ਅਹਿਮਦਗੜ੍ਹ, 4 ਦਸੰਬਰ (ਪੁਰੀ)-ਸ਼ਹਿਰ ਅੰਦਰਲੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਲੋਕਾਂ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਬੋਪਾਰਾਏ, ਡੀ. ਸੀ. ਰਾਮਵੀਰ ਤੇ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਉਸਾਰੀ ਦਾ ਉਦਘਾਟਨ ਕੀਤਾ | ਦਹਿਲੀਜ਼ ਰੋਡ 'ਤੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਡੰਪ ਨੇੜੇ ਹੀ ਕਰੀਬ 6.5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਦੇ ਕੰਪਲੀਟ ਹੋ ਜਾਣ ਬਾਅਦ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਹੋ ਜਾਵੇਗਾ | ਇਸ ਮੌਕੇ ਡਾ: ਬੋਪਾਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰੀ ਫ਼ੰਡਾਂ ਦੀ ਘਾਟ ਦੇ ਬਾਵਜੂਦ ਸੂਬੇ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਹਨ ਜਿਨ੍ਹਾਂ ਦੀ ਉਸਾਰੀ ਬਾਅਦ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਪ੍ਰਦਾਨ ਹੋਵੇਗੀ | ਹਲਕਾ ਵਿਧਾਇਕ ਸ. ਧੀਮਾਨ ਨੇ ਉਦਘਾਟਨ ਮੌਕੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਹਲਕਾ ਅਮਰਗੜ੍ਹ ਦੇ ਸਾਰੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਵਿਸ਼ੇਸ਼ ਫ਼ੰਡ ਜਾਰੀ ਕਰ ਕੇ ਇਨ੍ਹਾਂ ਨੂੰ ਜਲਦ ਹੀ ਨੇਪਰੇ ਚਾੜਣ ਦੇ ਹੁਕਮ ਦਿੱਤੇ ਹਨ | ਸ. ਧੀਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਦਾਅਵੇ ਨਾਲ ਕਿਹਾ ਕਿ ਹਲਕਾ ਅਮਰਗੜ੍ਹ ਦੇ ਹਰ ਪਿੰਡ ਤੇ ਕਸਬੇ ਅੰਦਰ ਹੁਣ ਕੋਈ ਵੀ ਅਜਿਹੀ ਪੁਰਾਣੀ ਮੰਗ ਅਧੂਰੀ ਨਹੀਂ ਜਿਸ ਦਾ ਕਾਰਜ ਸ਼ੁਰੂ ਨਾ ਹੋਇਆ ਹੋਵੇ | ਉਨ੍ਹਾਂ ਕਿਹਾ ਕਿ ਅਹਿਮਦਗੜ੍ਹ ਦੇ ਰੇਲਵੇ ਪੁਲ ਦੀ ਉਸਾਰੀ ਤੇ ਟਰੀਟਮੈਂਟ ਪਲਾਂਟ ਦਾ ਕੰਮ ਜੰਗੀ ਪੱਧਰ 'ਤੇ ਹੋਵੇਗਾ | ਇਸ ਮੌਕੇ ਐਸ. ਡੀ. ਐਮ. ਬਿਕਰਮਜੀਤ ਸਿੰਘ ਪਾਂਥੇ, ਕਾਮਿਲ ਬੋਪਾਰਾਏ, ਮਨਜਿੰਦਰ ਸਿੰਘ ਬਿੱਟਾ, ਤੇਜੀ ਕਮਾਲਪੁਰ, ਪ੍ਰਭਦੀਪ ਸਿੰਘ, ਬਲਜਿੰਦਰ ਸਿੰਘ ਬੌੜਹਾਈ, ਦੀਪਕ ਸ਼ਰਮਾ, ਵਿੱਕੀ ਟੰਡਨ, ਆਤਮਾ ਰਾਮ ਭੁੱਟਾ, ਰਿਸ਼ੀ ਜੋਸ਼ੀ, ਜਤਿੰਦਰ ਭੋਲਾ, ਜਸਵਿੰਦਰ ਲਾਲੀ, ਕਮਲਜੀਤ ਸਿੰਘ ਉੱਭੀ, ਵਿਜੈ ਕੱਕੜੀਆ, ਕੇਦਾਰ ਕਪਿਲਾ, ਕਿੱਟੂ ਥਾਪਰ, ਕਮਿੱਕਰ ਰਾਮ, ਅਮਨਦੀਪ ਸਿੰਘ ਸਰਾਂਓ, ਡਾ: ਰੁਪਿੰਦਰ ਸਿੰਘ ਰੂਪੀ, ਰਾਕੇਸ ਸ਼ਾਹੀ, ਵਿਜੇ ਧੀਰ ਤੋਂ ਇਲਾਵਾ ਈ. ਓ. ਬਿਕਰਮਜੀਤ ਸਿੰਘ ਸ਼ਰਮਾ, ਐਸ. ਡੀ. ਓ. ਸ਼ਿੰਦਰਪਾਲ ਸਿੰਘ, ਲਾਲ ਸਿੰਘ ਸਰਪੰਚ ਤੋਲੇਵਾਲ, ਰਣਜੀਤ ਸਿੰਘ ਤੋਲੇਵਾਲ ਆਦਿ ਹਾਜ਼ਰ ਸਨ |
ਲੌਾਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਲੌਾਗੋਵਾਲ ਵਿਖੇ ਚੱਲ ਰਹੇ ਰੋਸ ਧਰਨੇ ਦੇ 74ਵੇਂ ਦਿਨ ਬੁਲਾਰਿਆਂ ਬਹਾਦਰ ਸਿੰਘ ਭਸੌੜ, ਮੇਜਰ ਸਿੰਘ ਪੰਧੇਰ, ਅਮਰਜੀਤ ਸਿੰਘ ਗਿੱਲ, ਸਰਜਾ ...
ਸੰਦੌੜ, 4 ਦਸੰਬਰ (ਗੁਰਪ੍ਰੀਤ ਸਿੰਘ ਚੀਮਾ)-ਬਲਾਕ ਸੰਮਤੀ ਮੈਂਬਰ ਤੇ ਯੂਥ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਨ੍ਹਾਂ ਕਿਸੇ ਦੇਰੀ ਦੇ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲਵੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ...
ਕੁੱਪ ਕਲਾਂ, 4 ਦਸੰਬਰ (ਮਨਜਿੰਦਰ ਸਿੰਘ ਸਰੌਦ)-ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਵਲੋਂ ਨੇੜਲੇ ਪਿੰਡ ਦੇ ਇਕ ਨੌਜਵਾਨ 'ਤੇ ਜਬਰ-ਜਨਾਹ ਦਾ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਦਰ ਅਹਿਮਦਗੜ੍ਹ ਪੁਲਿਸ ਨੂੰ ਮਲੇਰਕੋਟਲਾ ਨੇੜਲੇ ਇਕ ...
ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 4236 ਹੋ ਗਈ ਹੈ | ਇਸੇ ਦੌਰਾਨ ਅੱਜ 9 ਜਣੇ ਕੋਰੋਨਾ ਨੂੰ ਮਾਤ ਦੇ ਕੇ ਤੰਦਰੁਸਤ ਹੋਏ ਹਨ ਜਿਸ ਨਾਲ ਹੁਣ ਤੱਕ ਠੀਕ ...
ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)-ਪਿਛਲੇ 17 ਸਾਲਾਂ ਤੋਂ ਸਿੱਖਿਆ ਵਿਭਾਗ 'ਚ ਬਤੌਰ ਵਲੰਟੀਅਰ ਅਧਿਆਪਕ ਵਜੋਂ ਕੰਮ ਕਰ ਰਹੇ ਸੈਂਕੜੇ ਵਲੰਟੀਅਰਾਂ ਨੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਪੁੱਜ ਕੇ ਸ਼ਹਿਰ ਦੇ ਬਾਜ਼ਾਰਾਂ 'ਚ ਦੀ ਰੋਸ ਮਾਰਚ ਕਰ ਕੇ ਨਾਅਰੇਬਾਜ਼ੀ ਕਰਨ ...
ਅਮਰਗੜ੍ਹ, 4 ਦਸੰਬਰ (ਜਤਿੰਦਰ ਮੰਨਵੀ)-ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰ ਦੀ ਵਜ਼ਾਰਤ ਤੋਂ ਅਸਤੀਫ਼ਾ ਦੇ ਕੇ ਜਿਥੇ ਕਿਸਾਨਾਂ ਦਾ ਝੰਡਾ ਬੁਲੰਦ ਕੀਤਾ ਸੀ ਉਥੇ ਹੀ ਹੁਣ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ...
ਸੰਗਰੂਰ, 4 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਨਾਮਵਰ ਸਾਹਿਤਕਾਰ ਡਾ: ਚਰਨਜੀਤ ਸਿੰਘ ਉਡਾਰੀ ਨੂੰ ਇਥੇ ਇਕ ਸਮਾਗਮ ਦੌਰਾਨ 'ਭਾਈ ਹਰੀ ਸਿੰਘ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੇ ਸ਼ਾਗਿਰਦ ਤੇ ਸਾਹਿਤਕਾਰ ਮੋਹਨ ਸ਼ਰਮਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਭਾਈ ...
ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)-ਖੇਤੀ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨੀ ਅੰਦੋਲਨ ਦੀ ਹਮਾਇਤ 'ਚ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਜ਼ਿਲ੍ਹਾ ਇਕਾਈ ਸੰਗਰੂਰ ਵਲੋਂ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਚੇਅਰਮੈਨ ਮਾਲਵਿੰਦਰ ਸੰਧੂ ਤੇ ਜਨਰਲ ...
ਸੰਗਰੂਰ, 4 ਦਸੰਬਰ (ਚੌਧਰੀ ਨੰਦ ਲਾਲ ਗਾਂਧੀ)-ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਬਰਨਾਲਾ ਦੇ ਪਹਿਲੇ ਸਰੀਰ ਦਾਨੀ ਭਾਈ ਹਰੀ ਸਿੰਘ ਦੀ ਕਾਵਿ ਰਚਨਾ 'ਸੁੱਚੇ ਮੋਤੀ' ਪੁਸਤਕ ਇਥੇ ਇਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਪੁਸਤਕ ਲੋਕ ਅਰਪਣ ਕਰਨ ਦੀ ਰਸਮ ਹਰਪ੍ਰੀਤ ਸਿੰਘ ...
ਚੀਮਾ ਮੰਡੀ, 4 ਦਸੰਬਰ (ਜਗਰਾਜ ਮਾਨ)-ਚੀਮਾਂ ਬਲਾਕ ਦੀ ਨਗਰ ਪੰਚਾਇਤ ਕਮੇਟੀ ਦੁਆਰਾ ਸਵੱਛ ਭਾਰਤ ਅਭਿਆਨ ਤਹਿਤ ਕਰਵਾਏ ਪੇਂਟਿੰਗ ਮੁਕਾਬਲਿਆਂ 'ਚ ਪੀ. ਪੀ. ਐਸ. ਚੀਮਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ 'ਚ ਦਸਵੀਂ ਜਮਾਤ ਦੀ ਵਿਦਿਆਰਥਣ ਜਸ਼ਨੂਰ ਕੌਰ ਤੇ ਨੌਵੀਂ ਜਮਾਤ ਦੀ ...
ਲਹਿਰਾਗਾਗਾ, 4 ਦਸੰਬਰ (ਸੂਰਜ ਭਾਨ ਗੋਇਲ)-ਪਾਵਰਕਾਮ ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਇਥੇ ਨਰੰਜਨ ਸਿੰਘ ਤੇ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ | ਜਿਸ 'ਚ ਸਰਕਲ ਪ੍ਰਧਾਨ ਜੀਵਨ ਸਿੰਘ, ਅਮਰੀਕ ਸਿੰਘ, ਕਿ੍ਸ਼ਨ ਚੰਦ ਨੇ ਪਾਵਰਕਾਮ ਮੈਨੇਜਮੈਂਟ ਤੋਂ ...
ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)-ਚੰਡੀਗੜ੍ਹ ਵਿਖੇ ਪੰਜਾਬ ਦੇ ਵੱਖ-ਵੱਖ ਸੈੱਲਾਂ ਦੀ ਹੋਈ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਜਤਿੰਦਰ ਕਾਲੜਾ ਕੋਆਰਡੀਨੇਟਰ ਸੈੱਲ ਨੇ ਦੱਸਿਆ ਕਿ ਬੈਠਕ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਪੰਜਾਬ ਅੰਦਰ ਹਰ ਵਰਗ ਨੂੰ ਭਾਜਪਾ ਨਾਲ ਜੋੜ ...
ਸੰਗਰੂਰ, 4 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਿਆਂ ਦੀਆਂ ਸਹਿਕਾਰੀ ਚੋਣਾਂ ਅੰਦਰ ਅਕਾਲੀ ਦਲ (ਡੀ) ਦੇ ਉਮੀਦਵਾਰਾਂ ਦੀ ਜਿੱਤ ਨੇ ਸੰਕੇਤ ਦਿੱਤਾ ਹੈ ਕਿ ਸੂਬੇ ਅੰਦਰ ਸਿਆਸੀ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ | ਇਹ ਪ੍ਰਗਟਾਵਾ ...
ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਭੁੱਲਰ, ਧਾਲੀਵਾਲ)-ਸਥਾਨਕ ਸ਼ਹਿਰ 'ਚ ਇਕ ਲੜਕੀ ਤੋਂ ਝਪਟ ਮਾਰ ਕੇ ਮੋਬਾਈਲ ਖੋਹਣ ਦੇ ਮਾਮਲੇ 'ਚ ਸੁਨਾਮ ਪੁਲਿਸ ਵਲੋਂ ਦਿੜ੍ਹਬਾ ਦੇ ਰਹਿਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ...
ਸੁਨਾਮ ਊਧਮ ਸਿੰਘ ਵਾਲਾ, 4 ਦਸੰਬਰ (ਭੁੱਲਰ, ਧਾਲੀਵਾਲ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ 101-ਸੁਨਾਮ 'ਚ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਸਮਰੀ ਰਵੀਜਨ ਦਾ ਕੰਮ ਮਿਤੀ 16 ਨਵੰਬਰ ਤੋਂ ਸ਼ੁਰੂ ਹੋ ਚੁੱਕਾ ਹੈ ਜੋ ...
ਮੂਣਕ, 4 ਦਸੰਬਰ (ਕੇਵਲ ਸਿੰਗਲਾ)-ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸ. ਲਾਭ ਸਿੰਘ ਕੜੈਲ ਦੀ ਅਚਾਨਕ ਮੌਤ 'ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਿ੍ਤਕ ਦੇ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ...
ਅਹਿਮਦਗੜ੍ਹ, 4 ਦਸੰਬਰ (ਰਣਧੀਰ ਸਿੰਘ ਮਹੋਲੀ)-ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਖੇਤੀ ਕਾਨੰੂਨਾਂ ਦਾ ਵਿਰੋਧ ਕਰਦਿਆਂ ਪਦਮ ਭੂਸ਼ਨ ਕੇਂਦਰ ਨੂੰ ਵਾਪਸ ਕਰਕੇ ਕਿਸਾਨ ਪੱਖੀ ਹੋਣ ਦਾ ਸਬੂਤ ਦਿੱਤਾ ਜੋ ਕਿ ਬਹੁਤ ਸ਼ਲਾਘਾਯੋਗ ਹੈ | ਇਸ ...
ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)-ਕਿਸਾਨਾਂ ਦੇ ਤਿੱਖੇ ਸੰਘਰਸ਼ ਕਾਰਨ ਭਾਜਪਾ ਆਗੂਆਂ ਦੇ ਸੁਰ ਹੁਣ ਨਰਮ ਪੈਣ ਲੱਗੇ ਹਨ | ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦਾ ਗੁਣਗਾਨ ਕਰਨ ਵਾਲੇ ਭਾਜਪਾ ਆਗੂ ਹੁਣ ਮਸਲੇ ਦਾ ਹੱਲ ਕੱਢਣ ਦੀ ਗੱਲ ਕਰਨ ਲੱਗੇ ਹਨ | ਜਿਥੇ ...
ਸੰਗਰੂਰ, 4 ਦਸੰਬਰ (ਧੀਰਜ ਪਸ਼ੌਰੀਆ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ 'ਚ ਲਾਏ ਮੋਰਚੇ ਦੇ ਨਾਲ-ਨਾਲ ਜ਼ਿਲ੍ਹਾ ਸੰਗਰੂਰ 'ਚ 13 ਥਾਵਾਂ ਜਿਨ੍ਹਾਂ 'ਚ ਰੇਲਵੇ ਸਟੇਸ਼ਨ ਸੰਗਰੂਰ, ਤਿੰਨ ਭਾਜਪਾ ਆਗੂਆਂ ਦੇ ਘਰ ਤੇ ਕਈ ਰਿਲਾਇੰਸ ਪੰਪ ਅਤੇ ਟੋਲ ਪਲਾਜ਼ਾ ਸ਼ਾਮਿਲ ...
ਮਲੇਰਕੋਟਲਾ, 4 ਦਸੰਬਰ (ਪਾਰਸ ਜੈਨ)-ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਡੇਰਾ ਬਾਬਾ ਆਤਮਾ ਰਾਮ ਦੀ ਜ਼ਮੀਨ ਨੂੰ ਟਰਾਂਸਫ਼ਰ ਕਰਨ ਨੂੰ ਲੈ ਕੇ ਡੇਰਾ ਬਾਬਾ ਆਤਮਾ ਰਾਮ ਸੰਘਰਸ਼ ਕਮੇਟੀ ਨੇ ਉਕਤ ਟਰਾਂਸਫ਼ਰ ਰਜਿਸਟਰੀ ਰੱਦ ਕਰਾਉਣ ਲਈ ਹਾਈਕੋਰਟ 'ਚ ...
ਮਸਤੂਆਣਾ ਸਾਹਿਬ, 4 ਦਸੰਬਰ (ਦਮਦਮੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 5 ਦਸੰਬਰ ਨੂੰ ਇਲਾਕਾ ਤੇ ਨਗਰ ਨਿਵਾਸੀ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ ਗੁਰਦੁਆਰਾ ਅਤਰਸਰ ਸਾਹਿਬ ਸਾਰੋਂ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਹਨ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX