ਐੱਸ. ਏ. ਐੱਸ. ਨਗਰ, 12 ਜਨਵਰੀ (ਕੇ. ਐੱਸ. ਰਾਣਾ)-ਕੌਮਾਂਤਰੀ ਹਵਾਈ ਅੱਡਾ ਮੁਹਾਲੀ ਵਿਖੇ ਸੀਰਮ ਇੰਸਟੀਟਿਊਟ ਆਫ਼ ਇੰਡੀਆ ਪੂਨੇ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਪਹਿਲੀ ਖੇਪ ਪਹੁੰਚੀ | 'ਕੋਵੀਸ਼ੀਲਡ' ਨਾਂਅ ਦੀ ਇਸ ਵੈਕਸੀਨ ਦੀਆਂ 2 ਲੱਖ 4 ਹਜ਼ਾਰ 500 ਖੁਰਾਕਾਂ ਪੰਜਾਬ ਦੇ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਹਨ ਤੇ ਇਸ ਵੈਕਸੀਨ ਨੂੰ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀ ਮੌਕੇ 'ਤੇ ਹਾਜ਼ਰ ਸਨ | ਜਾਣਕਾਰੀ ਦਿੰਦਿਆਂ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਅੰਦੇਸ਼ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਲੋਂ 'ਕੋਵੀਸ਼ੀਲਡ' ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ ਗਈ ਹੈ ਤੇ ਇਹ ਵੈਕਸੀਨ ਵਿਭਾਗ ਦੇ ਸਟੇਟ ਵੈਕਸੀਨ ਸਟੋਰ ਸੈਕਟਰ-24 ਚੰਡੀਗੜ੍ਹ ਵਿਖੇ ਸਟੋਰ ਕਰਵਾ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਸਟੋਰ ਤੋਂ ਇਹ ਵੈਕਸੀਨ ਕੋਲਡ ਚੇਨ ਕਾਇਮ ਰੱਖਦੇ ਹੋਏ ਪੰਜਾਬ ਦੇ ਤਿੰਨ ਖੇਤਰੀ ਸਟੋਰਾਂ ਤੇ ਉਥੋਂ ਵੈਕਸੀਨੇਸ਼ਨ ਕੇਂਦਰਾਂ ਤੱਕ ਪਹੁੰਚਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਵਿਚ ਪੰਜਾਬ ਦੇ ਸਿਹਤ ਵਰਕਰਾਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ | ਵੈਕਸੀਨ ਬਾਰੇ ਜਾਣਕਾਰੀ ਦਿੰਦਿਆਂ ਕੋਵਿਡ-19 ਸਬੰਧੀ ਸਟੇਟ ਟੀਕਾਕਰਨ ਅਫ਼ਸਰ ਡਾ: ਬਲਵਿੰਦਰ ਕੌਰ ਨੇ ਕਿਹਾ ਕਿ ਹਰੇਕ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਇਸ ਵੈਕਸੀਨ ਦੀਆਂ ਦੋ ਖੁਰਾਕਾਂ ਲਗਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪਹਿਲੀ ਖੁਰਾਕ ਤੋਂ ਬਾਅਦ 4 ਤੋਂ 6 ਹਫ਼ਤੇ ਦੇ ਅੰਦਰ ਦੂਜੀ ਖੁਰਾਕ ਦਿੱਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਉਹ ਕਿਸੇ ਵੀ ਕਿਸਮ ਦੀਆਂ ਅਫ਼ਵਾਹਾਂ 'ਤੇ ਭਰੋਸਾ ਨਾ ਕਰਨ | ਉਨ੍ਹਾਂ ਕਿਹਾ ਕਿ ਵਿਭਾਗ ਪੰਜਾਬ ਦੇ ਲੋਕਾਂ ਦੇ ਟੀਕਾਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ (ਕੋਵਿਡ-19) ਡਾ. ਰਾਜੇਸ਼ ਭਾਸਕਰ, ਡਬਲਿਊ. ਐਚ. ਓ .ਦੇ ਸਟੇਟ ਸਰਵੀਲੈਂਸ ਅਧਿਕਾਰੀ ਵਿਕਰਮ ਗੁਪਤਾ, ਯੂ. ਐਨ. ਡੀ. ਪੀ. ਤੋਂ ਡਾ. ਮਨੀਸ਼ਾ ਮੰਡਲ, ਪ੍ਰੈਸ ਪਬਲੀਸਿਟੀ ਅਫ਼ਸਰ ਅਮਰਜੀਤ ਸਿੰਘ ਸੋਹੀ, ਮਾਸ ਮੀਡੀਆ ਅਫ਼ਸਰ ਗੁਰਮੀਤ ਸਿੰਘ ਰਾਣਾ, ਹਰਚਰਨ ਸਿੰਘ ਬਰਾੜ, ਕੋਲਡ ਚੇਨ ਅਧਿਕਾਰੀ ਜਤਿੰਦਰ ਮੋਹਨ ਤੇ ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ |
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 16 ਜਨਵਰੀ ਨੂੰ 110 ਥਾਵਾਂ 'ਤੇ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਦੇ ਟੀਕਾਕਰਨ ਲਈ ਪੂਰੀ ਤਰਾਂ ਤਿਆਰ ਹੈ | ਲਾਭਪਾਤਰੀ ਨੂੰ 28 ਦਿਨਾਂ ਦੇ ਫ਼ਰਕ ਨਾਲ ਦੋ ਖ਼ੁਰਾਕਾਂ ਦਿੱਤੀਆਂ ਜਾਣਗੀਆਂ | ਇਸ ਸਬੰਧੀ ਜਾਣਕਾਰੀ ...
ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ- ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ 'ਚ ਇਤਿਹਾਸਕ ਮਾਘੀ ਜੋੜ ਮੇਲਾ ਅੱਜ ਸ਼ੁਰੂ ਹੋ ਗਿਆ ਹੈ | ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਗਿਆ, ਜਿਸ ਦਾ ਭੋਗ 14 ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਲੋਂ ਚਲੀ ਆਉਂਦੀ ਖ਼ਾਲਸਾਈ ਰਵਾਇਤ ਅਨੁਸਾਰ 15 ਜਨਵਰੀ ਨੂੰ ਸਮੂਹ ...
ਚੰਡੀਗੜ੍ਹ, 12 ਜਨਵਰੀ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਗਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਟਵੀਟ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨ ਮੋਰਚੇ 'ਚ ਸ਼ਾਮਿਲ 2 ਕਿਸਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਲੁਹਾਰਾ ਦਾ ਕਿਸਾਨ ਅਵਤਾਰ ਸਿੰਘ ਦਿੱਲੀ ਦੇ ...
ਹਰਿੰਦਰ ਸਿੰਘ, ਬੋਨੀ ਕਾਲੇਕੇ
ਤਰਨ ਤਾਰਨ/ਪੱਟੀ, 12 ਜਨਵਰੀ-ਖਾੜਕੂਵਾਦ ਦਾ ਖੁੱਲ੍ਹ ਕੇ ਮੁਕਾਬਲਾ ਕਰਨ ਵਾਲੇ ਸ਼ੌਰੀਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਹੱਤਿਆ ਕਰਨ ਵਾਲੇ ਦੋ ਸ਼ੂਟਰਾਂ ਤੇ ਉਨ੍ਹਾਂ ਨਾਲ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣ ਸਬੰਧੀ ਜਾਰੀ ਪ੍ਰੋਗਰਾਮ ਅਨੁਸਾਰ ਸੂਬਾ ਪੱਧਰੀ ਗਣਤੰਤਰ ਦਿਵਸ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਮਨਾਇਆ ਜਾਵੇਗਾ, ਜਿਥੇ ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਕੌਮੀ ਝੰਡਾ ਲਹਿਰਾਉਣ ਦੀ ...
ਨਰੋਟ ਮਹਿਰਾ, 12 ਜਨਵਰੀ (ਰਾਜ ਕੁਮਾਰੀ)- ਪਠਾਨਕੋਟ-ਅੰਮਿ੍ਤਸਰ ਕੌਮੀ ਮਾਰਗ 'ਤੇ ਪੈਂਦੇ ਲਦਪਾਲਵਾਂ ਟੋਲ ਪਲਾਜ਼ੇ 'ਤੇ ਧਰਨੇ 'ਤੇ ਬੈਠੇ ਇਕ ਕਿਸਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਮਿ੍ਤਕ ਦੀ ਪਹਿਚਾਣ ਕਿਸਾਨ ਸੱੁਚਾ ਸਿੰਘ (67) ਪੁੱਤਰ ਮਹਿੰਦਰ ਸਿੰਘ ਵਾਸੀ ...
ਸੁਰਿੰਦਰ ਕੋਛੜ
ਅੰਮਿ੍ਤਸਰ, 12 ਜਨਵਰੀ- ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਸਰਕਾਰੀ ਲਾਇਬ੍ਰੇਰੀਆਂ, ਅਜਾਇਬ-ਘਰਾਂ ਤੇ ਲੋਕਾਂ ਦੇ ਘਰਾਂ 'ਚ ਰੱਖੇ ਸਿੱਖ ਇਤਿਹਾਸ ਨਾਲ ਸਬੰਧਿਤ ਦੁਰਲੱਭ ਗ੍ਰੰਥਾਂ ਤੇ ਸਾਹਿਤਕ ਪੁਸਤਕਾਂ ਨੂੰ ਸੂਚੀਬੰਦ ਕਰਕੇ ਉਨ੍ਹਾਂ ਦਾ ...
ਐੱਸ. ਏ. ਐੱਸ. ਨਗਰ, 12 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਦੀ ਮਾਰਚ-2021 ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ, ਕਾਰਗੁਜਾਰੀ ਵਧਾਉਣ) ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ | ...
ਚੰਡੀਗੜ੍ਹ, 12 ਜਨਵਰੀ (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਕਾਂਗਰਸੀ ਆਗੂ ਵਜ਼ੀਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਦੀ ਨਿਯੁਕਤੀ ਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ...
ਮਮਦੋਟ, 12 ਜਨਵਰੀ (ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕੇ ਮਮਦੋਟ ਦੇ ਪਿੰਡ ਸਵਾਈ ਕੇ ਦੇ ਇਕ ਨੌਜਵਾਨ ਕਿਸਾਨ ਦੀ ਦਿੱਲੀ ਮੋਰਚੇ ਤੋਂ ਪਰਤਣ ਉਪਰੰਤ ਬੀਤੀ ਰਾਤ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਕਿਸਾਨ ਲਵਪ੍ਰੀਤ ਸਿੰਘ (26) ਪੁੱਤਰ ਬਲਵੀਰ ਸਿੰਘ ਦੀ ...
ਜਲੰਧਰ, 12 ਜਨਵਰੀ (ਮੇਜਰ ਸਿੰਘ)-ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅਕਾਲੀ ਦਲ ਦੇਸ਼ ਦੇ ਸੰਘੀ ਢਾਂਚੇ ਤੇ ਘੱਟ-ਗਿਣਤੀਆਂ ਦੇ ਹੱਕਾਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਾਰਟੀ ਨੇ ਹਮੇਸ਼ਾ ਦੇਸ਼ ਵਿਚ ਸੰਘੀ ਢਾਂਚੇ ਦੀ ਮਜ਼ਬੂਤੀ ...
ਅਬੋਹਰ,12 ਜਨਵਰੀ (ਸੁਖਜਿੰਦਰ ਸਿੰਘ ਢਿੱਲੋਂ/ਕੁਲਦੀਪ ਸਿੰਘ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਅਬੋਹਰ ਵਿਖੇ ਸਰਕਾਰੀ ਕਾਲਜ ਸਮੇਤ 202.64 ਕਰੋੜ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣੇ ਸਨ ਪਰ ਉਹ ਕਿਸੇ ਕਾਰਨਾਂ ...
ਸੰਦੌੜ, 12 ਜਨਵਰੀ (ਜਸਵੀਰ ਸਿੰਘ ਜੱਸੀ)-ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਕੁਠਾਲਾ ਵਿਖੇ ਇਕ ਗ੍ਰੰਧੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕੋਤਰੀ ਸਮਾਗਮ ਸ਼ੁਰੂ ਕਰਵਾ ਕੇ ਅਖੰਡ ਪਾਠ ਦੇ ਨਾਂਅ 'ਤੇ ਭੇਟਾਂ ਦੇ ਰੂਪ 'ਚ ਪਹਿਲਾਂ 3000 ਰੁਪਏ ਤੇ ਫਿਰ 30000 ਤੇ ਫੇਰ 3 ਲੱਖ ...
ਟਿਕਰੀ ਬਾਰਡਰ (ਨਵੀਂ ਦਿੱਲੀ), 12 ਜਨਵਰੀ (ਮਾਲਵਿੰਦਰ ਸਿੰਘ ਸਿੱਧੂ)-ਟਿਕਰੀ ਬਾਰਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੁੱਖ ਸਟੇਜ ਤੋਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਭੁਲੇਖਾ ...
ਅੰਮਿ੍ਤਸਰ, 12 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਸਾਥੀ ਕਾਰਕੁਨਾਂ ਸਮੇਤ ਲੋਹੜੀ ਤਿਉਹਾਰ ਦੇ ਮੱਦੇਨਜ਼ਰ ਪੰਜਾਬੀ ਲੋਕ-ਗੀਤਾਂ ਦੇ ਨਾਇਕ ਦੁੱਲਾ ਭੱਟੀ ਦੀ ਲਾਹੌਰ ਦੀ ਮਿਆਨੀ ...
ਚੰਡੀਗੜ੍ਹ, 12 ਜਨਵਰੀ (ਅਜੀਤ ਬਿਊਰੋ)- ਸ਼ੋ੍ਰਮਣੀ ਅਕਾਲੀ ਦਲ ਨੇ ਕਿਸਾਨੀ ਸੰਘਰਸ਼ ਬਾਰੇ ਸੁਪਰੀਮ ਕੋਰਟ ਦੇ ਅੱਜ ਦੇ ਹੁਕਮਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਵੱਡੀ ਹਾਰ ਕਰਾਰ ਦਿੱਤਾ ਹੈ ਪਰ ਪਾਰਟੀ ਨੇ ਸਰਕਾਰ ਵਲੋਂ ਜਾਣ ਬੁੱਝ ਕੇ ਕਿਸਾਨਾਂ ਦੇ ...
ਐੱਸ. ਏ. ਐੱਸ. ਨਗਰ, 12 ਜਨਵਰੀ (ਜਸਬੀਰ ਸਿੰਘ ਜੱਸੀ)-ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਜੀ. ਐੱਸ. ਸੇਖੋਂ ਦੀ ਅਦਾਲਤ ਵਲੋਂ ਸੀ. ਬੀ. ਆਈ. ਦੇ ਜਾਂਚ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ 13 ਜਨਵਰੀ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਤੇ ਮਾਮਲੇ ਸਬੰਧੀ ਰਿਕਾਰਡ ...
ਸ਼ਿਵ ਸ਼ਰਮਾ
ਜਲੰਧਰ, 12 ਜਨਵਰੀ- ਪੈਟਰੋਲ ਤੇ ਡੀਜ਼ਲ ਦੇ ਉੱਪਰ 25 ਪੈਸੇ ਪ੍ਰਤੀ ਯੂਨਿਟ ਸੈੱਸ ਲਾਗੂ ਹੋ ਜਾਣ ਤੋਂ ਬਾਅਦ ਪੰਜਾਬ 'ਚ ਡੀਜ਼ਲ ਤੇ ਪੈਟਰੋਲ 33 ਪੈਸੇ ਤੋਂ ਲੈ ਕੇ 35 ਪੈਸੇ ਪ੍ਰਤੀ ਯੂਨਿਟ ਮਹਿੰਗੇ ਹੋ ਜਾਣਗੇ | ਪੰਜਾਬ ਸਰਕਾਰ ਨੇ ਬੀਤੇ ਦਿਨੀਂ ਪੈਟਰੋਲ ਡੀਜ਼ਲ ਦੇ ...
ਘੁਮਾਣ, 12 ਜਨਵਰੀ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਸ੍ਰੀ ਹਰਗੋਬਿੰਦਪੁਰ ਕਾਂਗਰਸ ਦੇ ਪ੍ਰਧਾਨ ਸਾਹਿਬ ਸਿੰਘ ਮੰਡ ਨੇ ਘੁਮਾਣ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪਰਲੋਕ ਗਮਨ ਤੇ ਜੋੜ ਮੇਲਾ ਮਾਘੀ 'ਤੇ ਦੇਸ਼-ਵਿਦੇਸ਼ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)- ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਦੇ ਕਿਸਾਨ ਸੰਘਰਸ਼ ਸਬੰਧੀ ਲਿਖੇ ਹੋਏ ਦੋ ਗੀਤ 'ਸ਼ੇਰ ਪੰਜਾਬ ਦੇ' ਅਤੇ 'ਜ਼ਿੰਦਾਬਾਦ' ਰਸਮੀ ਤੌਰ 'ਤੇ ਸਥਾਨਕ ਹੋਟਲ ਸੁਖ ਮਹਿਲ ਵਿਖੇ ਕਰਵਾਏ ਗਏ ...
ਰਣਜੀਤ ਸਿੰਘ ਢਿੱਲੋਂ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ- ਸ਼ੋ੍ਰਮਣੀ ਅਕਾਲੀ ਦਲ ਵਲੋਂ 40 ਮੁਕਤਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਰਤਨ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ | ਸਵੇਰ ਮੌਕੇ ...
ਬਸੀ ਪਠਾਣਾਂ, 12 ਜਨਵਰੀ (ਗੁਰਬਚਨ ਸਿੰਘ ਰੁਪਾਲ)-ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਵਲੋਂ ਟਵਿੱਟਰ 'ਤੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤੇ ਜਾਣ ਮਗਰੋਂ ਸ਼ੂਟਿੰਗ ਫਿਰ ਤੋਂ ਸ਼ੁਰੂ ਹੋ ਗਈ | ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਬਾਲੀਵੁੱਡ ਅਦਾਕਾਰਾ ਖ਼ਿਲਾਫ਼ ...
ਲੰਬੀ, 12 ਜਨਵਰੀ (ਸ਼ਿਵਰਾਜ ਸਿੰਘ ਬਰਾੜ)- ਦਿੱਲੀ ਕਿਸਾਨ ਸੰਘਰਸ਼ 'ਚ ਸ਼ਾਮਿਲ ਪਿੰਡ ਚੰਨੂੰ ਦੇ ਕਿਸਾਨ ਦੀ ਕੜਾਕੇ ਦੀ ਪੈ ਰਹੀ ਠੰਢ 'ਚ ਬਿਮਾਰ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ...
ਦਿੜ੍ਹਬਾ ਮੰਡੀ, 12 ਜਨਵਰੀ (ਹਰਬੰਸ ਸਿੰਘ ਛਾਜਲੀ)- ਸੁਪਰੀਮ ਕੋਰਟ ਵਲੋਂ ਤਿੰਨ ਖੇਤੀ ਕਾਨੂੰਨਾਂ 'ਤੇ ਰੋਕ ਲਗਾਉਣ ਨਾਲ ਸਪਸ਼ਟ ਹੋ ਗਿਆ ਹੈ ਕਿ ਖੇਤੀ ਕਾਨੂੰਨ ਠੀਕ ਨਹੀਂ ਹਨ, ਜਿਸ ਕਰਕੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ | ਮੋਦੀ ਸਰਕਾਰ ...
ਚੰਡੀਗੜ੍ਹ, 12 ਜਨਵਰੀ (ਬਿ੍ਜੇਂਦਰ ਗੌੜ)-ਸਰਹੱਦ ਪਾਰ ਨਸ਼ਾ ਤਸਕਰੀ ਕੇਸ 'ਚ ਕਥਿਤ ਤੌਰ 'ਤੇ ਮੁਲਜ਼ਮ ਨੂੰ ਝੂਠਾ ਫਸਾਉਣ ਦੇ ਇਕ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਹਨ | ਹਾਈਕੋਰਟ ਨੇ ਕਿਹਾ ਕਿ ਮਾਮਲੇ 'ਚ ਸਬੰਧਤ ਅਥਾਰਿਟੀ ...
ਚੰਡੀਗੜ੍ਹ, 12 ਜਨਵਰੀ (ਵਿਕਰਮਜੀਤ ਸਿੰਘ ਮਾਨ)- ਸੂਬੇ 'ਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ 4 ਸਾਲ ਪੂਰੇ ਹੋ ਚੁੱਕੇ ਹਨ ਪਰ ਸਰਕਾਰ ਵਲੋਂ ਸਿਆਸੀ ਨਿਯੁਕਤੀਆਂ ਦਾ ਦੌਰ ਅਜੇ ਵੀ ਜਾਰੀ ਹੈ | ਪੰਜਾਬ ਸਰਕਾਰ ਵਲੋਂ ਅੱਜ ਵਿਮੁੱਕਤ ਜਾਤੀ ਭਲਾਈ ਬੋਰਡ ਦੇ ਚੇਅਰਮੈਨ ਤੇ 2 ...
ਚੰਡੀਗੜ੍ਹ, 12 ਜਨਵਰੀ (ਬਿ੍ਜੇਂਦਰ ਗੌੜ)- ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਭਾਜਪਾ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਤੀਕਸ਼ਣ ਸੂਦ ਨੇ ਹੁਣ ਆਪਣੀ ਸੁਰੱਖਿਆ ਦੀ ਮੰਗ ਕਰਦਿਆਂ ...
ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਗੁਰਸੇਵਕ ਸਿੰਘ ਸਿੱਧੂ (ਤਹਿਸੀਲਦਾਰ) ਦਾ ਜਨਮ 01 ਅਪ੍ਰੈਲ 1962 ਨੂੰ ਬਠਿੰਡਾ ਵਿਖੇ ਮਾਤਾ ਰਣਜੀਤ ਕੌਰ ਤੇ ਸ. ਗੁਰਦੀਪ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਇਆ | ਉਨ੍ਹਾਂ ਬੀ. ਐਸ. ਸੀ. ਤੱਕ ਦੀ ਪੜ੍ਹਾਈ ਬਠਿੰਡੇ ਤੋਂ ਪ੍ਰਾਪਤ ਕੀਤੀ, ...
ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਵੀਜ਼ਾ ਗਾਇਡੈਂਸ ਦੇ ਕੇ ਸਟੱਡੀ ਵੀਜ਼ਾ, ਸਪਾਊਸ ਵੀਜ਼ਾ ਤੇ ਵਿਜੀਟਰ ਵੀਜ਼ਾ ਲਗਵਾਉਣ ਵਾਲੀ ਸੰਗਰੂਰ ਤੇ ਮੋਹਾਲੀ 'ਚ ਸਥਿਤ ਪੈਰਾਗੋਨ ਗਰੁੱਪ ਇੰਮੀਗ੍ਰੇਸ਼ਨ ਕੰਪਨੀ ਅਨੇਕਾਂ ਵਿਦਿਆਰਥੀਆਂ ਦੇ ਭਵਿੱਖ ਨੰੂ ਉਜਾਗਰ ਕਰਨ 'ਚ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਐਮ.ਐਸ. ਨਰਵਾਣੇ ਨੇ ਅੱਜ ਕਿਹਾ ਕਿ ਪਾਕਿਸਤਾਨ ਤੇ ਚੀਨ ਮਿਲ ਕੇ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ ਅਤੇ ਭਾਰਤ ਪ੍ਰਤੀ ਉਨ੍ਹਾਂ ਦੇ ਧੋਖੇ ਵਾਲੇ ਵਿਵਹਾਰ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਕੇਂਦਰ ਸਰਕਾਰ ਨੇ ਮੰਗਲਵਾਰ ਨੰੂ ਦੱਸਿਆ ਕਿ ਉਸ ਨੂੰ 12 ਜਨਵਰੀ ਦੁਪਹਿਰ ਤੱਕ ਕੌਮੀ ਅਤੇ ਸੂਬਾ ਪੱਧਰ ਦੇ ਸਟੋਰ ਤੱਕ ਟੀਕੇ ਦੀਆਂ 54.72 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ ਅਤੇ ਇਸ ਤੋਂ ਇਲਾਵਾ 14 ਜਨਵਰੀ ਤੱਕ 1.1 ਕਰੋੜ ਸੀਰਮ ਇੰਸਟੀਚਿਊਟ ਅਤੇ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਤੁਰੰਤ ਸੰਦੇਸ਼ ਭੇਜਣ ਦੀ ਸੇਵਾ ਦੇਣ ਵਾਲੀ ਸੋਸ਼ਲ ਮੀਡੀਆ ਸਾਈਟ ਵਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਨਵੇਂ ਅਪਡੇਟ ਨਾਲ ਫੇਸਬੁੱਕ ਨਾਲ ਡਾਟਾ ਸਾਂਝਾ ਕਰਨ ਦੀਆਂ ਨੀਤੀਆਂ 'ਚ ਕੋਈ ਤਬਦੀਲੀ ਨਹੀਂ ਆਵੇਗੀ | ਜਾਰੀ ਬਿਆਨ 'ਚ ਇਹ ਵੀ ...
ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਲਗਾਈ ਰੋਕ ਤੇ ਸਰਕਾਰ ਅਤੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ 'ਚ ਜਾਰੀ ਰੇੜਕੇ ਨੂੰ ਹੱਲ ਕਰਨ ਲਈ ਬਣਾਈ 4 ...
ਸੰਯੁਕਤ ਰਾਸ਼ਟਰ, 12 ਜਨਵਰੀ (ਏਜੰਸੀ)-ਭਾਰਤ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) 'ਚ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਨੂੰ ਜਾਇਜ਼ ਠਹਿਰਾਉਣ ਤੇ ਅੱਤਵਾਦੀਆਂ ਦੀ ਵਡਿਆਈ ਕਰਨ ਦੀਆਂ ਕੋਸ਼ਿਸ਼ਾਂ ਨੂੰ ...
ਵਾਸ਼ਿੰਗਟਨ, 12 ਜਨਵਰੀ (ਏਜੰਸੀ)-ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਦਾ ਡਿਜ਼ੀਟਲ ਸੇਵਾਵਾਂ ਟੈਕਸ ਪੱਖਪਾਤੀ ਹੈ ਜਿਸਦਾ ਅਮਰੀਕੀ ਵਣਜ 'ਤੇ ਮਾੜਾ ਅਸਰ ਪੈਂਦਾ ਹੈ ਤੇ ਇਹ ਵਪਾਰ ਕਾਨੂੰਨ ਤਹਿਤ ਕਾਰਵਾਈਯੋਗ ਹੈ | ਇਸ ਦੇ ਨਾਲ ਸੱਤਾ ਤੋਂ ਲਾਂਭੇ ਹੋਣ ਜਾ ਰਹੇ ਟਰੰਪ ...
ਅਲੀਗੜ੍ਹ, 12 ਜਨਵਰੀ (ਏਜੰਸੀ)-ਪੁਲਿਸ ਨੇ ਅੱਜ ਕਿਹਾ ਕਿ ਇੱਥੋਂ ਦੇ ਗਾਂਧੀ ਪਾਰਕ ਇਲਾਕੇ 'ਚ ਰੇਲਵੇ ਲਾਈਨ ਨੇੜਿਓਾ ਇਕ ਨਾਬਾਲਗ ਲੜਕੀ ਦਾ ਲਾਸ਼ ਮਿਲੀ ਹੈ, ਜਿਸ ਦੀ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ 3 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX