ਫ਼ਿਰੋਜ਼ਪੁਰ/ਕੁੱਲਗੜ੍ਹੀ, 3 ਦਸੰਬਰ (ਤਪਿੰਦਰ ਸਿੰਘ, ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਧਾਨ ਸਭਾ ਹਲਕਾ ਦਿਹਾਤੀ ਦੇ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਦੇ ਅਤਿ ਨਜ਼ਦੀਕ ਸਾਥੀ ਕਾਂਗਰਸੀ ਆਗੂ ਸੁਖਦੇਵ ਸਿੰਘ ਰਾਜੂ ਕਮੱਗਰ ਨੇ ਆਪਣੇ ਫੇਸਬੁੱਕ ਪੇਜ 'ਤੇ ਬੀ.ਡੀ.ਪੀ.ਓ. ਘੱਲ ਖੁਰਦ ਜਸਵੰਤ ਸਿੰਘ ਵੜੈਚ 'ਤੇ ਯੂ.ਸੀ. ਸਰਟੀਫਿਕੇਟ ਦੇਣ ਦੇ ਬਦਲੇ 26 ਹਜ਼ਾਰ ਰੁਪਏ ਮੰਗਣ ਦੇ ਦੋਸ਼ ਲਗਾਏ ਗਏ ਹਨ ਅਤੇ ਹਰੇਕ ਪਿੰਡ ਦੇ ਸਰਪੰਚ ਤੋਂ ਪ੍ਰਤੀ ਮਹੀਨਾ 1100 ਰੁਪਏ ਹਲਕਾ ਵਿਧਾਇਕ ਦੇ ਨਾਂਅ 'ਤੇ ਮੰਗਣ ਦਾ ਦੋਸ਼ ਵੀ ਲੱਗਾ ਹੈ | ਇਸ ਪੇਜ 'ਤੇ ਰਾਜੂ ਕਮੱਗਰ ਦਾ ਇਹ ਵੀ ਕਹਿਣਾ ਹੈ ਕਿ ਉਕਤ ਅਧਿਕਾਰੀ ਸਾਰੇ ਸਰਪੰਚਾਂ ਨੂੰ ਕਹਿੰਦਾ ਹੈ ਕਿ ਵਿਧਾਇਕ ਨੂੰ 1 ਲੱਖ ਰੁਪਏ ਦੇਣਾ, ਕੁਝ ਸਰਪੰਚਾਂ ਨੇ ਪੈਸੇ ਨਹੀਂ ਦਿੱਤੇ | ਐਮ.ਐਲ.ਏ. ਦੱਸੇ ਪੈਸੇ ਮੰਗਦਾ ਜਾਂ ਐਮ.ਐਲ.ਏ. ਨੂੰ ਬਦਨਾਮ ਕਰਦਾ | ਫੇਸਬੁੱਕ ਪੇਜ 'ਤੇ ਵਾਇਰਲ ਹੋਏ ਸੰਦੇਸ਼ ਤੋਂ ਬਾਅਦ ਰਾਜੂ ਕਮੱਗਰ ਨਾਲ ਪੱਖ ਜਾਣਨਾ ਚਾਹਿਆ ਤਾਂ ਉਸ ਦਾ ਕਹਿਣਾ ਸੀ ਕਿ ਮੈਂ ਸੱਚ ਲਿਖਿਆ ਹੈ, ਉਸ ਕੋਲ ਸਬੂਤ ਵੀ ਹਨ, ਜੇਕਰ ਇਨਸਾਫ਼ ਨਾ ਮਿਲਿਆ ਤਾਂ ਹੋਰ ਵੱਡੇ ਖ਼ੁਲਾਸੇ ਕਰਨ ਤੋਂ ਗੁਰੇਜ਼ ਨਹੀਂ ਕਰੇਗਾ | ਓਧਰ ਬੀ.ਡੀ.ਪੀ.ਓ. ਘੱਲ ਖੁਰਦ ਜਸਵੰਤ ਸਿੰਘ ਵੜੈਚ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਇਹ ਸਾਰਾ ਝੂਠ ਬੋਲਿਆ ਜਾ ਰਿਹਾ ਹੈ ਅਤੇ ਪੈਸਿਆਂ ਦੇ ਲੈਣ-ਦੇਣ ਦਾ ਝੂਠ ਬੋਲ ਕੇ ਉਸ ਦੀ ਬਦਨਾਮੀ ਕੀਤੀ ਜਾ ਰਹੀ ਹੈ | ਇਸ ਤੋਂ ਸਿਵਾਏ ਕੁਝ ਨਹੀਂ ਹੈ | ਹਲਕਾ ਦਿਹਾਤੀ ਦੇ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਜੋ ਕਿ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਨ ਅਤੇ ਆਪਣੀ ਪਤਨੀ ਦੇ ਹਲਕੇ ਦੀ ਸਮੁੱਚੀ ਕਮਾਂਡ ਸੰਭਾਲਦੇ ਹਨ, ਦਾ ਕਹਿਣਾ ਹੈ ਕਿ ਰਾਜੂ ਕਮੱਗਰ ਉਨ੍ਹਾਂ ਦੇ ਨੇੜਲੇ ਸਾਥੀਆਂ ਵਿਚੋਂ ਹੈ | ਉਨ੍ਹਾਂ ਕਿਹਾ ਕਿ ਉਸ ਦੇ ਕਹਿਣ 'ਤੇ ਪਿੰਡ ਦੇ ਅਨੇਕਾਂ ਵਿਕਾਸ ਕਾਰਜ ਚੱਲ ਰਹੇ ਹਨ ਅਤੇ 5 ਲੱਖ ਦੀ ਲਾਗਤ ਨਾਲ ਪੁਲ ਵੀ ਬਣਾਇਆ ਗਿਆ ਅਤੇ ਕੁਝ ਦਿਨ ਪਹਿਲਾਂ ਹੀ ਰਾਸ਼ਨ ਦਾ ਡਿਪੂ ਵੀ ਲੈ ਕੇ ਦਿੱਤਾ | ਲਾਡੀ ਗਹਿਰੀ ਦਾ ਕਹਿਣਾ ਸੀ ਕਿ ਰਾਜੂ ਕਮੱਗਰ ਹੁਣ ਬੀ.ਡੀ.ਪੀ.ਓ. ਘੱਲ ਖੁਰਦ ਦੀ ਬਦਲੀ ਕਰਵਾਉਣਾ ਚਾਹੁੰਦਾ ਸੀ, ਜਿਸ ਕਾਰਨ ਉਹ ਨਾਰਾਜ਼ ਹੋ ਗਿਆ | ਲਾਡੀ ਗਹਿਰੀ ਦਾ ਕਹਿਣਾ ਹੈ ਕਿ ਉਸ ਨੇ ਇਲਾਕੇ ਦੇ 20-25 ਸਰਪੰਚਾਂ ਤੋਂ ਫ਼ੋਨ ਕਰਕੇ ਇਹ ਵੀ ਪਤਾ ਕੀਤਾ ਕਿ ਬੀ.ਡੀ.ਪੀ.ਓ. ਨੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਹੈ ਜਾਂ ਨਹੀਂ, ਪਰ ਕਿਸੇ ਵੀ ਸਰਪੰਚ ਨੇ ਇਹ ਹਾਮੀ ਨਹੀਂ ਭਰੀ, ਜੋ ਸਾਰੇ ਦੋਸ਼ ਬੇਬੁਨਿਆਦ ਹਨ | ਉਨ੍ਹਾਂ ਕਿਹਾ ਕਿ ਮੈਂ ਆਪਣੀ ਸਫ਼ਾਈ ਵਿਚ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣਾ ਸਾਰਾ ਪਰਿਵਾਰ ਲੈ ਕੇ ਗੁਰਦੁਆਰਾ ਸਾਹਿਬ ਆ ਜਾਵੇ ਅਤੇ ਮੈਂ ਵੀ ਆਪਣੇ ਸਾਰੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਆਉਣ ਲਈ ਤਿਆਰ ਹਾਂ | ਇਸ ਤੋਂ ਵੱਧ ਮੈਂ ਹੋਰ ਕੁਝ ਨਹੀਂ ਕਹਿ ਸਕਦਾ |
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਵਫ਼ਦ ਵਲੋਂ ਦਰਜਾ ਚਾਰ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸਾਦ ਅਤੇ ਜਰਨਲ ਸਕੱਤਰ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ...
ਫ਼ਿਰੋਜ਼ਪੁਰ, 3 ਦਸੰਬਰ (ਜਸਵਿੰਦਰ ਸਿੰਘ ਸੰਧੂ)- ਕੇਂਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਨੂੰ ਕਾਲੇ ਕਾਨੂੰਨ ਤੇ ਕਿਸਾਨ ਮਾਰੂ ਦੱਸ ਸੰਘਰਸ਼ ਦੇ ਰਾਹ ਪੈ ਦਿੱਲੀ ਡੇਰਾ ਲਾਈ ਬੈਠੇ ਸੰਘਰਸ਼ ਕਿਸਾਨਾਂ ਲਈ ਲੰਗਰਾਂ ਦਾ ਪ੍ਰਬੰਧ ਕਰਨ ਵਾਸਤੇ ਅੱਜ ...
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਸੂਬਾ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੋਈ ਵੀ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ 'ਤੇ 2 ਤੋਂ ਵੱਧ ਹਥਿਆਰ ਨਹੀਂ ਰੱਖ ਸਕੇਗਾ | ਜੇਕਰ ਕੋਈ ਵੀ ਇਕ ਲਾਇਸੰਸ 'ਤੇ 2 ਤੋਂ ਜ਼ਿਆਦਾ ਹਥਿਆਰ ਰੱਖਦਾ ਹੈ ਤਾਂ ਉਸ ਦਾ ਲਾਇਸੰਸ ...
ਗੁਰੂਹਰਸਹਾਏ, 3 ਦਸੰਬਰ (ਹਰਚਰਨ ਸਿੰਘ ਸੰਧੂ)- ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਅੰਦਰ 2 ਮਹੀਨੇ ਦੇ ਸੰਘਰਸ਼ ਤੋਂ ਬਾਅਦ ਦਿੱਲੀ ਵਿਖੇ ਧਰਨਾ ਲਾਈ ਬੈਠੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਦਾ ਐਲਾਣ ਗੁਰੂਹਰਸਹਾਏ ਬਾਰ ...
ਮੱਲਾਂਵਾਲਾ, 3 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਮੱਨਾਂਵਾਲਾ ਦੀ ਅਹਿਮ ਮੀਟਿੰਗ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਰੇਲਵੇ ਸਟੇਸ਼ਨ ਮੱਲਾਂਵਾਲਾ ਵਿਖੇ ਹੋਈ | ਮੀਟਿੰਗ ਵਿਚ ਕਿਸਾਨਾਂ, ਬੀਬੀਆਂ ਨੇ ਵੱਡੀ ...
ਫ਼ਿਰੋਜ਼ਪੁਰ, 3 ਦਸੰਬਰ (ਜਸਵਿੰਦਰ ਸਿੰਘ ਸੰਧੂ)- ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ 9 ਹੋਰ ਵਿਅਕਤੀਆਂ ਨੂੰ ਕੋਰੋਨਾ ਵਲੋਂ ਆਪਣੀ ਲਪੇਟ 'ਚ ਲੈ ਲੈਣ ਦੀ ਖ਼ਬਰ ਹੈ, ਜਦ ਕਿ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ 'ਚੋਂ 5 ਜਣਿਆਂ ਨੇ ਕੋਰੋਨਾ 'ਤੇ ਜਿੱਤ ਦਰਜ ਕਰ ਰੋਗ ਮੁਕਤ ਹੋ ਕੇ ...
ਮਮਦੋਟ, 3 ਦਸੰਬਰ (ਸੁਖਦੇਵ ਸਿੰਘ ਸੰਗਮ)- ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਤਹਿਤ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਹਲਕੇ ਦੇ ਅੱਧਾ ...
ਫ਼ਿਰੋਜ਼ਪੁਰ, 3 ਦਸੰਬਰ (ਕੁਲਬੀਰ ਸਿੰਘ ਸੋਢੀ)- ਆਮ ਆਦਮੀ ਪਾਰਟੀ (ਆਪ) ਵਲੋਂ ਪਹਿਲ ਕਦਮੀ ਕਰਦਿਆਂ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੌਰਾਨ ਬੀਤੇ ਦਿਨੀਂ ਇਕ ਟਰੈਕਟਰ ਮਕੈਨਿਕ ਦੇ ਮਿ੍ਤਕ ਹੋ ਜਾਣ ਪਿਛੋਂ ਪਰਿਵਾਰ ਦੀ ਮਦਦ ਲਈ ਕਦਮ ਚੁੱਕਿਆ ਹੈ | ...
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਪੰਜਾਬ ਦੇ ਅਧਿਆਪਕ, ਮੁਲਾਜ਼ਮ ਅਤੇ ਆਮ ਅਵਾਮ ਵੀ ਡਟ ਕੇ ਖੜੇ ਹਨ, ਕਿਉਂਕਿ ਇਹ ਸਭਨਾਂ ਵਰਗਾਂ ਦੀ ਲੜਾਈ ਹੈ, ...
ਗੁਰੂਹਰਸਹਾਏ, 3 ਦਸੰਬਰ (ਹਰਚਰਨ ਸਿੰਘ ਸੰਧੂ)- ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਉਪ ਪ੍ਰਧਾਨ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਹਾਮਦ ਵਿਖੇ ਹੋਈ | ਇਸ ਮੀਟਿੰਗ ਵਿਚ ਗੱਜਣ ਸਿੰਘ ਜ਼ਿਲ੍ਹਾ ਆਗੂ, ਖੜਕ ਸਿੰਘ ਪ੍ਰਧਾਨ ਤਹਿਸੀਲ ਗੁਰੂਹਰਸਹਾਏ, ...
ਜਲਾਲਾਬਾਦ, 3 ਦਸੰਬਰ (ਸਤਿੰਦਰ ਸਿੰਘ ਸੋਢੀ)- ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਤੋਂ ਅੱਕ ਚੁੱਕੇ ਦੇਸ਼ ਵਾਸੀ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਰਮਿੰਦਰ ਸਿੰਘ ...
ਜਲਾਲਾਬਾਦ, 3 ਦਸੰਬਰ (ਜਤਿੰਦਰ ਪਾਲ ਸਿੰਘ)- ਪੰਜਾਬ ਵਿਚ ਆਉਣ ਵਾਲੀਆਂ ਨਗਰ ਕੌਾਸਲ ਚੋਣਾਂ ਦੇ ਸੰਬੰਧ 'ਚ ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਇੰਚਾਰਜ ਅਤੇ ਓ.ਐਸ.ਡੀ ਸਤਿੰਦਰਜੀਤ ਸਿੰਘ ਮੰਟਾਂ ਦੀ ਅਗਵਾਈ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰੀ ਪ੍ਰਧਾਨ ...
ਫ਼ਾਜ਼ਿਲਕਾ, 3 ਦਸੰਬਰ (ਦਵਿੰਦਰ ਪਾਲ ਸਿੰਘ)- ਰਾਸ਼ਟਰੀ ਵਿਕਲਾਂਗ ਪਾਰਟੀ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਅਤੇ ...
ਫ਼ਾਜ਼ਿਲਕਾ, 3 ਦਸੰਬਰ (ਅਮਰਜੀਤ ਸ਼ਰਮਾ)-ਲਾਈਨਜ਼ ਕਲੱਬ ਵਿਸ਼ਾਲ ਵਲੋਂ ਐਤਵਾਰ 6 ਦਸੰਬਰ ਨੂੰ ਮੁਫ਼ਤ ਸ਼ੂਗਰ ਜਾਂਚ ਕੈਂਪ ਦਾ ਆਯੋਜਨ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਲਾਈਨਜ਼ ਜ਼ਿਲ੍ਹਾ 321 ਐਫ. ਦੇ ...
ਫ਼ਾਜ਼ਿਲਕਾ, 3 ਦਸੰਬਰ(ਦਵਿੰਦਰ ਪਾਲ ਸਿੰਘ)- ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਅੱਜ ਫ਼ਾਜ਼ਿਲਕਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਮਰਥਨ ਦਿੰਦਿਆਂ 2 ਦਿਨਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ | ਅੱਜ ਪਹਿਲੇ ਦਿਨ ...
ਫ਼ਿਰੋਜ਼ਪੁਰ, 3 ਦਸੰਬਰ (ਗੁਰਿੰਦਰ ਸਿੰਘ)- ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵਲੋਂ ਸਿੱਖ ਨੌਜਵਾਨਾਂ ਨੂੰ ਧਾਰਮਿਕ ਅਤੇ ਰਾਜਨੀਤਿਕ ਜੀਵਨ ਵਿਚ ਉਸਾਰੂ ਸੋਚ ਅਪਣਾਉਣ ਦੇ ਉਦੇਸ਼ ਨਾਲ ਕੀਤੀਆਂ ਜਾ ਰਹੀਆਂ ਜ਼ਿਲ੍ਹਾ ਅਤੇ ਕੌਮੀ ਪੱਧਰ ਦੀਆਂ ਨਿਯੁਕਤੀਆਂ ਤਹਿਤ ...
ਜ਼ੀਰਾ, 3 ਦਸੰਬਰ (ਮਨਜੀਤ ਸਿੰਘ ਢਿੱਲੋਂ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਵੇਂ ਖੇਤੀ ਬਿੱਲਾਂ ਵਿਰੁੱਧ ਕਿਸਾਨ ਸੰਘਰਸ਼ 'ਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਦਿੱਲੀ ਵਿਚ ਚੱਲ ਰਹੇ ਸੰਘਰਸ਼ ...
ਗੁਰੂਹਰਸਹਾਏ, 3 ਦਸੰਬਰ (ਹਰਚਰਨ ਸਿੰਘ ਸੰਧੂ)- ਵਿਸ਼ਵ ਦਿਵਿਆਂਗ ਦਿਵਸ 'ਤੇ ਅਪੰਗ ਵਿਅਕਤੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਪੰਗ-ਸੁਅੰਗ ਅਸੂਲ ਮੰਚ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਵਿਅਕਤੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰੇ | ਇਸ ...
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਸਫ਼ਾਈ ਕਰਮਚਾਰੀਆਂ ਸਮੇਤ ਇਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਦੇ ਮਕਸਦ ਨਾਲ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਗੇਜਾ ...
ਤਲਵੰਡੀ ਭਾਈ, 3 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਪਿੰਡਾਂ-ਸ਼ਹਿਰਾਂ 'ਚ ਪ੍ਰਾਈਵੇਟ ਡਾਕਟਰੀ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਐਸੋਸੀਏਸ਼ਨ ਦੀ ਬਲਾਕ ਘੱਲ ਖ਼ੁਰਦ ਇਕਾਈ ਦੀ ਮੀਟਿੰਗ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਜ਼ਿਲ੍ਹਾ ਜਰਨਲ ਸਕੱਤਰ, ...
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਵਸਨੀਕਾਂ ਨੇ ਹੰਗਾਮੀ ਮੀਟਿੰਗ ਕਰਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਪਿੰਡ ਵਾਸੀਆਂ ਨੇ ਸੰਘਰਸ਼ੀ ਯੋਧਿਆਂ ਦੀ ...
ਮਖੂ, 3 ਦਸੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਮਖੂ ਥਾਣੇ ਦੇ ਐਸ.ਐਚ.ਓ ਦਵਿੰਦਰ ਕੁਮਾਰ ਦੀ ਅਗਵਾਈ ਹੇਠ ਲਗਾਏ ਨਾਕੇ ਦੌਰਾਨ ਇਕ ਚੋਰੀ ਦੀ ਇਕ ਬਲੈਰੋ ਗੱਡੀ ਅਤੇ ਇਕ ਦੋਸ਼ੀ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਮਖੂ ਥਾਣੇ ਦੇ ਐਸ.ਐਚ.ਓ ਦਵਿੰਦਰ ਕੁਮਾਰ ਨੇ ਅੱਜ ...
ਫ਼ਿਰੋਜ਼ਪੁਰ, 3 ਦਸੰਬਰ (ਕੁਲਬੀਰ ਸਿੰਘ ਸੋਢੀ)- ਰੇਲਵੇ ਕਰਮਚਾਰੀਆਂ ਨੂੰ ਸਹੂਲਤ ਦੇਣ ਦੇ ਮਕਸਦ ਨਾਲ ਰੇਲਵੇ ਵਿਭਾਗ ਵਲੋਂ ਕੁਆਟਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਲ-2008 ਵਿਚ ਰੇਲਵੇ ਲੋਕੋ ਕਾਲੋਨੀ ਫ਼ਿਰੋਜ਼ਪੁਰ ਵਿਚ 11 ਬਲਾਕਾਂ ਵਿਚ ...
ਫ਼ਿਰੋਜ਼ਪੁਰ, 3 ਦਸੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨਾਂ ਵਲੋਂ ਦਿੱਤੇ ਗਏ ਧਰਨੇ ਕਾਰਨ ਰੇਲਵੇ ਵਿਭਾਗ ਵਲੋਂ ਪੰਜਾਬ ਦੇ ਅੰਮਿ੍ਤਸਰ ਰੂਟ ਦੇ ਕਰੀਬ ਸਾਰੇ ਰੂਟ ਬੰਦ ਕਰਕੇ ਅਦਲਾ-ਬਦਲੀ ਰਾਹੀਂ ਰੇਲ ਸੇਵਾ ਬਹਾਲ ਕੀਤੀ ਗਈ ਸੀ | ਇਸ ਦੇ ਸਬੰਧੀ ਸੀਨੀਅਰ ਡਵੀਜ਼ਨਲ ...
ਕੁੱਲਗੜ੍ਹੀ, 3 ਦਸੰਬਰ (ਸੁਖਜਿੰਦਰ ਸਿੰਘ ਸੰਧੂ)- ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿਚ ਫ਼ਿਰੋਜ਼ਪੁਰ-ਜ਼ੀਰਾ ਸੜਕ 'ਤੇ ਪਿੰਡ ਵਲੂਰ ਨਜ਼ਦੀਕ ਰਿਲਾਇੰਸ ਪੰਪ ਦੇ ਧਰਨੇ ਨੂੰ ਅੱਜ 64 ਦਿਨ ਹੋ ਗਏ ਹਨ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ...
ਜ਼ੀਰਾ, 3 ਦਸੰਬਰ (ਜੋਗਿੰਦਰ ਸਿੰਘ ਕੰਡਿਆਲ)- ਜ਼ੀਰਾ ਦੇ ਸਿਵਲ ਹਸਪਤਾਲ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸਵੈ-ਇੱਛਕ ਸੇਵਾ ਮੁਕਤੀ ਲੈਣ 'ਤੇ ਔਰਤ ਰੋਗਾਂ ਦੇ ਮਾਹਿਰ ਡਾ: ਵਰਿੰਦਰਦੀਪ ਕੌਰ ਹਸਪਤਾਲ ਸਟਾਫ਼ ਅਤੇ ਸਮਾਜ ਸੇਵੀ ਆਗੂਆਂ ਵਲੋਂ ਨਿੱਘੀ ...
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਦੇ ਸਮੂਹ ਮੁਲਾਜਮ ਅਤੇ ਪੋ੍ਰਫੈਸਰ ਆਪਣੀਆਂ ਮੰਗਾਂ ਨੂੰ ਲੈ ਕੇ 13ਵੇਂ ਦਿਨ ਸੰਸਥਾ ਦੇ ਡਾਇਰੈਕਟਰ ਦੇ ਦਫ਼ਤਰ ਮੂਹਰੇ ਇਕੱਠੇ ਹੋਏ ਅਤੇ ਆਪਣੀਆਂ ਤਨਖ਼ਾਹਾਂ ਰਿਲੀਜ਼ ...
ਫ਼ਿਰੋਜ਼ਪੁਰ, 3 ਦਸੰਬਰ (ਰਾਕੇਸ਼ ਚਾਵਲਾ)- ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਐਸ ਮੁਰਲੀਧਰਨ ਅਤੇ ਮੈਂਬਰ ਸਕੱਤਰ ਅਰੁਣ ਗੁਪਤਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਨਿਰਦੇਸ਼ਾਂ ਅਧੀਨ 12 ਦਸੰਬਰ ਨੂੰ ਕੌਮੀ ਲੋਕ ...
ਫ਼ਿਰੋਜ਼ਪੁਰ, 3 ਦਸੰਬਰ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਵਿਖੇ ਸੂਬਾ ਪੱਧਰੀ ਵੱਖ-ਵੱਖ ਜਥੇਬੰਦੀਆਂ ਵਲੋਂ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਰਵਿੰਦਰ ਲੂਥਰਾ ਵਲੋਂ ਸਿਹਤ ਮਹਿਕਮੇ ਵਿਚ ਬੇਦਾਗ਼, ਇਮਾਨਦਾਰੀ ਅਤੇ ਮਿਹਨਤ ਨਾਲ 35 ਸਾਲ ਨਿਭਾਈਆਂ ਗਈਆਂ ਸੇਵਾਵਾਂ ਅਤੇ ...
ਮਖੂ, 3 ਦਸੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਅੱਜ ਮਖੂ ਥਾਣੇ ਦੇ ਐਸ.ਐਚ.ਓ ਦਵਿੰਦਰ ਕੁਮਾਰ ਅਤੇ ਨਵੇਂ ਆਏ ਐਡੀਸ਼ਨਲ ਐੱਸ.ਐੱਚ.ਓ ਬੀਬੀ ਕੁਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੁਬਾਰਾ ਵਧ ਰਹੀ ਬਿਮਾਰੀ ਨੂੰ ...
ਮਖੂ, 3 ਦਸੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਪੰਜਾਬ 'ਚ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ 'ਚ ਆਮ ਆਦਮੀ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕਰਦਿਆਂ ਹੋਇਆ ਵਿਧਾਨ ਸਭਾ ਹਲਕਾ 'ਚ ਬਲਾਕ ਪੱਧਰ 'ਤੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX