ਬਰਨਾਲਾ, 15 ਜਨਵਰੀ (ਧਰਮਪਾਲ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਚ ਕੇਂਦਰ ਸਰਕਾਰ ਖਿਲਾਫ਼ 107ਵੇਂ ਦਿਨ ਵੀ ਧਰਨਾ ਜਾਰੀ ਰਿਹਾ | ਧਰਨੇ ਦੌਰਾਨ ਕਿਸਾਨ ਆਗੂਟਾਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਮਾ: ਨਿਰੰਜਨ ਸਿੰਘ, ਗੁਰਚਰਨ ਸਿੰਘ ਸਰਪੰਚ, ਕਰਨੈਲ ਸਿੰਘ ਗਾਂਧੀ, ਅਮਰਜੀਤ ਕੌਰ, ਬਲਵੰਤ ਸਿੰਘ ਉਪਲੀ, ਹਰਚਰਨ ਸਿੰਘ ਚੰਨਾ ਤੇ ਨਛੱਤਰ ਸਿੰਘ ਸਾਹੌਰ ਨੇ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਤੱਕ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਿਹਾ ਹੈ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਕੀਤਾ ਜਾ ਰਿਹਾ ਟਰੈਕਟਰ ਮਾਰਚ ਸ਼ਾਂਤਮਈ ਢੰਗ ਨਾਲ ਕੀਤਾ ਜਾਵੇਗਾ | ਕਿਸਾਨ ਘੋਲ਼ ਨੂੰ ਢਾਹ ਲਾਉਣ ਦੀ ਬੁਰੀ ਮਨਸ਼ਾ ਨਾਲ ਕੁਝ ਸ਼ਰਾਰਤੀ ਅਨਸਰ ਰਾਜਪੱਥ 'ਤੇ ਹੋਣ ਵਾਲੇ ਸਰਕਾਰੀ ਸਮਾਗਮਾਂ ਵਿਚ ਵਿਘਨ ਪਾਉਣ ਪਾਉਣ ਜਾਂ ਲਾਲ ਕਿਲੇ੍ਹ 'ਤੇ ਝੰਡਾ ਲਹਿਰਾਉਣ ਵਰਗੀਆਂ ਗੱਲਾਂ ਤੋਂ ਚੌਕਸ ਰਹਿਣ ਦੀ ਲੋੜ ਹੈ | ਧਰਨੇ ਵਿਚ ਤਰਨਤਾਰਨ ਦੇ ਸਾਹਿਬ ਸਿੰਘ ਗਰੁੱਪ ਦੇ ਮਰਦਾਨਾ ਭੰਡਾਂ ਨੇ ਆਪਣੇ ਚੁਟਕਲਿਆਂ ਨਾਲ ਸਰਕਾਰ 'ਤੇ ਵਿਅੰਗ ਕਸਦੇ ਹੋਏ ਧਰਨਾਕਾਰੀਆਂ ਦਾ ਖ਼ੂਬ ਮਨੋਰੰਜਨ ਕੀਤਾ | ਜਗਦੀਸ਼ ਲੱਧਾ, ਸ਼ਿੰਦਰ ਧੌਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਸਰਕਲ ਪ੍ਰਧਾਨ ਰਣਧੀਰ ਸਿੰਘ ਰਹਿਲ ਸੇਖਾ, ਅੱਛਰਾ ਸਿੰਘ ਸੰਧੂ, ਤਾਰਾ ਸਿੰਘ ਗਿੱਲ, ਸ਼ਿੰਗਾਰਾ ਸਿੰਘ ਛੀਨੀਵਾਲ, ਪਾਲ ਸਿੰਘ ਉਪਲੀ, ਬਹਾਦਰ ਸਿੰਘ ਫਰਵਾਹੀ, ਭੋਲਾ ਸਿੰਘ ਖਹਿਰਾ, ਮੇਲਾ ਸਿੰਘ ਕੱਟੂ, ਪਰਮਜੀਤ ਕੌਰ ਠੀਕਰੀਵਾਲਾ, ਬਲਦੇਵ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਮਹਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਇੰਦਰਜੀਤ ਕੌਰ, ਸਰਬਜੀਤ ਕੌਰ, ਮਨਦੀਪ ਕੌਰ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ-ਬਾਜਾਖਾਨਾ ਰੋਡ 'ਤੇ ਰਿਲਾਇੰਸ ਸਮਾਰਟ ਸੁਪਰ ਸਟੋਰ ਅੱਗੇ ਲਗਾਤਾਰ ਧਰਨਾ ਜਾਰੀ ਹੈ | ਇਸ ਮੌਕੇ ਮੇਜਰ ਸਿੰਘ ਸੰਘੇੜਾ, ਸਵਰਨ ਸਿੰਘ ਸੰਘੇੜਾ, ਭੋਲਾ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ ਮੱਲੀ, ਮਲਕੀਤ ਸਿੰਘ, ਜਸਪਾਲ ਸਿੰਘ, ਭੋਲਾ ਸਿੰਘ ਕਰਮਗੜ੍ਹ, ਜਗਸੀਰ ਸਿੰਘ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਵਿਖੇ ਭਾਜਪਾ ਦੀ ਸੂਬਾ ਆਗੂ ਅਰਚਨਾ ਦੱਤ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਅਤੇ ਰਾਏਕੋਟ ਰੋਡ 'ਤੇ ਪਿੰਡ ਸੰਘੇੜਾ ਤੇ ਭੱਦਲਵਡ ਵਿਚਕਾਰ ਰਿਲਾਇੰਸ ਪੈਟਰੋਲ ਪੰਪ 'ਤੇ ਧਰਨੇ ਲਗਾਤਾਰ ਜਾਰੀ ਹਨ | ਇਸ ਮੌਕੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਚਮਕੌਰ ਸਿੰਘ ਨੈਣੇਵਾਲ, ਬੱੁਕਣ ਸਿੰਘ ਸੱਦੋਵਾਲ, ਬਲੌਰ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ, ਹਰਜੀਤ ਸਿੰਘ, ਬਲਵਿੰਦਰ ਸਿੰਘ ਕਾਲਾਬੂਲਾ, ਗੁਰਚਰਨ ਸਿੰਘ, ਨਾਹਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਖੇਤੀਬਾੜੀ ਤੇ ਕਿਸਾਨੀ ਉਪਰ ਨਿਰਭਰ ਹੈ | ਪਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਕਾਰਪੋਰੇਟ ਘਰਾਨਿਆਂ ਪੱਖੀ ਹਨ | ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਣਗੇ | ਆਗੂਆਂ ਕਿਹਾ ਕਿ 18 ਜਨਵਰੀ ਨੂੰ ਜਥੇਬੰਦੀ ਵਲੋਂ ਔਰਤ
ਤਪਾ ਮੰਡੀ, 15 ਜਨਵਰੀ (ਪ੍ਰਵੀਨ ਗਰਗ)-ਬੀਤੀ ਰਾਤ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਹਿਤਾ ਚੌਕ ਨਜ਼ਦੀਕ ਇਕ ਪਿਕਅੱਪ ਗੱਡੀ ਅਤੇ ਟਰੱਕ ਦੀ ਹੋਈ ਟੱਕਰ ਦੌਰਾਨ ਤਿੰਨ ਜਣੇ ਜ਼ਖ਼ਮੀ ਹੋ ਗਏ | ਟੱਕਰ ਉਪਰੰਤ ਲੱਗੀ ਅੱਗ ਕਾਰਨ ਟਰੱਕ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ | ਥਾਣਾ ...
ਤਪਾ ਮੰਡੀ, 15 ਜਨਵਰੀ (ਪ੍ਰਵੀਨ ਗਰਗ)-ਸ਼ਹਿਰ ਦੇ ਨਾਮਦੇਵ ਮਾਰਗ ਉੱਪਰ ਸਥਿਤ ਸਰਵਹਿੱਤਕਾਰੀ ਸਕੂਲ ਨਜ਼ਦੀਕ ਲੰਘਦੇ ਨਾਲੇ 'ਚ ਇਕ ਆਵਾਰਾ ਵੱਛੇ ਦੇ ਡਿੱਗਣ ਕਾਰਨ ਮੌਤ ਹੋ ਗਈ | ਜਿਸ ਦੇ ਰੋਸ ਵਜੋਂ ਇਕੱਠੇ ਹੋਏ ਲੋਕਾਂ ਨੇ ਲੋਕ ਨਿਰਮਾਣ ਵਿਭਾਗ ਵਿਰੁੱਧ ਜੰਮ ਕੇ ...
ਭਦੌੜ, 15 ਜਨਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਮੈਨੇਜਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਅਤੇ ਛੇਵੀਂ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਜ਼ਿਲ੍ਹਾ ਬਰਨਾਲਾ ਵਿਚ ਅੱਜ ਕੋਰੋਨਾ ਵਾਇਰਸ ਦਾ ਇਕ ਨਵਾਂ ਕੇਸ ਆਇਆ ਹੈ ਜਦਕਿ 8 ਹੋਰ ਮਰੀਜ਼ ਸਿਹਤਯਾਬ ਹੋਏ ਹਨ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਧਨੌਲਾ ਤੋਂ ਇਕ ਕੇਸ ਕੋਰੋਨਾ ਪਾਜ਼ੀਟਿਵ ...
ਬਰਨਾਲਾ, 15 ਜਨਵਰੀ (ਅਸ਼ੋਕ ਭਾਰਤੀ)-ਮਾਸਟਰ ਕਲਾਸ ਕਿ੍ਕਟ ਅਕੈਡਮੀ ਅਤੇ ਵੈੱਲਫੇਅਰ ਸੁਸਾਇਟੀ ਬਰਨਾਲਾ ਦੇ ਸਹਿਯੋਗ ਨਾਲ ਪਹਿਲਾ ਸੀਨੀਅਰ ਕਿ੍ਕਟ ਲੀਗ ਟੂਰਨਾਮੈਂਟ ਦੇ ਮੈਚ ਟਰਾਈਡੈਂਟ ਦੇ ਕਿ੍ਕਟ ਖੇਡ ਮੈਦਾਨ ਵਿਖੇ 16 ਜਨਵਰੀ ਤੋਂ ਸ਼ੁਰੂ ਹੋਣਗੇ ਜੋ ਕਿ 14 ਫਰਵਰੀ ਤੱਕ ...
ਭਦੌੜ, 15 ਜਨਵਰੀ (ਵਿਨੋਦ ਕਲਸੀ, ਰਜਿੰਦਰ ਬੱਤਾ)-ਥਾਣਾ ਭਦੌੜ ਵਿਖੇ ਇਕ ਵਿਅਕਤੀ ਖ਼ਿਲਾਫ਼ ਸੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਸਵੀਰ ਸਿੰਘ ਜੱਸਾ ਪੁੱਤਰ ...
ਬਰਨਾਲਾ, 15 ਜਨਵਰੀ (ਧਰਮਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਵਲੋਂ ਅੱਜ ਪਾਰਟੀ ਦੀ ਸੁਪਰੀਮੋ ਭੈਣ ਮਾਇਆਵਤੀ ਦਾ 65ਵਾਂ ਜਨਮ ਦਿਨ ਪਾਰਟੀ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸੀ ਦੀ ਅਗਵਾਈ ਹੇਠ ਮਨਾਇਆ ਗਿਆ | ਸਮਾਗਮ ਵਿਚ ਸੂਬਾ ਸਕੱਤਰ ...
ਤਪਾ ਮੰਡੀ, 15 ਜਨਵਰੀ (ਪ੍ਰਵੀਨ ਗਰਗ)-ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਮਾਲ ਵਿਭਾਗ ਵਿਚ ਤਾਇਨਾਤ ਤਹਿਸੀਲਦਾਰ ਬਲਕਰਨ ਸਿੰਘ ਤਪਾ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਮਾਲ ਅਫ਼ਸਰ ਬਣਾ ਦਿੱਤਾ ਗਿਆ ਸੀ | ...
ਬਰਨਾਲਾ, 15 ਜਨਵਰੀ (ਧਰਮਪਾਲ ਸਿੰਘ)-ਸਥਾਨਕ ਧਨੌਲਾ ਰੋਡ 'ਤੇ ਹੇਮਕੁੰਟ ਨਗਰ ਮੁਹੱਲਾ ਨਿਵਾਸੀਆਂ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਅਤੇ ਕਿਸਾਨੀ ਅੰਦੋਲਨ ਦੀ ਸਫਲਤਾ ਲਈ ਅੱਜ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ | ਇਹ ਜਾਣਕਾਰੀ ਦਿੰਦਿਆਂ ਜਗਜੀਵਨ ਸਿੰਘ ਝੱਲੀ ...
ਮਹਿਲ ਕਲਾਂ, 15 ਜਨਵਰੀ (ਤਰਸੇਮ ਸਿੰਘ ਗਹਿਲ)-ਪਿੰਡ ਮੂੰਮ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਗਰਜਾ ਸਿੰਘ ਅਤੇ ਬਾਬਾ ਤੇਜਾ ਸਿੰਘ ਦੀ ਯਾਦ ਨੰੂ ਸਮਰਪਿਤ ਬਾਬਾ ਗੁਰਚਰਨ ਸਿੰਘ ਦੀ ਅਗਵਾਈ ਹੇਠ ਨਵਜੰਮੀਆਂ ਧੀਆਂ ਨੂੰ ਸਨਮਾਨਿਤ ਕੀਤਾ ...
ਤਪਾ ਮੰਡੀ, 15 ਜਨਵਰੀ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਥਾਨਕ ਗੁੱਗਾ ਮਾੜੀ ਬਸਤੀ ਵਿਖੇ ਸੰਤ ਬਾਬਾ ਰਾਮਦਾਸ ਜੀ ਦੀ 55ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਬਾਬਾ ਮੋਹਣ ਦਾਸ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ...
ਕੁੱਪ ਕਲਾਂ, 15 ਜਨਵਰੀ (ਮਨਜਿੰਦਰ ਸਿੰਘ ਸਰੌਦ)-ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਵਿਵੇਕਸ਼ੀਲ ਸੋਨੀ ਦੀਆਂ ਵਿਸ਼ੇਸ਼ ਹਦਾਇਤਾਂ ਦੇ ਮੱਦੇਨਜ਼ਰ ਥਾਣਾ ਸਦਰ ਅਹਿਮਦਗੜ੍ਹ ਦੇ ਅਧੀਨ ਪੈਂਦੀ ਜੌੜੇਪੁਲ ਪੁਲਿਸ ਚੌਾਕੀ ਵਲੋਂ ਨਸ਼ੀਲੇ ਪਦਾਰਥਾਂ ਸਮੇਤ 2 ਔਰਤਾਂ ਨੂੰ ਕਾਬੂ ...
ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਹੈ ਕਿ ਕਿਸਾਨੀ ਸੰਘਰਸ਼ ਤੇ ਏਕੇ ਅੱਗੇ ਮੋਦੀ ਸਰਕਾਰ ਨੰੂ ਝੁਕਣਾ ਹੀ ਪੈਣਾ ਹੈ | ਸਥਾਨਕ ਅਨਾਜ ਮੰਡੀ ਵਿਖੇ ਕਿਸਾਨ ਵਿਰੋਧੀ ...
ਮਹਿਲ ਕਲਾਂ, 15 ਜਨਵਰੀ (ਅਵਤਾਰ ਸਿੰਘ ਅਣਖੀ)-ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਚਲਦੇ ਕਿਸਾਨ ਮੋਰਚੇ 'ਚ ਇਲਾਕੇ ਦੇ ਲੋਕਾਂ ਦਾ ਇਕੱਠ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਤਕਰੀਬਨ ਹਰੇਕ ਪਰਿਵਾਰ ਦਾ ਇਕ ਰੋਜ਼ਾਨਾ ਇਸ ਮੋਰਚੇ 'ਚ ਸ਼ਾਮਿਲ ਹੋ ਕੇ ਕੇਂਦਰ ਵਿਰੁੱਧ ਆਵਾਜ਼ ਬੁਲੰਦ ...
ਸ਼ਹਿਣਾ, 15 ਜਨਵਰੀ (ਸੁਰੇਸ਼ ਗੋਗੀ)-ਆਈਲੈਟਸ ਕਰਨ ਉਪਰੰਤ ਵਿਆਹ ਕਰਵਾ ਕੇ ਵਿਦੇਸ਼ ਜਾਣ ਉਪਰੰਤ ਮੂੰਹ ਫੇਰ ਲਣ ਵਾਲੀਆਂ ਲੜਕੀਆਂ ਤੋਂ ਪੀੜਤ 20 ਦੇ ਕਰੀਬ ਨੌਜਵਾਨਾਂ ਨੇ ਪਿੰਡ ਜਗਜੀਤਪੁਰਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਆਪਣੇ ਦੁਖੜੇ ਰੋਂਦਿਆਂ ਇਨਸਾਫ਼ ਦੀ ਮੰਗ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਬਲਾਕ ਜਲਾਲਾਬਾਦ ਵਿਖੇ ਮਨਰੇਗਾ ਸਕੀਮ ਵਿਚ ਬਤੌਰ ਗਰਾਮ ਰੁਜ਼ਗਾਰ ਸਹਾਇਕ ਤੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ ਨੂੰ 31 ਦਸੰਬਰ ਤੋਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਕਿਸਾਨੀ ਧਰਨੇ ਵਿਚ ਸ਼ਾਮਿਲ ...
ਮਹਿਲ ਕਲਾਂ, 15 ਜਨਵਰੀ (ਤਰਸੇਮ ਸਿੰਘ ਗਹਿਲ)-ਉੱਘੀ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਸਕੂਲ ਪਿ੍ੰਸੀਪਲ ਪ੍ਰਦੀਪ ਕੌਰ ਦੀ ਅਗਵਾਈ ਹੇਠ ਐਲ.ਕੇ.ਜੀ ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਵਲੋਂ ਥੀਮ ਡੇ ਮਨਾਇਆ ਗਿਆ ਤੇ ਇਸ ਦੌਰਾਨ ਬੱਚਿਆਂ ਦੀ ...
ਭਦੌੜ, 15 ਜਨਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਜੰਗੀਆਣਾ ਵਿਖੇ ਪੰਚਾਇਤ ਘਰ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਪਿੰਡ ਦੇ ਇੱਕ ਪਰਿਵਾਰ ਵਲੋਂ 5 ਲੱਖ ਰੁਪਏ ਲਾਗਤ ਨਾਲ ਆਧੁਨਿਕ ਸਹੂਲਤਾਂ ਵਾਲੇ ਪੰਚਾਇਤ ਘਰ ਬਣਾਉਣ ਦੀ ਨੀਂਹ ਰੱਖੀ ਹੈ | ਪਿੰਡ ਦੇ ਸਰਪੰਚ ਜਗਤਾਰ ...
ਟੱਲੇਵਾਲ, 15 ਜਨਵਰੀ (ਸੋਨੀ ਚੀਮਾ)-ਪਿੰਡ ਦੀਵਾਨਾ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਰਣਧੀਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਰਣਧੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹੁਣ ਤੱਕ ਪੰਚਾਇਤ ...
ਹੰਡਿਆਇਆ, 15 ਜਨਵਰੀ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਵਿਖੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਵਰਨ ਸਿੰਘ ਧੌਲਾ, ...
ਮੂਣਕ, 15 ਜਨਵਰੀ (ਸਿੰਗਲਾ, ਭਾਰਦਵਾਜ)-ਸਾਂਝੀ ਸੰਘਰਸ਼ ਕਮੇਟੀ ਜਿਸ ਵਿਚ ਸਮੂਹ ਬਿਜਲੀ ਮੁਲਾਜ਼ਮ, ਪੈਨਸ਼ਨਰ ਅਤੇ ਇਲਾਕਾ ਨਿਵਾਸੀ ਸ਼ਾਮ ਹੋਏ ਨੇ ਸੁਖਵਿੰਦਰ ਸਿੰਘ (ਖੁਸ਼ੀ ਭਾਠੂਆ) ਦੇ 13 ਨਵੰਬਰ ਨੂੰ ਹੋਏ ਦਰਦਨਾਕ ਹਾਦਸੇ ਸੰਬੰਧੀ ਪੁਲਿਸ ਥਾਣਾ ਮੁੂਣਕ ਵਲੋਂ ਹੁਣ ਤੱਕ ...
ਸੰਗਰੂਰ, 15 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ-ਫੇਰੀਆਂ ਰੋਜ਼ਾਨਾ ਸਵੇਰੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਤੋਂ ਜਾਰੀ ਹਨ | ਜਸਵਿੰਦਰ ਸਿੰਘ ਪਿ੍ੰਸ ਪ੍ਰਧਾਨ, ਗੁਰਮੀਤ ਸਿੰਘ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਸਵੱਛ ਭਾਰਤ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ: ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਡੀ.ਐਮ. ਵਰਜੀਤ ਵਾਲੀਆ ਦੀ ਅਗਵਾਈ ਹੇਠ ਨਗਰ ਕੌਾਸਲ ਬਰਨਾਲਾ ਵਲੋਂ ਬਰਨਾਲਾ ਸ਼ਹਿਰ ਵਿਚ ਜਿੱਥੇ ਕਈ ...
ਬਰਨਾਲਾ, 15 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵਲੋਂ ਮਿਤੀ 1 ਜਨਵਰੀ 2021 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 15 ਜਨਵਰੀ 2021 ਨੂੰ ਕਰਨ ਦੇ ਸਬੰਧ ਵਿਚ ਰਾਜਨੀਤਿਕ ...
ਤਪਾ ਮੰਡੀ, 15 ਜਨਵਰੀ (ਵਿਜੇ ਸ਼ਰਮਾ)-ਪਿੰਡ ਢਿੱਲਵਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਆਮਦ ਪੁਰਬ ਚਾਰ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਸੁਖਵਿੰਦਰ ...
ਲੌਾਗੋਵਾਲ, 15 ਜਨਵਰੀ (ਵਿਨੋਦਖੰਨਾ)-ਪੱਤਰਕਾਰ ਪ੍ਰਦੀਪ ਸੱਪਲ ਅਤੇ ਸਵ. ਪੱਤਰਕਾਰ ਰਛਪਾਲ ਸੱਪਲ ਦੇ ਮਾਤਾ ਲੱਛਮੀ ਦੇਵੀ ਸੰਖੇਪ ਬਿਮਾਰੀ ਤੋਂ ਬਾਅਦ ਆਕਾਲ ਚਲਾਣਾ ਕਰ ਗਏ ਹਨ | ਉਹ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਗੋਪਾਲ ਸਿੰਘ ਦਰਦੀ ਦੇ ਸੱਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX