ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਪਿੰਡ ਟੱਪਰੀਆ ਘੜੀਸਪੁਰਾ (ਸੁਰਤਾਪੁਰ ਫਾਰਮ) ਵਿਖੇ ਇੱਕ ਇਕੱਠ ਹੋਇਆ ਜਿਸ ਵਿਚ ਡਾਇਰੈਕਟਰ ਅਨੁਸੂਚਿਤ ਜਾਤੀਆਂ ਭੌ ਵਿਕਾਸ ਚੰਡੀਗੜ੍ਹ ਵਲੋਂ ਪਿੰਡ ਵਸਾਉਣ ਲਈ ਰਿਜ਼ਰਵ ਰੱਖੀ ਗਈ 22 ਏਕੜ ਜ਼ਮੀਨ ਨੂੰ ਨਾਜਾਇਜ਼ ਠੇਕੇ 'ਤੇ ਦੇਣ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਪਿੰਡ ਵਾਸੀਆਂ ਨੇ ਕਿਹਾ ਬੇਜਮੀਨੇ ਅਤੇ ਗ਼ਰੀਬੀ ਤੋਂ ਹੇਠਾਂ ਰਹਿ ਰਹੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਨੂੰ ਲਾਟਰੀ ਸਿਸਟਮ ਰਾਹੀਂ 113 ਪਰਿਵਾਰਾਂ ਨੂੰ ਕੇਂਦਰ ਸਰਕਾਰ ਦੀ ਪਾਲਿਸੀ ਅਨੁਸਾਰ 5-5 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ | ਇਹ ਜ਼ਮੀਨ ਜੰਗਲ ਦਾ ਰੂਪ ਸੀ ਬੁੱਧਕੀ ਨਦੀ, ਸਿਸਵਾ ਨਦੀ ਅਤੇ ਸਤਲੁਜ ਦਰਿਆ ਦੀ ਮਾਰ ਹੇਠ ਸੀ | ਇਸ ਨੂੰ ਅਬਾਦ ਕਰਨ ਲਈ ਕਈ ਸਾਲ ਲੱਗੇ ਇਹਨਾਂ 113 ਪਰਿਵਾਰਾਂ ਨੂੰ ਵਸਾਉਣ ਲਈ ਕਲੋਨੀ, ਹੈਲਥ ਸੈਂਟਰ, ਵੈਨਟਰੀ ਹਸਪਤਾਲ, ਸਕੂਲ, ਗੁਰਦੁਆਰਾ, ਧਰਮਸ਼ਾਲਾ, ਕਮਿਊਨਿਟੀ ਸੈਂਟਰ, ਸਟੇਡੀਅਮ ਆਦਿ ਬਣਾਉਣ ਲਈ 22 ਏਕੜ ਜ਼ਮੀਨ ਰਿਜ਼ਰਵ ਹੈ | ਇੱਥੇ ਕਾਰਪੋਰੇਸ਼ਨ ਵਲੋਂ ਨਾਂ ਹੀ ਕਲੋਨੀ ਬਣਾਈ ਗਈ ਨਾ ਹੀ ਸਟੇਡੀਅਮ, ਬਾਕੀ ਪ੍ਰੋਜੈਕਟ ਅਧੂਰੇ ਹਨ ਪਰੰਤੂ ਹੁਣ ਕਾਰਪੋਰੇਸ਼ਨ ਦੇ ਡਾਇਰੈਕਟਰ ਵਲੋਂ ਜ਼ਿਲ੍ਹਾ ਮੈਨੇਜਰ ਰੋਪੜ ਨੂੰ ਹੁਕਮ ਜਾਰੀ ਕੀਤੇ ਹਨ ਕਿ ਇਹ ਜ਼ਮੀਨ ਠੇਕੇ 'ਤੇ ਦਿੱਤੀ ਜਾਵੇ | ਜਿਸ ਕਾਰਨ ਪਿੰਡ ਵਾਸੀਆਂ ਵਿਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ | ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਜ਼ਮੀਨ ਸਵਰਨ ਜਾਤੀ ਨੂੰ ਠੇਕੇ 'ਤੇ ਦਿੱਤੀ ਗਈ ਅਤੇ ਇਸਦੀ ਕੋਈ ਬੋਲੀ ਵੀ ਨਹੀਂ ਕੀਤੀ ਗਈ ਅਤੇ ਨਾਂ ਹੀ ਅਨਾਊਾਸਮੈਂਟ ਕੀਤੀ ਗਈ ਅਤੇ ਗੁਪਤ ਤੌਰ 'ਤੇ ਹੀ ਦਿੱਤੀ ਗਈ | ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇ | ਸੁਰਤਾਪੁਰ ਫਾਰਮ ਦੇ ਵਸਨੀਕ ਗੁਰਮੀਤ ਸਿੰਘ, ਮਹਿੰਦਰ ਸਿੰਘ, ਹਿੰਮਤ ਸਿੰਘ, ਸੁੱਚਾ ਸਿੰਘ, ਸਰਵਣ ਸਿੰਘ, ਸ਼ਮਸੇਰ ਸਿੰਘ, ਗੁਰਪਾਲ ਸਿੰਘ ਸਰਪੰਚ, ਪਰਮਿੰਦਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਤਰਨਜੀਤ ਕੌਰ ਪੰਚ, ਸੁਰਿੰਦਰ ਸਿੰਘ, ਸੁਖਦੇਵ ਸਿੰਘ, ਬਲਜੀਤ ਕੌਰ, ਮਲਕੀਤ ਸਿੰਘ, ਦਾਰਾ ਸਿੰਘ, ਅਮਰੀਕ ਸਿੰਘ, ਜਸਪਾਲ ਸਿੰਘ, ਦਰਸ਼ਣ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ, ਕਮਲਜੀਤ ਸਿੰਘ, ਸੰਦੀਪ ਸਿੰਘ ਅਤੇ ਹੋਰ ਹਾਜ਼ਰ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ, ਸਾਧੂ ਸਿੰਘ ਧਰਮਸੋਤ ਵੈੱਲਫੇਅਰ ਮੰਤਰੀ, ਚਰਨਜੀਤ ਸਿੰਘ ਚੰਨੀ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਕਾਰਪੋਰੇਸ਼ਨ ਬੋਰਡ ਦੇ ਮੈਂਬਰਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਜ਼ਮੀਨ ਤੁਰੰਤ ਠੇਕੇ 'ਤੇ ਦੇਣੀ ਬੰਦ ਕੀਤੀ ਜਾਵੇ ਅਤੇ ਇੱਥੇ ਕਲੋਨੀ ਦੀ ਉਸਾਰੀ ਸਟੇਡੀਅਮ, ਕਮਿਊਨਿਟੀ ਸੈਂਟਰ ਅਤੇ ਗੁਰਦੁਆਰਾ ਲਈ ਜ਼ਮੀਨ ਅਲਾਟ ਕਰਨੀ ਤੁਰੰਤ ਅਮਲ ਵਿਚ ਲਿਆਂਦੀ ਜਾਵੇ | ਅਲਾਟੀਆਂ ਨੇ ਕਿਹਾ ਕਿ ਜੇਕਰ ਇਹ ਜ਼ਮੀਨ ਠੇਕੇ 'ਤੇ ਦੇਣੀ ਬੰਦ ਨਾ ਕੀਤੀ ਤਾਂ ਜ਼ਿਲ੍ਹਾ ਮੈਨੇਜਰ ਰੋਪੜ ਦੇ ਦਫ਼ਤਰ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ |
ਮੋਰਿੰਡਾ, 12 ਜਨਵਰੀ (ਕੰਗ)-ਮੋਰਿੰਡਾ ਨਜ਼ਦੀਕੀ ਪਿੰਡ ਮਾਨਖੇੜੀ ਵਿਖੇ ਬੀਤੀ ਰਾਤ ਕਜੌਲੀ ਗਿ੍ਡ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਪਾਣੀ ਦੀ ਪਾਈਪ ਲਾਈਨ ਲੀਕ ਹੋਣ ਕਾਰਨ ਪਿੰਡ ਮਾਨਖੇੜੀ, ਮੜੌਲੀ ਕਲਾਂ ਅਤੇ ਘੜੂੰਆਂ ਦੇ ਕਿਸਾਨਾਂ ਦੀ ਲਗਭਗ ਡੇਢ ਸੌ ਏਕੜ ਕਣਕ ਦਾ ...
ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਕਿਸਾਨ ਵਿਰੋਧੀ ਕਾਲੇ ਕਾਨੰੂਨਾਂ ਖ਼ਿਲਾਫ਼ ਪਿਛਲੇ 47 ਦਿਨਾਂ ਤੋਂ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਘਾ ਕਰਨ ਲਈ ਅੱਜ 13 ਜਨਵਰੀ ਨੂੰ ਇਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ...
ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਰਾਮ ਜਨਮ ਭੂਮੀ ਮੰਦਰ ਨਿਰਮਾਣ ਧਨ ਸੰਗ੍ਰਹਿ ਸਮਿਤੀ ਦੀ ਇੱਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਚਾਰਕ ਦੀਪਕ ਸ਼ਰਮਾ ਅਤੇ ਜ਼ਿਲ੍ਹਾ ਕਾਰਿਆਵਾਹ ਕੁਲਭੂਸ਼ਨ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਸ੍ਰੀ ਰਾਮ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਰਾਜ ਪੱਧਰੀ ਹੁਕਮਾਂ ਮੁਤਾਬਿਕ ਡਾ. ਜਸਕਿਰਨਦੀਪ ਕੌਰ ਰੰਧਾਵਾ ਨੇ ਅੱਜ ਬਤੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ, ਰੂਪਨਗਰ ਆਪਣਾ ਅਹੁਦਾ ਸੰਭਾਲਿਆ | ਇਸ ਤੋਂ ਪਹਿਲਾਂ ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਤੇ ਮੁੱਖ ਦਫ਼ਤਰ ਸਿਹਤ ...
ਕਾਹਨਪੁਰ ਖੂਹੀ, 12 ਜਨਵਰੀ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਐੱਸ. ਐਮ. ਓ. ਡਾ ਵਿਧਾਨ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਨਜ਼ਦੀਕੀ ਪਿੰਡ ਝੱਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, ਕੋਰੋਨਾ ਵਾਇਰਸ ਦੀ ਜਾਂਚ ਲਈ ...
ਘਨੌਲੀ, 12 ਜਨਵਰੀ (ਜਸਵੀਰ ਸਿੰਘ ਸੈਣੀ)-ਬੇਗਮਪੁਰ ਆਬਾਦੀ ਘਨੌਲੀ ਦੇ ਪ੍ਰਾਇਮਰੀ ਸਕੂਲੀ ਨਵੀਂ ਇਮਾਰਤ ਬਣਾਉਣ ਦਾ ਕਾਰਜ ਸ਼ੁਰੂ ਹੋ ਗਿਆ | ਇਸ ਸਬੰਧੀ ਸਰਪੰਚ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਸਕੂਲ ਵਿਚ ਸਿਰਫ਼ ਇੱਕ ਹੀ ਕਮਰਾ ਸੀ ਜਿਸ ...
ਨੂਰਪੁਰ ਬੇਦੀ, 12 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬੱਸ ਅੱਡਾ ਬੈਂਸ ਵਿਖੇ ਸਥਿਤ ਦੁਕਾਨਾਂ ਚ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਅੱਜ ਸਥਾਨਕ ਥਾਣਾ ਮੁਖੀ ਨੇ ਬੱਸ ਅੱਡਾ ਬੈਂਸ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਥਾਣਾ ਮੁਖੀ ਬਿਕਰਮਜੀਤ ...
ਹੁਣ ਤੱਕ ਕੋਰੋਨਾ ਪਾਜ਼ਟਿਵ 167 ਵਿਅਕਤੀਆਂ ਦੀ ਮੌਤ ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ 'ਚ ਅੱਜ 3 ਨਵੇਂ ਕੋਰੋਨਾ ਪਾਜ਼ਟਿਵ ਕੇਸ ਸਾਹਮਣੇ ਆਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲਾ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਇਸ ਵਾਰ ਸਾਧਾਰਨ ਅਤੇ ਘੱਟ ਇਕੱਠ ਵਾਲਾ ਹੋਵੇਗਾ | ਇਸ ਵਾਰ ਸਭਿਆਚਾਰਕ ਪ੍ਰੋਗਰਾਮ ਨਹੀਂ ਹੋਣਗੇ | ...
ਨੂਰਪੁਰ ਬੇਦੀ, 12 ਜਨਵਰੀ (ਹਰਦੀਪ ਸਿੰਘ ਢੀਂਡਸਾ)-ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਰੂਪਨਗਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਚੋਣ ਆਯੋਗ ਤੋਂ ਮੰਗ ਕੀਤੀ ਕਿ ਕਿਸਾਨੀ ਸੰਘਰਸ਼ ਕਾਰਨ ਸਥਾਨਕ ਚੋਣਾਂ ਨੂੰ ਮੁਲਤਵੀ ਕੀਤਾ ਜਾਵੇ | ਜਾਣਕਾਰੀ ਦਿੰਦਿਆਂ ਪਾਰਟੀ ...
ਘਨੌਲੀ, 12 ਜਨਵਰੀ (ਜਸਵੀਰ ਸਿੰਘ ਸੈਣੀ)-ਸ੍ਰੀ 108 ਦੰਡੀ ਸੁਆਮੀ ਕਮਲਾਨੰਦ ਸਰਸਵੰਤੀ ਦੇ ਅਸਥਾਨ ਘਨੌਲੀ ਵਿਖੇ ਸੁਆਮੀ ਦੰਡੀ ਕਮਲਾਨੰਦ ਦੀ ਹਰੇਕ ਸਾਲ ਦੀ ਤਰ੍ਹਾਂ ਉਨ੍ਹਾਂ ਦੀ ਯਾਦ ਮਨਾਉਂਦੇ ਹੋਏ ਉਨ੍ਹਾਂ ਦੇ ਬਰਸੀ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀ ਭੁੱਖ ਹੜਤਾਲ ਅੱਜ 20ਵੇਂ ਦਿਨ ਵੀ ਜਾਰੀ ਰਹੀ | ਅੱਜ ਭੁੱਖ ਹੜਤਾਲ 'ਤੇ ਭਾਈ ਪਰਮਜੀਤ ਸਿੰਘ ਫਾਬੜਾ, ਸਰਬਣ ...
ਭਰਤਗੜ੍ਹ/ਘਨੌਲੀ, 12 ਜਨਵਰੀ (ਜਸਵੀਰ ਸਿੰਘ ਸੈਣੀ)-ਏ. ਟੀ. ਐਮ, ਫ਼ੋਨ, ਸੋਸ਼ਲ ਮੀਡਿਆਂ ਰਾਹੀਂ ਠੱਗੀਆਂ ਮਾਰਨ ਵਾਲੇ ਗਿਰੋਹ ਤੋਂ ਨਿਜਾਤ ਦਿਵਾਉਣ ਦੇ ਇਰਾਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿਛਲੇ ਮਹੀਨੇ ਤੋਂ ਸਾਈਬਰ ਸੇਫ਼ਟੀ ...
ਨੰਗਲ, 12 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਬਰਡ ਫਲੂ ਦੀ ਦਹਿਸ਼ਤ ਕਾਰਨ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਨੰਗਲ ਡੈਮ ਅੰਤਰਰਾਸ਼ਟਰੀ ਜਲਗਾਹ 'ਚ ਚੌਕਸੀ ਵਧਾ ਦਿੱਤੀ ਹੈ | ਲੰਘੀ ਜਨਵਰੀ 2020 'ਚ ਰਾਮਸਰ ਈਰਾਨ ਸੰਧੀ ਅਧੀਨ ਨੰਗਲ ਡੈਮ ਜਲਗਾਹ ਨੂੰ ਅੰਤਰਰਾਸ਼ਟਰੀ ਦਰਜਾ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਪੰਚਾਇਤੀ ਰਾਜ ਪੈਨਸ਼ਨਰਾਂ ਦੀਆਂ 6 ਮਹੀਨੇ ਤੋਂ ਤਨਖ਼ਾਹਾਂ ਰੁਕੀਆਂ ਹੋਈਆਂ ਹਨ ਜਿਸ ਦੇ ਵਿਰੋਧ ਵਿਚ 14 ਜਨਵਰੀ ਤੋਂ ਪੰਚਾਇਤੀ ਵਿਭਾਗ ਦੇ ਨਿਰਦੇਸ਼ਕ ਦਫ਼ਤਰ ਮੁਹਾਲੀ ਮੂਹਰੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰਦਿਆਂ ਸੂਬਾ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਨੌਵੇਂ ਪਾਤਸ਼ਾਹ ਦੇ ਨਾਮ ਤੇ ਚੱਲ ਰਹੀ ਇਲਾਕੇ ਦੀ ਨਾਮਵਰ ਉਚੇਰੀ ਵਿੱਦਿਆ ਦੀ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵੱਲੋਂ ਗੁਰੂ ਤੇਗ਼ ...
ਮੋਰਿੰਡਾ, 12 ਜਨਵਰੀ (ਕੰਗ)-ਪਿੰਡ ਓਇੰਦ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਵੇਰਕਾ ਡੇਅਰੀ ਵਲੋਂ ਦੁੱਧ ਉਤਪਾਦਕਾਂ ਨੂੰ 1 ਅਪ੍ਰੈਲ 2020 ਤੋਂ 31 ਦਸੰਬਰ 2020 ਤੱਕ ਦਾ 99490 ਰੁਪਏ ਨਕਦ ਬੋਨਸ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੰਤ ਸਿੰਘ ਕਮੇਟੀ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰੈਲਮਾਜਰਾ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਲੋਹੜੀ ਦੀ ਅੱਗ ਜਲਾਉਣ ਦੀ ਆਰੰਭਤਾ ਗਰੁੱਪ ਦੇ ਚੇਅਰਮੈਨ ਸ. ਐੱਨ. ਐੱਸ ...
ਢੇਰ, 12 ਜਨਵਰੀ (ਸ਼ਿਵ ਕਾਲੀਆ)-ਦਾ ਰਿਨਾਯਸੈਂਸ ਸਕੂਲ ਭਨੂੰਪਲੀ ਨੂੰ ਐਨ. ਸੀ. ਸੀ (ਨੇਵਲ ਵਿੰਗ) ਦੀ ਐਫੀਲੇਸ਼ਨ ਮਿਲਣ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਹੋਏ ਸਕੂਲ ਦੀ ਪਿ੍ੰਸੀਪਲ ਮੈਡਮ ਚਾਂਦਨੀ ਸ਼ਰਮਾ ...
ਬੁੰਗਾ ਸਾਹਿਬ, 12 ਜਨਵਰੀ (ਸੁਖਚੈਨ ਸਿੰਘ ਰਾਣਾ)-ਸਟੇਟ ਅਵਾਰਡੀ ਸਪੋਰਟਸ ਕਲੱਬ ਗਰਦਲਾ ਦੇ ਨੌਜਵਾਨਾਂ ਵਲੋਂ ਅੱਜ ਨੈਸ਼ਨਲ ਯੂਥ ਦਿਵਸ ਮਨਾਇਆ | ਇਸ ਦੌਰਾਨ ਕਲੱਬ ਦੇ ਨੌਜਵਾਨਾ ਵਲੋਂ ਬੱਚਿਆਂ ਦੇ ਅਥਲੈਟਿਕਸ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਕਲੱਬ ...
ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਅਗਾਮੀਂ ਨਗਰ ਕੌਾਸਲ ਨੰਗਲ ਦੀਆਂ ਚੌਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਅੰਦਰ ਸਰਗਰਮੀਆਂ ਤੇਜ਼ ਕਰਦਿਆਂ ਲੋਕਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾਉਣ ਦਾ ਸਿਲਸਿਲਾ ਵਿੱਢਿਆ ਹੋਇਆ ਹੈ | ਅੱਜ ਜ਼ਿਲ੍ਹਾ ਰੂਪਨਗਰ ...
ਨੂਰਪੁਰ ਬੇਦੀ, 12 ਜਨਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਨਜ਼ਦੀਕੀ ਪਿੰਡ ਆਜ਼ਮਪੁਰ ਤੋਂ ਅੱਜ ਨੌਜਵਾਨ ਕਿਸਾਨਾਂ ਦਾ ਜਥਾ ਦਿੱਲੀ ਸੰਘਰਸ਼ 'ਚ ਭਾਗ ਲੈਣ ਲਈ ਰਵਾਨਾ ਹੋਇਆ | ਇਸ ਦੌਰਾਨ ਇੰਜ. ਰਾਜ ਕੁਮਾਰ ਆਜ਼ਮਪੁਰ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਜ਼ਿੱਦ ਛੱਡ ਕੇ ਜਲਦ ਤੋਂ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਸੈਣੀ ਭਵਨ ਰੂਪਨਗਰ ਦੀ ਪ੍ਰਬੰਧਕੀ ਕਮੇਟੀ ਵਲੋਂ ਅੱਜ ਕਿਸਾਨ ਅੰਦੋਲਨ ਦੇ ਚੱਲਦਿਆਂ ਲੋਹੜੀ ਦਾ ਤਿਉਹਾਰ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ | ਸੰਸਥਾ 'ਚ ਵੱਖ ਵੱਖ ਕੋਰਸ ਕਰ ਰਹੀਆਂ ਸਿਖਿਆਰਥਣਾਂ ਵਲੋਂ ਪ੍ਰਬੰਧਕਾਂ ਨਾਲ ...
ਨੰਗਲ, 12 ਦਸੰਬਰ (ਪ੍ਰੋ. ਅਵਤਾਰ ਸਿੰਘ)-ਐਸ.ਐਸ.ਆਰ.ਵੀ.ਐੱਮ. ਸਕੂਲ ਨਵਾਂ ਨੰਗਲ 'ਚ ਸਕੂਲ ਡਾਇਰੈਕਟਰ ਸੁਮੇਸ਼ ਸ਼ਰਮਾ ਦੀ ਮੌਜੂਦਗੀ 'ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਐੱਮ.ਡੀ. ਵੱਲੋਂ ਹਿੰਦੂ ਪਰੰਪਰਾ ਤਹਿਤ ਸਕੂਲ ਮੈਦਾਨ 'ਚ ਅੱਗ ਜਲਾ ਕੇ ਅਹੂਤੀਆਂ ਪਾਈਆਂ ...
ਸੁਖਸਾਲ, 12 ਜਨਵਰੀ (ਧਰਮ ਪਾਲ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਛੱਬੀ ਜਨਵਰੀ ਨੂੰ ਦਿੱਲੀ ਜਾਣ ਦੇ ਸੰਬੰਧ ਦੇ ਵਿਚ ਪਿੰਡਾਂ ਵਿਚ ਲੋਕਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕੀਤੀਆਂ | ਇਸ ਮੌਕੇ ਉਨ੍ਹਾਂ ਦੱਸਿਆ ਕਿ ...
ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਕਰਨੈਲ ਸਿੰਘ)-ਗਣਤੰਤਰਤਾ ਦਿਵਸ ਸਮਾਰੋਹ ਸਬੰਧੀ ਸਮੂਹ ਵਿਭਾਗਾਂ/ਸਕੂਲ ਮੁਖੀਆਂ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਕਰਨ ਸਬੰਧੀ ਅੱਜ ਇੱਕ ਵਿਸ਼ੇਸ਼ ਮੀਟਿੰਗ ਐਸ. ਡੀ. ਐਮ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ ਦੇ ਮੀਟਿੰਗ ਹਾਲ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਪੂਰੇ ਜੋਸ਼, ਅਨੰਦ ਅਤੇ ਵਧਾਈਆਂ ਦੇ ਮਾਹੌਲ ਵਿਚ ਮਨਾਇਆ ਗਿਆ | ਸਮਾਜ ਵਿਚ ਕੁੜੀਆਂ ਪ੍ਰਤੀ ਬੁਰਾਈਆਂ ਦੇ ਖ਼ਾਤਮੇ ਦੀ ਸੋਚ ਨੂੰ ੂ ਸਮਰਪਿਤ ਇਸ ਲੋਹੜੀ ਦੇ ਤਿਉਹਾਰ ਮੌਕੇ ...
ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)-ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਨੈਸ਼ਨਲ ਬੈਂਕ ਫ਼ਾਰ ਐਗਰੀਕਲਚਰ ਐਾਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਕਾਰਜ ਪ੍ਰਣਾਲੀ ਦੀ ਸਮੀਖਿਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX