ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਲੋਹੜੀ ਦਾ ਤਿਉਹਾਰ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਮਨਾਉਣ ਦੇ ਦਿੱਤੇ ਸੱਦੇ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਅਧਿਆਪਕ ਜਥੇਬੰਦੀਆਂ, ਲੇਖਕਾਂ, ਗਾਇਕਾਂ, ਸਾਫਮਾ ਤੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਸਥਾਨਕ ਭੰਡਾਰੀ ਪੁਲ 'ਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਤੇ ਕੇਂਦਰ ਸਰਕਾਰ ਵਿਰੱੁਧ ਮੁਜ਼ਾਹਰਾ ਕਰਦੇ ਹੋਏ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਫੋਕਲੋਰ ਰਿਸਰਚ ਅਕਾਦਮੀ ਅੰਮਿ੍ਤਸਰ, ਪ੍ਰਗਤੀਸ਼ੀਲ ਲੇਖਕ ਸੰਘ (ਅੰਮਿ੍ਤਸਰ ਇਕਾਈ), ਡੈਮੋਕਰੈਟਿਕ ਟੀਚਰਜ਼ ਫਰੰਟ, ਤਰਕਸ਼ੀਲ ਸੁਸਾਇਟੀ, ਆਲ ਇੰਡੀਆ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਸੰਘਰਸ਼ ਕਮੇਟੀ, ਏਟਕ, ਸੀਟੂ, ਜਮਹੂਰੀ ਅਧਿਕਾਰ ਸਭਾ, ਸਾਫਮਾ, ਇੰਟਰਨੈਸ਼ਨਲ ਕਲਾਕਾਰ ਮੰਚ ਮਾਝਾ ਜ਼ੋਨ ਦੇ ਨੁਮਾਇੰਦਿਆਂ ਤੋਂ ਇਲਾਵਾ ਲੇਖਕ, ਕਲਾਕਾਰ, ਬੁੱਧੀਜੀਵੀ ਤੇ ਹੋਰ ਵਰਗਾਂ ਦੇ ਲੋਕ ਸ਼ਮੂਲੀਅਤ ਕੀਤੀ ¢ ਇਸ ਮੌਕੇ 'ਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਕਾਮਰੇਡ ਆਗੂ ਅਮਰਜੀਤ ਸਿੰਘ ਆਸਲ, ਗਾਇਕ ਸਰਬਜੀਤ ਬੁੱਘਾ, ਅਧਿਆਪਕ ਆਗੂ ਅਸ਼ਵਨੀ ਅਵਸਥੀ, ਡਾ: ਇੰਦਰਜੀਤ ਵਿਸ਼ਿਸ਼ਟ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਅੰਬਾਨੀ ਤੇ ਅਡਾਨੀ ਦੀ ਝੋਲੀ ਵਿਚ ਪੈ ਗਈ ਤੇ ਉਨ੍ਹਾਂ ਨੂੰ ਲਾਭ ਦੇਣ ਲਈ ਕਿਸਾਨਾਂ ਨੂੰ ਮਾਰਨ ਲਈ ਹੱਥਕੰਡੇ ਅਪਣਾ ਕੇ ਖੇਤੀ ਕਾਨੂੰਨ ਲਿਆਈ ਹੈ | ਇਸ ਮੌਕੇ 'ਤੇ ਡਾ. ਰੁਪਿੰਦਰ, ਕਮਲ ਗਿੱਲ, ਹਰੀਸ਼ ਸਾਬਰੀ, ਅਮਰਜੀਤ ਬਾਈ, ਅਮਰਜੀਤ ਸਿੰਘ ਭੱਲਾ, ਹਰਜੀਤ ਸਿੰਘ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਮਨਜੀਤ ਸਿੰਘ ਅÏਲਖ ਅਤੇ ਭੁਪਿੰਦਰ ਸਿੰਘ ਸੰਧੂ, ਦਸਵਿੰਦਰ ਕÏਰ, ਜਗਤਾਰ ਕਰਮਪੁਰਾ, ਧਨਵੰਤ ਸਿੰਘ ਖਤਰਾਏ ਕਲਾਂ, ਮਨਜੀਤ ਧਾਰੀਵਾਲ ਆਦਿ ਮੌਜੂਦ ਸਨ |
ਚੇਤਨਪੁਰਾ, 12 ਜਨਵਰੀ (ਮਹਾਂਬੀਰ ਸਿੰਘ ਗਿੱਲ)-ਪਿੰਡ ਜਗਦੇਵ ਕਲਾਂ ਤੋਂ ਆ ਰਹੀ ਤੇਜ਼ ਰਫਤਾਰ ਇੰਡੀਕਾ ਕਾਰ ਨੰਬਰ ਪੀ.ਬੀ.10. ਬੀ.ਆਰ. 0326 ਸਰਕਾਰੀ ਸਕੂਲ ਮਹਿਲ ਜੰਡਿਆਲਾ ਸੰਤੂਨੰਗਲ ਕੋਲ ਪਲਟ ਗਈ ਜਿਸ 'ਚ ਸਾਜਨ ਸਿੰਘ, ਪ੍ਰੀਤ ਸਿੰਘ ਤੇ ਪਿ੍ੰਸ ਸਿੰਘ ਵਾਸੀ ਕੋਟਲਾ ਸੁਲਤਾਨ ...
ਜੰਡਿਆਲਾ ਗੁਰੂ, 12 ਜਨਵਰੀ (ਰਣਜੀਤ ਸਿੰਘ ਜੋਸਨ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 111ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਨਸ਼ਾ ਤਸਕਰਾਂ ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ ਸ਼ਿਕੰਜਾ ਕੱਸਿਆ | ਛੇਹਰਟਾ ਪੁਲਿਸ ਨੇ 20 ਲੀਟਰ ਦੇਸੀ ਲਾਹਣ ਦੇ ਨਾਲ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ¢ ਪੁਲਿਸ ਚÏਕੀ ਟਾਊਨ ...
ਜਗਦੇਵ ਕਲਾਂ, 12 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਖੇਤੀ ਵਿਰੋਧੀ ਕਾਨੂੰਨ, ਬਿਜਲੀ ਸੋਧ ਕਾਨੂੰਨ 2020, ਪ੍ਰਦੂਸ਼ਨ ਸਬੰਧੀ ਆਰਡੀਨੈਂਸ ਨੂੰ ਰੱਦ ਕਰਾਉਣ ਲਈ ਸਾਂਝੇ ਕਿਸਾਨ ਮੋਰਚੇ ਦੇ ਸੱਦੇ ਤਹਿਤ ਲੋਹੜੀ ਵਾਲੇ ਦਿਨ ਲੋਕ ਮਾਰੂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ...
ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਤਹਿਸੀਲ ਕੰਪਲੈਕਸ ਵਿਖੇ ਦਿੱਲੀ-ਕੱਟੜਾ, ਅੰਮਿ੍ਤਸਰ, ਜਾਮਨਗਰ ਐਕਸਪ੍ਰੈਸ ਵੇਅ (ਭਾਰਤ ਮਾਲਾ) ਸੜਕ ਦੇ ਨਵ ਨਿਰਮਾਣ ਹੇਠ ਅਜਨਾਲਾ ਸਬ ਡਵੀਜਨ ਦੇ ਆਉਣ ਵਾਲੇ ਪਿੰਡਾਂ ਅਦਲੀਵਾਲਾ, ਰਾਣੇਵਾਲੀ, ਲਦੇਹ, ਛੀਨਾ ਆਦਿ ਪਿੰਡਾਂ ਦੇ ...
ਅੰਮਿ੍ਤਸਰ, 12 ਦਸੰਬਰ (ਰੇਸ਼ਮ ਸਿੰਘ)-ਬੀਤੇ ਦਿਨੀ ਤਿਲਕ ਨਗਰ ਵਿਖੇ ਕੌਾਸਲਰ ਦੇ ਪੱੁਤਰ ਤੇ ਨੌਜਵਾਨ ਕਾਂਗਰਸੀ ਆਗੂ ਤੇ ਉਸਦੇ ਸਾਥੀਆਂ ਸਣੇ ਇਕ ਘਰ ਦੇ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਕਰਨ ਤੇ ਸ਼ਰੇਆਮ ਗੁੰਡਾਗਰਦੀ ਦੇ ਲੱਗੇ ਦੋਸ਼ਾਂ ਉਪਰੰਤ ਪਰਚਾ ਦਰਜ ਕਰਨ 'ਚ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਨੇਜਮੈਂਟ ਤੇ ਵਿਦਿਆਰਥੀਆਂ ਵਿਚ ਬੀਤੇ ਕਈ ਦਿਨਾਂ ਤੋਂ ਆਨਲਾਈਨ ਤੇ ਆਫਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਸਮਾਂ ਸਾਰਨੀ ਦੇ ਵਿਚ ਵਾਧੇ ਨੂੰ ਲੈ ਕੇ ਗੱਲਬਾਤ ਦੇ ਚੱਲਦਿਆਂ ਉਸ ਵੇਲੇ ਨਵਾਂ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਪਾਸ਼ ਖੇਤਰ ਲਾਰੰਸ ਰੋਡ ਸ਼ਾਸਤਰੀ ਨਗਰ ਵਿਖੇ ਬੀਤੇ 6 ਜਨਵਰੀ ਨੂੰ ਇਕ ਔਰਤ ਡਾਕਟਰ ਨੂੰ ਪਿਸਤੌਲ ਨਾਲ ਡਰਾ ਧਮਕਾ ਕੇ ਪਰਿਵਾਰ ਸਮੇਤ ਬੰਧਕ ਬਣਾ ਕੇ ਹੋਈ ਲੱਖਾਂ ਦੀ ਲੁੱਟ ਖੋਹ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਮੌਕੇ ਮਨਾਏ ਜਾਂਦੇ ਨੌਜਵਾਨ ਦਿਵਸ ਮੌਕੇ ਅੱਜ ਨੈਸ਼ਨਲ ਸਟੂਡੈਂਟ ਯੂਨੀਅਨ ਵਲੋਂ ਬੇਰੁਜ਼ਗਾਰ ਨੌਜਵਾਨਾਂ ਨਾਲ ਇਥੇ ਵਿਰਾਸਤੀ ਮਾਰਗ 'ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਆਮ ਆਦਮੀ ਪਾਰਟੀ ਵਲੋਂ ਆਪਣੀ ਪਾਰਟੀ ਦੇ ਹੋਰ ਵਿਸਥਾਰ ਲਈ ਵਰਕਰਾਂ ਨੂੰ ਵਾਰਡ ਪੱਧਰ 'ਤੇ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਸਿਲਸਿਲੇ ਦੇ ਚੱਲਦਿਆਂ ਹਲਕਾ ਪੱਛਮੀ ਦੀ ਵਾਰਡ ਨੰਬਰ 83 ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ...
ਰਾਜਾਸਾਂਸੀ, 12 ਜਨਵਰੀ (ਹਰਦੀਪ ਸਿੰਘ ਖੀਵਾ)-ਕੇਂਦਰ ਦੀ ਮੋਦੀ ਸਰਕਾਰ ਦੁਆਰਾ ਲਿਆਂਦੇ ਕਿਸਾਨ ਮਾਰੂ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਨੂੰ ਭਰਵਾਂ ਸਹਿਯੋਗ ਦੇਣ ਲਈ ਪਿੰਡ ਮੀਰਾਂਕੋਟ ਕਲਾਂ ਦੀ ਸੰਗਤ ਵਲੋਂ 2.50 ...
ਰਈਆ, 12 ਜਨਵਰੀ (ਸ਼ਰਨਬੀਰ ਸਿੰਘ ਕੰਗ)- ਪੰਜਾਬ ਸਰਕਾਰ ਵਲੋਂ ਆਪਣੇ ਵਾਅਦੇ ਮੁਤਾਬਕ ਲੋੜਵੰਦ ਲੋਕਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਜਨਤਾ ਤੱਕ ਪਹੁੰਚਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ | ਇਹ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)- ਛੇਹਰਟਾ ਚੌਕ ਦੇ ਨਜ਼ਦੀਕ ਡਾਕਘਰ ਦੇ ਬਾਹਰਵਾਰ ਵਿਖੇ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਬਣਾਏ ਗਏ ਪਖਾਨੇ ਚਿੱਟੇ ਹਾਥੀ ਸਾਬਤ ਹੁੰਦੇ ਹੋਏ ਆਸ ਪਾਸ ਦੇ ਦੁਕਾਨਦਾਰਾਂ ਲਈ ਨਰਕ ਦਾ ਕਾਰਨ ਬਣ ਰਹੇ ਹਨ | ਲੱਖਾਂ ਰੁਪਇਆਂ ਦੀ ...
ਅਜਨਾਲਾ, 12 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਇਥੇ ਅਕਾਲੀ ਦਲ (ਬ) ਦੇ ਮੁੱਖ ਦਫ਼ਤਰ ਵਿਖੇ ਅਕਾਲੀ ਦਲ ਸਰਕਲ ਸ਼ਹਿਰੀ ਦੇ ਪ੍ਰਧਾਨ ਪ੍ਰਦੀਪ ਬੰਟਾ, ਯੂਥ ਅਕਾਲੀ ਦਲ ਸਰਕਲ ਸ਼ਹਿਰੀ ਪ੍ਰਧਾਨ ਸੰਦੀਪ ਸ਼ਾਲੂ ਤੇ ਐੱਸ.ਸੀ. ਵਿੰਗ ਸਰਕਲ ਸ਼ਹਿਰੀ ਪ੍ਰਧਾਨ ਰਾਮ ਸਰੂਪ ਤੇ ਇਸਤਰੀ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਰਾਸਾ ਅੰਮਿ੍ਤਸਰ ਯੂਨਿਟ ਦੀ ਮੀਟਿੰਗ ਪ੍ਰਧਾਨ ਕਮਲਜੋਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ, ਮੁੱਖ ਸਲਾਹਕਾਰ ਜਗਜੀਤ ਸਿੰਘ ਅਤੇ ਡਾ. ਵਿਨੋਦ ਕਪੂਰ ਖਾਸ ਤੌਰ ...
ਪਰਮਜੀਤ ਸਿੰਘ ਬੱਗਾ ਮੋਬਾਇਲ ਨੰ: 9855420842 ਵੇਰਕਾ : ਅੰਮਿ੍ਤਸਰ ਬਟਾਲਾ ਰੋਡ ਦੇ ਮੁੱਖ ਸੜਕੀ ਮਾਰਗ 'ਤੇ ਵੱਸਿਆ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦਾ ਪਿੰਡ ਜਹਾਂਗੀਰ ਸ਼ਹਿਰ ਤੋਂ 14 ਕਿਲੋਮੀਟਰ ਦੀ ਦੂਰੀ 'ਤੇ ਪੂਰਬ ਵਾਲੇ ਪਾਸੇ ਹੈ, ਜੋ ਕਿ ਸੱਭਿਆਚਾਰਕ ਤੇ ਖੇਡ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਕੋਰੋਨਾ ਦੇ ਅੱਜ ਕੇਵਲ 20 ਨਵੇਂ ਮਾਮਲੇ ਸਾਹਮਣੇ ਆਏ ਹਨ , ਜਦੋਂ ਕਿ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 37 ਹੈ | ਇਸੇ ਤਰ੍ਹਾਂ ਇਥੇ ਹੁਣ ਕੇਵਲ 162 ਮਰੀਜ਼ ਹੀ ਐਕਟਿਵ ਰਹਿ ਗਏ ਹਨ | ਇਸ ਦੇ ਨਾਲ ਹੀ ਅੱਜ ਇਕ ਔਰਤ ਮਰੀਜ਼ ਦੀ ਮੌਤ ਵੀ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਵਲੋਂ ਸ਼ਹਿਰ ਤੇ ਜ਼ਿਲੇ੍ਹ ਭਰ ਦੇ ਕਲਾਕਾਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਵਿਰਸਾ ਵਿਹਾਰ ਦੇ ਵੇਹੜੇ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਵਾਰ ਇਹ ਤਿਉਹਾਰ ਕਿਸਾਨੀ ...
ਵੇਰਕਾ, 12 ਦਸੰਬਰ (ਪਰਮਜੀਤ ਸਿੰਘ ਬੱਗਾ)- ਉੱਘੇ ਕਿਸਾਨ ਤੇ ਹਕੀਮ ਸੰਤੋਖ ਸਿੰਘ ਵੱਲ੍ਹਾ ਜੋ ਬੀਤੇ ਦਿਨੀਂ ਅਚਾਨਕ ਪਰਿਵਾਰਕ ਵਿਛੋੜਾ ਦੇ ਕੇ ਸਦਾ ਲਈ ਗੁਰੂ ਚਰਨਾ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਰਸੋਂ ਰੋਜ਼ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ...
ਚੇਤਨਪੁਰਾ, 12 ਜਨਵਰੀ (ਮਹਾਂਬੀਰ ਸਿੰਘ ਗਿੱਲ)-ਅੱਜ ਅੰਮਿ੍ਤਸਰ-ਫਤਿਹਗੜ੍ਹ ਚੂੜੀਆਂ ਰੋਡ ਵਾਇਆ ਚੇਤਨਪੁਰਾ ਸੜਕ 'ਤੇ ਹੋਈ ਕਾਰ ਤੇ ਛੋਟਾ ਹਾਥੀ ਦੀ ਆਹਮੋ ਸਾਹਮਣੇ ਟੱਕਰ 'ਚ ਪੰਜਾਬ ਪੁਲਿਸ ਦੇ ਏ. ਐਸ. ਆਈ. ਅਮਰਜੀਤ ਸਿੰਘ ਤੇ ਉਸ ਦੀ ਪਤਨੀ ਕੁਲਬੀਰ ਕੌਰ ਤੇ ਬੇਟੀ ਜਸਮੀਨ ...
ਵੇਰਕਾ, 12 ਜਨਵਰੀ (ਪਰਮਜੀਤ ਸਿੰਘ ਬੱਗਾ)-ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਦਿੱਤੇ ਜਾ ਰਹੇ ਸ਼ਾਂਤਮਈ ਰੋਸ ਧਰਨੇ ਦੇ ਸਮਰਥਨ ਤੇ ਕੇਂਦਰ ਸਰਕਾਰ ਦੀਆਂ ਕਿਸਾਨੀ ਮਾਰੂ ਨੀਤੀ ਦੇ ਵਿਰੋਧ 'ਚ ਕਿਸਾਨ ਸੰਘਰਸ਼ ਕਮੇਟੀ ਵੇਰਕਾ ਵਲੋਂ ਸ਼ੁਰੂ ਕੀਤੀ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਦੀ ਲੈਬ 'ਚ ਅੱਜ ਅਚਾਨਕ ਉਸ ਵੇਲੇ ਅੱਗ ਲੱਗ ਗਈ ਜਦੋਂ ਕਿ ਖੋਜ਼ ਵਿਦਿਆਰਥੀ ਉਥੇ ਆਪਣਾ ਖੋਜ਼ ਦਾ ਕੰਮ ਕਰ ਰਹੇ ਸਨ | ਅਚਾਨਕ ਧੁੰਆਂ ਉੱਡਦਾ ਵੇਖ ਕੇ ਵਿਦਿਆਰਥੀ ਬਾਹਰ ਆ ਗਏ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਨਸ਼ਾ ਤਸਰਕਾਂ ਦੀਆਂ ਜਾਇਦਾਦਾਂ ਜਬਤ ਕਰਨ ਤਹਿਤ ਕੀਤੀ ਗਈ ਕਾਰਵਾਈ ਤਹਿਤ ਇਕ ਹੋਰ ਤਸਕਰ ਦੀ ਇਕ ਕਰੋੜ ਤੋਂ ਵਧੇਰੇ ਮੁੱਲ ਦੀ ਜ਼ਮੀਨ ਜਾਇਦਾਦ ਜ਼ਬਤ ਕਰ ਲਈ ਗਈ ਹੈ | ਜ਼ਿਲ੍ਹਾ ਪੁਲਿਸ ਮੁਖੀ ਧਰੁਵ ਦਹੀਆ ਵਲੋਂ ਭੇਜੀ ਗਏ ਬਿਆਨ 'ਚ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਲਾਹੌਰੀ ਗੇਟ ਨੇੜੇ ਮੋਟਰਸਾਇਕਲ 'ਤੇ ਜਾ ਰਹੇ ਇਕ ਫੈਕਟਰੀ ਦੇ ਸੇਲਜ਼ਮੈਨ ਦੀ ਕੁੱਟਮਾਰ ਕਰਕੇ ਮੋਟਰਸਾਇਕਲ ਖੋਹ ਲੈਣ ਦੇ ਮਾਮਲੇ 'ਚ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਪਾਸੋਂ ਖੋਹਿਆ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਨਵੇਂ ਸਾਲ ਮੌਕੇ ਘਰਾਂ 'ਚ ਚੋਰੀਆਂ ਕਰਨ ਵਾਲੇ ਦੋਸ਼ੀਆਂ ਬਾਰੇ ਪੁਲਿਸ ਨੂੰ ਮਿਲੀ ਸੂਚਨਾ ਤਹਿਤ ਥਾਣਾ ਮਜੀਠਾ ਰੋਡ ਦੀ ਪੁਲਿਸ ਵਲੋਂ 3 ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਚੋਰੀਸ਼ੁਦਾ ...
ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਸੁਰੱਖਿਆ ਜਵਾਨਾਂ ਦੀ ਭਰਤੀ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੌਰਾਨ ਚੁਣੇ ਗਏ ਨੌਜਵਾਨਾਂ ਦੀ ਸਕਿਉਰਿਟੀ ਐਾਡ ਇੰਟੈਲੀਜੈਂਸ ਇੰਡੀਆ ਲਿਮਟਿਡ 'ਚ 65 ਸਾਲ ਤੱਕ ਸਥਾਈ ...
ਅੰਮਿ੍ਤਸਰ, 12 ਜਨਵਰੀ (ਜਸਵੰਤ ਸਿੰਘ ਜੱਸ)-ਸਦੀਆਂ ਤੋਂ ਚਲੀ ਆਉਂਦੀ ਪੁਰਾਤਨ ਧਾਰਮਿਕ ਮਰਯਾਦਾ ਅਨੁਸਾਰ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਸੰਤ ਰੁੱਤ ਦੀ ਆਮਦ ਮੌਕੇ ਹਜ਼ੂਰੀ ਰਾਗੀ ਜਥਿਆਂ ਵਲੋਂ 13 ਜਨਵਰੀ ਦੀ ਸ਼ਾਮ ਤੋਂ ਬਸੰਤ ਰਾਗ ਵਿਚ ਸ਼ਬਦ ...
ਰਾਜਾਸਾਂਸੀ, 12 ਜਨਵਰੀ (ਹਰਦੀਪ ਸਿੰਘ ਖੀਵਾ)-ਥਾਣਾ ਰਾਜਾਸਾਂਸੀ ਪੁਲਿਸ ਵਲੋਂ ਗਸ਼ਤ ਦੌਰਾਨ ਵੱਖ-ਵੱਖ ਖੇਤਰਾਂ ਤੋਂ ਦੋ ਵਿਅਕਤੀਆਂ ਨੂੰ ਇਕ ਪਸਤੌਲ 31 ਐਮ ਤੇ 6 ਜ਼ਿੰਦਾ ਰੌਾਦ ਤੇ 270 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਪੁਲਿਸ ...
ਅੰਮਿ੍ਤਸਰ, 12 ਜਨਵਰੀ (ਹਰਮਿੰਦਰ ਸਿੰਘ)-'ਏਕ ਪ੍ਰਯਾਸ ਸੇਵਾ ਸੁਸਾਇਟੀ' ਵਲੋਂ ਵਾਰਡ ਨੰ: 27 ਦੇ ਨਿਊ ਕਾਂਗੜਾ ਕਲੋਨੀ ਵਿਖੇ 'ਧੀਆਂ ਦੀ ਲੋਹੜੀ' ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਇਸ ਮÏਕੇ ਮੇਅਰ ਨੇ ...
ਅਜਨਾਲਾ, 12 ਜਨਵਰੀ (ਐਸ.ਪ੍ਰਸ਼ੋਤਮ)- ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਨਰਲ ਸਕੱਤਰ ਤੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸੂਬਾ ਆਗੂ ਜੁਗਰਾਜ ਸਿੰਘ ਅਜਨਾਲਾ ਦੇ ਉੱਦਮ ਨਾਲ ਕਰਵਾਈ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰ ਕੋਛੜ)-ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021 ਨੂੰ ਪੰਜਾਬ ਕੈਬਨਿਟ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਤਹਿਤ 40 ਹਜ਼ਾਰ ਤੋਂ ਵੱਧ ਕਾਰੋਬਾਰੀਆਂ ਨੂੰ ਟੈਕਸ 'ਚ 90 ਫ਼ੀਸਦੀ ਦੀ ਛੋਟ ਅਤੇ ਵਿਆਜ 'ਤੇ ਜੁਰਮਾਨੇ 'ਚ 100 ਫ਼ੀਸਦੀ ਰਾਹਤ ...
ਭਿੰਡੀ ਸੈਦਾਂ, 12 ਜਨਵਰੀ (ਪਿ੍ਤਪਾਲ ਸਿੰਘ ਸੂਫ਼ੀ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਗੁੱਲਗੜ ਤੇ ਰਾਏਪੁਰ ਕਲਾਂ ਵਿਖੇ ਪ੍ਰਸਿੱਧ ਅੰਤਰਰਾਸ਼ਟਰੀ ਪੈਸਟੀਸਾਇਡ ਕੰਪਨੀ ਐ.ਐਮ.ਸੀ ਵਲੋਂ ਅਗਾਂਹ ਵਧੂ ਤੇ ਗੰਨਾ ਕਾਸ਼ਤਕਾਰਾਂ 'ਚ ਗੁਰਪ੍ਰੀਤ ਸਿੰਘ ਗੋਪੀ, ...
ਅੰਮਿ੍ਤਸਰ, 12 ਜਨਵਰੀ (ਜਸਵੰਤ ਸਿੰਘ ਜੱਸ)-ਦੁਨੀਆਂ ਭਰ 'ਚ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਉੱਚੇ ਪੱਧਰ 'ਤੇ ਲੈ ਜਾਣ ਲਈ ਕੈਨੇਡਾ ਦੀ ਨਾਮਵਰ ਸੰਸਥਾ ਜਗਤ ਪੰਜਾਬੀ ਸਭਾ ਵਲੋਂ ਵਿਸ਼ਵ ਭਰ ਦੇ 101 ਪ੍ਰਮੁੱਖ ਪੰਜਾਬੀਆਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੇ ...
ਓਠੀਆਂ, 12 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਉਮਰਪੁਰਾ ਵਿਖੇ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਗੁਰਦੁਆਰਾ ਸ਼ਹੀਦ ਬਾਬਾ ਜ਼ੋਰਾਵਾਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਵਿਖੇ ਸ੍ਰੀ ...
ਛੇਹਰਟਾ, 12 ਜਨਵਰੀ (ਸੁਰਿੰਦਰ ਸਿੰਘ ਵਿਰਦੀ)-ਕੇਂਦਰ ਸਰਕਾਰ ਵਲੋਂ ਜਬਰੀ ਥੋਪੇ ਗਏ ਕਿਸਾਨ/ਮਜ਼ਦੂਰ ਮਾਰੂ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਖੇ ਸੰਘਰਸ਼ ਲਗਾਤਾਰ ਜਾਰੀ ਰੱਖਿਆ ਹੋਇਆ ਹੈ ¢ ਠੰਢ ਵਿਚ ਬੈਠੇ ਉਨ੍ਹਾਂ ...
ਅਜਨਾਲਾ, 12 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਐਸੋਸੀਏਸ਼ਨ ਅਜਨਾਲਾ ਵਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਖੁੱਲ੍ਹੇ ਵਿਹੜੇ 'ਚ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਦੀ ਅਗਵਾਈ 'ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ...
ਲੋਪੋਕੇ, 12 ਜਨਵਰੀ (ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਚੋਗਾਵਾਂ ਦੀ ਮੀਟਿੰਗ ਜਨਰਲ ਸਕੱਤਰ ਜੋਗਾ ਸਿੰਘ ਤੇ ਦਿਲਬਾਗ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਹੋਈ | ਜਿਸ ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ | ਕਿਸਾਨਾਂ ਨੇ ...
ਅਜਨਾਲਾ 12 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਮਾਣਯੋਗ ਸੁਪਰੀਮ ਕੋਰਟ ਵਲੋਂ ਤਿੰਨ ਖੇਤੀ ਕਾਨੂੰਨਾਂ 'ਤੇ ਰੋਕ ਲਗਾ ਕੇ ਇੱਕ ਚਾਰ ਮੈਂਬਰੀ ਕਮੇਟੀ ਬਣਾਉਣ ਦੇ ਫ਼ੈਸਲੇ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਨਾ ਮਨਜ਼ੂਰ ਕੀਤਾ ਗਿਆ ਹੈ | ਦਿੱਲੀ ਤੋਂ 'ਅਜੀਤ' ਨਾਲ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਦੇਸ਼ ਦੇ ਇੰਜੀਨੀਅਰਿੰਗ ਕਾਲਜਾਂ 'ਚ ਵਿਦਿਆਰਥੀਆਂ ਦੇ ਦਾਖ਼ਲਾ ਲੈਣ ਲਈ ਨੈਸ਼ਨਲ ਟੈਸਟਿੰਗ ਏਜੰਸੀ ਵਲੋਂ ਕਰਵਾਈ ਜਾ ਰਹੀ ਜੇ. ਈ. ਈ. ਮੇਨ ਦੀ ਪ੍ਰੀਖਿਆ ਜਿਥੇ ਪਹਿਲੀ ਵਾਰ ਪੰਜਾਬੀ ਸਮੇਤ ਹੋਰ ਵੱਖ-ਵੱਖ ਖੇਤਰੀ ...
ਅੰਮਿ੍ਤਸਰ, 12 ਜਨਵਰੀ (ਰੇਸ਼ਮ ਸਿੰਘ)-ਆਯੂਸ਼ਮਾਨ ਭਾਰਤ ਸਰਬੱਤ ਸਿਹਤ ਯੋਜਨਾ ਅਧੀਨ ਹੋਏ ਫਰਜੀਵਾੜੇ 'ਚ ਕੇਵਲ ਮਾੜੇ ਮੋਟੇ ਹਸਪਤਾਲ ਹੀ ਨਹੀਂ ਬਲਕਿ ਅੰਮਿ੍ਤਸਰ ਦੇ ਤਿੰਨ ਵੱਡੇ ਤੇ ਨਾਮੀ ਹਸਪਤਾਲਾਂ ਖ਼ਿਲਾਫ਼ ਵੀ ਜਾਂਚ ਕੀਤੀ ਜਾ ਰਹੀ ਹੈ | ਇਹ ਖੁਲਾਸਾ ਅੱਜ ਇਥੇ ਡੀ. ਸੀ. ...
ਹਰਸ਼ਾ ਛੀਨਾ, 12 ਜਨਵਰੀ (ਕੜਿਆਲ)-ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੁਲਿਸ ਚੌਕੀ ਕੁੱਕੜਾਂਵਾਲਾ ਦੇ ਖੇਤਰ ਅੱਡਾ ਕੁੱਕੜਾਂਵਾਲਾ ਵਿਖੇ ਬੀਤੀ ਰਾਤ ਹੋਏ ਭਿਆਨਕ ਸੜਕ ਹਾਦਸੇ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਤਨਾਮ ਸਿੰਘ ਉਰਫ ਸੈਮ ਕੋਟਲੀ ਸਰਾਵਾਂ ਦੇ ਗੰਭੀਰ ...
ਜੰਡਿਆਲਾ ਗੁਰੂ, 12 ਜਨਵਰੀ (ਰਣਜੀਤ ਸਿੰਘ ਜੋਸਨ)-ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ 'ਚ ਕਿਸਾਨੀ ਹੱਕਾਂ ਲਈ ਜੰਡਿਆਲਾ ਗੁਰੂ ਨਜ਼ਦੀਕ ਨਿੱਝਰਪੁਰਾ ਟੋਲ ਪਲਾਜ਼ੇ 'ਤੇ ਭੁੱਖ ਹੜਤਾਲ 16ਵੇਂ ਦਿਨ ਤੇ ਧਰਨਾ 102ਵੇਂ ਦਿਨ ਵੀ ਜਾਰੀ ਹੈ¢ ਅੱਜ ਦੇ ਧਰਨੇ ਦੀ ਅਗਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX