰਚ ਵਲੋਂ ਗੁਰਿੰਦਰਪਾਲ ਸਿੰਘ ਜੋਸਨ ਦੁਆਰਾ ਲਿਖੀ ਪੁਸਤਕ 'ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ' 'ਤੇ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਚਮਰੰਗ ਰੋਡ ਵਿਖੇ ਵਿਚਾਰ ਚਰਚਾ ਕਰਵਾਈ ਗਈ | ਮੰਚ ਦੇ ਸਰਪ੍ਰਸਤ ...
ਜੰਡਿਆਲਾ ਗੁਰੂ, 3 ਦਸੰਬਰ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 72ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕੇਂਦਰ ਸਰਕਾਰ ਵਿਰੁਧ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਜਿਥੇ ਆਮ ਲੋਕਾਂ ਤੇ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ ਉਥੇ ਅੰਮਿ੍ਤਸਰ ਦੇ ਸਮੂਹ ਵਕੀਲਾਂ ਨੇ ਵੀ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦੇ ਹੱਕ 'ਚ ਖੜੇ ਹਨ ...
ਛੇਹਰਟਾ, 3 ਦਸੰਬਰ (ਵਡਾਲੀ)-ਜ਼ਿਲ੍ਹਾ ਸਿੱਖਿਆ ਅਫਸਰ (ਸ) ਸਤਿੰਦਰਬੀਰ ਸਿੰਘ ਅਤੇ ਪ੍ਰਧਾਨ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਅੰਮਿ੍ਤਸਰ ਦੇ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਵਲੋਂ ਸਾਂਝੇ ਤੌਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸਰਕੇ ...
ਅੰਮਿ੍ਤਸਰ, 3 ਦਸਬੰਰ (ਰੇਸ਼ਮ ਸਿੰਘ)-ਕੋਰੋਨਾ ਦੀ ਦੂਜੀ ਲਹਿਰ ਤੋਂ ਬਚਾਉਣ ਲਈ ਰਾਤ ਦੇ ਕਰਫ਼ਿਊ ਉਪਰੰਤ ਪੁਲਿਸ ਨੇ ਹੌਲੀ-ਹੌਲੀ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ | ਇਸੇ ਤਰ੍ਹਾਂ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕੇਂਦਰ ਸਰਕਾਰ ਵਿਰੁਧ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਜਿਥੇ ਆਮ ਲੋਕਾਂ ਤੇ ਜਥੇਬੰਦੀਆਂ ਦਾ ਸਹਿਯੋਗ ਮਿਲ ਰਿਹਾ ਹੈ ਉਥੇ ਅੰਮਿ੍ਤਸਰ ਦੇ ਸਮੂਹ ਵਕੀਲਾਂ ਨੇ ਵੀ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦੇ ਹੱਕ 'ਚ ਖੜੇ ਹਨ ...
ਮੱਤੇਵਾਲ, 3 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਸੰਤ ਬਾਬਾ ਸੇਵਾ ਸਿੰਘ ਦੀ ਬਰਸੀ ਅੱਜ ਗੁਰਦੁਆਰਾ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2020 'ਚ ਲਈਆਂ ਗਈਆ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ | ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ: ਮਨੋਜ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਐਮ. ਏ. ਅੰਗਰੇਜ਼ੀ ...
ਰਮਦਾਸ, 3 ਦਸੰਬਰ (ਜਸਵੰਤ ਸਿੰਘ ਵਾਹਲਾ)-ਡਾਇਸਿਸ ਆਫ ਅੰਮਿ੍ਤਸਰ ਚਰਚ ਆਫ ਨਾਰਥ ਇੰਡੀਆ ਵਲੋਂ ਪਿੰਡ ਕੋਟਲੀ ਸ਼ਾਹ ਹਬੀਬ ਤੋਂ ਮਸੀਹ ਚੇਤਨਾ ਯਾਤਰਾ ਬਿਸ਼ਪ ਪ੍ਰਦੀਪ ਕੁਮਾਰ ਸੰਮਤਾਰਾਏ ਦੀ ਅਗਵਾਈ ਹੇਠ ਕੱਢਿਆ ਗਿਆ | ਇਸ ਯਾਤਾਰਾ ਦਾ ਮੁੱਖ ਮਕਸਦ ਹੈ ਕਿ ਵੱਡੇ ਦਿਨ ਤੋਂ ...
ਅਜਨਾਲਾ, 3 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਿਸੇ ਵੀ ਪਿੰਡ, ਸ਼ਹਿਰ ਤੇ ਕਸਬੇ 'ਚ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਹ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਸ਼੍ਰੋਮਣੀ ਅਕਾਲੀ ਦਲ ਵਪਾਰ ਤੇ ਉਦਯੋਗ ਵਿੰਗ ਦੇ ਸੀਨੀਅਰ ਉਪ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣਾ ਪਦਮ ਵਿਭੂਸ਼ਣ ਸਨਮਾਨ ਵਾਪਸ ਕਰਨ 'ਤੇ ਕਿਹਾ ਕਿ ਬਾਦਲ ਪਰਿਵਾਰ ਨੇ ...
ਅੰਮਿ੍ਤਸਰ, 3 ਦਸੰਬਰ, (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਾਗ ਲਰਨਿੰਗ ਵਿਭਾਗ ਵਲੋਂ ਸਵੈ-ਰੁਜ਼ਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ/ਬਾਰ੍ਹਵੀਂ ਪਾਸ ਲੜਕੇ ਅਤੇ ਲੜਕੀਆਂ (ਬਿਨਾਂ ਉਮਰ ਹੱਦ ਦੇ) ਨੂੰ ਆਤਮ ਨਿਰਭਰ ਬਣਾਉਣ ਲਈ ...
ਅੰਮਿ੍ਤਸਰ, 3 ਦਸੰਬਰ (ਜੱਸ)-ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪਣੇ ਕੁਝ ਸਾਥੀ ਸਿੰਘਾਂ ਨਾਲ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਡੱਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਦੇਣ ਵਾਲੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦੀ ਦਿਹਾੜਾ ...
ਧਰਵਿੰਦਰ ਸਿੰਘ ਔਲਖ 97813 76990 ਰਾਮ ਤੀਰਥ¸ਰਾਮ ਤੀਰਥ ਤੋਂ 4 ਕਿਲੋਮੀਟਰ ਅਤੇ ਅੰਮਿ੍ਤਸਰ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਪਿੰਡ ਬੋਪਾਰਾਏ ਕਲਾਂ | ਇਸ ਦੇ ਨੇੜੇ ਹੀ ਪਿੰਡ ਬੋਪਾਰਾਏ ਖੁਰਦ ਅਤੇ ਬੋਪਾਰਾਏ ਬਾਜ ਸਿੰਘ ਵੀ ਮੌਜੂਦ ਹਨ | ਇਸ ਪਿੰਡ ਦੇ ਬਿਲਕੁਲ ਕਰੀਬ ਇਕ ...
ਮੱਤੇਵਾਲ, 3 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਵਧੀਕ ਨਿਰਮਾਣ ਇੰਜੀ: ਵੰਡ ਜੰਡਿਆਲਾ ਗੁਰੂ ਤੋਂ ਇੰਜੀਨੀਅਰ ਮਨਿੰਦਰਪਾਲ ਸਿੰਘ ਦੀ ਅਗਵਾਈ ਹੇਠ ਅੱਜ ਪਿੰਡ ਚੋਗਾਵਾਂ ਸਾਧਪੁਰ ਵਿਚ ਕਿਫਾਇਤੀ ਐਲ. ਈ. ਡੀ. ਬਲੱਬ ਯੋਜਨਾ ਅਧੀਨ ਐਲ. ...
ਚਮਿਆਰੀ, 3 ਦਸੰਬਰ (ਜਗਪ੍ਰੀਤ ਸਿੰਘ)-30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਦਿੱਲੀ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਪਿੰਡ ਹਰੜ ਕਲਾਂ ਤੇ ਵਛੋਆ ਤੋਂ ਕਿਸਾਨਾਂ ਦਾ ਜਥਾ ਰਵਾਨਾ ਕੀਤਾ ਗਿਆ | ਇਸ ਉਪਰੰਤ ਪਿੰਡ ਨਾਸਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ...
ਚੋਗਾਵਾਂ, 3 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਜਿਸੀਲ ਲੋਪੋਕੇ/ਚੋਗਾਵਾਂ ਦੇ ਨੰਬਰਦਾਰਾਂ ਦਾ ਸਾਲਾਨਾ ਇਜਲਾਸ ਇਤਿਹਾਸਕ ਗੁਰਦੁਆਰਾ ਗੁਰੂਸਰ ਬਰਾੜ ਵਿਖੇ ਤਹਿਸੀਲ ਪ੍ਰਧਾਨ ਅੰਮਿ੍ਤਪਾਲ ਸਿੰਘ ਚੋਗਾਵਾਂ, ਸੁਰਜੀਤ ਸਿੰਘ ...
ਬਾਬਾ ਬਕਾਲਾ ਸਾਹਿਬ, 3 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਸਰਕਾਰੀ ਸਟੇਡੀਅਮ ਵਿਖੇ ਹਾਕੀ ਟੂਰਨਾਮੈਂਟ (ਅੰਡਰ 14) ਅੱਜ 4 ...
ਚੋਗਾਵਾਂ, 3 ਦਸੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਜਿਸੀਲ ਲੋਪੋਕੇ/ਚੋਗਾਵਾਂ ਦੇ ਨੰਬਰਦਾਰਾਂ ਦਾ ਸਾਲਾਨਾ ਇਜਲਾਸ ਇਤਿਹਾਸਕ ਗੁਰਦੁਆਰਾ ਗੁਰੂਸਰ ਬਰਾੜ ਵਿਖੇ ਤਹਿਸੀਲ ਪ੍ਰਧਾਨ ਅੰਮਿ੍ਤਪਾਲ ਸਿੰਘ ਚੋਗਾਵਾਂ, ਸੁਰਜੀਤ ਸਿੰਘ ...
ਗੱਗੋਮਾਹਲ, 3 ਦਸੰਬਰ (ਬਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਜਸਪਾਲ ਸਿੰਘ ਧੰਗਈ, ਜਸਬੀਰ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਦੀ ਪ੍ਰਧਾਨਗੀ ਹੇਠ ਪਿੰਡ ਬੱਲਲਵੇ ਦਰਿਆ ਵਿਖੇ ਮੀਟਿੰਗ ਹੋਈ, ਜਿਸ ਵਿਚ ਆਗੂਆਂ ਨੇ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਅਸਦ ਦੁਰਾਨੀ ਨੇ ਕਿਹਾ ਕਿ ਭਾਰਤ ਹਮੇਸ਼ਾ ਸਾਡੇ ਲਈ ਸਭ ਤੋਂ ਵੱਡਾ ਖ਼ਤਰਾ ਨਹੀਂ ਰਿਹਾ ਹੈ | ਇਕ ਸਮਾਚਾਰ ਏਜੰਸੀ ਨਾਲ ਇੰਟਰਵਿਊ ਦੌਰਾਨ ...
ਅਜਨਾਲਾ, 3 ਦਸੰਬਰ (ਐਸ. ਪ੍ਰਸ਼ੋਤਮ)-ਦਸਵੀਂ ਜਮਾਤ 'ਚ ਪੜ੍ਹਦੀ ਜਬਰ ਜਨਾਹ ਦੀ ਸ਼ਿਕਾਰ ਲੜਕੀ ਦੇ ਪਿਤਾ ਅਤੇ ਉਸ ਦੀ ਮਾਤਾ ਵਾਸੀ ਪਿੰਡ ਚੱਕ ਡੋਗਰਾਂ ਨੇ ਮੁੱਖ ਮੰਤਰੀ ਪੰਜਾਬ/ਗ੍ਰਹਿ ਮੰਤਰੀ, ਵੋਮਨ ਕਮਿਸ਼ਨ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਤੇ ਐਸ. ਐਸ. ਪੀ. ਜ਼ਿਲ੍ਹਾ ...
ਅੰਮਿ੍ਤਸਰ, 3 ਦਸਬੰਰ (ਰੇਸ਼ਮ ਸਿੰਘ)-ਫੋਰਟਿਸ ਐਸਕਾਰਟ ਹਸਪਤਾਲ ਨੇ ਇਸ ਖੇਤਰ 'ਚ ਦਿਲ ਦੇ ਵਾਲਵ ਬਿਨਾਂ ਆਪ੍ਰੇਸ਼ਨ ਨਵੀਂ ਤਕਨੀਕ ਦੁਆਰਾ ਬਦਲ ਦਿੱਤਾ ਗਿਆ ਹੈ ਅਤੇ ਇਹ ਬਜ਼ੁਰਗ ਔਰਤ ਵਾਲਵ ਬਦਲੇ ਜਾਣ ਉਪਰੰਤ ਬਿਲਕੁਲ ਸਿਹਤਯਾਬ ਹੋ ਗਈ ਹੈ | ਇਹ ਜਾਣਕਾਰੀ ਦਿੰਦਿਆਂ ਦਿਲ ...
ਅੰਮਿ੍ਤਸਰ, 3 ਦਸੰਬਰ (ਜੱਸ)-ਅਧਿਆਪਕ ਮੰਗਾਂ ਤੇ ਵਿੱਦਿਅਕ ਮਸਲਿਆਂ ਨੂੰ ਹੱਲ ਕਰਨ ਵਾਸਤੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੂੰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਪੰਜਾਬ ਦੀਆਂ ਜ਼ਿਲ੍ਹਾ ਕਮੇਟੀਆਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਮੰਗ ...
ਜੈਂਤੀਪੁਰ, 3 ਦਸੰਬਰ (ਭੁਪਿੰਦਰ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦਾ ...
ਰਈਆ, 3 ਦਸੰਬਰ (ਸ਼ਰਨਬੀਰ ਸਿੰਘ ਕੰਗ)-ਪਿਛਲੇ ਕਾਫੀ ਸਮੇਂ ਤੋਂ ਖ਼ਰਾਬ ਪਈ ਰਈਆ-ਫੇਰੂਮਾਨ ਸੜਕ ਨੂੰ ਬਣਾਉਣ ਦਾ ਉਦਘਾਟਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਲੋਂ ਕੀਤਾ ਗਿਆ | ਰਈਆ ਵਿਖੇ ਜਤਿੰਦਰ ਸਿੰਘ ਸੋਨੂੰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਗੱਲਬਾਤ ਕਰਦੇ ...
ਕੱਥੂਨੰਗਲ, 3 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੀ ਦਿੱਖ ਨੂੰ ਸੰਵਾਰਨ ਵਾਸਤੇ ਜਿਹੜੇ ਵਿਕਾਸ ਕਾਰਜ ਪਿੰਡਾਂ 'ਚ ਸ਼ੁਰੂ ਕਰਵਾਏ ਸਨ, ਉਨ੍ਹਾਂ ਦੇ ਮੁਕੰਮਲ ਹੋਣ ਕਰਕੇ ਅੱਜ ...
ਅਜਨਾਲਾ, 3 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇੱਥੇ ਆਮ ਆਦਮੀ ਪਾਰਟੀ ਬਲਾਕ ਅਜਨਾਲਾ ਪ੍ਰਧਾਨ ਪਵਿੱਤਰ ਸਿੰਘ ਫੈਂਸੀ ਤੇ ਬਲਾਕ ਰਮਦਾਸ ਪ੍ਰਧਾਨ ਸਵਿੰਦਰ ਸਿੰਘ ਮਾਨ ਦੀ ਸਾਂਝੀ ਪ੍ਰਧਾਨਗੀ ਹੇਠ ਵਲੰਟੀਅਰਾਂ ਦੀ ਕਰਵਾਈ ਗਈ ਮੀਟਿੰਗ 'ਚ ਹਲਕਾ ਇੰਚਾਰਜ ਤੇ ਪਾਰਟੀ ਦੇ ਕਿਸਾਨ ...
ਛੇਹਰਟਾ, 3 ਦਸੰਬਰ (ਸੁਖ ਵਡਾਲੀ)-ਮਨਮੋਹਨ ਸਿੰਘ ਬਾਸਰਕੇ ਵਲੋਂ ਲਿਖੀ ਅਤੇ ਭਾਸ਼ਾ ਵਿਭਾਗ ਵਲੋਂ ਪ੍ਰਕਾਸ਼ਿਤ ਪੁਸਤਕ 'ਨੂਰਦੀ' ਰਾਜਪੱਧਰੀ ਸਮਾਗਮ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ...
ਅੰਮਿ੍ਤਸਰ, 3 ਦਸੰਬਰ (ਜੱਸ)-ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ ਦੀਆਂ ਸੜਕਾਂ 'ਤੇ ਅੱਤ ਦੀ ਸਰਦੀ ਦੇ ਬਾਵਜੂਦ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਫਲਤਾ ਲਈ ਅੱਜ ਸਾਬਕਾ ਫੌਜੀਆਂ ਵਲੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ...
ਛੇਹਰਟਾ, 3 ਦਸੰਬਰ (ਵਡਾਲੀ)-ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਪਿੰਡ ਕਾਲੇ ਤੋਂ ਮੁੱਖ ਸੇਵਾਦਾਰ ਅਮਰੀਕ ਸਿੰਘ ਸੰਧੂ ਦੀ ਦੇਖ-ਰੇਖ ਹੇਠ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ...
ਤਰਸਿੱਕਾ, 3 ਦਸੰਬਰ (ਅਤਰ ਸਿੰਘ ਤਰਸਿੱਕਾ)-ਅੱਜ ਅੱਡਾ ਖਜਾਲਾ ਵਿਖੇ ਨਵੇਂ ਬਣੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਦਾ ਉਦਘਾਟਨ ਸੰਤ ਬਾਬਾ ਗੁਰਦੀਪ ਸਿੰਘ ਖਜਾਲਾ ਵਾਲੇ ਮੁੱਖ ਸੇਵਾਦਾਰ ਤੇ ਇਲਾਕੇ ਦੇ ਪ੍ਰਮੁੱਖ ਮਹਾਂਪੁਰਖਾਂ ਨੇ ਮਿਲ ਕੇ ਕੀਤਾ | ਅਖੰਡ ਪਾਠ ਦੇ ...
ਚੇਤਨਪੁਰਾ, 3 ਦਸੰਬਰ (ਮਹਾਂਬੀਰ ਸਿੰਘ ਗਿੱਲ)-ਇੱਥੋਂ ਨੇੜਲੇ ਪਿੰਡ ਮਹੱਦੀਪੁਰਾ ਵਿਖੇ ਇੱਕ ਦਿਨਾ ਮਸੀਹ ਸੰਮੇਲਨ ਪਾਸਟਰ ਸੈਮੂਅਲ ਟੋਨੀ ਤੇ ਪਾਸਟਰ ਵਿਜੇ ਮਸੀਹ ਦੀ ਅਗਵਾਈ ਵਿਚ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਭਜਨ ਮੰਡਲੀਆਂ ਵਲੋਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ...
ਛੇਹਰਟਾ, 3 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਛੇਹਰਟਾ ਬਾਈਪਾਸ ਵਿਖੇ ਨਗਰ ਨਿਗਮ ਵਿਭਾਗ ਦੀ ਨਿਗਰਾਨੀ ਹੇਠ ਵੱਖ ਵੱਖ ਪ੍ਰਾਜੈਕਟਾਂ ਦੇ ਤਹਿਤ ਚਲ ਰਹੇ ਨਿਰਮਾਣ ਕਾਰਜਾਂ ਦਾ ਨਗਰ ਨਿਗਮ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਹੋਰ ਅਧਿਕਾਰੀਆਂ ਵਲੋਂ ਕੰਮਾਂ ਦਾ ਸਰਵੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX