ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਡੀ.ਟੀ.ਐਫ. ਪੰਜਾਬ, ਈ.ਟੀ.ਯੂ., ਕਿਸਾਨ ਸੰਘਰਸ਼ ਸਹਾਇਤਾ ਕਮੇਟੀਆਂ ਮੋਗਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਨੇਚਰ ਪਾਰਕ ਮੋਗਾ ਵਿਖੇ ਖੇਤੀਬਾੜੀ ਸਬੰਧੀ ਜਾਰੀ ਕੀਤੇ ਕਾਲੇ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿਚ ਭਰਵੀਂ ਰੋਸ ਰੈਲੀ ਕੀਤੀ ਗਈ | ਬਾਅਦ ਵਿਚ ਸ਼ਹਿਰ ਵਿਚ ਜ਼ਬਰਦਸਤ ਮਸ਼ਾਲ ਮਾਰਚ ਕੀਤਾ ਗਿਆ | ਵੱਡੀ ਗਿਣਤੀ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਬਹੁ ਕੌਮੀ ਕਾਰਪੋਰੇਸ਼ਨਾਂ, ਦੇਸੀ ਕਾਰਪੋਰੇਟ ਘਰਾਨਿਆਂ ਨੂੰ ਅੰਨੇ੍ਹ ਮੁਨਾਫ਼ੇ ਕਮਾਉਣ ਦੀ ਖੁੱਲ੍ਹੀ ਛੁੱਟੀ ਦੇਣ ਦੇ ਮਕਸਦ ਨਾਲ ਪਹਿਲਾਂ ਮਨਮੋਹਨ ਸਿੰਘ ਦੀ ਕਾਂਗਰਸੀ ਹਕੂਮਤ ਨੇ ਵੀ ਖੇਤੀਬਾੜੀ ਦੀ ਪੈਦਾਵਾਰ, ਵੇਚ-ਵੱਟਤ ਠੇਕਾ ਖੇਤੀ ਬਾਰੇ ਜਦੋਂ ਪਾਰਲੀਮੈਂਟ ਵਿਚ ਬਿੱਲ ਲਿਆਂਦੇ ਹਨ ਤਾਂ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੇ ਅੰਦਰ ਤੇ ਬਾਹਰ ਇਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਸੀ | ਪਰ ਹੁਣ ਇਸ ਦੇ ਬਿਲਕੁਲ ਉਲਟ ਰਾਜ-ਸੱਤਾ 'ਤੇ ਕਾਬਜ਼ ਹੋ ਕੇ ਉਸ ਨਾਲੋਂ ਵੀ ਮਾਰੂ ਕਾਲੇ ਕਾਨੂੰਨ ਬਿਨਾ ਵੋਟਿੰਗ ਦੇ ਜ਼ੁਬਾਨੀ ਤੌਰ 'ਤੇ ਕੋਰੋਨਾ ਸੰਕਟ ਦੀ ਆੜ ਹੇਠ ਪਾਸ ਕਰ ਕੇ ਸ਼ਰੇਆਮ ਲੋਟੂ ਬਹੁ ਕੌਮੀ ਕੰਪਨੀਆਂ, ਅੰਬਾਨੀਆਂ ਅਡਾਨੀਆਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ | ਖੇਤੀਬਾੜੀ ਨਾਲ ਸਬੰਧਿਤ ਕਾਲੇ ਕਾਨੂੰਨ, ਬਿਜਲੀ ਸੋਧ ਬਿੱਲ 2020 ਤੇ ਪਰਾਲੀ ਪ੍ਰਦੂਸ਼ਣ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਮੁਲਕ ਵਿਚ ਜਮਹੂਰੀ ਹੱਕਾਂ ਦੀ ਬਹਾਲੀ ਲਈ ਲੜਦੇ ਬੁੱਧੀਜੀਵੀਆਂ, ਕਵੀਆਂ, ਲੇਖਕਾਂ ਤੇ ਵਿਦਿਆਰਥੀ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ | ਪੰਜਾਬ ਦੀ ਕਾਂਗਰਸ ਸਰਕਾਰ ਤੋਂ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਤੁਰੰਤ ਰੱਦ ਕਰਨ | ਰੈਲੀ ਤੇ ਮਸ਼ਾਲ ਮਾਰਚ ਨੂੰ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਈ.ਟੀ.ਯੂ. ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾ, ਸੁਰਜੀਤ ਬਰਾੜ ਘੋਲੀਆਂ, ਲੇਖਕ ਬਲਦੇਵ ਸਿੰਘ ਸੜਕ ਨਾਮਾ, ਸੁਰਿੰਦਰ ਸਿੰਘ ਮੋਗਾ, ਅਮਨਦੀਪ ਮਾਛੀਕੇ, ਸੁਰਿੰਦਰ ਰਾਮ ਕੁੱਸਾ ਨੇ ਸੰਬੋਧਨ ਕੀਤਾ | ਇਸ ਸਮੇਂ ਡੀ.ਟੀ.ਐਫ. ਦੇ ਸੁਖਪਾਲਜੀਤ ਮੋਗਾ, ਜਗਵੀਰਨ ਕੌਰ, ਗੁਰਮੀਤ ਝੋਰੜਾਂ, ਮਧੂ ਬਾਲਾ, ਸੁਖਵਿੰਦਰ ਘੋਲੀਆਂ, ਈ.ਟੀ.ਯੂ. ਦੇ ਬਲਕਰਨ ਸਿੰਘ, ਰੁਪਿੰਦਰ ਬਰਾੜ, ਸੁਰਜੀਤ ਸਮਰਾਟ, ਸ਼ਮਸ਼ੇਰ ਥਰਾਜ, ਗੁਰਮੁਖ ਸਿੰਘ, ਗੁਰਮੀਤ ਸਿੰਘ, ਬਾਰ ਕੌਾਸਲ ਮੋਗਾ ਦੇ ਪ੍ਰਧਾਨ ਦੀਦਾਰ ਸਿੰਘ ਮੱਤਾ, ਸੈਕਟਰੀ ਐਸ.ਐਸ. ਸਿੱਧੂ, ਵਾਈਸ ਪ੍ਰਧਾਨ ਕੁਲਵਿੰਦਰ ਸ਼ਰਮਾ, ਸੀਨੀਅਰ ਐਡਵੋਕੇਟ ਹਰਦੀਪ ਲੋਧੀ ਆਦਿ ਹਾਜ਼ਰ ਸਨ |
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਲਿਆਂਦੇ ਗਏ ਕਾਲੇ ਕਾਨੰੂਨਾਂ ਖ਼ਿਲਾਫ਼ ਲੋਕਾਂ ਦਾ ਗ਼ੁੱਸਾ ਦਿਨੋ ਦਿਨ ਵਧ ਰਿਹਾ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਵਲੋਂ ਉਲੀਕੇ ...
ਨਿਹਾਲ ਸਿੰਘ ਵਾਲਾ, 3 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਕਰਜ਼ੇ ਬਦਲੇ ਕੁਰਕੀ, ਨਿਲਾਮੀ ਦੇ ਖ਼ਿਲਾਫ਼ ਅੱਜ ਲੋਕ ਮਾਰੂ ਨੀਤੀਆਂ ਵਿਰੋਧੀ ਸਾਂਝਾ ਮੋਰਚਾ ਨਿਹਾਲ ਸਿੰਘ ਵਾਲਾ ਦੇ ਬੈਨਰ ਹੇਠ ਪੰਜਾਬ ਐਾਡ ਸਿੰਧ ਬੈਂਕ ਨਿਹਾਲ ਸਿੰਘ ਵਾਲਾ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ...
ਬੱਧਨੀ ਕਲਾਂ, 3 ਦਸੰਬਰ (ਸੰਜੀਵ ਕੋਛੜ)-ਕੇਂਦਰ 'ਚ ਰਾਜ ਕਰ ਰਹੀ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਗਏ ਸੰਘਰਸ਼ ਤਹਿਤ ਦਿੱਲੀ ਦੇ ਬਾਰਡਰਾਂ 'ਤੇ ਬੀਤੇ 25 ਨਵੰਬਰ ਤੋਂ ਰੋਸ ਧਰਨੇ 'ਤੇ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਬੀ.ਬੀ.ਐਸ. ਗਰੁੱਪ ਦਾ ਹਿੱਸਾ ਬੀ.ਬੀ.ਐਸ. ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਮੋਗਾ ਤੋਂ ਪੜ੍ਹ ਕੇ ਵਿਦਿਆਰਥੀ ਵਧੀਆ ਨਤੀਜੇ ਹਾਸਲ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਇਹ ਪ੍ਰਗਟਾਵਾ ...
ਬਾਘਾ ਪੁਰਾਣਾ, 3 ਦਸੰਬਰ (ਬਲਰਾਜ ਸਿੰਗਲਾ)-ਇੰਗਲਿਸ਼ ਸਟੂਡੀਓ ਸੰਸਥਾ ਜੋ ਕਿ ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਹੈ, ਇਸ ਸੰਸਥਾ ਦੀ ਮਦਦ ਨਾਲ ਵਿਦਿਆਰਥੀ ਆਪਣੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੇ ਹਨ | ਇਸ ਵਾਰ ...
ਮੋਗਾ, 3 ਦਸੰਬਰ (ਜਸਪਾਲ ਸਿੰਘ ਬੱਬੀ)-ਨੇਚਰ ਪਾਰਕ ਮੋਗਾ ਵਿਖੇ ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਨਛੱਤਰ ਗਿੱਲ ਚੂਹੜ ਚੱਕ ਦੀ ਪੁਸਤਕ ਬਾਤਾਂ ਬਤੋਲੀਆਂ ਤੇ ਨਾਸਰੁਦੀਨ ਦੇ ਪਟਾਕੇ ਦੀ ਘੁੰਡ ਚੁਕਾਈ ਬਲਦੇਵ ਸਿੰਘ ਸੜਕ ਨਾਮਾ, ਡਾ. ਸੁਰਜੀਤ ਬਰਾੜ ਨੇ ਬਰਾੜ ਨੇ ਕੀਤੀ | ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੰੂਨਾਂ ਨੂੰ ਲੈ ਕੇ ਜਿੱਥੇ ਹਰ ਵਰਗ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ, ਉੱਥੇ ਸੂਬੇ ਦਾ ਕਿਸਾਨ ਵੀ ਜਿੱਥੇ ਦਿੱਲੀ ਧਰਨੇ ਲਗਾਈ ਬੈਠਾ ਹੈ, ...
ਮੋਗਾ, 3 ਦਸੰਬਰ (ਗੁਰਤੇਜ ਸਿੰਘ)-ਸਥਾਨਕ ਸ਼ਹਿਰ ਦੇ ਅਕਾਲਸਰ ਰੋਡ ਸਥਿਤ ਟਰੈਕਟਰਾਂ ਦੇ ਹਿੱਸੇ ਤੇ ਹੋਰ ਮਸ਼ੀਨਰੀ ਦਾ ਕਬਾੜੀਆ ਸਮਾਨ ਰੱਖਣ ਵਾਲੇ ਇਕ ਗੋਦਾਮ 'ਤੇ ਜੀ.ਐਸ.ਟੀ. ਟੀਮ ਵਲੋਂ ਛਾਪੇਮਾਰੀ ਕਰਨ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਿਕ ਜੀ.ਐਸ.ਟੀ. ਟੀਮ ਦੇ ...
ਮੋਗਾ, 3 ਦਸੰਬਰ (ਗੁਰਤੇਜ ਸਿੰਘ)-ਅੱਜ ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਨੇੜੇ ਸਿਵਲ ਹਸਪਤਾਲ ਮੋਗਾ ਵਿਖੇ ਸਥਿਤ ਸਿੰਘਾਂਵਾਲੇ ਦੀ ਸੁਨਿਆਰ ਦੀ ਦੁਕਾਨ 'ਤੇ ਇਕ ਲੁਟੇਰੇ ਨੌਜਵਾਨ ਵਲੋਂ ਪਿਸਤੌਲ ਦੀ ਨੋਕ 'ਤੇ ਲੁੱਟਣ ਦੀ ਅਸਫਲ ਕੋਸ਼ਿਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ...
ਮੋਗਾ, 3 ਦਸੰਬਰ (ਗੁਰਤੇਜ ਸਿੰਘ)-ਬੀਤੀ ਰਾਤ ਅੰਮਿ੍ਤਸਰ ਰੋਡ ਮੋਗਾ ਨੇੜੇ ਚਰਚ ਕੰਪਾਊਾਡ ਸਥਿਤ 'ਬਰਾਂਡ ਹੱਟ' ਨਾਂਅ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿਚੋਂ ਅਣਪਛਾਤੇ ਚੋਰਾਂ ਵਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਏ ਜਾਣ ਦਾ ਪਤਾ ਲੱਗਾ ਹੈ | ਇਸ ਸਬੰਧੀ ਦੁਕਾਨ ਦੇ ...
ਕੋਟ ਈਸੇ ਖਾਂ, 3 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਕਸਬਾ ਕੋਟ ਈਸੇ ਖਾਂ ਅਤੇ ਸਬੰਧਿਤ ਇਲਾਕੇ 'ਚ ਦੋ ਪਹੀਆ ਵਾਹਨਾਂ, ਮੋਬਾਈਲਾਂ ਦਾ ਗੁੰਡਾ ਅਨਸਰਾਂ ਵਲੋਂ ਖੋਹਣਾ, ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਕਿ ਆਮ ਲੋਕਾਂ ਲਈ ਚਿੰਤਾ ਦਾ ਵੱਡਾ ...
ਮੋਗਾ, 3 ਦਸੰਬਰ (ਗੁਰਤੇਜ ਸਿੰਘ)-ਅੱਜ ਸਿਹਤ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿਚ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 2636 ਹੋ ਗਈ ਹੈ ਜਿਸ ਵਿਚੋਂ 57 ਐਕਟਿਵ ਕੇਸ ਹਨ ਜਦੋਂ ਕਿ 2491 ...
ਠੱਠੀ ਭਾਈ, 3 ਦਸੰਬਰ (ਜਗਰੂਪ ਸਿੰਘ ਮਠਾੜੂ)-ਸਿੱਖਿਆ ਸਕੱਤਰ ਸ੍ਰੀ ਕਿ੍ਸ਼ਨ ਕੁਮਾਰ ਨੇ ਸਰਕਾਰੀ ਹਾਈ ਸਕੂਲ ਸੇਖਾ ਕਲਾਂ ਦਾ ਦੌਰਾ ਕਰਦਿਆਂ ਸਕੂਲ ਦੇ ਅਨੁਸ਼ਾਸਨ, ਚੱਲ ਰਹੇ ਕੰਮ ਕਾਜ ਦੀ ਪ੍ਰਸ਼ੰਸਾ ਕੀਤੀ | ਨੌਵੀਂ ਅਤੇ ਦਸਵੀਂ ਜਮਾਤ ਦੇ ਬੱਚਿਆਂ ਨਾਲ ਵੀ ਪੜ੍ਹਾਈ ਬਾਰੇ ...
ਕੋਟ ਈਸੇ ਖਾਂ, 3 ਦਸੰਬਰ (ਨਿਰਮਲ ਸਿੰਘ ਕਾਲੜਾ)-ਅੱਜ ਪੰਜਾਬ ਦੇ ਕੋਨੇ-ਕੋਨੇ ਵਿਚੋਂ ਕਿਸਾਨ ਆਪਣੇ ਪਰਿਵਾਰਾਂ ਸਮੇਤ ਦਿੱਲੀ ਪਹੁੰਚ ਕੇ ਸ਼ਾਂਤਮਈ ਧਰਨਾ ਦੇ ਰਹੇ ਹਨ ਤਾਂ ਕਿ ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਸਥਿਰ ਰਹਿ ਸਕੇ, ਪਰ ਦੂਜੇ ਪਾਸੇ ਭਾਰਤ ਦੀ ਬੀ.ਜੇ.ਪੀ. ਸਰਕਾਰ ...
ਫ਼ਤਿਹਗੜ੍ਹ ਪੰਜਤੂਰ, 3 ਦਸੰਬਰ (ਪੋਪਲੀ)-ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਜਨੇਰ ਟਕਸਾਲ ਦੇ ਮੁਖੀ ਸੰਤ ਬਾਬਾ ਮਹਿੰਦਰ ਸਿੰਘ ਵਲੋਂ ਪਿੰਡ ਕੜਾਏ ਵਾਲੇ ਦੀਆਂ ਸੰਗਤਾਂ ਨੂੰ ਸਨਿਮਰ ਬੇਨਤੀ ਕਰਦਿਆਂ ਪਿੰਡ ਵਿਚ ਬਣੇ ਵੱਖ-ਵੱਖ ਤਿੰਨ ਗੁਰਦੁਆਰਾ ਸਾਹਿਬ ਦੀ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਵਿਸ਼ਵਕਰਮਾ ਭਵਨ ਮੋਗਾ ਵਿਖੇ ਵਿਸ਼ਵਕਰਮਾ ਆਟੋ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਐਸ.ਪੀ. ਹਰਿੰਦਰ ਸਿੰਘ ਪਰਮਾਰ, ਟ੍ਰੈਫਿਕ ਪੁਲਿਸ ਮੋਗਾ ਵਲੋਂ ਬਲਜਿੰਦਰ ਸਿੰਘ ਹਾਜ਼ਰ ਹੋਏ | ਇਸ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿੱਦਿਅਕ ਖੇਤਰ, ਖੇਡ ਖੇਤਰ, ਹੋਰ ਅਗਾਂਹਵਧੂ ਖੇਤਰਾਂ ਵਿਚ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਰਾਜੀਵ ਹਸਪਤਾਲ ਹੁਣ ਮਲਟੀ ਹੈਲਥ ਸਪੈਸ਼ਲਿਸਟ ਬਣਦਾ ਜਾ ਰਿਹਾ ਹੈ | ਹੁਣ ਇਸ ਵਿਚ ਨਿਊਰੋ ਸਰਜਰੀ ਦੇ ਮਾਹਿਰ ਡਾ. ਨਵੋਧਯਾ ਜਿੰਦਲ ਐਮ.ਐਸ. ਐਮ.ਸੀ.ਐਚ. ਨਿਊਰੋ ਸਰਜਰੀ ਨੇ ਮਰੀਜ਼ਾਂ ਦਾ ...
ਬਾਘਾ ਪੁਰਾਣਾ, 3 ਦਸੰਬਰ (ਬਲਰਾਜ ਸਿੰਗਲਾ)-ਐਡੀਸ਼ਨ ਇੰਸਟੀਚਿਊਟ ਜਿਸ ਨੇ ਪੰਜਾਬ 'ਚ ਸਭ ਤੋਂ ਵੱਧ ਨੈਨੀ ਵੀਜ਼ੇ ਲਗਵਾਉਣ ਦਾ ਮਾਣ ਹਾਸਲ ਕੀਤਾ ਹੈ ਅਤੇ ਆਈਲੈਟਸ ਦੇ ਖੇਤਰ 'ਚ ਵੀ ਬਹੁਤ ਵਧੀਆ ਨਤੀਜੇ ਦਿੱਤੇ ਹਨ | ਸਥਾਨਕ ਕੋਟਕਪੂਰਾ ਸੜਕ ਉੱਪਰ ਸਥਿਤ ਐਡੀਸ਼ਨ ...
ਬਾਘਾ ਪੁਰਾਣਾ, 3 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਹਿਰੂ ਦਾਣਾ ਮੰਡੀ ਵਿਖੇ ਸਥਿਤ ਸੰਸਥਾ ਬਰਾਈਟ ਸਟੋਨ ਆਈਲਟਸ ਐਾਡ ਇਮੀਗੇ੍ਰਸ਼ਨ ਵਿਖੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਕੇ ਚੰਗੇ ਬੈਂਡ ਹਾਸਲ ਕਰਨ ਦੇ ਯੋਗ ਬਣਾਇਆ ਜਾਂਦਾ ਹੈ | ਜਿਸ ਦੇ ਤਹਿਤ ਇਸ ...
ਲੁਧਿਆਣਾ, 3 ਦਸੰਬਰ (ਭੁਪਿੰਦਰ ਸਿੰਘ ਬਸਰਾ)-ਮੌਜੂਦਾ ਸਮੇਂ 'ਚ ਭੱਜ ਨੱਠ ਤੇ ਰੁਝੇਵਿਆਂ ਭਰੇ ਜੀਵਨ ਦੌਰਾਨ ਸ਼ੋਰ ਸ਼ਰਾਬੇ ਤੇ ਮੋਬਾਇਲ ਫੋਨ ਦੀ ਵੱਧ ਵਰਤੋਂ ਕਾਰਨ ਲੋਕਾਂ ਦੀ ਸੁਨਣ ਸਮੱਰਥਾ ਤੇਜ਼ੀ ਨਾਲ ਪ੍ਰਭਾਵਿਤ ਹੋ ਰਹੀ ਹੈ | ਇਹ ਪ੍ਰਗਟਾਵਾ ਡਿਪਟੀ ਮੈਨੇਜਰ ਨੀਤੂ, ...
ਮੋਗਾ, 3 ਦਸੰਬਰ (ਸਟਾਫ਼ ਰਿਪੋਰਟਰ)-ਮਾਲਵੇ ਦੀ ਕਵੀਸ਼ਰੀ ਦਾ ਥੰਮ ਮੰਨੇ ਜਾਂਦੇ ਸਵ: ਮੇਹਰ ਸਿੰਘ ਜੋ ਮਿਤੀ 4 ਦਸੰਬਰ 1983 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਬਰਸੀ ਹਰ ਸਾਲ ਪਿੰਡ ਨਿਵਾਸੀਆਂ ਤੇ ਪਰਿਵਾਰਕ ਮੈਂਬਰਾਂ ...
ਮੋਗਾ, 3 ਦਸੰਬਰ (ਜਸਪਾਲ ਸਿੰਘ ਬੱਬੀ)-ਲੋਕਲ ਗੁਰਪੁਰਬ ਕਮੇਟੀ ਮੋਗਾ ਦੀ ਮੀਟਿੰਗ ਗੁਰਦੁਆਰਾ ਕਲਗ਼ੀਧਰ ਸਾਹਿਬ ਦਸਮੇਸ਼ ਨਗਰ ਮੋਗਾ ਵਿਖੇ ਪ੍ਰਧਾਨ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਾਬਾ ਕਰਨੈਲ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਨੇੜੇ ਬੱਸ ਅੱਡਾ ਲੁਧਿਆਣਾ ਜੀ.ਟੀ. ਰੋਡ 'ਤੇ ਸਥਿਤ ਬੈਟਰ ਫ਼ਿਊਚਰ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਕਿ ਮੋਗਾ ਸ਼ਹਿਰ ਦੀ ਮੰਨੀ ਪ੍ਰਮੰਨੀ ਸੰਸਥਾ ਹੈ, ਦੇ ਐਮ.ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਰੇਲਵੇ ਸਟੇਸ਼ਨ 'ਤੇ ਬਣੀ ਪਲੇਠੀ ਤੱਕ ਕਣਕ ਅਤੇ ਝੋਨਾ ਲੈ ਜਾਣ ਵਾਲੇ ਖਸਤਾ ਹਾਲ ਟਰੱਕਾਂ ਦੇ ਗਾਂਧੀ ਰੋਡ ਤੋਂ ਗੁਜ਼ਰਨ ਮੌਕੇ ਹੁੰਦੇ ਹਾਦਸਿਆਂ ਦੇ ਮੱਦੇਨਜ਼ਰ ਲੋਕਾਂ ਵਲੋਂ ਵਾਰ-ਵਾਰ ਇਹ ਮਸਲਾ ਉਠਾਏ ਜਾਣ ...
ਨਿਹਾਲ ਸਿੰਘ ਵਾਲਾ, 3 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਜਦੋਂ ਦੇਸ਼ ਨੂੰ ਅਨਾਜ ਦੀ ਜ਼ਰੂਰਤ ਸੀ, ਉਦੋਂ ਭਾਰਤ ਸਰਕਾਰ ਨੇ ਕਿਸਾਨ ਦੇ ਹੱਕ ਵਿਚ ਨੀਤੀ ਬਣਾ ਕੇ ਕਿਸਾਨੀ ਨੂੰ ਉਤਸ਼ਾਹਿਤ ਕੀਤਾ ਸੀ, ਪਰੰਤੂ ਹੁਣ ਕੇਂਦਰ ਸਰਕਾਰ ਕਾਰਪੋਰੇਟ ਘਰਾਨਿਆਂ ਦੀ ਬਾਂਹ ਫੜ ਕੇ ਉਸੇ ...
ਅਜੀਤਵਾਲ, 3 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਹਿਲੀ ਵਾਰ ਇਕੱਠ ਨੂੰ ਘਟਾਉਣ ਅਤੇ ਸਭ ਦੀ ਸਿਹਤਯਾਬੀ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਦੇ ਯੂਥ ਫੈਸਟੀਵਲ-ਬੀ ਦੇ ਮੁਕਾਬਲੇ ਚਾਰ ਕਾਲਜ ਰਲ ਕੇ ਕਰਵਾਉਣਗੇ | ਇਨ੍ਹਾਂ ਸ਼ਬਦਾਂ ਦਾ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਇੰਟਕ ਪੰਜਾਬ ਦੇ ਕਰਮਚਾਰੀ ਸਾਥੀਆਂ ਵਲੋਂ ਲਾਈਨਮੈਨ ਸਵਰਨਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਸ੍ਰੀ ਰਾਮ ਧਰਮਸ਼ਾਲਾ ਨੇੜੇ ਬੰਦ ...
ਨਿਹਾਲ ਸਿੰਘ ਵਾਲਾ, 3 ਦਸੰਬਰ (ਸੁਖਦੇਵ ਸਿੰਘ ਖ਼ਾਲਸਾ)-ਮਾਲਵਾ ਖੇਤਰ 'ਚ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਇਸਤਰੀ ਵਿੱਦਿਆ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਨ ਲੋਪੋ 'ਚ ਵਿਸ਼ਵ ਏਡਜ਼ ਦਿਵਸ ਨੂੰ ...
ਨਿਹਾਲ ਸਿੰਘ ਵਾਲਾ, 3 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-1971 ਦੀ ਹਿੰਦ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਪਿੰਡ ਭਾਗੀਕੇ ਦੇ ਸ਼ਹੀਦ ਸਿਪਾਹੀ ਸ਼ੇਰ ਸਿੰਘ ਮਹੇ ਦੀ ਯਾਦ 'ਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 6 ਦਸੰਬਰ ਦਿਨ ਐਤਵਾਰ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਜਪਾ ਸਰਕਾਰ ਨੇ ਜੋ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਖ਼ਿਲਾਫ਼ ਬਣਾਏ ਹਨ ਉਸ ਨੂੰ ਜੱਗ ਜਾਣਦਾ ਹੈ ਕਿ ਉਹ ਕਾਨੂੰਨ ਕਿਸਾਨ ਵਿਰੋਧੀ ਹਨ | ਕਿਸਾਨ ਜਥੇਬੰਦੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਹ ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 01-01-2021 ਦੇ ਆਧਾਰ 'ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ | ਇਸ ਲਈ ਆਮ ਅਤੇ ਖ਼ਾਸ ...
ਠੱਠੀ ਭਾਈ, 3 ਦਸੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਦੇ ਜੰਮਪਲ ਸਮਾਜ ਸੇਵੀ ਸੁਖਵੀਰ ਸਿੰਘ ਟੱਕਰ ਕੈਨੇਡਾ ਸਪੁੱਤਰ ਗੁਰਾਂਦਿੱਤਾ ਸਿੰਘ ਟੱਕਰ ਕੈਨੇਡਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੇਖਾ ਕਲਾਂ ਦੇ ਪ੍ਰਾਇਮਰੀ ਸਕੂਲ ...
ਬਾਘਾ ਪੁਰਾਣਾ, 3 ਦਸੰਬਰ (ਬਲਰਾਜ ਸਿੰਗਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਜੋ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਨੂੰ ਰੱਦ ਕਰਾਉਣ ਲਈ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਦੀ ਹਰੇਕ ਵਰਗ ਵਲੋਂ ਹਮਾਇਤ ਕੀਤੀ ਕੀਤੀ ਜਾ ਰਹੀ ਹੈ | ...
ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਰਕਾਰ ਵਲੋਂ ਵਿੱਦਿਅਕ ਸੈਸ਼ਨ 2020-21 ਦੌਰਾਨ ਐਸ.ਸੀ. ਓ.ਬੀ.ਸੀ. ਵਿਦਿਆਰਥੀਆਂ ਲਈ ਡਾ. ਬੀ.ਆਰ. ਅੰਬੇਡਕਰ ਸਕਾਲਰਸ਼ਿਪ ਸਕੀਮ ਤਹਿਤ ਆਨਲਾਈਨ ਪੋਰਟਲ ਨੂੰ ਚਾਲੂ ਕਰ ਦਿੱਤਾ ਗਿਆ ਹੈ | ਨਵੇਂ ਅਤੇ ਰੀਨਿਊਲ ...
ਬਾਘਾ ਪੁਰਾਣਾ, 3 ਦਸੰਬਰ (ਬਲਰਾਜ ਸਿੰਗਲਾ)-ਬੇਸ਼ੱਕ ਸਰਕਾਰ ਵਲੋਂ ਬਿਜਲੀ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਲਈ ਪੰਜਾਬ ਰਾਜ ਬਿਜਲੀ ਬੋਰਡ ਦੀ ਥਾਂ ਪਾਵਰ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ ਸੀ ਪਰ ਸੁਧਾਰ ਆਉਣ ਦੀ ਬਜਾਏ ਦਿਨੋਂ ਦਿਨ ਹੋਰ ਵੀ ਨਿਘਾਰ ਆ ਚੁੱਕਾ ਹੈ, ...
ਕੋਟ ਈਸੇ ਖਾਂ, 3 ਦਸੰਬਰ (ਨਿਰਮਲ ਸਿੰਘ ਕਾਲੜਾ)-ਪਿੰਡ ਖੋਸਾ ਰਣਧੀਰ ਦੇ ਕਿਸਾਨ ਕਰਨਪਾਲ ਸਿੰਘ ਦੇ ਖੇਤਾਂ 'ਚ ਲੱਗੇ ਟਰਾਂਸਫ਼ਾਰਮਰ 'ਚੋਂ ਤੇਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਕਿਸਾਨ ਕਰਨਪਾਲ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ...
ਬਾਘਾ ਪੁਰਾਣਾ, 3 ਦਸੰਬਰ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟ ਵਿਖੇ ਆਏ ਦਿਨ ਵਿਦਿਆਰਥੀ ਆਈਲਟਸ ਦੀ ਕੋਚਿੰਗ ਲੈ ਕੇ ਬਹੁਤ ...
ਕੋਟ ਈਸੇ ਖਾਂ, 3 ਦਸੰਬਰ (ਨਿਰਮਲ ਸਿੰਘ ਕਾਲੜਾ)-ਕਾਂਗਰਸੀ ਆਗੂ ਸਰਪੰਚ ਦਵਿੰਦਰ ਸਿੰਘ ਬਿੰਦਰ ਅਤੇ ਅਜਮੇਰ ਸਿੰਘ ਵਾਸੀ ਘਲੋਟੀ ਦੇ ਮਾਤਾ ਸ਼ਮਿੰਦਰ ਕੌਰ ਪਤਨੀ ਸਵ: ਹਰਨੇਕ ਸਿੰਘ ਵਾਸੀ ਘਲੋਟੀ ਜੋ ਬੀਤੇ ਦਿਨ ਸਵਰਗ ਸਿਧਾਰ ਗਏ ਹਨ, ਉਨ੍ਹਾਂ ਨਾਲ ਅਫ਼ਸੋਸ ਕਰਨ ਲਈ ਮਾਰਕੀਟ ...
ਕੋਟ ਈਸੇ ਖਾਂ, 3 ਦਸੰਬਰ (ਨਿਰਮਲ ਸਿੰਘ ਕਾਲੜਾ)-ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ 47ਵੀਂ ਬਰਸੀ 'ਤੇ ਉਨ੍ਹਾਂ ਦੇ ਤਪ ਅਸਥਾਨ ਦੌਲੇ ਵਾਲਾ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਰਵਾਨਗੀ ਬਾਬਾ ਜਗਤਾਰ ਸਿੰਘ ਨੇ ਅਰਦਾਸ ਕਰਕੇ ਕਰਵਾਈ | ਲਗਰ ...
ਕਿਸ਼ਨਪੁਰਾ ਕਲਾਂ, 3 ਦਸੰਬਰ (ਅਮੋਲਕ ਸਿੰਘ ਕਲਸੀ)-ਸਿੱਖ ਪੰਥ ਦੀ ਮਹਾਨ ਸ਼ਖ਼ਸੀਅਤ ਅਤੇ ਸੰਪਰਦਾਇ ਜਥਾ ਭਿੰਡਰ ਕਲਾ ਦੇ ਮੁਖੀ ਸੰਤ ਗਿਆਨੀ ਮੋਹਨ ਸਿੰਘ ਜੋ ਕਿ ਬੀਤੇ ਕੱਲ੍ਹ ਸੱਚਖੰਡ ਪਿਆਨਾ ਕਰ ਗਏ ਸਨ | ਸੰਤ ਗਿਆਨੀ ਮੋਹਨ ਸਿੰਘ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ...
ਮੋਗਾ, 3 ਦਸੰਬਰ (ਜਸਪਾਲ ਸਿੰਘ ਬੱਬੀ)-ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਸੁਰਿੰਦਰ ਸਿੰਘ ਬਾਵਾ, ਗੁਰਜੀਤ ਸਿੰਘ ਜਨਰਲ ਸਕੱਤਰ, ਗੁਰਸੇਵਕ ਸਿੰਘ ਸੰਨਿਆਸੀ, ਵੀ ਪੀ ਸੇਠੀ, ਅਮਰਜੀਤ ਸਿੰਘ ਜੱਸਲ, ਸਾਬਕਾ ਪਿ੍ੰਸੀਪਲ ਜਸਵੰਤ ਲਾਲ, ਪਵਨ ਮੋਂਗਾ ਨੇ ...
ਮੋਗਾ, 3 ਦਸੰਬਰ (ਜਸਪਾਲ ਸਿੰਘ ਬੱਬੀ)-ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਾਡ ਵੈੱਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਦੀ ਮੀਟਿੰਗ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਗੁਰਮੀਤ ਕੁਮਾਰ ਬਾਵਾ ਧੱਲੇਕੇ ਨੂੰ ਉਪ ਪ੍ਰਧਾਨ ਨਿਯੁਕਤ ...
ਮੋਗਾ, 3 ਦਸੰਬਰ (ਜਸਪਾਲ ਸਿੰਘ ਬੱਬੀ)-ਮਾਤਾ ਦਮੋਦਰੀ ਖ਼ਾਲਸਾ ਕੰਨਿਆ ਮਹਾਂਵਿਦਿਆਲਾ ਡਰੋਲੀ ਭਾਈ (ਮੋਗਾ) ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਸਮਾਗਮ ਦੌਰਾਨ ਸੰਸਥਾ ਦੀ ਪਿ੍ੰਸੀਪਲ ਡਾ. ਰਾਗਿਨੀ ਸ਼ਰਮਾ ਨੂੰ ਭਾਈ ਜੈਤਾ ਜੀ ...
ਨਿਹਾਲ ਸਿੰਘ ਵਾਲਾ, 3 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਮਾਲਵੇ ਦੇ ਧਾਰਮਿਕ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮਲ੍ਹੋ ਸ਼ਹੀਦ ਪਿੰਡ ਹਿੰਮਤਪੁਰਾ/ਭਾਗੀਕੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਕਾਸ਼ ...
ਕੋਟ ਈਸੇ ਖਾਂ, 3 ਦਸੰਬਰ (ਨਿਰਮਲ ਸਿੰਘ ਕਾਲੜਾ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ, ਜਨਰਲ ਸਕੱਤਰ ਬਲਵੰਤ ਸਿੰਘ ਬਹਿਰਾਮ ਕੇ ਅਤੇ ਉੱਘੇ ਸਮਾਜ ਸੇਵੀ ਰਮਨਦੀਪ ਕੌਰ ਨੇ ਸਾਂਝੇ ਬਿਆਨ ਰਾਹੀਂ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ...
ਅਜੀਤਵਾਲ, 3 ਦਸੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਪਿੰਡ ਰਾਮੂੰਵਾਲਾ ਨਵਾਂ ਦੇ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ ਦੇ ਮਨਜ਼ੂਰ ਹੋਏ ਕੇਸਾਂ ਦੇ ਪੱਤਰ ਹਰੀ ਸਿੰਘ ਖਾਈ ਜ਼ਿਲ੍ਹਾ ਪ੍ਰਧਾਨ ਜਾਟ ਮਹਾਂ ਸਭਾ ਮੋਗਾ ਵਲੋਂ ਵੰਡੇ ਗਏ¢ ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX