ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)- ਅੱਜ ਬਿਨਾਂ ਬਰਸਾਤ ਹੀ ਅਮਲੋਹ ਰੋਡ ਖੰਨਾ ਚਿੱਕੜ ਅਤੇ ਪਾਣੀ ਨਾਲ ਭਰ ਗਿਆ ਜਿਸ ਨਾਲ ਲੋਕ ਦਿਨ ਭਰ ਪ੍ਰੇਸ਼ਾਨ ਰਹੇ¢ ਮੀਂਹ ਦਾ ਪਾਣੀ ਤਾਂ ਕਿਸੇ ਸੀਮਾ ਤੱਕ ਸਹਿਣ ਵਾਲਾ ਹੁੰਦਾ ਹੈ, ਪਰ ਸੀਵਰੇਜ ਦਾ ਗੰਦਾ ਪਾਣੀ ਜਦੋਂ ਦੁਕਾਨਾਂ ਦੇ ਅੱਗੇ ਸੜਕ 'ਤੇ ਜਮ੍ਹਾ ਹੋ ਗਿਆ ਤਾਂ ਦੁਕਾਨਦਾਰ ਵੀ ਰੋਸ ਪ੍ਰਗਟ ਕਰਨ ਲੱਗ ਪਏ¢ ਮਾਡਲ ਟਾਊਨ ਦੀ ਸੀਵਰੇਜ ਲਾਈਨ ਮੇਨ ਸੀਵਰੇਜ ਪਾਈਪ ਜੋ ਅਮਲੋਹ ਰੋਡ ਤੋਂ ਹੋ ਕੇ ਲੰਘਦੀ ਹੈ ਦੇ ਨਾਲ ਜੋੜੀ ਜਾ ਰਹੀ ਸੀ ਪਰ ਜਿਵੇਂ ਹੀ ਪਾਈਪ ਮੇਨ ਲਾਈਨ ਨਾਲ ਜੋੜ ਕੇ ਸੀਵਰੇਜ ਚਾਲੂ ਕੀਤਾ ਗਿਆ , ਪਾਈਪ ਟੁੱਟ ਗਈ ਅਤੇ ਸੀਵਰੇਜ ਦਾ ਪਾਣੀ ਵਾਪਸ ਮਾਡਲ ਟਾਊਨ ਵੱਲ ਵਹਿਣ ਲੱਗਾ¢ ਮਾਡਲ ਟਾਊਨ ਦੇ ਘਰਾਂ ਤੋਂ ਬਚਾਉਣ ਲਈ ਸੀਵਰੇਜ ਦਾ ਕੰਮ ਕਰ ਰਹੇ ਕਰਮਚਾਰੀਆਂ ਨੇ ਪਾਣੀ ਦਾ ਰੁੱਖ ਅਮਲੋਹ ਰੋਡ ਵੱਲ ਮੋੜ ਦਿੱਤਾ¢ ਜਿਸ ਨਾਲ ਸੜਕ ਤੇ ਗੰਦਾ ਪਾਣੀ ਜਮ੍ਹਾ ਹੋ ਗਿਆ | ਅੱਜ ਸਵੇਰੇ ਦੁਕਾਨਦਾਰਾਂ ਨੇ ਆ ਕੇ ਆਪਣੀਆਂ ਆਪਣੀਆਂ ਦੁਕਾਨਾਂ ਖੋਲੀਆਂ ਤਾਂ ਦੁਕਾਨਾਂ ਦੇ ਅੱਗੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਦੇਖ ਕੇ ਦੁਕਾਨਦਾਰ ਭੜਕ ਗਏ ਅਤੇ ਵਾਰਡ ਦੇ ਕੌਾਸਲਰਾਂ ਨੂੰ ਲੋਕ ਕੋਸਣ ਲੱਗੇ ਕਿ ਵਾਰਡ ਦੇ ਵੋਟਰਾਂ ਨੂੰ ਰਾਹਤ ਦੇਣ ਲਈ ਦੁਕਾਨਾਂ ਦੇ ਅੱਗੇ ਗੰਦਾ ਪਾਣੀ ਖੜਾ ਕਰ ਦਿੱਤਾ ਹੈ¢ ਦੁਕਾਨਦਾਰਾਂ ਦੀ ਅਗਵਾਈ ਕਰ ਰਹੇ ਜਸਵੰਤ ਕੁਮਾਰ ਜੱਸੀ ਨੇ ਦੱਸਿਆ ਕਿ ਇਸ ਇਲਾਕੇ ਦੁਕਾਨਦਾਰਾਂ ਦੇ ਨਾਲ ਨਾ ਇਨਸਾਫ਼ੀ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਦੁਕਾਨਦਾਰ ਉਨ੍ਹਾਂ ਦੇ ਵਾਰਡ ਦੇ ਵੋਟਰ ਨਹੀਂ ਹੈ¢ ਜੱਸੀ ਨੇ ਸਾਰੇ ਦੁਕਾਨਦਾਰਾਂ ਨੂੰ ਇਕੱਠਾ ਕਰਕੇ ਸੜਕ ਵਿਚਕਾਰ ਖੜ੍ਹੇ ਹੋ ਕੇ ਆਪਣਾ ਰੋਸ ਪ੍ਰਗਟ ਕੀਤਾ¢
ਇਸ ਸਬੰਧੀ ਜਦੋਂ ਮਾਡਲ ਟਾਊਨ ਦੇ ਕੌਾਸਲਰ ਗੁਰਮੀਤ ਸਿੰਘ ਨਾਗਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਲਾਈਨ ਮੇਨ ਲਾਈਨ ਨਾਲ ਜੋੜਦੇ ਸਮੇਂ ਪਾਈਪ ਟੁੱਟ ਜਾਣ ਨਾਲ ਪਾਣੀ ਓਵਰਫ਼ਲੋ ਹੋ ਕੇ ਗਲੀਆਂ ਵਿਚ ਲੋਕਾਂ ਦੇ ਘਰਾਂ ਦੇ ਅੱਗੇ ਜਾਣ ਲੱਗਾ ਸੀ¢ ਜਿਸ ਕਰਕੇ ਪਾਣੀ ਸੜਕ ਤੇ ਪਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ¢ 3/4 ਦਸੰਬਰ ਦੀ ਅੱਧੀ ਰਾਤ ਨੂੰ 12 ਵਜੇ ਪਾਈਪ ਟੁੱਟੀ ਸੀ¢ ਐਮਰਜੈਂਸੀ ਨੂੰ ਦੇਖਦੇ ਹੋਏ ਪਾਣੀ ਸੜਕ ਤੇ ਪਾਇਆ ਗਿਆ¢ ਇਸ ਸਬੰਧੀ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਮੁਸੀਬਤ ਵਿਚ ਪਾਉਣ ਦੀ ਕੋਈ ਮਨਸ਼ਾ ਨਹੀਂ ਸੀ |
ਇਸ ਦਰਮਿਆਨ ਖੰਨਾ ਵਿਚ ਚੱਲ ਰਹੇ ਸੀਵਰੇਜ ਪਾਉਣ ਦੇ ਕੰਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਮਲੋਹ ਰੋਡ ਤੇ ਵਾਪਰੀ ਤਾਜ਼ਾ ਘਟਨਾ ਵਿਚ ਅਧਿਕਾਰੀ ਇਕ ਦੂਜੇ ਉਤੇ ਗ਼ਲਤੀ ਦਾ ਇਲਜ਼ਾਮ ਲਾਉਂਦੇ ਹੋਏ ਆਪਸ ਵਿਚ ਉਲਝ ਪਏ ਤੇ ਸੀਵਰੇਜ ਬੋਰਡ ਦੇ ਇਕ ਅਧਿਕਾਰੀ ਨੇ ਗ਼ੁੱਸੇ ਵਿਚ ਆਕੇ ਪ੍ਰਾਈਵੇਟ ਕੰਪਨੀ ਦੇ ਸੁਪਰ ਸੈਕਸ਼ਨ ਮਸ਼ੀਨ ਦੇ ਇੰਚਾਰਜ ਨੂੰ ਸਵੈਟਰ ਤੋਂ ਫੜਕੇ ਸ਼ਰੇਆਮ ਭਰੇ ਬਾਜ਼ਾਰ ਵਿਚ ਗੰਦੇ ਪਾਣੀ ਵਿਚ ਖਿੱਚਦੇ ਹੋਏ ਲੈ ਗਏ¢ ਇਸ ਤੇ ਇੰਚਾਰਜ ਨੇ ਸੀਵਰੇਜ ਦੇ ਅਧਿਕਾਰੀ ਖਿਲਾਫ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕਰਦੇ ਹੋਏ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ |
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਖੰਨਾ ਪੁਲਿਸ ਨੇ 26 ਨਵੰਬਰ 2020 ਨੂੰ 39,13,550 ਰੁਪਏ ਲੈ ਕੇ ਭੱਜਣ ਵਾਲੇ ਕਰਮਚਾਰੀ ਤੇ ਸਾਥੀਆਂ ਨੂੰ ਸਿਰਫ 8 ਦਿਨਾਂ ਵਿਚ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਕਰੀਬ ...
ਡੇਹਲੋਂ, 4 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)- ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਆਉਣ ਵਾਲੇ ਖ਼ਰੀਦ ਕੇਂਦਰਾਂ ਅੰਦਰ ਕਿਸਾਨਾਂ ਸਮੇਤ ਆੜ੍ਹਤੀਆਂ ਦੇ ਆਰਾਮ ਕਰਨ ਲਈ ਵਿਸ਼ੇਸ਼ ਸ਼ੈੱਡ ਬਣਾਏ ਜਾ ਰਹੇ ਹਨ, ਤਾਂ ਕਿ ਕਮੇਟੀ ਦਫ਼ਤਰ ਵਲੋਂ ਬਣਦੀਆਂ ਸਹੂਲਤਾਂ ...
ਚੰਡੀਗੜ੍ਹ, 4 ਦਸੰਬਰ (ਅਜੀਤ ਬਿਊਰੋ)-ਕੋਵਿਡ-19 ਦੇ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਨੇ ਇਕ ਨਵੇਂ ਸਥਾਨ 'ਤੇ ਫ਼ੌਜੀ ਭਰਤੀ ਰੈਲੀ ...
ਸਮਰਾਲਾ, 4 ਦਸੰਬਰ (ਕੁਲਵਿੰਦਰ ਸਿੰਘ) - ਸਥਾਨਕ ਨਗਰ ਕੌਾਸਲ ਦੀ ਹਦੂਦ ਅਧੀਨ ਪੈਂਦੇ ਵਾਰਡ ਨੰਬਰ 6,12,13, ਭਗਵਾਨਪੁਰਾ ਰੋਡ, ਮਾਛੀਵਾੜਾ ਰੋਡ ਅਤੇ ਕਪਿਲਾ ਕਾਲੋਨੀ ਦੀ ਬੈਕ ਸਾਈਡ 'ਤੇ ਕੁੱਲ ਰਕਮ 53 ਲੱਖ ਰੁਪਏ ਦੀ ਲਾਗਤ ਨਾਲ ਕੱਚੀਆਂ ਗਲੀਆਂ ਨੂੰ ਪੱਕੀਆਂ ਕਰਨ ਲਈ ਹਲਕਾ ...
ਮਲੌਦ, 4 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)- ਖੇਤੀ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਚੱਲ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿਚ ਭਾਗ ਲੈਣ ਲਈ ਪਿੰਡ ਪੰਧੇਰ ਖੇੜੀ ਤੋਂ ਸਾਬਕਾ ਚੇਅਰਮੈਨ ਜਥੇ: ਗੁਰਜੀਤ ਸਿੰਘ ਦੀ ...
ਅਹਿਮਦਗੜ੍ਹ, 4 ਦਸੰਬਰ (ਸੋਢੀ) - ਅਹਿਮਦਗੜ੍ਹ ਦੇ ਗੁਪਤਾ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦਾ ਕੈਨੇਡਾ ਵਿਚ ਰਹਿੰਦਾ ਛੋਟਾ ਪੁੱਤਰ ਮਨਦੀਪ ਉਰਫ਼ ਮੋਨੂੰ ਗੁਪਤਾ (35) ਪੁੱਤਰ ਸਵ: ਰਾਜ ਕੁਮਾਰ ਗੁਪਤਾ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- ਬੀਤੇ ਦਿਨ ਸਾਬਕਾ ਸਿਹਤ ਮੰਤਰੀ ਤੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਸਾਈਾ ਦਾ ਦਿਹਾਂਤ ਹੋ ਗਿਆ ਸੀ | ਸਵ: ਗੋਸਾਈਾ ਦਾ ਅੱਜ ਗਊਸ਼ਾਲਾ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਸਮਾਜ ਦੇ ਹਰ ਵਰਗ ...
ਦੋਰਾਹਾ, 4 ਦਸੰਬਰ (ਜਸਵੀਰ ਝੱਜ)-ਜਗਮਿੰਦਰ ਸਿੰਘ ਝੱਜ (ਗੋਗੀ) ਸੇਵਾ ਮੁਕਤ ਪੰਜਾਬ ਰਾਜ ਬਿਜਲੀ ਬੋਰਡ ਦੀ ਪਤਨੀ ਅਤੇ ਅਮਨਦੀਪ ਸਿੰਘ ਝੱਜ (ਕੈਨੇਡਾ)-ਅੰਮਿ੍ਤਪਾਲ ਕੌਰ, ਹਰਪ੍ਰੀਤ ਕੌਰ-ਜਪਿੰਦਰ ਸਿੰਘ ਗਰੇਵਾਲ ਤੇ ਜਸਪ੍ਰੀਤ ਕੌਰ (ਗਰੀਸ) ਸੁਖਜੀਤ ਸਿੰਘ ਜਵੰਦਾ ਦੇ ਮਾਤਾ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਫੂਡ ਸਪਲਾਈਜ਼ ਐਾਡ ਕੰਜੀਊਮਰ ਅਫੇਅਰਜ਼ ਡਿਪਾਰਟਮੈਂਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਦਾ ਹਰ ਵਰਗ ਇਨ੍ਹਾਂ ...
ਮਲੌਦ, 4 ਦਸੰਬਰ (ਸਹਾਰਨ ਮਾਜਰਾ)- ਪ੍ਰਦੇਸ਼ ਕਾਂਗਰਸ ਦੇ ਸੀ. ਆਗੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਜਿਹੜੇ ਹਮੇਸ਼ਾ ਬੇਬਾਕੀ ਰਾਜਨੀਤੀ ਸਦਕਾ ਸਿਆਸੀ ਸਫ਼ਾਂ ਵਿਚ ਚਰਚਾਵਾਂ ਵਿਚ ਰਹਿੰਦੇ ਹਨ, ਨੇ ਕਿਹਾ ਕਿ ਜਿਹੜੇ ...
ਖੰਨਾ, 4 ਦਸੰਬਰ (ਮਨਜੀਤ ਸਿੰਘ ਧੀਮਾਨ)- ਸਰਵਿਸ ਰੋਡ ਦੇ ਉੱਪਰ ਰੇਹੜੀ ਖੜੀ ਕਰ ਕੇ ਬੈਗ ਵੇਚਣ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਸਿਟੀ 2 ਖੰਨਾ ਲਾਭ ਸਿੰਘ ਦੀ ਅਗਵਾਈ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਖਟੀਕਾ ਚੌਕ ਖੰਨਾ ਵਿਖੇ ...
ਖੰਨਾ, 4 ਦਸੰਬਰ (ਮਨਜੀਤ ਸਿੰਘ ਧੀਮਾਨ)- ਥਾਣਾ ਸਿਟੀ 1 ਖੰਨਾ ਪੁਲਿਸ ਵਲੋਂ ਨਸ਼ੀਲੇ ਟੀਕੇ, ਨਸ਼ੀਲੀਆਂ ਗੋਲੀਆਂ ਸਮੇਤ 3 ਕਾਰ ਸਵਾਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਥਾਣਾ ਸਿਟੀ 1 ਦੇ ਸਬ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਭਗਵਾਨ ਵਾਲਮੀਕਿ ਕਮਿਊਨਿਟੀ ਭਵਨ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ¢ ਇਸ ਭਵਨ ਦੇ ਨਿਰਮਾਣ ਲਈ ਐਮ. ਪੀ. ਸ਼ਮਸ਼ੇਰ ਸਿੰਘ ਦੂਲੋਂ ਨੇ 30 ਲੱਖ ਦੀ ਗਰਾਂਟ ਪਾਸ ਕੀਤੀ ਸੀ ਅਤੇ ਕੋਰੋਨਾ ਨਾਂਅ ਦੀ ਬਿਮਾਰੀ ਕਾਰਨ ਲਾਕਡਾਊਨ ਲੱਗਣ ...
ਮਲੌਦ, 4 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਅਤੇ ਖ਼ਿਲਾਫ਼ ਸੰਘਰਸ਼ ਖ਼ਿਲਾਫ਼ ...
ਮਲੌਦ, 4 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਦੇ ਪਤੀ ਸਾਬਕਾ ਚੇਅ: ਰਜਿੰਦਰ ਸਿੰਘ ਅਤੇ ਵਾਰਡ ਨੰ. 4 ਦੇ ਕੌਾਸਲਰ ਐਡਵੋਕੇਟ ਟੈਰੀ ਪੁਰੀ ਵਲੋਂ ਭੈਣੀ ਮੁਹੱਲੇ ਨੂੰ ਇੰਟਰਲਾਕ ਟਾਈਲਾਂ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਦੇ ਅਧਿਆਪਕਾਂ ਤੇ ਬੱਚਿਆਂ ਵਲੋਂ ਅੰਤਰਰਾਸ਼ਟਰੀ ਡਿਸਏਬਲ ਦਿਵਸ ਮਨਾਇਆ ਗਿਆ ¢ ਸਕੂਲ ਦੇ ਸਪੈਸ਼ਲ ਲੋੜਾਂ ਵਾਲੇ ਦਿਵਿਆਂਗ ਵਿਦਿਆਰਥੀਆਂ ਨੂੰ ਅਧਿਆਪਕਾਂ ਨੇ ਮਾਪਿਆਂ ਦੇ ਸਹਿਯੋਗ ਨਾਲ ...
ਮਲੌਦ, 4 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਉਪ ਪ੍ਰਧਾਨ ਪਰਮਿੰਦਰਪਾਲ ਸਿੰਘ ਰਾਮਗੜ੍ਹ ਤੇ ਬਲਾਕ ਡੇਹਲੋਂ ਦੇ ਸਕੱਤਰ ਬਲਬੀਰ ਸਿੰਘ ਕੰਗ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਖੰਨਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ¢ ਸਰਕਾਰ ਵਲੋਂ ਖੰਨਾ ਹਲਕੇ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ¢ ਇਹ ਪ੍ਰਗਟਾਵਾ ਹਲਕਾ ...
ਕੁਹਾੜਾ, 4 ਦਸੰਬਰ (ਸੰਦੀਪ ਸਿੰਘ ਕੁਹਾੜਾ) - ਥਾਣਾ ਕੂੰਮਕਲਾਂ ਦੀ ਪੁਲਿਸ ਵੱਲੋਂ ਤੇਜ਼ ਰਫ਼ਤਾਰ ਟਿੱਪਰ ਹੇਠਾਂ ਆਉਣ ਕਾਰਨ ਔਰਤ ਦੀ ਮੌਤ ਹੋਣ ਤਹਿਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਦਿਲਬਾਗ ਰਾਏ ਅਨੁਸਾਰ ਸ਼ਿਕਾਇਤ ਕਰਤਾ ਨੇ ਪੁਲਿਸ ...
ਲੁਧਿਆਣਾ, 4 ਦਸੰਬਰ (ਪੁਨੀਤ ਬਾਵਾ)- 1 ਜਨਵਰੀ 2021 ਜਾਂ ਇਸ ਤੋਂ ਪਹਿਲਾਂ 18 ਸਾਲ ਦੇ ਹੋ ਚੁੱਕੇ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਲੁਧਿਆਣਾ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਕਮ ...
ਕੁਹਾੜਾ, 4 ਦਸੰਬਰ(ਸੰਦੀਪ ਸਿੰਘ ਕੁਹਾੜਾ)- ਥਾਣਾ ਫੋਕਲ ਪੁਆਇੰਟ ਦੀ ਪੁਲਸ ਵੱਲੋਂ ਪੰਜ ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਚੌਕੀ ਈਸ਼ਵਰ ਨਗਰ ਦੇ ਇੰਚਾਰਜ ਕੁਲਜੀਤ ਕੌਰ ...
ਈਸੜੂ, 4 ਦਸੰਬਰ (ਬਲਵਿੰਦਰ ਸਿੰਘ)-ਕਾਂਗਰਸ ਆਗੂ ਮਾ: ਨਾਹਰ ਸਿੰਘ ਈਸੜੂ ਦਾ ਬੀਤੇ ਦਿਨੀਂ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ | ਉਨ੍ਹਾਂ ਦੀ ਬੇਵਕਤ ਮੌਤ 'ਤੇ ਹੋਰਨਾਂ ਤੋਂ ਇਲਾਵਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਪਾਇਲ, ਰਾਜ ਸਭਾ ਮੈਂਬਰ ...
ਈਸੜੂ, 4 ਦਸੰਬਰ (ਬਲਵਿੰਦਰ ਸਿੰਘ)- 'ਦੀ ਈਸੜੂ ਕੋ: ਆਪ: ਸੁਸਾਇਟੀ ਈਸੜੂ' ਦੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਕੰਮਾ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਨਾਲ ਦਿਹਾਂਤ ਹੋ ਗਿਆ | ਉਨ੍ਹਾਂ ਦੀ ਹੋਈ ਬੇਵਕਤ ਮੌਤ 'ਤੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਪ੍ਰਧਾਨ ਰਣਧੀਰ ਸਿੰਘ ...
ਪਾਇਲ, 4 ਦਸੰਬਰ (ਨਿਜ਼ਾਮਪੁਰ)- ਪਿੰਡ ਭਾਡੇਵਾਲ ਦੇ ਸਾਬਕਾ ਸਰਪੰਚ ਕਸ਼ਮੀਰਾ ਸਿੰਘ ਢਿੱਲੋਂ ਦਾ ਅਚਾਨਕ ਦਿਹਾਂਤ ਹੋ ਗਿਆ ਜਿਨ੍ਹਾਂ ਨਮਿੱਤ ਸਹਿਜ ਪਾਠ ਜੀ ਦੇ ਭੋਗ ਅਤੇ ਅੰਤਿਮ ਅਰਦਾਸ 6 ਦਸੰਬਰ 2020 ਨੂੰ ਗੁਰਦੁਆਰਾ ਸ੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭਾਡੇਵਾਲ ਵਿਖੇ 1 ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਵਾਰਡ 24 ਵਿਚ ਕਾਂਗਰਸ ਨੇਤਾ ਅਤੇ ਵਾਰਡ ਇੰਚਾਰਜ ਅਮਨ ਕਟਾਰੀਆ ਵਲੋਂ ਆਯੋਜਿਤ ਸਮਾਰੋਹ ਵਿਚ ਵਿਧਾਇਕ ਗੁਰਕੀਰਤ ਸਿੰਘ ਆਪਣੀ ਟੀਮ ਸਮੇਤ ਵਾਰਡ ਦੇ ਸਮਾਰਟ ਕਾਰਡ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਕਾਰਡ ਵੰਡਣ ਲਈ ਪਹੁੰਚੇ¢ ਇਸ ...
ਮਲੌਦ, 4 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਯੂਥ ਆਗੂ ਜਗਪਾਲ ਸਿੰਘ ਜੱਗੀ ਰਾਮਗੜ੍ਹ ਸਰਦਾਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਪਹਿਲਾ ਪੰਜਾਬ ਅੰਦਰ ਅਤੇ ਹੁਣ ਦਿੱਲੀ ...
ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)-ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ (ਆਰ.ਐਸ.ਪੀ) ਅੱਜ ਕਾਰਪੋਰੇਟ ਵਿਰੋਧੀ ਦਿਹਾੜਾ ਮਨਾਇਆ ਗਿਆ¢ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨੇਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX