ਪਟਿਆਲਾ, 12 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਅਤੇ ਏੇ-ਕਲਾਸ ਆਫੀਸਰਜ਼ ਐਸੋਸੀਏਸ਼ਨ ਵਲੋਂ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਅੱਜ ਸਵੇਰੇ 8.30 ਤੋਂ 11.00 ਵਜੇ ਤੱਕ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕੀਤਾ ਗਿਆ | ਜੁਆਇੰਟ ਐਕਸ਼ਨ ਕਮੇਟੀ ਅਤੇ ਵਿਦਿਆਰਥੀ ਜਥੇਬੰਦੀਆਂ, ਪੀ.ਐਸ.ਯੂ, ਐਸ.ਐਫ.ਆਈ, ਪੀ.ਆਰ.ਐਸ.ਯੂ ਅਤੇ ਏ.ਆਈ.ਐਸ.ਐਫ. ਨੇ ਵੀ ਉਪਰੋਕਤ ਜਥੇਬੰਦੀਆਂ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ | ਇਸ ਮੌਕੇ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਜਿਵੇਂ ਕਿ ਸਮੇਂ ਸਿਰ ਤਨਖ਼ਾਹਾਂ ਅਤੇ ਪੈਨਸ਼ਨਾਂ ਜਾਰੀ ਕਰਨਾ, ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਤਰੱਕੀਆਂ ਸਬੰਧੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਸਬੰਧਿਤ ਪੱਤਰ ਜਾਰੀ ਕਰਨਾ, ਪਿਛਲੇ ਛੇ ਮਹੀਨਿਆਂ ਦੀਆਂ ਜੀ.ਪੀ.ਐਫ. ਕਟੌਤੀਆਂ ਸਬੰਧਿਤ ਖਾਤਿਆਂ 'ਚ ਜਮ੍ਹਾਂ ਕਰਵਾਉਣਾ ਅਤੇ ਡੀ.ਏ. ਬਕਾਇਆ ਦੀ ਅਦਾਇਗੀ ਕਰਨਾ ਆਦਿ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ | ਇਸ ਕਰਕੇ ਅਧਿਆਪਕ ਅਤੇ ਕਰਮਚਾਰੀ ਵਰਗ 'ਚ ਬੇਚੈਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪ੍ਰਧਾਨ ਏੇ-ਕਲਾਸ ਆਫੀਸਰਜ਼ ਐਸੋਸੀਏਸ਼ਨ ਗੁਰਿੰਦਰਪਾਲ ਸਿੰਘ ਬੱਬੀ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਵੇਸਲੇਪਨ ਕਰਕੇ ਕਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਣਦੀ ਤਰੱਕੀ ਸਬੰਧੀ ਕਾਰਵਾਈ ਸਮੇਂ ਸਿਰ ਨਹੀਂ ਕੀਤੀ ਗਈ | ਇਸ ਕਰਕੇ ਇਨ੍ਹਾਂ ਕਰਮਚਾਰੀਆਂ ਨੂੰ ਸੇਵਾ ਮੁਕਤ ਹੋਣ ਉਪਰੰਤ ਵੀ ਨਾ ਤਾਂ ਤਰੱਕੀ ਦਾ ਲਾਭ ਮਿਲ ਸਕਿਆ ਅਤੇ ਨਾ ਹੀ ਪੈਨਸ਼ਨ ਦਾ ਭੁਗਤਾਨ ਕੀਤਾ ਗਿਆ ਹੈ | ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਪ੍ਰੋ. ਬਲਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੌਜੂਦਾ ਵਿੱਤੀ ਸੰਕਟ ਦਾ ਇਕੋ ਇਕ ਹੱਲ ਪੰਜਾਬ ਸਰਕਾਰ ਵਲੋਂ ਗਰਾਂਟ ਵਧਾਉਣਾ ਹੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਪੰਜਾਬ ਯੂਨੀਵਰਸਿਟੀ ਦਾ ਰੈਗੂਲਰ ਉਪ ਕੁਲਪਤੀ ਜਲਦੀ ਤੋਂ ਜਲਦੀ ਲਗਾਉਣ ਦੀ ਮੰਗ ਵੀ ਕੀਤੀ | ਸਕੱਤਰ ਏ-ਕਲਾਸ ਆਫੀਸਰਜ਼ ਐਸੋਸ਼ੀਏਸ਼ਨ ਜਰਨੈਲ ਸਿੰਘ ਅਤੇ ਸਕੱਤਰ ਬੀ ਅਤੇ ਸੀ ਕਲਾਸ ਐਸੋਸੀਏਸ਼ਨ ਜਗਤਾਰ ਸਿੰਘ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਨਾਲ ਸੰਬੰਧਿਤ ਧਿਰਾਂ ਮੌਜੂਦਾ ਸਥਿਤੀ ਵਿਚ ਇੱਕਜੁੱਟ ਰਹਿੰਦੀਆਂ ਹਨ ਤਾਂ ਹੀ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਮੰਗਾਂ ਬਿਨਾਂ ਕਿਸੇ ਦੇਰੀ ਦੇ ਪੂਰੀਆਂ ਹੋ ਸਕਦੀਆਂ ਹਨ | ਵਿਦਿਆਰਥੀ ਆਗੂ ਅੰਮਿ੍ਤਪਾਲ ਸਿੰਘ (ਐਸ.ਐਫ.ਆਈ.), ਅਮਨਦੀਪ ਸਿੰਘ (ਪੀ.ਐਸ.ਯੂ) ਅਤੇ ਸੰਦੀਪ ਕੌਰ (ਪੀ.ਆਰ.ਐਸ.ਯੂ.) ਨੇ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਦੀਆਂ ਫ਼ੀਸਾਂ ਵਧਾਉਣ ਸਬੰਧੀ ਵਿਚਾਰ ਦੀ ਨਿਖੇਧੀ ਕੀਤੀ | ਮੀਤ ਪ੍ਰਧਾਨ (ਪੂਟਾ) ਡਾ. ਮਨਿੰਦਰ ਸਿੰਘ ਅਤੇ ਸਕੱਤਰ ਪੂਟਾ ਅਵਨੀਤਪਾਲ ਸਿੰਘ ਨੇ ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਧੰਨਵਾਦ ਕੀਤਾ |
ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ)-ਇੱਥੇ ਕਿਸਾਨ ਆਗੂਆਂ ਨੇ ਗੁਰਦੁਵਾਰਾ ਸਾਹਿਬ ਨੀਲਪੁਰ ਤੋਂ ਲੈ ਕੇ ਫੁਹਾਰਾ ਚੌਕ ਤੱਕ ਰੋਸ ਮਾਰਚ ਕੀਤਾ | ਇਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਆਕਾਸ਼ ਗੰੁਜਾਊੁ ਨਾਅਰੇਬਾਜ਼ੀ ਵੀ ਕੀਤੀ | ਕਿਸਾਨ ਆਗੂ ਉਜਾਗਰ ...
ਰਾਜਪੁਰਾ, 12 ਜਨਵਰੀ (ਜੀ.ਪੀ. ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੰੂਨਾਂ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ 'ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਸਮੇਤ ਹੋਰ ਕਾਂਗਰਸੀ ਆਗੂਆਂ ਵਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿਚ ...
ਭੁਨਰਹੇੜੀ, 12 ਜਨਵਰੀ (ਧਨਵੰਤ ਸਿੰਘ)-ਸਥਾਨਕ ਕਸਬਾ ਭੁਨਰਹੇੜੀ ਤੋਂ ਇਤਿਹਾਸਕ ਪਿੰਡ ਘੜਾਮ ਵੱਲ ਨੂੰ ਜਾਂਦੀ ਸੰਪਰਕ ਸੜਕ ਉੱਪਰ ਵਾਪਰੇ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਵਿਅਕਤੀਆਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ | ਇਹ ਹਾਦਸਾ ਇਨੋਵਾ ਕਾਰ ਨੰਬਰ ...
ਪਟਿਆਲਾ, 12 ਜਨਵਰੀ (ਮਨਦੀਪ ਸਿੰਘ ਖਰੋੜ)-ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ ਦੀ 7 ਤੋਂ 26 ਫਰਵਰੀ ਤੱਕ ਪਟਿਆਲਾ ਦੇ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ 'ਚ ਹੋਣ ਵਾਲੀ ਭਰਤੀ ਦੀਆਂ ਤਿਆਰੀਆਂ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਨੂੰ ...
ਸ਼ੁਤਰਾਣਾ, 12 ਜਨਵਰੀ (ਬਲਦੇਵ ਸਿੰਘ ਮਹਿਰੋਕ)-ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਨੂੰਨਾਂ ਖ਼ਿਲਾਫ਼ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਤੇ ਹਰਭਜਨ ਸਿੰਘ ਧੂਹੜ ਦੀ ਅਗਵਾਈ ਹੇਠ ਕਸਬਾ ਸ਼ੁਤਰਾਣਾ ਦੇ ਨੇੜੇ ...
ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ)-ਖੇੜੀ ਗੰਡਿਆਂ ਪੁਲਿਸ ਨੇ ਇਕ ਸ਼ਿਕਾਇਤ ਦੇ ਆਧਾਰ 'ਤੇ ਘਰ 'ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਨੈਬ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਹਿਮਾ ...
ਪਟਿਆਲਾ, 12 ਜਨਵਰੀ (ਮਨਦੀਪ ਸਿੰਘ ਖਰੋੜ)-ਅੱਜ 19 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੇ ਨਾਲ ਹੁਣ ਤੱਕ ਜ਼ਿਲੇ੍ਹ ਦੇ 16031 ਵਿਅਕਤੀਆਂ ਕੋਰੋਨਾ ਦੀ ਲਪੇਟ 'ਚ ਆਏ ਹਨ | ਜਿਨ੍ਹਾਂ 'ਚੋਂ 15286 ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਜ਼ਿਲੇ੍ਹ 'ਚ ਇਸ ਸਮੇਂ ...
ਸਮਾਣਾ, 12 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸਰਕਲ ਸਮਾਣਾ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਬਣਾਉਣ, ਵੇਚਣ ਅਤੇ ਦੜਾ ਸੱਟੇ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਮੁਹਿੰਮ ਵਿਚ ਤਿੰਨ ਵਿਅਕਤੀਆਂ ਨੂੰ ਦੜਾ-ਸੱਟਾ ਲਗਾਉਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ...
ਪਟਿਆਲਾ, 12 ਜਨਵਰੀ (ਮਨਦੀਪ ਸਿੰਘ ਖਰੋੜ)-ਥਾਣਾ ਤਿ੍ਪੜੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਤਿ੍ਪੜੀ ਵਿਖੇ ਇੰਦਰਾ ਕਾਲੋਨੀ ਦੇ ਘਰ 'ਚ ਛਾਪੇਮਾਰੀ ਦੌਰਾਨ 6 ਪੇਟੀਆਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਦੀਆਂ ਬਰਾਮਦ ਹੋਈਆਂ | ਜਿਸ ਅਧਾਰ 'ਤੇ ਪੁਲਿਸ ਨੇ ਇਕ ਔਰਤ ...
ਦੇਵੀਗੜ੍ਹ, 12 ਜਨਵਰੀ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਆੜ੍ਹਤੀ ਰਣਜੋਧ ਸਿੰਘ ਹਡਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਲਕਾ ਸਨੌਰ ਦੇ ਪਿੰਡਾਂ 'ਚ ਲੋਹੜੀ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ...
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਫ਼ੋਟੋ ਵਾਲਾ ਬੈਨਰ ਕੌਮੀ ਮਾਰਗ ਤੋਂ ਪਿੰਡ ਜੰਗਪੁਰਾ ਨੂੰ ਵੜਨ ਵਾਲੀ ਸੜਕ ਉੱਤੇ ਟੰਗਿਆ ਹੈ | ਇਸ ਬੈਨਰ ਉੱਤੇ ਭਾਜਪਾ ਆਗੂ ਦੀ ...
ਬਨੂੜ, 12 ਜਨਵਰੀ (ਭੁਪਿੰਦਰ ਸਿੰਘ)-ਪਿੰਡ ਤਸੌਲੀ ਦੇ ਨੌਜਵਾਨਾਂ ਨੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਡੇਰੇ ਲਗਾਏ ਹੋਏ ਹਨ | ਨੌਜਵਾਨ ਸਭਾ ਵਲੋਂ ਕੁਲਵਿੰਦਰ ਸਿੰਘ, ਰਾਜਿੰਦਰ ਸਿੰਘ, ਹਰਜੀਤ ਸਿੰਘ, ਜਸਪਾਲ ਸਿੰਘ, ਹਰਿੰਦਰ ਸਿੰਘ ਧਾਂਦੀ ਆਦਿ ਦੀ ...
ਪਟਿਆਲਾ, 12 ਜਨਵਰੀ (ਮਨਦੀਪ ਸਿੰਘ ਖਰੋੜ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਪਟਿਆਲਾ ਦੀ ਮੀਟਿੰਗ ਹੋਈ ਜਿਸ ਵਿਚ ਸਾਲ 2021 ਲਈ ਚੁਣੀ ਗਈ ਆਈ.ਐਮ.ਏ. ਟੀਮ ਨੂੰ ਕੰਮ ਸੌਾਪਿਆ ਗਿਆ ਸੀ | ਨਵ-ਨਿਯੁਕਤ ਪਿ੍ੰਸੀਪਲ ਡਾ. ਨੀਰਜ ਗੋਇਲ ਨੇ ਆਪਣੇ ਸਾਰੇ ਸਾਥੀ ਡਾਕਟਰਾਂ ਦੀ ...
ਗੁਹਲਾ ਚੀਕਾ, 12 ਜਨਵਰੀ (ਓ.ਪੀ. ਸੈਣੀ)-ਖੇਤੀ ਸਬੰਧੀ ਤਿੰਨ ਕਾਨੂੰਨਾਂ ਨੂੰ ਲੈ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਨੇਤਾ ਅਤੇ ਐਮ.ਸੀ. ਬਲਕਾਰ ਸਿੰਘ ਬੱਲੂ ਚੀਕਾ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਦੀਆਂ ਕਿਸਾਨਾਂ ਨਾਲ ਹੋਈਆਂ ਬੈਠਕਾਂ ...
ਪਟਿਆਲਾ, 12 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਹੜੀ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸ਼ਿਰਕਤ ਕਰਦਿਆਂ ਲੋੜਵੰਦ ਲੋਕਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ | ਇੱਥੇ ਨਿਗਮ ਅਧੀਨ ...
ਪਟਿਆਲਾ, 12 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸਰਵਪ੍ਰੀ ਮੰਦਰ ਪ੍ਰਬੰਧਕ ਕਮੇਟੀ ਪੰਜਾਬ ਅਤੇ ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਦੀ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਪੈੱ੍ਰਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਅਸ਼ਵਨੀ ਗੱਗੀ ਬਹਾਦਰਗੜ੍ਹ ਨੇ ਕਾਲੀ ...
ਨਾਭਾ, 12 ਜਨਵਰੀ (ਕਰਮਜੀਤ ਸਿੰਘ,ਅਮਨਦੀਪ ਸਿੰਘ ਲਵਲੀ)-'ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021' ਤਹਿਤ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਦੇ ਲੰਮੇ ਸਮੇਂ ਤੋਂ ਵੈਟ ਟੈਕਸ ਦੇ ਖੜ੍ਹੇ ਬਕਾਏ ਦੇ ਨਿਪਟਾਰੇ ਲਈ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ...
ਪਟਿਆਲਾ, 12 ਜਨਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਟੀ.ਬੀ. ਹਸਪਤਾਲ ਦੇ ਸਾਹਮਣੇ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਹੈ | ਇਸ ਚੋਰੀ ਦੀ ਸ਼ਿਕਾਇਤ ਲਖਵੀਰ ਸਿੰਘ ਵਾਸੀ ਪਿੰਡ ਹਡਾਣਾ ਨੇ ਥਾਣਾ ਕੋਤਵਾਲੀ 'ਚ ਦਰਜ ਕਰਵਾਈ ਕਿ ਉਸ ਨੇ 30 ਦਸੰਬਰ ਵਾਲੇ ਦਿਨ ਦੇ ...
ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਖੇ ਅੱਜ ਧੀਆਂ ਦੀ ਲੋਹੜੀ ਮਨਾਈ ਗਈ | ਜਿਸ ਵਿਚ ਸੰਸਥਾ ਦੇ ਦੋਵੇਂ ਕਾਲਜਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਮਿਲ ਕੇ ਸ਼ਮੂਲੀਅਤ ਕੀਤੀ | ਇਸ ਮੌਕੇ ਕਾਲਜ ਦੇ ਚੇਅਰਮੈਨ ਤਰਸੇਮ ...
ਪਟਿਆਲਾ, 12 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਗੁਰਮਤਿ ਕਾਲਜ ਪਟਿਆਲਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 17 ਰਾਗਾਂ 'ਤੇ ਆਧਾਰਿਤ ਭਾਸ਼ਣ ਕਰਵਾਇਆ ...
ਦੇਵੀਗੜ੍ਹ, 12 ਜਨਵਰੀ (ਮੌਜੀ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਹਿੱਸਾ ਲੈ ਕੇ ਵਾਪਸ ਆਪਣੇ ਘਰ ਆ ਰਹੇ ਹਲਕਾ ਸਨੌਰ ਦੇ ਸ਼ੇਖੂਪੁਰ ਪਿੰਡ ਦਾ ਕਿਸਾਨ ਰਾਜੂ ਗਿਰ ਜੋ ਕਿ ਦਿਵਿਆਂਗ ਹੋਣ ਦੇ ਕਾਰਨ ਆਪਣੀ ਵੀਲ੍ਹ ਚੇਅਰ 'ਤੇ ਹੀ ਧਰਨੇ 'ਚ ਹਿੇੱਸਾ ਲੈਣ ਗਿਆ ਸੀ ਅਤੇ ...
ਨਾਭਾ, 12 ਜਨਵਰੀ (ਕਰਮਜੀਤ ਸਿੰਘ)-ਸ਼ੰਭੂ ਬਾਰਡਰ ਤੇ ਦਿੱਲੀ ਦੀਆਂ ਸਰਹੱਦਾਂ 'ਤੇ ਲੱਗੇ ਧਰਨੇ ਲਈ ਜਾਣ ਵਾਲੇ ਧਰਨਾਕਾਰੀਆਂ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਲੰਗਰ ਲਈ ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਵਾਲਾ ਤੋਂ ...
ਰਾਜਪੁਰਾ, 12 ਜਨਵਰੀ (ਜੀ.ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪਿ੍ੰਸੀਪਲ ਡਾ. ਅਸ਼ਵਨੀ ਵਰਮਾ ਦੀ ਦੇਖ-ਰੇਖ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਵਾਰ ਪਟੇਲ ਕਾਲਜ ਵਲੋਂ ਲੋਹੜੀ ਦਾ ਦਿਹਾੜਾ ਕਿਸਾਨ ਸੰਘਰਸ਼ ਨੂੰ ਸਮਰਪਿਤ ਕਰਦੇ ਹੋਏ ...
ਰਾਜਪੁਰਾ, 12 ਜਨਵਰੀ (ਰਣਜੀਤ ਸਿੰਘ)-ਅੱਜ ਇੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਚੋਣ ਜ਼ਿਲ੍ਹਾ ਪ੍ਰਧਾਨ ਗੁਰਧਿਆਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ 'ਚ ਸੁਰਿੰਦਰ ਸਿੰਘ ਸੰਧਾਰਸੀ ਨੂੰ ਕਾਂ੍ਰਤੀਕਾਰੀ ਕਿਸਾਨ ਯੂਨੀਅਨ ਦਾ ਬਲਾਕ ਪ੍ਰਧਾਨ ਬਣਾਇਆ ਗਿਆ ਹੈ | ਇਸ ...
ਪਟਿਆਲਾ, 12 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਨਾਲ ਲੰਬੀਆਂ ਸਾਂਝਾਂ ਪਾ ਕੇ ਹੁਣ ਸਿਆਸੀ ਲਾਭ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਜਪਾ ਦੀ ਨੁਕਤਾਚੀਨੀ ਤੇ ਨਾਤਾ ਤੋੜਨ ਦੀ ਗਲ ਕਰ ਸਿਰਫ਼ ਤੇ ਸਿਰਫ਼ ਆਪਣੀ ...
ਪਟਿਆਲਾ, 12 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਉਦਯੋਗਾਂ ਤੇ ਵਪਾਰੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਲਈ ਲਾਗੂ ਕੀਤੀ ਗਈ ਪੰਜਾਬ ਯਕਮੁਸ਼ਤ ਨਿਪਟਾਰਾ ਯੋਜਨਾ ਸੂਬੇ ਅੰਦਰ ...
ਪਟਿਆਲਾ, 12 ਜਨਵਰੀ (ਅ.ਸ.ਆਹਲੂਵਾਲੀਆ)-ਪਸ਼ੂ ਪਾਲਣ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਰਹਿੰਦੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਕੜਾਕੇ ਦੀ ਠੰਢ ਵਿਚ ਰੋਸ ਧਰਨਾ ਦਿੱਤਾ ਗਿਆ | ਇਸ ਧਰਨੇ ਦੀ ਅਗਵਾਈ ਦਰਸ਼ਨ ਸਿੰਘ ਬੇਲੂਮਾਜਰਾ, ਚਮਕੌਰ ਸਿੰਘ ਧਾਰੋਂਕੀ, ਗੁਰਮੀਤ ਸਿੰਘ ...
ਪਟਿਆਲਾ, 12 ਜਨਵਰੀ (ਅ.ਸ. ਆਹਲੂਵਾਲੀਆ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵਲੋਂ ਵਣ ਮੰਡਲ ਅਫ਼ਸਰ ਪਟਿਆਲਾ ਖ਼ਿਲਾਫ਼ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰਵਾਉਣ ਲਈ ਲਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਰੇਂਜ ਭਾਦਸੋ ਪ੍ਰਧਾਨ ਬਲਵਿੰਦਰ ਸਿੰਘ ...
ਸਮਾਣਾ, 12 ਜਨਵਰੀ (ਸਾਹਿਬ ਸਿੰਘ)-ਉਪ-ਮੰਡਲ ਸਮਾਣਾ ਦੇ ਪਿੰਡ ਫਤਹਿਗੜ੍ਹ ਛੰਨਾ ਵਿਚ ਕੁਝ ਦਿਨਾਂ ਤੋਂ ਆਏ ਕਰੀਬ ਤਿੰਨ ਦਰਜਨ ਪ੍ਰਵਾਸੀ ਪੰਛੀਆਂ 'ਚੋਂ ਚਾਰ ਦੀ ਮੌਤ ਹੋਣ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ | ਵੈਟਰਨਰੀ ਅਫ਼ਸਰ ਨੇ ਜਾਨਵਰਾਂ ਦਾ ਨਮੂਨਾ ਲੈ ਕੇ ਜਾਂਚ ...
ਰਾਜਪੁਰਾ, 12 ਜਨਵਰੀ (ਜੀ.ਪੀ. ਸਿੰਘ)-ਰਾਜਪੁਰਾ-ਅੰਬਾਲਾ ਮਾਰਗ 'ਤੇ ਪਿੰਡ ਚਮਾਰੂ 'ਚ ਪੰਚਾਇਤੀ ਜ਼ਮੀਨ 'ਚ ਧੜੱਲੇ ਨਾਲ ਮਿੱਟੀ ਦੀ ਨਾਜਾਇਜ਼ ਮਾਈਨਿੰਗ ਦੇ ਚੱਲਦਿਆਂ ਪਿੰਡ ਵਾਸੀਆਂ ਨੇ ਮਿੱਟੀ ਦੀ ਮਾਈਨਿੰਗ ਕਰਵਾ ਰਹੇ ਔਰਤ ਸਰਪੰਚ ਦੇ ਪਤੀ ਤੇ ਰਾਜਨੀਤਿਕ ਆਗੂਆਂ ਦੇ ...
ਪਟਿਆਲਾ, 12 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਦਿੱਲੀ ਦੇ ਸਿੰਘੂ ਬਾਰਡਰ ਵਿਖੇ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਸੇਵਾ ਦੀ ਕਮਾਂਡ ਸੰਭਾਲ ਲਈ ਹੈ | ਇਸ ਦੌਰਾਨ ਉਨ੍ਹਾਂ ਸਾਰੇ ਵਰਕਰਾਂ ਦੀਆਂ ਧਰਨੇ 'ਚ ਆਉਣ ਵਾਲੇ ...
ਨਾਭਾ, 12 ਜਨਵਰੀ (ਅਮਨਦੀਪ ਸਿੰਘ ਲਵਲੀ)-ਕਿਸੇ ਵੀ ਤਰ੍ਹਾਂ ਦੀਆਂ ਕੋਈ ਨਸ਼ੀਲੀਆਂ ਦਵਾਈਆਂ, ਨਸ਼ਾ ਤਸਕਰੀ, ਦੜਾ ਸੱਟਾ ਅਤੇ ਜੂਏਬਾਜ਼ ਵਿਅਕਤੀਆਂ ਸਮੇਤ ਗ਼ੈਰ-ਕਾਨੰੂਨੀ ਕੰਮ ਕਰਨ ਵਾਲਿਆਂ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ | ਕਿਸੇ ਵੀ ਪਾਰਟੀ ਨਾਲ ਸਬੰਧਿਤ ਆਗੂ ਜਾਂ ...
ਪਟਿਆਲਾ, 12 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਗ਼ੈਰ ਅਧਿਆਪਨ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ, ਸਹਿਜ ਗਰੁੱਪ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ, ਬਰਾਡ ਈਫਾ ਪਾਰਟੀ ਦੇ ਪ੍ਰਧਾਨ ਹਰਨੇਕ ...
ਪਟਿਆਲਾ, 12 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਦਿੱਲੀ ਕਿਸਾਨ ਧਰਨੇ 'ਚੋਂ ਪਟਿਆਲਾ ਵਾਪਸ ਪਰਤੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਅੰਤਿਮ ਅਰਦਾਸ ਅੱਜ ਇਤਿਹਾਸਕ ਗੁਰਦੁਆਰਾ ਸਾਹਿਬ ਨੌਵੀਂ ...
ਭਾਦਸੋਂ, 12 ਜਨਵਰੀ (ਪਰਦੀਪ ਦੰਦਰਾਲਾ)-ਪਿੰਡ ਮਾਂਗੇਵਾਲ ਵਿਖੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਾਂਗੇਵਾਲ ਤੋਂ ਹਲੋਤਾਲੀ ਜਾਣ ਵਾਲੇ ਚੋਏ ਦੇ ਪੁਲ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬੇ ਅੰਦਰ ਵਿਕਾਸ ਕਾਰਜ ...
ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਬਲਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕਪੂਰਗੜ੍ਹ ਵਲੋਂ ਨਹਿਰੂ ਯੁਵਾ ਕੇਂਦਰ ਤੇ ਜੁਗਨੀ ਗਰੁੱਪ ਆਫ਼ ਸਟੂਡੈਂਟ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੇ ...
ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਮਨਪ੍ਰੀਤ ਸਿੰਘ)-ਐਮ.ਜੀ. ਅਸ਼ੋਕਾ ਗਰਲਜ਼ ਸਕੂਲ ਸਰਹਿੰਦ ਵਿਖੇ ਵਿਵੇਕਾਨੰਦ ਮਿਸ਼ਨ ਵਲੋਂ ਸਵਾਮੀ ਵਿਵੇਕਾਨੰਦ ਦੇ 158ਵੇਂ ਜਨਮ ਦਿਵਸ 'ਤੇ ਰਾਸ਼ਟਰੀ ਯੂਥ ਦਿਵਸ ਮਨਾਇਆ ਗਿਆ | ਇਸ ਮੌਕੇ ਮਿਸ਼ਨ ਦੇ ਆਗੂ ਸੰਤੋਸ਼ ਭਾਰਦਵਾਜ ਅਤੇ ਗਿਰਜਾ ...
ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਬਲਜਿੰਦਰ ਸਿੰਘ)-ਦੀ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਸੂਬੇਦਾਰ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ 'ਚ ਸ਼ਹੀਦ ਹੋਏ ...
ਫ਼ਤਹਿਗੜ੍ਹ ਸਾਹਿਬ, 12 ਜਨਵਰੀ (ਬਲਜਿੰਦਰ ਸਿੰਘ)-ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ ਕਪੂਰਗੜ੍ਹ ਵਲੋਂ ਨਹਿਰੂ ਯੁਵਾ ਕੇਂਦਰ ਤੇ ਜੁਗਨੀ ਗਰੁੱਪ ਆਫ਼ ਸਟੂਡੈਂਟ ਯੂਨੀਅਨ ਫ਼ਤਹਿਗੜ੍ਹ ਸਾਹਿਬ ਦੇ ...
ਡਕਾਲਾ, 12 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਪੰਜਾਬ ਪਾਵਰਕਾਮ ਵਲੋਂ ਜ਼ਿਲ੍ਹੇ 'ਚ 4.5 ਲੱਖ ਬਿਜਲੀ ਖਪਤਕਾਰਾਂ ਦੇ ਘਰਾਂ ਵਿਚ ਸਮਾਰਟ ਮੀਟਰ ਲਗਾਉਣ ਦੀ ਨੀਤੀ ਦਾ ਅੱਜ ਕਸਬਾ ਬਲਬੇੜ੍ਹਾ ਵਿਖੇ ਲੋਕਾਂ ਵਲੋਂ ਵਿਰੋਧ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ...
ਨਾਭਾ, 12 ਜਨਵਰੀ (ਕਰਮਜੀਤ ਸਿੰਘ)-ਸਮੂਹ ਸਾਧ ਸੰਗਤ ਪੰਜਾਬ ਅਤੇ ਹਰਿਆਣਾ ਵਲੋਂ ਬਾਬਾ ਨਛੱਤਰ ਸਿੰਘ ਅਤੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਵਿਚ ਪਿੰਡ ਬਡੌਲੀ ਨੇੜੇ ਪੈਪਸੀ ਪੁਲ ਦਿੱਲੀ ਕਰਨਾਲ ਸੜਕ ਵਿਖੇ ਦਿੱਲੀ 'ਚ ਲੱਗੇ ਧਰਨੇ ...
ਬਨੂੜ, 12 ਜਨਵਰੀ (ਭੁਪਿੰਦਰ ਸਿੰਘ)-ਅੰਤਰਰਾਸ਼ਟਰੀ ਇਨਕਲਾਬੀ ਮੰਚ ਵਲੋਂ ਪਿੰਡ ਘੜਾਮਾਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਸਮਾਗਮ ਕਰਾਇਆ ਗਿਆ | ਜਿਸ ਵਿਚ ਵਹਿਮਾਂ-ਭਰਮਾਂ ਤੋਂ ਛੁਟਕਾਰਾ ਪਾਉਣ ਲਈ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX