ਅੱਜ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫ਼ੂਕ ਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ)-ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜ਼ਿਲੇ੍ਹ ਵਿਚ 13 ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਵਲੋਂ ਲਗਾਤਾਰ ਧਰਨੇ ਜਾਰੀ ਹਨ | ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ 31 ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਜਾਰੀ ਧਰਨਾ 105ਵਾੇ ਦਿਨ ਵਿਚ ਦਾਖਲ ਹੋ ਗਿਆ ਹੈ | ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਮੇਲ ਸਿੰਘ ਮਹਿਰੋਕ, ਇੰਦਰਪਾਲ ਸਿੰਘ ਪੂੰਨਾਵਾਲ, ਸਰਬਜੀਤ ਸਿੰਘ ਬੜੈਚ, ਨਿਰਮਲ ਸਿੰਘ ਬਟਰਿਆਨ ਅਜੇ ਭਵਨ, ਰਘਵੀਰ ਸਿੰਘ ਛਾਜਲੀ, ਰਾਮ ਸਿੰਘ ਸੋਹੀਆ, ਰੋਹੀ ਸਿੰਘ ਮੰਗਵਾਲ, ਹਰਜੀਤ ਸਿੰਘ ਕਲੋਦੀ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿਥੇ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸੰਘਰਸ਼ ਚੱਲ ਰਹਿਆ ਹੈ ਤੇ 13 ਜਨਵਰੀ ਨੂੰ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਬੀ.ਕੇ.ਯੂ. ਰਾਜੇਵਾਲ ਦੇ ਜ਼ਿਲ੍ਹਾ ਆਗੂ ਹਰਜੀਤ ਸਿੰਘ ਮੰਗਵਾਲ ਜ਼ਿਲੇ੍ਹ ਦੇ ਪਿੰਡਾਂ ਦੇ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ 13, 18 ਅਤੇ 26 ਜਨਵਰੀ ਦੇ ਦਿੱਤੇ ਪ੍ਰੋਗਰਾਮਾਂ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ |
ਸੰਗਰੂਰ, (ਧੀਰਜ ਪਸ਼ੌਰੀਆ) - ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ 'ਕਿਸਾਨ ਪਰੇਡ' ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵਲੋਂ ਵਲੰਟੀਅਰ ਭਰਤੀ ਲਗਾਤਾਰ ਜਾਰੀ ਹੈ | ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਦੀ ਅਗਵਾਈ ਵੱਖ-ਵੱਖ ਪਿੰਡਾਂ ਵਿਚ ਵਲੰਟੀਅਰਾਂ ਦੀ ਭਰਤੀ ਕੀਤੀ ਗਈ | ਅੱਜ ਪਿੰਡਾਂ ਵਿਚ 750 ਦੇ ਕਰੀਬ ਵਲੰਟੀਅਰਾਂ ਦੀ ਭਰਤੀ ਕੀਤੀ ਗਈ | ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਆਗੂ ਰਵਿੰਦਰ ਸਿੰਘ ਤਕੀਪੁਰ, ਸਾਹਬ ਸਿੰਘ, ਬੱਬੂ ਸਰਪੰਚ, ਬਲਿਹਾਰ ਸਿੰਘ ਰੱਤੋਕੇ, ਭਿੰਦਾ ਸਿੰਘ, ਮਿੰਟੂ ਸਿੰਘ ਢੱਡਰੀਆਂ ਅਤੇ ਅੰਗਰੇਜ਼ ਸਿੰਘ ਆਗੂ ਮੌਜੂਦ ਸਨ |
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ) - ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਿਰਤੀ ਕਾਮੇ ਕਿਸਾਨ ਜਥੇਬੰਦੀ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੀ ਬੈਠਕ ਕਾਮਰੇਡ ਜਗਦੇਵ ਸਿੰਘ ਜੱਗੀ ਛਪਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਸੰਯੁਕਤ ਮੋਰਚੇ ਵਲੋਂ ਕੀਤੀ ਗਈ ਅਪੀਲ ਤੇ ਕਾਲੇ ਕਾਨੂੰਨ ਦੀਆਂ ਲੋਹੜੀ ਵਾਲੇ ਦਿਨ 12 ਵਜੇ ਕਾਪੀਆਂ ਸਾੜਨ ਲਈ ਧੂਲਕੋਟ ਚੌਾਕ ਵਿਖੇ ਥਾਂ ਮੁਕਰਰ ਕੀਤਾ ਗਿਆ | ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਪ੍ਰਧਾਨ ਜਗਰਾਜ ਸਿੰਘ, ਬੱਗਾ ਸਿੰਘ ਧੂਲਕੋਟ, ਗੁਰਮੀਤ ਸਿੰਘ ਛਪਾਰ, ਅਵਤਾਰ ਸਿੰਘ, ਦੀਦਾਰ ਸਿੰਘ ਮਹੇਰਨਾਂ, ਤਾਜਿਬ ਹੁਸੈਨ ਰਸੂਲਪੁਰ, ਹਾਕਮ ਸਿੰਘ ਜਲਵਾਣਾ, ਕਾਮਰੇਡ ਭੁਪਿੰਦਰ ਸਿੰਘ ਆਦਿ ਮੌਜੂਦ ਸਨ |
ਲੌਾਗੋਵਾਲ, (ਸ.ਸ.ਖੰਨਾ, ਵਿਨੋਦ)-ਕਸਬੇ ਦੇ ਲੋਕਾਂ ਵਲੋਂ ਕਿਸਾਨ ਅੰਦੋਲਨ ਦਿੱਲੀ ਬਾਰਡਰਾਂ 'ਤੇ ਬੈਠੇ ਕਿਸਾਨਾਂ ਦੇ ਲਈ ਉਨ੍ਹਾਂ ਨੂੰ ਸਰਦੀ ਤੋਂ ਬਚਣ ਲਈ ਘਰ-ਘਰ ਜਾ ਕੇ ਰਜਾਈਆਂ, ਕੰਬਲ ਅਤੇ ਗੱਦੇ ਇਕੱਠੇ ਕਰ ਕੇ ਚੌਥਾ ਕੈਂਟਰ ਭਾਰਤ ਦੇ ਕਿਰਤੀਆਂ, ਕਿਸਾਨਾਂ ਅਤੇ ਸਭ ਖੇਤਰਾਂ ਦੇ ਲੋਕਾਂ ਵਲਾੋ ਚਲਾਏ ਜਾ ਰਹੇ ਹੱਕੀ ਸ਼ਾਂਤਮਈ ਸੰਘਰਸ਼ ਲਈ ਰਵਾਨਾ ਕੀਤਾ | ਇਸ ਮੌਕੇ ਸੂਬੇਦਾਰ ਹਰਦਿਆਲ ਸਿੰਘ ਖਹਿਰਾ, ਸੂਬੇਦਾਰ ਜਰਨੈਲ ਸਿੰਘ ਮਡਾਹਰ, ਸਾਬਕਾ ਪਿ੍ੰਸੀਪਲ ਨਾਜ਼ਰ ਸਿੰਘ ਚਹਿਲ, ਤਰਨਬੀਰ ਸਿੰਘ ਲੌਾਗੋਵਾਲ, ਬਲਬੀਰ ਚੰਦ ਲੌਾਗੋਵਾਲ, ਜੁਝਾਰ ਸਿੰਘ, ਨਾਇਕ ਬਲਵੀਰ ਸਿੰਘ ਆਦਿ ਮੌਜੂਦ ਸਨ |
ਅਮਰਗੜ੍ਹ, (ਝੱਲ, ਮੰਨਵੀ)-ਮਾਹੋਰਾਣਾ ਟੋਲ ਪਲਾਜ਼ਾ ਵਿਖੇ ਚੱਲਦਾ ਧਰਨਾ 95ਵੇਂ ਦਿਨ ਹੋਇਆ ਅਤੇ ਇਸ ਦਿਨ ਸੰਬੋਧਨ ਕਰਦਿਆਂ ਆਗੂਆਂ ਨੇ ਲੋਹੜੀ ਮੌਕੇ ਖੇਤੀ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਸੁਨੇਹਾ ਦਿੱਤਾ | ਇਸ ਮੌਕੇ ਮਾਸਟਰ ਮਨਜੀਤ ਸਿੰਘ ਭੁੱਲਰਾਂ, ਸਾਬਕਾ ਸਰਪੰਚ ਲਾਲ ਸਿੰਘ ਤੋਲੇਵਾਲ, ਮਾਸਟਰ ਬਲਵੀਰ ਸਿੰਘ ਬਨਭੌਰਾ, ਸਤਵੰਤ ਸਿੰਘ ਭੁੱਲਰਾਂ, ਗੁਰਲੀਨ ਕੌਰ, ਰਾਜ ਕੌਰ ਬਨਭੌਰਾ ਆਦਿ ਹਾਜ਼ਰ ਸਨ |
ਅਮਰਗੜ੍ਹ, (ਮੰਨਵੀ, ਝੱਲ)-ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ 26 ਜਨਵਰੀ ਨੂੰ ਆਰ-ਪਾਰ ਦੀ ਲੜਾਈ ਲੜਨ ਵਾਸਤੇ ਰਾਜਧਾਨੀ ਦਿੱਲੀ ਵਿਚ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਵਧ ਚੜ੍ਹ ਕੇ ਨੌਜਵਾਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਉੱਪਰ ਖੇਤੀ ਸੰਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਬਾਅ ਪਾਇਆ ਜਾ ਸਕੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਿਸਾਨ ਆਗੂ ਨਰਿੰਦਰਜੀਤ ਸਿੰਘ ਸਲਾਰ ਵਲੋਂ ਮਾਲੇਰਕੋਟਲਾ-ਪਟਿਆਲਾ ਸੜਕ 'ਤੇ ਮਾਹੋਰਨਾ ਟੋਲ ਪਲਾਜ਼ਾ ਵਿਖੇ ਲੱਗੇ ਪੱਕੇ ਧਰਨੇ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ ਲਾਂਗੜੀਆਂ, ਮਾਸਟਰ ਮਨਜੀਤ ਸਿੰਘ ਭੁੱਲਰਾਂ, ਲਾਲ ਸਿੰਘ ਤੋਲੇਵਾਲ, ਮਾਸਟਰ ਬਲਵੀਰ ਸਿੰਘ ਬਨਭੌਰਾ, ਸਤਵੰਤ ਸਿੰਘ ਭੁੱਲਰਾਂ ਆਦਿ ਹਾਜ਼ਰ ਸਨ |
ਅਮਰਗੜ੍ਹ, (ਮੰਨਵੀ, ਝੱਲ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਚੌਾਦਾ ਵਲੋਂ ਕਿਸਾਨ ਆਗੂ ਹਰਬੰਸ ਸਿੰਘ ਚੌਾਦਾ ਦੀ ਅਗਵਾਈ ਹੇਠ ਕਬੱਡੀ ਖਿਡਾਰੀ ਸਰਬਜੀਤ ਸਿੰਘ ਸਰਬਾ, ਪ੍ਰਧਾਨ ਹਰਿੰਦਰ ਸਿੰਘ ਅਤੇ ਸ਼ੇਰ ਸਿੰਘ ਦਿੱਲੀ ਦੀਆਂ ਸਰਹੱਦਾਂ 'ਤੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦਾ ਹੌਸਲਾ ਵਧਾਉਣ ਅਤੇ ਉਨ੍ਹਾਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਮੂੰਗਫਲੀਆਂ, ਰਿਉੜੀਆਂ ਅਤੇ ਹੋਰ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋਏ |
ਦੜ੍ਹਬਾ ਮੰਡੀ, (ਪਰਵਿੰਦਰ ਸੋਨੂੰ)-ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਸੰਘਰਸ਼ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਲੋਹੜੀ ਦੇ ਤਿਉਹਾਰ ਸਮੇਂ ਬਾਲੀ ਜਾਂਦੀ ਧੂਣੀ ਵਿਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨਾਂ 'ਤੇ ਮੋਦੀ ਸਰਕਾਰ ਵਲੋਂ ਪਾਏ ਗਏ ਦਲਿੱਦਰ ਨੂੰ ਦੂਰ ਕੀਤਾ ਜਾਵੇਗਾ | ਦਿੜ੍ਹਬਾ ਦੇ ਰਿਲਾਇੰਸ ਡਿਪੂ ਉੱਪਰ 104ਵੇਂ ਦਿਨ ਧਰਨੇ ਜਾਰੀ ਰਹੇ | ਇਸ ਕਰਕੇ ਲੋਹੜੀ ਦਾ ਤਿਉਹਾਰ ਧਰਨੇ ਵਾਲੀ ਥਾਂ 'ਤੇ ਹੀ ਸਮੂਹਿਕ ਤੌਰ 'ਤੇ ਖੇਤਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਇਆ ਜਾਵੇਗਾ | ਇਸ ਮੌਕੇ ਗੁਰਮੇਲ ਸਿੰਘ ਕੈਂਪਰ, ਬਲਵੀਰ ਸਿੰਘ ਕੌਹਰੀਆਂ, ਗਮਦੂਰ ਸਿੰਘ ਖਨਾਲ, ਮੱਲ ਸਿੰਘ, ਪਰਮਜੀਤ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ)-ਪੰਜਾਬੀਆਂ ਦੀ ਵਿਰਾਸਤ ਬਹੁਤ ਹੀ ਮਾਣਮੱਤੀ ਅਤੇ ਗੌਰਵਮਈ ਹੈ | ਮੋਦੀ ਸਰਕਾਰ ਇਸ ਮਹਾਨ ਵਿਰਾਸਤ ਨੂੰ ਪੜ੍ਹਨ ਅਤੇ ਸਮਝਣ ਦਾ ਯਤਨ ਕਰੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਸ਼ੇਰਪੁਰ ਨੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ਨੇ ਇਤਿਹਾਸਕ ਪੈੜਾਂ ਪਾਕੇ ਕੌਮ ਦੇ ਇਤਿਹਾਸ ਨੂੰ ਦੁਹਰਾਉਣ ਦੇ ਸਾਰਥਿਕ ਕਦਮਾਂ ਨਾਲ ਨਿਵੇਕਲੀ ਪਹਿਚਾਣ ਬਣਾਈ ਹੈ | ਇਸ ਸਮੇਂ ਉਨ੍ਹਾਂ ਨਾਲ ਉੱਘੇ ਸਮਾਜ ਸੇਵੀ ਸਵਿੰਦਰਪਾਲ ਸਿੰਘ ਰਾਜੂ ਖੇੜੀ ਸਾਬਕਾ ਸੰਮਤੀ ਮੈਂਬਰ ਵੀ ਹਾਜ਼ਰ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ ਅਤੇ ਕੌਾਸਲਰ ਰਵਿੰਦਰ ਸਿੰਘ ਠੇਕੇਦਾਰ ਨੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਪੰਜਾਬ ਵਿਚ ਨਗਰ ਕੌਾਸਲ ਦੀਆਂ ਨਾ ਕਰਾਉਣ ਦੀ ਮੰਗ ਕੀਤੀ ਹੈ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਨਾਲ ਮਿਲੀਭੁਗਤ ਕਰਦਿਆਂ ਦਿੱਲੀ ਵਿਖੇ ਕੀਤੇ ਜਾ ਰਹੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਜ਼ਿਲ੍ਹਾ ਸੰਗਰੂਰ ਵਿਚੋਂ ਵੱਖ-ਵੱਖ ਜਥਿਆਂ ਦੇ ਰੂਪ ਵਿਚ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਹੋਣ ਤੱਕ ਅਕਾਲੀ ਦਲ ਦੇ ਆਗੂ ਅਤੇ ਵਰਕਰ ਕਿਸਾਨਾਂ ਦਾ ਸਾਥ ਦੇਣਗੇ | ਇਸ ਮੌਕੇ 'ਤੇ ਨਛੱਤਰ ਸਿੰਘ ਭਵਾਨੀਗੜ੍ਹ, ਬਲਰਾਜ ਸਿੰਘ ਫਤਿਹਗੜ੍ਹ ਭਾਦਸੋਂ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ) - ਦਿੱਲੀ ਮੋਰਚੇ ਦੇ ਸ਼ਹੀਦ ਸੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਲਦਾਲ ਦਾ ਭੋਗ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੈਂਕੜਿਆਂ ਦੀ ਗਿਣਤੀ ਦੇ ਮਰਦਾਂ/ਔਰਤਾਂ ਨੇ ਸ਼ਮੂਲੀਅਤ ਕੀਤੀ | ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ, ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ, ਬਹਾਦਰ ਸਿੰਘ ਭੁਟਾਲ ਖ਼ੁਰਦ, ਰਾਮਚੰਦ ਸਿੰਘ ਚੋਟੀਆਂ, ਜਗਸੀਰ ਸਿੰਘ ਖੰਡੇਬਾਦ, ਹਰਸੇਵਕ ਸਿੰਘ ਲਹਿਲ ਖ਼ੁਰਦ, ਹਰਜਿੰਦਰ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਬਲਵਿੰਦਰ ਸਿੰਘ ਮਨਿਆਣਾ ਅਤੇ ਹੋਰ ਬਲਾਕ ਆਗੂਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਲਹਿਲ ਖ਼ੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਧਰਨਾ 104ਵੇਂ ਦਿਨ ਜਾਰੀ ਰਿਹਾ |
ਧੂਰੀ, (ਸੁਖਵੰਤ ਸਿੰਘ ਭੁੱਲਰ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਧੂਰੀ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ, ਮਲੇਰਕੋਟਲਾ ਬਲਾਕ ਦੇ ਆਗੂ ਚਮਕੌਰ ਸਿੰਘ ਹਥਨ ਦੀ ਅਗਵਾਈ ਹੇਠ ਟੋਲ ਪਲਾਜ਼ਾ ਲੱਡਾ 'ਚ ਲਗਾਏ ਰੋਸ ਧਰਨਾ ਦੇ 104ਵੇਂ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਰਿਹਾ | ਇਸ ਮੌਕੇ ਹਮੀਰ ਸਿੰਘ ਬੇਨੜਾ, ਗਮਦੂਰ ਲੱਡਾ, ਭੂਰਾ ਸਿੰਘ ਨਨਹੇੜਾ, ਬਲਵਿੰਦਰ ਸਿੰਘ, ਸੁਖਦੇਵ ਲੱਡਾ, ਜਸਪਾਲ ਪੇਧਨੀ, ਸੁਖਜੀਤ ਲੱਡਾ, ਕੁਲਵਿੰਦਰ ਲੱਡਾ, ਰਾਮ ਸਿੰਘ ਕੱਕੜਵਾਲ, ਗੁਰਮੀਤ ਕੌਰ ਕੱਕੜਵਾਲ, ਬਲਜੀਤ ਕੌਰ ਕੱਕੜਵਾਲ ਆਦਿ ਹਾਜ਼ਰ ਸਨ |
ਮਸਤੂਆਣਾ ਸਾਹਿਬ, (ਦਮਦਮੀ) - ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ''ਕਿਸਾਨ ਪਰੇਡU ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਵੱਖ ਵੱਖ ਪਿੰਡਾਂ ਵਿਚ 750 ਦੇ ਕਰੀਬ ਵਲੰਟੀਅਰਾਂ ਦੀ ਭਰਤੀ ਕੀਤੀ ਗਈ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਅਤੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਹੋਰਾਂ ਨੇ ਪਿੰਡ ਬਹਾਦਰਪੁਰ, ਉਭਾਵਾਲ, ਕੁੰਨਰਾਂ ਤੇ ਲਿੱਦੜਾ ਵਿਖੇ ਵਲੰਟੀਅਰ ਦੀ ਭਰਤੀ ਕੀਤੀ | 26 ਜਨਵਰੀ ਨੂੰ ਲੱਖਾਂ ਲੋਕ ਅਤੇ ਹਜ਼ਾਰਾਂ ਟਰੈਕਟਰ ਕਿਸਾਨ ਪਰੇਡ ਵਿਚ ਸ਼ਾਮਲ ਹੋਣਗੇ | ਇਸ ਮੌਕੇ ਯੂਥ ਵਿੰਗ ਦੇ ਜ਼ਿਲ੍ਹਾ ਆਗੂ ਰਵਿੰਦਰ ਸਿੰਘ ਤਕੀਪੁਰ, ਸਾਹਿਬ ਸਿੰਘ, ਬੱਬੂ ਸਰਪੰਚ, ਬਲਿਹਾਰ ਸਿੰਘ ਰੱਤੋਕੇ, ਭਿੰਦਾ ਸਿੰਘ, ਮਿੰਟੂ ਸਿੰਘ ਢੱਡਰੀਆਂ ਅਤੇ ਅੰਗਰੇਜ਼ ਸਿੰਘ ਆਗੂ ਹਾਜ਼ਰ ਸਨ |
ਕੁੱਪ ਕਲਾਂ, 12 ਜਨਵਰੀ (ਮਨਜਿੰਦਰ ਸਿੰਘ ਸਰੌਦ)-ਮੌਜੂਦਾ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਹਿਮਦਗੜ੍ਹ ਸੰਗਰੂਰ ਦਾ ਬਾਰ੍ਹਵਾਂ ਇਜਲਾਸ ਪ੍ਰਧਾਨ ਡਾ. ਹਰਦੀਪ ਕੁਮਾਰ ਬਬਲਾ ਦੀ ਪ੍ਰਧਾਨਗੀ ਹੇਠ ਸੂਬਾ ਪ੍ਰਧਾਨ ਡਾ. ...
ਮਲੇਰਕੋਟਲਾ, 12 ਜਨਵਰੀ (ਮੁਹੰਮਦ ਹਨੀਫ਼ ਥਿੰਦ, ਪਾਰਸ ਜੈਨ) - ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਲਈ ਹਰ ਲੋੜੀਂਦੀ ਕੋਸ਼ਿਸ਼ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ)-ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਸ਼ੁਰੂ ਕੀਤੇ ਪੱਕੇ ਮੋਰਚੇ 'ਤੇ ਅੱਜ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਲਾਰਿਆਂ ਦੀ ਪੰਡ ਨੂੰ ਫ਼ੂਕ ਕੇ ਸੰਘਰਸ਼ੀ ਲੋਹੜੀ ਮਨਾਈ | ...
ਮਲੇਰਕੋਟਲਾ, 12 ਜਨਵਰੀ (ਪਾਰਸ ਜੈਨ) - ਪੰਜਾਬ ਦੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਸਮੂਹਿਕ ਭਲਾਈ ਲਈ ਸਰਕਾਰ ਨੂੰ ਜਲਦ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਗੈੱਸਟ ਫੈਕਲਟੀ ਪ੍ਰੋਫੈਸਰਾਂ ਦਾ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਦਾ ਖਨੌਰੀ ਦੇ 65 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਵਰਧਮਾਨ ਹਸਪਤਾਲ ਪਟਿਆਲਾ ਵਿਖੇ ਮੌਤ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਮੌਤਾਂ ਦੀ ਗਿਣਤੀ 201 ਹੋ ਗਈ ਹੈ | ਕੋਰੋਨਾ ਪੀੜਤ ਇਸ ਵਿਅਕਤੀ ਨੂੰ 3 ਜਨਵਰੀ ਨੂੰ ...
ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਅੰਤਰਰਾਸ਼ਟਰੀ ਮਾਨਵਾਧਿਕਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ਮੇਘਾਲਿਆ ਦੇ ਗਵਰਨਰ, ਚੇਅਰਮੈਨ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਿੱਲੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਇਕ ਇਰਾਦਾ ਕਤਲ ਕੇਸ 'ਚੋਂ ਬਚਾਅ ਪੱਖ ਦੇ ਵਕੀਲ ਜਸਵੀਰ ਸਿੰਘ ਸਰਾਓ, ਵਕੀਲ ਐਮ.ਏ. ਸ਼ਾਹ ਜੱਗਾ ਮਲੇਰਕੋਟਲਾ ਅਤੇ ਹੋਰਨਾਂ ਵਲੋਂ ਪੈਰਵੀ ਕੀਤੇ ਜਾਣ ਤੋਂ ਬਾਅਦ ਗੈਂਗਸਟਰ ਬੂਟਾ ਖਾਂ ...
ਸੰਦੌੜ, 12 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਨੋਟਾਂ ਦੀ ਬਰਸਾਤ ਕਰਨ ਵਾਲੇ ਬਾਬੇ ਗੁਰਮੇਲ ਸਿੰਘ ਨਾਲ ਚਰਚਿਤ ਹੋਏ ਪਿੰਡ ਕੁਠਾਲਾ ਵਿਖੇ ਬਾਬਾ ਗੁਰਮੇਲ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਕੁਝ ਵਿਅਕਤੀਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਇਕ ਵਿਅਕਤੀ ਉੱਪਰ ਗੁਰੂ ਘਰ ...
ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਕੌਮੀ ਜਨਰਲ ਸਕੱਤਰ ਸ. ਗੁਰਸੇਵਕ ਸਿੰਘ ਜਵਾਹਰਕੇ ਨੇ ਅੱਜ ਇਕ ਬਜ਼ੁਰਗ ਵਿਅਕਤੀ ਦੇ ਦੋਹਤੇ ਵਲੋਂ ਮਾਰੀ ਠੱਗੀ ਦਾ ਮਾਮਲਾ ਉਠਾਉਂਦਿਆਂ ਚਿਤਾਵਨੀ ਦਿੱਤੀ ਕਿ 1 ਫਰਵਰੀ ...
ਮਸਤੂਆਣਾ ਸਾਹਿਬ, 12 ਜਨਵਰੀ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਅਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਕੌਰ ਦੀ ਅਗਵਾਈ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਦੀ ...
ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸੀਨੀਅਰ ਅਕਾਲੀ ਆਗੂ ਅਤੇ ਵਿਧਾਨ ਸਭਾ ਹਲਕਾ ਧੂਰੀ ਦੇ ਇੰਚਾਰਜ ਸ. ਹਰੀ ਸਿੰਘ ਨਾਭਾ ਨੇ ਕਿਹਾ ਹੈ ਕਿ ਹਰਿਆਣਾ 'ਚ ਕਿਸਾਨਾਂ 'ਤੇ ਖੱਟਰ ਸਰਕਾਰ ਵਲੋਂ ਕੇਸ ਦਰਜ ਕਰਨੇ ਇਸ ਗੱਲ ਦਾ ਸਬੂਤ ਹੈ ਕਿ ਸਮੁੱਚੀ ਭਾਜਪਾ ਕਿਸਾਨ ਅੰਦੋਲਨ ...
ਸੁਨਾਮ ਊਧਮ ਸਿੰਘ ਵਾਲਾ, 12 ਜਨਵਰੀ (ਭੁੱਲਰ, ਧਾਲੀਵਾਲ) - ਸਥਾਨਕ ਤਾਜ ਪੈਲੇਸ ਵਿਖੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਅਬਜ਼ਰਵਰ ਧਨਜੀਤ ਸਿੰਘ ਧਨੀ ਵਿਰਕ ਵਲੋਂ ਸੂਬੇ ਅੰਦਰ ਹੋ ਰਹੀਆਂ ਨਗਰ ਕੌਾਸਲ ਦੀਆਂ ਚੋਣਾਂ ਨੂੰ ਲੈ ਕੇ ਸੁਨਾਮ ਊਧਮ ਸਿੰਘ ਵਾਲਾ 'ਚ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੂਹਰੇ ਲਾਇਆ ਪੱਕਾ ਮੋਰਚਾ ਨੌਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ | ਇਸ ਮੌਕੇ ਬੇਰੁਜ਼ਗਾਰ ...
ਲੌਾਗੋਵਾਲ, 12 ਜਨਵਰੀ (ਵਿਨੋਦ ਖੰਨਾ) - ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਦੁੱਧ ਦੀ ਸੇਵਾ ਬਦਲੇ ਪਰਿਵਾਰ ਸਮੇਤ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸੰਤ ਅਤਰ ਸਿੰਘ ਜੀ ਵਿਖੇ ਬਾਬਾ ਮੋਤੀ ਰਾਮ ...
ਸੁਨਾਮ ਊਧਮ ਸਿੰਘ ਵਾਲਾ, 12 ਜਨਵਰੀ (ਰੁਪਿੰਦਰ ਸਿੰਘ ਸੱਗੂ) - ਸ੍ਰੀ ਰਾਮ ਮੰਦਿਰ ਧਨ ਸੰਘਰਸ਼ ਸੰਮਤੀ ਵਲੋਂ ਵਾਰਡ ਨੰ 19 ਵਿਖੇ ਇੱਕ ਵਿਸ਼ੇਸ਼ ਮੀਟਿੰਗ ਲਛਮਣ ਰੈਗਰ ਦੀ ਅਗਵਾਈ ਹੇਠਾਂ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ ਸੰਮਤੀ ਦੇ ਪ੍ਮਅਮਰ ਨਾਥ ਕਾਂਸਲ ਅਤੇ ਮਹਾਵੀਰ ...
ਲੌਾਗੋਵਾਲ, 11 ਜਨਵਰੀ (ਵਿਨੋਦ, ਖੰਨਾ)- ਨਗਰ ਕੌਾਸਲ ਲੌਾਗੋਵਾਲ ਦੀਆਂ ਚੋਣਾਂ ਲਈ ਪੰਜਾਬ ਸਰਕਾਰ ਨੇ ਵਾਰਡਾਂ ਦੇ ਰਾਖਵੇਂਕਰਨ ਲਈ ਨੋਟੀਫ਼ਿਕੇਸ਼ਨ ਜ਼ਾਰੀ ਕਰ ਦਿੱਤਾ ਹੈ | ਜਿਸ ਦੇ ਅਨੁਸਾਰ ਲੌਾਗੋਵਾਲ ਦੇ ਕੁੱਲ 15 ਵਾਰਡਾਂ 'ਚੋਂ ਵਾਰਡ ਨੰਬਰ 1 ਅਤੇ ਵਾਰਡ ਨੰਬਰ 3 ...
ਸੰਗਰੂਰ, 12 ਜਨਵਰੀ (ਅਮਨਦੀਪ ਸਿੰਘ ਬਿੱਟਾ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦਾ ਇਕ ਵਫ਼ਦ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਸ. ਕੁਲਦੀਪ ਸਿੰਘ ਬੇਲੇਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ, ਸੰਗਰੂਰ ਨੂੰ ਮਿਲਿਆ | ਨੰਬਰਦਾਰਾਂ ਨੇ ...
ਸਰਬਜੀਤ ਸਿੰਘ ਧਾਲੀਵਾਲ 94171-52653 ਸੁਨਾਮ ਦੀਆਂ ਜੜ੍ਹਾਂ 'ਚ ਵਸਿਆ ਪਿੰਡ ਲਖਮੀਰਵਾਲਾ ਦੀ ਮੋੜ੍ਹੀ ਨਹਿਲ ਗੋਤ ਦੇ ਵੱਡੇ-ਵਡੇਰੇ ਲਖਮੀਰ ਸਿੰਘ ਵੱਲੋਂ ਗੱਡੀ ਗਈ ਸੀ | ਇਹ ਪਿੰਡ 1947 ਦੇਸ ਵੰਡ ਦੇ ਸਮੇਂ ਹੋਈ ਪੰਜਾਬੀ ਪਰਿਵਾਰਾਂ ਦੀ ਉਥੱਲ ਪੁੱਥਲ ਦਾ ਪ੍ਰਤੱਖ ਗਵਾਹ ਬਣਿਆ ...
ਲਹਿਰਾਗਾਗਾ, 12 ਜਨਵਰੀ (ਅਸ਼ੋਕ ਗਰਗ) - ਬਲਾਕ ਕਾਂਗਰਸ ਲਹਿਰਾਗਾਗਾ ਦੇ ਸਾਬਕਾ ਪ੍ਰਧਾਨ ਸੋਮ ਨਾਥ ਗੋਇਲ ਭੱਠੇ ਵਾਲਿਆਂ ਦਾ ਕੱਲ੍ਹ ਦੇਰ ਰਾਤ ਅਚਾਨਕ ਦਿਹਾਂਤ ਹੋ ਗਿਆ | ਉਹ 70 ਵਰਿ੍ਹਆਂ ਦੇ ਸਨ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ...
ਸੰਗਰਰੂ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਸੰਗਰੂਰ ਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਦੀ ਵਿਦਿਆਰਥਣ ਐਲਿਸ ਕੀਰੋ ਨੇ ਚੋਣ ਕਮਿਸ਼ਨ ਪੰਜਾਬ ਵਲੋਂ ਕਰਵਾਏ ਗਏ ਗੈਰ ਪ੍ਰੋਫੈਸ਼ਨਲ ਲਘੂ ਫ਼ਿਲਮ ਮੇਕਿੰਗ ਮੁਕਾਬਲਿਆਂ ਵਿਚ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ)-ਲਾਇਨਜ਼ ਕਲੱਬ ਸੰਗਰੂਰ ਰੋਇਲ ਦੇ ਪ੍ਰਧਾਨ ਡੀ.ਪੀ. ਬਾਤਿਸ਼ ਦੀ ਅਗਵਾਈ ਵਿਚ ਕਲੱਬ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਮੈਂਬਰਾਂ ਨੇ ਢੋਲ ਦੀ ਧਮਾਲ 'ਤੇ ਬੋਲੀਆਂ ਅਤੇ ਗੀਤਾਂ ਦਾ ਭਰਪੂਰ ਆਨੰਦ ਲਿਆ | ਸਕੱਤਰ ਰਾਜੀਵ ਜਿੰਦਲ ...
ਸੰਗਰੂਰ, 12 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਨਮਾਨ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦੇ ਪਵਿੱਤਰ ਤਿਉਹਾਰ ...
ਸੁਨਾਮ ਊਧਮ ਸਿੰਘ ਵਾਲਾ, 11 ਜਨਵਰੀ (ਭੁੱਲਰ, ਧਾਲੀਵਾਲ) - ਕਿਸਾਨ ਮਸਲੇ 'ਤੇ ਗੱਲਬਾਤ ਕਰਦਿਆ ਕਿਸਾਨ ਆਗੂ ਅਤੇ ਨਗਰ ਕੌਾਸਲ ਸੁਨਾਮ ਦੇ ਸਾਬਕਾ ਪ੍ਰਧਾਨ ਹਰਦੇਵ ਸਿੰਘ ਹੰਝਰਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਕਰੋੜਾਂ ...
ਟਿਕਰੀ ਬਾਰਡਰ (ਨਵੀਂ ਦਿੱਲੀ), 12 ਜਨਵਰੀ (ਮਾਲਵਿੰਦਰ ਸਿੰਘ ਸਿੱਧੂ)- ਦਿੱਲੀ ਦੇ ਕਿਸਾਨ ਅੰਦੋਲਨ ਨੂੰ ਵੱਖ-ਵੱਖ ਵਰਗਾਂ ਵਲੋਂ ਹਮਾਇਤ ਦਿੱਤੀ ਜਾ ਰਹੀ ਹੈ | ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਸਟੇਜ ਤੋਂ ਗੁਰਮੀਤ ਸਿੰਘ ਸਾਜਨ ਪੰਜਾਬੀ ਅਦਾਕਾਰ ਤੇ ਡਾਇਰੈਕਟਰ ...
ਟਿਕਰੀ ਬਾਰਡਰ (ਨਵੀਂ ਦਿੱਲੀ), 12 ਜਨਵਰੀ (ਮਾਲਵਿੰਦਰ ਸਿੰਘ ਸਿੱਧੂ)- ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅੰਦੋਲਨ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ ਹੈ, ਜਿਸ 'ਚ 6 ਦਰਜ਼ਨ ਦੇ ਕਰੀਬ ਕਿਸਾਨਾਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ | ਇਸ ਸਬੰਧੀ 'ਅਜੀਤ' ਨਾਲ ਵਿਸ਼ੇਸ਼ ...
ਲਹਿਰਾਗਾਗਾ, 12 ਜਨਵਰੀ (ਗਰਗ, ਢੀਂਡਸਾ) - ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਵਿੰਦਰ ਖੰਗੂੜਾ ਨੇ ਦੱਸਿਆ ਹੈ ਕਿ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵਰਿੰਦਰ ਢਿੱਲੋਂ ਦੀ ਰਹਿਨੁਮਾਈ ਹੇਠ 13 ਜਨਵਰੀ ...
ਸੰਗਰੂਰ, 12 ਜਨਵਰੀ (ਧੀਰਜ ਪਸ਼ੌਰੀਆ)-ਪੰਜਾਬ ਵਿਚ ਹੋ ਰਹੀਆਂ ਨਗਰ ਕੌਾਸਲ ਚੋਣਾਂ ਦੀਆਂ ਤਿਆਰੀਆਂ ਲਈ ਭਾਜਪਾ ਪੰਜਾਬ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਐਡਵੋਕੇਟ ਲਲਿਤ ਗਰਗ ਨੂੰ ਲੌਾਗੋਵਾਲ, ਸੁਨੀਲ ਗੋਇਲ ਡਿੰਪਲ ਨੂੰ ਭਵਾਨੀਗੜ੍ਹ ਅਤੇ ਸਰਜੀਵਨ ਜਿੰਦਲ ਨੂੰ ਭਦੌੜ ...
ਲਹਿਰਾਗਾਗਾ, 12 ਜਨਵਰੀ (ਕੰਵਲਜੀਤ ਸਿੰਘ ਢੀਂਡਸਾ)-ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਘੱਗਰ ਬਰਾਂਚ ਨਹਿਰ ਦਾ ਪੁਲ ਜੋ ਪਿਛਲੇ ਚਾਰ ਮਹੀਨਿਆਂ ਤੋਂ ਨਿਰਮਾਣ ਅਧੀਨ ਸੀ, ਅੱਜ ਲੋਕਾਂ ਨੇ ਆਪ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧੀ ਵਿਭਾਗ ਪਹਿਲਾਂ ਵੀ ਪੁਲ 15 ਜਨਵਰੀ ਤੋਂ ...
ਧਰਮਗੜ੍ਹ, 12 ਜਨਵਰੀ (ਚਹਿਲ)-ਸਥਾਨਕ ਕਸਬੇ ਨੇੜਲੇ ਪਿੰਡ ਰੱਤਾਖੇੜਾ ਦੇ ਅਰਸ਼ਦੀਪ ਸਿੰਘ ਸਪੁੱਤਰ ਸਤਨਾਮ ਸਿੰਘ ਨੇ ਡੀ.ਡੀ. ਪੰਜਾਬੀ ਜਲੰਧਰ ਦੂਰਦਰਸ਼ਨ ਵਲੋਂ ਚਲਾਏ ਜਾ ਰਹੇ ਪ੍ਰੋਗਰਾਮ 'ਕਿਸਮੇ ਕਿਤਨਾ ਹੈ ਦਮ' ਦੇ ਤਬਲਾ ਵਾਦਕ ਮੁਕਾਬਲੇ 'ਚ ਫਾਈਨਲ ਮੁਕਾਬਲੇ 'ਚ ...
ਲੌਾਗੋਵਾਲ, 12 ਜਨਵਰੀ (ਵਿਨੋਦ)-ਪਿਛਲੇ ਲੰਮੇ ਸਮੇਂ ਤੋਂ ਨਰਕ ਭੋਗਦੇ ਆ ਰਹੇ ਲੌਾਗੋਵਾਲ ਨਿਵਾਸੀਆਂ ਨੂੰ ਆਖ਼ਰ ਗੰਦਗੀ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਹੀ ਗਈ ਹੈ | ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਕਾਂਗਰਸ ਦੇ ਸੂਬਾ ਸਕੱਤਰ ...
ਭਵਾਨੀਗੜ੍ਹ, 12 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਕੇਂਦਰ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੰੂਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਗੁਰਚਰਨ ਸਿੰਘ ਬਖੋਪੀਰ ਦੀ ਅੰਤਿਮ ਅਰਦਾਸ 'ਤੇ ਸ਼ੋ੍ਮਣੀ ਕਮੇਟੀ ਵਲੋਂ ਭੇਜੀ 1 ਲੱਖ ਰੁਪਏ ਦੀ ...
ਭਵਾਨੀਗੜ੍ਹ, 12 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਬਲਾਕ ਸੰਮਤੀ ਦਫ਼ਤਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪਿੰਡ ਭੱਟੀਵਾਲ ਕਲ੍ਹਾਂ ਦੇ ਸਰਪੰਚ ਵਲੋਂ ਪੰਚਾਇਤ ਸੈਕਟਰੀ ਦੀ ਗੱਡੀ ਘੇਰਦਿਆਂ ਦਫ਼ਤਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਰਪੰਚ ਦੀ ...
ਖਨੌਰੀ, 12 ਜਨਵਰੀ (ਰਮੇਸ਼ ਕੁਮਾਰ)-ਪਿੰਡ ਬਨਾਰਸੀ ਦੇ ਸਰਪੰਚ ਰਿਸ਼ੀ ਰਾਮ ਵਲੋਂ ਅੱਜ ਪਿੰਡ 'ਚ ਵਿਕਾਸ ਦੇ ਕੰਮਾਂ ਸੰਬੰਧੀ ਪਿੰਡ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ ਗਿਆ | ਪਿੰਡ ਦੇ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਸੰਬੰਧੀ ...
ਸੰਗਰੂਰ, 12 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਸੇਵਾ ਕੇਂਦਰਾਂ ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਸਮਾਂਬੱਧ ਢੰਗ ਨਾਲ ਸ਼ਾਨਦਾਰ ਸੇਵਾਵਾਂ ਵੇਖਦਿਆਂ ਪੰਜਾਬ ਸਰਕਾਰ ਨੇ ਹੁਣ ਟਰਾਂਸਪੋਰਟ ਅਤੇ ਪੁਲਿਸ ਸਾਂਝ ਕੇਂਦਰ ਨਾਲ ਸਬੰਧਿਤ ਸੇਵਾਵਾਂ ਵੀ ਇਨ੍ਹਾਂ ...
ਸੰਗਰੂਰ, 12 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਪਟਿਆਲਾ ਜ਼ਿਲ੍ਹੇ ਨਾਲ ਸਬੰਧੀ ਨਸ਼ਈ ਵਿਅਕਤੀ ਨੂੰ ਨਸ਼ਾ ਮੁਕਤ ਹੋਣ ਉਪਰੰਤ ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵੱਲੋਂ ਸਨਮਾਨਿਤ ਕਰਨ ਉਪਰੰਤ ਸ਼ੁੱਭ ਇੱਛਾਵਾਂ ਦੇ ਕੇ ਵਿਦਾਅ ਕੀਤਾ | ਇਸ ਸਮੇਂ ਆਯੋਜਿਤ ਸੰਖੇਪ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX