ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਸਥਾਨਕ ਸ਼ਹਿਰ ਵਿਚ ਇਲਾਜ ਅਧੀਨ ਇਕ ਮਰੀਜ਼ ਦੀ ਮੌਤ ਹੋ ਗਈ, ਜਿਸ ਮਗਰੋਂ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਮੂਹਰੇ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਸਟਾਫ਼ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ | ਇਸ ਦੌਰਾਨ ਸੰਦੀਪ ਕੁਮਾਰ ਅਤੇ ਚੰਦਰ ਭਾਨ ਵਾਸੀ ਦੀਪ ਸਿੰਘ ਨਗਰ, ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਆਨੰਦ ਕੁਮਾਰ ਸੋਨੂੰ (30) ਦੋ ਹਫ਼ਤੇ ਪਹਿਲਾਂ ਬਠਿੰਡਾ-ਬਰਨਾਲਾ ਸੜਕ 'ਤੇ ਆਦੇਸ਼ ਹਸਪਤਾਲ ਕੋਲ ਵਾਪਰੇ ਇਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਮਗਰੋਂ ਉਸ ਨੂੰ ਇਲਾਜ ਲਈ ਇਥੇ ਪ੍ਰਾਈਵੇਟ ਹਸਪਤਾਲ ਵਿਚ ਲਿਆਂਦਾ ਗਿਆ ਸੀ ਜਿਥੇ 26 ਨਵੰਬਰ ਤੱਕ ਆਨੰਦ ਕੁਮਾਰ ਬਿਲਕੁਲ ਠੀਕ ਰਿਹਾ ਪਰ ਉਸ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋ ਗਈ | ਅੱਜ ਜਦੋਂ ਆਨੰਦ ਨੂੰ ਕਿਸੇ ਹੋਰ ਹਸਪਤਾਲ ਲਿਜਾਣ ਲਈ ਰੈਫ਼ਰ ਕੀਤਾ ਤਾਂ ਉਨ੍ਹਾਂ ਵੇਖਿਆ ਕਿ ਅਨੰਦ ਦੇ ਸਾਹ ਨਹੀਂ ਸੀ ਚੱਲ ਰਹੇ | ਉਨ੍ਹਾਂ ਆਨੰਦ ਦੀ ਮੌਤ ਦੋ ਦਿਨ ਪਹਿਲਾ ਹੋਣ ਦੀ ਵੀ ਗੱਲ ਕਹੀ | ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਉਸ ਦੇ ਭਰਾ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਕਰਵਾ ਕੇ ਡਾਕਟਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਡਾਕਟਰ ਨੇ ਕਿਹਾ ਕਿ ਮਰੀਜ਼ ਦੇ ਇਲਾਜ ਵਿਚ ਕੋਈ ਲਾਪਰਵਾਹੀ ਨਹੀਂ ਹੋਈ | ਇਲਾਜ ਸਹੀ ਹੋਇਆ ਪਰ ਮਰੀਜ਼ ਦੇ ਛਾਤੀ ਵਿਚ ਇਨਫੈਕਸ਼ਨ ਫੈਲਣ ਕਾਰਨ ਉਸ ਦੀ ਅੱਜ ਸਵੇਰੇ ਮੌਤ ਹੋ ਗਈ ਹੈ | ਉਨ੍ਹਾਂ ਮਰੀਜ਼ ਦੀ ਦੋ ਦਿਨ ਪਹਿਲਾਂ ਮੌਤ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਜੇਕਰ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਕਿਸਮ ਦੀ ਸ਼ੰਕਾ ਹੈ ਤਾਂ ਉਹ ਉਸ ਦੇ ਇਲਾਜ ਦਾ ਪੂਰਨ ਰਿਕਾਰਡ ਲਿਜਾ ਕੇ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਸਕਦੇ ਹਨ | ਬਾਕੀ ਪੋਸਟਮਾਰਟਮ ਕਰਵਾ ਕੇ ਰਿਪੋਰਟ ਦੇਖ ਲੈਣ ਕਿ ਮਰੀਜ਼ ਦੀ ਮੌਤ ਕਦੋਂ ਹੋਈ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਦੋਵੇਂ ਧਿਰਾਂ ਵਿਚ ਸਮਝੌਤਾ ਕਰਵਾ ਕੇ ਹਸਪਤਾਲ ਅੱਗੀਓ ਧਰਨਾ ਸਮਾਪਤ ਕਰਵਾ ਦਿੱਤਾ |
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਆਮ ਆਦਮੀ ਪਾਰਟੀ ਪੰਜਾਬ (ਆਪ) ਦੇ ਸੀਨੀਅਰ ਆਗੂ ਤੇ ਤਲਵੰਡੀ ਸਾਬੋ ਪ੍ਰੋ: ਬਲਜਿੰਦਰ ਕੌਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ 30 ਗ੍ਰਾਮ ਹੈਰੋਇਨ ਸਮੇਤ ਇਕ ਕਾਰ ਸਵਾਰ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਐਸ.ਆਈ. ਮਦਨ ਗੋਪਾਲ ਮੁਤਾਬਿਕ ਪੁਲਿਸ ਨੇ ਗਸ਼ਤ ਦੌਰਾਨ ਸਥਾਨਕ ਸਬਜ਼ੀ ਮੰਡੀ ਕੋਲ ਸ਼ੱਕ ਦੇ ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ/ਬਰਾੜ ਆਰ ਸਿੰਘ)- ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਇਕ ਨਸ਼ਾ ਤੱਸਕਰ ਨੂੰ ਲਾਹਣ ਸਮੇਤ ਕਾਬੂ ਕੀਤਾ ਹੈ | ਪੁਲਿਸ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਗੰਗਾਂ ਅਬਲੂ ਕੀ ਜੋ ਪਿਛਲੇ ਕਾਫ਼ੀ ਸਮੇਂ ਤੋਂ ...
ਕੋਟਫੱਤਾ, 4 ਦਸੰਬਰ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਬੱਸ ਸਟੈਂਡ ਨਜ਼ਦੀਕ ਸਥਿਤ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐਮ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਨੇ ਗੈਸ ਕਟਰ ਨਾਲ ਤੋੜ ਲਿਆ ਪਰ ਖ਼ੁਸ਼ਕਿਸਮਤੀ ਨਾਲ ਏ.ਟੀ.ਐਮ ਖ਼ਾਲੀ ਸੀ ਜਿਸ ਕਾਰਨ ਚੋਰਾਂ ਦੇ ਹੱਥ ਨਿਰਾਸ਼ਾ ਹੀ ...
ਰਾਮਪੁਰਾ ਫੂਲ, 4 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)- ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿੱਖਿਆ ਵਿਭਾਗ ਵਿਚ ਪਿੰ੍ਰਸੀਪਲਾਂ, ਹੈੱਡਮਾਸਟਰਾਂ ਅਤੇ ਬਲਾਕ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ 6 ਦਸੰਬਰ ਨੂੰ ਲਈ ਜਾ ਰਿਹਾ ਹੈ | ਕਮਿਸ਼ਨ ਵਲੋਂ ...
ਗੋਨਿਆਣਾ, 4 ਦਸੰਬਰ (ਲਛਮਣ ਦਾਸ ਗਰਗ)- ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਸੂਚਨਾ ਦੇ ਆਧਾਰਿਤ ਨਜ਼ਦੀਕੀ ਪਿੰਡ ਗੋਨਿਆਣਾ ਖ਼ੁਰਦ ਦੇ ਬੱਸ ਅੱਡੇ ਕੋਲੋਂ ਇਕ ਨਾਕੇ ਦੌਰਾਨ ਇਕ ਕੈਂਟਰ 'ਚੋਂ 12 ਗੋਵੰਸ਼ ਨੂੰ ਬਰਾਮਦ ਕੀਤਾ ਹੈ | ਪੁਲਿਸ ਨੇ ਇਸ ਮਾਮਲੇ ਚ ਇਕ ਕਾਰ ਨੂੰ ਵੀ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਕੋਰੋਨਾ ਪਾਜ਼ੀਟਿਵ ਆਈ ਬਠਿੰਡਾ ਜ਼ਿਲ੍ਹੇ ਦੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਕੌਰ ਕਟਾਰੀਆਂ ਸਮੇਤ 3 ਬਜ਼ੁਰਗਾਂ ਦੀ ਮੌਤ ਹੋ ਗਈ ਹੈ | ਜਿਸ ਮਗਰੋਂ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 190 ਹੋ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਪੰਥ ਵਿਚ ਅਰਦਾਸ ਦੀ ਬਹੁਤ ਮਹਾਨਤਾ ਹੈ ਖ਼ਾਲਸਾ ਪੰਥ ਨੇ ਵਿਸ਼ਵਾਸ ਅਤੇ ਦਿ੍ੜਤਾ ਨਾਲ ਵੱਡੇ-ਵੱਡੇ ਮੋਰਚਿਆਂ ਨੂੰ ਫਤਿਹ ਕੀਤਾ ਹੈ¢ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਅੰਦੋਲਨ ਬਾਰੇ ਗਲਤ ਟਿੱਪਣੀਆਂ ਕਰਨ, ਕਿਸਾਨਾਂ 'ਤੇ ਕੀਤੇ ਗਏ ਤਸ਼ੱਦਤ ਅਤੇ ਇਨ੍ਹਾਂ ਕਾਨੰੂਨਾਂ ਦੇ ਵਿਰੋਧ 'ਚ ਸੂਬੇ ਦੇ ਸਾਬਕਾ ਮੁੱਖ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ-ਗੋਨਿਆਣਾ ਸੜਕ 'ਤੇ ਸਥਿਤ ਤਿੰਨਕੋਣੀ ਚੌਕ ਵਿਚ ਕੁਝ ਵਿਅਕਤੀਆਂ ਨੇ ਇਕ ਜੋੜੇ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਦੱਸਿਆ ਜਾ ਰਿਹਾ ਕਿ ਜ਼ਖ਼ਮੀ ਜੋੜਾ ਪੰਜਾਬ-ਹਰਿਆਣਾ ਹਾਈਕੋਰਟ ਵਿਚ ...
ਮਹਿਮਾ ਸਰਜਾ, 4 ਦਸੰਬਰ (ਬਲਦੇਵ ਸੰਧੂ)- ਸ਼ੋ੍ਰਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਬਠਿੰਡਾ ਅੰਦਰ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਵੱਖ ਵੱਖ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ | ਸਵਰਨ ਸਿੰਘ ਆਕਲੀਆ ਅਨੁਸਾਰ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ...
ਭੁੱਚੋ ਮੰਡੀ, 4 ਦਸੰਬਰ (ਬਿੱਕਰ ਸਿੰਘ ਸਿੱਧੂ)- ਦਿੱਲੀ ਸੰਘਰਸ਼ ਵਿਚ ਜੋਸ਼ ਭਰਨ ਲਈ ਪਿੰਡਾਂ ਤੋਂ ਹੋਰ ਜਥੇ ਜਾਣੇ ਸ਼ੁਰੂ ਹੋ ਗਏ ਹਨ ਜਿਸ ਦੇ ਤਹਿਤ ਪਿੰਡ ਭੁੱਚੋ ਕਲਾਂ ਤੋਂ ਅੱਜ ਟਰੈਕਟਰ ਟਰਾਲੀਆਂ ਵਿਚ ਰਾਸ਼ਨ ਭਰ ਕੇ ਕਿਸਾਨਾਂ ਦਾ ਦੂਸਰਾ ਜਥਾ ਭਾਕਿਯੂ ਏਕਤਾ ਡਕੌਾਦਾ ...
ਕੋਟਫੱਤਾ, 4 ਦਸੰਬਰ (ਰਣਜੀਤ ਸਿੰਘ ਬੁੱਟਰ)-ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਧੋਖੇ ਤੇ ਪਾਸ ਕੀਤੇ ਤਿੰਨੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਅਕਾਲੀ ਦਲ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਰਤ ਸਰਕਾਰ ਤੋਂ ...
ਰਾਮਪੁਰਾ ਫੂਲ, 4 ਦਸੰਬਰ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਵਿਚ ਜਨਤਕ ਜਾਇਦਾਦ ਤੇ ਹੋਏ ਕਥਿਤ ਨਜਾਇਜ਼ ਕਬਜ਼ੇ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਢਾਹ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਨੂੰ ਲੈ ਕੇ 2 ਧਿਰਾਂ ਵਿਚ ਖ਼ੂਨੀ ਝੜਪਾਂ ਵੀ ਹੋਈਆਂ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬੀ ਸਾਹਿੱਤ ਸਭਾ (ਰਜਿ.) ਬਠਿੰਡਾ ਵਲੋਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਦੋ ਸ਼ਖ਼ਸੀਅਤਾਂ ਦੇ ਹਿੱਸੇ ਆਏ ਸ਼੍ਰੋਮਣੀ ਪੁਰਸਕਾਰਾਂ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਸਭਾ ਦੇ ਪ੍ਰਧਾਨ ਜੇ.ਸੀ. ਪਰਿੰਦਾ ਅਤੇ ...
ਤਲਵੰਡੀ ਸਾਬੋ, 4 ਦਸੰਬਰ (ਰਣਜੀਤ ਸਿੰਘ ਰਾਜੂ)- ਮਾਤਾ ਸਾਹਿਬ ਕੋਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੀਆਂ ਤਿੰਨ ਅਧਿਆਪਕਾਵਾਂ ਡਾ. ਮਨੋਰਮਾ ਸਮਾਘ (ਡੀਨ, ਯੂਥ ਵੈੱਲਫੇਅਰ), ਪ੍ਰੋ. ਹਰਜੀਤ ਕੌਰ (ਪੰਜਾਬੀ ਵਿਭਾਗ) ਅਤੇ ਪ੍ਰੋ. ਸਪਨਜੀਤ ਕੌਰ (ਐਨ. ਐਸ. ਐਸ. ਪ੍ਰੋਗਰਾਮ ਅਫ਼ਸਰ) ਨੇ ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡਾਂ ਤੋਂ ਭਾਰੀ ਗਿਣਤੀ 'ਚ ਕਿਸਾਨਾਂ ਵਲੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਪਹੁੰਚ ਕੇ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ | ਟਿਕਰੀ ਬਾਰਡਰ ਤੋਂ ਪੈੱ੍ਰਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਸਿਵਲ ਜੱਜ (ਸ.ਡ.)/ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਸ਼ੋਕ ਕੁਮਾਰ ਚੌਹਾਨ ਦੀ ਰਹਿਨੁਮਾਈ ਹੇਠ ਸ੍ਰੀਮਤੀ ਨਵਰੀਤ ਕੌਰ, ਪੈਨਲ ਦੇ ਵਕੀਲ ਸਾਹਿਬਾਨ ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਸਟੈਨਫੋਰਡ ਯੂਨੀਵਰਸਿਟੀ (ਯੂ.ਐਸ.ਏ.) ਵਲੋਂ ਕੀਤੀ ਸਟੱਡੀ 'ਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਦੋ ਅਧਿਆਪਕਾਂ ਦਾ ਨਾਮ ਦੁਨੀਆ ਦੇ ਪ੍ਰਸਿੱਧ ਵਿਗਿਆਨੀਆਂ ਦੀ ਸੂਚੀ ਚ ਸ਼ਾਮਿਲ ਕੀਤਾ ...
ਕੋਟਫੱਤਾ, 4 ਦਸੰਬਰ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਦੇ ਜੰਮਪਲ 'ਵਕਤ ਬੀਤਿਆ ਨਹੀਂ' ਨਾਵਲ ਦੇ ਰਚੇਤਾ ਉੱਘੇ ਨਾਵਲਕਾਰ ਯਾਦਵਿੰਦਰ ਉਰਫ਼ ਯਾਦ ਸੰਧੂ ਨੂੰ ਮਿਲਿਆ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤ ਸਰਕਾਰ ...
ਭਗਤਾ ਭਾਈਕਾ, 4 ਦਸੰਬਰ (ਸੁਖਪਾਲ ਸਿੰਘ ਸੋਨੀ)- ਬਾਬਾ ਵਿਸ਼ਵਕਰਮਾ ਐਗਰੀਕਲਚਰ ਇੰਪਲੀਮੈਂਟਸ ਮੈਨੂਫੈਕਚਰਿੰਗ ਯੂਨੀਅਨ (ਪੰਜਾਬ) ਬਲਾਕ ਭਗਤਾ ਭਾਈਕਾ ਦੀ ਅਹਿਮ ਬੈਠਕ ਅੱਜ ਸਾਮ ਵਕਤ ਸਥਾਨਕ ਗੁਰਦੁਆਰਾ ਵਿਸ਼ਵਕਰਮਾ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਇੰਡਸਟਰੀ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਡੀ. ਏ. ਵੀ. ਕਾਲਜ, ਬਠਿੰਡਾ ਦੇ ਐਨ. ਐਸ. ਐਸ. ਵਿਭਾਗ ਦੁਆਰਾ ਏਡਜ਼ ਦਿਵਸ ਮਨਾਇਆ ਗਿਆ¢ ਇਸ ਮੌਕੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਪ੍ਰਵੀਨ ਕੁਮਾਰ ਗਰਗ ਤੋਂ ਇਲਾਵਾ ਐਨ.ਐਸ.ਐਸ. ਕੋਆਰਡੀਨੇਟਰ ਪ੍ਰੋ. ਸਤੀਸ਼ ਗਰੋਵਰ, ...
ਨਥਾਣਾ, 4 ਨਵੰਬਰ (ਗੁਰਦਰਸ਼ਨ ਲੁੱਧੜ)- ਪੰਜਾਬ ਵਿਚ ਰਾਜਨੀਤਕ ਅਤੇ ਜਥੇਬੰਦਕ ਮੰਚ ਤੋਂ ਵੋਮਿਨ ਸਟੱਡੀ ਦੀ ਪੜ੍ਹਾਈ ਨੂੰ ਨਜ਼ਰ-ਅੰਦਾਜ਼ ਕਰਨ ਵਿਰੁੱਧ ਮੁੱਦਾ ਉਭਰਨ ਲੱਗਿਆ ਹੈ | ਵੋਮਿਨ ਸਟੱਡੀ ਹੋਲਡਰ ਸਟੂਡੈਂਟਸ ਯੂਨੀਅਨ ਪੰਜਾਬ ਦੇ ਵਫ਼ਦ ਵਲੋਂ ਸੂਬੇ ਦੇ ...
ਲਹਿਰਾ ਮੁਹੱਬਤ, 4 ਦਸੰਬਰ (ਭੀਮ ਸੈਨ ਹਦਵਾਰੀਆ)- 'ਪਿੰਡ ਬਚਾਓ, ਪੰਜਾਬ ਬਚਾਓ' ਕਾਫ਼ਲਾ ਸੂਬੇ ਭਰ 'ਚ ਜਾਗਰੂਕ ਮੁਹਿੰਮ ਤਹਿਤ ਲੋਕਾਂ ਨੂੰ ਲਾਮਬੰਦ ਕਰਨ ਲਈ ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ) ਦੀ ਅਗਵਾਈ 'ਚ ਪੰਜਾਬ ਦੇ ...
ਭੀਮ ਸੈਨ ਹਦਵਾਰੀਆ 94171-19257 ਲਹਿਰਾ ਮੁਹੱਬਤ:- ਬਾਬਾ ਮੋਹਨ ਦੇ ਪੋਤਰੇ ਅਤੇ ਬਾਬਾ ਕਰਮਚੰਦ ਦੇ ਪੁੱਤਰ ਬਾਬਾ ਮੁਹੱਬਤ ਦੇ ਨਾਂਅ 'ਤੇ 1640 ਈ: ਦੇ ਆਸ-ਪਾਸ ਬਾਹੀਏ ਦਾ ਪਿੰਡ ਲਹਿਰਾ ਮੁਹੱਬਤ ਆਬਾਦ ਹੋਇਆ | ਬਾਬਾ ਮੁਹੱਬਤ ਦੇ ਚਾਰੋਂ ਪੁੱਤਰਾਂ (ਬਾਬਾ ਦੌਲਾ, ਦੁਲਚੀ, ਬਲੀਕਰਨ ਤੇ ...
ਭੁੱਚੋ ਮੰਡੀ, 4 ਦਸੰਬਰ (ਬਿੱਕਰ ਸਿੰਘ ਸਿੱਧੂ)- ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀਰਾਂ ਵਲੋਂ ਹੌਸਲਾ ਦੇਣ ਤੇ ਸੰਜਮ ਬਣਾ ਕੇ ਰੱਖਣ ਦੇ ਸੁਨੇਹੇ ਦੇਣ ਤੋਂ ਇਲਾਵਾ ਹੁਣ ਆਪਣੇ ਕਿਸਾਨ ਭਰਾਵਾਂ ਦੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦੇ ਹੋਏ ਨੋਟਾਂ ਦੇ ਗੱਫ਼ੇ ਭੇਜਣੇ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ ਅਨਸੂਚਿਤ ਜਾਤੀ ਨਾਲ ਸਬੰਧਿਤ ਲਾਭਪਾਤਰੀਆਂ ਲਈ ਡੇਅਰੀ ਸਿਖਲਾਈ ਕੇਂਦਰਾਂ 'ਚ 2 ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖ਼ਲਾਈ ਕੋਰਸ 14 ਦਸੰਬਰ ਤੋਂ ਪਹਿਲਾਂ ਬੈਚ ਡੇਅਰੀ ਸਿਖਲਾਈ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਸੂਬਾ ਸਰਕਾਰ ਵੱਖ-ਵੱਖ ਮਿਊਾਸਪਲ ਕਾਰਪੋਰੇਸ਼ਨਾਂ, ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਤੇ ਹੋਰ ਵਿਭਾਗਾਂ ਵਿੱਚ ਕੱਚੇ ਤੌਰ 'ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਯਤਨਸ਼ੀਲ ਹੈ | ਇਸ ਕੰਮ ਨੂੰ ਜਲਦ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਰਾਜ ਸਰਕਾਰ ਵਲੋਂ ਕਿਸਾਨਾਂ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਪਿਛਲੇ ਸਮੇਂ ਤੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਯੋਜਨਾ ਤਹਿਤ ਕਾਰਡ ਬਣਨੇ ਅਰੰਭ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਮੱਛਰਾਂ ਦੀ ਰੋਕਥਾਮ ਲਈ ਫੌਗਿੰਗ ਸਪਰੇਅ ਕਰਵਾਈ ਜਾ ਰਹੀ ਹੈ¢ ਇਹ ਫੌਗਿੰਗ ਸਪਰੇਅ ਮਸ਼ੀਨਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ...
ਬਠਿੰਡਾ, 4 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ, ਉਚੇਰੀ ਸਿੱਖਿਆ ਵਿਭਾਗ ਵਲੋਂ ਡਾ. ਸੁਰਜੀਤ ਸਿੰਘ (ਸਰੀਰਕ ਸਿੱਖਿਆ ਵਿਭਾਗ) ਨੂੰ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਕਾਰਜਕਾਰੀ ਪਿ੍ੰਸੀਪਲ ਵਜੋਂ ਕੰਮ ਕਰਨ ਲਈ ਪੂਰਨ ਅਧਿਕਾਰ ਦੇ ਦਿੱਤੇ ਹਨ, ...
ਰਾਮਪੁਰਾ ਫੂਲ, 4 ਦਸੰਬਰ (ਗੁਰਮੇਲ ਸਿੰਘ ਵਿਰਦੀ)- ਸਥਾਨਕ ਰੇਲਵੇ ਸਟੇਸ਼ਨ 'ਤੇ ਲੱਗੇ ਪੱਕੇ ਮੋਰਚੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਬਾਵਾ ਫੂਲੇਵਾਲਾ ਤੇ ਗੁਰਦੀਪ ਸਿੰਘ ਸੇਲਬਰਾਹ ਨੇ ਸੰਬੋਧਨ ਕਰਦਿਆਂ ਕਿਹਾ ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ)- ਸਥਾਨਕ ਬੰਗੀ ਰੋਡ 'ਤੇ ਸਥਿਤ ਆਰ.ਐਮ.ਐਮ.ਡੀ.ਏ.ਵੀ ਪਬਲਿਕ ਸਕੂਲ ਵਿਖੇ ਆਉਣ ਵਾਲੇ ਅਕਾਦਮਿਕ ਵਿੱਦਿਅਕ ਸੈਸ਼ਨ 'ਚ ਬੱਚਿਆਂ ਨੂੰ ਈ.ਐਜੂਕੇਸ਼ਨ ਪੜ੍ਹਾਈ ਕਰਵਾਉਣ ਸਬੰਧੀ ਲੀਡ ਸਕੂਲ ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਗਿਆ, ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ)- ਹਲਕਾ ਤਲਵੰਡੀ ਸਾਬੋ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਰਵੀਪ੍ਰੀਤ ਸਿੰਘ ਸਿੱਧੂ ਨੇ ਮੰਡੀ ਦਾ ਦੌਰਾ ਕਰਦਿਆਂ ਗਊਸ਼ਾਲ ਦੇ ਪ੍ਰਧਾਨ ਸੁਰਿੰਦਰਨਾਥ ਮਹੇਸ਼ਵਰੀ ਦੀ ਦੁਕਾਨ ਤੇ ਆੜ੍ਹਤ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਐਸ.ਐਸ.ਡੀ. ਧਰਮਸ਼ਾਲਾ ਵਿਖੇ ਆੜ੍ਹਤ ਐਸੋਸੀਏਸ਼ਨ ਰਾਮਾਂ ਵਲੋਂ ਹੈਲਪਲਾਇਨ ਵੈਲਫ਼ੇਅਰ ਸੁਸਾਇਟੀ ਰਾਮਾਂ ਦੇ ਸਹਿਯੋਗ ਨਾਲ ਵਲੋਂ ਸਵ: ਹਰਮੇਸ਼ ਕੁਮਾਰ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ...
ਰਾਮਾਂ ਮੰਡੀ, 4 ਦਸੰਬਰ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਕਿਸਾਨਾਂ ਵਲੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਪਹੁੰਚ ਕੇ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ | ਟਿਕਰੀ ਬਾਰਡਰ ਤੋਂ ਪੈੱ੍ਰਸ ਬਿਆਨ ਜਾਰੀ ਕਰਦਿਆਂ ਭਾਰਤੀ ...
ਭੁੱਚੋ ਮੰਡੀ, 4 ਦਸੰਬਰ (ਬਿੱਕਰ ਸਿੰਘ ਸਿੱਧੂ)- ਦਿੱਲੀ ਦੇ ਬਾਡਰਾਂ 'ਤੇ ਬੈਠੇ ਸੰਘਰਸ਼ ਸੀਲ ਕਿਸਾਨਾਂ ਕੋਲ ਰਾਸ਼ਨ ਦੀ ਬਹੁਤਾਤ ਹੋਣ ਤੋਂ ਬਾਅਦ ਕਿਸਾਨਾਂ ਦੇ ਦੱਸਣ ਮੁਤਾਬਿਕ ਖਾਣਾ ਬਣਾਉਣ ਅਤੇ ਵਰਤਾਉਣ ਵਾਲੇ ਬਰਤਨ ਅਤੇ ਹੋਰ ਲੋੜੀਂਦਾ ਸਾਮਾਨ ਨਾਲ ਭਰਿਆ ਟਰੱਕ ...
ਬਠਿੰਡਾ, 4 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਔਰਤਾਂ ਦੀ ਸਿਹਤ ਬਹਾਲੀ ਨੂੰ ਧਿਆਨ ਵਿਚ ਰੱਖਦਿਆਂ ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਦੇ ਵੁਮੈਨ ਡਿਵੈਲਪਮੈਂਟ ਸੈੱਲ ਵਲੋਂ 'ਆਯੁਰਵੈਦ' ਬਾਰੇ ਇਕ ਵੈਬੀਨਾਰ ਕਰਵਾਇਆ ਗਿਆ¢ਇਸ ਵੈਬੀਨਾਰ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX