ਬਠਿੰਡਾ ਛਾਉਣੀ, 3 ਦਸੰਬਰ (ਪਰਵਿੰਦਰ ਸਿੰਘ ਜੌੜਾ)-ਕੇਂਦਰ ਸਰਕਾਰ ਦੇ ਖੇਤੀ ਸਬੰਧੀ 'ਕਾਲੇ' ਕਾਨੂੰਨਾਂ ਕਾਰਨ ਮਹੀਨਿਆਂ ਤੋਂ ਚਿੰਤਤ ਨਜ਼ਰ ਆ ਰਹੀ ਪੰਜਾਬ ਦੀ 'ਫ਼ਿਜ਼ਾ' 'ਤੇ ਕਿਸਾਨੀ ਸੰਘਰਸ਼ ਦਾ ਵੱਖਰੀ ਤਰ੍ਹਾਂ ਦਾ 'ਖੁਸ਼ਨੁਮਾ' ਅਹਿਸਾਸ ਵੀ ਡੁੱਲ-ਡੁੱਲ੍ਹ ਪੈਣ ਲੱਗਾ ਹੈ | ਇਸ ਨੂੰ ਕਿਸਾਨੀ ਸੰਘਰਸ਼ ਦੀ ਜ਼ੋਰਦਾਰ ਪ੍ਰਾਪਤੀ ਹੀ ਕਿਹਾ ਜਾ ਸਕਦਾ ਹੈ ਕਿ ਪਿੰਡਾਂ ਵਿਚ ਲੜਾਈ ਝਗੜੇ ਘਟ ਕੇ ਇਕਜੁੱਟਤਾ ਅਤੇ ਸਦਭਾਵਨਾ ਦੀ ਭਾਵਨਾ ਵਧ ਗਈ ਹੈ | ਦਿੱਲੀ ਸੰਘਰਸ਼ 'ਤੇ ਗਏ ਕਿਸਾਨਾਂ ਦੀਆਂ ਫ਼ਸਲਾਂ ਦੀ ਸੰਭਾਲ ਅਤੇ ਪਾਲਣ ਪੋਸ਼ਣ ਲਈ ਨੌਜਵਾਨਾਂ ਸਮੇਤ ਬਜ਼ੁਰਗ ਅਤੇ ਬੱਚੇ ਵੀ ਖੇਤਾਂ 'ਚ ਜਾਣ ਲੱਗੇ ਹਨ | ਪਿੰਡਾਂ 'ਚ ਘਰ-ਘਰ ਇਹ ਚਰਚਾ ਜ਼ੋਰ ਫੜ ਗਈ ਹੈ ਕਿ 'ਤੁਸੀਂ ਦਿੱਲੀ ਸੰਭਾਲੋ ਅਸੀਂ ਪਿੰਡ ਸੰਭਾਲਾਂਗੇ' | ਪਿੰਡਾਂ ਦੇ ਸਰਪੰਚ ਅਤੇ ਪੰਚਾਇਤਾਂ ਕਿਸਾਨੀ ਸੰਘਰਸ਼ ਦੇ ਮੁੱਦੇ 'ਤੇ ਆਪਣੀਆਂ ਸਿਆਸੀ ਪਾਰਟੀਆਂ ਨੂੰ 'ਵਿਸਾਰ' ਚੁੱਕੀਆਂ ਹਨ | ਸਰਪੰਚ ਅਤੇ ਕਿਸਾਨ ਜਥੇਬੰਦੀਆਂ ਦੇ ਦੂਜੀ ਕਤਾਰ ਦੇ ਆਗੂ ਵਿਊਾਤਬੰਦੀਆਂ ਕਰਕੇ ਸੰਘਰਸ਼ 'ਤੇ ਗਏ ਕਿਸਾਨਾਂ ਦੀਆਂ ਜ਼ਮੀਨਾਂ ਹੀ ਨਹੀਂ, ਫ਼ਸਲਾਂ ਅਤੇ ਘਰ ਵੀ ਸੰਭਾਲ ਰਹੇ ਹਨ | ਇਸ ਕਾਰਜ ਲਈ ਵੀ ਪਿੰਡਾਂ ਵਿਚ ਉਨ੍ਹਾਂ ਹੀ ਉਤਸ਼ਾਹ ਹੈ, ਜਿੰਨਾ ਸੰਘਰਸ਼ 'ਤੇ ਗਏ ਹੋਏ ਕਿਸਾਨਾਂ ਵਿਚ ਹੈ | ਜਿਹੜੇ ਕਿਸਾਨ ਨੌਜਵਾਨਾਂ ਦੇ ਹੱਥਾਂ ਵਿਚ ਬਹੁਤਾ ਸਮਾਂ ਮੋਬਾਈਲ ਫ਼ੋਨ ਹੁੰਦਾ ਸੀ, ਹੁਣ ਉਨ੍ਹਾਂ ਦੇ ਹੱਥਾਂ ਵਿਚ ਕਹੀਆਂ ਅਤੇ ਦਿਲਾਂ 'ਚ ਸੰਘਰਸ਼ੀ ਜਿੱਤ ਦੇ ਸੁਪਨੇ ਹਨ | ਇਨ੍ਹਾਂ ਪਿੰਡਾਂ ਵਿਚਲੇ ਕਿਸਾਨਾਂ ਵਲੋਂ ਸੰਘਰਸ਼ 'ਤੇ ਗਏ ਕਿਸਾਨਾਂ ਦੇ ਖੇਤਾਂ ਵਿਚ ਨਰਮਾ ਚੁਗਣ ਤੋਂ ਲੈ ਕੇ ਕਣਕ ਬੀਜਣ, ਪਾਣੀ ਲਾਉਣ ਅਤੇ ਖਾਦਾਂ ਪਾਉਣ ਆਦਿ ਸਾਰੇ ਕਾਰਜ ਕੀਤੇ ਜਾ ਰਹੇ ਹਨ | ਘਰਾਂ ਵਿਚ ਪਸ਼ੂ ਵੀ ਸਾਂਭੇ ਜਾ ਰਹੇ ਹਨ | ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਦਾ 'ਨਕਸ਼-ਏ-ਹਾਲ' ਵੇਖਿਆ ਗਿਆ ਤਾਂ ਇੱਥੇ ਪਿੰਡ ਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਦੇ ਖੇਤ ਵਿਚ ਨਰਮਾ ਚੁਗਣ ਤੋਂ ਸ਼ੁਰੂਆਤ ਕੀਤੀ ਗਈ | ਬੂਟਾ ਸਿੰਘ 26 ਨਵੰਬਰ ਤੋਂ ਹੀ ਦਿੱਲੀ ਸੰਘਰਸ਼ 'ਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਮਾਰ ਰਿਹਾ ਹੈ | ਜਥੇਬੰਦੀ ਦੇ ਪਿੰਡ ਇਕਾਈ ਪ੍ਰਧਾਨ ਬਲਵੀਰ ਸਿੰਘ ਦਾ ਕਹਿਣਾ ਸੀ ਕਿ ਸੰਘਰਸ਼ 'ਤੇ ਦਿੱਲੀ ਗਏ ਕਿਸੇ ਵੀ ਕਿਸਾਨ ਦੀਆਂ ਫ਼ਸਲਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ | ਇੱਥੇ 80 ਸਾਲਾ ਬੇਬੇ ਜੋਗਿੰਦਰ ਕੌਰ ਖੇਤ 'ਚ ਨਰਮਾ ਚੁਗਦੇ ਹੋਏ ਸੰਘਰਸ਼ੀ ਗੀਤ ਵੀ ਗਾ ਰਹੀ ਸੀ | ਬੇਬੇ ਗੁਰਦੇਵ ਕੌਰ (70), ਹਰਪਾਲ ਕੌਰ (61), ਨਿਹਾਲ ਕੌਰ (55), ਛਿੰਦਰ ਕੌਰ (60) ਦੇ ਚਿਹਰਿਆਂ 'ਤੇ ਹਕੂਮਤ ਪ੍ਰਤੀ ਗ਼ੁੱਸਾ ਅਤੇ ਪਿੰਡ ਦੇ 'ਸਪੂਤਾਂ' ਉੱਤੇ ਫ਼ਖ਼ਰ ਸੀ | ਉੱਧਰ ਪੁਲਿਸ ਦੀ ਰੋਜ਼ਾਨਾ ਕਰਾਈਮ ਰਿਪੋਰਟ ਦੀ ਪਿਛਲੇ 8 ਦਿਨਾਂ ਦੀ ਸਮੀਖਿਆ ਕੀਤੀ ਤਾਂ ਦਰਜ ਹੋਏ ਪਰਚਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਸੀ | ਪਿੰਡਾਂ ਵਿਚ ਇਕ-ਦੂਜੇ ਪ੍ਰਤੀ ਸਹਿਯੋਗ ਦੀ ਭਾਵਨਾ ਵਧੀ ਹੈ | ਸੇਵਾ-ਮੁਕਤ ਪਿ੍ੰਸੀਪਲ ਅਤੇ ਪਿੰਡ ਲਹਿਰਾ ਖਾਨਾ ਦੀ ਬੇਦਾਗ਼ ਸ਼ਖ਼ਸੀਅਤ ਬਲਵੀਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੇ ਜਿੱਥੇ ਪੰਜਾਬ ਦੇ ਨੌਜਵਾਨ ਵਰਗ ਨੂੰ ਤਕੜਾ ਹਲੂਣਾ ਦਿੱਤਾ ਹੈ, ਉੱਥੇ ਪੰਜਾਬ ਦੇ ਪਿੰਡਾਂ ਦੀ ਆਬੋ-ਹਵਾ ਹੀ ਇਨਕਲਾਬੀ 'ਕਰਵਟ' ਲੈ ਗਈ ਹੈ |
ਸੰਗਤ ਮੰਡੀ, 3 ਦਸੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਕਿਸਾਨ ਮਾਈ ਮਹਿੰਦਰ ਕੌਰ ਕਿਸਾਨ ਅੰਦੋਲਨ ਦੀ ਹੀਰੋ ਵਜੋਂ ਉੱਭਰ ਰਹੀ ਹੈ, ਜਿਸ ਨੂੰ ਕੰਗਣਾ ਰਣੌਤ ਨੇ ਆਪਣੇ ਟਵਿੱਟਰ ਅਕਾਉਂਟ 'ਤੇ 100 ਰੁਪਏ ਭਾੜੇ 'ਤੇ ਲਿਆਂਦੀ ਦੱਸ ਕੇ ਆਫ਼ਤ ...
ਰਾਮਪੁਰਾ ਫੂਲ 3 ਦਸੰਬਰ(ਗੁਰਮੇਲ ਸਿੰਘ ਵਿਰਦੀ)-ਕਿਸਾਨ-ਮਜ਼ਦੂਰ ਸੰਘਰਸ਼ ਸਮਰਥਨ ਕਮੇਟੀ ਦੇ ਬੈਨਰ ਹੇਠ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ 5 ਦਸੰਬਰ ਨੂੰ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ 2 ਵਜੇ ਰੋਸ ਮਾਰਚ ਕੀਤਾ ਜਾਵੇਗਾ | ਇਸ ਸਬੰਧੀ ਮੀਟਿੰਗ ਪੰਚਾਇਤੀ ...
ਬਠਿੰਡਾ, 3 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਥਾਨਕ ਹਾਕੀ ਖੇਡ ਸਟੇਡੀਅਮ ਕੋਲ ਇਕੱਠੇ ਹੋਏ ਖੇਡ ਵਿਭਾਗ ਦੇ ਸੇਵਾ-ਮੁਕਤ ਅਧਿਕਾਰੀਆਂ/ਕੋਚਾਂ ਤੇ ਖਿਡਾਰੀਆਂ ਨੇ ਕਿਸਾਨਾਂ ਦੇ ਹਮਾਇਤ 'ਚ ਕੈਂਡਲ ਮਾਰਚ ਕੱਢਿਆ, ਜਿਨ੍ਹਾਂ 'ਮੋਦੀ ਸਰਕਾਰ ਮੁਰਦਾਬਾਦ', 'ਖੇਤੀ ...
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਕੋਰੋਨਾ ਪਾਜ਼ੀਟਿਵ ਆਏ ਬਠਿੰਡਾ ਦੇ ਇਕ ਵਿਅਕਤੀ ਦੀ ਅੱਜ ਮੌਤ ਹੋ ਗਈ ਹੈ | ਮਿ੍ਤਕ ਦਾ ਨਾਂਅ ਲਵਲੀਨ ਕੁਮਾਰ (47) ਪੁੱਤਰ ਗਾਂਧੀ ਰਾਮ ਵਾਸੀ ਬਠਿੰਡਾ ਹੈ ਜੋ 16 ਨਵੰਬਰ ਤੋਂ ਡੀ. ਐੱਮ. ਸੀ. ਲੁਧਿਆਣਾ ਵਿਚ ਦਾਖ਼ਲ ਸੀ | ਸਹਾਰਾ ਜਨ ...
ਤਲਵੰਡੀ ਸਾਬੋ, 3 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਪਿਛਲੇ ਸਮੇਂ ਤੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਵਾਉਣ ਲਈ ਪਿਛਲੇ ਸਮੇਂ 'ਚ ਜਿਨ੍ਹਾਂ ...
ਬਠਿੰਡਾ, 3 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਬਾਲ ਅਧਿਕਾਰਾਂ ਤੇ ਸੁਰੱਖਿਆ ਲਈ ਗਠਿਤ ਪੰਜਾਬ ਰਾਜ ਕਮਿਸ਼ਨ ਨੇ ਜਬਰ ਜਨਾਹ ਦੇ ਪੀੜਤ ਦੀ ਪਹਿਚਾਣ ਜ਼ਾਹਿਰ ਨਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ ¢ ਕਮਿਸ਼ਨ ਵਲੋਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਹੈ ਕਿ ਜਬਰ ...
ਰਾਮਪੁਰਾ ਫੂਲ, 3 ਦਸੰਬਰ (ਗੁਰਮੇਲ ਸਿੰਘ ਵਿਰਦੀ)- ਬੀਤੀ ਰਾਤ ਬਠਿੰਡਾ-ਜੀਕਰਪੁਰ ਕੌਮੀ ਸ਼ਾਹ ਮਾਰਗ 'ਤੇ ਸਥਿਤ ਪਿੰਡ ਲਹਿਰਾ ਧੁਰਕੋਟ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ | ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ...
ਬਠਿੰਡਾ, 3 ਦਸੰਬਰ (ਸ. ਰਿ.)- ਅੱਜ ਸਥਾਨਕ ਸੁਰਖਪੀਰ ਰੋਡ, ਗਲੀ ਨੰਬਰ-28 ਵਾਰਡ ਨੰਬਰ-42 ਬਠਿੰਡਾ ਵਿਖੇ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸਵ. ਕੇਵਲ ਡਕਾਊ ਦੀ ਅੰਤਿਮ ਅਰਦਾਸ ਮੌਕੇ ਮੁਫ਼ਤ ਖ਼ੂਨਦਾਨ ਕੈਪ ਲਗਾਇਆ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ...
ਬਠਿੰਡਾ, 3 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਐਨਰਜੀ ਵਿਕਾਸ ਏਜੰਸੀ (ਪੇਡਾ) ਦੇ ਸਹਿਯੋਗ ਨਾਲ ਬਿਊਰੋ ਆਫ਼ ਐਨਰਜੀ ਐਫੀਸੈਂਸੀ ਵਲੋਂ ਦੋ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਬਠਿੰਡਾ ਵਿਕਾਸ ਅਥਾਰਟੀ ਵਿਖੇ ਕਰਵਾਇਆ ਜਾ ਰਿਹਾ ਇਹ ਸਿਖਲਾਈ ...
ਰਾਮਾਂ ਮੰਡੀ, 3 ਦਸੰਬਰ (ਤਰਸੇਮ ਸਿੰਗਲਾ)-ਪੰਜਾਬ ਐਾਡ ਹਰਿਆਣਾ ਹਾਈਕੋਰਟ ਦੇ ਸੇਵਾ-ਮੁਕਤ ਜਸਟਿਸ ਅਤੇ ਐਜੂਕੇਸ਼ਨ ਟਿ੍ਬਊਨਲ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਲੀਆ ਵਾਸੀ ਰਾਮਾਂ ਮੰਡੀ ਜਿਨ੍ਹਾਂ ਦੇ ਮਾਤਾ ਸਰਦਾਰਨੀ ਗਿਆਨ ਕੌਰ (92) ਪਤਨੀ ਸਵ. ਬਲਵੀਰ ਸਿੰਘ ਵਾਲੀਆ ...
ਰਾਮਾਂ ਮੰਡੀ, 3 ਦਸੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਟਰੱਕ ਯੂਨੀਅਨ ਵਿਖੇ ਜੈ ਬਾਬਾ ਸਰਬੰਗੀ ਰੋਡ ਲਾਈਨ ਟਰੱਕ ਆਪ੍ਰੇਟਰਾਂ ਦੀ ਮੀਟਿੰਗ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਜੱਜ਼ਲ ਦੀ ਅਗਵਾਈ ਹੋਈ | ਇਸ ਮੌਕੇ ਟਰੱਕ ਆਪ੍ਰੇਟਰਾਂ ਨੇ ਕੇਂਦਰ ਸਰਕਾਰ ਅਤੇ ...
ਰਾਮਾਂ ਮੰਡੀ, 3 ਦਸੰਬਰ (ਤਰਸੇਮ ਸਿੰਗਲਾ)-ਕੇਂਦਰ ਸਰਕਾਰ ਵਲੋਂ ਪਾਸ ਕਰਵਾਏ ਗਏ ਤਿੰਨ ਖੇਤੀ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਲੰਬੇ ਸੰਘਰਸ਼ ਅਤੇ ਹੁਣ 26 ਨਵੰਬਰ ਤੋਂ ਦਿੱਲੀ ਵਿਖੇ ਕੀਤੇ ...
ਰਾਮਾਂ ਮੰਡੀ, 3 ਦਸੰਬਰ (ਅਮਰਜੀਤ ਸਿੰਘ ਲਹਿਰੀ)-ਪਿੰਡ ਰਾਮਾਂ ਵਿਖੇ ਸਹਿਕਾਰੀ ਸਭਾ ਕਮੇਟੀ ਦੀ ਚੋਣ ਰਿਟਰਨਿੰਗ ਅਫ਼ਸਰ-ਕਮ ਪ੍ਰੀਜ਼ਾਈਡਿੰਗ ਅਫ਼ਸਰ ਅਮਨਦੀਪ ਸਿੰਘ, ਇੰਸਪੈਕਟਰ ਲਕਸ਼ਦੀਪ ਸੈਨ, ਇੰਸਪੈਕਟਰ ਦਲਵੀਰ ਸਿੰਘ, ਸਕੱਤਰ ਜਸਵੀਰ ਸਿੰਘ ਦੀ ਦੇਖ-ਰੇਖ ਹੇਠ ਹੋਈ | ...
ਬਠਿੰਡਾ, 3 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਅੱਜ ਸਾਰੀ ਦੁਨੀਆ 'ਚ ਔਰਤਾਂ ਤੇ ਕੁੜੀਆਂ ਵਿਰੁੱਧ ਹਿੰਸਾ ਇਕ ਸਭ ਤੋਂ ਵੱਧ ਫੈਲੀ ਹੋਈ ਨਿਰੰਤਰ ਅਤੇ ਵਿਨਾਸ਼ਕਾਰੀ ਸਮਾਜਿਕ ਬੁਰਾਈ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਔਰਤਾਂ ਅਤੇ ਕੁੜੀਆਂ ਖ਼ਿਲਾਫ਼ ਹਿੰਸਾ ਨੂੰ ...
ਬਠਿੰਡਾ, 3 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ ਮੌਕੇ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ ਅਤੇ ...
ਭਗਤਾ ਭਾਈਕਾ, 3 ਦਸੰਬਰ (ਸੁਖਪਾਲ ਸਿੰਘ ਸੋਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮਹਿਲ ਸਾਹਿਬ ਪਾਤਸ਼ਾਹੀ ਦਸਵੀਂ ਭਗਤਾ ਭਾਈਕਾ ਵਿਖੇ ਦਸ ਰੋਜ਼ਾ ਗੁਰਮਤਿ ਕੈਂਪ ਸਮਾਪਤ ਹੋ ਗਿਆ ਹੈ | ਕੈਂਪ ਦੇ ਅੰਤਿਮ ਦਿਨ ਬੱਚਿਆਂ ਦੀ ...
ਭਗਤਾ ਭਾਈਕਾ, 3 ਦਸੰਬਰ (ਸੁਖਪਾਲ ਸਿੰਘ ਸੋਨੀ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਸੁਖਾਨੰਦ ਵਿਖੇ ਸਾਇੰਸ ਕਲੱਬ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, ਜਿਸ 'ਚ ਬੀ. ਐੱਡ. ਦੀਆਂ ਵਿਦਿਆਰਥਣਾਂ ਨੇ ਆਨਲਾਈਨ ਭਾਗ ਲਿਆ | ਇਸ ਸਮੇਂ ...
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੌਾਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਬਠਿੰਡਾ ਦੇ ਨੁਮਾਇੰਦਿਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਦਫ਼ਤਰ ਵਿਖੇ ਹੋਈ, ਜਿਸ 'ਚ ਕੌਾਸਲ ਆਫ਼ ਡਿਪਲੋਮਾ ਇੰਜੀਨੀਅਰ, ਪੰਜਾਬ ਦੇ ...
ਸੀਂਗੋ ਮੰਡੀ, 3 ਦਸੰਬਰ (ਪਿ੍ੰਸ ਗਰਗ)- ਕੇਂਦਰ ਅਤੇ ਸੂਬਾ ਸਰਕਾਰ ਦੀ ਰਲੀ ਮਿਲੀ ਸਕੀਮ ਤਹਿਤ ਸੂਬੇ ਦੀ ਜਨਤਾ ਨੂੰ ਇਕ ਜੀਅ ਮਗਰ 5 ਕਿੱਲੋ ਕਣਕ ਦਿੱਤੀ ਜਾਂਦੀ ਹੈ ਜੋ ਕਿ ਇਹ ਗ਼ਰੀਬ ਤੇ ਮਧ ਵਰਗੀ ਪਰਿਵਾਰ ਨੂੰ ਸਰਕਾਰਾਂ ਵਲੋਂ ਰਾਸ਼ਨ ਵੰਡ ਪ੍ਰਣਾਲੀ ਅਧੀਨ ਜਨਤਾ ਨੂੰ ਇਹ ...
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਥਾਨਕ ਐੱਸ. ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਐੱਨ. ਐੱਸ. ਐੱਸ. ਯੂਨਿਟ ਦੀ ਤਰਫ਼ੋਂ ਏਡਜ਼, ਸਵੱਛਤਾ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ...
ਤਲਵੰਡੀ ਸਾਬੋ, 3 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐੱਮ. ਏ. (ਪੰਜਾਬੀ) ਭਾਗ ਪਹਿਲਾ ਦੇ ਨਤੀਜਿਆਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ...
ਨਥਾਣਾ, 3 ਦਸੰਬਰ (ਗੁਰਦਰਸ਼ਨ ਲੁੱਧੜ)- ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਚੱਲ ਰਹੇ ਦਿੱਲੀ ਧਰਨੇ 'ਚ ਕਿਸਾਨ ਜਥੇਬੰਦੀਆਂ ਵਲੋਂ ਅਗਲੇ ਜਥੇ ਭੇਜਣ ਦਾ ਸਿਲਸਿਲਾ ਪੂਰੇ ਜ਼ੋਰਾਂ 'ਤੇ ਹੈ | ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਅੱਜ ਬਲਾਕ ਨਥਾਣਾ ਦਾ ਦੂਜਾ ...
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਲੜਕੀਆਂ ਦੀ ਕਬੱਡੀ ਨੂੰ ਵਿਸ਼ਵਮੰਚ 'ਤੇ ਵਿਕਸਿਤ ਕਰਨ ਲਈ ਲੜਕੀਆਂ ਦੀ ਵੁਮੈਨ ਕਬੱਡੀ ਫੈੱਡਰੇਸ਼ਨ ਨੂੰ ਹੋਂਦ 'ਚ ਲਿਆਂਦਾ ਗਿਆ | ਜਿਸ ਦੇ ਅਧੀਨ ਖੇਡਣ ਵਾਲਿਆਂ ਕਲੱਬਾਂ ਦੇ ਪੰਜਾਬ ਵਿਚ ਕਬੱਡੀ ਕੱਪ ਕਰਵਾਏ ਜਾਣਗੇ | ...
ਭਗਤਾ ਭਾਈਕਾ, 3 ਦਸੰਬਰ (ਸੁਖਪਾਲ ਸਿੰਘ ਸੋਨੀ)- ਖੇਤੀ ਕਾਨੰੂਨਾਂ ਦੇ ਵਿਰੋਧ 'ਚ ਪੰਜਾਬ ਤੋਂ ਬਾਹਰ ਦਿੱਲੀ ਪਹੁੰਚ ਕੇ ਕਿਸਾਨੀ ਸੰਘਰਸ਼ ਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਨੂੰ ਥੰਮ੍ਹਣਾ ਹੁਣ ਸੰਭਵ ਨਹੀਂ ਹੈ | ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ...
ਬਾਲਿਆਂਵਾਲੀ, 3 ਦਸੰਬਰ (ਕੁਲਦੀਪ ਮਤਵਾਲਾ)-ਸਰਕਾਰੀ ਹਾਈ ਸਕੂਲ ਖੋਖਰ ਵਿਖੇ ਨਵੀਂ ਬਿਲਡਿੰਗ ਲਾਇਬ੍ਰੇਰੀ, ਸਾਇੰਸ ਲੈਬ, ਆਰਟ ਰੂਮ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਡਿਪਟੀ ਡੀ. ਈ. ਓ. ਇਕਬਾਲ ਸਿੰਘ ਬੁੱਟਰ ਅਤੇ ਡੀ. ਐੱਸ. ਐੱਮ. ਬਠਿੰਡਾ ਮਹਿੰਦਰਪਾਲ ਸਿੰਘ ਵਲੋਂ ਕੀਤਾ ...
ਬਾਲਿਆਂਵਾਲੀ, 3 ਦਸੰਬਰ (ਕੁਲਦੀਪ ਮਤਵਾਲਾ)-ਦਿੱਲੀ ਵਿਖੇ ਕਿਸਾਨੀ ਦੇ ਤਿੰਨ ਕਾਲੇ ਕਾਨੂੰਨ ਤੇ ਪਰਾਲੀ ਤੇ ਬਿਜਲੀ ਦੇ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਬਲਾਕ ...
ਅਮਰਜੀਤ ਸਿੰਘ ਲਹਿਰੀ 9478454228 ਰਾਮਾਂ ਮੰਡੀ-ਪਿੰਡ ਗਾਟਵਾਲੀ ਰਾਮਾਂ ਮੰਡੀ ਤੋਂ 10 ਕਿੱਲੋਮੀਟਰ ਦੀ ਦੂਰੀ 'ਤੇ ਹਰਿਆਣਾ ਦੀ ਸਰਹੱਦ 'ਤੇ ਵਸਿਆ ਹੋਇਆ ਪੰਜਾਬ ਦਾ ਆਖ਼ਰੀ ਪਿੰਡ ਹੈ | ਇਸ ਪਿੰਡ ਦੀ ਨੀਂਹ 250 ਸਾਲ ਪਹਿਲਾਂ ਰਾਮਪੁਰਾ ਫੂਲ ਦੇ ਪਿੰਡ ਜਿਉਂਦ ਤੋਂ ਆਏ ਸਿੱਧੂ, ਗਿੱਲ ...
ਲਹਿਰਾ ਮੁਹੱਬਤ, 3 ਦਸੰਬਰ (ਸੁਖਪਾਲ ਸਿੰਘ ਸੁੱਖੀ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਸਥਾਨਕ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਠੇਕਾ ਮੁਲਾਜ਼ਮਾਂ ਨੇ ਸਰਵਿਸ ਰੋਡ 'ਤੇ ਰੈਲੀ ਕਰਨ ਉਪਰੰਤ ਨਥਾਣਾ ਦੇ ਨਾਇਬ ਤਹਿਸੀਲਦਾਰ ...
ਸੰਗਰੂਰ, 3 ਦਸੰਬਰ (ਧੀਰਜ ਪਸ਼ੌਰੀਆ)-ਸੀ. ਜੇ. ਐਮ. ਅਜੀਤ ਪਾਲ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਵਿਕਾਸ ਇਲੀਸ਼ਾ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਇਕ ਵਿਅਕਤੀ ਨੂੰ ਜਾਅਲਸਾਜ਼ੀ ਦੇ ਦੋਸ਼ਾਂ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਸਿਟੀ ਸੰਗਰੂਰ ...
ਸੰਗਰੂਰ, 3 ਦਸੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਜੇਲ੍ਹ ਸੰਗਰੂਰ 'ਚ ਇਕ ਹਵਾਲਾਤੀ ਤੋਂ ਮੋਬਾਈਲ ਮਿਲਣ 'ਤੇ ਥਾਣਾ ਸਿਟੀ-1 'ਚ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ-1 ਦੇ ਐਸ. ਐਚ. ਓ. ਇੰਸਪੈਕਟਰ ਪਿ੍ਤਪਾਲ ਸਿੰਘ ਅਨੁਸਾਰ ਅਵਤਾਰ ਸਿੰਘ ...
ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਧਾਲੀਵਾਲ, ਭੁੱਲਰ)-ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਵਲੋਂ ਪਦਮ ਵਿਭੂਸ਼ਣ ...
ਸੰਗਰੂਰ, 3 ਦਸੰਬਰ (ਦਮਨਜੀਤ ਸਿੰਘ)-ਕੇਂਦਰੀ ਖੇਤੀ ਬਿਲਾਂ ਖ਼ਿਲਾਫ਼ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੇ ਹੱਕ 'ਚ ਹੁਣ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ ਵੀ ਆ ਗਏ ਹਨ | ਡੀ. ਬੀ. ਏ. ਦੇ ਪ੍ਰਧਾਨ ਗਗਨਦੀਪ ਸਿੰਘ ਸਿਬੀਆ ਦੀ ਅਗਵਾਈ ਹੇਠ ...
ਬਠਿੰਡਾ, 3 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵਲੋਂ ਮਿਉਂਸਪਲ ਕਾਰਪੋਰੇਸ਼ਨ, ਨਗਰ ਕੌਾਸਲਾਂ (ਭੁੱਚੋ ਮੰਡੀ, ਗੋਨਿਆਣਾ, ਸੰਗਤ, ...
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨੌਕਰੀਓਾ ਕੱਢੇ ਠੇਕਾ ਆਧਾਰਿਤ ਕੰਪਿਊਟਰ ਆਪ੍ਰੇਟਰਾਂ ਨੇ ਪਾਵਰਕਾਮ ਦੇ ਮੁੱਖ ਇੰਜੀਨੀਅਰ ਦਫ਼ਤਰ ਤੋਂ ਘਨੱ੍ਹਈਆਂ ਚੌਕ ਤੱਕ ਮਾਰਚ ਕਰਨ ਉਪਰੰਤ ਘੜਾ ਭੰਨ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜਤਾਇਆ | ਕੰਪਿਊਟਰ ...
ਬਠਿੰਡਾ, 3 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਐੱਮ. ਬੀ. ਏ. ਭਾਗ ਦੂਜਾ ਸਮੈਸਟਰ ਚੌਥਾ ਦੇ ਨਤੀਜਿਆਂ 'ਚ ਮਾਲਵਾ ਕਾਲਜ ਦੇ ਵਿਦਿਆਰਥੀਆਂ ਨੇ ਮੁੜ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ¢ ਕਾਲਜ ਦੇ ਪਿ੍ੰਸੀਪਲ ਡਾ. ਬੀ. ਕੇ. ਗਰਗ ਨੇ ...
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੇਸ਼ ਦਾ ਅੰਨਦਾਤਾ 'ਕਿਸਾਨ' ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਮੋਰਚਾ ਲਾਈ ਬੈਠਾ | ਲੋਕ ਆਪ-ਮੁਹਾਰੇ ਧਰਮ, ਜਾਤ-ਪਾਤ ਦੀਆਂ ਜ਼ੰਜੀਰਾਂ ਤੋੜ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਲਈ ...
ਰਾਮਪੁਰਾ ਫੂਲ, 3 ਦਸੰਬਰ (ਗੁਰਮੇਲ ਸਿੰਘ ਵਿਰਦੀ)-ਸਥਾਨਕ ਰੇਲ ਮੋਰਚੇ ਨੇ ਅੱਜ ਆਪਣੀਆਂ ਮੰਗਾਂ ਉਠਾਉਣ ਦੇ ਨਾਲ-ਨਾਲ 1984 ਦੌਰਾਨ ਭੂਪਾਲ ਗੈਸ ਕਾਂਡ 'ਚ ਮਾਰੇ ਗਏ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ | ਮੋਰਚੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ...
ਸੀਂਗੋ ਮੰਡੀ, 3 ਦਸੰਬਰ (ਲੱਕਵਿੰਦਰ ਸ਼ਰਮਾ)- ਪਿੰਡ ਲਾਲੇਆਣਾ ਦੇ ਅਗਾਂਹਵਧੂ ਕਿਸਾਨ ਤਰਸੇਮ ਸਿੰਘ ਪੁੱਤਰ ਨੰਬਰਦਾਰ ਗੁਰਪਾਲ ਸਿੰਘ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਦਾਦਾ ਸ. ਫੌਜਾ ਸਿੰਘ ਪੁੱਤਰ ਪੂਰਨ ਸਿੰਘ ਦਾ ਅਚਾਨਕ ਦਿਹਾਂਤ ਹੋ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX