ਪਟਿਆਲਾ, 15 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਅਤੇ ਬੇਸ਼ਕੀਮਤੀ ਸਿੱਕਿਆਂ ਦਾ ਮਿਊਜ਼ੀਅਮ ਜੋ ਕਿ ਕਿਸੇ ਸਮੇਂ ਪੁਰਾਤਨ ਇਮਾਰਤ ਸ਼ੀਸ਼ ਮਹਿਲ ਦਾ ਸ਼ਿੰਗਾਰ ਬਣੇ ਹੋਏ ਸਨ, ਨੂੰ ਬਹੁਤ ਜਲਦ ਹੀ ਇੱਥੇ ਮਾਲ ਰੋਡ 'ਤੇ ਸਥਿਤ ਮਹਿੰਦਰਾ ਕੋਠੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਰਦਿਆਂ ਕਿਹਾ 84 ਕਮਰਿਆਂ ਵਾਲੀ ਪੁਰਾਤਨ ਮਹਿੰਦਰਾ ਕੋਠੀ ਦੀ ਵਿਰਾਸਤੀ ਦਿੱਖ ਬਹਾਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਵਾਲੇ ਇਸ ਪ੍ਰਾਜੈਕਟ 'ਤੇ ਕਰੀਬ 70 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ | ਜਿੱਥੇ ਪਟਿਆਲਾ ਦੇ ਮਹਾਰਾਜਾ ਰਹੇ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਵਲੋਂ ਇਕੱਤਰ ਕੀਤੇ ਗਏ 3200 ਤੋਂ ਵੀ ਵਧੇਰੇ ਮੈਡਲਜ਼, ਆਰਡਰਜ਼ ਅਤੇ 3000 ਦੇ ਕਰੀਬ ਪੁਰਾਤਨ ਸਿੱਕਿਆਂ ਤੇ ਹੋਰ ਸਾਜੋ-ਸਮਾਨ ਨੂੰ ਰੱਖਿਆ ਜਾਵੇਗਾ | ਪਹਿਲਾਂ ਇਹ ਮੈਡਲ ਗੈਲਰੀ, ਮਹਾਰਾਜਾ ਨਰਿੰਦਰ ਸਿੰਘ ਵਲੋਂ 1847 'ਚ ਲਾਹੌਰ ਦੇ ਸ਼ਾਲੀਮਾਰ ਬਾਗ ਦੀ ਤਰਜ਼ 'ਤੇ ਤਿਆਰ ਕਰਵਾਏ ਗਏ ਪੁਰਾਣੇ ਮੋਤੀ ਬਾਗ ਦੇ ਸ਼ੀਸ਼ ਮਹਿਲ ਵਿਖੇ ਪ੍ਰਦਰਸ਼ਿਤ ਕੀਤੀ ਗਈ ਸੀ | ਪ੍ਰਨੀਤ ਕੌਰ ਮੁਤਾਬਿਕ ਮੈਡਲ ਗੈਲਰੀ ਤੇ ਸਿੱਕਿਆਂ ਦੇ ਮਿਊਜ਼ੀਅਮ 'ਚ ਨਾਨਕਸ਼ਾਹੀ ਸਿੱਕਿਆਂ ਤੋਂ ਇਲਾਵਾ ਪਟਿਆਲਾ, ਨਾਭਾ, ਮਲੇਰਕੋਟਲਾ ਤੇ ਜੀਂਦ ਆਦਿ ਰਿਆਸਤਾਂ ਦੇ ਸਿੱਕੇ, ਈਸਟ ਇੰਡੀਆ ਕੰਪਨੀ, ਅਕਬਰੀ, ਮੁਗਲਸ਼ਾਹੀ ਸਿੱਕੇ ਤੇ ਪਟਿਆਲਾ ਸ਼ਾਹੀ ਖ਼ਜ਼ਾਨਾ, ਪੰਚ ਮਾਰਕ, ਕੁਸ਼ਨਸ, ਯੌਧਿਅਜ, ਸ਼ਾਹੀਜ, ਸਾਮੰਤ ਦੇਵ, ਗਧੀਆ, ਦਿਲੀ ਸਲਤਨਤ, ਪਠਾਣ ਤੇ ਮੁਗ਼ਲ ਕਾਲ ਦੇ ਸਿੱਕੇ ਵੀ ਮੌਜੂਦ ਸਨ | ਇਸ ਤੋਂ ਬਿਨਾਂ ਦੋ ਦਰਜਨ ਮੁਲਕਾਂ ਦੇ ਮੈਡਲਜ਼, ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦੇ ਆਰਡਰਜ, ਚਾਈਨਾ ਡਬਲ ਡਰੈਗਨ ਆਰਡਰ, ਇੰਗਲੈਂਡ, ਵਿਕਟੋਰੀਅਨ ਕਰਾਸ, ਮੈਡਲਜ਼, ਨਾਯਾਬ ਤੇ ਦਿਲਕਸ਼ ਸਜਾਵਟੀ ਵਸਤਾਂ, ਜੋ ਕਿ ਵਿਸ਼ਵ ਦੀ ਸਭ ਤੋਂ ਵੱਡੀ ਗੈਲਰੀ ਵਜੋਂ ਜਾਣੀ ਜਾਂਦੀ ਹੈ, ਪਟਿਆਲਾ ਵਿਖੇ ਆਮ ਲੋਕਾਂ ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਨਗੀਆਂ |
ਪਟਿਆਲਾ, 15 ਜਨਵਰੀ (ਗੁਰਪ੍ਰੀਤ ਸਿੰਘ ਚੱਠਾ, ਅਮਰਬੀਰ ਸਿੰਘ ਆਹਲੂਵਾਲੀਆ) -ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਬਣਾਉਣ ਦੇ ਵਿਰੋਧ 'ਚ ਅੱਜ ਵੱਡੀ ਗਿਣਤੀ 'ਚ ਹਜ਼ਾਰਾਂ ਕਿਸਾਨਾਂ ਅਤੇ ਨੌਜਵਾਨਾਂ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ...
ਰਾਜਪੁਰਾ, 15 ਜਨਵਰੀ (ਜੀ.ਪੀ. ਸਿੰਘ)-ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਵਲੋਂ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ 2014 ਤੋਂ ਲਗਾਤਾਰ ਤੀਜੀ ਵਾਰ ਉਪ ਕੁਲਪਤੀ ਦੇ ...
ਡਕਾਲਾ, 15 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਹਰ ਪੰਜਾਬੀ ਅਤੇ ਪੂਰੀ ਦੁਨੀਆ 'ਚੋਂ ਲੋਕ ਵਧ ਚੜ੍ਹ ਕੇ ਕਿਸਾਨੀ ਅੰਦੋਲਨ 'ਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਅੱਜ ਕਿਸਾਨ ਵੀਰਾਂ ਦੇ ਹੱਕ 'ਚ ਸਾਰੇ ਪੰਜਾਬੀਆਂ ...
ਬਹਾਦਰਗੜ੍ਹ, 15 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਥਾਣਾ ਸਦਰ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਕੌਲੀ ਦੀਆਂ ਮੜ੍ਹੀਆਂ 'ਚ ਪਿੱਪਲ ਦੇ ਦਰੱਖ਼ਤ ਨੇੜੇ ਧਰਤੀ ਵਿਚ ਦੋ ਡਰੰਮ ਲਾਹਣ ਦੇ ਦੱਬੇ ਹੋਏ ਬਰਾਮਦ ਕੀਤੇ ਹਨ | ਜਿਸ ਅਧਾਰ 'ਤੇ ਪੁਲਿਸ ਨੇ ਅਣਪਛਾਤੇ ...
ਘਨੌਰ, 15 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਚਰਨਜੀਤ ਸਿੰਘ ਝੁੰਗੀਆਂ ਦੇ ਵੱਡੇ ਭਰਾ ਮਿ੍ਤਕ ਬੀਰਇੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ 'ਚ ...
ਪਾਤੜਾਂ, 15 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਗਣਤੰਤਰ ਦਿਵਸ ਦੇ ਮੌਕੇ ਉੱਤੇ ਦਿੱਲੀ ਵਿਚ ਕੀਤੀ ਜਾਣ ਵਾਲੀ ਕਿਸਾਨ ਪਰੇਡ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਮੈਂਬਰ ਹਰਜੀਤ ਸਿੰਘ ਟਹਿਲਪੁਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂਨੀਅਨ ਵਲੋਂ 18 ਜਨਵਰੀ ਨੂੰ ਮਹਿਲਾ ਦਿਵਸ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦਿਨ ਅਜੀਜਪੁਰ ਟੋਲ ਪਲਾਜ਼ਾ ...
ਘਨੌਰ, 15 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)-ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ 'ਤੇ, 40 ਮੁਕਤਿਆਂ ਦੀ ਯਾਦ ਨੂੰ ਸਮਰਪਿੱਤ, ਮਾਘੀ ਦੇ ਜੋੜ ਮੇਲੇ ਤੇ ਗੁਰੂਦੁਆਰਾ ਸ੍ਰੀ ਨਥਾਣਾ ਸਾਹਿਬ-ਜੰਡ ਮੰਗੋਲੀ ਵਿਖੇ ਤੀਜਾ ਮੁਫ਼ਤ ...
ਗੁਹਲਾ ਚੀਕਾ, 15 ਜਨਵਰੀ (ਓ.ਪੀ. ਸੈਣੀ)-ਇਕ ਯੁਵਕ ਨੇ ਇਕ ਖਿਡੌਣਾ ਪਿਸਤੌਲ ਦਿਖਾ ਕੇ ਮੋਬਾਈਲ ਦੁਕਾਨ ਤੋਂ ਮੋਬਾਈਲ ਲੈ ਕੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਹੈ | ਜਾਣਕਾਰੀ ਅਨੁਸਾਰ ਅੱਜ ਇਕ ਯੁਵਕ ਮੋਬਾਈਲ ਦੀ ਦੁਕਾਨ 'ਤੇ ਆਇਆ ਜਿਸ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ ...
ਪਟਿਆਲਾ, 15 ਜਨਵਰੀ (ਮਨਦੀਪ ਸਿੰਘ ਖਰੋੜ)-ਪੰਜਾਬ ਅਤੇ ਹਰਿਆਣਾ 'ਚ ਵਾਹਨ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਸੀ.ਆਈ.ਏ. ਪਟਿਆਲਾ ਪੁਲਿਸ ਦੀ ਟੀਮ ਨੇ ਚੀਕਾ ਰੋਡ ਤੋਂ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 16 ਦੋ ਪਹੀਆ ...
ਪਟਿਆਲਾ, 15 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸ਼ਹਿਰ ਦੇ ਨਾਮੀ ਸਕੂਲ ਸੈਂਟ ਮੇਰੀ ਵਿਖੇ ਵੱਡੀ ਗਿਣਤੀ ਵਿਚ ਮਾਪਿਆਂ ਵਲੋਂ ਫ਼ੀਸਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਕੂਲ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ...
ਪਟਿਆਲਾ, 15 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਦੇਸ਼ ਦੀ ਸੰਸਦ 'ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਕਿਸਾਨਾਂ 'ਤੇ ਆਈ ਇਸ ਸੰਕਟ ਦੀ ਘੜੀ 'ਚ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਸਾਰੇ ਕਦਮ ਚੁੱਕਣ ਲਈ ਪੰਜਾਬ ਸਰਕਾਰ ਵਚਨਬੱਧ ...
ਰਾਜਪੁਰਾ, 15 ਜਨਵਰੀ (ਜੀ.ਪੀ. ਸਿੰਘ)-ਰਾਜਪੁਰਾ ਵਿਖੇ ਲੰਘੇ 4 ਸਾਲਾਂ ਤੋਂ ਚਲ ਰਹੀ ਵਿਕਾਸ ਦੀ ਹਨੇਰੀ ਨੂੰ ਜਾਰੀ ਰੱਖਿਆ ਜਾਵੇਗਾ | ਪੰਜਾਬ 'ਚ ਭਾਜਪਾ-ਅਕਾਲੀ ਗਠਜੋੜ ਸਰਕਾਰ ਸਮੇਂ ਰਾਜਪੁਰਾ ਦੀ ਨਗਰ ਕੌਾਸਲ ਨੇ ਸ਼ਹਿਰ ਵਿਚ ਕੋਈ ਵਿਕਾਸ ਕਰਵਾਏ ਹੁੰਦੇ ਤਾਂ ਅੱਜ ਵਿਕਾਸ ...
ਪਟਿਆਲਾ, 15 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਅਰਥ ਸ਼ਾਸਤਰ ਵਿਭਾਗ ਦੇ ਪ੍ਰੋ. ਡਾ. ਕੇਸਰ ਸਿੰਘ ਭੰਗੂ ਨੇ ਡੀਨ ਸੋਸ਼ਲ ਸਾਇੰਸਿਜ਼ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | ਕੇਸਰ ਸਿੰਘ ਭੰਗੂ ਅਰਥ ਵਿਗਿਆਨ ਦੇ ਪ੍ਰੋਫੈਸਰ ਦੇ ਤੌਰ 'ਤੇ ਪੰਜਾਬੀ ਯੂਨੀਵਰਸਿਟੀ ...
ਬਾਦਸ਼ਾਹਪੁਰ, 15 ਜਨਵਰੀ (ਰਛਪਾਲ ਸਿੰਘ ਢੋਟ)-ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਵਿਖੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਵਿਚ ਪਿੰਡਾਂ ਦੇ ਕਿਸਾਨਾਂ ਨੂੰ ਟਰੈਕਟਰ ਲੈ ਕੇ ਦਿੱਲੀ ਪਹੁੰਚਣ ਦਾ ਸੱਦਾ ਦੇਣ ਲਈ ਵਿਸ਼ਾਲ ਟਰੈਕਟਰ ...
ਪਟਿਆਲਾ, 15 ਜਨਵਰੀ (ਧਰਮਿੰਦਰ ਸਿੰਘ ਸਿੱਧੂ)-4 ਜਨਵਰੀ ਤੋਂ ਲਗਾਤਾਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮਹਿੰਦਰਾ ਕਾਲਜ ਦੀ ਟੈਂਕੀ ਉੱਪਰ ਬੈਠੇ ਮਨੋਜ ਫ਼ਿਰੋਜਪੁਰ ਅਤੇ ਗੁਰਭੇਜ ਫ਼ਾਜ਼ਿਲਕਾ ਭੁੱਖੇ ਪਿਆਸੇ ਟੈਂਕੀ ਦੇ ਉੱਪਰ ਬੈਠੇ ਅਧਿਆਪਕ ਅੱਜ ਸਿੱਖਿਆ ਮੰਤਰੀ ...
ਪਟਿਆਲਾ, 15 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਹੋਈ ਸੁਧਾਈ ਤੋਂ ਬਾਅਦ ਅੱਜ 15 ਜਨਵਰੀ 2021 ਨੂੰ ਵੋਟਰ ਸੂਚੀਆਂ ਦੀ ਹੋਈ ਪ੍ਰਕਾਸ਼ਨਾਂ 'ਚ ਪਟਿਆਲਾ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ) -ਇੱਥੇ ਨਗਰ ਕੌਾਸਲ ਚੋਣਾਂ ਦੇ ਸਬੰਧ 'ਚ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਗਰ ਕੌਾਸਲ ਚੋਣਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਭਾਰਤੀ ਜਨਤਾ ...
ਰਾਜਪੁਰਾ, 15 ਜਨਵਰੀ (ਰਣਜੀਤ ਸਿੰਘ)-ਅੱਜ ਦੇ ਜ਼ਮਾਨੇ ਵਿਚ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀਂ ਹਨ, ਹਰ ਖੇਤਰ ਵਿਚ ਲੜਕੀਆਂ ਮੱਲਾਂ ਮਾਰ ਰਹੀਆਂ ਹਨ | ਇਹ ਪ੍ਰਗਟਾਵਾ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ ਨੇ ਇੱਥੇ ਰਾਜਪੁਰਾ ਵਿਖੇ ...
ਸਮਾਣਾ, 15 ਜਨਵਰੀ (ਹਰਵਿੰਦਰ ਸਿੰਘ ਟੋਨੀ)-ਸਿੱਖਿਆ ਸਕੱਤਰ ਵਲੋਂ ਅਧਿਆਪਕਾਂ ਨੂੰ ਸਿੱਖਿਆ ਦੇਣ ਦੇ ਬੁਨਿਆਦੀ ਕਾਰਜ ਤੋਂ ਹਟਾ ਕੇ ਵੱਖ-ਵੱਖ ਤਰ੍ਹਾਂ ਦੇ ਨਿਰਾਧਾਰ ਅੰਕੜੇ ਇਕੱਠੇ ਕਰਨ ਵਾਲੇ ਕਰਿੰਦੇ ਬਣਾਉਣ, ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਰਚਨਾਤਮਾਕਤਾ ਨੂੰ ...
ਬਨੂੜ, 15 ਜਨਵਰੀ (ਭੁਪਿੰਦਰ ਸਿੰਘ)-ਸ਼ਹਿਰ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਕੋਵਿਡ ਦੀ ਵੈਕਸੀਨ ਲਈ ਬਣਾਏ ਕੇਂਦਰ ਵਿਖੇ 16 ਜਨਵਰੀ ਨੂੰ ਕੋਵਿਡ ਰੋਕੂ ਵੈਕਸੀਨ ਆਰੰਭ ਹੋਵੇਗੀ | ਹਸਪਤਾਲ ਦੇ ਐੱਸ. ਐਮ. ਓ. ਡਾ. ਰਵਨੀਤ ਕੌਰ ਨੇ ਦੱਸਿਆ ਕਿ ਇੱਥੇ ਵੈਕਸੀਨ ਪਹੁੰਚ ਗਈ ਹੈ ਅਤੇ ...
ਬਨੂੜ, 15 ਜਨਵਰੀ (ਭੁਪਿੰਦਰ ਸਿੰਘ)-ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਨੇ 16 ਜਨਵਰੀ ਤੋਂ ਆਰੰਭ ਹੋ ਰਹੀ ਕੋਵਿਡ ਵੈਕਸੀਨ ਦੇ ਬਾਈਕਾਟ ਦਾ ਐਲਾਨ ਕੀਤਾ ਹੈ | ਉਨ੍ਹਾਂ ਰਾਜ ਭਰ ਵਿਚ ਆਸ਼ਾ ਅਤੇ ਫੈਸੀਲੀਟੇਟਰਾਂ ਨੂੰ ਵੈਕਸੀਨ ਨਾ ਲਵਾਉਣ ਅਤੇ ਇਸ ਦੇ ਕੰਮਾਂ ...
ਦੇਵੀਗੜ੍ਹ, 15 ਜਨਵਰੀ (ਰਾਜਿੰਦਰ ਸਿੰਘ ਮੌਜੀ)-ਕੋਰੋਨਾ ਮਹਾਂਮਾਰੀ ਤੋਂ ਬਾਅਦ ਜਿਵੇਂ ਹੀ ਵਿਦਿਆਰਥੀ ਸਕੂਲਾਂ ਨੂੰ ਪਰਤੇ ਤਾਂ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੱਕ ਆਪਣੀ ਸਾਖ ਬਣਾ ਲਈ | ਜਾਣਕਾਰੀ ਦਿੰਦਿਆਂ ਸਕੂਲ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX