ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਬਾਰਡਰ 'ਤੇ ਜਾਰੀ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਜਿੱਥੇ ਪਿੰਡਾਂ 'ਚੋਂ ਜਥੇ ਜਾ ਰਹੇ ਹਨ ੳੁੱਥੇ ਹੀ ਅਨੇਕ ਪਿੰਡਾਂ ਵਿੱਚ ਰਾਸ਼ਨ ਵੀ ਦਿੱਲੀ ਬਾਰਡਰ ਉੱਤੇ ਪਹੁੰਚਾਇਆ ਜਾ ਰਿਹਾ ਹੈ | ਇਸ ਦੇ ਤਹਿਤ ਖੇਤਰ ਦੇ ਪਿੰਡ ਅਲੀਕਾਂ ਤੋਂ ਵੀ ਅੱਜ ਕਿਸਾਨਾਂ ਦਾ ਇੱਕ ਜਥਾ ਦੋ ਟਰਾਲੀਆਂ ਵਿੱਚ ਰਾਸ਼ਨ ਲੈ ਕੇ ਦਿੱਲੀ ਬਾਰਡਰ ਉੱਤੇ ਧਰਨੇ 'ਤੇ ਬੈਠੇ ਕਿਸਾਨਾਂ ਲਈ ਰਾਸ਼ਨ ਲੈ ਕੇ ਰਵਾਨਾ ਹੋਇਆ | ਇਸ ਕਿਸਾਨ ਜਥੇ ਵਿੱਚ ਸ਼ਾਮਿਲ ਜਸਪਾਲ ਸਿੰਘ, ਲੱਖਾ ਸਿੰਘ, ਜਰਨੈਲ ਸਿੰਘ, ਕਾਲਾ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬੱਗਾ ਸਿੰਘ, ਮਨੋਜ ਕੰਬੋਜ, ਕਰਤਾਰ ਸਿੰਘ, ਕਾਲਾ ਸਿੰਘ, ਅਜੈਬ ਸਿੰਘ, ਬਲਵਿੰਦਰ ਸਿੰਘ ਬਿੰਦੀ ਤੇ ਲਾਭ ਸਿੰਘ ਆਦਿ ਨੇ ਕਿਹਾ ਕਿ ਉਹ ਅੰਦੋਲਨ ਕਰ ਰਹੇ ਕਿਸਾਨਾਂ ਲਈ ਰਾਸ਼ਨ ਲੈ ਕੇ ਦਿੱਲੀ ਜਾ ਰਹੇ ਹਨ ਅਤੇ ਉਹ ਹੋਰ ਵੀ ਰਾਸ਼ਨ ਇਕੱਠਾ ਕਰ ਕੇ ਕਿਸਾਨਾਂ ਤੱਕ ਪਹੁੰਚਾਉਣਗੇ ਤਾਂ ਜੋ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ | ਉਨਾਂ ਕਿਹਾ ਕਿ ਉਹ ਕੇਂਦਰ ਸਰਕਾਰ ਵਿਰੁੱਧ ਚਲਾਏ ਜਾ ਰਹੇ ਅੰਦੋਲਨ ਵਿੱਚ ਭਾਗ ਲੈ ਕੇ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ ਅਤੇ ਉਹ ਕਿਸਾਨ ਹਿਤਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ | ਇਸ ਮੌਕੇ ਉੱਤੇ ਬਲਵੀਰ ਸਿੰਘ, ਅਜਾਇਬ ਸਿੰਘ, ਮੱਖਣ ਸਿੰਘ, ਬਿੱਕਰ ਸਿੰਘ, ਬਲਦੀਪ ਸਿੰਘ, ਰੋਸ਼ਨ ਲਾਲ, ਜਸਪਾਲ ਸਿੰਘ,, ਨੈਬ ਸਿੰਘ, ਰਾਮ ਸਿੰਘ, ਰਾਜਨ ਕੰਬੋਜ, ਸੀਤਾ ਸਿੰਘ ਆਦਿ ਕਿਸਾਨਾਂ ਨੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਾ ਕੇ ਇਨਾਂ ਕਿਸਾਨਾਂ ਨੂੰ ਦਿੱਲੀ ਲਈ ਰਵਾਨਾ ਕੀਤਾ |
ਕਰਨਾਲ, 4 ਦਸੰਬਰ (ਗੁਰਮੀਤ ਸਿੰਘ ਸੱਗੂ)-ਸਮਾਜਿਕ ਸੰਸਥਾ ਨੀਫਾ ਵਲੋਂ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਮੁਫਤ ਫਿਜੀਓਥਰੈਪੀ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ | ਇਹ ਕੈਂਪ ਗੁਰੂ ਹਰਿ ਕ੍ਰਿਸ਼ਨ ਪਬਲਿਕ ...
ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਹਰਿਆਣਾ ਰੋਡਵੇਜ ਸਿਰਸਾ ਡੀਪੂ ਦੇ ਕਰਮਚਾਰੀਆਂ ਨੇ ਅੱਜ ਹਰਿਆਣਾ ਰੋਡਵੇਜ ਤਾਲਮੇਲ ਕਮੇਟੀ ਦੇ ਬੈਨਰ ਹੇਠ ਬੱਸ ਸਟੈਂਡ ਕੰਪਲੈਕਸ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਤੇ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਅਤੇ ਬਿਜਲੀ ਬਿੱਲ-2020 ...
ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਜੀ ਐਲ ਐਮ ਪ੍ਰੋਡੇਕਸ਼ਨ ਦੀ ਚੇਅਰਪਰਸਨ ਅਵੰਤਿਕਾ ਲਲਿਤ ਮਾਕਨ ਤੰਵਰ ਦੀ ਦੇਖ-ਰੇਖ ਹੇਠ ਹਿਸਾਰ ਰੋਡ ਸਥਿਤ ਇਕ ਰਿਸੋਰਟ ਵਿਚ ਸ਼ਾਦੀਆਂ 'ਤੇ ਆਧਾਰਿਤ ਇੱਕ ਗੀਤ ਦੀ ਸ਼ੂਟਿੰਗ ਸ਼ੁਰੂ ਹੋਈ | ਇਸ ਮੌਕੇ ਉੱਤੇ ਡਾਇਰੈਕਟਰ ਅਮਿਤ ਚੌਧਰੀ, ...
ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਸੀਨੀਅਰ ਭਾਜਪਾ ਆਗੂ ਅਤੇ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦੇ ਸਾਬਕਾ ਜ਼ਿਲ੍ਹਾ ਚੇਅਰਮੈਨ ਸੁਰਿੰਦਰ ਸਿੰਘ ਨਹਿਰਾ ਨੇ ...
ਗੁਹਲਾ ਚੀਕਾ, 4 ਦਸੰਬਰ (ਓ.ਪੀ. ਸੈਣੀ)-ਅੱਜ ਇੱਥੇ ਬਾਰ ਐਸੋਸੀਏਸ਼ਨ ਵੀ ਖੁੱਲ ਕੇ ਕਿਸਾਨਾਂ ਦੇ ਸਮਰਥਨ ਵਿਚ ਆ ਗਈ ਹੈ | ਬਾਰ ਐਸੋ: ਗੁਹਲਾ ਨੇ ਕਿਸਾਨਾਂ ਦਾ ਸਮਰਥਨ ਦੇਣ ਲਈ ਅੱਜ ਐਲਾਨ ਕਰ ਦਿੱਤਾ ਹੈ | ਪੱਤਰਕਾਰ ਮਿਲਣੀ ਕਰਦਿਆਂ ਬਾਰ ਐਸੋ: ਗੁਹਲਾ ਦੇ ਪ੍ਰਧਾਨ ਐਡਵੋਕੇਟ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ.ਵਾਈ.ਐਸ.) ਦੇ ਵਰਕਰਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਪ੍ਰਗਤੀਸ਼ੀਲ ਸੰਗਠਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ | ਇਸ ਤੋਂ ਇਲਾਵਾ ਆਮ ਲੋਕਾਂ ਨੇ ਵੀ ਇਸ ...
ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਕਿਸਾਨਾਂ ਦੇ ਸਮਰਥਨ ਵਿੱਚ 5 ਦਸੰਬਰ ਨੂੰ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੱਢੀ ਜਾਵੇਗੀ, ਜਿਸ ਵਿੱਚ ਸਰਬ ਕਰਮਚਾਰੀ ਸੰਘ ਵੱਧ ਚੜ੍ਹ ਕੇ ਭਾਗੀਦਾਰੀ ਕਰੇਗਾ | ਸਰਬ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ ਅਤੇ ...
ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਵਪਾਰ ਮੰਡਲ ਦੇ ਰਾਜ ਕੁਮਾਰ ਮਿੱਤਲ, ਗੁਰਲਾਲ ਸਿੰਘ ਮਿੱਠੂ, ਬਲਬੀਰ ਸਿੰਘ ਬਾੜਾ, ਦਰਸ਼ਨ ਗਰਗ ਬਾਹਮਣਵਾਲਾ ਦੀ ਅਗਵਾਈ ਵਿਚ ਰਤੀਆ ਤੋਂ ਵਪਾਰ ਮੰਡਲ ਦੀ ਪੂਰੀ ਟੀਮ ਰਾਜ ਕੁਮਾਰ ਮਿੱਤਲ, ਡੀ. ਪੀ. ਗਰਗ, ਰਮੇਸ਼ ਗਰਗ ਪੱਪੂ, ਹਰਬੰਸ ...
ਫਗਵਾੜਾ, 4 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਦਮ ਵਿਭੂਸ਼ਨ ਮੋੜ ਕੇ ਕੇਂਦਰ ਸਰਕਾਰ ਦੇ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਨੇ ਅੱਜ ਕਮਿਸ਼ਨ ਦੇ ਦਫ਼ਤਰ ਪੁੱਜ ਕੇ ਚਾਰਜ ਸੰਭਾਲ ਲਿਆ ਹੈ ਅਤੇ ਇਹ ਕਾਰਜਭਾਰ ਨੂੰ ਸੰਭਾਲਣ ਪ੍ਰਤੀ ਵਿਧਾਇਕ ਜਰਨੈਲ ਸਿੰਘ ਨੇ ਭੂਮਿਕਾ ਨਿਭਾਈ ...
ਕਰਨਾਲ, 4 ਦਸੰਬਰ (ਗੁਰਮੀਤ ਸਿੰਘ ਸੱਗੂ)-ਕਿਸਾਨ ਅੰਦੋਲਨ ਨੂੰ ਜਿਥੇ ਦੇਸ਼ ਦੇ ਵੱਖ-ਵੱਖ ਕਿਸਾਨ ਸੰਗਠਨਾਂ ਦਾ ਸਮਰਥਨ ਮਿਲ ਰਿਹਾ ਹੈ ਉਥੇ ਸਮਾਜ ਦੇ ਹੋਰਨਾਂ ਵਰਗਾਂ ਵਲੋਂ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ...
ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਖੇਤੀ ਬਚਾਓ ਸੰਘਰਸ਼ ਸੰਮਤੀ ਰਤੀਆ ਵਲੋਂ ਟਿਕਰੀ ਬਾਰਡਰ ਬਹਾਦਰਗੜ੍ਹ ਲਈ ਦਸਵੀਂ ਰਾਸ਼ਨ ਦੀ ਭਰੀ ਗੱਡੀ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਤੋਂ ਰਵਾਨਾ ਕੀਤੀ ਗਈ | ਕਮੇਟੀ ਦੇ ਸੀਨੀਅਰ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ...
ਨਵੀਂ ਦਿੱਲੀ, 4 ਦਸੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਉੱਤਮ ਨਗਰ ਦੇ ਵਿਚ ਦੋ ਲੜਕਿਆਂ ਨੇ ਗੱਡੀ ਰੁਕਵਾ ਕੇ ਕੁੱਟਮਾਰ ਕਰ ਕੇ ਚੇਨ ਦੀ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ | ਪੀੜਤ ਹਰਸ਼ ਕੁਮਾਰ ...
ਜਲੰਧਰ, 4 ਦਸੰਬਰ (ਜਸਪਾਲ ਸਿੰਘ)-ਨਗਰ ਨਿਗਮ ਦੇ ਵਾਰਡ ਨੰਬਰ-20 ਅਧੀਨ ਆਉਂਦੇ ਨਿਊ ਜਵਾਹਰ ਨਗਰ ਇਲਾਕੇ ਦੀ ਮਾਰਕੀਟ 'ਚ ਕੌਾਸਲਰ ਡਾ. ਜਸਲੀਨ ਸੇਠੀ ਦੇ ਯਤਨਾਂ ਨਾਲ ਨਵੇਂ ਬਣਾਏ ਗਏ ਜਨਤਕ ਬਾਥਰੂਮਾਂ ਦੀ ਇਮਾਰਤ ਦਾ ਉਦਘਾਟਨ ਵਿਧਾਇਕ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜ ...
ਰਤੀਆ, 4 ਦਸੰਬਰ (ਬੇਅੰਤ ਕੌਰ ਮੰਡੇਰ)- ਵਪਾਰ ਮੰਡਲ ਦੇ ਰਾਜ ਕੁਮਾਰ ਮਿੱਤਲ, ਗੁਰਲਾਲ ਸਿੰਘ ਮਿੱਠੂ, ਬਲਬੀਰ ਸਿੰਘ ਬਾੜਾ, ਦਰਸ਼ਨ ਗਰਗ ਬਾਹਮਣਵਾਲਾ ਦੀ ਅਗਵਾਈ ਵਿਚ ਰਤੀਆ ਤੋਂ ਵਪਾਰ ਮੰਡਲ ਦੀ ਪੂਰੀ ਟੀਮ ਰਾਜ ਕੁਮਾਰ ਮਿੱਤਲ, ਡੀ. ਪੀ. ਗਰਗ, ਰਮੇਸ਼ ਗਰਗ ਪੱਪੂ, ਹਰਬੰਸ ...
ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਸਰਕਾਰੀ ਪ੍ਰਾਇਮਰੀ ਅਧਿਆਪਕ ਸੰਘ ਹਰਿਆਣਾ ਦੀ ਔਢਾਂ ਬਲਾਕ ਕਾਰਜਕਾਰਣੀ ਦੀ ਚੋਣ ਸਰਕਾਰੀ ਹਾਈ ਸਕੂਲ ਔਢਾਂ ਵਿਚ ਹੋਈ | ਇਹ ਚੋਣ ਸੰਘ ਦੇ ਸੀਨੀਅਰ ਆਗੂ ਗੋਵਿਲ ਸਿਸੋਦੀਆ ਅਤੇ ਬਲਜੀਤ ਬਰਾੜ ਦੀ ਦੇਖਰੇਖ ਵਿੱਚ ਹੋਈ | ਇਸ ਮੌਕੇ 'ਤੇ ਸੰਘ ...
ਜਲੰਧਰ, 4 ਦਸੰਬਰ (ਸ਼ੈਲੀ)ਵੀਰਵਾਰ ਦੇਰ ਰਾਤ ਥਾਣਾ ਭਾਰਗੋ ਕੈਂਪ ਵਿਚ ਪੈਂਦੇ ਨਾਖਾਂ ਵਾਲੇ ਬਾਗ ਦੇ ਕੋਲ ਡਿਊੂਟੀ 'ਤੇ ਜਾ ਰਹੇ ਇਕ ਬਜ਼ੁਰਗ ਨੂੰ ਬਾਈਕ ਸਵਾਰ ਲੁਟੇਰੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖਮੀ ਕਰਕੇ ਐਕਟਿਵਾ, ਨਕਦੀ ਅਤੇ ਮੋਬਾਈਲ ਖੋਹ ਕੇ ਲੈ ਗਏ | ...
ਸਿਰਸਾ, 4 ਦਸੰਬਰ (ਪਰਦੀਪ ਸਚਦੇਵਾ)-ਹਰਿਆਣਾ ਰੋਡਵੇਜ ਸਿਰਸਾ ਡੀਪੂ ਦੇ ਕਰਮਚਾਰੀਆਂ ਨੇ ਅੱਜ ਹਰਿਆਣਾ ਰੋਡਵੇਜ ਤਾਲਮੇਲ ਕਮੇਟੀ ਦੇ ਬੈਨਰ ਹੇਠ ਬੱਸ ਸਟੈਂਡ ਕੰਪਲੈਕਸ ਵਿੱਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਤੇ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਅਤੇ ਬਿਜਲੀ ਬਿੱਲ-2020 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX