ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਭਾਈਚਾਰੇ ਨਾਲ ਸਬੰਧਿਤ ਵਿਸ਼ਵ ਦੀਆਂ 100 ਪ੍ਰਭਾਵਸ਼ਾਲੀ ਸਖਸ਼ੀਅਤਾਂ ਦੀ 9ਵੀਂ ਸਾਲਾਨਾ ਸੂਚੀ ਯੂ.ਕੇ. ਤੋਂ 'ਦ ਸਿੱਖ ਗਰੁੱਪ' ਵੱਲੋਂ ਜਾਰੀ ਕੀਤੀ ਗਈ | 'ਦ ਸਿੱਖ ਗਰੁੱਪ' ਦੇ ਸੰਸਥਾਪਕ ਨਵਦੀਪ ਸਿੰਘ ਨੇ ਕਿਹਾ ਕਿ ਵਿਸ਼ਵ ਭਰ ਦੇ 2 ਕਰੋੜ 60 ਲੱਖ ਤੋਂ ਵੱਧ ਵਸਦੇ ਸਿੱਖਾਂ ਵਿੱਚੋਂ ਉਨ੍ਹਾਂ 100 ਸਖਸ਼ੀਅਤਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਨੂੰ ਸਿੱਖ ਧਰਮਿਕ ਆਗੂ ਵਜੋਂ ਅਹਿਮ ਮੰਨਿਆ ਜਾ ਰਿਹਾ ਹੈ ਜਾਂ ਜਿਨ੍ਹਾਂ ਨੇ ਸਮਾਜਿਕ, ਸੱਭਿਆਚਾਰਕ, ਕਾਰੋਬਾਰ, ਸਮਾਜ ਸੇਵਾ, ਰਾਜਨੀਤੀ, ਸਿੱਖਿਆ, ਮੀਡੀਆ, ਮਨੋਰੰਜਨ, ਖੇਡਾਂ ਆਦਿ ਵਿਚ ਬੁਲੰਦੀਆਂ ਨੂੰ ਛੂਹਦਿਆਂ ਅਹਿਮ ਸਥਾਨ ਹਾਸਿਲ ਕੀਤਾ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ | ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ, ਦੂਜੇ ਸਥਾਨ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਤੀਜੇ ਸਥਾਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਚੌਥੇ 'ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਵੇਂ ਸਥਾਨ 'ਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ 6ਵੇਂ, ਬਾਬਾ ਇਕਬਾਲ ਸਿੰਘ 7ਵੇਂ, ਭਾਈ ਮਹਿੰਦਰ ਸਿੰਘ ਯੂ.ਕੇ. 8ਵੇਂ, ਬਾਬਾ ਸੇਵਾ ਸਿੰਘ 9ਵੇਂ ਅਤੇ ਬਾਬਾ ਕਸ਼ਮੀਰ ਸਿੰਘ 10ਵੇਂ ਸਥਾਨ 'ਤੇ ਹਨ | ਜਦ ਕਿ ਇਸ ਸੂਚੀ ਵਿਚ ਡਾ: ਮਨਮੋਹਨ ਸਿੰਘ 12ਵੇਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ 13ਵਾੇ, ਹਰਜੀਤ ਸਿੰਘ ਸੱਜਣ 16ਵੇਂ, ਬਰਦੀਸ਼ ਕੌਰ ਚੱਗਰ 17ਵੇਂ, ਸੁਖਬੀਰ ਸਿੰਘ ਬਾਦਲ 18ਵੇਂ, ਪ੍ਰਕਾਸ਼ ਸਿੰਘ ਬਾਦਲ 19ਵੇਂ, ਮਨਪ੍ਰੀਤ ਸਿੰਘ ਬਾਦਲ 20ਵੇਂ, ਰਾਣਾਗੁਰਮੀਤ ਸਿੰਘ ਸੋਢੀ 21ਵੇਂ, ਮਨਜਿੰਦਰ ਸਿੰਘ ਸਿਰਸਾ 23ਵੇਂ, ਸਤਵੰਤ ਸਿੰਘ 24ਵਾੇ, ਡਾ: ਇੰਦਰਜੀਤ ਕੌਰ 25ਵੇਂ, ਮਨਜੀਤ ਸਿੰਘ ਜੀ ਕੇ 28ਵੇਂ, ਬਾਪੂ ਸੂਰਤ ਸਿੰਘ 29ਵੇਂ, ਨਵਜੋਤ ਸਿੰਘ ਸਿੱਧੂ 30ਵੇਂ, ਜਗਮੀਤ ਸਿੰਘ 37ਵੇਂ, ਦਵਿੰਦਰ ਸਿੰਘ ਬੱਲ 43ਵੇਂ, ਅਮਰੀਕ ਸਿੰਘ ਕੂਨਰ 44ਵੇਂ, ਮਿਲਖਾ ਸਿੰਘ 52ਵੇਂ, ਲਾਰਡ ਇੰਦਰਜੀਤ ਸਿੰਘ 55ਵੇਂ, ਲਾਰਡ ਰੰਮੀ ਰੇਂਜ਼ਰ 56ਵੇਂ, ਹਰਵਿੰਦਰ ਸਿੰਘ ਫੂਲਕਾ 61ਵੇਂ, ਦਲਜੀਤ ਸਿੰਘ ਦੋਸਾਂਝ 62ਵੇਂ, ਸੁਰਿੰਦਰ ਸਿੰਘ ਉਬਰਾਏ 64ਵੇਂ, ਦੀਦਾਰ ਸਿੰਘ ਬੈਂਸ 66ਵੇਂ, ਤਰਲੋਚਨ ਸਿੰਘ 67ਵੇਂ, ਰਵੀ ਸਿੰਘ (ਖਾਲਸਾ ਏਡ) 73ਵੇਂ, ਡਾ: ਅਨਾਰਕਲੀ ਕੌਰ ਅਫਗਾਨਿਸਤਾਨ 89ਵੇਂ, ਗੁਰਿੰਦਰ ਕੌਰ ਚੱਢਾ 90 ਵੇਂ ਸਥਾਨ 'ਤੇ ਹਨ |
ਟੋਰਾਂਟੋ, 12 ਜਨਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਵਿਚ ਫੇਰਬਦਲ ਕਰਕੇ ਕੁਝ ਸੀਨੀਅਰ ਮੰਤਰੀਆਂ ਦੇ ਵਿਭਾਗ ਬਦਲੇ ਹਨ | ਉਨ੍ਹਾਂ ਦੇ ਕਰੀਬੀ ਮੰਨੇ ਜਾਂਦੇ ਨਵਦੀਪ ਸਿੰਘ ਬੈਂਸ ਨੇ ਆਪਣੇ ਨਿੱਜੀ ਤੇ ਪਰਿਵਾਰਕ ...
ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਤੇ ਉਸ ਦੌਰਾਨ ਹਿੰਸਾ ਦੀ ਸੰਭਾਵਨਾ ਨੂੰ ਲੈ ਕੇ ਸਥਾਨਕ ਤੇ ਸੰਘੀ ਅਧਿਕਾਰੀਆਂ ਦੀਆਂ ਵਧਦੀਆਂ ...
ਸਿਆਟਲ/ਸੈਕਰਾਮੈਂਟੋ, 12 ਜਨਵਰੀ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ 20 ਜਨਵਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਵਾਸ਼ਿੰਗਟਨ ਡੀ.ਸੀ. ਨੂੰ ਹੁਣ ਤੋਂ ਹੀ ਹਾਈ ਅਲਰਟ 'ਤੇ ...
ਨਵੀਂ ਦਿੱਲੀ, 12 ਜਨਵਰੀ (ਅਜੀਤ ਬਿਊਰੋ)- ਵਿਦਿਆਰਥੀਆਂ, ਸਾਬਕਾ ਵਿਦਿਆਰਥੀਆਂ ਤੇ ਹੋਰ ਬਹੁਤ ਸਾਰੇ ਲੋਕਾਂ ਵਲੋਂ ਕਰੀਬ 8 ਸਾਲਾਂ ਤੋਂ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਕੀਤੀ ਜਾ ਰਹੀ ਮਿਹਨਤ ਸਦਕਾ ਕੈਲੀਫੋਰਨੀਆ ਯੂਨੀਵਰਸਿਟੀ ਦੇ ਸਾਰੇ ਕੈਪਸ 'ਚ ਪੰਜਾਬੀ ਭਾਸ਼ਾ ਦਾ ...
ਨਿਊਯਾਰਕ, 12 ਜਨਵਰੀ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਟਵਿੱਟਰ ਅਕਾਊਾਟ ਬੰਦ ਕਰਨ ਦੇ ਮਿਸਾਲੀ ਫੈਸਲੇ ਪਿੱਛੇ ਇਸ ਮਾਈਕ੍ਰੋਬਲਾਗਿੰਗ ਸਾਈਟ ਦੀ ਪ੍ਰਮੁੱਖ ਵਕੀਲ ਭਾਰਤੀ ਮੂਲ ਦੀ ਵਿਜੇ ਗਡੇ ਦੀ ਭੂਮਿਕਾ ਪ੍ਰਮੁੱਖ ਸੀ | ਇਹ ਫੈਸਲਾ ਅਮਰੀਕੀ ਸੰਸਦ ਭਵਨ 'ਚ ...
ਸਿਆਟਲ/ਸੈਕਰਾਮੈਂਟੋ, 12 ਜਨਵਰੀ (ਹਰਮਨਪ੍ਰੀਤ ਸਿੰਘ/ਹੁਸਨ ਲੜੋਆ ਬੰਗਾ)-ਅੱਜ ਡੈਮੋਕ੍ਰੇਟਸ ਮੈਂਬਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਕੈਪੀਟਲ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ਼ ਮਹਾਂਪ੍ਰਣਾਲੀ ਉੱਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ, ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਇਕੱਲੇ ਭਾਰਤ ਦਾ ਨਹੀਂ ਬਲਕਿ ਵਿਸ਼ਵ ਵਿਆਪੀ ਅੰਦੋਲਨ ਬਣ ਗਿਆ ਹੈ | ਯੂ.ਕੇ. ਵਿਚ ਪੰਜਾਬੀਆਂ ਦੇ ਬੱਚੇ ਵੀ ਇਸ ਅੰਦੋਲਨ ਵਿਚ ਆਪਣਾ ਹਿੱਸਾ ਪਾਉਂਦੇ ਹੋਏ ਉਨ੍ਹਾਂ ਦੇ ...
ਐਬਟਸਫੋਰਡ, 12 ਜਨਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਮਾਜਿਕ ਸੰਸਥਾ 'ਆਈ.ਏ.ਪੀ.ਆਈ.' ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿਚ ...
ਸਿਆਟਲ, 12 ਜਨਵਰੀ (ਗੁਰਚਰਨ ਸਿੰਘ ਢਿੱਲੋਂ)-ਸਿੱਖ ਟੈਂਪਲ ਦੀ ਸੰਗਤ ਵਲੋਂ ਭਾਰਤ ਸਰਕਾਰ ਵਿਰੁੱਧ ਤੇ ਕਿਸਾਨਾਂ ਦੇ ਹੱਕ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਏਕਤਾ 'ਜੈ ਜਵਾਨ-ਜੈ ਕਿਸਾਨ' ਦੇ ਨਾਅਰੇ ਲਗਾਏ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕੋਰੋਨਾ ਦੀ ਵੱਧ ਰਹੀ ਬਿਮਾਰੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ। ਯੂ.ਕੇ. ਦੀਆਂ ਵੱਡੀਆ ਸੁਪਰਮਾਰਕੀਟਾਂ ਸੇਂਜ਼ਬਰੀ ਅਤੇ ...
*ਸਾਲ 2020 ਵਿਚ 697000 ਲੋਕਾਂ ਦੀ ਹੋਈ ਮੌਤ ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਮੌਤ ਗਿਣਤੀ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। 2020 ਦੌਰਾਨ ਯੂ.ਕੇ. ਵਿਚ 697000 ਲੋਕਾਂ ਦੀ ਮੌਤ ਹੋਈ ਹੈ, ਜੋ ਅੰਦਾਜਨ ਮੌਤਾਂ ਤੋਂ ...
**ਕੋਰੋਨਾ ਵੈਕਸੀਨ ਦੇਣ ਲਈ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਨਾ ਮਿਲਣ 'ਤੇ ਆ ਸਕਦੀ ਹੈ ਸਮੱਸਿਆ ਸਟੀਅਰਿੰਗ ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਮਹਾਂਮਾਰੀ ਕਾਰਨ ਯੂ.ਕੇ. ਦੇ 28 ਇਲਾਕਿਆਂ ਵਿਚ ਡਾਕ ਸਮੱਸਿਆ ਆ ਗਈ ਹੈ। ਰੋਇਲ ਮੇਲ ਵਲੋਂ ਪ੍ਰਭਾਵਿਤ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਕੂਲ ਵਿਚ ਸਕਰਟ ਪਹਿਨਣ ਤੋਂ ਨਾਂਹ ਕਰਨ ਵਾਲੀ 12 ਸਾਲਾ ਮੁਸਲਿਮ ਵਿਦਿਆਰਥਣ ਸੀਹਾਮ ਹਾਮਦ ਦੇ ਮਾਪਿਆਂ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ਹੈ। ਬੱਚੀ ਦੇ ਪਿਤਾ ਇਦਰਿਸ ਹਾਮਦ ਨੇ ਕਿਹਾ ਹੈ ਕਿ ਦਸੰਬਰ ਮਹੀਨੇ ...
ਗਲਾਸਗੋ, 12 ਜਨਵਰੀ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੇ ਮੌਤਾਂ ਦੇ ਰਾਸ਼ਟਰੀ ਰਿਕਾਰਡ ਅਨੁਸਾਰ 3 ਜਨਵਰੀ ਤੱਕ ਸਕਾਟਲੈਂਡ ਵਿਚ ਕੋਵਿਡ-19 ਨਾਲ ਕੁੱਲ 6686 ਮੌਤਾਂ ਦਰਜ ਹੋਈਆਂ। ਮੌਤਾਂ ਦੇ ਰਾਸ਼ਟਰੀ ਰਿਕਾਰਡ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਕਿੱਤਿਆਂ ਦੀ ਜਾਣਕਾਰੀ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਸਰਕਾਰ ਨੂੰ ਲਾਰਡ ਇੰਦਰਜੀਤ ਸਿੰਘ ਵਲੋਂ ਲਿਖੇ ਗਏ ਪੱਤਰ ਦੇ ਜਵਾਬ 'ਚ ਦੱਖਣੀ ਏਸ਼ਆਈ ਮਾਮਲਿਆਂ ਬਾਰੇ ਰਾਜ ਮੰਤਰੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ ਹੈ ਕਿ ਯੂ.ਕੇ. ਸਰਕਾਰ ਇਸ ...
ਕੈਲਗਰੀ, 12 ਜਨਵਰੀ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਭਰ 'ਚ 9800 ਟੈਸਟ ਕਰਵਾਏ ਜਾਣ ਮਗਰੋਂ ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ 639 ਦਰਜ ਕੀਤੀ ਗਈ ਹੈ ਤੇ ਪੀੜਤ ਦਰ 6.1% ਦਰਜ ਕੀਤੀ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ 23 ਦਾ ਹੋਰ ਵਾਧਾ ਹੋ ਗਿਆ ਹੈ ਤੇ ਇਸ ਤਰ੍ਹ÷ ਾਂ ...
ਕੈਲਗਰੀ, 12 ਜਨਵਰੀ (ਹਰਭਜਨ ਸਿੰਘ ਢਿੱਲੋਂ)- ਸਮਝ ਤੋਂ ਬਾਹਰ ਜਾਪਦੀ ਲਾਪਰਵਾਹੀ ਦੇ ਇਕ ਮਾਮਲੇ ਵਿਚ ਕੈਲਗਰੀ ਦੇ ਇਕ ਜੱਜ ਨੇ ਕੈਲਗਰੀ ਪੁਲਿਸ ਦੇ ਖਿਲਾਫ਼ ਆਈ ਸ਼ਿਕਾਇਤ ਦੇ ਸਬੰਧ ਵਿਚ ਮੁਕੱਦਮਾ ਕਰਨ ਦੀ ਆਗਿਆ ਦੇ ਦਿੱਤੀ ਹੈ। ਸ਼ਿਕਾਇਤ ਕਰਨ ਵਾਲੀ ਔਰਤ ਦਾ ਕਹਿਣਾ ਹੈ ਕਿ ਉਸ ...
.ਕੈਲਗਰੀ, 12 ਜਨਵਰੀ (ਹਰਭਜਨ ਸਿੰਘ ਢਿੱਲੋਂ)- ਫੈਡਰਲ ਸਰਕਾਰ ਨੇ ਕੋਵਿਡ-19 ਲਾਭ ਲੈਣ ਵਾਲੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਪਿਛਲੇ ਦਿਨਾਂ 'ਚ ਕੀਤੀ ਗਈ ਵਿਦੇਸ਼ ਯਾਤਰਾ ਦਾ ਬਿਓਰਾ ਹਰ ਹਾਲ ਵਿਚ ਦੇਣ। ਸਰਕਾਰ ਨੇ ਲੰਘੇ ਕੱਲ੍ਹ÷ ਐਲਾਨ ਕੀਤਾ ਹੈ ਕਿ ਇਹ ਨਵਾਂ ਐਲਾਨ ਇਸ ...
ਕੈਲਗਰੀ, 12 ਜਨਵਰੀ (ਹਰਭਜਨ ਸਿੰਘ ਢਿੱਲੋਂ)- ਐਂਗੁਸ ਰੀਡ ਦੇ ਇਕ ਪੋਲ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਐਲਬਰਟਾ ਵਿਚ ਵੱਡੀ ਗਿਣਤੀ ਵਿਚ ਲੋਕ ਅਜਿਹੇ ਹਨ ਜਿਹੜੇ ਕੋਵਿਡ-19 ਵੈਕਸੀਨ ਲਗਵਾਉਣ ਦੇ ਇੱਛੁਕ ਜਾਂ ਚਾਹਵਾਨ ਨਹੀਂ। 7 ਜਨਵਰੀ ਤੋਂ 10 ਜਨਵਰੀ ਦਰਮਿਆਨ ਕੀਤੇ ਗਏ ਇਸ ...
ਹਾਂਗਕਾਂਗ, 12 ਜਨਵਰੀ (ਜੰਗ ਬਹਾਦਰ ਸਿੰਘ)-ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਿਚ ਜਿੱਥੇ ਹਾਂਗਕਾਂਗ ਦੇ ਜੰਮਪਲ ਨੌਜਵਾਨਾਂ ਅਤੇ ਸੰਸਥਾਵਾਂ ਵਲੋਂ ਵੱਖੋਂ-ਵੱਖ ਉਪਰਾਲੇ ਜਾਰੀ ਹਨ ਉੱਥੇ ਹਾਂਗਕਾਂਗ ਦੇ ...
ਗਲਾਸਗੋ, 12 ਜਨਵਰੀ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਮੇਨਲੈਂਡ ਵਿਚ ਮੌਜੂਦਾ ਤਾਲਾਬੰਦੀ ਤਹਿਤ ਗ਼ੈਰ ਜ਼ਰੂਰੀ ਤੌਰ 'ਤੇ ਘਰੋਂ ਬਾਹਰ ਜਾਣ 'ਤੇ ਪਾਬੰਦੀ ਹੈ। ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਵਿਚ ਸਕਾਟਿਸ਼ ਪਾਰਲੀਮੈਂਟ ਦੇ ਸਾਹਮਣੇ ਤਾਲਾਬੰਦੀ ਦੇ ਵਿਰੋਧ ਵਿਚ ਕੁੱਝ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਫਰਾਂਸੀਸੀ ਸ਼ਾਸ਼ਕ ਨਿਪੋਲੀਅਨ ਬੋਨਾਪਾਰਟ ਦੇ ਜੇਲ੍ਹ ਕਮਰੇ ਦੀ ਚਾਬੀ ਲੰਡਨ ਦੇ ਸੂਥਬੇ ਨਿਲਾਮੀ ਘਰ ਵਿਚ 14 ਜਨਵਰੀ ਤੱਕ ਆਨਲਾਈਨ ਨਿਲਾਮ ਹੋ ਰਹੀ ਹੈ। ਨਿਲਾਮੀ ਘਰ ਅਨੁਸਾਰ ਉਕਤ ਚਾਬੀ ਸਕਾਟਲੈਂਡ ਦੇ ਇੱਕ ਘਰ ਵਿਚੋਂ ...
ਐਡੀਲੇਡ, 12 ਜਨਵਰੀ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਵੁੁੁਡਵਿੱਲ ਪਾਰਕ ਦੀ ਗਰਾਉਂਡ ਵਿਚ ਪੰਜਾਬੀ ਨੌਜਵਾਨਾਂ ਵਲੋਂ ਗਾਇਕ ਅਤੇ ਗੀਤਕਾਰ ਬਰਾੜ ਨੂੰ ਕਿਸਾਨਾਂ ਲਈ ਗੀਤ ਲਿਖਣ ਅਤੇ ਗਾਉਣ ਲਈ ਗ੍ਰਿਫਤਾਰ ਕਰਨ 'ਤੇ ਰੋਸ ਪ੍ਰਗਟਾਵਾ ਕੀਤਾ ਗਿਆ। ਦੁਨੀਆ ਭਰ ਦੇ ਲੋਕ ਉਸ ਦੀ ...
ਲੰਡਨ, 12 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਵਲੋਂ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਇਸ ਦੇ ਆਗੂਆਂ ਵਲੋਂ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕੀਤੀ ਹੈ। ਫੈਡਰੇਸ਼ਨ ਦੇ ਜਨਰਲ ਸਕੱਤਰ ਰਸ਼ਪਾਲ ਸਿੰਘ ਸਹੋਤਾ ...
ਵਾਸ਼ਿੰਗਟਨ, 12 ਜਨਵਰੀ (ਏਜੰਸੀ)- ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਕੋਰੋਨਾ ਦੀ ਲਪੇਟ 'ਚ ਆ ਗਈ ਹੈ। ਉਨ੍ਹਾਂ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਹੋਏ ਹਮਲੇ ਸਮੇਂ ...
ਸਿਆਟਲ, 12 ਜਨਵਰੀ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਧੰਨਾਢ ਕਿਸਾਨ ਅਤੇ ਸ਼੍ਰੋਮਣੀ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੇ ਪ੍ਰਧਾਨ ਚੇਤ ਸਿੰਘ ਸਿੱਧੂ ਤੇ ਸਰਦਾਰਨੀ ਸ਼ਿੰਦਰ ਕੌਰ ਸਿੱਧੂ ਦੇ ਘਰ ਬੀਤੇ ਦਿਨ ਪਰਮਾਤਮਾ ਨੇ ਪੋਤੇ ਦੀ ਦਾਤ ਬਖ਼ਸ਼ਿਸ਼ ਕੀਤੀ ਹੈ। ਸ਼ਰਨਜੀਤ ਸਿੰਘ ਸਿੱਧੂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX