ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  17 minutes ago
ਅੱਜ ਦਾ ਵਿਚਾਰ
ਸੀਨੀਅਰ ਪੱਤਰਕਾਰ ਮੇਜਰ ਸਿੰਘ ਨਹੀਂ ਰਹੇ
. . .  33 minutes ago
ਜਲੰਧਰ : (06/03/21) ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ...
ਜੰਮੂ ਕਸ਼ਮੀਰ ‘ਚ ਪੁਲਿਸ ਅਤੇ ਸੈਨਾ ਦੇ ਸਾਂਝੇ ਅਭਿਆਨ ‘ਚ ਹਥਿਆਰ ਬਰਾਮਦ , ਇੱਕ ਗ੍ਰਿਫਤਾਰ
. . .  1 day ago
ਨਵੀਂ ਦਿੱਲੀ, 5 ਮਾਰਚ- ਜੰਮੂ-ਕਸ਼ਮੀਰ ‘ਚ ਪੁਲਿਸ ਅਤੇ ਭਾਰਤੀ ਫੌਜ ਦੇ ਸਾਂਝੇ ਸਰਚ ਅਭਿਆਨ ਵਿੱਚ ਅੱਜ ਇੱਕ ਵਿਅਕਤੀ ਰਿਆਜ਼ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਇੱਕ ਲੁਕਵੀਂ ਜਗ੍ਹਾ ਵਿੱਚ ਹਥਿਆਰ ...
ਕੋਚ ਡਾ. ਨਿਕੋਲਾਇ ਸਨਸਰੇਵ ਦਾ ਪਟਿਆਲੇ ‘ਚ ਅਚਾਨਕ ਦੇਹਾਂਤ
. . .  1 day ago
ਬਿਹਾਰ: ਗੋਪਾਲਗੰਜ ਜ਼ਹਿਰੀਲੀ ਸ਼ਰਾਬ ਮਾਮਲੇ ਚ 9 ਨੂੰ ਫਾਂਸੀ ਅਤੇ 4 ਔਰਤਾਂ ਨੂੰ ਉਮਰ ਕੈਦ
. . .  1 day ago
ਨਵੀਂ ਦਿੱਲੀ, 5 ਮਾਰਚ - ਬਿਹਾਰ ਦੇ ਗੋਪਾਲਗੰਜ ਦੇ ਮਸ਼ਹੂਰ ਖਜੂਰਬਾਣੀ ਸ਼ਰਾਬ ਮਾਮਲੇ ਵਿੱਚ ਗੋਪਾਲਗੰਜ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਵਕੁਸ਼ ਕੁਮਾਰ ਦੀ ਵਿਸ਼ੇਸ਼ ਅਦਾਲਤ ਨੇ 13 ਦੋਸ਼ੀ ਪਾਏ ਅਤੇ 9 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਦਕਿ ...
ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਪਟਿਆਲਾ ਹਾਊਸ ਕੋਰਟ ‘ਚ ਕੇਸ ਕੀਤਾ ਦਾਇਰ
. . .  1 day ago
ਨਵੀਂ ਦਿੱਲੀ, 5 ਮਾਰਚ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕੇਸ ਦਾਇਰ ਕੀਤਾ ਹੈ। ਇਹ ਕੇਸ ਉਸ ਵੱਲੋਂ ਕਿਸਾਨਾਂ ਖਿਲਾਫ ਕੀਤੇ ਗਏ ਟਵੀਟ ਨੂੰ ਲੈ ਕੇ ਦਾਇਰ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ
. . .  1 day ago
ਅੰਮ੍ਰਿਤਸਰ, 5 ਮਾਰਚ (ਜੱਸ)-ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਯੂ. ਕੇ. ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਪਰਿਵਾਰਕ ਸੁੱਖ ਸ਼ਾਂਤੀ ਅਤੇ ਦੁਨੀਆਂ ਨੂੰ ਕੋਰੋਨਾ ਸੰਕਟ ਤੋਂ ਰਾਹਤ ...
ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ‘ਤੇ ਹੋਏ ਸ਼ਹੀਦ
. . .  1 day ago
ਫਤਹਿਗੜ੍ਹ ਸਾਹਿਬ 5 ਮਾਰਚ -(ਜਤਿੰਦਰ ਸਿੰਘ ਰਾਠੌਰ) -ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਾਏਪੁਰ ਅਰਾਇਆ ਹਲਕਾ ਅਮਲੋਹ ਤੋਂ ਹੌਲਦਾਰ ਨਾਇਕ ਗੁਰਜੰਟ ਸਿੰਘ ਚਾਇਨਾ ਬਾਰਡਰ ਤੇ ਸ਼ਹੀਦ ਹੋ ...
ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰੋਂ ਮਿਲੀ ਸ਼ੱਕੀ ਕਾਰ ਦੇ ਮਾਲਕ ਦੀ ਮੌਤ
. . .  1 day ago
ਮੁੰਬਈ, 5 ਮਾਰਚ- ਕੁਝ ਦਿਨ ਪਹਿਲਾਂ ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ 'ਐਂਟਲੀਆ' ਬਾਹਰ ਦੇ ਇਕ ਕਾਰ ਮਿਲੀ ਸੀ, ਜਿਸ 'ਚ ਵਿਸਫੋਟਕ ਪਦਾਰਥ...
ਰਈਆ ਵਿਖੇ ਕਲਯੁਗੀ ਪੁੱਤਰ ਵਲੋਂ ਘੋਟਣਾ ਮਾਰ ਕੇ ਮਾਂ ਦਾ ਕਤਲ
. . .  1 day ago
ਰਈਆ (ਅੰਮ੍ਰਿਤਸਰ), 5 ਮਾਰਚ (ਸ਼ਰਨਬੀਰ ਸਿੰਘ ਕੰਗ)- ਅੱਜ ਸਥਾਨਕ ਕਸਬੇ ਅੰਦਰ ਜੀ. ਟੀ. ਰੋਡ 'ਤੇ ਚੀਮਾਬਾਠ ਮੋੜ ਦੇ ਸਾਹਮਣੇ ਇਕ ਘਰ 'ਚ ਇਕ ਕਲਯੁਗੀ ਪੁੱਤਰ ਵਲੋਂ ਆਪਣੀ ਹੀ ਮਾਂ ਦੇ...
ਫ਼ਿਰੋਜ਼ਪੁਰ 'ਚ ਦੋ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ, 5 ਮਾਰਚ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ਼ ਫ਼ਿਰੋਜ਼ਪੁਰ ਨੇ ਬੀ. ਐਸ. ਐਫ.ઠਨਾਲ ਚਲਾਏ ਸਾਂਝੇ ਆਪਰੇਸ਼ਨ...
ਐਸ. ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵਾਲਮੀਕਿ ਤੀਰਥ ਵਿਖੇ ਹੋਏ ਨਤਮਸਤਕ, ਕਿਸਾਨਾਂ ਨੇ ਕੀਤਾ ਜ਼ਬਰਦਸਤ ਵਿਰੋਧ
. . .  1 day ago
ਰਾਮ ਤੀਰਥ, 5 ਮਾਰਚ (ਧਰਵਿੰਦਰ ਸਿੰਘ ਔਲਖ)- ਐਸ. ਸੀ. ਦੇ ਨਵੇਂ ਬਣੇ ਚੇਅਰਮੈਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅੱਜ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿੱਥੇ ਭਾਜਪਾ ਜ਼ਿਲ੍ਹਾ ਦਿਹਾਤੀ...
ਗੁਲਜ਼ਾਰ ਸਿੰਘ ਰਾਣੀਕੇ ਵਲੋਂ ਐਸ. ਸੀ. ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ
. . .  1 day ago
ਚੰਡੀਗੜ੍ਹ, 5 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਾਣੀਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਨਾਲ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 1 ਮਰੀਜ਼ ਪਿੰਡ ਆਲਮਵਾਲਾ ਅਤੇ 1 ਮਰੀਜ਼...
ਗੋਲਡਨ ਗੇਟ ਨਿਊ ਅੰਮ੍ਰਿਤਸਰ ਤੋਂ ਕਿਸਾਨਾਂ-ਮਜ਼ਦੂਰਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ
. . .  1 day ago
ਸੁਲਤਾਨਵਿੰਡ, 5 ਮਾਰਚ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਇਕ ਵੱਡਾ ਜਥਾ ਅੱਜ ਜਥੇਬੰਦੀ ਦੇ ਸੂਬਾ...
ਕੈਪਟਨ ਵਲੋਂ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਕਮਾਨ ਹੇਠ ਇਨਫੋਰਸਮੈਂਟ ਡਾਇਰੈਕਟੋਰੇਟ ਮਾਈਨਿੰਗ ਦੇ ਗਠਨ ਦਾ ਐਲਾਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਤੋਂ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਵਾਅਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਕ ਸੀਨੀਅਰ ਪੁਲਿਸ...
ਕੈਪਟਨ ਨੇ ਮੁਹਾਲੀ ਦੇ ਸਿਵਲ ਹਸਪਤਾਲ 'ਚ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਮੁਹਾਲੀ, 5 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਹਾਲੀ ਦੇ ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਟੀਕਾ ਲਵਾਉਣ ਤੋਂ ਬਾਅਦ ਮੁੱਖ ਮੰਤਰੀ...
ਪੰਜਾਬ 'ਚ ਕਿਸਾਨਾਂ ਲਈ ਜਾਰੀ ਰਹੇਗੀ ਮੁਫ਼ਤ ਬਿਜਲੀ ਸਪਲਾਈ- ਕੈਪਟਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ਐਲਾਨ ਕੀਤਾ ਕਿ ਪੰਜਾਬ 'ਚ ਕਿਸਾਨਾਂ ਲਈ ਮੁਫ਼ਤ ਅਤੇ ਉਦਯੋਗਾਂ ਨੂੰ ਸਬਸਿਡੀ ਵਾਲੀ...
ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਵਾਂਗ ਹੀ ਪੰਜਾਬੀ ਕਿਸਾਨ ਦੇਸ਼ ਭਗਤ - ਕੈਪਟਨ
. . .  1 day ago
ਚੰਡੀਗੜ੍ਹ, 5 ਮਾਰਚ (ਵਿਕਰਮਜੀਤ ਸਿੰਘ ਮਾਨ) - ਰਾਜਪਾਲ ਦੇ ਸੰਬੋਧਨ 'ਤੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਲੀਡਰਾਂ ਵਲੋਂ ਕਿਸਾਨਾਂ 'ਤੇ ਕੀਤੀਆਂ ਗਈਆਂ ਟਿੱਪਣੀਆਂ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਵਿਰੋਧੀ ਨਹੀਂ ਹਨ...
ਅੰਮ੍ਰਿਤਸਰ 'ਚ ਕਿਸਾਨਾਂ ਵਲੋਂ ਸ਼ਵੇਤ ਮਲਿਕ ਅਤੇ ਵਿਜੇ ਸਾਂਪਲਾ ਦਾ ਕੀਤਾ ਗਿਆ ਵਿਰੋਧ
. . .  1 day ago
ਅੰਮ੍ਰਿਤਸਰ, 5 ਮਾਰਚ (ਰਾਜੇਸ਼ ਸ਼ਰਮਾ)- ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨ...
ਬਜਟ ਇਜਲਾਸ : ਸਦਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ ਜਾਰੀ, ਡਰੱਗ ਅਤੇ ਨਸ਼ਿਆਂ ਦੇ ਮੁੱਦੇ 'ਤੇ ਦੱਸ ਰਹੇ ਹਨ ਸਰਕਾਰ ਦੀ ਪ੍ਰਾਪਤੀ
. . .  1 day ago
ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਈਆਂ ਕਿਸਾਨ ਅੰਦੋਲਨ 'ਚ ਸ਼ਾਮਿਲ ਔਰਤਾਂ
. . .  1 day ago
ਨਵੀਂ ਦਿੱਲੀ, 5 ਮਾਰਚ- ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਆਪਣੇ ਮਾਰਚ ਦੇ ਐਡੀਸ਼ਨ 'ਚ ਕਵਰ ਪੇਜ 'ਤੇ ਉਨ੍ਹਾਂ ਭਾਰਤੀ ਮਹਿਲਾਵਾਂ ਨੂੰ ਥਾਂ ਦਿੱਤੀ ਹੈ, ਜਿਹੜੀਆਂ ਕਿਸਾਨਾਂ ਅੰਦੋਲਨ 'ਚ ਸ਼ਾਮਿਲ ਹੋਈਆਂ ਸਨ। ਮੈਗਜ਼ੀਨ...
ਬਜਟ ਇਜਲਾਸ : ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਕੈਪਟਨ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ 'ਤੇ ਸਾਧੇ ਤਿੱਖੇ ਨਿਸ਼ਾਨੇ
. . .  1 day ago
ਬਜਟ ਇਜਲਾਸ : ਕਿਸਾਨਾਂ ਅੰਦੋਲਨ ਦੌਰਾਨ ਹੋਈਆਂ ਮੌਤਾਂ ਨੂੰ ਲੈ ਕੇ ਹਰਿਆਣਾ ਦੇ ਖੇਤੀ ਮੰਤਰੀ ਵਲੋਂ ਦਿੱਤੇ ਬਿਆਨ ਦੀ ਕੈਪਟਨ ਵਲੋਂ ਨਿਖੇਧੀ
. . .  1 day ago
ਬਜਟ ਇਜਲਾਸ : ਮੁੜ ਸ਼ੁਰੂ ਹੋਇਆ ਕੈਪਟਨ ਦਾ ਸੰਬੋਧਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਸਹਿਣਸ਼ੀਲ ਹੋਣਾ ਚੰਗੀ ਗੱਲ ਹੈ ਪਰ ਅਨਿਆਂ ਦਾ ਵਿਰੋਧ ਕਰਨਾ ਉਸ ਤੋਂ ਵਧੀਆ ਗੱਲ ਹੈ। -ਜੈ ਸ਼ੰਕਰ ਪ੍ਰਸ਼ਾਦ

ਫਾਜ਼ਿਲਕਾ / ਅਬੋਹਰ

ਮਲਹੋਤਰਾ, ਆਂਵਲਾ ਨੇ ਅਰਨੀਵਾਲਾ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਦਿੱਤਾ ਭਰੋਸਾ

ਮੰਡੀ ਅਰਨੀਵਾਲਾ, 4 ਦਸੰਬਰ (ਨਿਸ਼ਾਨ ਸਿੰਘ ਸੰਧੂ)-ਸਰਕਾਰ ਵਲੋਂ ਸਥਾਨਕ ਵਿਭਾਗਾਂ ਦੀਆਂ ਚੋਣਾਂ ਕਰਵਾਉਣ ਨੂੰ ਲੈ ਕੇ ਕੀਤੀ ਤਿਆਰੀ ਦੇ ਮੱਦੇਨਜ਼ਰ ਸਥਾਨਕ ਅਰਨੀਵਾਲਾ ਨਗਰ ਪੰਚਾਇਤ ਦੀ ਚੋਣ ਨੂੰ ਲੈ ਕੇ ਅੱਜ ਅਰਨੀਵਾਲਾ ਵਿਚ ਹਲਕਾ ਵਿਧਾਇਕ ਰਮਿੰਦਰ ਆਵਲਾ ਦੇ ਦਫ਼ਤਰ ਵਿਖੇ ਜ਼ੋਨ ਇੰਚਾਰਜ ਿਲੰਕਨ ਮਲਹੋਤਰਾ ਅਤੇ ਬੱਬੂ ਆਵਲਾ ਦੀ ਰਹਿਨੁਮਾਈ ਹੇਠ ਅਰਨੀਵਾਲਾ ਦੇ ਸਰਗਰਮ ਕਾਂਗਰਸੀਆਂ ਦੀ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਮਲਹੋਤਰਾ ਤੇ ਆਵਲਾ ਨੇ ਵਾਰਡ ਪੱਧਰ 'ਤੇ ਮੰਡੀ ਵਾਸੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਦੀ ਜਾਣਕਾਰੀ ਮੰਗੀ | ਮਲਹੋਤਰਾ ਅਤੇ ਆਵਲਾ ਨੇ ਕਿਹਾ ਕਿ ਹਲਕਾ ਵਿਧਾਇਕ ਰਮਿੰਦਰ ਆਵਲਾ ਮੰਡੀ ਦੇ ਸਰਵ ਪੱਖੀ ਵਿਕਾਸ ਲਈ ਵਚਨਬੱਧ ਹਨ | ਉਨ੍ਹਾਂ ਵਲੋਂ ਮੰਡੀ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੁੱਖ ਮੰਗਾਂ ਜਿਵੇਂ ਕਿ ਪੀਣ ਯੋਗ ਪਾਣੀ, ਸਫ਼ਾਈ ਅਤੇ ਸੀਵਰੇਜ ਦੀ ਸਮੱਸਿਆ ਨੂੰ ਜਲਦ ਹੱਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੰਡੀ ਨੂੰ ਵਿਕਾਸ ਪੱਖੋਂ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਮੰਡੀ ਵਿਚ ਬੰਦ ਪਏ ਤਕਨੀਕੀ ਕਾਲਜ ਨੂੰ ਚਾਲੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਲਾਕੇ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਲਾਭ ਮਿਲ ਸਕੇ | ਮੰਡੀ ਦੇ ਕਾਂਗਰਸੀ ਆਗੂ ਅਤੇ ਵਰਕਰਾਂ ਨੇ ਜ਼ੋਨ ਇੰਚਾਰਜ ਮਲਹੋਤਰਾ ਅਤੇ ਬੱਬੂ ਆਵਲਾ ਨੂੰ ਕਿਹਾ ਕਿ ਮੰਡੀਆਂ ਵਾਸੀਆਂ ਦੀ ਅਧੂਰੀ ਮੁਸ਼ਕਲਾਂ ਜਿਹੜੀਆਂ ਅਕਾਲੀ ਭਾਜਪਾ ਸਰਕਾਰ ਵੇਲੇ ਤੋਂ ਲਟਕਦੀਆਂ ਆ ਰਹੀਆਂ ਹਨ ਇਨ੍ਹਾਂ ਦਾ ਹੱਲ ਕਰਨ ਨਾਲ ਕਾਂਗਰਸ ਪਾਰਟੀ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕਰੇਗੀ | ਇਸ ਮੀਟਿੰਗ ਵਿਚ ਪਰਮਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ, ਰੋਚੀ ਬਤਰਾ, ਭਜਨ ਲਾਲ ਕੰਬੋਜ , ਅਸ਼ੋਕ ਬਤਰਾ,ਰਣਜੀਤ ਸਿੰਘ ਰਾਣਾ ਠੇਠੀ, ਸ਼ਿਵ ਭੱਲਾ, ਦਰਸ਼ਨ ਸਿੰਘ ਬਿਜਲੀ ਵਾਲਾ, ਜੋਗਿੰਦਰ ਸਿੰਘ ਐਮ.ਸੀ, ਖ਼ਰੈਤ ਲਾਲ ਤਰੀਕਾ, ਕਸ਼ਮੀਰ ਕੰਬੋਜ, ਸਲਵੰਤ ਸਿੰਘ ਸੰਧੂ, ਬਲਜਿੰਦਰ ਸਿੰਘ ਭੱਟੀ, ਰਣਜੀਤ ਸਿੰਘ ਫ਼ੌਜੀ ਅਤੇ ਹੋਰ ਸੀਨੀਅਰ ਕਾਂਗਰਸੀ ਹਾਜ਼ਰ ਸਨ |

ਬੱਲੂਆਣਾ ਹਲਕੇ ਦੇ ਪਿੰਡਾਂ ਨੂੰ ਹਰ ਸਾਲ ਪੈਂਦੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਵਿਧਾਇਕ ਨੱਥੂ ਰਾਮ ਨੇ ਆਰੰਭੇ ਯਤਨ

ਅਬੋਹਰ, 4 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸੇਮ ਨਾਲਿਆਂ ਤੇ ਮੀਹਾਂ ਦੇ ਪਾਣੀ ਨਾਲ ਹਰ ਸਾਲ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚ ਤਬਾਹੀ ਮੱਚ ਜਾਂਦੀ ਹੈ ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ | ਇਸ ਮਸਲੇ ਦੀ ਦੇ ਪੱਕੇ ਹੱਲ ਨੂੰ ...

ਪੂਰੀ ਖ਼ਬਰ »

3 ਵਾਹਨਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ 4 ਜ਼ਖ਼ਮੀ

ਫ਼ਾਜ਼ਿਲਕਾ, 4 ਦਸੰਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਢਾਣੀ ਮੁਨਸ਼ੀ ਰਾਮ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇਕ ਔਰਤ ਅਤੇ ਬੱਚੇ ਸਮੇਤ 4 ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਇਕ ਕਾਰ 'ਤੇ ...

ਪੂਰੀ ਖ਼ਬਰ »

ਸੰਦੀਪ ਜਾਖੜ ਨੇ ਪਿੰਡ ਉਸਮਾਨ ਖੇੜਾ ਵਿਚ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ

ਖੂਈਆਂ ਸਰਵਰ, 4 ਦਸੰਬਰ (ਵਿਵੇਕ ਹੂੜੀਆ)-ਨਜ਼ਦੀਕੀ ਪਿੰਡ ਉਸਮਾਨ ਖੇੜਾ ਵਿਖੇ ਹਲਕਾ ਇੰਚਾਰਜ ਚੌਧਰੀ ਸੰਦੀਪ ਜਾਖੜ ਨੇ ਪਿੰਡ ਦੇ ਵਿਕਾਸ ਨੂੰ ਗਤੀ ਦਿੰਦਿਆਂ ਕਰੀਬ 21.3 ਲੱਖ ਦੀ ਲਾਗਤ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ | ਇਸ ਬਾਰੇ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਨਾਜਾਇਜ਼ ਰੇਤਾ ਸਣੇ ਟਰੈਕਟਰ-ਟਰਾਲੀ ਕਾਬੂ

ਜਲਾਲਾਬਾਦ, 4 ਦਸੰਬਰ (ਜਤਿੰਦਰ ਪਾਲ ਸਿੰਘ)-ਥਾਣਾ ਸਦਰ ਵੈਰੋਂ ਕੇ ਪੁਲਿਸ ਨੇ ਨਾਜਾਇਜ਼ ਰੇਤਾ ਸਮੇਤ ਇਕ ਟਰੈਕਟਰ-ਟਰਾਲੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ...

ਪੂਰੀ ਖ਼ਬਰ »

ਸਰਕਾਰੀ ਇਮਾਰਤਾਂ ਤੇ ਪਾਣੀ ਦੀਆਂ ਟੈਂਕੀਆਂ ਦੀ ਸੁਰੱਖਿਆ ਲਈ ਕਰਮਚਾਰੀ ਦੀ 24 ਘੰਟੇ ਡਿਊਟੀ ਲਗਾਉਣ ਦੇ ਆਦੇਸ਼

ਫ਼ਾਜ਼ਿਲਕਾ, 4 ਦਸੰਬਰ(ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ੍ਹ ਦੀਆਂ ਸਰਕਾਰੀ ਇਮਾਰਤਾਂ ਅਤੇ ਪਾਣੀ ਦੀਆਂ ਟੈਂਕੀਆਂ ਆਦਿ ਦੀ ...

ਪੂਰੀ ਖ਼ਬਰ »

ਔਰਤ ਨਾਲ ਗਾਲੀ-ਗਲੋਚ ਕਰਨ ਤੇ ਧਮਕੀਆਂ ਦੇਣ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 4 ਦਸੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਘਰ ਅੰਦਰ ਦਾਖ਼ਲ ਹੋ ਕੇ ਔਰਤ ਨਾਲ ਗਾਲੀ-ਗਲੋਚ, ਧਮਕੀਆਂ ਦੇਣ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨਤੋੜ ਕਰਨ ਦੇ ਮਾਮਲੇ ਵਿਚ ਇਕ ਪੁਰਸ਼ ਤੇ ਤਿੰਨ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰਾਪਤ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕੱਲ੍ਹ

ਜਲਾਲਾਬਾਦ, 4 ਦਸੰਬਰ (ਜਤਿੰਦਰ ਪਾਲ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲ਼ੋਂ ਲਿਆਂਦੇ ਗਏ ਖੇਤੀ ਵਿਰੋਧੀ ਬਿੱਲਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਜਿੱਥੇ ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋ ਗਏ ਹਨ, ਉੱਥੇ ਵੱਖ ਵੱਖ ਧਰਮਾਂ ਦੇ ਲੋਕ ਵੀ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਸਕੂਲ 'ਚ ਦਾਖ਼ਲੇ ਲਈ 15 ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਡਿਪਟੀ ਕਮਿਸ਼ਨਰ

ਫ਼ਾਜ਼ਿਲਕਾ, 4 ਦਸੰਬਰ (ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਚਲਾਏ ਜਾਂਦੇ ਜਵਾਹਰ ਨਵੋਦਿਆ ਸਕੂਲ ਫ਼ਾਜ਼ਿਲਕਾ ਵਿਚ ਸੈਸ਼ਨ 2021-22 ਲਈ 6ਵੀਂ ਤੇ ਜਮਾਤ 'ਚ ਦਾਖ਼ਲਿਆਂ ਵਾਸਤੇ ਵਿਦਿਆਰਥੀ 15 ਦਸੰਬਰ 2020 ਤੱਕ ਅਪਲਾਈ ...

ਪੂਰੀ ਖ਼ਬਰ »

ਵਾਲਮੀਕਿ ਸਮਾਜ ਵਲੋਂ ਮਿ੍ਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ

ਜਲਾਲਾਬਾਦ, 4 ਦਸੰਬਰ (ਕਰਨ ਚੁਚਰਾ)-ਨਗਰ ਕੌਾਸਲ 'ਚ ਸਫ਼ਾਈ ਸੇਵਕ ਵਜੋਂ ਅਸਥਾਈ ਤੌਰ 'ਤੇ ਤਾਇਨਾਤ ਨੌਜਵਾਨ ਦੀ ਮੌਤ ਤੋਂ ਬਾਅਦ ਅਜੇ ਤੱਕ ਵਾਲਮੀਕੀ ਸਮਾਜ ਵਲੋਂ ਜਿੱਥੇ ਉਸ ਦੀ ਮਿ੍ਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ ਹੈ ਉੱਥੇ ਹੀ ਵਾਲਮੀਕੀ ਸਮਾਜ ਵਲੋਂ ਪੱਕੀ ...

ਪੂਰੀ ਖ਼ਬਰ »

ਅੰਗਰਜ਼ੀ ਬੋਲਣ 'ਚ ਪਹਿਲਾ ਸਥਾਨ ਹਾਸਲ

ਬੱਲੂਆਣਾ, 4 ਦਸੰਬਰ (ਸੁਖਜੀਤ ਸਿੰਘ ਬਰਾੜ)-ਸਰਕਾਰੀ ਹਾਈ ਸਕੂਲ ਕੇਰਾ ਖੇੜਾ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ ਇੰਗਲਿਸ਼ ਸਪੀਕਿੰਗ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਅੰਗਰੇਜ਼ੀ ਅਧਿਆਪਕਾ ਪਾਇਲ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ 'ਚ ਸਰਕਾਰ ਦੀ ਪੈਨਸ਼ਨ ਵਿਰੋਧੀ ਨੀਤੀਆਂ ਦੀ ਨਿਖੇਧੀ

ਜਲਾਲਾਬਾਦ, 4 ਦਸੰਬਰ (ਕਰਨ ਚੁਚਰਾ)-ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦੇਸ ਰਾਜ ਗਾਂਧੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਸਭ ਤੋਂ ਪਹਿਲਾਂ ਜਨਰਲ ਸਕੱਤਰ ਦੇਵ ਰਾਜ ਸ਼ਰਮਾ ਵਲੋਂ ਜਥੇਬੰਦੀ ਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਅਤੇ ਪੰਜਾਬ ਸਰਕਾਰ ਦੀ ਪੈਨਸ਼ਨਰਜ਼ ...

ਪੂਰੀ ਖ਼ਬਰ »

ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਪਤੀ, ਸੱਸ, ਸਹੁਰਾ ਸਮੇਤ ਪੰਜ ਨਾਮਜ਼ਦ

ਅਬੋਹਰ, 4 ਦਸੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪਤੀ, ਸੱਸ, ਸਹੁਰਾ ਸਮੇਤ ਪੰਜ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਫਾਲੀ ਪੁੱਤਰੀ ਸੁਧੀਰ ਐਮ. ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਣੇ ਇਕ ਕਾਬੂ

ਖੂਈਆਂ ਸਰਵਰ, 4 ਦਸੰਬਰ (ਵਿਵੇਕ ਹੂੜੀਆ)-ਥਾਣਾ ਖੂਈਆਂ ਸਰਵਰ ਦੇ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇ ਦੇ ਸਹਾਇਕ ਥਾਣੇਦਾਰ ਪਰਗਟ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਵਰਿਆਮ ...

ਪੂਰੀ ਖ਼ਬਰ »

ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਅੱਜ ਤੋਂ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਲੈ ਕੇ ਮਾਤਾ ਗੁਜਰ ਕੌਰ ਸੁਖਮਨੀ ਸੇਵਾ ਸੁਸਾਇਟੀ ਫ਼ਾਜ਼ਿਲਕਾ ਵਲੋਂ 5 ਦਸੰਬਰ ਤੋਂ 25 ਦਸੰਬਰ ਤੱਕ ਨਾਮ ਸਿਮਰਨ ਸਮਾਗਮ ਵੱਖ-ਵੱਖ ਘਰਾਂ ਵਿਚ ਕਰਵਾਏ ਜਾਣਗੇ | ਇਸ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਾਜ਼ਿਲਕਾ 'ਚ 12 ਵਿਅਕਤੀ ਹੋਏ ਕੋਰੋਨਾ ਪੀੜਤ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ 12 ਵਿਅਕਤੀ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ ਭਰ ਵਿਚ ਇਸ ਸਮੇਂ ਕੋਰੋਨਾ ਪੀੜਤਾਂ ਦੀ ਗਿਣਤੀ 117 ਹੋ ਗਈ ਹੈ | ਜਦੋਂਕਿ ਅੱਜ ਕੁੱਲ 9 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ...

ਪੂਰੀ ਖ਼ਬਰ »

ਚੰਨਣ ਖੇੜਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ

ਬੱਲੂਆਣਾ, 4 ਦਸੰਬਰ (ਸੁਖਜੀਤ ਸਿੰਘ ਬਰਾੜ)-ਇਲਾਕੇ ਦੇ ਪਿੰਡ ਚੰਨਣ ਖੇੜਾ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਸੈਂਕੜੇ ਕਿਸਾਨਾਂ ਦਾ ਕਾਫ਼ਲਾ ਅੱਜ ਟਰੈਕਟਰ-ਟਰਾਲੀਆਂ 'ਤੇ ਰਾਸ਼ਨ ਲੈ ਕੇ ਦਿੱਲੀ ਵਿਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ...

ਪੂਰੀ ਖ਼ਬਰ »

ਦਰਜਨਾਂ ਔਰਤਾਂ ਕਾਂਗਰਸ ਛੱਡ ਕੇ ਭਾਜਪਾ 'ਚ ਹੋਈਆਂ ਸ਼ਾਮਿਲ

ਅਬੋਹਰ, 4 ਦਸੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਸੁਭਾਸ਼ ਨਗਰ ਦੇ ਵਾਰਡ ਨੰਬਰ 10 ਵਿਚ ਅੱਜ ਭਾਜਪਾ ਵਲੋਂ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਮੰਡਲ ਪ੍ਰਧਾਨ ਦਲਜੀਤ ਸਿੰਘ ਤਿੰਨਾ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਮੋਨਾ ਜੈਸਵਾਲ, ਹੰਸ ਰਾਜ ਹਾਂਸੀ, ਪ੍ਰਚਾਰ ...

ਪੂਰੀ ਖ਼ਬਰ »

ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਵਲੋਂ ਕੌਾਸਲ ਨੂੰ ਪ੍ਰਾਪਤ ਹੋਣ ਵਾਲੀ 16 ਕਰੋੜ ਦੀ ਰਾਸ਼ੀ ਦੀ ਦੁਰਵਰਤੋਂ ਦਾ ਦੋਸ਼

ਫ਼ਾਜ਼ਿਲਕਾ, 4 ਨਵੰਬਰ(ਅਮਰਜੀਤ ਸ਼ਰਮਾ)-ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਰਕੇਸ਼ ਧੂੜੀਆ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ 'ਤੇ ਨਗਰ ਕੌਾਸਲ ਨੂੰ ਪ੍ਰਾਪਤ ਹੋਣ ਵਾਲੀ 16 ਕਰੋੜ ਰੁਪਏ ਰਾਸ਼ੀ ਦੀ ਦੁਰਵਰਤੋਂ ਕਰਨ ਦੇ ...

ਪੂਰੀ ਖ਼ਬਰ »

ਮਾਮਲਾ ਵੇਟਰ ਦੀ ਮੌਤ ਦਾ ਸੜਕ 'ਤੇ ਲਾਸ਼ ਰੱਖ ਕੇ ਪੀੜਤ ਪਰਿਵਾਰ ਨੇ ਕੀਤਾ ਨੈਸ਼ਨਲ ਹਾਈਵੇ ਜਾਮ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਹੋਟਲ ਦੇ ਕਮਰੇ ਵਿਚ ਨੌਜਵਾਨ ਵੇਟਰ ਦੀ ਹੋਈ ਮੌਤ ਦੇ ਮਾਮਲੇ ਵਿਚ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਹੋਟਲ ਦੇ ਬਾਹਰ ਲਾਸ਼ ਰੱਖ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ | ਇਸ ਮੌਕੇ ਮਿ੍ਤਕ ਵੇਟਰ ਰਾਮ ਲੱਖਣ ਦੇ ਪਿਤਾ ਰਾਮ ...

ਪੂਰੀ ਖ਼ਬਰ »

ਬਾਦਲ ਵਲੋਂ ਪਦਮ ਵਿਭੂਸ਼ਨ ਸਨਮਾਨ ਵਾਪਸ ਕਰਨ ਦੇ ਫ਼ੈਸਲੇ ਦਾ ਸੀਨੀਅਰ ਅਕਾਲੀ ਆਗੂਆਂ ਨੇ ਕੀਤਾ ਸਵਾਗਤ

ਫ਼ਾਜ਼ਿਲਕਾ, 4 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕਿਸਾਨੀ ਦੇ ਹੱਕ ਵਿਚ ਇਤਿਹਾਸਕ ਫ਼ੈਸਲਾ ਲੈਂਦਿਆਂ ਜੋ ਪਦਮ ਵਿਭੂਸ਼ਨ ਵਾਪਸ ਕਰਨ ਦਾ ਐਲਾਨ ਕੀਤਾ ਹੈ, ਉਸ ਤੋਂ ਸਾਫ਼ ਸਪਸ਼ਟ ਹੈ ਕਿ ਅਕਾਲੀ ਦਲ ਕਿਸਾਨਾਂ ਦੇ ...

ਪੂਰੀ ਖ਼ਬਰ »

ਫ਼ਿਰੋਜ਼ਪੁਰ ਡਵੀਜ਼ਨ ਦੇ ਮੰਡਲ ਮੈਨੇਜਰ ਵਲੋਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਤਕਸੀਮ

ਫ਼ਿਰੋਜ਼ਪੁਰ, 4 ਦਸੰਬਰ (ਕੁਲਬੀਰ ਸਿੰਘ ਸੋਢੀ)- ਰੇਲਵੇ ਡਵੀਜ਼ਨ ਫ਼ਿਰੋਜ਼ਪੁਰ ਵਲੋਂ ਵਿਲੱਖਣ ਪਹਿਲਕਦਮੀ ਕਰਦਿਆਂ ਇਲੈਕਟਿ੍ਕ, ਡੀਜ਼ਲ, ਮਕੈਨੀਕਲ ਅਤੇ ਇੰਜੀਨੀਅਰਿੰਗ ਵਿਭਾਗਾਂ ਵਿਚ ਟੈਕਨੀਸ਼ੀਅਨ-3 ਦੇ ਅਹੁਦਿਆਂ 'ਤੇ ਨਵੇਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਇਕ ਦਿਨ ...

ਪੂਰੀ ਖ਼ਬਰ »

ਮੀਟਰ ਟੈਂਪਰ ਹੋਣ ਦੇ ਨਾਂਅ 'ਤੇ ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਤੋਂ ਬਾਅਦ ਐਕਸੀਅਨ 'ਤੇ ਡਿੱਗੀ ਗਾਜ, ਹੋਏ ਮੁਅੱਤਲ

ਜਲਾਲਾਬਾਦ, 04 ਦਸੰਬਰ (ਕਰਨ ਚੁਚਰਾ)-ਸ਼ਹਿਰ ਦੀ ਦਸਮੇਸ਼ ਨਗਰੀ ਮੀਟਰ ਟੈਂਪਰ ਹੋਣ ਦਾ ਹਵਾਲਾ ਦੇ ਕੇ ਲੋਕਾਂ ਤੋਂ ਰਿਸ਼ਵਤ ਲੈਣ ਤੇ ਮਾਮਲੇ 'ਚ ਪਹਿਲਾਂ ਜਿੱਥੇ ਦੋ ਮੁਲਾਜ਼ਮਾਂ ਤੇ ਇਕ ਜੇ ਈ ਬਲਦੇਵ ਰਾਜ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ ਉੱਥੇ ਹੀ ਹੁਣ ਜਾਂਚ ਟੀਮ ਦੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX