ਮੁੱਲਾਂਪੁਰ-ਦਾਖਾ, 12 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਨਵੇਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਦੇਸ਼ ਵਿਆਪੀ ਕਿਸਾਨ-ਮਜ਼ਦੂਰ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਰੋਹ ਜਤਾਉਣ ਲਈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਪਰੇਡ ਦੀ ਸਫ਼ਲਤਾ ਲਈ ਸਾਂਝੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਮੁੱਲਾਂਪੁਰ-ਦਾਖਾ ਵਲੋਂ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਮੀਟਿੰਗ ਕੀਤੀ ਗਈ | ਕਿਸਾਨ ਆਗੂ ਡਾ. ਸੁਖਪਾਲ ਸਿੰਘ ਸੇਖੋਂ, ਗੁਰਦੀਪ ਸਿੰਘ ਦੀਪ ਈਸੇਵਾਲ, ਸੁਰਿੰਦਰਪਾਲ ਸਿੰਘ ਮਿੱਠੂ ਗਿਆਨੀ ਮੁੱਲਾਂਪੁਰ, ਸਰਪੰਚ ਬਲਬੀਰ ਸਿੰਘ ਗਿੱਲ, ਅਮਨਦੀਪ ਸਿੰਘ ਹਸਨਪੁਰ, ਢਾਡੀ ਰਛਪਾਲ ਸਿੰਘ ਪਮਾਲ, ਸਰਪੰਚ ਸੁਖਵੰਤ ਸਿੰਘ ਹੋਰ ਬੁਲਾਰਿਆਂ ਨੇ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗਣਤੰਤਰ ਦਿਵਸ 'ਤੇ ਟੈਕਾਂ ਦੇ ਸਮਾਨਅੰਤਰ ਟਰੈਕਟਰ ਪਰੇਡ ਕਰਨਗੇ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਪਿੰਡ ਮੁੱਲਾਂਪੁਰ ਤੋਂ ਸ਼ੁਰੂ ਹੋ ਕੇ ਹਲਕਾ ਦਾਖਾ ਦੇ ਕਰੀਬ 40 ਤੋਂ 50 ਪਿੰਡਾਂ ਅੰਦਰ ਨੌਜਵਾਨਾਂ ਨੂੰ ਦਿੱਲੀ 'ਚ ਹੋਣ ਵਾਲੀ ਟਰੈਕਟਰ ਪਰੇਡ ਵਿਚ ਸ਼ਮੂਲੀਅਤ ਲਈ ਉਤਸ਼ਾਹਿਤ ਕੀਤਾ ਜਾਵੇਗਾ | ਬੁਲਾਰਿਆਂ ਨੇ ਦੱਸਿਆ ਕਿ ਸਾਡਾ ਟੀਚਾ ਹਰ ਪਿੰਡ 'ਚ 10 ਟਰੈਕਟਰ, 100 ਨੌਜਵਾਨ ਦਿੱਲੀ ਕਿਸਾਨ ਅੰਦੋਲਨ ਦਾ ਹਿੱਸਾ ਬਣ ਕੇ ਟਰੈਕਟਰ ਪਰੇਡ ਨੂੰ ਖਿੱਚ ਭਰਪੂਰ ਬਣਾਉਣਾ ਹੈ | ਬੁਲਾਰਿਆਂ ਨੇ ਕਿਹਾ ਕਿ ਲੱਗਦਾ ਅੰਦਲਨਕਾਰੀ ਕਿਸਾਨਾਂ ਦੀ ਟਰੈਕਟਰ ਪਰੇਡ ਸਰਕਾਰ ਦੇ ਟੈਕਾਂ ਤੋਂ ਕਿਤੇ ਚੰਗੀ ਹੋਵੇਗੀ | ਸਮੁੱਚੀ ਟੀਮ ਨੇ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਪਿੰਡ-ਪਿੰਡ ਜਾਗਰੂਕਤਾ ਮੀਟਿੰਗਾਂ ਅੱਜ ਹੀ ਸ਼ੁਰੂ ਕਰਨ ਦਾ ਨਿਰਣਾ ਲਿਆ | ਇਸ ਮੌਕੇ ਬਲਵਿੰਦਰ ਸਿੰਘ ਸੇਖੋਂ ਪਮਾਲ, ਮਨਮੋਹਨ ਸਿੰਘ ਮੁੱਲਾਂਪੁਰ, ਅਵਨਿੰਦਰ ਸਿੰਘ ਤਲਵੰਡੀ ਕਲਾਂ, ਜਰਨੈਲ ਸਿੰਘ ਬੈਂਸ, ਸਤਵਿੰਦਰਜੀਤ ਸਿੰਘ ਪਮਾਲ, ਪ੍ਰਧਾਨ ਜਤਿੰਦਰ ਸਿੰਘ ਬੱਦੋਵਾਲ, ਕੁਲਦੀਪ ਸਿੰਘ ਬੱਦੋਵਾਲ, ਸਾਬਕਾ ਸਰਪੰਚ ਅਮਰਜੋਤ ਸਿੰਘ, ਤਰਸ਼ਪ੍ਰੀਤ ਸਿੰਘ ਗਗਲੀ, ਯਾਦਵਿੰਦਰ ਸਿੰਘ ਯਾਦੀ, ਰਵਿੰਦਰ ਸਿੰਘ, ਬਾਬਾ ਬਖਸ਼ੀਸ ਸਿੰਘ ਹਸਨਪੁਰ ਤੇ ਹੋਰ ਮੌਜੂਦ ਸਨ |
ਜਗਰਾਉਂ, 12 ਜਨਵਰੀ (ਗੁਰਦੀਪ ਸਿੰਘ ਮਲਕ)-ਐੱਮ.ਐੱਸ.ਪੀ. ਦੀ ਅਣਹੋਂਦ ਕਾਰਨ ਵਪਾਰੀ ਕਿਸਾਨਾਂ ਦੀਆਂ ਸਬਜ਼ੀਆਂ ਦਾ ਮੁੱਲ ਆਪਣੀ ਮਰਜ਼ੀ ਮੁਤਾਬਕ ਤੈਅ ਕਰਦੇ ਹਨ | ਜਿਸ ਕਾਰਨ ਕਈ ਵਾਰ ਕਿਸਾਨਾਂ ਨੂੰ ਸਬਜ਼ੀਆਂ ਤੋਂ ਮੁਨਾਫ਼ਾ ਤਾਂ ਦੂਰ ਦੀ ਗੱਲ ਪੈਦਾਵਰ ਕਰਨ ਤੱਕ ਦਾ ਖ਼ਰਚ ...
ਮੁੱਲਾਂਪੁਰ-ਦਾਖਾ, 12 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸਿੰਘ ਸਭਾ ਪਿੰਡ ਰੱਤੋਵਾਲ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਖ਼ਾਲਸਾਈ ਪੌਸ਼ਾਕਾਂ 'ਚ ਨਗਰ ਕੀਰਤਨ ਦੀ ਅਗਵਾਈ ਵਾਲੇ ਪੰਜ ...
ਰਾਏਕੋਟ, 12 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੰਮੇ ਸਮੇਂ ਤੋਂ ਬੰਦ ਪਈਆਂ ਵਿੱਦਿਅਕ ਸੰਸਥਾਵਾਂ ਨੂੰ ਖੋਲ੍ਹੇ ਜਾਣ ਦਾ ਐਲਾਨ ਕਰਨ 'ਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ...
ਜਗਰਾਉਂ, 12 ਜਨਵਰੀ (ਜੋਗਿੰਦਰ ਸਿੰਘ)-ਮੈਕਰੋ ਗਲੋਬਲ ਜਗਰਾਉਂ ਇਮੀਗ੍ਰੇਸ਼ਨ ਸੇਵਾਵਾਂ ਵਿਚ ਵਰਦਾਨ ਸਾਬਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਨੇ ਅਨੇਕਾਂ ਹੀ ਓਪਨ ਵਰਕ ਪਰਮਿਟ, ਸਟੱਡੀ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਲਗਵਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ...
ਮੁੱਲਾਂਪੁਰ-ਦਾਖਾ, 12 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਬਲਾਕ ਸੁਧਾਰ ਪਿੰਡ ਰੱਤੋਵਾਲ ਗਰਾਮ ਪੰਚਾਇਤ ਸਰਪੰਚ ਪਰਮਜੀਤ ਕੌਰ ਧਾਲੀਵਾਲ, ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਵਲੋਂ ਵਿੱਤ ਕਮਿਸ਼ਨ ਦੀ ਗ੍ਰਾਂਟ ਨਾਲ ਪਿੰਡ ਦੀ ਸ਼ਾਨ ਅੰਦਰਲੇ ਰਸਤਿਆਂ ਨੂੰ ਇੰਟਰਲਾਕ ...
ਰਾਏਕੋਟ, 12 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀ ਚੋਣ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਹਲਕਾ ਰਾਏਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਅੱਚਰਵਾਲ ਦੀ ਦੇਖ-ਰੇਖ ਵਿਚ ਹੋਈ | ...
ਜਗਰਾਉਂ, 12 ਜਨਵਰੀ (ਗੁਰਦੀਪ ਸਿੰਘ ਮਲਕ)-ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਦੇ ਭਤੀਜੇ ਨਜ਼ਦੀਕੀ ਪਿੰਡ ਕਲੇਰਾਂ ਦੇ ਮੌਜੂਦਾ ਸਰਪੰਚ ਕਰਨੈਲ ਸਿੰਘ ਪੱਪੂ ਦਾ ਬੀਤੇ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ | ਜਿਸਦੀ ਖ਼ਬਰ ਮਿਲਣ 'ਤੇ ਇਲਾਕੇ 'ਚ ...
ਰਾਏਕੋਟ, 12 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕਿਰਪਾਲਸਰ ਸਾਹਿਬ ਪਿੰਡ ਕਲਸੀਆਂ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਮੌਕੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਵਲੋਂ ...
ਭੂੰਦੜੀ, 12 ਜਨਵਰੀ (ਕੁਲਦੀਪ ਸਿੰਘ ਮਾਨ)-ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਦੇ ਬਾਨੀ ਤੇ ਸਿੱਖੀ ਦੇ ਪ੍ਰਚਾਰ, ਪਸਾਰ ਦਾ ਧੁਰਾ ਦਮਦਮੀ ਟਕਸਾਲ ਤੇ ਭਿੰਡਰਾਂ ਟਕਸਾਲ ਦੇ ਵਿਦਿਆਰਥੀ ਸੇਵਾ ਸਿਮਰਨ ਦੇ ਪੁੰਜ ਸੇਵਾ ਪੰਥੀ ਸੰਤ ਬਾਬਾ ਭਾਗ ਸਿੰਘ ਭਰੋਵਾਲ ਪਿਛਲੇ ਦਿਨੀਂ ...
ਰਾਏਕੋਟ, 12 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਸਰਬ ਧਰਮ ਸੇਵਾ ਸੰਸਥਾ ਵਲੋਂ ਰਾਏਕੋਟ ਵਿਖੇ 151 ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਮਨਾ ਕੇ ਲੋਹੜੀ ਦਾ ਤਿਉਹਾਰ ਮੁੱਖ ਸਰਪ੍ਰਸਤ ਬਾਬਾ ਰਘਵੀਰ ਸਿੰਘ ਤੁੰਗਾਹੇੜੀ ਵਾਲਿਆਂ ਦੀ ਦੇਖ-ਰੇਖ ਹੇਠ ਲੇਬਰ ਚੌਾਕ ਰਾਏਕੋਟ ਵਿਖੇ ...
ਮੁੱਲਾਂਪੁਰ-ਦਾਖਾ, 12 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਗਊ ਭਗਤਾਂ ਦੀ ਗੁਪਤ ਇਤਲਾਹ 'ਤੇ ਦਾਖਾ ਪੁਲਿਸ ਵਲੋਂ 10 ਚੱਕਾ ਕੰਨਟੇਨਰ ਟਰੱਕ ਕਾਬੂ ਕੀਤਾ, ਜਿਸ ਵਿਚ ਦਰਜਨਾਂ ਅਵਾਰਾ ਬਲਦ/ਗਾਵਾਂ ਨੂੰ ਲੱਦ ਕੇ ਉੱਤਰ ਪ੍ਰਦੇਸ਼ (ਯੂ.ਪੀ) ਲਿਜਾਇਆ ਜਾ ਰਿਹਾ ਸੀ | ਥਾਣਾ ਦਾਖਾ ...
ਜਗਰਾਉਂ, 12 ਜਨਵਰੀ (ਜੋਗਿੰਦਰ ਸਿੰਘ, ਹਰਵਿੰਦਰ ਸਿੰਘ ਖ਼ਾਲਸਾ)-ਕਾਂਗਰਸ ਪਾਰਟੀ ਵਲੋਂ ਨਗਰ ਕੌਾਸਲ ਜਗਰਾਉਂ ਦੀ ਚੋਣ ਲਈ ਅਬਜ਼ਰਵਰ ਡਾ: ਕਰਨ ਵੜਿੰਗ ਨੇ ਦੱਸਿਆ ਕਿ ਉਮੀਦਵਾਰਾਂ ਦੀਆਂ ਅਰਜ਼ੀਆਂ ਹੁਣ 15 ਜਨਵਰੀ ਤੱਕ ਲਈਆਂ ਜਾਣਗੀਆਂ | 12 ਜਨਵਰੀ ਤੱਕ 23 ਵਾਰਡਾਂ 'ਚੋਂ 9 ...
ਜਗਰਾਉਂ, 12 ਜਨਵਰੀ (ਜੋਗਿੰਦਰ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਬ੍ਰਾਂਚ ਜਗਰਾਉਂ ਸਿੱਧਵਾਂ ਬੇਟ ਦੀ ਮੀਟਿੰਗ ਬਲਵਿੰਦਰ ਸਿੰਘ ਸਿੱਧਵਾਂ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਜਗਰਾਉਂ ਯੂਨੀਅਨ ਦਫ਼ਤਰ ਵਿਖੇ ਹੋਈ | ਮੀਟਿੰਗ ਵਿਚ ਮੁਲਾਜ਼ਮਾਂ ...
ਜਗਰਾਉਂ, 12 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਨਾਨਾਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲੇ ਜਥੇ ਸਮੇਤ ਦਿੱਲੀ ਦੀਆਂ ਸਰਹੱਦਾਂ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਗੁਰਦੁਆਰਾ ਨਾਨਕਸਰ ਕਲੇਰਾਂ ...
ਸਿੱਧਵਾਂ ਬੇਟ, 12 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ), ਪੇਂਡੂ ...
ਜਗਰਾਉਂ, 12 ਜਨਵਰੀ (ਜੋਗਿੰਦਰ ਸਿੰਘ)-ਅਦਾਲਤ ਵਲੋਂ ਸਜ਼ਾ ਹੋਣ ਕਾਰਨ ਪਿੰਡ ਚੀਮਾ ਦੇ ਪੰਚ ਨੂੰ ਪੰਚਾਇਤੀ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ | ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਪੰਚ ਨੂੰ ਅਮਰੀਸ਼ ਕਮਾਰ ਪੀ.ਸੀ.ਐੱਸ. ਸਬ ਡਵੀਜ਼ਨਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX