ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਬੈਂਗਲੁਰੂ ਬੈਂਗਲੌਰ ਦੀਆਂ 13 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ
. . .  11 minutes ago
ਗੁਰੂਹਰਸਹਾਏ ਕਤਲ ਕੇਸ ਦੀ ਗੁੱਥੀ ਸੁਲਝੀ, ਪੰਜ ਦੋਸ਼ੀ ਕਾਬੂ, ਹਥਿਆਰ ਬਰਾਮਦ
. . .  1 minute ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਪੁਲਿਸ ਵੱਲੋਂ 14 ਅਪ੍ਰੈਲ ਨੂੰ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਪੰਜੇ ਕੇ ਉਤਾੜ ਵਿਖੇ ਹੋਏ ਕਤਲ ਦੇ ਮਾਮਲੇ ਵਿਚ...
ਕੋਰੋਨਾ ਕਾਰਨ ਦਿੱਲੀ ਦੇ ਵਿਗੜੇ ਹਾਲਾਤ, ਕੇਜਰੀਵਾਲ ਨੇ ਮੋਦੀ ਨੂੰ ਮਦਦ ਦੀ ਕੀਤੀ ਅਪੀਲ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਵਿਚ ਕੋਰੋਨਾ ਦੇ ਬੇਕਾਬੂ ਹੋਏ ਹਾਲਾਤ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਦਿੱਲੀ ਦੀ ਮਦਦ ਲਈ ਅਪੀਲ...
ਬਾਰਦਾਨੇ ਦੀ ਘਾਟ ਤੇ ਕਣਕ ਦੀ ਖ਼ਰੀਦ ਘੱਟ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  about 1 hour ago
ਮੰਡੀ ਲਾਧੂਕਾ (ਫਾਜ਼ਿਲਕਾ), 18 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ) - ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਤਾਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਬਾਰਦਾਨਾ ਨਾ ਮਿਲਣ ਕਾਰਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਹੁਤ ਘੱਟ ਖ਼ਰੀਦ ਲਿਖਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈ ਰਿਹਾ ਹੈ। ਜਦੋਂ ਦਾਣਾ ਮੰਡੀ ਚੱਕ ਖੇੜੇ ਵਾਲਾ (ਜੈਮਲਵਾਲਾ)...
ਅੱਗ ਨਾਲ ਸਾਢੇ 10 ਏਕੜ ਖੜ੍ਹੀ ਕਣਕ ਸੜਕੇ ਹੋਈ ਸੁਆਹ
. . .  about 1 hour ago
ਠੱਠੀ ਭਾਈ (ਮੋਗਾ), 18 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਾਲਾ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਸਾਢੇ 10 ਏਕੜ ਖੜ੍ਹੀ ਕਣਕ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਕਾਰਨ ਇਕ ਗ਼ਰੀਬ ਕਿਸਾਨ ਅਜਮੇਰ ਸਿੰਘ ਵਾਸੀ ਪਿੰਡ ਥਰਾਜ ਜੋ ਠੇਕੇ 'ਤੇ...
 
ਆਈ.ਪੀ.ਐਲ. 2021 : ਬੈਂਗਲੁਰੂ ਨੇ ਜਿੱਤੀ ਟਾਸ, ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਮਹਾਂ ਰੈਲੀ ਵਿਚ ਵੱਡੀ ਪੱਧਰ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਸ਼ਮੂਲੀਅਤ
. . .  about 1 hour ago
ਅੰਮ੍ਰਿਤਸਰ, 18 ਅਪ੍ਰੈਲ (ਹਰਮਿੰਦਰ ਸਿੰਘ) - ਕਿਸਾਨਾਂ ਵਲੋਂ ਭਗਤਾਂ ਵਾਲਾ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਸੰਬੋਧਨ ਕਰਦੇ ਕਿਸਾਨ ਆਗੂਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ...
ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼ 1 ਤੇ ਫ਼ੇਜ਼ 2 ਵਿਚ ਮੁਕੰਮਲ ਲਾਕਡਾਊਨ ਦੇ ਨਿਰਦੇਸ਼
. . .  about 2 hours ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ) - ਕੋਰੋਨਾ ਪਾਜ਼ੀਟਿਵ ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ...
ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਅਤੇ ਨੀਲ ਨਿਤਿਨ ਮੁਕੇਸ਼ ਕੋਰੋਨਾ ਪਾਜ਼ੀਟਿਵ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਬਾਲੀਵੁੱਡ ਦੇ ਕਈ ਸਟਾਰ ਕੋਰੋਨਾ ਤੋਂ ਪੀੜਤ ਹੋ ਗਏ ਹਨ। ਇਸ ਵਿਚਕਾਰ ਅਰਜੁਨ ਰਾਮਪਾਲ ਤੇ ਨੀਲ ਨਿਤਿਨ ਮੁਕੇਸ਼ ਵੀ ਕੋਰੋਨਾ ਪਾਜ਼ੀਟਿਵ...
ਮੰਡੀਆਂ ਵਿਚ ਬਾਰਦਾਨੇ ਦੀ ਕੋਈ ਕਮੀ ਨਹੀਂ - ਭਰਤ ਭੂਸ਼ਨ ਆਸ਼ੂ
. . .  about 3 hours ago
ਲੁਧਿਆਣਾ, 18 ਅਪ੍ਰੈਲ - ਮੰਡੀਆਂ ਵਿਚ ਬਾਰਦਾਨੇ ਦੀ ਕਮੀ ਦੀਆਂ ਸ਼ਿਕਾਇਤਾਂ ਵਿਚਕਾਰ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਰਤ ਭੂਸ਼ਨ ਆਸ਼ੂ ਨੇ ਕਿਹਾ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ...
ਸਰਬੱਤ ਦਾ ਭਲਾ ਟਰੱਸਟ ਜੇਲ੍ਹਾਂ 'ਚ ਖੋਲ੍ਹੇਗਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀਆਂ
. . .  about 3 hours ago
ਅੰਮ੍ਰਿਤਸਰ,18 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ )- ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤਿਆਂ ਆਪਣੀ ਜੇਬ ਵਿਚੋਂ ਹੀ ਹਰ ਸਾਲ ਕਰੋੜਾਂ ਰੁਪਏ ਖ਼ਰਚ ਕਰ ਕੇ ਦੇਸ਼ ਵਿਦੇਸ਼ ਅੰਦਰ ਲੋੜਵੰਦਾਂ ਦੀ ਔਖੇ ਵੇਲੇ ਬਾਂਹ...
ਹਲਕਾ ਰਾਜਾਸਾਂਸੀ ਤੋਂ ਸੈਂਕੜੇ ਕਿਸਾਨ ਮਹਾਂ ਰੈਲੀ ਲਈ ਹੋਏ ਰਵਾਨਾ
. . .  about 4 hours ago
ਲੋਪੋਕੇ, 18 ਅਪ੍ਰੈਲ ( ਗੁਰਵਿੰਦਰ ਸਿੰਘ ਕਲਸੀ) - ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਾਣਾ ਮੰਡੀ ਭਗਤਾ ਵਾਲਾ ਵਿਖੇ ਕਰਵਾਈ ਜਾ ਰਹੀ ਮਹਾਂ ਰੈਲੀ ਵਿਚ...
ਕੋਰੋਨਾ ਕਾਰਨ ਪੱਛਮੀ ਬੰਗਾਲ ਵਿਚ ਰਾਹੁਲ ਨੇ ਰੱਦ ਕੀਤੀਆਂ ਆਪਣੀਆਂ ਚੋਣ ਰੈਲੀਆਂ, ਦੂਸਰਿਆ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਆ
. . .  about 4 hours ago
ਨਵੀਂ ਦਿੱਲੀ, 18 ਅਪ੍ਰੈਲ - ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਾਂਗਰਸ ਦੇ ਮੁੱਖ ਲੀਡਰ ਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਬੰਗਾਲ ਵਿਚ ਆਪਣੀਆਂ ਚੋਣ ਰੈਲੀਆਂ ਰੱਦ ਕਰਨ ਦਾ...
ਸੈਂਕੜੇ ਕਿਸਾਨ ਤੇ ਮਜ਼ਦੂਰ ਦਿੱਲੀ ਦੇ ਬਾਰਡਰ 'ਚ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ
. . .  about 5 hours ago
ਚੋਗਾਵਾਂ, 18 ਅਪ੍ਰੈਲ (ਗੁਰਬਿੰਦਰ ਸਿੰਘ ਬਾਗੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਚੋਗਾਵਾਂ ਦੇ ਪ੍ਰਧਾਨ ਪ੍ਰਗਟ ਸਿੰਘ, ਮੇਜਰ ਸਿੰਘ, ਯੂਥ ਵਿੰਗ ਦੇ ਪ੍ਰਧਾਨ...
ਹੁਣ ਕੋਰੋਨਾ ਦੀ ਨਵੀਂ ਲਹਿਰ ਕਾਰਨ ਜੇ.ਈ.ਈ. ਮੇਨ 2021 ਪ੍ਰੀਖਿਆ ਮੁਲਤਵੀ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਦੇਸ਼ ਵਿਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਮੁੱਖ ਰੱਖਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ ਐਨ.ਟੀ.ਏ. ਨੇ ਜੇ.ਈ.ਈ. ਮੇਨ 2021 ਅਪ੍ਰੈਲ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ...
ਦਰਦਨਾਕ ਸੜਕ ਹਾਦਸੇ 'ਚ 52 ਸਾਲਾ ਔਰਤ ਦੀ ਮੌਤ
. . .  1 minute ago
ਮੁਕੰਦਪੁਰ, 18 ਅਪ੍ਰੈਲ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਮੇਨ ਸੜਕ 'ਤੇ ਤਲਵੰਡੀ ਫੱਤੂ ਨਹਿਰ ਦੇ ਨਜ਼ਦੀਕ ਟਰੱਕ ਤੇ ਮੋਟਰ ਸਾਈਕਲ ਦੀ ਟੱਕਰ 'ਚ ਇਕ 52 ਸਾਲਾ...
ਬਿਜਲੀ ਦੀਆਂ ਕੇਬਲ ਤੇ ਤਾਰਾਂ ਵਿਚ ਫਸਿਆ ਟਰੱਕ, ਆਵਾਜਾਈ ਠੱਪ, ਵੱਡਾ ਹਾਦਸਾ ਹੋਣੋਂ ਟਲਿਆ
. . .  about 6 hours ago
ਖਰੜ, 18 ਅਪ੍ਰੈਲ (ਗੁਰਮੁੱਖ ਸਿੰਘ ਮਾਨ) - ਖਰੜ ਲਾਡਰਾ ਸੜਕ 'ਤੇ ਬਿਜਲੀ ਦੀਆਂ ਸਪਲਾਈ ਵਾਲੀਆਂ ਕੇਬਲ ਅਤੇ ਤਾਰਾਂ ਇਕ ਵੱਡੇ ਟਰੱਕ ਵਿਚ ਫਸ ਗਈਆਂ। ਜਿਸ ਕਾਰਨ ਸਥਾਨਕ ਰੋਡ 'ਤੇ ਆਵਾਜਾਈ ਮੁਕੰਮਲ ਰੂਪ ਵਿਚ ਬੰਦ ਹੋ ਗਈ। ਪਾਵਰਕਾਮ ਦੀ ਟੀਮ ਮੌਕੇ 'ਤੇ...
ਬੀ.ਐਸ.ਐਫ. ਨੇ ਹਿੰਦ-ਪਾਕਿ ਸਰਹੱਦ ਤੋਂ ਫੜੀ 11 ਕਰੋੜ ਦੀ ਹੈਰੋਇਨ
. . .  about 6 hours ago
ਫ਼ਿਰੋਜ਼ਪੁਰ, 18 ਅਪ੍ਰੈਲ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਸੀਮਾ ਸੁਰੱਖਿਆ ਬਲ ਦੀ 29 ਬਟਾਲੀਅਨ ਨੇ ਹਿੰਦ-ਪਾਕਿ ਸਰਹੱਦ ਤੋਂઠਦੋ ਕਿੱਲੋ ਡੇਢ ਸੌ ਗਰਾਮ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ...
ਭਾਰਤ ਵਿਚ ਨਿੱਤ ਨਵੇਂ ਬਣ ਰਹੇ ਕੋਰੋਨਾ ਦੇ ਰਿਕਾਰਡ, ਪ੍ਰਧਾਨ ਮੰਤਰੀ ਵਾਰਾਨਸੀ ਦੀ ਸਥਿਤੀ ਦਾ ਅੱਜ ਲੈਣਗੇ ਜਾਇਜ਼ਾ
. . .  about 7 hours ago
ਨਵੀਂ ਦਿੱਲੀ, 18 ਅਪ੍ਰੈਲ - ਭਾਰਤ ਵਿਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਪਿਛਲੇ 24 ਘੰਟਿਆਂ ਵਿਚ ਰਿਕਾਰਡ 2 ਲੱਖ 61 ਹਜ਼ਾਰ 500 ਨਵੇਂ ਮਾਮਲੇ ਦਰਜ ਹੋਏ ਹਨ ਅਤੇ 1501 ਮੌਤਾਂ ਦਰਜ ਕੀਤੀਆਂ ਗਈਆਂ ਹਨ...
ਕੁੰਭ ਮੇਲੇ ਵਿਚ ਗਏ ਦਿੱਲੀ ਵਾਸੀਆਂ ਲਈ ਕੇਜਰੀਵਾਲ ਸਰਕਾਰ ਵਲੋਂ ਵਿਸ਼ੇਸ਼ ਹਦਾਇਤਾਂ
. . .  about 8 hours ago
ਨਵੀਂ ਦਿੱਲੀ, 18 ਅਪ੍ਰੈਲ - ਦਿੱਲੀ ਸਰਕਾਰ ਵਲੋਂ ਉਨ੍ਹਾਂ ਦਿੱਲੀ ਵਾਸੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 4 ਅਪ੍ਰੈਲ ਤੋਂ ਹਰਿਦੁਆਰ ਵਿਖੇ ਕੁੰਭ ਮੇਲੇ ਵਿਚ ਗਏ, ਉਨ੍ਹਾਂ ਨੂੰ ਆਪਣੇ ਵੇਰਵੇ ਦਿੱਲੀ ਸਰਕਾਰ ਦੇ ਪੋਰਟਲ ਵਿਚ ਜਮਾਂ ਕਰਾਉਣ ਲਈ...
ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਮਰੀਜ਼ਾਂ ਦੀ ਮੌਤ
. . .  about 8 hours ago
ਰਾਏਪੁਰ, 18 ਅਪ੍ਰੈਲ - ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਪਚਪੇੜੀ ਨਾਕਾ ਦੇ ਕੋਲ ਸਥਿਤ ਰਾਜਧਾਨੀ ਹਸਪਤਾਲ ਵਿਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਹਸਪਤਾਲ...
ਕਰਤਾਰਪੁਰ ਥਾਣੇ ਵਿਚ ਚੋਰੀ ਦੇ ਦੋਸ਼ ਵਿਚ ਫੜੇ ਨੌਜਵਾਨ ਨੇ ਲਿਆ ਫਾਹਾ
. . .  about 8 hours ago
ਜਲੰਧਰ, 18 ਅਪ੍ਰੈਲ - ਕਰਤਾਰਪੁਰ ਥਾਣਾ ਦੀ ਪੁਲਿਸ ਵਲੋਂ ਚੋਰੀ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਸੀ ਜਿਸ ਨੇ ਥਾਣਾ ਕਰਤਾਰਪੁਰ ਦੀ ਹਵਾਲਾਤ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ...
ਇੰਡੀਆਨਾ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
. . .  about 9 hours ago
ਸਿਆਟਲ, 18 ਅਪ੍ਰੈਲ - ਅਮਰੀਕਾ ਦੇ ਇੰਡਅਨ ਐਪਲਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ...
ਅੱਜ ਦਾ ਵਿਚਾਰ
. . .  about 9 hours ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਮਾਘ ਸੰਮਤ 552
ਿਵਚਾਰ ਪ੍ਰਵਾਹ: ਨਿਰਪੱਖ ਰਹਿ ਕੇ ਨਿਆਂ ਕਰਨ ਦਾ ਹਰ ਸੰਭਵ ਯਤਨ ਹਰ ਇਕ ਨੂੰ ਕਰਨਾ ਚਾਹੀਦਾ ਹੈ। -ਅਗਿਆਤ

ਜਲੰਧਰ

ਦੇਸ਼ ਭਰ 'ਚ ਅੱਜ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ

ਜਲੰਧਰ, 15 ਜਨਵਰੀ (ਐਮ. ਐਸ. ਲੋਹੀਆ)- ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਅੱਜ ਦਿੱਤੀ ਜਾਵੇਗੀ | ਇਸ ਲਈ ਦੇਸ਼ ਭਰ 'ਚ ਟੀਕਾਕਰਨ ਕੇਂਦਰ ਬਣਾਏ ਗਏ ਹਨ | ਜਲੰਧਰ ਜ਼ਿਲ੍ਹੇ 'ਚ ਵੀ 29 ਕੇਂਦਰ ਬਣਾਏ ਗਏ ਹਨ, ਜਿਨ੍ਹਾਂ 'ਚੋਂ 13 ਸਰਕਾਰੀ ਸਿਹਤ ਕੇਂਦਰਾਂ 'ਚ ਅਤੇ 16 ਨਿੱਜੀ ਹਸਪਤਾਲਾਂ 'ਚ ਬਣਾਏ ਗਏ ਹਨ | ਸਨਿਚਰਵਾਰ ਨੂੰ 3 ਕੇਂਦਰਾਂ ਜਿਨ੍ਹਾਂ 'ਚ ਸਿਵਲ ਹਸਪਤਾਲ ਜਲੰਧਰ, ਸਿਵਲ ਹਸਪਤਾਲ ਨਕੋਦਰ ਅਤੇ ਬਸਤੀ ਗੁਜ਼ਾਂ ਦੇ ਸਿਹਤ ਕੇਂਦਰ 'ਚ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ | ਪਹਿਲੇ ਦਿਨ ਹਰ ਇਕ ਕੇਂਦਰ 'ਚ 100 ਵਿਅਕਤੀਆਂ ਨੂੰ ਟੀਕੇ ਲਗਾਏ ਜਾਣੇ ਹਨ | ਆਸ ਕੀਤੀ ਜਾ ਰਹੀ ਹੈ ਕਿ ਪਹਿਲੇ ਦਿਨ ਜ਼ਿਲ੍ਹੇ 'ਚ 300 ਵਿਅਕਤੀਆਂ ਨੂੰ ਟੀਕੇ ਲਗਾਏ ਜਾਣਗੇ | ਇਸ ਲਈ ਇਨ੍ਹਾਂ ਵਿਅਕਤੀਆਂ ਦੇ ਮੋਬਾਈਲ ਫੋਨ 'ਤੇ ਮੈਸੇਜ ਕੀਤੇ ਜਾਣੇ ਹਨ, ਜਿਸ ਜ਼ਰੀਏ ਉਨ੍ਹਾਂ ਨੂੰ ਸਮਾਂ ਅਤੇ ਕੇਂਦਰ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਮਿਲੀ ਜਾਣਕਾਰੀ ਅਨੁਸਾਰ ਸਨੀਚਰਵਾਰ ਨੂੰ ਵਿਭਾਗ ਦੀ ਵੈੱਬਸਾਈਟ ਸਹੀ ਢੰਗ ਨਾਲ ਕੰਮ ਨਾ ਕਰਦੀ ਹੋਣ ਕਰਕੇ ਰਾਤ ਤੱਕ ਕਿਸੇ ਵੀ ਵਿਅਕਤੀ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਮਿਲੀ ਸੀ |
ਸਵੈਇੱਛਾ ਨਾਲ ਲਗਾਏ ਜਾਣਗੇ ਟੀਕੇ
ਸਰਕਾਰ ਨੇ ਟੀਕੇ ਲਗਾਏ ਜਾਣ ਵਾਲੇ ਵਿਅਕਤੀਆਂ ਦੀ ਚੋਣ ਤਾਂ ਜਰੂਰ ਕੀਤੀ ਹੈ, ਪਰ ਇਹ ਜਰੂਰੀ ਨਹੀਂ ਕਿ ਸਰਕਾਰੀ ਲਿਸਟਾਂ 'ਚ ਜਿਨ੍ਹਾਂ ਵਿਅਕਤੀਆਂ ਦਾ ਇੰਦਰਾਜ ਹੋ ਗਿਆ ਹੈ, ਉਨ੍ਹਾਂ ਵਲੋਂ ਟੀਕਾ ਜਰੂਰੀ ਲਗਵਾਇਆ ਜਾਵੇ | ਜੇਕਰ ਕੋਈ ਵਿਅਕਤੀ ਟੀਕਾ ਨਹੀਂ ਲਗਵਾਉਣਾ ਚਾਹੁੰਦਾ ਤਾਂ ਉਹ ਸਿਹਤ ਵਿਭਾਗ ਵਲੋਂ ਆਏ ਮੈਸੇਜ ਨੂੰ ਅਣਗੌਲਿਆ ਵੀ ਕਰ ਸਕਦਾ ਹੈ |

ਦਿੱਲੀ ਰੋਸ ਧਰਨੇ ਤੋਂ ਪਰਤੇ ਖੇਤ ਮਜ਼ਦੂਰ ਦੀ ਮੌਤ

ਫਿਲੌਰ, 15 ਜਨਵਰੀ (ਸਤਿੰਦਰ ਸ਼ਰਮਾ)- ਦਿੱਲੀ ਰੋਸ ਧਰਨੇ ਤੋਂ ਪਰਤੇ ਪਿੰਡ ਅਕਲਪੁਰ ਦੇ ਖੇਤ ਮਜ਼ਦੂਰ ਗਰੀਬ ਦਾਸ (70) ਪੁੱਤਰ ਅਨੰਤ ਰਾਮ ਦੀ ਬੀਤੀ ਰਾਤ ਮੌਤ ਹੋ ਗਈ | ਪਿੰਡ ਦੇ ਸਰਪੰਚ ਪਰਮਜੀਤ ਸਿੰਘ ਪੰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰੀਬ ਦਾਸ 4-5 ਦਿਨ ਪਹਿਲਾਂ ...

ਪੂਰੀ ਖ਼ਬਰ »

ਮਹਿਲਾ ਕੈਪਟਨ ਦੀ ਤੇਜ਼ ਰਫ਼ਤਾਰ ਕਾਰ ਖੰਭੇ ਨਾਲ ਟਕਰਾ ਕੇ ਪਲਟੀ

ਜਲੰਧਰ ਛਾਉਣੀ, 15 ਜਨਵਰੀ (ਪਵਨ ਖਰਬੰਦਾ)- ਥਾਣਾ ਕੈਂਟ ਦੇ ਅਧੀਨ ਆਉਂਦੇ ਮੁਹੱਲਾ ਨੰਬਰ 31 ਵਿਖੇ ਸਥਿਤ ਪੀਰ ਬਾਬਾ ਪਹਿਲਵਾਨ ਦਰਗਾਹ ਦੇ ਸਾਹਮਣੇ ਅੱਜ ਸੈਨਾ ਦੀ ਇਕ ਮਹਿਲਾ ਕੈਪਟਨ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋਣ ਕਾਰਨ ਸੜਕ ਕਿਨਾਰੇ ਲੱਗੇ ਹੋਏ ਇਕ ਖੰਭੇ ਨਾਲ ...

ਪੂਰੀ ਖ਼ਬਰ »

ਦੁਆਬੇ ਦੇ ਕਿਸਾਨਾਂ ਨੇ ਫਗਵਾੜਾ ਤੋਂ ਜਲੰਧਰ ਤੱਕ ਕੱਢਿਆ ਬੇ-ਮਿਸਾਲ ਮਾਰਚ

ਜਲੰਧਰ, 15 ਜਨਵਰੀ (ਮੇਜਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੱਦੇ 'ਤੇ 26 ਜਨਵਰੀ ਦੀ ਦਿੱਲੀ ਕਿਸਾਨ ਪਰੇਡ ਦੀ ਰਿਹਰਸਲ ਵਜੋਂ ਬੇਮਿਸਾਲ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ | ਟਰੈਕਟਰ ਮਾਰਚ 'ਚ ਵੱਡੀ ਗਿਣਤੀ ' ਕਰੀਬ ਟਰੈਕਟਰ ਤੇ ਹਜ਼ਾਰਾਂ ਨੌਜਵਾਨ ਕਿਸਾਨਾਂ ਨੇ ...

ਪੂਰੀ ਖ਼ਬਰ »

28 ਨਵੇਂ ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ

ਜਲੰਧਰ, 15 ਜਨਵਰੀ (ਐਮ. ਐਸ. ਲੋਹੀਆ) - ਜ਼ਿਲ੍ਹੇ 'ਚ ਅੱਜ 28 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 20311 ਪਹੁੰਚ ਗਈ ਹੈ | ਰਾਹਤ ਦੀ ਗੱਲ ਇਹ ਰਹੀ ਕਿ ਅੱਜ ਫਿਰ ਕਿਸੇ ਵੀ ਕੋਰੋਨਾ ਪ੍ਰਭਾਵਿਤ ਦੀ ਮੌਤ ਨਹੀਂ ਹੋਈ, ਪਰ ਹੁਣ ਤੱਕ ਜ਼ਿਲ੍ਹੇ 'ਚ ਕੋਰੋਨਾ ...

ਪੂਰੀ ਖ਼ਬਰ »

ਸਮਾਰਟ ਸਿਟੀ 'ਚ ਵਰਿਆਣਾ ਡੰਪ ਸ਼ਹਿਰ ਤੋਂ ਬਾਹਰ ਹੋਵੇ

ਜਲੰਧਰ, 15 ਜਨਵਰੀ (ਸ਼ਿਵ)- ਪੰਜਾਬ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਤੇ ਹੋਰ ਭਾਜਪਾ ਆਗੂਆਂ ਨੇ ਵਰਿਆਣਾ ਡੰਪ ਨੂੰ ਖ਼ਤਰਨਾਕ ਦੱਸਦਿਆਂ ਨਿਗਮ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਡੰਪ ਨੂੰ ਸਮਾਰਟ ਸਿਟੀ ਦੇ ਖ਼ਰਚੇ 'ਤੇ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਨੇ ਜਲੰਧਰ 'ਚ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਜਲੰਧਰ ਛਾਉਣੀ, 15 ਜਨਵਰੀ (ਪਵਨ ਖਰਬੰਦਾ)- ਡੀਪੂ ਹੋਲਡਰ ਐਸੋਸੀਏਸ਼ਨ ਜਲੰਧਰ ਕੈਂਟ ਵਲੋਂ ਅੱਜ ਰਾਮਾ ਮੰਡੀ ਵਿਖੇ ਪੰਜਾਬ ਸਰਕਾਰ 'ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਡਿਪੂ ਹੋਲਡਰ ਐਸੋਸੀਏਸ਼ਨ ...

ਪੂਰੀ ਖ਼ਬਰ »

ਧੁੰਦ 'ਚ ਬਿਨਾਂ ਰਿਫਲੈਕਟਰ ਵਾਲੇ ਵਾਹਨ ਬਣ ਰਹੇ ਨੇ ਹਾਦਸਿਆਂ ਦਾ ਕਾਰਨ

ਜਲੰਧਰ, 15 ਜਨਵਰੀ (ਜਸਪਾਲ ਸਿੰਘ)- ਪਿਛਲੇ ਦੋ ਕੁ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਅਸਤ ਵਿਅਸਤ ਕਰ ਦਿੱਤਾ ਹੈ ਤੇ ਸ਼ਾਮ ਸਮੇਂ ਹੀ ਇਕ ਤਰ੍ਹਾਂ ਨਾਲ ਹਨ੍ਹੇਰਾ ਛਾ ਜਾਂਦਾ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ 'ਤੇ ...

ਪੂਰੀ ਖ਼ਬਰ »

ਪੰਜਾਬ 'ਚ ਨਿਕਲੀਆਂ ਪਟਵਾਰੀ ਦੀਆਂ ਅਸਾਮੀਆਂ ਲਈ ਕੋਚਿੰਗ-ਆਈ.ਬੀ.ਟੀ.

ਜਲੰਧਰ, 15 ਜਨਵਰੀ (ਅ.ਬ)- ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਕਰਨ ਵਾਲੇ ਭਾਰਤ ਦੇ ਉਚਤਮ ਸੰਸਥਾਨ ਆਈ.ਬੀ.ਟੀ ਇੰਨਸੀਟੀਚਿਊਟ ਦੇ ਚੇਅਰਮੈਨ ਮਨਬੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਮਾਲ ਪਟਵਾਰੀ ਅਤੇ ਜਿਲਾਦਰ ਅਤੇ ਸਿੰਚਾਈ ਵਿਭਾਗ ਵਿਚ 1152 ਖਾਲੀ ਪਈਆਂ ...

ਪੂਰੀ ਖ਼ਬਰ »

ਬਾਵਾ ਹੈਨਰੀ ਗੜ੍ਹਸ਼ੰਕਰ ਵਿਚ ਵਰਕਰਾਂ ਨੂੰ ਮਿਲੇ

ਜਲੰਧਰ, 15 ਜਨਵਰੀ (ਸ਼ਿਵ)- ਉੱਤਰੀ ਹਲਕੇ ਦੇ ਵਿਧਾਇਕ ਅਤੇ ਗੜ੍ਹਸ਼ੰਕਰ ਵਿਚ ਚੋਣਾਂ ਲਈ ਆਬਜ਼ਰਵਰ ਲੱਗੇ ਬਾਵਾ ਹੈਨਰੀ ਨੇ ਗੜ੍ਹਸ਼ੰਕਰ ਵਿਚ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਿਹਾ ਹੈ ਕਿ ਕੌਾਸਲਰ ਲਈ ਚੋਣਾਂ ਲੜਨ ਦੇ ਚਾਹਵਾਨਾਂ ਤੋਂ 12 ਤੱਕ ਅਰਜ਼ੀਆਂ ...

ਪੂਰੀ ਖ਼ਬਰ »

ਲੁੱਟ ਖੋਹ ਕਰਨ ਵਾਲੇ ਦੋ ਕਾਬੂ

ਮਕਸੂਦਾਂ, 15 ਜਨਵਰੀ (ਲਖਵਿੰਦਰ ਪਾਠਕ)- ਫੋਕਲ ਪੁਆਇੰਟ ਚੌਕੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਲੁੱਟ ਕੀਤਾ ਮੋਬਾਈਲ ਫ਼ੋਨ ਵੀ ਪੁਲਿਸ ਨੇ ਬਰਾਮਦ ਕੀਤਾ ਹੈ | ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਡੀ.ਐਸ.ਪੀ ਪੱਧਰ ਦੇ 44 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 15 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਪੁਲਿਸ ਮੁਖੀ ਵਲੋਂ ਅੱਜ ਡੀ.ਐਸ.ਪੀ ਪੱਧਰ ਦੇ 44 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਸੁਰਿੰਦਰ ਪਾਲ ਸਿੰਘ ਨੂੰ ਡੀ.ਐਸ.ਪੀ . ਐਸ.ਡੀ ਬਾਬਾ ਬਕਾਲਾ, ਹਰਕਿ੍ਸ਼ਨ ਸਿੰਘ ਨੂੰ ਡੀ.ਐਸ.ਪੀ . ਐਸ.ਡੀ ਸ੍ਰੀ ...

ਪੂਰੀ ਖ਼ਬਰ »

ਕਿਸਾਨਾਂ ਨਾਲ ਨੌਵੇਂ ਦੌਰ ਦੀ ਗੱਲਬਾਤ ਅਸਫਲ ਹੋਣਾ ਮੋਦੀ ਸਰਕਾਰ ਦੀ ਨਾਲਾਇਕੀ-ਜਸਵੀਰ ਸਿੰਘ ਗੜ੍ਹੀ

ਬਲਾਚੌਰ, 15 ਜਨਵਰੀ (ਸ਼ਾਮ ਸੁੰਦਰ ਮੀਲੂ, ਦੀਦਾਰ ਸਿੰਘ ਬਲਾਚੌਰੀਆ)-ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਬਲਾਚੌਰ ਵਿਖੇ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਮਨਾਇਆ ਗਿਆ | ਜਿਸ ਵਿਚ ਸ: ...

ਪੂਰੀ ਖ਼ਬਰ »

ਗੁਰਦੁਆਰਾ ਇੰਡਸਟਰੀਅਲ ਏਰੀਆ ਵਲੋਂ ਨਗਰ ਕੀਰਤਨ 18 ਨੂੰ

ਜਲੰਧਰ, 15 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਅਤੇ ਇਸਤਰੀ ...

ਪੂਰੀ ਖ਼ਬਰ »

ਈ.ਵੀ.ਪੀ. ਮੁਕੰਮਲ ਹੋਣ ਤੋਂ ਬਾਅਦ ਜ਼ਿਲ੍ਹੇ 'ਚ 16.21 ਲੱਖ ਵੋਟਰ

ਜਲੰਧਰ, 15 ਜਨਵਰੀ (ਚੰਦੀਪ ਭੱਲਾ)- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਕਲੈਕਸ਼ਨ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਅਧੀਨ ਵਿਸ਼ੇਸ਼ ਸਰਸਰੀ ਸੁਧਾਈ ਤੋਂ ਬਾਅਦ 9 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ...

ਪੂਰੀ ਖ਼ਬਰ »

ਲੁੱਟ-ਖੋਹ ਗੈਂਗ ਦਾ ਮੁਖੀ ਰਿਮਾਂਡ ਖ਼ਤਮ ਹੋਣ ਤੇ ਭੇਜਿਆ ਜੇਲ੍ਹ

ਲਾਂਬੜਾ, 15 ਜਨਵਰੀ (ਪਰਮੀਤ ਗੁਪਤਾ)- ਲਾਂਬੜਾ ਅਤੇ ਆਸ ਪਾਸ ਦੇ ਇਲਾਕੇ 'ਚ ਦਾਤਰ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਮੁਖੀ ਨੂੰ ਰਿਮਾਂਡ ਖਤਮ ਹੋਣ ਉਪਰੰਤ ਲਾਂਬੜਾ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਕਿ ਅਦਾਲਤ ਵੱਲੋਂ ਆਰੋਪੀ ਦਾ ਰਿਮਾਂਡ ਖਤਮ ...

ਪੂਰੀ ਖ਼ਬਰ »

ਹਟਾਏ ਜਾਣ 21 ਇਸ਼ਤਿਹਾਰੀ ਬੋਰਡ, ਨੀਰਜਾ ਜੈਨ ਨੇ ਦਿੱਤੀ ਹਦਾਇਤ

ਜਲੰਧਰ, 15 ਜਨਵਰੀ (ਸ਼ਿਵ)- ਸ਼ਹਿਰ ਵਿਚ ਲੱਗੇ ਨਾਜਾਇਜ਼ ਇਸ਼ਤਿਹਾਰੀ ਬੋਰਡਾਂ ਨੂੰ ਅਜੇ ਤੱਕ ਨਾ ਹਟਾਉਣ ਦੇ ਮਾਮਲੇ 'ਚ ਇਸ਼ਤਿਹਾਰ ਵਿਭਾਗ ਦੀ ਐਡਹਾਕ ਕਮੇਟੀ ਦੀ ਚੇਅਰਪਰਸਨ ਨੀਰਜਾ ਜੈਨ ਨੇ ਇਕ ਵਾਰ ਫਿਰ ਨਿਗਮ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਸ਼ਹਿਰ ਵਿਚ ਅਜੇ ...

ਪੂਰੀ ਖ਼ਬਰ »

ਕੇ.ਐਮ.ਵੀ. ਦਾ ਇੰਸਟੀਚਿਊਟ ਆਫ ਆਈਲਟਸ ਵਿਦਿਆਰਥੀਆਂ ਨੂੰ ਪ੍ਰਦਾਨ ਕਰ ਰਿਹਾ ਹੈ ਗੁਣਵੱਤਾ ਭਰਪੂਰ ਕੋਚਿੰਗ

ਜਲੰਧਰ, 15 ਜਨਵਰੀ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਜਲੰਧਰ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ਤੇ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਦੇ ਲਈ ਨਿਰੰਤਰ ਵਚਨਬੱਧ ਅਤੇ ਯਤਨਸ਼ੀਲ ਹੈ | ਕੇ.ਐਮ.ਵੀ. ਇੰਸਟੀਚਿਊਟ ਆਫ਼ ...

ਪੂਰੀ ਖ਼ਬਰ »

ਲੰਬਾ ਪਿੰਡ ਤੋਂ ਸੁੱਚੀ ਪਿੰਡ ਸਰਵਿਸ ਰੋਡ 'ਤੇ 5 ਘੰਟੇ ਚੱਲੀ ਕਾਰਵਾਈ, ਹਟਾਏ ਕਬਜ਼ੇ

ਜਲੰਧਰ, 15 ਜਨਵਰੀ (ਸ਼ਿਵ)- ਲੰਬਾ ਪਿੰਡ ਚੌਕ ਤੋਂ ਸੁੱਚੀ ਪਿੰਡ ਤੱਕ ਸਰਵਿਸ ਰੋਡ 'ਤੇ ਨਗਰ ਨਿਗਮ ਤੇ ਟਰੈਫ਼ਿਕ ਪੁਲਿਸ ਦੀ ਸਾਂਝੀ ਟੀਮ ਨੇ 5 ਘੰਟੇ ਤੱਕ ਕਾਰਵਾਈ ਕਰਕੇ ਸਾਰੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਹੈ ਸਗੋਂ ਇਕ ਦਰਜਨ ਦੇ ਕਰੀਬ ਗੱਡੀਆਂ ਟੋਅ ...

ਪੂਰੀ ਖ਼ਬਰ »

ਡਿਜੀਟਲ ਅਦਾਇਗੀ 'ਚ ਸਮਾਰਟ ਸ਼ਹਿਰਾਂ 'ਚੋਂ ਜਲੰਧਰ 5ਵੇਂ ਨੰਬਰ 'ਤੇ

ਜਲੰਧਰ, 15 ਜਨਵਰੀ (ਸ਼ਿਵ)- ਸਮਾਰਟ ਸ਼ਹਿਰਾਂ 'ਚੋਂ ਸਫ਼ਾਈ ਪੱਖੋਂ ਨਿਗਮ ਦੇਸ਼ ਭਰ ਦੇ ਸ਼ਹਿਰਾਂ ਵਿਚੋਂ ਅਜੇ ਕਾਫੀ ਪਿੱਛੇ ਹੈ ਪਰ ਨਗਰ ਨਿਗਮ ਜਲੰਧਰ ਡਿਜੀਟਲ ਅਦਾਇਗੀ ਦੇ ਮਾਮਲੇ ਵਿਚ ਦੇਸ਼ ਭਰ 'ਚੋਂ ਬਾਕੀ ਸ਼ਹਿਰਾਂ ਵਿਚ ਮਾਅਰਕਾ ਮਾਰ ਰਿਹਾ ਹੈ | ਡਿਜੀਟਲ ਅਦਾਇਗੀ ਦੇ ...

ਪੂਰੀ ਖ਼ਬਰ »

ਨਿੱਜੀ ਸੰਸਥਾਵਾਂ ਨੇ ਸਕੂਲਾਂ 'ਚ ਵਿਦਿਆਰਥੀਆਂ ਦਾ ਕੀਤਾ ਸਵਾਗਤ

ਜਲੰਧਰ, 15 ਜਨਵਰੀ (ਰਣਜੀਤ ਸਿੰਘ ਸੋਢੀ)- ਤਾਲਾਬੰਦੀ ਦੇ ਬਾਅਦ ਸਰਕਾਰ ਵਲੋਂ 5ਵੀਂ ਤੋਂ 12ਵੀਂ ਤੱਕ ਸਕੂਲ ਖੋਲ੍ਹਣ ਦੇ ਆਦੇਸ਼ਾਂ ਨਾਲ ਜਿਥੇ ਬੱਚਿਆਂ ਵਿਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਉੱਥੇ ਹੀ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 33 ਸਕੂਲਾਂ ਨੂੰ ...

ਪੂਰੀ ਖ਼ਬਰ »

ਨਗਰ ਕੌਾਸਲ ਚੋਣਾਂ ਲਈ ਜਲੰਧਰ ਪੁੱਜੀਆਂ 336 ਈ ਵੀ ਐਮ ਮਸ਼ੀਨਾਂ ਅਤੇ ਕੰਟਰੋਲ ਯੂਨਿਟ

ਜਲੰਧਰ, 15 ਜਨਵਰੀ (ਚੰਦੀਪ ਭੱਲਾ)- ਜਲੰਧਰ ਵਿਖੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ 336 ਈ.ਵੀ.ਐਮ ਮਸ਼ੀਨਾਂ ਅਤੇ ਕੰਟਰੋਲ ਯੂਨਿਟ ਪੁੱਜ ਗਏ ਹਨ, ਜਿਨ੍ਹਾਂ ਨੂੰ ਸੰਭਾਲਣ ਦਾ ਕੰਮ ਏ.ਡੀ.ਸੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਸੰਭਾਲਿਆ | ਕੜਾਕੇ ਦੀ ਠੰਡ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦਾ ਕੀਤਾ ਅੰਤਿਮ ਪ੍ਰਕਾਸ਼ਨ

ਜਲੰਧਰ, 15 ਜਨਵਰੀ (ਰਣਜੀਤ ਸਿੰਘ ਸੋਢੀ)- ਪੰਜਾਬ ਦੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਜਲੰਧਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1-1-2021 ਤੱਕ ਨਵੇਂ ਵੋਟਰਾਂ ਅਤੇ ਫਾਰਮ ਨੰਬਰ -7 ਵੋਟ ਕਟਵਾਉਣ ਅਤੇ ਫਾਰਮ ਨੰਬਰ-8 ਵੋਟਰਾਂ ਦੀ ਸੋਧ ਅਤੇ ਫਾਰਮ 8ਏ ਵਿਚ ਵੋਟਰ ਦੀ ਆਪਸੀ ਬੂਥ ...

ਪੂਰੀ ਖ਼ਬਰ »

ਚਾਲੀ ਮੁਕਤਿਆਂ ਦੀ ਯਾਦ 'ਚ ਕਰਵਾਇਆ ਵਿਸ਼ੇਸ਼ ਗੁਰਮਤਿ ਸਮਾਗਮ

ਜਲੰਧਰ, 15 ਜਨਵਰੀ (ਹਰਵਿੰਦਰ ਸਿੰਘ ਫੁੱਲ)- ਮਾਘੀ ਦੇ ਪਵਿੱਤਰ ਦਿਹਾੜੇ ਤੇ ਚਾਲੀ ਮੁਕਤਿਆਂ ਦੀ ਯਾਦ ਵਿਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ਼ ਬਹਾਦਰ ਨਗਰ ਵਿਖੇ ਗੁਰੂ ਤੇਗ਼ ਬਹਾਦਰ ਖ਼ਾਲਸਾ ਨੌਜਵਾਨ ਸਭਾ ਅਤੇ ਗੁਰਦਵਾਰਾ ਪ੍ਰਬੰਧਕ ...

ਪੂਰੀ ਖ਼ਬਰ »

ਖੇਤੀ ਬਿੱਲਾਂ ਖ਼ਿਲਾਫ਼ ਪਿੰਡ ਰੰਧਾਵਾ ਮਸੰਦਾਂ ਤੋਂ ਨਿਕਲੀ ਵਿਸ਼ਾਲ ਟਰੈਕਟਰ ਰੈਲੀ

ਮਕਸੂਦਾਂ, 15 ਜਨਵਰੀ (ਲਖਵਿੰਦਰ ਪਾਠਕ)- ਕੇਂਦਰ ਸਰਕਾਰ ਵਲੋਂ ਪਾਸ ਕਿੱਤੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅੱਜ ਪਿੰਡ ਰੰਧਾਵਾ ਮਸੰਦਾਂ ਤੋਂ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ | ਇਸ ਟਰੈਕਟਰ ਰੈਲੀ 'ਚ 300 ਤੋਂ ਵੱਧ ਟਰੈਕਟਰਾਂ ਅਤੇ ਕਾਰਾਂ ਸ਼ਾਮਿਲ ਹੋਇਆਂ | ਰੈਲੀ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ

ਜਲੰਧਰ, 15 ਜਨਵਰੀ (ਸਾਬੀ)- 20ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸਸ਼ਿਪ ਦਾ ਆਯੋਜਨ ਪੁਲਿਸ ਡੀਏਵੀ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਵਲੋਂ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਜਲੰਧਰ ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਇਸ ਵਿਚ ...

ਪੂਰੀ ਖ਼ਬਰ »

ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਮਾਮਲੇ 'ਚ ਲਾਲੀ ਨੂੰ 4 ਸਾਲ ਦੀ ਕੈਦ

ਜਲੰਧਰ, 15 ਜਨਵਰੀ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਪੁਲਿਸ ਪਾਰਟੀ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਮਰਬੀਰ ਸਿੰਘ ਉਰਫ ਲਾਲੀ ਪੁੱਤਰ ਰੂਪਿੰਦਰ ਸਿੰਘ ਵਾਸੀ ਬੁਸੋਵਾਲ, ਥਾਣਾ ਸੁਲਤਾਨਪੁਰ ...

ਪੂਰੀ ਖ਼ਬਰ »

ਚੁਗਿੱਟੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ 20 ਨੂੰ

ਚੁਗਿੱਟੀ/ਜੰਡੂਸਿੰਘਾ, 15 ਜਨਵਰੀ (ਨਰਿੰਦਰ ਲਾਗੂ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ. ਸਿੰਘ ਸਭਾ ਚੁਗਿੱਟੀ ਵਿਖੇ ਸਮੂਹ ਸੰਗਤਾਂ ਵਲੋਂ 20 ਜਨਵਰੀ ਨੂੰ ਕਰਵਾਇਆ ਜਾਵੇਗਾ | ਤਿਆਰੀ ਸਬੰਧੀ ਪ੍ਰਬੰਧਕਾਂ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX