ਨਵਾਂਸ਼ਹਿਰ/ਬੰਗਾ, 12 ਜਨਵਰੀ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ)-ਚੋਰੀਆਂ ਦੇ ਮਾਮਲੇ 'ਚ ਪੁਲਿਸ ਦੀ ਪ੍ਰਾਪਤੀ ਨੂੰ ਲੈ ਕੇ ਐੱਸ. ਪੀ. (ਜਾਂਚ) ਸ਼ਹੀਦ ਭਗਤ ਸਿੰਘ ਨਗਰ ਵਜ਼ੀਰ ਸਿੰਘ ਖਹਿਰਾ ਵਲੋਂ ਸੀ. ਆਈ. ਏ. ਸਟਾਫ ਨਵਾਂਸ਼ਹਿਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਗੁਰਵਿੰਦਰਪਾਲ ਸਿੰਘ ਤੇ ਥਾਣਾ ਮੁਖੀ ਵਿਜੇ ਕੁਮਾਰ ਦੀ ਅਗਵਾਈ 'ਚ ਵਧੀਕ ਥਾਣਾ ਮੁਖੀ ਮਹਿੰਦਰ ਸਿੰਘ ਦੀ ਪੁਲਿਸ ਪਾਰਟੀ ਵਲੋਂ ਥਾਣੇ ਦੀ ਹਦੂਦ ਅੰਦਰ ਹੋਈਆਂ ਵੱਖ-ਵੱਖ ਥਾਈਾ ਚੋਰੀਆਂ ਦੇ 5 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਕਿਹਾ ਕਿ ਉਕਤ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਕੀਤੀ ਪੁੱਛਗਿੱਛ ਦੌਰਾਨ ਪੁਲਿਸ ਦੇ ਪਿਛਲੇ 4 ਮੁਕੱਦਮੇ ਵੀ ਹੱਲ ਹੋ ਗਏ ਹਨ ਜਿਨ੍ਹਾਂ 'ਚ ਇਨ੍ਹਾਂ ਪੰਜੇ ਕਥਿਤ ਦੋਸ਼ੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਉਨ੍ਹਾਂ ਚੋਰੀਆਂ ਦਾ ਵੀ ਸਾਮਾਨ ਬਰਾਮਦ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਪਾਸੋਂ 3 ਕੰਪਿਊਟਰ ਸੈੱਟ, 4 ਲੈਪਟਾਪ, ਵੱਖ-ਵੱਖ ਕੰਪਨੀਆਂ ਦੇ 31 ਮੋਬਾਈਲ ਫੋਨ, 5 ਟੈਬ, 2 ਐਲ. ਸੀ. ਡੀ., ਬੁਟੀਕ ਦਾ ਸਾਮਾਨ, 2 ਗੋਲਡ ਰਿੰਗ, ਪ੍ਰੋਜੈਕਟ, ਇਨਵਰਟਰ ਸਮੇਤ ਬੈਟਰਾ ਜਿਨ੍ਹਾਂ ਦੀ ਕੀਮਤ ਸਾਢੇ 7 ਲੱਖ ਰੁਪਏ ਤੋਂ ਵੱਧ ਬਣਦੀ ਹੈ ਉਸ ਦਾ ਕਥਿਤ ਦੋਸ਼ੀਆਂ ਪਾਸੋਂ ਸਾਮਾਨ ਬਰਾਮਦ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਹਿਚਾਣ ਚੰਦਨ ਕੁਮਾਰ ਵਾਸੀ ਖੋਸਲਾ ਮੁਹੱਲਾ ਬੰਗਾ, ਪਰਮਿੰਦਰ ਕੁਮਾਰ ਉਰਫ਼ ਮੋਡਲ ਵਾਸੀ ਬੰਗਾ, ਰਾਜ ਵਾਸੀ ਖਟਕੜ ਖੁਰਦ, ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਖਟਕੜ ਖੁਰਦ ਤੇ ਮਨੋਜ ਕੁਮਾਰ ਵਾਸੀ ਖਲਵਾੜਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਤੇ ਹੋਰ ਪੱੁਛਗਿੱਛ ਲਈ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ |
ਬੰਗਾ, 12 ਜਨਵਰੀ (ਨੂਰਪੁਰ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ 'ਤੇ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਪਿੰਡ-ਪਿੰਡ ਖੇਤੀ ਵਿਰੋਧੀ ਬਿੱਲਾਂ ...
ਬੰਗਾ, 12 ਜਨਵਰੀ (ਕਰਮ ਲਧਾਣਾ)-ਬੰਗਾ ਵਿਖੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਛੋਟੇ ਕਾਰੋਬਾਰੀਆਂ ਦੀ ਬਣੀ ਸਾਂਝੀ ਲੋਕ ਏਕਤਾ ਕਮੇਟੀ ਵਲੋਂ ਲੋਹੜੀ ਮੌਕੇ ਕੇਂਦਰ ਸਰਕਾਰ ਵਲੋਂ ਬਣਾਏ ਮਾਰੂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਬਾਲ ਕੇ ਲੋਹੜੀ ਦੀ ਧੂੰਣੀ ਬਾਲੀ ...
ਮਜਾਰੀ/ਸਾਹਿਬਾ, 12 ਜਨਵਰੀ (ਨਿਰਮਲਜੀਤ ਸਿੰਘ ਚਾਹਲ)- ਕੇਂਦਰ ਸਰਕਾਰ ਦੇ ਖੇਤੀ ਸਬੰਧੀ ਲਿਆਂਦੇ ਨਵੇਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਪਿੰਡ ਗੱਲਪੁਰ ਦੀ ਸਮੂਹ ਸੰਗਤ ਵਲੋਂ ਸਵਾ ਲੱਖ ਦੇ ਕਰੀਬ ਦੀ ਲਾਗਤ ਨਾਲ ਤਿਆਰ ਲੰਗਰ ...
ਬਲਾਚੌਰ, 12 ਜਨਵਰੀ (ਸ਼ਾਮ ਸੁੰਦਰ ਮੀਲੂ)-ਸੀ. ਆਈ. ਟੀ. ਯੂ. ਦੇ ਸੂਬਾ ਪ੍ਰਧਾਨ ਮਹਾਂ ਸਿੰਘ ਰÏੜੀ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਬਲਵੀਰ ਸਿੰਘ ਕÏਲਗੜ੍ਹ ਨੇ ਸਾਂਝੇ ਬਿਆਨ 'ਚ ਕਿਹਾ ਕਿ ਮੋਦੀ ਸਰਕਾਰ ਦਾ ਵਤੀਰਾ ਕਿਸਾਨਾਂ ਪ੍ਰਤੀ ਬਹੁਤ ਹੀ ਨਿਖੇਧੀ ਯੋਗ ...
ਸੜੋਆ, 12 ਜਨਵਰੀ (ਨਾਨੋਵਾਲੀਆ)-ਸਥਾਨਕ ਹਲਕੇ ਦੇ ਪਿੰਡ ਅਟਾਲ ਮਜਾਰਾ ਤੇ ਆਸ-ਪਾਸ ਦੇ ਪਿੰਡਾਂ 'ਚ ਨਹਿਰ ਵਿਭਾਗ ਵਲੋਂ ਖੇਤਾਂ ਵਿਚ ਸਿੰਚਾਈ ਲਈ ਵਿਛਾਈ ਪਾਈਪ ਲਾਈਨ ਰਸਤੇ ਕਿਸਾਨਾਂ ਨੂੰ ਬਿਨਾ ਦੱਸੇ ਛੱਡੇ ਪਾਣੀ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਹ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਓ. ਪੀ. ਡੀ. ਬਲਾਕ ਤੇ ਤਹਿਸੀਲ ਕੰਪਲੈਕਸ ਸੁਵਿਧਾ ਕੇਂਦਰ, ਗੜ੍ਹਸ਼ੰਕਰ ਰੋਡ ਪੁਲਿਸ ਨਾਕੇ ਨਵਾਂਸ਼ਹਿਰ ਵਿਖੇ ਕੋਵਿਡ-19 ਤਹਿਤ ਸਿੱਖਿਆ ਦਿੱਤੀ ਗਈ ਤੇ ਸੈਂਪਲ ਲਏ ਗਏ | ਇਸ ਸਬੰਧੀ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਵਿਡ-19 ਦੀ ਇਸ ਔਖੀ ਘੜੀ 'ਚ ਵਪਾਰਕ ਭਾਈਚਾਰੇ ਨੂੰ ਰਾਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ 'ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ' ਦੀ ਸ਼ੁਰੂਆਤ ਕੀਤੀ ਗਈ | ਜ਼ਿਲ੍ਹਾ ਯੋਜਨਾ ਕਮੇਟੀ ਦੇ ...
ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪਿੰਡ ਲੰਗੇਰੀ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਮਹਿੰਦਰ ਸਿੰਘ ਖੈਰੜ ਸੂਬਾ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨ, ਬਿਜਲੀ ਬਿੱਲ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਜ਼ਿਲੇ੍ਹ 'ਚ 12 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਅੱਜ ਬਲਾਕ ਨਵਾਂਸ਼ਹਿਰ 'ਚ 2, ਬਲਾਕ ਬੰਗਾ 'ਚ 1, ਬਲਾਕ ਮੁਕੰਦਪੁਰ 'ਚ 3, ਬਲਾਕ ...
ਪੋਜੇਵਾਲ ਸਰਾਂ, 12 ਜਨਵਰੀ (ਨਵਾਂਗਰਾਈਾ)-ਮਹਾਰਾਜ ਭੂਰੀ ਵਾਲੇ ਗਰੀਬਦਾਸੀ ਸਰਕਾਰੀ ਕਾਲਜ ਪੋਜੇਵਾਲ ਦੇ ਸਟਾਫ਼ ਨੂੰ ਡੀ. ਡੀ. ਓ. ਪਾਵਰਾਂ ਦੇ ਚੱਕਰ 'ਚ ਦਸੰਬਰ ਮਹੀਨੇ ਦੀ ਤਨਖ਼ਾਹ ਅਜੇ ਤੱਕ ਨਹੀਂ ਮਿਲੀ | ਦੱਸਣਯੋਗ ਹੈ ਕਿ ਇਸ ਕਾਲਜ ਦੇ ਪਿ੍ੰਸੀਪਲ ਸਤਨਾਮ ਸਿੰਘ 30 ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ: ਗੁਰਦੀਪ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਹਾਲ ਵਿਖੇ ਕੰਗਾਰੂ ਮਦਰ ਕੇਅਰ (ਕੇ. ਐੱਮ. ਸੀ.) ਸਬੰਧੀ ਜ਼ਿਲ੍ਹਾ ਪੱਧਰੀ ਇਕ ਦਿਨਾ ਟ੍ਰੇਨਿੰਗ ਕਰਵਾਈ ...
ਉੜਾਪੜ/ਲਸਾੜਾ, 12 ਜਨਵਰੀ (ਲਖਵੀਰ ਸਿੰਘ ਖੁਰਦ)-ਬੀਤੀ ਰਾਤ ਨਜ਼ਦੀਕੀ ਪਿੰਡ ਬਖਲੌਰ ਵਿਖੇ ਅਣਪਛਾਤੇ ਲੁਟੇਰਿਆਂ ਵਲੋਂ ਪੁਰਾਤਨ ਧਾਰਮਿਕ ਅਸਥਾਨ ਬਾਰਾਂਦਰੀ ਦੇ ਮੰਦਰ ਦੇ ਪੁਜਾਰੀ ਨੂੰ ਕੁੱਟ ਮਾਰ ਕਰਨ ਤੋਂ ਬਾਅਦ ਲੁੱਟ ਖੋਹ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ...
ਬਲਾਚੌਰ, 12 ਜਨਵਰੀ (ਸ਼ਾਮ ਸੁੰਦਰ ਮੀਲੂ)-ਥਾਣਾ ਸਦਰ ਬਲਾਚੌਰ ਦੀ ਪੁਲਿਸ ਵਲੋਂ ਮਜਾਰੀ ਤੋਂ ਸਜਾਵਲਪੁਰ ਪਿੰਡ ਵੱਲ ਗਸ਼ਤ ਦੌਰਾਨ 140 ਕੈਪਸੂਲਾਂ ਸਮੇਤ ਇਕ ਨੂੰ ਕਾਬੂ ਕਰਨ ਦੀ ਖ਼ਬਰ ਹੈ | ਦਰਜ ਮੁਕੱਦਮੇ ਅਨੁਸਾਰ ਏ. ਐੱਸ. ਆਈ. ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਮਜਾਰੀ ...
ਬਲਾਚੌਰ, 12 ਜਨਵਰੀ (ਸ਼ਾਮ ਸੁੰਦਰ ਮੀਲੂ)-ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪੂਨਾ ਰਾਣੀ ਨੇ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਹਦਾਇਤਾਂ 'ਤੇ ਜ਼ਿਲੇ੍ਹ ਦੇ ਵੱਖ-ਵੱਖ ਬਲਾਕਾਂ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮੀਟਿੰਗ ਕੀਤੀ | ...
ਭੱਦੀ, 12 ਜਨਵਰੀ (ਨਰੇਸ਼ ਧੌਲ)-ਪਾਰ ਬ੍ਰਹਮ ਦੇ ਅਵਤਾਰ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੀ ਦੂਸਰੀ ਜੋਤ ਸਿਰਮੌਰ ਮਹਾਨ ਤਪੱਸਵੀ ਸਿੱਧ ਮਹਾਂਪੁਰਸ਼ ਸਤਿਗੁਰੂ ਲਾਲ ਦਾਸ ਮਹਾਰਾਜ ਰਕਬੇ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਸੰਤ ਸਮਾਗਮ ਕੁਟੀਆ ...
ਰੈਲਮਾਜਰਾ, 12 ਜਨਵਰੀ (ਸੁਭਾਸ਼ ਟੌਾਸਾ)-ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਵਿਖੇ ਨਵੇਂ ਸਾਲ ਦਾ ਆਗਾਜ਼ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮÏਕੇ ਰਿਆਤ ਗਰੁੱਪ ਦੇ ਚੇਅਰਮੈਨ ਐਨ. ਐਸ. ਰਿਆਤ ਨੇ ਪਾਠੀ ਸਿੰਘਾਂ ਨੂੰ ਸ੍ਰੀ ਸਿਰੋਪਾਓ ...
ਪੋਜੇਵਾਲ ਸਰਾਂ, 12 ਜਨਵਰੀ (ਰਮਨ ਭਾਟੀਆ)-ਗਰਾਮ ਪੰਚਾਇਤ ਮਾਲੇਵਾਲ ਭੂਰੀਵਾਲਿਆਂ ਵਲੋਂ ਸਾਲਾਨਾ ਲੋਹੜੀ ਦੇ ਤਿਉਹਾਰ ਸਬੰਧੀ ਨਵਜੰਮੀਆਂ ਧੀਆਂ ਦੀ ਲੋਹੜੀ ਪਾਉਣ ਲਈ ਆਰੰਭੀ ਰੀਤ ਤਹਿਤ 13 ਜਨਵਰੀ ਨੂੰ ਪਿੰਡ ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਪਾਈ ਜਾਵੇਗੀ | ਇਸ ...
ਬੰਗਾ, 12 ਜਨਵਰੀ (ਕਰਮ ਲਧਾਣਾ)-ਸਿਰਮੌਰ ਸਵੈ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਸਮਾਜ ਨੂੰ ਲੜਕੀਆਂ ਪ੍ਰਤੀ ਉਦਾਰਤਾ ਅਪਣਾਉਣ ਲਈ ਪ੍ਰੇਰਨ ਹਿੱਤ ਪਿੰਡ ਪੋਸੀ ਦੇ ਭਗਵਾਨ ਮਹਾਂਵੀਰ ਮੰਦਰ ਕੰਪਲੈਕਸ 'ਚ ਵਿਸ਼ੇਸ਼ ਲੋਹੜੀ ਸਮਾਗਮ ਕਰਾ ਕੇ ਪਿੰਡ 'ਚ ...
ਮੱਲਪੁਰ ਅੜਕਾਂ, 12 ਜਨਵਰੀ (ਮਨਜੀਤ ਸਿੰਘ ਜੱਬੋਵਾਲ)-ਕਿਰਤੀ ਕਿਸਾਨ ਯੂਨੀਅਨ ਨੇ ਪਿੰਡ ਜੱਬੋਵਾਲ ਵਿਖੇ ਯੂਨੀਅਨ ਦੀ ਇਕਾਈ ਬਣਾ ਕੇ ਖੇਤੀ ਕਾਨੂੰਨਾਂ ਵਿਰੁੱਧ ਲਾਮਬੰਦੀ ਕਰ ਕੇ ਮੋਦੀ ਸਰਕਾਰ ਦੀਆਂ ਚੂਲਾਂ ਹਿਲਾਉਣ ਦਾ ਸੱਦਾ ਦਿੱਤਾ ਹੈ | ਇਸ ਮੌਕੇ ਕਿਰਤੀ ਕਿਸਾਨ ...
ਪੋਜੇਵਾਲ ਸਰਾਂ, 12 ਜਨਵਰੀ (ਰਮਨ ਭਾਟੀਆ)-ਬਲਾਕ ਸੜੋਆ ਦੇ ਪਿੰਡ ਮਾਹੀਪੁਰ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋ ਬਚਾ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਹਿਯੋਗ ਸਦਕਾ ਪਿੰਡ ਮਾਹੀਪੁਰ ਦੇ ਸਪੋਰਟਸ ਕਲੱਬ ਤੇ ਗਰਾਮ ...
ਪੋਜੇਵਾਲ ਸਰਾਂ, 12 ਜਨਵਰੀ (ਨਵਾਂਗਰਾਈਾ)-ਕੇਂਦਰ ਸਰਕਾਰ ਅੜੀਅਲ ਵਤੀਰਾ ਅਪਣਾ ਕੇ ਆਪਣੇ ਹੀ ਦੇਸ਼ ਦੇ ਕਿਸਾਨਾਂ ਨਾਲ ਬਿਗਾਨਿਆਂ ਵਰਗਾ ਵਿਵਹਾਰ ਕਰ ਰਹੀ ਹੈ | ਇਹ ਪ੍ਰਗਟਾਵਾ ਬਿ੍ਗੇਡੀਅਰ ਰਾਜ ਕੁਮਾਰ ਸੀਨੀਅਰ ਅਕਾਲੀ ਆਗੂ ਨੇ ਸੰਘੂ ਬਾਰਡਰ ਤੋਂ ਵਾਪਸ ਆ ਕੇ ਗੱਲਬਾਤ ...
ਮੱਲਪੁਰ ਅੜਕਾਂ, 12 ਜਨਵਰੀ (ਮਨਜੀਤ ਸਿੰਘ ਜੱਬੋਵਾਲ)-ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਉਦਘਾਟਨੀ ਸਮਾਗਮ ਕਰਵਾਇਆ ਗਿਆ | ਜਿਸ 'ਚ ਸਕੂਲ ਵਿਚ ਮਾ. ਪਰਵਿੰਦਰ ਭੰਗਲ ਸਟੇਟ ਐਵਾਰਡੀ ਵਲੋਂ ਸਕੂਲ ਸਟਾਫ਼, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਬਣਾਈ ਆਰੀਆ ਭੱਟ ...
ਨਛੱਤਰ ਸਿੰਘ ਬਹਿਰਾਮ 96465-81971 ਬਹਿਰਾਮ-ਬੰਗਾ-ਫਗਵਾੜਾ ਵਾਇਆ ਬਹਿਰਾਮ ਮਾਹਿਲਪੁਰ ਰੋਡ ਤੋਂ ਚੜ੍ਹਦੇ ਪਾਸੇ 2 ਕਿਲੋਮੀਟਰ ਦੀ ਦੂਰੀ 'ਤੇ ਵਸਿਆ ਪਿੰਡ ਅਨੋਖਰਵਾਲ | ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਇਹ ਪਿੰਡ ਮੁਲਸਮਾਨਾਂ ਦਾ ਪਿੰਡ ਸੀ | ਇਕ ਪੁਰਾਣੀ ਮਸਜਿਦ ਸੀ ਜਿਥੇ ਅੱਜ ...
ਭੱਦੀ, 12 ਜਨਵਰੀ (ਨਰੇਸ਼ ਧੌਲ)-ਬਾਬਾ ਰਾਮ ਜੋਗੀ ਪੀਰ ਸਾਹਿਬ ਦੇ ਸਥਾਨ ਪਿੰਡ ਧੌਲ ਵਿਖੇ ਸਾਲਾਨਾ ਮਾਘੀ ਮੇਲੇ ਸਬੰਧੀ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ 11 ਜਨਵਰੀ ਤੋਂ ਸ਼ੁਰੂ ਕਰਵਾਇਆ ਗਿਆ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 13 ...
ਸੰਧਵਾਂ, 12 ਜਨਵਰੀ (ਪ੍ਰੇਮੀ ਸੰਧਵਾਂ)-ਗੁਰੂ ਹਰਿ ਰਾਇ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਵਿਖੇ ਸਿੱਖਿਆ ਵਿਭਾਗ ਵਲੋਂ ਭੇਜੇ ਜਾ ਰਹੇ ਹਫਤਾਵਰੀ ਟੈਸਟਾਂ ਦਾ ਵਿਭਾਗੀ ਹਦਾਇਤਾਂ ਅਨੁਸਾਰ ਸੁਰਜੀਤ ਸਿੰਘ ਸੈਣੀ ਬਲਾਕ ਮੈਂਟਰ ਅੰਗਰੇਜ਼ੀ ਤੇ ਸਮਾਜਿਕ ...
ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ)-ਬਹੁਜਨ ਸਮਾਜ ਪਾਰਟੀ ਬੰਗਾ (ਸ਼ਹਿਰੀ) ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਹਰਮੇਸ਼ ਵਿਰਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਨਗਰ ਕੌਾਸਲ ਬੰਗਾ ਦੀਆਂ ਚੋਣਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਸਬੰਧੀ ਪ੍ਰਧਾਨ ...
ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ)-ਡਾਇਰੈਕਟ ਹੈਡ ਮਾਸਟਰਜ਼ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਵਲੋਂ ਆਪਣਾ ਪਰਖ ਕਾਲ 3 ਸਾਲ ਤੋਂ ਘੱਟ ਕਰ ਕੇ ਇਕ ਸਾਲ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਮੰਗ-ਪੱਤਰ ਸ. ਸਤਵੀਰ ਸਿੰਘ ਪੱਲੀ ...
ਬੰਗਾ, 12 ਜਨਵਰੀ (ਜਸਬੀਰ ਸਿੰਘ ਨੂਰਪੁਰ)-ਪਿੰਡ ਹੱਪੋਵਾਲ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਖੇਤੀ ਕਾਨੂੰਨ ਰੱਦ ਕਰਨ, ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਰੱਦ ਕਰਨ ਤੇ ਬਿਜਲੀ ਬਿੱਲ-2020 ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ...
ਮੁਕੰਦਪੁਰ, 12 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਬਲਾਕ ਸੰਮਤੀ ਔੜ ਦੇ ਵਾਈਸ ਚੇਅਰਮੈਨ ਕੁਲਜੀਤ ਸਰਹਾਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਲੋਹੜੀ ਦਾ ਤਿਉਹਾਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਮਨਾਇਆ ਜਾਵੇ | ਉਨ੍ਹਾਂ ਕਿਹਾ ਕਿ ਦੇਸ਼ ਦਾ ...
ਬਲਾਚÏਰ, 12 ਜਨਵਰੀ (ਸ਼ਾਮ ਸੁੰਦਰ ਮੀਲੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਪੈਸ਼ਲ ਇਨਵਾਇਟੀ ਮੈਂਬਰ ਚੌ: ਮਦਨ ਲਾਲ ਹੱਕਲਾ ਦੇ ਪੋਤਰੇ ਮਨਪ੍ਰੀਤ ਹੱਕਲਾ ਨੇ ਬੀਤੇ ਦਿਨੀਂ ਨਿਊਜ਼ੀਲੈਂਡ ਵਿਚ ਸਟੇਟ ਪੱਧਰੀ ਕ੍ਰਿਕਟ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...
ਬਲਾਚੌਰ, 12 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਸਾਂਸਦ ਭੈਣ ਕੁਮਾਰੀ ਮਾਇਆਵਤੀ ਦੇ 65ਵੇਂ ਜਨਮ ਦਿਨ ਦੇ ਸਬੰਧ 'ਚ 15 ਜਨਵਰੀ ਨੂੰ ਬਲਾਚੌਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ...
ਮੁਕੰਦਪੁਰ, 12 ਜਨਵਰੀ (ਸੁਖਜਿੰਦਰ ਸਿੰਘ ਬਖਲੌਰ)-ਪਿਛਲੇ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਕਾਲੇ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਜ਼ਾਹਰ ਕਰ ਰਿਹਾ ਹੈ ਤੇ ਇਨ੍ਹਾਂ ਤਿੰਨਾਂ ਬਿੱਲਾਂ ਦਾ ਦੇਸ਼ ਦਾ ਕਿਸਾਨ ਹੀ ਨਹੀਂ ਸਗੋਂ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਲੋਕ ਇਨਸਾਫ਼ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰਭਮਹਿਲ ਸਿੰਘ ਦੀ ਅਗਵਾਈ 'ਚ ਪਾਰਟੀ ਵਰਕਰਾਂ ਵਲੋਂ ਨਗਰ ਕੌਾਸਲ ਚੋਣਾਂ ਨੂੰ ਮੁਲਤਵੀ ਕਰਵਾਉਣ ਲਈ ਇਕ ਮੰਗ-ਪੱਤਰ ਤਹਿਸੀਲਦਾਰ ਕੁਲਵੰਤ ਸਿੰਘ ...
ਬਲਾਚੌਰ, 12 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਗੁੱਜਰ ਐਜੂਕੇਸ਼ਨ ਐਾਡ ਵੈੱਲਫੇਅਰ ਟਰੱਸਟ ਬਲਾਚੌਰ ਵਲੋਂ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਸੈਨਾ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਹ ਜਾਣਕਾਰੀ ਜਨਰਲ ...
ਮਜਾਰੀ ਸਾਹਿਬਾ, 12 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਕਿਰਤੀ ਕਿਸਾਨ ਯੂਨੀਅਨ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਪਿੰਡ ਹਿਆਤ ਪੁਰ ਰੁੜਕੀ ਵਿਖੇ ਕਿਸਾਨਾਂ ਦੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂਆਂ ਮਾਸਟਰ ਭੁਪਿੰਦਰ ਸਿੰਘ ਵੜੈਚ, ...
ਸੜੋਆ, 12 ਜਨਵਰੀ (ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ 17 ਜਨਵਰੀ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾ ਰਿਹਾ ਹੈ | ...
ਜਾਡਲਾ, 12 ਜਨਵਰੀ (ਬੱਲੀ)-ਪਿੰਡ ਦੌਲਤਪੁਰ ਵਿਖੇ ਪਿੰਡ ਵਾਸੀਆਂ ਤੇ ਪਤਵੰਤਿਆਂ ਦੀ ਮੀਟਿੰਗ ਪਿੰਡ ਦੇ ਦਰਵਾਜ਼ੇ 'ਤੇ ਹੋਈ ਜਿਸ 'ਚ ਕਾਲੇ ਕਾਨੰੂਨਾਂ ਖਿਲਾਫ਼ ਰੋਸ ਵਜੋਂ ਸਮੂਹਿਕ ਵਿਚਾਰ ਹੋਈ | ਜਿਸ 'ਚ ਇਹ ਫ਼ੈਸਲਾ ਕੀਤਾ ਗਿਆ ਕਿ ਲੋਹੜੀ ਵਾਲੇ ਦਿਨ ਲੋਕਾਂ ਨੂੰ ਜਾਗਰੂਕ ...
ਭੱਦੀ, 12 ਜਨਵਰੀ (ਨਰੇਸ਼ ਧੌਲ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਚੌਧਰੀ ਚਮਨ ਲਾਲ ਸਾਬਕਾ ਸਰਪੰਚ ਪਿੰਡ ਥਾਨਵਾਲਾ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ ਉਨ੍ਹਾਂ ਦੇ ਗ੍ਰਹਿ ਪਿੰਡ ਥਾਨਵਾਲਾ ਵਿਖੇ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ...
ਪੋਜੇਵਾਲ ਸਰਾਂ, 12 ਜਨਵਰੀ (ਰਮਨ ਭਾਟੀਆ)-ਮਨੁੱਖ ਨੂੰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਕੇ ਨਾਮ ਸਿਮਰਨ ਦਾ ਜਾਪ ਕਰਨਾ ਚਾਹੀਦਾ ਹੈ | ਇਹ ਪ੍ਰਵਚਨ ਸਵਾਮੀ ਅੰਮਿ੍ਤਾ ਨੰਦ ਜਲੂਰ ਧਾਮ ਵਾਲਿਆਂ ਨੇ ਪਿੰਡ ਚੰਦਿਆਣੀ ਕਲਾਂ (ਨੰਨੂਵਾਲ) ਵਿਖੇ ਸਾਬਕਾ ਸਰਪੰਚ ਮਨੋਹਰ ਲਾਲ ...
ਮੁਕੰਦਪੁਰ, 12 ਜਨਵਰੀ (ਦੇਸ ਰਾਜ ਬੰਗਾ)-ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਨਪੁਰ ਵਿਖੇ ਸਰਬੰਸ ਦਾਨੀ ਦਸਮ ਪਿਤਾ ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ...
ਸਮੁੰਦੜਾ, 12 ਜਨਵਰੀ (ਤੀਰਥ ਸਿੰਘ ਰੱਕੜ)-ਕੇਂਦਰ ਦੀ ਕਿਸਾਨ ਵਿਰੋਧੀ ਤੇ ਲੋਕ ਮਾਰੂ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੋਹੜੀ ਦਾ ਤਿਉਹਾਰ ਇਨ੍ਹਾਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵੱਖ-ਵੱਖ ਪਿੰਡਾਂ 'ਚ ਮਨਾਇਆ ਜਾਵੇਗਾ ਅਤੇ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਤੇ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਜਥੇਬੰਦੀਆਂ ਵਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਚ ਚੱਲ ਰਹੇ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਕੇ. ਸੀ. ਮੈਨੇਜਮੈਂਟ ਕਾਲਜ 'ਚ ਬੀ. ਕਾਮ ਤੇ ਬੀ. ਬੀ. ਏ. ਵਿਭਾਗ ਦੀ ਦੇਖ-ਰੇਖ 'ਚ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਤੇ ਰਾਸ਼ਟਰੀ ਯੁਵਾ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ | ਪੋਸਟਰ ਮੇਕਿੰਗ 'ਚ ਪਲਕ ਤੇ ਅਮੀਸ਼ਾ ਗਰੁੱਪ ਅਤੇ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਲਸ਼ਨ ਕੁਮਾਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਮਾਤਾ ਵਿਦਿਆਵਤੀ ਭਵਨ ਨਵਾਂਸ਼ਹਿਰ ਵਿਖੇ ਹੋਈ | ਮੀਟਿੰਗ 'ਚ ਸੁਰਿੰਦਰ ਸਿੰਘ ਸੋਇਤਾ ਪ੍ਰਧਾਨ, ...
ਕਾਠਗੜ੍ਹ, 12 ਜਨਵਰੀ (ਬਲਦੇਵ ਸਿੰਘ ਪਨੇਸਰ)-ਕਮਿਊਨਿਟੀ ਹੈਲਥ ਸੈਂਟਰ ਕਾਠਗੜ੍ਹ 'ਚ ਨਵੇਂ ਆਏ ਐੱਸ. ਐਮ. ਓ. ਡਾ: ਮਦਨ ਲਾਲ ਨੇ ਬਤੌਰ ਐੱਸ. ਐਮ. ਓ. ਚਾਰਜ ਸੰਭਾਲ ਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ | ਉਹ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਤੋਂ ਬਦਲ ਕੇ ਇੱਥੇ ਆਏ ਹਨ | ...
ਰਾਹੋਂ, 12 ਜਨਵਰੀ (ਬਲਬੀਰ ਸੰਘ ਰੂਬੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਰਾਹੋਂ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਟ੍ਰੇਨਿੰਗ-ਕਮ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਸਿਹਤ ਵਿਭਾਗ ਤੇ ਸਕੂਲ ਦੇ ਸਟਾਫ਼ ਸਮੇਤ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ...
ਪੋਜੇਵਾਲ ਸਰਾਂ, 12 ਜਨਵਰੀ (ਰਮਨ ਭਾਟੀਆ)-ਥਾਣੇਦਾਰ ਤੇਲੂ ਰਾਮ ਝੰਡੂਪੁਰ ਤੇ ਥਾਣੇਦਾਰ ਪਵਨ ਕੁਮਾਰ ਦੇ ਮਾਤਾ ਦੁਰਗੀ ਦੇਵੀ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ | ਜਿਸ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਝੰਡੂਪੁਰ ਦੇ ਸ਼ਮਸ਼ਾਨਘਾਟ ...
ਬੰਗਾ, 12 ਜਨਵਰੀ (ਕਰਮ ਲਧਾਣਾ)-ਆਂਗਣਵਾੜੀ ਵਰਕਰ ਮੈਡਮ ਨਿਰਮਲਾ ਦੇਵੀ ਸੁਪਤਨੀ ਪਿ੍ੰਸੀਪਲ ਮੋਹਣ ਲਾਲ ਦੀ ਹੋਈ ਬੇਵਕਤੀ ਤੇ ਦੁੱਖਦਾਈ ਮੌਤ 'ਤੇ ਦੁੱਖ ਪ੍ਰਗਟਾਉਣ ਲਈ ਗਜਟਿਡ ਨਾਨ ਗਜਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਦੇ ਆਗੂਆਂ ਨੇ ਇਥੇ ਇਕ ਸ਼ੋਕ ...
ਔੜ/ਝਿੰਗੜਾਂ, 12 ਜਨਵਰੀ (ਕੁਲਦੀਪ ਸਿੰਘ ਝਿੰਗੜ)-ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਖੇਤੀ ਬਿੱਲ ਪਾਸ ਕਰਕੇ ਖੇਤੀ ਦੀ ਬਲੀ ਦੇਣ ਲਈ ਤੁਲੀ ਹੈ | ਇਹ ਪ੍ਰਗਟਾਵਾ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਨੇ ਪਿੰਡ ਝਿੰਗੜਾਂ ਵਿਖੇ ਗੱਲਬਾਤ ਕਰਦਿਆਂ ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਕÏਮਾਂਤਰੀ ਲੇਖਕ ਮੰਚ (ਕਲਮ) ਨੇ ਕਿਸਾਨੀ ਘੋਲ ਲਈ ਕਿਰਤੀ ਕਿਸਾਨ ਯੂਨੀਅਨ ਨੂੰ 60 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਹੈ | ਮੰਚ ਦੇ ਚੇਅਰਮੈਨ ਸੁਖਵਿੰਦਰ ਕੰਬੋਜ, ਪ੍ਰਧਾਨ ਲਖਵਿੰਦਰ ਜÏਹਲ, ਜਨਰਲ ਸਕੱਤਰ ਸੁਰਜੀਤ ਜੱਜ, ...
ਨਵਾਂਸ਼ਹਿਰ, 12 ਜਨਵਰੀ (ਗੁਰਬਖਸ਼ ਸਿੰਘ ਮਹੇ)-ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਮੀਟਿੰਗ ਇਥੇ 18 ਜਨਵਰੀ ਨੂੰ ਯੂਨੀਅਨ ਵਲੋਂ ਮਨਾਏ ਜਾ ਰਹੇ ਅÏਰਤ ਕਿਸਾਨੀ ਦਿਵਸ ਦੀ ਤਿਆਰੀ ਸਬੰਧੀ ਹੋਈ | ਜਿਸ 'ਚ ਇਹ ਦਿਵਸ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX