ਨਰਾਇਣਗੜ੍ਹ, 3 ਦਸੰਬਰ (ਪੀ ਸਿੰਘ)- ਨਰਾਇਣਗੜ੍ਹ ਦੇ ਮਿੰਨੀ ਸਕੱਤਰੇਤ 'ਚ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਕਿਸਾਨਾਂ ਦੇ ਸਮਰਥਣ 'ਤੇ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਕ ਰੋਜ਼ਾ ਧਰਨਾ ਦਿੱਤਾ ਅਤੇ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਕੀਤੀ | ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ ਤੇ ਜਿਹੜੇ ਅੱਤਿਆਚਾਰ ਕੀਤੇ ਹਨ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ | ਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਸੰਵਿਧਾਨ ਮੁਤਾਬਕ ਪੂਰਾ ਅਧਿਕਾਰ ਹੈ, ਪ੍ਰੰਤੂ ਜਿਸ ਤਰ੍ਹਾਂ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਸਰਕਾਰ ਨੇ ਨਾਕੇਬੰਦੀ ਕਰਕੇ ਤੇ ਲਾਠੀਚਾਰਜ ਕਰਕੇ ਰੋਕਿਆ ਗਿਆ ਉਹ ਸਰਾਸਰ ਗਲਤ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕਿਸਾਨਾਂ ਵਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਪ੍ਰਦਰਸ਼ਨ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਣ ਕਰਦੇ ਹਾਂ | ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਤਿੰਨ ਕਾਨੂੰਨ ਲਿਆ ਕੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ ਅਤੇ ਕਿਸਾਨਾਂ 'ਤੇ ਜਿਹੜੇ ਅੱਤਿਆਚਾਰ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਸਿੰਘ, ਧਰਮਬੀਰ ਢੀਂਡਸਾ, ਅਸ਼ੋਕ ਸੈਣੀ, ਦਵਿੰਦਰ ਸਿੰਘ, ਅਮਰ ਸਿੰਘ, ਗੌਰਵ ਰਾਜ, ਲਾਜਪਤ ਭਾਰਾਂਪੁਰ, ਗੌਰਵ ਮੋਮੀਆ, ਨਰੇਸ਼ ਡਡਵਾਲ ਸਣੇ ਵੱਡੀ ਗਿਣਤੀ ਵਿਚ ਵਕੀਲ ਹਾਜ਼ਰ ਸਨ |
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਤਾਰੂਆਣਾ ਰੋਡ 'ਤੇ ਬੀਤੀ ਰਾਤ ਨੂੰ ਇਕ ਵਪਾਰੀ ਤੋਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਮਾਰ ਕੁੱਟ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ | ਇਸ ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਰਾਸ਼ਨ, ਕੰਬਲ, ਮੈਟ ਤੇ ਹੋਰ ਸਮੱਗਰੀ ਲੈ ਕੇ ਅੱਜ ਦਿ ਆੜ੍ਹਤੀਆਨ ਐਸੋਸੀਏਸ਼ਨ ਸਿਰਸਾ ਦਾ ਜਥਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਰਕਾਰੀਆ ਦੀ ਅਗਵਾਈ 'ਚ ਅਨਾਜ ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਸਰਵ ਕਰਮਚਾਰੀ ਸੰਘ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਵਿਰੋਧ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਹੋਏ ਟਾਊਨ ਪਾਰਕ ਲਾਲ ਬੱਤੀ ਚੌਕ ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੇ ਤਹਿਸੀਲਦਾਰ ਦੀ ਡਿਊਟੀ ਹਫ਼ਤੇ 'ਚ ਦੋ ਦਿਨ ਡੱਬਵਾਲੀ 'ਚ ਲੱਗਣ ਕਰਕੇ ਅਤੇ ਨਾਇਬ ਤਹਿਸੀਲਦਾਰ ਦੇ ਦੋ ਹਫ਼ਤੇ ਲਈ ਛੁੱਟੀ ਉੱਤੇ ਜਾਣ ਕਾਰਨ ਤਹਿਸੀਲ ਦਫ਼ਤਰ ਵਿਚ ਹੁਣ ਰੋਜ਼ਾਨਾ ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਜ਼ਿਲ੍ਹਾ ਸਿਰਸਾ ਦੀ ਮੰਡੀ ਕਾਲਾਂਵਾਲੀ ਦੀ ਔਢਾਂ ਰੋਡ 'ਤੇ ਸਥਿਤ ਨਸ਼ਾ ਮੁਕਤੀ ਕੇਂਦਰ ਨੂੰ ਨਸ਼ਾ ਛੁਡਾਉਣ ਲਈ ਬੇਹੱਤਰ ਕਾਰਗੁਜਾਰੀ ਲਈ ਪਹਿਲਾ ਇਨਾਮ ਮਿਲਿਆ ਹੈ | ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਅੱਜ ਆਪਣੇ ...
ਫ਼ਤਿਹਾਬਾਦ, 3 ਦਸੰਬਰ (ਹਰਬੰਸ ਸਿੰਘ ਮੰਡੇਰ)- ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਅਤੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ (ਐਸ.ਐਫ.ਆਈ.) ਦੇ ਸੱਦੇ 'ਤੇ ਵਿਦਿਆਰਥੀ ਨੌਜਵਾਨਾਂ ਦਾ ਜਥਾ ਕਿਸਾਨ ਅੰਦੋਲਨ ਦੇ ਸਮਰਥਨ ਲਈ ਜ਼ਿਲ੍ਹਾ ਮੁਖੀ ਸਤਬੀਰ ਸਿੰਘ ਦੀ ...
ਏਲਨਾਬਾਦ, 3 ਦਸੰਬਰ (ਜਗਤਾਰ ਸਮਾਲਸਰ)- ਅੱਜ ਸੰਸਾਰ ਦਿਵਿਆਂਗ ਦਿਵਸ ਮੌਕੇ 'ਤੇ ਏਲਨਾਬਾਦ ਦੇ ਸਿਰਸਾ ਮਾਰਗ 'ਤੇ ਸਥਿਤ ਦਿਵਿਆਂਗ ਜਨ ਸੇਵਾ ਕੇਂਦਰ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਬਿਰਧ ਆਸ਼ਰਮ ਦੇ ਸੰਚਾਲਕ ਸਵਾਮੀ ਜਿਤਵਾਨੰਦ ਮਹਾਰਾਜ ਨੇ ਮੁੱਖ ...
ਏਲਨਾਬਾਦ, 3 ਦਸੰਬਰ (ਜਗਤਾਰ ਸਮਾਲਸਰ)- ਸ਼ਹਿਰ ਦੀ ਸਿਰਸਾ ਮਾਰਗ 'ਤੇ ਹਰ ਪ੍ਰਭ ਆਸਰਾ ਏਲਨਾਬਾਦ ਟਰੱਸਟ ਦੁਆਰਾ ਗੂੰਗੇ-ਬਹਿਰੇ ਅਤੇ ਜ਼ਰੂਰਤਮੰਦ, ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ਆਸ਼ਰਮ ਦੀ ਦੂਜੀ ਇਮਾਰਤ ਦਾ ਨੀਂਹ ਪੱਥਰ ਆਪਸੀ ਭਾਈਚਾਰੇ ਦਾ ਸੁਨੇਹਾ ...
ਏਲਨਾਬਾਦ, 3 ਦਸੰਬਰ (ਜਗਤਾਰ ਸਮਾਲਸਰ)- ਦਿਨੋਂ-ਦਿਨ ਆਵਾਜਾਈ ਚਾਲਕਾਂ ਦੀ ਲਾਪਰਵਾਹੀ ਵਧਦੀ ਹੀ ਜਾ ਰਹੀ ਹੈ ਜਿਸ ਦੇ ਚਲਦਿਆ ਦੁਰਘਟਨਾ ਦੇ ਮਾਮਲਿਆਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ | ਇਸੇ ਕੜੀ ਵਿੱਚ ਬੀਤੇ ਬੁੱਧਵਾਰ ਸ਼ਾਮ ਨੂੰ ਇੱਕ ਨਰਮੇ ਨਾਲ ਭਰੀ ਹੋਈ ...
ਸੁਲਤਾਨਪੁਰ ਲੋਧੀ, 3 ਦਸੰਬਰ (ਨਰੇਸ਼ ਹੈਪੀ, ਥਿੰਦ)-ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਮਾਮਲੇ ਵਿਚ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਇਕ ਨੌਜਵਾਨ ਖ਼ਿਲਾਫ਼ ...
ਕਪੂਰਥਲਾ, 3 ਦਸੰਬਰ (ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ 8 ਮਾਮਲੇ ਸਾਹਮਣੇ ਆਏ ਹਨ, ਜਦਕਿ ਮਰੀਜ਼ਾਂ ਦੀ ਕੁੱਲ ਗਿਣਤੀ 4438 ਹੋ ਗਈ ਹੈ, ਜਿਨ੍ਹਾਂ ਵਿਚੋਂ 119 ਐਕਟਿਵ ਮਾਮਲੇ ਹਨ ਤੇ 4134 ਮਰੀਜ਼ ਹੁਣ ਤੱਕ ਸਿਹਤਯਾਬ ਹੋ ਚੁੱਕੇ ਹਨ, ਜਦਕਿ ਅੱਜ 905 ਵਿਅਕਤੀਆਂ ਦੀ ...
ਕਪੂਰਥਲਾ, 3 ਦਸੰਬਰ (ਸਡਾਨਾ)-ਵਿਆਹ ਦੇ ਝਾਂਸੇ ਲੜਕੀਆਂ ਨੂੰ ਵਰਗਲਾ ਕੇ ਲਿਜ਼ਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਤਹਿਤ ਰਮਨ ਅਰੋੜਾ ਵਾਸੀ ਅਰਬਨ ਅਸਟੇਟ ਨੇ ਦੱਸਿਆ ਕਿ ਉਸ ਦੀ 15 ਸਾਲਾ ਲੜਕੀ ਜੋ ਨਿੱਜੀ ਸਕੂਲ ਵਿਚ ...
ਕਪੂਰਥਲਾ, 3 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਕੋਰੋਨਾ ਦੇ ਸਬੰਧ ਵਿਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਹ ਸ਼ਬਦ ਡਾ. ਸੁਰਿੰਦਰ ਕੁਮਾਰ ਸਿਵਲ ਸਰਜਨ ਕਪੂਰਥਲਾ ਨੇ ਕੋਰੋਨਾ ਦੀ ਰੋਕਥਾਮ ਲਈ ਅੱਜ ਸਮੂਹ ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ...
ਕਪੂਰਥਲਾ, 3 ਦਸੰਬਰ (ਅਮਰਜੀਤ ਕੋਮਲ)-ਨਬਾਰਡ ਵਲੋਂ ਝੋਨੇ ਦੀ ਰਹਿੰਦ ਖੂੰਹਦ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਨੇਜਮੈਂਟ ਤਕਨਾਲੋਜੀ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ | ਇਸ ਪ੍ਰੋਜੈਕਟ ਤਹਿਤ ਪੰਜਾਬ ਦੇ ਮੋਗਾ ਤੇ ਫਿਰੋਜ਼ਪੁਰ ਜ਼ਿਲਿ੍ਹਆ ਦੀ ਚੋਣ ...
ਫਗਵਾੜਾ/ਖਲਵਾੜਾ, 3 ਦਸੰਬਰ (ਹਰੀਪਾਲ ਸਿੰਘ, ਮਨਦੀਪ ਸਿੰਘ ਸੰਧੂ)-ਫਗਵਾੜਾ ਤਹਿਸੀਲ 'ਚ ਪੈਂਦੇ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਖੁਰਮਪੁਰ ਵਿਖੇ ਕਰਫਿਊ ਦੌਰਾਨ ਢਾਬਾ ਖੋਲ੍ਹ ਕੇ ਬੈਠੇ ਇਕ ਵਿਅਕਤੀ ਦੇ ਖਿਲਾਫ਼ ਸਰਕਾਰੀ ਹੁਕਮਾਂ ਦੀ ਉਲੰਘਣਾਂ ਕਰਨ ਦੀਆਂ ਧਾਰਾਂਵਾਂ ...
ਨਵੀਂ ਦਿੱਲੀ, 3 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨ ਅੰਦੋਲਨ ਪ੍ਰਤੀ ਪੰਜਾਬ ਤੋਂ 10,000 ਤੋਂ ਜ਼ਿਆਦਾ ਟਰੈਕਟਰ 300 ਤੋਂ ਲੈ ਕੇ 350 ਕਿੱਲੋਮੀਟਰ ਦਾ ਪੈਂਡਾ ਤੈਅ ਕਰਕੇ ਅੰਦੋਲਨ ਵਾਲੀ ਥਾਂ 'ਤੇ ਪੁੱਜੇ ਹਨ ਅਤੇ ਇਸ ਪੈਂਡੇ ਵਿਚ ਡੀਜ਼ਲ ਪ੍ਰਤੀ ਕਿਸਾਨਾਂ ਦਾ ਕਿੰਨਾ ਪੈਸਾ ...
ਨਵੀਂ ਦਿੱਲੀ, 3 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨ ਅੰਦੋਲਨ ਦਾ ਅਸਰ ਹੁਣ ਦਿੱਲੀ ਵਿਚ ਆਉਣ ਵਾਲੀਆਂ ਸਬਜ਼ੀਆਂ ਤੇ ਫਲਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਮੰਡੀਆਂ 'ਚ ਸਬਜ਼ੀਆਂ ਦੀ ਆਮਦ ਘਟਨ ਦੇ ਨਾਲ ਇਸ ਦੀਆਂ ਕੀਮਤਾਂ 'ਚ ਵਾਧਾ ਹੋਣ 'ਤੇ ਆਮ ਲੋਕਾਂ ਦੀਆਂ ...
ਨਵੀਂ ਦਿੱਲੀ, 3 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕਿਸਾਨਾਂ ਦਾ ਚੱਲ ਰਿਹਾ ਅੰਦੋਲਨ ਇਨ੍ਹੀਂ-ਦਿਨੀਂ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਨਾਲ ਛਾਇਆ ਹੋਇਆ ਹੈ ਅਤੇ ਆਪਣੇ ਅੰਦੋਲਨ ਬਾਰੇ ਨੌਜਵਾਨ ਕਿਸਾਨ ਆਪਣੇ ਅੰਦੋਲਨ ਦੀ ਅਪਡੇਟ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਤੱਕ ...
ਨਵੀਂ ਦਿੱਲੀ, 3 ਦਸੰਬਰ (ਬਲਵਿੰਦਰ ਸਿੰਘ ਸੋਢੀ)-ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਭਗਤ ਸਾਹਿਬਾਨ ਅਤੇ ਭਗਤੀ ਸਾਹਿਤ 'ਤੇ ਲੈਕਚਰ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪ੍ਰੋ. ਇੰਦਰਾ ਨਾਥ ਚੌਧਰੀ ਨੇ ਕੀਤੀ | ਇਸ ਦਾ ਸੰਚਾਲਨ ਡਾ. ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਕਿਸਾਨਾਂ ਦਾ ਸੰਘਰਸ਼ ਜਾਰੀ ਹੈ | ਇਸ ਸੰਘਰਸ਼ ਵਿਚ ਆਪਣਾ ਹਿੱਸਾ ਪਾਉਣ ਲਈ ਪਿੰਡਾਂ ਦੇ ਕਿਸਾਨ ਲਗਾਤਾਰ ਦਿੱਲੀ ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਬਜ਼ੁਰਗ ਸਾਡੇ ਘਰਾਂ ਦੀ ਸ਼ਾਨ ਹੁੰਦੇ ਹਨ, ਸਾਨੂੰ ਬਜ਼ੁਰਗਾਂ ਦੀ ਸੇਵਾ ਕਰਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਦੱਸੇ ਮਾਰਗ 'ਤੇ ਚਲਦੇ ਹੋਏ ਸਮਾਜ ਸੇਵਾ ਕਰਨੀ ਚਾਹੀਦੀ ਹੈ | ਇਹ ਗੱਲ ਮਹਿਲਾ ਭਾਜਪਾ ਆਗੂ ਅਤੇ ਆਦਮਪੁਰ ਵਿਧਾਨ ਸਭਾ ਤੋਂ ...
ਸਿਰਸਾ, 3 ਦਸੰਬਰ (ਪਰਦੀਪ ਸਚਦੇਵਾ)- ਚੌਧਰੀ ਦੇਵੀਲਾਲ ਯੂਨੀਵਰਸਿਟੀ ਸਿਰਸਾ ਦੇ ਪੰਜਾਬੀ ਵਿਭਾਗ ਦੇ ਸੱਤ ਵਿਦਿਆਰਥੀਆਂ ਨੇ ਇਸ ਸਾਲ ਦੀ ਨੈਟ ਪ੍ਰੀਖਿਆ ਪਾਸ ਕੀਤੀ ਹੈ | ਹਾਲ ਹੀ ਵਿਚ ਯੂ.ਜੀ.ਸੀ ਵਲੋਂ ਕਰਵਾਈ ਗਈ ਰਾਸ਼ਟਰੀ ਯੋਗਤਾ ਪ੍ਰੀਖਿਆ ਦੇ ਨਤੀਜੇ ਅਨੁਸਾਰ ਵਿਭਾਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX