ਚੌਾਕੀਮਾਨ, 4 ਦਸੰਬਰ (ਤੇਜਿੰਦਰ ਸਿੰਘ ਚੱਢਾ)-ਲੁਧਿਆਣਾ-ਜਗਰਾਉਂ ਮੁੱਖ ਮਾਰਗ 'ਤੇ ਬਣੇ ਟੋਲ ਪਲਾਜ਼ੇ 'ਤੇ 63ਵੇਂ ਦਿਨ ਵੀ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਲਗਾਇਆ ਗਿਆ | ਇਸ ਮੌਕੇ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਨ੍ਹਾਂ ਸ਼ਰਤ ਕਿਸਾਨ ਦੀ ਮੰਗ ਨੂੰ ਮਾੰਨੇ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਨਾਲ ਦਿੱਲੀ ਦਹਿਲ ਜਾਵੇਗੀ ਤੇ ਕੇਂਦਰ ਦੀ ਸਰਕਾਰ ਜੜੋਂ ਹਿੱਲ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਵਿਚ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਹਿੱਸਾ ਬਣ ਰਹੇ ਹਨ | ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਟੋਲ ਪਲਾਜ਼ਾ ਚੌਾਕੀਮਾਨ ਵਿਖੇ ਅੱਜ ਮਿਤੀ 5 ਦਸੰਬਰ ਨੂੰ 1 ਵਜੇ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦਾ ਅਰਥੀ ਫੂੁਕ ਮੁਜ਼ਾਹਰਾ ਕੀਤਾ ਜਾਵੇਗਾ | ਇਸ ਮੌਕੇ ਅਮਰਿੰਦਰ ਸਿੰਘ ਗੋਗੀ, ਜਿੰਦਰ ਸਿੰਘ ਸਵੱਦੀ, ਕਰਮ ਸਿੰਘ ਪੱਪੂ, ਨੰਬਰਦਾਰ ਪ੍ਰੀਤਮ ਸਿੰਘ ਸਿੱਧਵਾਂ, ਤੇਜਾ ਸਿੰਘ ਮੋਰਕਰੀਮਾਂ, ਸੁਖਵਿੰਦਰ ਸਿੰਘ ਭਿੰਦਾ, ਜਸਵਿੰਦਰ ਸਿੰਘ ਸੇਖੂਪੁਰਾ, ਕੁਲਵਿੰਦਰ ਸਿੰਘ ਗੁੜੇ, ਕਰਨੈਲ ਸਿੰਘ ਸਵੱਦੀ, ਬਲਵਿੰਦਰ ਸਿੰਘ ਹਾਂਸ, ਪ੍ਰਧਾਨ ਸਵਰਨ ਸਿੰਘ, ਕੁਲਵੰਤ ਸਿੰਘ ਭੋਲਾ, ਅਮਰਜੀਤ ਸਿੰਘ ਅੰਬਾ, ਅਮਰਜੀਤ ਸਿੰਘ ਫੌਜੀ, ਬਖਤੌਰ ਸਿੰਘ ਫੌਜੀ, ਗੁਰਦੀਪ ਸਿੰਘ ਸਵੱਦੀ, ਜਗਦੇਵ ਸਿੰਘ, ਅਵਤਾਰ ਸਿੰਘ ਬਿਰਕ, ਸੁਖਦੇਵ ਸਿੰਘ, ਮਹਿੰਦਰ ਸਿੰਘ, ਲਾਲ ਸਿੰਘ, ਕੇਵਲ ਸਿੰਘ, ਜਾਗੀਰ ਸਿੰਘ ਸਵੱਦੀ, ਨਿਰਮਲ ਸਿੰਘ, ਅਜੈਬ ਸਿੰਘ ਹਾਂਸ, ਸਤਪਾਲ ਸਿੰਘ, ਬਲਵਿੰਦਰ ਸਿੰਘ ਸਵੱਦੀ, ਪੰਚ ਦਰਸ਼ਨ ਸਿੰਘ ਮੋਰਕਰੀਮਾਂ, ਕਰਮ ਸਿੰਘ ਪੱਪੂ, ਰਘਬੀਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
ਚੌਕੀਮਾਨ, 4 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਕਲਾਂ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਮਾਜ ਸੇਵੀ ਮਨਦੀਪ ਸਿੰਘ ਸਿੱਧੂ ਸਿੱਧਵਾਂ, ਨਰਿੰਦਰਪਾਲ ਸਿੰਘ ਨਿੰਦਾ, ਸੁਰਿੰਦਰ ਸਿੰਘ ਸਿੰਦਾ, ਮਾਸਟਰ ਬਲਦੇਵ ਸਿੰਘ, ...
ਰਾਏਕੋਟ, 4 ਦਸੰਬਰ (ਸੁਸ਼ੀਲ)-ਸੰਸਦ ਮੈਂਬਰ ਡਾ: ਅਮਰ ਸਿੰਘ ਵਲੋਂ ਅੱਜ ਸ਼ਹਿਰ ਦੇ ਵਾਰਡ ਨੰਬਰ-2 ਅਧੀਨ ਪੈਂਦੇ ਕਲੇਰ ਨਗਰ 'ਚ ਪੈਂਦੀ ਗਲੀ ਵਿਚ ਇੰਟਰਲਾਕਿੰਗ ਟਾਈਲਾਂ ਲਗਵਾਉਣ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਡਾ: ਅਮਰ ਸਿੰਘ ਨੇ ਕਿਹਾ ਕਿ ਉਹ ਰਾਏਕੋਟ ਸ਼ਹਿਰ ਨੂੰ ਇਕ ...
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਐੱਚ.ਡੀ.ਐੱਫ.ਸੀ. ਬੈਂਕ ਦੀ ਸ਼ਾਖਾ ਮੰਡੀ ਮੁੱਲਾਂਪੁਰ ਆਪਣੇ ਗ੍ਰਾਹਕਾਂ ਨੂੰ ਹਰ ਸੁਵਿਧਾ ਲਈ ਵਚਨਬੱਧ ਹੈ, ਐੱਚ.ਡੀ.ਐੱਫ.ਸੀ. ਬੈਂਕ ਦੀ ਸ਼ਾਖਾ ਮੰਡੀ ਮੁੱਲਾਂਪੁਰ ਦੇ ਮੈਨੇਜਰ ਤਰਨਦੀਪ ਸਿੰਘ ਦੇ ਯਤਨਾਂ ਨਾਲ ਅੱਜ ...
ਖੰਨਾ, 4 ਦਸੰਬਰ (ਮਨਜੀਤ ਸਿੰਘ ਧੀਮਾਨ)- ਥਾਣਾ ਸਿਟੀ 1 ਖੰਨਾ ਪੁਲਿਸ ਵਲੋਂ ਨਸ਼ੀਲੇ ਟੀਕੇ, ਨਸ਼ੀਲੀਆਂ ਗੋਲੀਆਂ ਸਮੇਤ 3 ਕਾਰ ਸਵਾਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਿਟੀ 1 ਦੇ ਸਬ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- ਬੀਤੇ ਦਿਨ ਸਾਬਕਾ ਸਿਹਤ ਮੰਤਰੀ ਤੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਸਾਈਾ ਦਾ ਦਿਹਾਂਤ ਹੋ ਗਿਆ ਸੀ | ਸਵ: ਗੋਸਾਈਾ ਦਾ ਅੱਜ ਗਊਸ਼ਾਲਾ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਸਮਾਜ ਦੇ ਹਰ ਵਰਗ ...
ਜੋਧਾਂ, 4 ਦਸੰਬਰ (ਗੁਰਵਿੰਦਰ ਸਿੰਘ ਹੈਪੀ)- ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵਿੱਢੇ ਸੰਘਰਸ਼ ਨੂੰ ਜਿਥੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਵਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਡਾ: ਸੁਖਦੀਪ ਸਿੰਘ ਢਿੱਲੋਂ ਦੇ ਮਾਤਾ ਗੁਰਮੀਤ ਕੌਰ ਢਿੱਲੋਂ ਪਤਨੀ ਮਾ: ਅਵਤਾਰ ਸਿੰਘ ਢਿੱਲੋਂ ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਨ੍ਹਾਂ ਦੀ ਮੌਤ 'ਤੇ ਵੱਖ-ਵੱਖ ਸਿਆਸੀ ਤੇ ਪੰਥਕ ਸ਼ਖ਼ਸੀਅਤਾਂ ਰਣਜੀਤ ...
ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)-ਕੋਵਿਡ-19 ਦੇ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਨੇ ਇਕ ਨਵੇਂ ਸਥਾਨ 'ਤੇ ਫ਼ੌਜੀ ਭਰਤੀ ਰੈਲੀ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- 1 ਜਨਵਰੀ 2021 ਜਾਂ ਇਸ ਤੋਂ ਪਹਿਲਾਂ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਲੁਧਿਆਣਾ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਕਮ ...
ਸਿੱਧਵਾਂ ਬੇਟ, 4 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਇਲਾਕੇ ਦੀ ਸੰਗਤ ਵਲੋਂ ਸਥਾਨਕ ਕਸਬੇ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ...
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਪਿੰਡ ਮੁੱਲਾਂਪੁਰ ਉਦਾਸੀਅਨ ਡੇਰਾ ਬਗ਼ੀਚੀ ਵਾਲਾ ਦੇ ਮੁੱਖ ਸੇਵਾਦਾਰ ਮਹੰਤ ਜਗਿੰਦਰ ਦਾਸ ਦੇ ਸੱਚਖੰਡ ਪਿਆਨੇ ਬਾਅਦ ਕੱਲ੍ਹ ਐਤਵਾਰ ਉਦਾਸੀਅਨ ਡੇਰੇ ਦੇ ਸਮੁੱਚੇ ਟਰੱਸਟੀ, ਸਾਬਕਾ ਸਰਪੰਚ ਸਿਕੰਦਰ ਸਿੰਘ ...
ਜਗਰਾਉਂ, 4 ਦਸੰਬਰ (ਜੋਗਿੰਦਰ ਸਿੰਘ)- ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਦੇ ਆੜ੍ਹਤੀਏ ਵੀ ਪਹਿਲੇ ਦਿਨ ਤੋਂ ਹੀ ਸੰਘਰਸ਼ 'ਚ ਜੁੜੇ ਹੋਏ ਹਨ ਤੇ ਹੁਣ ਜਗਰਾਉਂ ਦੇ ਆੜ੍ਹਤੀਆਂ ਵਲੋਂ ਦਿੱਲੀ ਵੱਲ ਕੂਚ ਕਰਨ ਅਤੇ ਮਿਤੀ 7, 8 ਤੇ 9 ਦਸੰਬਰ ਨੂੰ ਕਿਸਾਨੀ ਸੰਘਰਸ਼ ਦੇ ਹੱਕ 'ਚ ਮੰਡੀਆਂ ...
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਵੱਲੋਂ ਮੰਡੀ ਮੁੱਲਾਂਪੁਰ-ਦਾਖਾ ਅੰਬੇਦਕਰ ...
ਜੋਧਾਂ, 4 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ...
ਰਾਏਕੋਟ, 4 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਪਿੰਡ ਧਾਲੀਆਂ ਤੋਂ ਦਿੱਲੀ ਕਿਸਾਨ ਸੰਘਰਸ਼ ਸਬੰਧੀ 2 ਟਰੈਕਟਰ-ਟਰਾਲੀਆਂ ਸਰਪੰਚ ਨੰਬਰਦਾਰ ਅਮਰਿੰਦਰ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਖ਼ਜ਼ਾਨਚੀ ਪੰਚ ਸੁਖਦੇਵ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਕੈਂਬਾਂ ਸਾਹਿਬ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)- ਸੰਤ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 96ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਪਿੰਡ ਦੇਹੜਕਾ ਵਿਖੇ ਚੱਲ ਰਹੇ 7 ਰੋਜ਼ਾ ਧਾਰਮਿਕ ਸਮਾਗਮ ਦੌਰਾਨ ਅਨੇਕਾਂ ਮਹਾਂਪੁਰਸ਼ਾਂ ਬਾਬਾ ਗੁਰਚਰਨ ਸਿੰਘ ਨਾਨਕਸਰ, ...
ਗੁਰੂਸਰ ਸੁਧਾਰ, 4 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਹਵਾਈ ਸੈਨਿਕ ਅੱਡਾ ਹਲਵਾਰਾ ਵਿਖੇ ਕੇਂਦਰ ਤੇ ਸੂਬਾ ਸਰਕਾਰ ਦੀ ਭਾਈਵਾਲੀ ਨਾਲ ਬਣਨ ਵਾਲੇ ਸਿਵਲ ਅੰਤਰਰਾਸ਼ਟਰੀ ਹਵਾਈ ਅੱਡੇ ਖਾਤਰ ਅੱਜ ਪਿੰਡ ਹਲਵਾਰਾ ਤੋਂ ਐਤੀਆਣਾ ਤੱਕ ਪੰਜਾਬ ਮੰਡੀਕਰਨ ਬੋਰਡ ਵਲੋਂ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਫੂਡ ਸਪਲਾਈਜ਼ ਐਾਡ ਕੰਜੀਊਮਰ ਅਫੇਅਰਜ਼ ਡਿਪਾਰਟਮੈਂਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਦਾ ਹਰ ਵਰਗ ਇਨ੍ਹਾਂ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਆਪਣੇ ਘਰ-ਵਾਰ ਛੱਡ ਕੇ ਸੜਕਾਂ 'ਤੇ ਨਿਕਲੇ ਹੋਏ ਹਨ, ਜਿਸ ਲਈ ਕੇਂਦਰੀ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਗਰਾਉਂ ਹਲਕੇ ...
ਹਠੂਰ, 4 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਪਿਛਲੇ ਡੇਢ ਸਾਲ ਤੋਂ ਪਿੰਡ ਮੱਲ੍ਹਾ ਦੇ ਲੋੜਵੰਦ 20 ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦਿੰਦੇ ਆ ਰਹੇ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਮੱਲ੍ਹਾ ਵਲੋਂ ਅੱਜ ਫਿਰ ਟਰੱਸਟ ਦੇ ਚੇਅਰਮੈਨ ਭਾਗ ਸਿੰਘ ਮੱਲ੍ਹਾ ...
ਜਗਰਾਉਂ,4 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਭਾਰਤ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਆੜ ਵਿਚ ਤਿੰਨ ਕਿਸਾਨ ਵਿਰੋਧੀ ਕਾਨੂੰਨ ਬਣਾਏ ਹਨ, ਉਨ੍ਹਾਂ ਦਾ ਸਮੁੱਚੇ ਸੰਸਾਰ ਅੰਦਰ ਵਿਰੋਧ ਹੋ ਰਿਹਾ ਹੈ | ਨਾਨਕਸਰ ਸੰਪਰਦਾਇ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੀ ਨਹੀਂ ...
ਜਗਰਾਉਂ, 4 ਦਸੰਬਰ (ਜੋਗਿੰਦਰ ਸਿੰਘ)-ਕੇਂਦਰ ਸਰਕਾਰ ਦੇ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਬੁੱਧਵਾਰ ਨੂੰ ਟਰੱਕ ਯੂਨੀਅਨ ਜਗਰਾਉਂ ਦੇ ਸਾਬਕਾ ਪ੍ਰਧਾਨ ਬਿੰਦਰ ਮਨੀਲਾ ਵੱਡੇ ਕਾਫ਼ਲੇ ਨਾਲ ਦਿੱਲੀ ਦੇ ਵੱਲ ਰਵਾਨਾ ਹੋਏ | ਲੁਧਿਆਣਾ ਫਿਰੋਜ਼ਪੁਰ ...
ਰਾਏਕੋਟ, 4 ਦਸੰਬਰ (ਸੁਸ਼ੀਲ)-ਸ਼ਹਿਰ 'ਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਦ ਮੈਂਬਰ ਡਾ: ਅਮਰ ਸਿੰਘ ਵਲੋਂ ਅੱਜ ਸਥਾਨਕ ਕਾਂਗਰਸ ਦਫ਼ਤਰ ਵਿਚ ਸ਼ਹਿਰ ਦੇ ਕਾਂਗਰਸੀ ਵਰਕਰਾਂ ਅਤੇ ਪਤਵੰਤਿਆਂ ਨਾਲ ਇਕ ਮੀਟਿੰਗ ਕੀਤੀ ਗਈ, ਇਸ ਮੌਕੇ ਯੂਥ ...
ਭੂੰਦੜੀ, 4 ਦਸੰਬਰ (ਕੁਲਦੀਪ ਸਿੰਘ ਮਾਨ)-ਭਰੋਵਾਲ ਕਲਾਂ ਵਿਖੇ ਸ਼ੋ੍ਰਮਣੀ ਅਕਾਲੀ ਦੇ ਸੀਨੀਅਰ ਆਗੂ, ਸਾਬਕਾ ਵਾਈਸ ਚੇਅਰਮੈਨ ਅਤੇ ਸਮਾਜ ਸੇਵੀ ਮੇਜਰ ਸਿੰਘ ਚੀਮਾਂ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਸਮੇਂ ਸ਼ਗਨ ਵਜੋਂ 35 ਹਜ਼ਾਰ ਰੁਪਏ ਨਕਦ ਰਾਸ਼ੀ ਦਿੱਤੀ ਗਈ | ...
ਰਾਏਕੋਟ, 4 ਦਸੰਬਰ (ਸੁਸ਼ੀਲ)-ਸਥਾਨਕ ਜੀ.ਐੱਚ.ਜੀ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪਿਛਲੇ ਸਮੇਂ ਦੌਰਾਨ ਹੋਈ ਬੀ.ਐਸ.ਸੀ ਪੋਸਟ ਬੇਸਿਕ (ਭਾਗ ਦੂਜਾ) ਦੀ ਪ੍ਰੀਖਿਆ ਵਿਚ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ | ਐਲਾਨੇ ਗਏ ਨਤੀਜੇ ਬਾਰੇ ਕਾਲਜ ਪਿ੍ੰਸੀਪਲ ਕਰਮਵੀਰ ...
ਚੌਕੀਮਾਨ, 4 ਦਸੰਬਰ (ਤੇਜਿੰਦਰ ਸਿੰਘ ਚੱਢਾ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਨੂੰ ਘੇਰਿਆ ਗਿਆ ਹੈ ਤੇ ਇਹ ਘਿਰਾਓ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਲੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX