ਤਾਜਾ ਖ਼ਬਰਾਂ


ਗੁਰੂਹਰਸਹਾਏ ਕਤਲ ਕੇਸ ਦੀ ਗੁੱਥੀ ਸੁਲਝੀ, ਪੰਜ ਦੋਸ਼ੀ ਕਾਬੂ, ਹਥਿਆਰ ਬਰਾਮਦ
. . .  12 minutes ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਪੁਲਿਸ ਵੱਲੋਂ 14 ਅਪ੍ਰੈਲ ਨੂੰ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਹੋਏ ਕਤਲ ਦੇ ਮਾਮਲੇ ਵਿਚ...
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  19 minutes ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  34 minutes ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  53 minutes ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  59 minutes ago
 
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  52 minutes ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  about 1 hour ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  about 2 hours ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  about 3 hours ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹਲਕਾ ਰਾਜਾਸਾਂਸੀ ਤੋਂ ਸੈਂਕੜੇ ਕਿਸਾਨ ਮਹਾਂ ਰੈਲੀ ਲਈ ਹੋਏ ਰਵਾਨਾ
. . .  about 3 hours ago
ਲੋਪੋਕੇ, 18 ਅਪ੍ਰੈਲ ( ਗੁਰਵਿੰਦਰ ਸਿੰਘ ਕਲਸੀ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਾਣਾ ਮੰਡੀ ਭਗਤਾ ਵਾਲਾ ਵਿਖੇ ਕਰਵਾਈ ਜਾ ਰਹੀ ਮਹਾਂ ਰੈਲੀ ਵਿਚ...
ਕੋਰੋਨਾ ਕਾਰਨ ਪੱਛਮੀ ਬੰਗਾਲ ਵਿਚ ਰਾਹੁਲ ਨੇ ਰੱਦ ਕੀਤੀਆਂ ਆਪਣੀਆਂ ਚੋਣ ਰੈਲੀਆਂ, ਦੂਸਰਿਆ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਆ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ - ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਾਂਗਰਸ ਦੇ ਮੁੱਖ ਲੀਡਰ ਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਬੰਗਾਲ ਵਿਚ ਆਪਣੀਆਂ ਚੋਣ ਰੈਲੀਆਂ ਰੱਦ ਕਰਨ ਦਾ...
ਸੈਂਕੜੇ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰ 'ਚ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ
. . .  about 4 hours ago
ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾਂ ਦੇ ਪ੍ਰਧਾਨ ਪ੍ਰਗਟ ਸਿੰਘ, ਮੇਜਰ ਸਿੰਘ, ਯੂਥ ਵਿੰਗ ਦੇ ਪ੍ਰਧਾਨ...
ਹੁਣ ਕੋਰੋਨਾ ਦੀ ਨਵੀਂ ਲਹਿਰ ਕਾਰਨ ਜੇ.ਈ.ਈ. ਮੇਨ 2021 ਪ੍ਰੀਖਿਆ ਮੁਲਤਵੀ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਦੇਸ਼ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ ਐਨ.ਟੀ.ਏ. ਨੇ ਜੇ.ਈ.ਈ. ਮੇਨ 2021 ਅਪ੍ਰੈਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ...
ਦਰਦਨਾਕ ਸੜਕ ਹਾਦਸੇ 'ਚ 52 ਸਾਲਾ ਔਰਤ ਦੀ ਮੌਤ
. . .  about 5 hours ago
ਮੁਕੰਦਪੁਰ, 18 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਮੇਨ ਸੜਕ 'ਤੇ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਇਕ 52 ਸਾਲਾ...
ਬਿਜਲੀ ਦੀਆਂ ਕੇਬਲ ਤੇ ਤਾਰਾਂ ਵਿਚ ਫਸਿਆ ਟਰੱਕ, ਆਵਾਜਾਈ ਠੱਪ, ਵੱਡਾ ਹਾਦਸਾ ਹੋਣੋਂ ਟਲਿਆ
. . .  about 5 hours ago
ਖਰੜ, 18 ਅਪ੍ਰੈਲ (ਗੁਰਮੁੱਖ ਸਿੰਘ ਮਾਨ) - ਖਰੜ ਲਾਡਰਾ ਸੜਕ 'ਤੇ ਬਿਜਲੀ ਦੀਆਂ ਸਪਲਾਈ ਵਾਲੀਆਂ ਕੇਬਲ ਅਤੇ ਤਾਰਾਂ ਇਕ ਵੱਡੇ ਟਰੱਕ ਵਿਚ ਫਸ ਗਈਆਂ। ਜਿਸ ਕਾਰਨ ਸਥਾਨਕ ਰੋਡ 'ਤੇ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਹੋ ਗਈ। ਪਾਵਰਕਾਮ ਦੀ ਟੀਮ ਮੌਕੇ 'ਤੇ...
ਬੀ.ਐਸ.ਐਫ. ਨੇ ਹਿੰਦ-ਪਾਕਿ ਸਰਹੱਦ ਤੋਂ ਫੜੀ 11 ਕਰੋੜ ਦੀ ਹੈਰੋਇਨ
. . .  about 5 hours ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਸੀਮਾ ਸੁਰੱਖਿਆ ਬਲ ਦੀ 29 ਬਟਾਲੀਅਨ ਨੇ ਹਿੰਦ-ਪਾਕਿ ਸਰਹੱਦ ਤੋਂઠਦੋ ਕਿੱਲੋ ਡੇਢ ਸੌ ਗਰਾਮ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ...
ਭਾਰਤ ਵਿਚ ਨਿੱਤ ਨਵੇਂ ਬਣ ਰਹੇ ਕੋਰੋਨਾ ਦੇ ਰਿਕਾਰਡ, ਪ੍ਰਧਾਨ ਮੰਤਰੀ ਵਾਰਾਨਸੀ ਦੀ ਸਥਿਤੀ ਦਾ ਅੱਜ ਲੈਣਗੇ ਜਾਇਜ਼ਾ
. . .  about 6 hours ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤ ਵਿਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਪਿਛਲੇ 24 ਘੰਟਿਆਂ ਵਿਚ ਰਿਕਾਰਡ 2 ਲੱਖ 61 ਹਜ਼ਾਰ 500 ਨਵੇਂ ਮਾਮਲੇ ਦਰਜ ਹੋਏ ਹਨ ਅਤੇ 1501 ਮੌਤਾਂ ਦਰਜ ਕੀਤੀਆਂ ਗਈਆਂ ਹਨ...
ਕੁੰਭ ਮੇਲੇ ਵਿਚ ਗਏ ਦਿੱਲੀ ਵਾਸੀਆਂ ਲਈ ਕੇਜਰੀਵਾਲ ਸਰਕਾਰ ਵਲੋਂ ਵਿਸ਼ੇਸ਼ ਹਦਾਇਤਾਂ
. . .  about 7 hours ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਸਰਕਾਰ ਵਲੋਂ ਉਨ੍ਹਾਂ ਦਿੱਲੀ ਵਾਸੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 4 ਅਪ੍ਰੈਲ ਤੋਂ ਹਰਿਦੁਆਰ ਵਿਖੇ ਕੁੰਭ ਮੇਲੇ ਵਿਚ ਗਏ, ਉਨ੍ਹਾਂ ਨੂੰ ਆਪਣੇ ਵੇਰਵੇ ਦਿੱਲੀ ਸਰਕਾਰ ਦੇ ਪੋਰਟਲ ਵਿਚ ਜਮਾਂ ਕਰਾਉਣ ਲਈ...
ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਮਰੀਜ਼ਾਂ ਦੀ ਮੌਤ
. . .  about 7 hours ago
ਰਾਏਪੁਰ, 18 ਅਪ੍ਰੈਲ - ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਪਚਪੇੜੀ ਨਾਕਾ ਦੇ ਕੋਲ ਸਥਿਤ ਰਾਜਧਾਨੀ ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ...
ਕਰਤਾਰਪੁਰ ਥਾਣੇ ਵਿਚ ਚੋਰੀ ਦੇ ਦੋਸ਼ ਵਿਚ ਫੜੇ ਨੌਜਵਾਨ ਨੇ ਲਿਆ ਫਾਹਾ
. . .  about 7 hours ago
ਜਲੰਧਰ, 18 ਅਪ੍ਰੈਲ - ਕਰਤਾਰਪੁਰ ਥਾਣਾ ਦੀ ਪੁਲਿਸ ਵਲੋਂ ਚੋਰੀ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਸੀ ਜਿਸ ਨੇ ਥਾਣਾ ਕਰਤਾਰਪੁਰ ਦੀ ਹਵਾਲਾਤ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ...
ਇੰਡੀਆਨਾ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
. . .  about 8 hours ago
ਸਿਆਟਲ, 18 ਅਪ੍ਰੈਲ - ਅਮਰੀਕਾ ਦੇ ਇੰਡਅਨ ਐਪਲਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ...
ਅੱਜ ਦਾ ਵਿਚਾਰ
. . .  about 8 hours ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ...
ਕੋਵਿਡ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ 'ਤੇ ਮੋਦੀ ਨੇ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਮਾਘ ਸੰਮਤ 552
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਤਰਨਤਾਰਨ

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਸਬੰਧੀ ਵੈਕਸੀਨ ਲਗਾਉਣ ਦੀਆਂ ਤਿਆਰੀਆਂ ਮੁਕਮੰਲ-ਡੀ. ਸੀ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਿਚ ਕਰੋਨਾ ਵਾਇਰਸ ਸਬੰਧੀ ਵੈਕਸੀਨ ਲਗਾਉਣ ਦੀਆਂ ਤਿਆਰੀਆਂ ਮੁਕਮੰਲ ਕੀਤੀਆਂ ਜਾ ਚੁੱਕੀਆਂ ਹਨ | ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਲਈ ਕਰੋਨਾ ਵੈਕਸੀਨ ਪਹੁੰਚ ਗਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਖੇ ਸਰਕਾਰੀ ਹਦਾਇਤਾਂ ਅਨੁਸਾਰ 8210 ਕਰੋਨਾ ਵੈਕਸੀਨ ਡੋਜ਼ਾਂ ਪਹੁੰਚੀਆਂ ਹਨ ਜੋ ਕਿ ਜ਼ਿਲ੍ਹਾ ਵੈਕਸੀਨ ਸਟੋਰ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਪੂਰੀ ਨਿਗਰਾਨੀ ਤੇ ਸਰਕਾਰੀ ਹਦਾਇਤਾ ਅਨੁਸਾਰ ਕੋਲਡ ਚੈਨ (ਕੋਲਡ ਚੈਨ ਟੈਂਪਰੇਚਰ 2 ਡਿਗਰੀ ਸੈਂਟੀਗਰੇਡ ਤੋਂ 8 ਡਿਗਰੀ ਸੈਂਟੀਗਰੇਡ ਤੱਕ) ਨੂੰ ਬਰਕਰਾਰ ਰੱਖਦੇ ਹੋਏ ਸਟੋਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਪਹਿਲੇ ਪੜਾਅ ਦੌਰਾਨ ਇਹ ਵੈਕਸੀਨ ਰਸਮੀ ਤੌਰ 'ਤੇ ਲੱਗਪਗ 6700 ਰਜਿਸਟਰਡ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਲਗਾਈ ਜਾਵੇਗੀ | ਇਸ ਤੋਂ ਬਾਅਦ ਦੂਸਰੀ ਡੋਜ਼ 28 ਦਿਨਾਂ ਬਾਅਦ ਲਗਾਈ ਜਾਵੇਗੀ | ਸਿਵਲ ਸਰਜਨ ਡਾ: ਰੋਹਿਤ ਮਹਿਤਾ ਨੇ ਦੱਸਿਆ ਕਿ ਇਸ ਵੈਕਸੀਨੇਸ਼ਨ ਲਈ ਜ਼ਿਲ੍ਹੇ ਵਿਚ 19 ਵੈਕਸੀਨੇਸ਼ਨ ਸੈਟਰ ਬਣਾਏ ਗਏ ਹਨ, ਜਿੰਨਾਂ ਵਿਚੋਂ ਅਜੇ ਤਿੰਨ ਸੈਂਟਰਾਂ ਵਿਚ ਵੈਕਸੀਨੇਸਨ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਪੈਰਾਮੈਡੀਕਲ ਸਟਾਫ਼ ਤੇ ਮੈਡੀਕਲ ਅਫ਼ਸਰਾਂ ਦੀ ਡਿਊਟੀ ਮਾਈਕਰੋਪਲਾਨ ਅਨੁਸਾਰ ਲਗਾਈ ਜਾ ਚੁੱਕੀ ਹੈ | 'ਵੈਕਸੀਨੇਸਨ ਡੇ' ਵਾਲੇ ਦਿਨ ਜਿਸ ਨੂੰ ਟੀਕਾ ਲੱਗਣਾ ਹੈ, ਉਸ ਦੀ ਪਹਿਲਾ ਵੈਕਸੀਨੇਸਨ ਅਫ਼ਸਰ ਵਲੋਂ ਐਾਟਰੀ ਤੇ ਲਾਭਪਾਤਰੀ ਦਾ ਨਾਂਅ ਸੂਚੀ ਵਿਚ ਚੈੱਕ ਕੀਤਾ ਜਾਵੇਗਾ, ਉਸ ਤੋਂ ਬਾਅਦ 'ਕੋਵਿਨ' ਐਪ ਵਿਚ ਦੂਸਰਾ ਵੈਕਸੀਨੇਸ਼ਨ ਅਫ਼ਸਰ ਟੀਕਾ ਲਗਾਉਣ ਵਾਲੇ ਦਾ ਨਾਮ ਵੈਰੀਫਾਈ ਕਰੇਗਾ, ਨਾਂਅ ਦੀ ਵੈਰੀਫਿਕੇਸ਼ਨ ਤੋਂ ਬਾਅਦ ਵੈਕਸੀਨੇਸਨ ਰੂਮ ਵਿਚ ਟੀਕਾ ਲਗਵਾਇਆ ਜਾਵੇਗਾ ਤੇ ਲਾਭਪਾਤਰੀ ਨੂੰ ਵੈਕਸੀਨ ਸਬੰਧੀ ਜਰੂਰੀ ਸੰਦੇਸ਼ ਦਿੱਤੇ ਜਾਣਗੇ | ਸੰਦੇਸ਼ ਪਾਉਣ ਤੋਂ ਬਾਅਦ ਟੀਕਾ ਲੱਗਣ ਵਾਲੇ ਵਿਅਕਤੀ ਨੂੰ 30 ਮਿੰਨ ਅਬਜ਼ਰਵੇਸਨ ਰੂਮ 'ਚ ਰੱਖਿਆ ਜਾਵੇਗਾ | ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ, ਐੱਸ.ਡੀ.ਐੱਮ. ਪੱਟੀ ਰਾਜੇਸ਼ ਸ਼ਰਮਾ, ਐੱਸ.ਡੀ.ਐੱਮ. ਖਡੂਰ ਸਾਹਿਬ ਰੋਹਿਤ ਗੁਪਤਾ, ਡਿਪਟੀ ਮੈਡੀਕਲ ਕਮਿਸਨਰ ਡਾ. ਭਾਰਤੀ, ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਰਨਜੀਤ ਧਵਨ, ਮੈਡੀਕਲ ਅਫ਼ਸਰ ਡਾ. ਕੰਵਲਜੀਤ, ਐੱਲ.ਐੱਚ.ਵੀ., ਕੋਲਡ ਚੈਨ ਟੈਕਨੀਸਅਨ ਸਬਲਵਿੰਦਰ ਕੁਮਾਰ ਮੌਜੂਦ ਸਨ |

ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਸਰਹਾਲੀ ਕਲਾਂ, 15 ਜਨਵਰੀ (ਅਜੇ ਹੁੰਦਲ)- ਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਸੀ.ਆਈ.ਏ. ਸਟਾਫ਼ ਦੇ ਏ.ਐੱਸ.ਆਈ. ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ ਵਿਅਕਤੀ ਭਗੌੜਾ ਕਰਾਰ

ਤਰਨ ਤਾਰਨ, 15 ਜਨਵਰੀ (ਪਰਮਜੀਤ ਜੋਸ਼ੀ)- ਜਬਰ ਜਨਾਹ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਥਾਣਆ ਸਰਹਾਲੀ ਵਿਖੇ ਕੇਸ ਦਰਜ ਸੀ ਤੇ ਉਹ ਫ਼ਰਾਰ ਸੀ ਦੇ ਮਾਮਲੇ ਵਿਚ ਅਦਾਲਤ ਵਲੋਂ ਉਕਤ ਵਿਅਕਤੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ | ਥਾਣਾ ਸਰਹਾਲੀ ਦੇ ਏ.ਐੱਸ.ਆਈ. ਰਜਿੰਦਰ ਸਿੰਘ ...

ਪੂਰੀ ਖ਼ਬਰ »

ਅੱਜ 300 ਸਿਹਤ ਕਰਮਚਾਰੀਆਂ ਨੂੰ ਲਗਾਈ ਜਾਵੇਗੀ ਕੋਰੋਨਾ ਵੈਕਸੀਨ

ਤਰਨ ਤਾਰਨ, 15 ਜਨਵਰੀ (ਪਰਮਜੀਤ ਜੋਸ਼ੀ)¸ ਦੇਸ਼ ਵਿਚ ਕੋੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਈ ਜਾ ਰਹੀ ਕੋਰੋਨਾ ਵੈਕਸੀਨ ਭਾਰੀ ਸੁਰੱਖਿਆ ਦੌਰਾਨ ਤਰਨ ਤਾਰਨ ਵਿਖੇ ਪਹੁੰਚ ਗਈ ਜਿਥੇ ਇਸ ਦਵਾਈ ਨੂੰ ਨਿਰਧਾਰਿਤ ਕੀਤੇ ਗਏ ਤਾਪਮਾਨ ਵਿਚ ਰੱਖਿਆ ਗਿਆ ਹੈ | ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਬਲੈਰੋ ਗੱਡੀ ਖੋਹ ਕੇ ਲੁਟੇਰੇ ਫ਼ਰਾਰ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਲੁਟੇਰਿਆਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਪਾਸੋਂ ਬਲੈਰੋ ਗੱਡੀ ਖੋਹ ਕੇ ਭੱਜਣ ਅਤੇ ਫ਼ਾਇਰ ਕਰਨ ਦੇ ਦੋਸ਼ ਹੇਠ 6 ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ...

ਪੂਰੀ ਖ਼ਬਰ »

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫੋਟੋ ਵੋਟਰ ਸੂਚੀਆਂ ਦੀ ਫਾਈਨਲ ਪਬਲੀਕੇਸ਼ਨ ਜਾਰੀ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ) - ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਫੋਟੋ ਵੋਟਰ ਸੂਚੀਆਂ ਦੀ ...

ਪੂਰੀ ਖ਼ਬਰ »

ਝਗੜੇ ਦੌਰਾਨ ਚੱਲੀ ਗੋਲੀ ਲੱਗਣ ਨਾਲ ਵਿਅਕਤੀ ਸਮੇਤ ਔਰਤ ਜ਼ਖਮੀ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਪਤੰਗਾਂ ਉਡਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਚੱਲਣ ਨਾਲ ਇਕ ਔਰਤ ਤੇ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੇ ਮਾਮਲੇ ਵਿਚ ਪੰਜ ਵਿਅਕਤੀਆਂ ਤੋਂ ਇਲਾਵਾ ...

ਪੂਰੀ ਖ਼ਬਰ »

ਕਾਂਗਰਸ ਸੇਵਾ ਦਲ ਨੇ ਕਿਸਾਨਾਂ ਦੇ ਹੱਕ 'ਚ ਕੀਤੀ ਮੀਟਿੰਗ

ਤਰਨ ਤਾਰਨ, 15 ਜਨਵਰੀ (ਵਿਕਾਸ ਮਰਵਾਹਾ)¸ ਕਾਂਗਰਸ ਸੇਵਾ ਦਲ ਨੇ ਕਿਸਾਨ ਸੰਘਰਸ਼ ਦੇ ਹੱਕ ਵਿਚ ਮੀਟਿੰਗ ਕੀਤੀ ਜਿਸ ਵਿਚ ਐਡਵੋਕੇਟ ਆਦੇਸ਼ ਅਗਨੀਹੋਤਰੀ, ਲੀਲਾ ਵਰਮਾ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ...

ਪੂਰੀ ਖ਼ਬਰ »

ਸਰਕਾਰ ਬੇਸਿੱਟਾ ਮੀਟਿੰਗਾਂ ਕਰ ਕੇ ਕਿਸਾਨਾਂ ਨੂੰ ਕਰ ਰਹੀ ਖੱਜਲ ਖੁਆਰ-ਨਿੱਕੂ ਸਫ਼ਰੀ

ਗੋਇੰਦਵਾਲ ਸਾਹਿਬ, 15 ਜਨਵਰੀ (ਸਕੱਤਰ ਸਿੰਘ ਅਟਵਾਲ)- ਪਿਛਲੇ ਡੇਢ ਮਹੀਨੇ ਤੋਂ ਕੇਂਦਰ ਸਰਕਾਰ ਵਲੋਂ ਥੋਪੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿੱਥੇ ਆਪਣਾ ਘਰ, ਪਰਿਵਾਰ ਛੱਡ ਕੇ ਸਰਦ ਰੁੱਤ ਵਿਚ ਦਿੱਲੀ ਦੀਆਂ ਸੜਕਾਂ ...

ਪੂਰੀ ਖ਼ਬਰ »

ਸੇਖੋਂ ਬਣੇ ਮੰਡੀ ਬੋਰਡ ਦੇ ਡਾਇਰੈਕਟਰ

ਚੰਡੀਗੜ੍ਹ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਨੁਸਾਰ ਮਾਝੇ ਦੇ ਸਰਗਰਮ ਕਾਂਗਰਸੀ ਵਰਕਰ ਸਤਨਾਮ ਸਿੰਘ ਸੇਖੋਂ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਬਣਾਏ ਗਏ ਹਨ | ਸ: ਗਿੱਲ ਨੇ ਇਸ ਨਿਯੁਕਤੀ ਦਾ ਸਵਾਗਤ ਕਰਦੇ ਹੋਏ ...

ਪੂਰੀ ਖ਼ਬਰ »

ਪੰਡੋਰੀ ਗੋਲਾ ਵਿਖੇ ਧੀਆਂ ਦੀ ਲੋਹੜੀ ਦਾ ਬਲਾਕ ਪੱਧਰੀ ਸਮਾਗਮ

ਤਰਨ ਤਾਰਨ, 15 ਜਨਵਰੀ (ਲਾਲੀ ਕੈਰੋਂ)¸ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੇ ਸੀ.ਡੀ.ਪੀ.ਓ. ਰਾਜਵਿੰਦਰਜੀਤ ਕੌਰ ਦੀ ਸੁਚੱਜੀ ਦੇਖ ਰੇਖ ਹੇਠ ਸਥਾਨਕ ਨੇੜਲੇ ਪਿੰਡ ਪੰਡੋਰੀ ਗੋਲਾ ਵਿਖੇ ਬਲਾਕ ਪੱਧਰੀ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

4 ਦਿਨਾਂ ਤੋਂ ਲਾਪਤਾ ਗੁਰਿੰਦਰ ਸਿੰਘ ਦਾ ਹਾਲੇ ਤੱਕ ਨਹੀਂ ਲੱਗਾ ਕੋਈ ਸੁਰਾਗ

ਤਰਨ ਤਾਰਨ, 15 ਜਨਵਰੀ (ਵਿਕਾਸ ਮਰਵਾਹਾ)¸ ਦੀ ਨਿਊ ਇੰਡੀਆ ਇੰਸ਼ੈਰੋਸ ਕੰਪਨੀ ਲਿਮਿਟਡ ਦੇ ਤਰਨ ਤਾਰਨ ਦੇ ਮਾਈਕਰੋ ਇੰਚਾਰਜ਼ ਗੁਰਿੰਦਰ ਸਿੰਘ, ਜੋ ਕਿ ਪਿਛਲੇ 4 ਦਿਨਾਂ ਤੋਂ ਲਾਪਤਾ ਹਨ, ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗਾ | ਗੁਰਿੰਦਰ ਸਿੰਘ ਦੇ ਪਰਿਵਾਰ ਵਲੋੋਂ ਇਸ ...

ਪੂਰੀ ਖ਼ਬਰ »

ਡਾ: ਸੰਜੀਵ ਕੁਮਾਰ ਕੋਹਲੀ ਨੇ ਸੀ. ਐੱਚ. ਸੀ. ਕੈਰੋਂ ਦੇ ਐੱਸ. ਐੱਮ. ਓ. ਵਜੋਂ ਚਾਰਜ ਸੰਭਾਲਿਆ

ਪੱਟੀ, 15 ਜਨਵਰੀ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸੀ.ਐੱਚ.ਸੀ. ਕੈਰੋਂ ਵਿਚ ਅੱਜ ਨਵ ਨਿਯੁਕਤ ਐੱਸ.ਐੱਮ.ਓ. ਡਾ: ਸੰਜੀਵ ਕੁਮਾਰ ਕੋਹਲੀ ਨੇ ਆਪਣਾਂ ਨਵਾਂ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ | ਉਪਰੰਤ ਨਵ-ਨਿਯੁਕਤ ...

ਪੂਰੀ ਖ਼ਬਰ »

ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ ਲਏ ਗਏ 2818 ਸੈਂਪਲ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)¸ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਹੁਣ ਤੱਕ ਆਰ.ਟੀ.ਪੀ.ਸੀ.ਆਰ., ਰੈਪਿਡ ਐਾਟੀਜਨ ਤੇ ਟਰੂਨੈੱਟ ਵਿਧੀ ਰਾਹੀਂ 137234 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿੰਨ੍ਹਾਂ ਵਿਚੋਂ 132079 ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਅਰਥੀ ਫੂਕ ਮੁਜ਼ਹਾਰਾ

ਅਮਰਕੋਟ, 15 ਜਨਵਰੀ (ਗੁਰਚਰਨ ਸਿੰਘ ਭੱਟੀ)- ਦਿਹਾਤੀ ਮਜ਼ਦੂਰ ਸਭਾ ਵਲੋਂ ਕਸਬਾ ਅਲਗੋ ਕੋਠੀ ਦੇ ਬਾਜ਼ਾਰ ਵਿਚ ਰੋਸ ਮਾਰਚ ਕਰਕੇ ਮੁੱਖ ਚੌਕ ਵਿਚ ਐੱਸ.ਐੱਚ.ਓ. ਭਿੱਖੀਵਿੰਡ ਦੀ ਅਰਥੀ ਸਾੜੀ ਗਈ | ਇਸ ਮੌਕੇ ਇਕੱਠੇ ਹੋਏ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਖੱਖ ਵਿਖੇ ਨਗਰ ਕੀਰਤਨ ਸਜਾਇਆ

ਗੋਇੰਦਵਾਲ ਸਾਹਿਬ, 15 ਜਨਵਰੀ (ਸਕੱਤਰ ਸਿੰਘ ਅਟਵਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜਾ ਸੰਗਤ ਵਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਿੰਡ ਖੱਖ ਵਿਖੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਪਿੰਡ ਖੱਖ ਤੋਂ ਨਗਰ ਕੀਰਤਨ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਸਾਬਕਾ ਸੰਸਦੀ ਸਕੱਤਰ ਮੰਨਾ ਵਲੋਂ ਖਹਿਰਾ ਪਰਿਵਾਰ ਨਾਲ ਦੁੱਖ ਪ੍ਰਗਟ

ਖਡੂਰ ਸਾਹਿਬ, 15 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਪਿਛਲੇ ਦਿਨੀਂ ਜਲਾਲਾਬਾਦ ਨਿਵਾਸੀ ਰਵੀਸ਼ੇਰ ਸਿੰਘ ਖਹਿਰਾ ਦੀ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ ਦਾ ਅਫ਼ਸੋਸ ਕਰਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ਼ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ 'ਚ ਅੱਜ ਸ਼ਾਮਿਲ ਹੋਣਗੇ ਮਨਜੀਤ ਸਿੰਘ ਘਸੀਟਪੁਰਾ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)-ਕਾਂਗਰਸ ਪਾਰਟੀ ਦੀਆਂ ਗ਼ਲਤ ਨੀਤੀਆਂ ਕਾਰਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਟਕਸਾਲੀ ਪਰਿਵਾਰ ਨਾਲ ਸਬੰਧਤ ਅਤੇ ਕਾਂਗਰਸ ਦੀ ਟਿਕਟ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਮਨਜੀਤ ਸਿੰਘ ...

ਪੂਰੀ ਖ਼ਬਰ »

ਗੈਵੀ ਕਲੇਰ ਨੇ ਆਸਟ੍ਰੇਲੀਆ ਦੇ ਸਿੰਗਲ ਤੇ ਸਪਾਊਸ ਵੀਜ਼ੇ ਲਗਾਉਣ 'ਚ ਸਾਰਿਆਂ ਨੂੰ ਪਛਾੜਿਆ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)- ਪੰਜਾਬ ਦੇ ਸਭ ਤੋਂ ਸਫ਼ਲ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਸਾਲ 2021 ਦੀ ਸ਼ੁਰੂਆਤ ਆਸਟ੍ਰੇਲੀਆ ਅਤੇ ਯੂ.ਕੇ. ਦੇ ਵੀਜ਼ਿਆਂ ਦੀਆਂ ਝੜੀਆਂ ਲਗਾ ਕੇ ਕੀਤੀ | ਗੈਵੀ ਕਲੇਰ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਮੰਗਾਂ ਨਾ ਮੰਨੇ ਜਾਣ ਤੱਕ ਸਿਹਤ ਕਰਮੀਆਂ ਵਲੋਂ ਕੋਵਿਡ ਵੈਕਸੀਨੇਸ਼ਨ ਦਾ ਬਾਈਕਾਟ ਕਰਨ ਦਾ ਐਲਾਨ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)- ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਵਲੋਂ ਆਪਣੇ ਕੇਡਰ ਦੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਸਖਤ ਰੁੱਖ ਅਪਣਾਉਂਦਿਆਂ ਆਪਣੀਆਂ ਮੰਗਾਂ ਦਾ ਹੱਲ ਹੋਣ ਤੱਕ ਕਰੋਨਾ ਵੈਕਸੀਨ ਨਾ ਲਗਵਾਉਣ ਦਾ ਫੈਸਲਾ ਕੀਤਾ ...

ਪੂਰੀ ਖ਼ਬਰ »

ਚੋਰੀ ਦੇ 7 ਮੋਟਰਸਾਈਕਲਾਂ ਸਮੇਤ 1 ਕਾਬੂ

ਪੱਟੀ. 15 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਕੁਲਜਿੰਦਰ ਸਿੰਘ ਡੀ.ਐੱਸ.ਪੀ. ਸਬ ਡਵੀਜ਼ਨ ਪੱਟੀ ਦੀ ਅਗਵਾਈ ਹੇਠ ਪੁਲਿਸ ਥਾਣਾ ਸਿਟੀ ਪੱਟੀ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ | ਥਾਣਾ ਸਿਟੀ ਪੱਟੀ ਦੇ ...

ਪੂਰੀ ਖ਼ਬਰ »

ਏ. ਟੀ. ਐੱਮ. ਤੋੜਨ ਵਾਲੇ ਗਰੋਹ ਦੇ ਦੋ ਵਿਅਕਤੀ ਕਾਬੂ, ਇਕ ਫ਼ਰਾਰ

ਸ਼ਰਾਏ ਅਮਾਨਤ ਖਾਂ, 15 ਜਨਵਰੀ (ਨਰਿੰਦਰ ਸਿੰਘ ਦੋਦੇ)- ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਏ.ਟੀ.ਐੱਮ ਤੋੜਨ ਵਾਲੇ ਦੋ ਵਿਅਕਤੀ ਪੁਲਿਸ ਪਾਰਟੀ ਨੇ ਆਪਣੇ ਔਜਾਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ...

ਪੂਰੀ ਖ਼ਬਰ »

ਪਿੰਡ ਬਾਹਮਣੀ ਵਾਲਾ ਤੋਂ 90 ਪਰਿਵਾਰ 'ਆਪ' 'ਚ ਸ਼ਾਮਿਲ

ਪੱਟੀ, 15 ਜਨਵਰੀ (ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)¸ ਲੋਹੜੀ ਦੇ ਮੌਕੇ ਵੱਖ ਵੱਖ ਪਾਰਟੀਆਂ ਨੂੰ ਉਦੋਂ ਵੱਡਾ ਧੱਕਾ ਲੱਗਾ ਜਦੋਂ ਪਿੰਡ ਬਾਹਮਣੀਵਾਲਾ ਹਲਕਾ ਪੱਟੀ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ 'ਚ ਤੇ ਰਾਣਾ ਸਿੰਘ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ 26 ਨੂੰ ਕਰੇਗੀ ਵਿਰੋਧ

ਖਡੂਰ ਸਾਹਿਬ, 15 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਲਹਿਰੀ ਦੀ ਪ੍ਰਧਾਨਗੀ ਹੇਠ ਇਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਇਹ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਨੱਥੂਪੁਰ

ਸੰਜੀਵ ਕੁੰਦਰਾ 98726-68638 ਹਰੀਕੇ ਪੱਤਣ-ਰਾਸ਼ਟਰੀ ਮਾਰਗ 54 ਅੰਮਿ੍ਤਸਰ ਬਠਿੰਡਾ ਰੋਡ 'ਤੇ ਵਸਿਆ ਵਿਧਾਨ ਸਭਾ ਹਲਕਾ ਪੱਟੀ ਦਾ ਪਿੰਡ ਨੱਥੂਪੁਰ ਸ਼ਹੀਦ ਬਾਬਾ ਦੀਪ ਸਿੰਘ ਦੀ ਚਰਨ ਛੋਹ ਪ੍ਰਾਪਤ ਹੈ | ਧਾਰਮਿਕ ਅਸਥਾਨ-ਪਿੰਡ ਨੱਥੂਪੁਰ ਵਿਚ ਦੋ ਗੁਰਦੁਆਰਾ ਸਾਹਿਬ ਤੇ ਪੀਰਾਂ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਬਲਦੇਵ ਸਿੰਘ ਧੁੱਪਸੜੀ ਸਨਮਾਨਿਤ

ਬਟਾਲਾ, 15 ਜਨਵਰੀ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਟਾਨ ਵਾਂਗ ਖੜ ਕੇ ਵਿਚਰ ਰਹੇ ਸੀਨੀਅਰ ਅਕਾਲੀ ਆਗੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੈਂਬਰ ਜਨਰਲ ਕੌਾਸਲ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਪ੍ਰਸਿੱਧ ਸਮਾਜ ਸੇਵੀ ਬਲਦੇਵ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਸ਼ੇਰਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਸੁਰ ਸਿੰਘ, 15 ਜਨਵਰੀ (ਧਰਮਜੀਤ ਸਿੰਘ)- ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਸ਼ੇਰਾ ਸੁਰ ਸਿੰਘ ਅਤੇ ਬਿਕਰਮਜੀਤ ਸਿੰਘ ਬਿੱਟੂ ਯੂ.ਐੱਸ.ਏ. ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਤਾ ਦਲਜੀਤ ਕੌਰ (76) ਪਤਨੀ ਸਵ: ਜੋਗਿੰਦਰ ਸਿੰਘ ਸ਼ਾਹ ਦਾ ਅਚਾਨਕ ਦਿਹਾਂਤ ...

ਪੂਰੀ ਖ਼ਬਰ »

ਹੌਲਦਾਰ ਸੁਜਾਨ ਸਿੰਘ ਗੰਡੀਵਿੰਡ ਦਾ ਦਿਹਾਂਤ

ਸਰਾਏ ਅਮਾਨਤ ਖਾਂ, 15 ਜਨਵਰੀ (ਨਰਿੰਦਰ ਸਿੰਘ ਦੋਦੇ)¸ ਪਿੰਡ ਗੰਡੀਵਿੰਡ ਦੇ ਪੰਜਾਬ ਪੁਲਿਸ 'ਚ ਤਾਇਨਾਤ ਹੌਲਦਾਰ ਸੁਜਾਨ ਸਿੰਘ ਪੁੱਤਰ ਹਰਬੰਸ ਸਿੰਘ ਉਮਰ 42 ਸਾਲ ਦਾ ਬੀਤੀ ਰਾਤ ਡਿਊਟੀ ਦੌਰਾਨ ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ | ਉਹ ਆਪਣੇ ਪਿਛੇ ਵਿਧਵਾ ਕੰਵਲਜੀਤ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਮੁੰਡਾ ਪਿੰਡ ਕੋਲ ਲੰਘਦੇ ਬਿਆਸ ਦਰਿਆ ਦਾ ਦੌਰਾ

ਚੋਹਲਾ ਸਾਹਿਬ, 15 ਜਨਵਰੀ (ਬਲਵਿੰਦਰ ਸਿੰਘ)¸ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹੇ ਦੇ ਮੁੰਡਾ ਪਿੰਡ ਪਾਸੋਂ ਲੰਘਦੇ ਬਿਆਸ ਦਰਿਆ ਦਾ ਦੌਰਾ ਕੀਤਾ | ਇਸ ਮੌਕੇ ਐੱਸ.ਡੀ.ਐੱਮ. ਖਡੂਰ ਸਾਹਿਬ ਰੋਹਿਤ ਗੁਪਤਾ, ਐਕਸੀਅਨ ਡਰੇਨੇਜ਼ ਦਵਿੰਦਰ ਕੁਮਾਰ ਏਰੀ ਤੇ ...

ਪੂਰੀ ਖ਼ਬਰ »

ਦਿਵਿਆਂਗਜਨਾਂ ਦੇ 'ਯੂਨੀਕ ਡਿਸਏਬਲਿਟੀ ਆਇਡੈਂਟਿਟੀ ਕਾਰਡ' ਬਣਾਉਣ ਲਈ ਸਿਵਲ ਹਸਪਤਾਲ ਵਿਖੇ ਲਗਾਇਆ ਵਿਸ਼ੇਸ਼ ਕੈਂਪ

ਤਰਨ ਤਾਰਨ, 15 ਜਨਵਰੀ (ਹਰਿੰਦਰ ਸਿੰਘ)¸ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਵਿਚ ਦਿਵਿਆਂਗਜਨਾਂ ਦੇ 'ਯੂਨੀਕ ਡਿਸਏਬਲਿਟੀ ਆਇਡੈਂਟਿਟੀ ਕਾਰਡ' (ਯੂ.ਡੀ.ਆਈ.ਡੀ.) ਬਣਾਉਣ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਗੁਰਦੁਆਰਾ ਡੇਹਰਾ ਸਾਹਿਬ ਲੁਹਾਰ ਵਿਖੇ ਮਾਘੀ ਮੇਲੇ ਦੇ ਸਮਾਗਮ ਦੇ ਦੂਜੇ ਦਿਨ ਭਾਰੀ ਰੌਣਕਾਂ

ਫਤਿਆਬਾਦ, 15 ਜਨਵਰੀ (ਹਰਵਿੰਦਰ ਸਿੰਘ ਧੂੰਦਾ)¸ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਗੁਰਦੁਆਰਾ ਡੇਹਰਾ ਸਾਹਿਬ ਲੁਹਾਰ (ਪੱਠੇਵਿੰਡਪੁਰ) ਵਿਖੇ ਹਰ ਸਾਲ ਦੀ ਤਰ੍ਹਾਂ ਮਾਘੀ ਮੇਲੇ ਦੇ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ, ਜਿਸ ਦੇ ਦੂਜੇ ਦਿਨ ...

ਪੂਰੀ ਖ਼ਬਰ »

ਭਾਈ ਮਨਜੀਤ ਸਿੰਘ ਪਰਿਵਾਰਕ ਮੈਂਬਰਾਂ ਸਮੇਤ ਸਿੰਘੂ ਬਾਰਡਰ ਪਹੁੰਚੇ

ਝਬਾਲ, 15 ਜਨਵਰੀ (ਸਰਬਜੀਤ ਸਿੰਘ)- ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਆਪਣੇ ਬੇਟੇ ਕੰਵਰ ਚੜ੍ਹਤ ਸਿੰਘ ਤੇ ਹੋਰ ਆਗੂਆਂ ਸਮੇਤ ਦਿੱਲੀ ਦੇ ਸਿੰਘੂ ਬਾਰਡਰ ਤੇ ਰਾਤ ਸਮੇਂ ਅੱਤ ਦੀ ਠੰਡ 'ਚ ਕਿਸਾਨਾਂ ਦੇ ਸੰਘਰਸ਼ 'ਚ ਕਿਸਾਨਾਂ ਦੇ ਨਾਲ ਬੈਠ ਕੇ ਕੇਂਦਰ ਸਰਕਾਰ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਤਰਨ ਤਾਰਨ, 15 ਜਨਵਰੀ (ਵਿਕਾਸ ਮਰਵਾਹਾ)¸ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਆਪਣਾ ਗੁੱਸਾ ਪ੍ਰਗਟ ਕਰਦਿਆਂ ਦੀਪ ਐਵੀਨਿਊ ਨਿਵਾਸੀਆਂ ਨੇ ਪ੍ਰਸਿੱਧ ਸਮਾਜ ਸੇਵੀ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਬਿੱਲਾਂ ਦੀਆਂ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਨੇ ਐਸ. ਐੱਚ. ਓ. ਭਿੱਖੀਵਿੰਡ ਦਾ ਪੁਤਲਾ ਸਾੜ ਕੇ ਲੋਹੜੀ ਮਨਾਈ

ਭਿੱਖੀਵਿੰਡ, 15 ਜਨਵਰੀ (ਬੌਬੀ)-ਦਿਹਾਤੀ ਮਜ਼ਦੂਰ ਸਭਾ ਸਭਾ ਦੀ ਚੂੰਘ ਨੇ ਐੱਸ.ਐੱਚ.ਓ. ਭਿੱਖੀਵਿੰਡ ਦਾ ਪੁਤਲਾ ਸਾੜ ਕੇ ਲੋਹੜੀ ਮਨਾਈ | ਇਸ ਮੌਕੇ ਇਕੱਠੇ ਹੋਏ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX