ਸ਼ਾਹਬਾਦ ਮਾਰਕੰਡਾ, 12 ਜਨਵਰੀ (ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੋਜ਼ਾਨਾ ਅੰਮਿ੍ਤ ਵੇਲੇ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀ ਹਨ ਅਤੇ ਸਖ਼ਤ ਠੰਢ ਦੇ ਬਾਵਜੂਦ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਅੱਜ ਤੜਕੇ ਗੁਰਦੁਆਰਾ ਸੀ੍ਰ ਮਸਤਗੜ੍ਹ ਸਾਹਿਬ ਤੋਂ ਕੱਢੀ ਗਈ ਪ੍ਰਭਾਤ ਫੇਰੀ ਨਿਸ਼ਾਨ ਸਾਹਿਬ ਦੀ ਛੱਤਰ-ਛਾਇਆ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਗਲੀਆਂ-ਮੁਹੱਲਿਆਂ 'ਚੋਂ ਦੀ ਹੁੰਦੀ ਹੋਈ ਰਘਬੀਰ ਸਿੰਘ ਚੀਮਾ ਦੇ ਗ੍ਰਹਿ ਵਿਖੇ ਪੁੱਜੀ | ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ, ਉਪਰੰਤ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਅਮਰੀਕ ਸਿੰਘ ਦੇ ਜਥੇ ਵਲੋਂ ਕੀਰਤਨ ਦੁਆਰਾ, ਜਦਕਿ ਸੇਵਕ ਸ਼ਬਦੀ ਜਥੇ ਦੇ ਵੀਰਾਂ ਮੋਹਨ ਸਿੰਘ ਆਨੰਦ, ਜਗੀਰ ਸਿੰਘ, ਗੁਰਪਾਲ ਸਿੰਘ ਸੈਣੀ, ਸੁਰਿੰਦਰ ਸਿੰਘ ਹੰਸ, ਸੁਖਦਰਸ਼ਨ ਸਿੰਘ, ਸ਼ਮਸ਼ੇਰ ਸਿੰਘ ਆਦਿ ਤੇ ਬੀਬੀਆਂ ਦੇ ਜਥੇ ਇੰਦਰਜੀਤ ਕੌਰ ਖਾਲਸਾ, ਹਰਜਿੰਦਰ ਕੌਰ, ਜਸਵੀਰ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਸਤਨਾਮ ਕੌਰ, ਹਰਜੀਤ ਕੌਰ ਆਰੇਵਾਲੀ ਆਦਿ ਵਲੋਂ ਸ਼ਬਦਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪਤਵੰਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਜੀ ਵਲੋਂ ਦਿਖਾਏ ਗਏ ਮਾਰਗ 'ਤੇ ਚੱਲਣ ਸਬੰਧੀ ਪ੍ਰੇਰਿਤ ਕੀਤਾ | ਅੰਤ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਘਬੀਰ ਸਿੰਘ ਚੀਮਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸੇ ਤਰ੍ਹਾਂ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੋਂ ਕੱਢੀ ਗਈ ਪ੍ਰਭਾਤ ਫੇਰੀ ਗਲੀਆਂ-ਮੁਹੱਲਿਆਂ ਵਿਚ ਕੀਰਤਨ ਕਰਦੀ ਹੋਏ ਮਹਿੰਦਰ ਸਿੰਘ ਡੇਅਰੀ ਵਾਲਿਆਂ ਦੇ ਸੱਦੇ 'ਤੇ ਵਾਪਸ ਗੁਰਦੁਆਰਾ ਸਾਹਿਬ ਵਿਖੇ ਪੁੱਜੀ, ਜਿਥੇ ਕਿ ਦੀਵਾਨ ਸਜਾਏ ਗਏ | ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਅਮਰਜੀਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ, ਉਪਰੰਤ ਸ਼ਬਦੀ ਜਥੇ ਦੇ ਵੀਰਾਂ ਸੁਖਚੈਨ ਸਿੰਘ, ਭਗਵੰਤ ਸਿੰਘ, ਨਰਿੰਦਰ ਸਿੰਘ ਭਿੰਡਰ, ਇੰਦਰਜੀਤ ਸਿੰਘ, ਮਲਕਿੰਦਰ ਸਿੰਘ, ਨਰਿੰਦਰਪਾਲ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ ਆਦਿ ਅਤੇ ਬੀਬੀਆਂ ਸ਼ਰਨਜੀਤ ਕੌਰ, ਰੁਪਿੰਦਰ ਕੌਰ, ਬਲਜੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਰਨਬੀਰ ਕੌਰ ਆਦਿ ਵਲੋਂ ਸ਼ਬਦਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸੇ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਭਾਈ ਡੱਲਾ ਜੀ ਦੀ ਸਾਖੀ ਸੁਣਾਈ | ਇਸ ਮੌਕੇ ਪ੍ਰਸਿੱਧ ਕਵੀ ਗੁਰਸ਼ਰਨ ਸਿੰਘ ਪਰਵਾਨਾ ਨੇ ਛੋਟੀਆਂ ਕਵਿਤਾਵਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੰਚ ਦਾ ਬਾਖੂਬੀ ਸੰਚਾਲਨ ਕੀਤਾ | ਇਸ ਮੌਕੇ ਛੋਟੇ-ਛੋਟੇ ਬੱਚਿਆਂ ਵਲੋਂ ਕਵਿਤਾਵਾਂ ਪੜ੍ਹੀਆਂ ਗਈਆਂ |
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਐਾਟੀ ਨਾਰਕੋਟਿਕਸ ਸੈੱਲ ਪੁਲਿਸ ਦੀ ਟੀਮ ਨੇ ਗਸ਼ਤ ਦੌਰਾਨ ਬਰਨਾਲਾ ਰੋਡ ਖੇਤਰ ਤੋਂ ਦੋ ਨੌਜਵਾਨਾਂ ਨੂੰ 12 ਗ੍ਰਾਮ 30 ਮਿਲੀਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਾਟੀ ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਹੀਦ ਭਗਤ ਸਿੰਘ ਸਟੇਡੀਅਮ ...
ਨਰਾਇਣਗੜ੍ਹ, 12 ਜਨਵਰੀ (ਪੀ ਸਿੰਘ)-ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸੈਣੀ ਵਲੋਂ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਅਧਿਕਾਰੀਆਂ ਨੂੰ ਮੌਕੇ 'ਤੇ ਸਮੱਸਿਆਵਾਂ ਹੱਲ ਕਰਨ ਦੇ ਹੁਕਮ ਜਾਰੀ ਕੀਤੇ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ...
ਸ਼ਾਹਬਾਦ ਮਾਰਕੰਡਾ, 12 ਜਨਵਰੀ (ਅਵਤਾਰ ਸਿੰਘ)-ਥਾਣਾ ਸ਼ਾਹਬਾਦ ਅਧੀਨ ਰਹਿਣ ਵਾਲੇ ਇਕ ਵਿਅਕਤੀ ਨੇ ਥਾਣਾ ਸ਼ਾਹਾਬਾਦ ਵਿਖੇ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ 10 ਜਨਵਰੀ ਨੂੰ ਉਸ ਦੀ 19 ਸਾਲਾ ਲੜਕੀ ਬਿਨਾਂ ਕੁਝ ਦੱਸੇ ਘਰੋਂ ਕਿਧਰੇ ਚਲੀ ਗਈ, ਜਿਸ ਦੀ ਉਨ੍ਹਾਂ ਆਪਣੇ ਪੱਧਰ ...
ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਰਾਮ ਸਿੰਘ ਪੁੱਤਰ ਮਨੀ ਰਾਮ ਵਾਸੀ ਢੁੱਡੀਆਵਾਲੀ ਨੇ ਕੁਝ ਲੋਕਾਂ 'ਤੇ ਉਸ ਨੂੰ ਗਾਲ੍ਹਾਂ ਦੇਣ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਸਿੰਘ ਨੇ ਲਿਖਿਆ ਹੈ ਕਿ ਸ਼ਹਿਰ ਦੇ ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੀ ਕਾਲਾਂਵਾਲੀ ਸੀ. ਆਈ. ਏ. ਪੁਲਿਸ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਸਥਾਨਕ ਗੁਦਰਾਣਾ ਰੋਡ ਤੋਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ 2700 ਨਸ਼ੀਲੀਆਂ ਪ੍ਰਤੀਬੰਧਿਤ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇਸ ...
ਫ਼ਤਿਹਾਬਾਦ, 12 ਜਨਵਰੀ (ਹਰਬੰਸ ਸਿੰਘ ਮੰਡੇਰ)-ਮਨੋਹਰ ਮੈਮੋਰੀਅਲ ਟੀਚਿੰਗ ਕਾਲਜ ਫ਼ਤਿਹਾਬਾਦ ਵਿਖੇ ਅੱਜ ਰਾਸ਼ਟਰੀ ਯੁਵਕ ਦਿਵਸ ਮੌਕੇ ਕਾਲਜ ਦੇ ਐੱਨ.ਐੱਸ.ਐੱਸ. ਅਤੇ ਆਈ.ਸੀ.ਟੀ. ਵਿਭਾਗ ਦੁਆਰਾ ਸਵਾਮੀ ਵਿਵੇਕਾਨੰਦ ਦੇ ਜੀਵਨ 'ਤੇ ਆਧਾਰਿਤ ਇਕ ਕਹਾਣੀ ਸੁਣਾਓ ਅਤੇ ਜਾਣੋ ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਸਿਰਸਾ ਜ਼ਿਲ੍ਹਾ ਦੇ ਪਿੰਡ ਅਰਨੀਆਂਵਾਲੀ ਕੋਲੋਂ ਲੰਘਣ ਵਾਲੀ ਨਹਿਰ ਵਿਚ ਅੱਜ ਸਵੇਰੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਚੌਪਟਾ ਥਾਣਾ ਪੁਲਿਸ ਨੂੰ ਦਿੱਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ...
ਕੋਲਕਾਤਾ, 12 ਜਨਵਰੀ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਦੇ ਕਾਂਥੀ ਦੇ ਸੰਸਦ ਮੈਂਬਰ ਅਤੇ ਭਾਜਪਾ ਆਗੂ ਸੁਭੇਂਦੁ ਅਧਿਕਾਰੀ ਕੇ ਪਿਤਾ ਸ਼ਿਸ਼ਿਰ ਅਧਿਕਾਰੀ ਨੂੰ ਦੀਘਾ ਸ਼ੰਕਰਪੁਰ ਵਿਕਾਸ ਅਥਾਰਿਟੀ (ਡੀ.ਐੱਸ.ਡੀ.ਏ.) ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ...
ਫ਼ਤਿਹਾਬਾਦ, 12 ਜਨਵਰੀ (ਹਰਬੰਸ ਸਿੰਘ ਮੰਡੇਰ)-ਕਿਸਾਨ ਅੰਦੋਲਨ ਦੇ ਵਿਚਕਾਰ ਵੱਖ-ਵੱਖ ਟਰੇਡ ਯੂਨੀਅਨਾਂ ਨਾਲ ਸਬੰਧਿਤ ਕਰਮਚਾਰੀ, ਮਜ਼ਦੂਰਾਂ ਤੇ ਭੱਠੇ ਮਜ਼ਦੂਰ ਸੰਗਠਨਾਂ ਨੇ ਮਿੰਨੀ ਸਕੱਤਰੇਤ ਵਿਖੇ ਪ੍ਰਦਰਸ਼ਨ ਕੀਤਾ | ਮਿੰਨੀ ਸਕੱਤਰੇਤ ਦੇ ਬਾਹਰ ਇਕੱਤਰ ਹੋਏ ...
ਫ਼ਤਿਹਾਬਾਦ,12 ਜਨਵਰੀ (ਹਰਬੰਸ ਸਿੰਘ ਮੰਡੇਰ)- ਬੀ.ਆਰ.ਐੱਮ. ਸੁਸਾਇਟੀ ਦੇ ਪ੍ਰਧਾਨ ਅਤੇ ਮੁੱਖ ਸਮਾਜ ਸੇਵੀ ਸੁਭਾਸ਼ ਖਿਚੜ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਜੀਵਨ ਦੇ ਸਿਧਾਂਤਾਂ ਨੇ ਸੰਸਾਰ ਨੂੰ ਸਹੀ ਅਰਥਾਂ ਵਿਚ ਭਰਵਾਸਾ ਦਿੱਤਾ ਹੈ | ਇਹੀ ਕਾਰਨ ਹੈ ਕਿ ਅੱਜ ਵੀ ...
ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਵੱਖ-ਵੱਖ ਇਲਾਕਿਆਂ 'ਚ ਗੱਡੀਆਂ ਦੀ ਈ.ਸੀ.ਐੱਮ ਦੀ ਚੋਰੀ ਕਰਕੇ ਉਸ ਨੂੰ ਰਸੀਵਰ ਦੁਆਰਾ ਓ.ਐੱਲ.ਐਕਸ. ਅਤੇ ਆਨਲਾਈਨ ਰਾਹੀਂ ਵੇਖਣ ਵਾਲੇ ਇਕ ਗਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜਿਸ ਵਿਚ 4 ਲੋਕ ਸ਼ਾਮਿਲ ਹਨ | ...
ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਗਾਜ਼ੀਪੁਰ ਬਾਰਡਰ ਨੂੰ ਹੁਣ ਬਲਾਕ ਵਿਚ ਵੰਡਿਆ ਗਿਆ ਅਤੇ ਨਾਲ ਹੀ ਜਲਦੀ ਹੀ ਟੈਂਟ ਨੰਬਰ ਵੀ ਦਿੱਤੇ ਜਾਣਗੇ ਤਾਂ ਕਿ ਕਿਸੇ ਬਾਹਰਲੇ ਵਿਅਕਤੀ ਨੂੰ ਆਉਣ ਪ੍ਰਤੀ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਕਿਸਾਨਾਂ ਕੋਲ ਆਰਾਮ ...
ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਕੇਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਇਨੈਲੋ ਆਗੂ ਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਅੱਜ ਕਿਸਾਨ ਜਨ ਜਾਗਰਨ ਮੁਹਿੰਮ ਤਹਿਤ ਏਲਨਾਬਾਦ ਹਲਕੇ ਦੇ ਪਿੰਡਾਂ ਉਮੇਦਪੁਰਾ, ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਿਸਾਨ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਭਾਰਤੀ ਕਿਸਾਨ ਏਕਤਾ ਮੰਚ ਸਿਰਸਾ ਵਲੋਂ 13 ਜਨਵਰੀ ਨੂੰ ਰਾਤ 7 ਤੋਂ 8 ਵਜੇ ਤੱਕ ਸੁਭਾਸ਼ ਚੌਕ ਸਿਰਸਾ 'ਚ ਲੋਹੜੀ ਦਾ ਤਿਉਹਾਰ ਕਿਸਾਨਾਂ ਨਾਲ ...
ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਬਰਡ ਫਲੂ ਦੇ ਮਾਮਲੇ ਮਿਲਣ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਨਿਰਦੇਸ਼ ਦਿੱਤਾ ਹੈ ਕਿ ਬਰਡ ਫਲੂ ਦੇ ਨਿਰਧਾਰਤ ਨਿਯਮਾਂ ਦੀ ਸਖ਼ਤੀ ਨਾਲ ਅਧਿਕਾਰੀ ਪਾਲਣਾ ਕਰਾਉਣ ਅਤੇ ਨਾਲ ਹੀ ਉਪ ਰਾਜਪਾਲ ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਦੇ ਮੱਦੇਨਜਰ ਕਿਸਾਨਾਂ ਵਲੋਂ ਇਸ ਵਾਰ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦੀ ਚਿਤਾਵਨੀ ਤੋਂ ਬਾਅਦ ਲਗਾਤਾਰ ਪਿੰਡਾਂ ਵਿਚ ਰਿਹਰਸਲ ਕੀਤੀ ਜਾ ਰਹੀ ਹੈ | ਇਸ ਲੜੀ ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਕੇਂਦਰ ਤੇ ਸੂਬਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਸਰਵ ਕਰਮਚਾਰੀ ਸੰਘ ਤੇ ਸੀਟੂ ਦੇ ਬੈਨਰ ਹੇਠ ਸੈਂਕੜੇ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਕੇ ਮਿੰਨੀ ਸਕੱਤਰੇਤ ਨੂੰ ਮਨੁੱਖੀ ਚੈਨ ਬਣਾ ਕੇ ਕਈ ਘੰਟਿਆਂ ਤੱਕ ਘੇਰਾ ...
ਟਿਕਰੀ ਬਾਰਡਰ (ਨਵੀਂ ਦਿੱਲੀ), 12 ਜਨਵਰੀ (ਮਾਲਵਿੰਦਰ ਸਿੰਘ ਸਿੂੱਧ)-ਟਿਕਰੀ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਮੀਟਿੰਗ ਕਿਸਾਨ ਆਗੂ ਪ੍ਰਸ਼ੋਤਮ ਸਿੰਘ ਅਗਵਾਈ ਹੇਠ ਹੋਈ | ਜਿਸ ਵਿਚ ਕਿਸਾਨ ਆਗੂਆਂ ਨੇ ਕੁਝ ਨੁਕਤਿਆਂ 'ਤੇ ਕੇਂਦਰ ਸਰਕਾਰ ਦੀ ਤਿੱਖੀ ...
ਗਿੱਦੜਬਾਹਾ, 12 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਲੁੰਡੇਵਾਲਾ ਦੇ ਇਕ ਕਿਸਾਨ ਦੀ ਦਿੱਲੀ ਸੰਘਰਸ਼ 'ਚ ਮੌਤ ਹੋ ਗਈ | ਪਿੰਡ ਲੁੰਡੇਵਾਲਾ ਦਾ ਨੰਬਰਦਾਰ ਜਗਦੀਸ਼ ਸਿੰਘ (60 ਸਾਲ) ਪੁੱਤਰ ਮਿੱਠੂ ਸਿੰਘ ਉਰਫ਼ ...
ਐੱਸ. ਏ. ਐੱਸ. ਨਗਰ, 12 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ ਅਧੀਨ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਵਿਭਾਗ ਵਲੋਂ ਸਮੱਗਰ ਸਿੱਖਿਆ ਅਭਿਆਨ ...
ਏਲਨਾਬਾਦ, 12 ਜਨਵਰੀ (ਜਗਤਾਰ ਸਮਾਲਸਰ)-ਪੁਲਿਸ ਨੇ ਸ਼ਹਿਰ ਦੇ ਵਾਰਡ ਨੰਬਰ 9 ਨਜ਼ਦੀਕ ਰਾਮਦੇਵ ਮੰਦਰ ਕੋਲੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 24 ਬੋਤਲਾਂ ਨਾਜ਼ਾਇਜ ਸ਼ਰਾਬ ਬਰਾਮਦ ਕੀਤੀ ਹੈ | ਫੜ੍ਹੇ ਗਏ ਵਿਅਕਤੀ ਦੀ ਪਹਿਚਾਣ ਭਗਵਾਨ ਦਾਸ ਪੁੱਤਰ ਚੰਦੂ ਰਾਮ ਵਾਸੀ ...
ਨਵੀਂ ਦਿੱਲੀ, 12 ਜਨਵਰੀ (ਬਲਵਿੰਦਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਚ ਭਾਜਪਾ ਦੀ ਐੱਮ.ਸੀ.ਡੀ. ਨੇ ਕੀਤੇ 2500 ਕਰੋੜ ਦਾ ਘੋਟਾਲੇ ਪ੍ਰਤੀ ਮੁਹਿੰਮ ਚਲਾਈ ਜਾ ਰਹੀ ਹੈ | ਇਸ ਮਾਮਲੇ ਪ੍ਰਤੀ ਮੋਤੀ ਨਗਰ ਵਿਧਾਨ ਸਭਾ ਦੇ ਤਿੰਨ ਵਾਰਡਾਂ-ਮੋਤੀ ਨਗਰ, ਰਮੇਸ਼ ਨਗਰ ਅਤੇ ...
ਗੁਹਲਾ ਚੀਕਾ, 12 ਜਨਵਰੀ (ਓ.ਪੀ. ਸੈਣੀ)-ਖੇਤੀ ਸਬੰਧੀ ਤਿੰਨ ਕਾਨੂੰਨਾਂ ਨੂੰ ਲੈ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਨੇਤਾ ਅਤੇ ਐਮ.ਸੀ. ਬਲਕਾਰ ਸਿੰਘ ਬੱਲੂ ਚੀਕਾ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਦੀਆਂ ਕਿਸਾਨਾਂ ਨਾਲ ਹੋਈਆਂ ਬੈਠਕਾਂ ...
ਫ਼ਤਿਹਾਬਾਦ, 12 ਜਨਵਰੀ (ਹਰਬੰਸ ਸਿੰਘ ਮੰਡੇਰ)-ਡਿਪਟੀ ਕਮਿਸ਼ਨਰ ਡਾ. ਨਰਹਰੀ ਸਿੰਘ ਬੰਗੜ ਨੇ ਦੱਸਿਆ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਜ਼ਿਲ੍ਹਾ ਫ਼ਤਿਹਾਬਾਦ ਵਿਚ ਪੋਲਟਰੀ ਫਾਰਮ 144 ਹਨ, ਜਿਨ੍ਹਾਂ ਵਿਚ 9 ਲੱਖ ਕੁੱਕੜ (ਪੋਲਟਰੀ ਪੰਛੀ) ਹਨ | ਜ਼ਿਲੇ੍ਹ ਵਿਚ 51 ...
ਸਿਰਸਾ, 12 ਜਨਵਰੀ (ਪਰਦੀਪ ਸਚਦੇਵਾ)-ਜ਼ਿਲ੍ਹਾ ਸਿਰਸਾ ਦੇ ਕਸਬਾ ਔਢਾਂ ਵਿਖੇ ਕਿਸਾਨਾਂ ਵਲੋਂ ਭਾਰਤੀ ਸਟੇਟ ਬੈਂਕ ਅੱਗੇ ਧਰਨਾ ਦੇ ਕੇ ਰੋਸ ਮੁਜ਼ਾਰਹਾ ਕੀਤਾ ਗਿਆ | ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਸਰਕਾਰ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਗਈ | ਕਿਸਾਨਾਂ ਦਾ ਕਹਿਣਾ ...
ਜਲੰਧਰ, 12 ਜਨਵਰੀ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ, ਜਲੰਧਰ ਕੈਂਟ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਗਿਆਨ ਨੂੰ ਨਿਖਾਰਨ ਲਈ ਨਵੇਂ-ਨਵੇਂ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ | ਇਸ ਵਾਰ ਫਿਰ ਬੱਚਿਆਂ ਨੇ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਚ ਕਰਵਾਏ ਗਏ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX