ਬਟਾਲਾ, 12 ਜਨਵਰੀ (ਕਾਹਲੋਂ)-ਪੰਜਾਬ ਸਰਕਾਰ ਵਲੋਂ ਵਜੀਰ ਸਿੰਘ ਲਾਲੀ ਨੂੰ ਪੰਜਾਬ ਸਟੇਟ ਇੰਡਸਟਰੀਜ਼ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਉਪ ਚੇਅਰਮੈਨ ਬਣਾਇਆ ਗਿਆ ਸੀ, ਜਿਸ ਉਪਰੰਤ ਅੱਜ ਚੰਡੀਗੜ੍ਹ ਵਿਖੇ ਉਨ੍ਹਾਂ ਦਾ ਤਾਜਪੋਸ਼ੀ ਸਮਾਗਮ ਹੋਇਆ | ਇਸ ਮੌਕੇ ਹਲਕਾ ਕਾਦੀਆਂ ਦੇ ਵਿਧਾਇਕ ਸ: ਫਤਹਿਜੰਗ ਸਿੰਘ ਬਾਜਵਾ ਤੇ ਹੋਰਨਾਂ ਨੇ ਉਪ ਚੇਅਰਮੈਨ ਵਜੀਰ ਸਿੰਘ ਲਾਲੀ ਨੂੰ ਵਧਾਈ ਦਿੰਦਿਆਂ ਕੁਰਸੀ 'ਤੇ ਬਿਠਾਇਆ | ਵਜੀਰ ਸਿੰਘ ਲਾਲੀ ਦੀ ਇਸ ਨਿਯੁਕਤੀ 'ਤੇ ਜਿਥੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਸ: ਲਾਲੀ ਨੇ ਆਪਣੀ ਇਸ ਨਿਯੁਕਤੀ 'ਤੇ ਮੱੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਫਤਹਿੰਜਗ ਸਿੰਘ ਬਾਜਵਾ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ | ਸ: ਲਾਲੀ ਨੇ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ | ਸ: ਲਾਲੀ ਦੇ ਤਾਜਪੋਸ਼ੀ ਸਮਾਗਮ ਮੌਕੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ, ਭੁਪਿੰਦਰਪਾਲ ਸਿੰਘ ਮੈਂਬਰ ਐਸ.ਐਸ.ਐਸ. ਬੋਰਡ, ਸਤਨਾਮ ਸਿੰਘ ਡੇਅਰੀਵਾਲ, ਬਲਵਿੰਦਰ ਸਿੰਘ ਭਿੰਦਾ, ਨਰਿੰਦਰ ਕੁਮਾਰ ਕਾਲਾ ਸ਼ਾਹ, ਨੋਨੀ ਖੋਸਲਾ ਉਪ ਪ੍ਰਧਾਨ, ਮਨਜੀਤ ਸਿੰਘ ਸੰਧੂ, ਪਰਗਟ ਸਿੰਘ ਸਰਪੰਚ ਅਹਿਮਦਾਬਾਦ, ਐਸ.ਡੀ.ਓ. ਅਮਰਬੀਰ ਸਿੰਘ ਨਾਗਰਾ, ਰਕੇਸ਼ ਕੁਮਾਰ ਮਾਲੀਆ, ਜਸਬੀਰ ਸਿੰਘ ਢੀਂਡਸਾ, ਅਮਰੀਕ ਸਿੰਘ ਬਲਾਕ ਸੰਮਤੀ ਮੈਂਬਰ, ਬਿੱਲਾ ਸਰਪੰਚ ਦੀਨਪੁਰ, ਬਲਵਿੰਦਰ ਡਾਗੂ ਸਰਪੰਚ ਫੱਜੂਪੁਰ, ਰਾਣਾ ਰਵਿੰਦਰ ਸਿੰਘ ਫੱਤੇਨੰਗਲ, ਧਨਵੰਤ ਸਿੰਘ ਸਰਪੰਚ ਦੇਵੀ ਦਾਸਪੁਰ, ਪ੍ਰੇਮ ਸਿੰਘ ਥੇਹਤਿੱਖਾ, ਜੋਗਾ ਸਿੰਘ ਆਲੋਵਾਲ, ਪ੍ਰਤਾਪ ਸਿੰਘ ਖੁੰਡਾ, ਦਲਜੀਤ ਸਿੰਘ ਛੋਟੇਪੁਰ, ਸਵਿੰਦਰ ਸਿੰਘ ਗੁਣੀਆ, ਮਨਜੀਤ ਸਿੰਘ ਡਡਵਾਂ, ਸੁਖਵਿੰਦਰ ਸਿੰਘ ਨਾਨੋਵਾਲੀ ਸਾਬਕਾ ਸਰਪੰਚ, ਨਿਰਮਲ ਸਿੰਘ ਸਰਪੰਚ ਭਿਖਾਰੀਵਾਲ, ਬਲਬੀਰ ਸਿੰਘ ਬੱਲੀ ਮੂਲਿਆਂਵਾਲ, ਜਗਜੀਤ ਸਿੰਘ ਸੰਘਰ, ਗੁਰਪ੍ਰੀਤ ਸਿੰਘ ਸੰਗਰ, ਮਨਜੀਤ ਸਿੰਘ ਸੰਗਰ ਜ਼ਿਲ੍ਹਾ ਪ੍ਰਧਾਨ ਸੈਕਟਰੀ ਯੂਨੀਅਨ, ਹਰਜਿੰਦਰ ਸਿੰਘ ਸਾਬੀ, ਗੁਰਿੰਦਰ ਸਿੰਘ, ਬੱਬੂ ਸੰਘਰ, ਪ੍ਰਗਟ ਸਿੰਘ ਮੈਂਬਰ ਪੰਚਾਇਤ, ਪ੍ਰਭਜੋਤ ਸਿੰਘ ਸੰਘਰ, ਗੁਰਜੰਟ ਸਿੰਘ ਸੰਘਰ, ਕੁਲਦੀਪ ਕੁਮਾਰ ਸੋਨੂੰ ਸੰਘਰ, ਸਾਹਬ ਸਿੰਘ ਕੰਗ, ਸਿਮਰ ਸਿੰਘ ਡਡਵਾਂ, ਭਵਦੀਪ ਸਿੰਘ ਸੰਘਰ, ਸਤਨਾਮ ਸਿੰਘ ਬੱਲ, ਬਿੱਲਾ ਕਲਿਆਣਪੁਰ, ਸੁਖਵਿੰਦਰ ਸਿੰਘ ਸਰਪੰਚ ਕੋਟ ਸੰਤੋਖ ਰਾਏ, ਧੰਮਾ ਕੋਟ ਸੰਤੋਖ ਰਾਏ, ਅਮਰਦੀਪ ਸਿੰਘ ਨਾਗਰਾ ਐਸ.ਡੀ.ਓ. ਕਾਹਨੂੰਵਾਨ, ਜਗਨੂਰ ਸਿੰਘ ਨਾਗਰਾ, ਬਲਕਾਰ ਸਿੰਘ ਬੱਲ, ਡਾ. ਰਵੀ ਸਰੰਗਲ ਗੁਰਦਾਸ ਨੰਗਲ, ਹੈਪੀ ਚਾਹਲ ਗੁਰਦਾਸ ਨੰਗਲ, ਮੰਗਲ ਸਿੰਘ ਡਾਇਰੈਕਟਰ ਮਾਰਕੀਟ ਕਮੇਟੀ ਆਦਿ ਹਾਜ਼ਰ ਸਨ |
ਬਟਾਲਾ, 12 ਜਨਵਰੀ (ਕਾਹਲੋਂ)-ਅੱਜ ਭਾਈ ਗੁਰਦਾਸ ਅਕੈਡਮੀ ਗਾਦੜੀਆਂ ਦੇ ਵਿਹੜੇ ਵਿਚ ਲੋਹੜੀ ਦਾ ਤਿਉਹਾਰ ਪੁਰਾਤਨ ਰਸਮਾਂ ਅਨੁਸਾਰ ਭੱੁਗਾ ਬਾਲ ਕੇ ਮਨਾਇਆ ਗਿਆ | ਬੀਤੇ ਵਰ੍ਹੇ ਦੀਆਂ ਕੌੜੀਆਂ ਯਾਦਾਂ ਨੂੰ ਵਿਸਾਰਦਿਆਂ ਬਹੁਤ ਲੰਮੇ ਸਮੇਂ ਪਿਛੋਂ ਇਕੱਠੇ ਹੋ ਕੇ ਬੱਚਿਆਂ ...
ਧਾਰੀਵਾਲ, 12 ਜਨਵਰੀ (ਜੇਮਸ ਨਾਹਰ)-ਸਥਾਨਕ ਇਕ ਪੈਲੇਸ ਵਿਖੇ ਪੀ.ਐਸ.ਈ.ਬੀ. ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਵਲੋਂ ਪ੍ਰਧਾਨ ਵਰਿਆਮ ਮਸੀਹ ਸੋਹਲ ਦੀ ਅਗਵਾਈ ਵਿਚ ਅਹਿਮ ਇਕੱਤਰਤਾ ਹੋਈ, ਜਿਸ ਵਿਚ ਮੁਲਾਜ਼ਮਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਰੋਸ ...
ਸ੍ਰੀ ਹਰਿਗੋਬਿੰਦਪੁਰ, 12 ਜਨਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਾੜੀ ਬੁੱਚਿਆਂ ਦੀ ਟੈਲੀਫੋਨ ਐਕਸਚੇਜ ਵਿਚੋਂ ਬੈਟਰੀਆਂ ਚੋਰੀ ਹੋਣ ਦੀ ਖ਼ਬਰ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਟੈਲੀਕਾਮ ਅਫ਼ਸ਼ਰ ਕੁਲਬੀਰ ਸਿੰਘ ਨੇ ...
ਗੁਰਦਾਸਪੁਰ, 12 ਜਨਵਰੀ (ਆਰਿਫ਼)-ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਸਕੀਮ ਨੰਬਰ-1 ਦੇ ਨਿਵਾਸੀਆਂ ਨੰੂ ਲੰਮੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਹੁਣ ਨਿਜਾਤ ਮਿਲੇਗੀ | ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰੰਜੂ ...
ਬਟਾਲਾ/ਕਿਲ੍ਹਾ ਲਾਲ ਸਿੰਘ, 12 ਜਨਵਰੀ (ਹਰਦੇਵ ਸਿੰਘ ਸੰਧੂ, ਬਲਬੀਰ ਸਿੰਘ)-ਬੀਤੀ ਰਾਤ ਥਾਣਾ ਕਿਲ੍ਹਾ ਲਾਲ ਸਿੰਘ ਨਜ਼ਦੀਕ ਹੋਏ 2 ਸੜਕ ਹਾਦਸਿਆਂ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ | ਪਹਿਲਾ ਹਾਦਸਾ ਪਿੰਡ ਭਾਗੋਵਾਲ ਨਜ਼ਦੀਕ ਇਕ ਕਾਰ ਦੇ ਬੇਕਾਬੂ ਹੋਣ ਕਾਰਨ ਵਾਪਰਿਆ, ਜਿਸ ...
ਗੁਰਦਾਸਪੁਰ, 12 ਜਨਵਰੀ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਤੇਜਿੰਦਰਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਗੁਰਦਾਸਪੁਰ ਵਿਚ ਵੱਖ-ਵੱਖ ਪ੍ਰੀਿਖ਼ਆ ਕੇਂਦਰਾਂ ਵਿਚ ਡੀ.ਐਲ.ਐੱਡ. ਪ੍ਰੀਖਿਆਵਾਂ ਜੋ 2-1-2021 ਤੋਂ 28-1-2021 ਤੱਕ ਹੋ ਰਹੀਆਂ ਹਨ | ਇਸ ਲਈ ਸਰਕਾਰ ਦੀਆਂ ...
ਗੁਰਦਾਸਪੁਰ, 12 ਜਨਵਰੀ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਸ਼ਹਿਰ ਦੀਆਂ ਸੜਕਾਂ 'ਤੇ ਆਵਾਰਾ ਪਸ਼ੂਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ | ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ | ਪਿਛਲੇ ਕੁਝ ਸਮੇਂ ਵਿਚ ਆਵਾਰਾ ...
ਗੁਰਦਾਸਪੁਰ, 12 ਜਨਵਰੀ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹੇ ਅੰਦਰ ਕੋਰੋਨਾ ਦੇ 3 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 295599 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ, ...
ਪੁਰਾਣਾ ਸ਼ਾਲਾ, 12 ਜਨਵਰੀ (ਅਸ਼ੋਕ ਸ਼ਰਮਾ)-ਸਰਕਾਰੀ ਸਕੂਲ ਗੋਹਤ ਪੋਕਰ ਦੇ 76 ਵਿਦਿਆਰਥੀਆਂ ਨੂੰ ਲੋਹੜੀ ਦੇ ਸ਼ੁੱਭ ਦਿਹਾੜੇ 'ਤੇ ਗੁਰਮੀਤ ਸਿੰਘ ਪਾਹੜਾ ਚੇਅਰਮੈਨ ਲੇਬਰ ਸੈੱਲ ਪੰਜਾਬ ਵਲੋਂ ਪਿੰ੍ਰਸੀਪਲ ਚੰਚਲ ਸਿੰਘ, ਸਰਪੰਚ ਹਰਜਿੰਦਰ ਸਿੰਘ, ਉਪ ਪ੍ਰਧਾਨ ਸੁਰਿੰਦਰ ...
ਗੁਰਦਾਸਪੁਰ, 12 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਥਾਣਾ ਸਦਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ ਪੂਰਨ ਚੰਦ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ...
ਬਟਾਲਾ, 12 ਜਨਵਰੀ (ਕਾਹਲੋਂ)-ਬਟਾਲਾ ਕਾਲਜ ਆਫ ਐਜੂਕੇਸ਼ਲ ਬੁੱਲੋਵਾਲ (ਨੇੜੇ ਅਲੀਵਾਲ) ਵਿਖੇ ਕਾਲਜ ਦੇ ਚੇਅਰਮੈਨ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ...
ਘੁਮਾਣ, 12 ਜਨਵਰੀ (ਬੰਮਰਾਹ)-ਜਮਹੂਰੀ ਕਿਸਾਨ ਸਭਾ ਪੰਜਾਬ ਵਲੋਂ ਘੁਮਾਣ ਵਿਚ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਲੋਹੜੀ ਦੇ ਭੁੱਗੇ ਵਿਚ ਸਾੜੀਆਂ ਗਈਆਂ | ਤਹਿਸੀਲ ਸਕੱਤਰ ਸੁਰਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਬਹੁਤ ਹੀ ...
ਘੁਮਾਣ, 12ਜਨਵਰੀ (ਬੰਮਰਾਹ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੰਗਲ ਸਿੰਘ ਸ੍ਰੀ ਹਰਿਗੋਬਿੰਦਪੁਰ ਅਤੇ ਸੀਨੀਅਰ ਯੂਥ ਆਗੂ ਗਗਨ ਚੀਮਾ ਵਲੋਂ ਪਿੰਡ ਮਡਿਆਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਪਿੰਡ ਮੰਡਿਆਲਾ ਅਸ਼ੋਕ ਮਸੀਹ ਦੇ ਗ੍ਰਹਿ ਵਿਖੇ ਮੀਟਿੰਗ ...
ਡੇਰਾ ਬਾਬਾ ਨਾਨਕ, 12 ਜਨਵਰੀ (ਵਿਜੇ ਸ਼ਰਮਾ)-ਕਸਬੇ ਦੇ ਬਾਜ਼ਾਰਾਂ ਅਤੇ ਗਲੀਆਂ ਅੰਦਰ ਚੱਲ ਰਹੇ ਨਿਰਮਾਣ ਕਾਰਜਾਂ ਸਬੰਧੀ ਵੱਡੇ ਪੱਧਰ 'ਤੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਚੌਕਸੀ ਵਿਭਾਗ ਗੁਰਦਾਸਪੁਰ ਅਤੇ ਨਗਰ ਕੌਾਸਲ ਦੀ ਟੀਮ ਨੇ ਡੇਰਾ ਬਾਬਾ ਨਾਨਕ ਦਾ ...
ਘੁਮਾਣ, 12 ਜਨਵਰੀ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਘੁਮਾਣ ਜਿੱਥੇ ਸਾਲਾਨਾ ਜੋੜ ਮੇਲੇ ਦÏਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ ਅਤੇ ਇਨ੍ਹਾਂ ਸਨਅਤਾਂ ਨੂੰ ਪੰਜਾਬ ਦੇ ਸਾਬਕਾ ...
ਘੱਲੂਘਾਰਾ ਸਾਹਿਬ, 12 ਜਨਵਰੀ (ਮਿਨਹਾਸ)-ਗੁਰਦੁਆਰਾ ਘੱਲੂਘਾਰਾ ਸਾਹਿਬ ਨਜ਼ਦੀਕ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਦੀ ਯਾਦ ਵਿਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੀ ਦਾ ਆਰੰਭ ਜ਼ਿਲ੍ਹਾ ਪ੍ਰਸ਼ਾਸਨ ਅਤੇ ਇਲਾਕੇ ਦੀ ਸਮੂਹ ਸੰਗਤ ਵਲੋਂ ਕੀਤਾ ਗਿਆ ...
ਫਤਹਿਗੜ੍ਹ ਚੂੜੀਆਂ, 12 ਜਨਵਰੀ (ਧਰਮਿੰਦਰ ਸਿੰਘ ਬਾਠ)-ਨਗਰ ਕੌਾਸਲ ਚੋਣਾਂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਵਾਰਡਾਂ ਅਨੁਸਾਰ ਉਮੀਦਵਾਰਾਂ ਦੀਆਂ ਦਰਖਾਸਤਾਂ ਮੰਗੀਆਂ ਗਈਆਂ ਸਨ, ਜਿਸ ਦੇ ਤਹਿਤ ਫਤਹਿਗੜ੍ਹ ਚੂੜੀਆਂ ਵਿਖੇ ਦੂਜੀ ਕਿਸ਼ਤ ਵਿਚ ਸ਼ਹਿਰ ਦੀਆਂ ...
ਬਟਾਲਾ, 12 ਜਨਵਰੀ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਸਕੂਲ ਦੇ ਬੁੱਕ ਰੀਡਰਜ਼ ਕਲੱਬ ਵਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਬੁੰਕ ਰੀਡਰਜ਼ ਕਲੱਬ ਦੇ ਇੰਚਾਰਜ ...
ਘੱਲੂਘਾਰਾ ਸਾਹਿਬ, 12 ਜਨਵਰੀ (ਮਿਨਹਾਸ)-ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਭੈਣੀ ਪਸਵਾਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵਲੋਂ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਗੁਰਦੁਆਰਾ ...
ਗੁਰਦਾਸਪੁਰ, 12 ਜਨਵਰੀ (ਆਰਿਫ਼)-ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਲੋਹੜੀ ਦਾ ਤਿਉਹਾਰ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ 'ਤੇ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਜੋਂ ਮਨਾਇਆ ਗਿਆ | ਇਸ ਮੌਕੇ ਕਰਵਾਏ ਪੋ੍ਰਗਰਾਮ ਦੌਰਾਨ ਸਕੂਲ ਦੇ ਬੱਚਿਆਂ ਨੇ ਭਾਗ ਲਿਆ | ...
ਘਰੋਟਾ, 12 ਜਨਵਰੀ (ਸੰਜੀਵ ਗੁਪਤਾ)-ਘਰੋਟਾ ਪੁਲਿਸ ਚੌਾਕੀ ਇੰਚਾਰਜ ਨੰੂ ਵਿਜੀਲੈਂਸ ਵਲੋਂ ਕਿਸੇ ਮਾਮਲੇ ਦੇ ਸਬੰਧ ਵਿਚ ਹਿਰਾਸਤ ਵਿਚ ਲਏ ਜਾਣ ਦੀ ਚਰਚਾ ਇਲਾਕੇ ਵਿਚ ਪਾਈ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਘਰੋਟਾ ਚੌਾਕੀ ਇੰਚਾਰਜ ਗੋਬਿੰਦ ...
ਗੁਰਦਾਸਪੁਰ, 12 ਜਨਵਰੀ (ਆਰਿਫ਼)-ਰਿਜਨਲ ਟਰਾਂਸਪੋਰਟ ਅਥਾਰਿਟੀ ਗੁਰਦਾਸਪੁਰ ਬਲਦੇਵ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੇ ਆਪਣੇ ਨੋਟੀਫਿਕੇਸ਼ਨ 30-12-2020 ਰਾਹੀਂ ਮੋਟਰ ਵਹੀਕਲ ਟੈਕਸ ਦੀ ਬਕਾਇਆ ਰਾਸ਼ੀ ਬਿਨਾਂ ...
ਪੁਰਾਣਾ ਸ਼ਾਲਾ, 12 ਜਨਵਰੀ (ਅਸ਼ੋਕ ਸ਼ਰਮਾ)-ਆਯੁਰਵੈਦਿਕ ਸਵਾਸਥ ਕੇਂਦਰ ਤਾਲਿਬਪੁਰ ਇਮਾਰਤ ਦੀ ਹਾਲਤ ਬੇਹੱਦ ਖਸਤਾ ਹੋਈ ਪਈ ਹੈ ਅਤੇ ਸਿਹਤ ਵਿਭਾਗ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਿਹਾ ਹੈ | ਇਹ ਕੇਂਦਰ ਇਲਾਕੇ ਦੇ 8 ਪਿੰਡਾਂ ਨੂੰ ਲਗਦਾ ਹੈ | ਇਸ ਸਬੰਧੀ ਪਿੰਡ ...
ਗੁਰਦਾਸਪੁਰ, 12 ਜਨਵਰੀ (ਆਰਿਫ਼)-ਵਿਧਾਨ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਲੋਲੇਨੰਗਲ ਵਿਖੇ ਮੁਕੰਮਲ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਅੱਜ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX