ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਸੀ.ਆਈ.ਏ. ਸਟਾਫ਼ ਫ਼ਰੀਦਕੋਟ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਸਥਾਨਕ ਨਿਊ ਕੈਂਟ ਰੋਡ ਵਿਖੇ ਇਕ ਮਹਿਲਾ ਵਕੀਲ ਸੁਰਿੰਦਰਜੀਤ ਕੌਰ ਗਿੱਲ ਦੀ ਕੋਠੀ ਵਿਚ ਸ਼ਾਮ ਸਮੇਂ ਲੁੱਟਿਆ ਸਾਮਾਨ ਦੋ ਲੁਟੇਰਿਆਂ ਸਮੇਤ ਕਾਬੂ ਕਰਕੇ ਬਰਾਮਦ ਕਰ ਲਿਆ ਹੈ | ਮਹਿਲਾ ਵਕੀਲ ਦੇ ਪੁਰਾਣੇ ਡਰਾਈਵਰ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ | ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਪੀ. ਸੇਵਾ ਸਿੰਘ ਮੱਲੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਕੋਠੀ ਦੀ ਕੰਧ ਟੱਪ ਕੇ ਉਨ੍ਹਾਂ ਦੀ ਕੋਠੀ ਵਿਚੋਂ ਸਵਿਫ਼ਟ ਡਿਜਾਇਰ ਕਾਰ ਅਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਘੜੀਆਂ ਲੁੱਟ ਕੇ ਲੈ ਗਏ ਸਨ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਹਾਇਕ ਥਾਣੇਦਾਰ ਜਗਸੀਰ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਨਾਕਾਬੰਦੀ ਦੌਰਾਨ ਇਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਨੂੰ ਸ਼ੱਕ ਦੀ ਬਿਨ੍ਹਾਂ 'ਤੇ ਰੋਕਿਆ ਸੀ ਜੋ ਕਾਰ ਚਾਲਕ ਨੌਜਵਾਨ ਕਾਰ ਦੀ ਮਾਲਕੀ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ | ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਦੀ ਉਕਤ ਮਹਿਲਾ ਵਕੀਲ ਦੇ ਘਰੋਂ ਉਨ੍ਹਾਂ ਦੋਨਾਂ ਨੇ ਇਹ ਕਾਰ ਲੁੱਟੀ ਹੈ | ਇਨ੍ਹਾਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰੀ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਨੇ ਰਿਮਾਂਡ ਦੌਰਾਨ ਚੋਰੀ ਕੀਤੇ ਗਏ ਗਹਿਣੇ, ਘੜੀਆਂ, ਨਕਦੀ ਅਤੇ ਮੋਬਾਈਲ ਬਰਾਮਦ ਕਰਵਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਹਰਮਨ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਆਲਮ ਵਾਲਾ ਜ਼ਿਲ੍ਹਾ ਮੋਗਾ ਹਾਲ ਆਬਾਦ ਨਿਊ ਕੈਂਟ ਰੋਡ ਗਲੀ ਨੰ: 8 ਫ਼ਰੀਦਕੋਟ ਕਰੀਬ 1 ਸਾਲ ਪਹਿਲਾ ਉਕਤ ਮਹਿਲਾ ਵਕੀਲ ਨਾਲ ਡਰਾਈਵਰ ਲੱਗਾ ਰਿਹਾ ਹੈ ਜਿਸ ਨੂੰ ਹਾਲਾਤ ਦਾ ਪੂਰਾ ਭੇਤ ਸੀ ਅਤੇ ਉਸਨੇ ਆਪਣੇ ਸਾਥੀ ਸਤਨਾਮ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਚੋਰੀ ਕੀਤੀ ਕਾਰ ਦਾ ਰੰਗ ਸਿਲਵਰ ਗਰੇਵ ਸੀ ਜਿਸ ਨੂੰ ਇਨ੍ਹਾਂ ਨੇ ਚਿੱਟਾ ਕਰ ਦਿੱਤਾ ਸੀ ਅਤੇ ਗੱਡੀ ਦਾ ਨੰਬਰ ਪੀ.ਬੀ.4ਟੀ-6190 ਤੋਂ ਬਦਲ ਕੇ ਪੀ.ਬੀ.05ਟੀ-6666 ਲਾ ਲਿਆ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਗਹਿਣੀਆਂ ਵਿਚੋਂ ਕੁਝ ਗਹਿਣੇ ਵੈਰੋਕੇ ਥਾਣਾ ਸਮਾਲਸਰ ਮੋਗਾ ਵਿਖੇ ਇਕ ਸੁਨਿਆਰੇ ਪਾਸ ਵੇਚ ਦਿੱਤੇ ਸੀ | ਜਿਸ ਤੋਂ ਇਨ੍ਹਾਂ ਨੂੰ 50 ਹਜ਼ਾਰ ਰੁਪਏ ਮਿਲੇ ਸੀ ਜੋ ਇਨ੍ਹਾਂ ਨੇ ਕਾਰ ਦਾ ਰੰਗ ਕਰਵਾਉਣ ਅਤੇ ਨਸ਼ਾ ਆਦਿ 'ਤੇ ਖਰਚ ਕਰ ਦਿੱਤੇ ਹਨ | ਜਿਨਾਂ ਵਿਚੋਂ 5 ਹਜ਼ਾਰ ਰੁਪਏ ਜੋ ਹਰਮਨ ਸਿੰਘ ਨੇ ਆਪਣੇ ਘਰ ਵਿਖੇ ਅਲਮਾਰੀ ਵਿਚ ਲੁਕਾ ਕੇ ਰੱਖੇ ਸੀ ਅਤੇ ਉਥੇ ਹੀ ਬਾਕੀ ਗਹਿਣੇ ਵੀ ਰੱਖੇ ਹੋਏ ਸੀ ਬਰਾਮਦ ਕੀਤੇ ਗਏ | ਕਥਿਤ ਦੋਸ਼ੀਆਂ ਤੋਂ ਇਕ ਕਾਰ, ਦੋ ਘੜੀਆਂ, ਦੋ ਜੋੜੇ ਟੋਪਸ, ਇਕ ਜੋੜੀ ਕਾਂਟੇ, ਇਕ ਜੁਗਨੀ, ਇਕ ਚੂੜੀ ਸੋਨਾ, ਇਗ ਚੂੜੀ ਨੱਗ ਵਾਲੀ, ਰਿੰਗ ਨੱਗ ਅਤੇ 5000 ਰੁਪਏ ਨਕਦੀ ਬਰਾਮਦ ਹੋਈ ਹੈ | ਉਕਤ ਦੋਸ਼ੀਆਂ ਦੀ ਸ਼ਨਾਖ਼ਤ ਮੁਦੈਲਾ ਵਲੋਂ ਕੀਤੀ ਜਾ ਚੁੱਕੀ ਹੈ | ਪੁਲਿਸ ਰਿਮਾਂਡ ਦੌਰਾਨ ਡੰੂਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਜਿਸ ਤੋਂ ਕਾਫ਼ੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ |
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਕੋਟਕਪੂਰਾ-ਫ਼ਰੀਦਕੋਟ ਸੜਕ 'ਤੇ ਸਥਿਤ ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਦੇ ਆਡੀਟੋਰੀਅਮ 'ਚ ਪੰਜਾਬ ਪੱਧਰੀ ਸਮਾਗਮ ਕਰਦਿਆਂ ਇਲੈਕਟਰੋ ਹੋਮਿਓਪੈਥੀ ਦੇ ਬਾਨੀ ਡਾ. ਕਾਉਂਟ ਸੀਜ਼ਰ ਮੈਟੀ ਦਾ 212ਵਾਂ ਜਨਮਦਿਨ ਮਨਾਇਆ ਗਿਆ | ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਮੂਹ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਣਾਉਣ ਲਈ ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਦੇ ਸਮੂਹ ਮੁੱਖ ਅਧਿਆਪਕਾਂ ਅਤੇ ਪਿ੍ੰਸੀਪਲਾਂ ਨਾਲ ਜ਼ਿਲ੍ਹਾ ...
ਜੈਤੋ, 12 ਜਨਵਰੀ (ਭੋਲਾ ਸ਼ਰਮਾ)-ਯੂਨੀਵਰਸਿਟੀ ਕਾਲਜ ਜੈਤੋ ਵਲੋਂ ਪਦਮਸ੍ਰੀ ਪ੍ਰੋ. ਗੁਰਦਿਆਲ ਸਿੰਘ ਨਾਵਲਕਾਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਕੈਰੀਅਰ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਤੱਗੜ ਦੀ ਪ੍ਰੇਰਨਾ ਅਤੇ ਅਗਵਾਈ ਵਿਚ ...
ਕੋਟਕਪੂਰਾ, 12 ਜਨਵਰੀ (ਮੋਹਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰ੍ਰਧਾਨ ਅਸ਼ਵਨੀ ਸਰਮਾ ਅਤੇ ਸੰਗਠਨ ਮੰਤਰੀ ਦਿਨੇਸ਼ ਕਮੁਾਰ ਦੇ ਨਿਰਦੇਸ਼ ਤਹਿਤ ਜਨਰਲ ਸਕੱਤਰ ਪੰਜਾਬ ਜੀਵਨ ਗੁਪਤਾ, ਸਕੱਤਰ ਪੰਜਾਬ ਸੁਨੀਤਾ ਗਰਗ ਤੇ ਪ੍ਰਭਾਰੀ ਸੁਖਪਾਲ ਸਿੰਘ ਸਰਾਂ, ...
ਬਰਗਾੜੀ, 12 ਜਨਵਰੀ (ਲਖਵਿੰਦਰ ਸ਼ਰਮਾ)-ਲੋਕ ਜਾਗਰੂਕ ਮੰਚ ਦੇ ਆਗੂ ਮਨਜੀਤ ਸਿੰਘ ਢਿੱਲਵਾਂ ਕਲਾਂ, ਜੀਤ ਸਿੰਘ ਫ਼ੌਜੀ, ਰਾਜੂ ਸਿੰਘ, ਦਰਸ਼ਨ ਸਿੰਘ, ਸੁਖਚੈਨ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਮੀਟਿੰਗ ਉਪਰੰਤ ਕਿਹਾ ਕਿ ਦਿੱਲੀ ਵਿਖੇ ਚੱਲ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸਿੰਘ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਗਾਇਆ ਹੈ ਕਿ ਉਹ ਬੀਜੇਪੀ ਦੇ ਇਸ਼ਾਰੇ 'ਤੇ ਕਿਸਾਨ ਅੰਦੋਲਨ ਨੂੰ ਕੰਮਜ਼ੋਰ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਦੀ ਯੋਗ ਅਗਵਾਈ ਹੇਠ ਕੋਰੋਨਾ ਮਹਾਂਮਾਰੀ ਨੂੰ ਜ਼ਿਲੇ੍ਹ ਅੰਦਰ ਕਾਬੂ ਕਰਨ ਲਈ ਸ਼ੁਰੂ ਹੋਣ ਵਾਲੀ ਵੈਕਸੀਨ ਤੇ ਹੋਰ ਰਾਸ਼ਟਰੀ ਪ੍ਰੋਗਰਾਮਾਂ ਸਬੰਧੀ ਸਮੂਹ ਸੀਨੀਅਰ ਮੈਡੀਕਲ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚ ਜ਼ਿਲ੍ਹੇ ਅੰਦਰ 4 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਜ਼ਿਲੇ੍ਹ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 53 ਹੋ ਗਈ ਹੈ | ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਦੇਸ਼ ਅੰਦਰ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੁਲਾਰਾ ਦੇਣ ਲਈ ਫ਼ਰੀਦਕੋਟ ਕਿਸਾਨ ਮਜ਼ਦੂਰ ਏਕਤਾ ਪੈਦਲ ਮਾਰਚ 13 ਜਨਵਰੀ ਨੂੰ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਭਾਈ ਗੁਰਸੇਵਕ ...
ਗੁਰਚਰਨ ਸਿੰਘ ਗਾਬੜੀਆ
94177-30151
ਜੈਤੋ: ਜ਼ਿਲ੍ਹਾ ਫ਼ਰੀਦਕੋਟ ਦਾ ਪਿੰਡ ਸ਼ਹੀਦ ਗੁਰਮੇਲ ਸਿੰਘ ਫ਼ੌਜੀ (ਦਲ ਸਿੰਘ ਵਾਲਾ) ਜੈਤੋ-ਬਾਜਾਖਾਨਾ ਰੋਡ 'ਤੇ ਸਥਿਤ ਡਰੇਨ ਦੇ ਨਾਲ-ਨਾਲ ਖੱਬੇ ਪਾਸੇ ਮੁੜਦੀ ਸੜਕ ਤੋਂ ਕਰੀਬ ਡੇਢ ਕਿਲੋਮੀਟਰ ਪਿੱਛੇ ਹਟਵਾਂ ਅਤੇ ਚੜ੍ਹਦੇ ਵਾਲੇ ...
ਫ਼ਰੀਦਕੋਟ, 12 ਜਨਵਰੀ (ਸਤੀਸ਼ ਬਾਗ਼ੀ)-ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਧਰਮ ਸੁਰੱਖਿਆ ਨਿਧੀ ਪ੍ਰੋਗਰਾਮ ਸਥਾਨਕ ਗਊਸ਼ਾਲਾ ਆਨੰਦੇਆਣਾ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਮਹੰਤ ਬਲਦੇਵ ਦਾਸ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ...
ਕੋਟਕਪੂਰਾ, 12 ਜਨਵਰੀ (ਮੋਹਰ ਸਿੰਘ ਗਿੱਲ)-ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਦੇ ਸਮੂਹ ਅਹੁਦੇਦਾਰਾਂ ਨੇ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਕਰਨ ਉਪਰੰਤ ਧਰਨੇ 'ਤੇ ਬੈਠੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ਜਾਵੇ ਅਤੇ ਪੂਰੇ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮਾਂ ਕਰਵਾਏ ਜਾਣ | ਇਹ ਹਦਾਇਤ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਜ਼ਿਲ੍ਹਾ ...
ਬਰਗਾੜੀ, 12 ਜਨਵਰੀ (ਸੁਖਰਾਜ ਗੋਂਦਾਰਾ)-ਪਿੰਡ ਗੋਂਦਾਰਾ ਨਿਵਾਸੀ ਮਨਜੀਤ ਸਿੰਘ ਗੋਂਦਾਰਾ ਸੇਵਾਮੁਕਤ ਸਰਕਲ ਹੈਂਡ ਡਰਾਫਟਸਮੈਨ ਫ਼ਰੀਦਕੋਟ ਜੋ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਸਥਾਨਕ ਗੁਰੂ ਨਾਨਕ ਨਗਰ ਗਲੀ ਨੰ: 1 ਦੇ ਵਸਨੀਕਾਂ ਨੇ ਪਿਛਲੇ 15 ਦਿਨਾਂ ਤੋਂ ਵਾਟਰ ਸਪਲਾਈ ਨਾ ਆਉਣ 'ਤੇ ਨਰਾਜ਼ਗੀ ਪ੍ਰਗਟਾਈ ਹੈ | ਇੱਥੋਂ ਦੇ ਵਸਨੀਕ ਗੁਰਚਰਨ ਸਿੰਘ ਕੈਂਥ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗਲੀ ਵਿਚ ਜਾਂਦੀਆਂ ...
ਬਾਜਾਖਾਨਾ, 12 ਜਨਵਰੀ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਮੱਲ੍ਹਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਇੰਦਰਜੀਤ ਸਿੰਘ ਘਣੀਆਂ ਜਨਰਲ ਸਕੱਤਰ ਜ਼ਿਲ੍ਹਾ ਫ਼ਰੀਦਕੋਟ ਦੀ ਅਗਵਾਈ ਵਿਚ ਬਲਾਕ ਆਗੂਆਂ ਅਤੇ ਕਿਸਾਨਾਂ ਨਾਲ ...
ਕੋਟਕਪੂਰਾ, 12 ਜਨਵਰੀ (ਮੋਹਰ ਸਿੰਘ ਗਿੱਲ)-ਪਿੰਡ ਬੀੜ ਸਿੱਖਾਂ ਵਾਲਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰੇ ਪਿੰਡ ਵਲੋਂ ਸਾਂਝੀ ਅਰਦਾਸ ਕਰਵਾਈ ਗਈ | ਇਸ ਮੌਕੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਬੋਹੜ ਸਿੰਘ ...
ਪੰਜਗਰਾੲੀਂ ਕਲਾਂ, 12 ਜਨਵਰੀ (ਸੁਖਮੰਦਰ ਸਿੰਘ ਬਰਾੜ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਬਣਾਏ ਗਏ ਕਾਲ਼ੇ ਕਾਨੂੰਨਾਂ ਦੇ ਵਿਰੋਧ 'ਚ 26 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਪਰੇਡ ...
ਫ਼ਰੀਦਕੋਟ, 12 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਕਾਰੋਬਾਰੀਆਂ ਦੀਆਂ ਵੈੱਟ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਨੂੰ ਰਾਹਤ ਦਿੰਦਿਆਂ ਓ.ਟੀ.ਐਸ. ਯੋਜਨਾ ਦੀ ...
ਸਾਦਿਕ, 12 ਜਨਵਰੀ (ਗੁਰਭੇਜ ਸਿੰਘ ਚੌਹਾਨ)-ਅੱਜ ਪਿੰਡ ਭਾਗ ਸਿੰਘ ਵਾਲਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਨਵੀਂ ਕਿਸਾਨ ਇਕਾਈ ਦੀ ਚੋਣ ਬਖਤੌਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰੈਸ ਸਕੱਤਰ, ਜਗਸੀਰ ਸਿੰਘ ਸਾਧੂਵਾਲਾ ਸੀਨੀਅਰ ਮੀਤ ਪ੍ਰਧਾਨ ਬਲਾਕ ਸਾਦਿਕ ਦੀ ...
ਪੰਜਗਰਾਈਾ ਕਲਾਂ, 12 ਜਨਵਰੀ (ਕੁਲਦੀਪ ਸਿੰਘ ਗੋਂਦਾਰਾ)-ਕੇਂਦਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਅੰਦੋਲਨ ਨੂੰ ਭਾਈ ਨੱਥਾ ਭਾਈ ਅਬਦੁੱਲਾ ਜੀ ਇੰਟਰਨੈਸ਼ਨਲ ਢਾਡੀ ਜਥੇ ਵਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਕੀਤੀ ਹੈ | ਭਾਈ ...
ਕੋਟਕਪੂਰਾ, 12 ਜਨਵਰੀ (ਮੋਹਰ ਸਿੰਘ ਗਿੱਲ, ਮੇਘਰਾਜ)-ਇੱਥੋਂ ਦੀ ਕੋਟਕਪੂਰਾ-ਫ਼ਰੀਦਕੋਟ ਸੜਕ 'ਤੇ ਰੇਲਵੇ ਫ਼ਾਟਕ ਉਪਰ ਨਵੇਂ ਬਣੇ ਪੁਲ਼ ਨੂੰ ਅੱਜ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ | ਇਸ ਮੌਕੇ ਸ੍ਰੀ ਸੁਖਮਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX