ਮਾਨਸਾ, 15 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ) - ਹੱਡ ਚੀਰਵੀਂ ਠੰਢ ਦੇ ਚੱਲਦਿਆਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ 108ਵੇਂ ਦਿਨ ਵੀ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਜਾਰੀ ਰੱਖੇ ਗਏ | ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਜਿੱਥੇ ਰਿਲਾਇੰਸ ਪੈਟਰੋਲ ਪੰਪਾਂ ਅਤੇ ਰੇਲਵੇ ਪਾਰਕਿੰਗਾਂ 'ਚ ਧਰਨੇ ਲਗਾਏ ਹੋਏ ਹਨ ਉੱਥੇ ਉਨ੍ਹਾਂ 26 ਜਨਵਰੀ ਨੂੰ ਦਿੱਲੀ ਵਿਖੇ ਗਣਤੰਤਰ ਦਿਵਸ ਮੌਕੇ ਕੀਤੀ ਜਾ ਰਹੀ ਟਰੈਕਟਰ ਪਰੇਡ ਲਈ ਵੀ ਪਿੰਡਾਂ 'ਚ ਰਿਹਰਸਲ ਮਾਰਚ ਕੱਢੇ | ਬੁਲਾਰਿਆਂ ਨੇ ਸਪੱਸ਼ਟ ਕਿਹਾ ਕਿ ਆਗੂਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਿਸਾਨ ਸੰਘਰਸ਼ ਜੋ ਸ਼ਾਂਤਮਈ ਚੱਲ ਰਿਹਾ ਹੈ ਅਤੇ ਭਵਿੱਖ 'ਚ ਵੀ ਸ਼ਾਂਤਮਈ ਚੱਲੇਗਾ, ਪ੍ਰਤੀ ਸੱਭ ਤਿਆਰੀਆਂ ਜ਼ੋਰਾਂ 'ਤੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਰਖੇਲ ਬਣੀ ਹੋਈ ਹੈ, ਨੂੰ ਕਾਨੂੰਨ ਰੱਦ ਨਾ ਕਰਨ ਦੀ ਜ਼ਿੱਦ ਮਹਿੰਗੀ ਪਵੇਗੀ | ਉਨ੍ਹਾਂ ਅੱਜ ਹੋਈ ਨੌਵੇਂ ਗੇੜ ਦੀ ਮੀਟਿੰਗ ਬੇਸਿੱਟਾ ਰਹਿਣ ਲਈ ਕੇਂਦਰ ਸਰਕਾਰ ਨੂੰ ਜ਼ੰੁਮੇਵਾਰ ਠਹਿਰਾਇਆ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ 'ਚੋਂ ਉੱਠਿਆ ਕਿਸਾਨ ਸੰਘਰਸ਼ ਹੁਣ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣ ਗਿਆ ਹੈ, 'ਤੇ ਵਿਸ਼ਵ ਭਰ ਦੇ ਲੋਕਾਂ ਦੀਆਂ ਨਜ਼ਰਾਂ ਹਨ | ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਮੋਰਚਾ ਜਾਰੀ ਰਹੇਗਾ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਭਜਨ ਸਿੰਘ ਘੁੰਮਣ, ਮਹਿੰਦਰ ਸਿੰਘ ਭੈਣੀਬਾਘਾ, ਤੇਜਾ ਸਿੰਘ ਚਕੇਰੀਆਂ, ਦਲਜੀਤ ਸਿੰਘ ਮਾਨਸ਼ਾਹੀਆਂ, ਮੇਜਰ ਸਿੰਘ ਦੂਲੋਵਾਲ, ਮਲੂਕ ਸਿੰਘ ਹੀਰਕੇ, ਰਜਿੰਦਰ ਸਿੰਘ ਮਾਖਾ, ਸਵਰਨ ਸਿੰਘ ਬੋੜਾਵਾਲ, ਰਤਨ ਕੁਮਾਰ ਭੋਲਾ, ਸੀਤਾ ਰਾਮ, ਕਿ੍ਸ਼ਨ ਕੁਮਾਰ ਜੋਗਾ, ਸ਼ਿਵਚਰਨ ਸਿੰਘ ਸਿੰਗੜ, ਗੁਰਬਾਗ ਸਿੰਘ ਪੈਰੋਂ, ਇਕਬਾਲ ਸਿੰਘ ਮਾਨਸਾ ਆਦਿ ਸਨ |
ਪਿੰਡਾਂ 'ਚੋਂ ਕੱਢਿਆ ਟਰੈਕਟਰ ਮਾਰਚ
ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਵਲੋਂ ਪਿੰਡ ਭੈਣੀਬਾਘਾ ਤੋਂ ਅੱਧੀ ਦਰਜਨ ਦੇ ਕਰੀਬ ਪਿੰਡਾਂ ਵਿਚ ਟਰੈਕਟਰ ਮਾਰਚ ਕਰ ਕੇ ਕਿਸਾਨਾਂ ਤੇ ਹਮਦਰਦਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ 'ਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ | ਉਨ੍ਹਾਂ ਅਪੀਲ ਕੀਤੀ ਕਿ 25 ਜਨਵਰੀ ਨੂੰ ਹੀ ਦਿੱਲੀ ਵਿਖੇ ਪਹੁੰਚਿਆ ਜਾਵੇ ਤੇ ਸੰਘਰਸ਼ ਨੂੰ ਪੂਰਾ ਸ਼ਾਂਤਮਈ ਰੱਖਿਆ ਜਾਵੇ | ਇਹ ਮਾਰਚ ਬੁਰਜ ਹਰੀ, ਬੁਰਜ ਢਿੱਲਵਾਂ, ਉੱਭਾ, ਬੁਰਜ ਰਾਠੀ, ਭਾਈ ਦੇਸਾ ਆਦਿ ਪਿੰਡਾਂ ਵਿਚ ਦੀ ਗੁਜ਼ਰਿਆ | ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ, ਬਲਵਿੰਦਰ ਸ਼ਰਮਾ ਖ਼ਿਆਲਾ, ਮੱਖਣ ਸਿੰਘ ਭੈਣੀਬਾਘਾ, ਹਰਦੇਵ ਸਿੰਘ ਰਾਠੀ, ਜਰਨੈਲ ਸਿੰਘ ਬੁਰਜ ਢਿੱਲਵਾਂ, ਅਮਰੀਕ ਸਿੰਘ ਬੁਰਜ ਰਾਠੀ, ਸੁਖਦੇਵ ਸਿੰਘ ਉੱਭਾ, ਬਲਜੀਤ ਸਿੰਘ ਭੈਣੀਬਾਘਾ, ਬਿੰਦਰ ਸਿੰਘ ਭੈਣੀਬਾਘਾ, ਕਾਕਾ ਸਿੰਘ ਠੂਠਿਆਂਵਾਲੀ, ਜਸ਼ਨਦੀਪ ਸਿੰਘ ਠੂਠਿਆਂਵਾਲੀ ਆਦਿ ਹਾਜ਼ਰ ਸਨ |
15 ਰੋਜ਼ੇ ਧਰਨੇ 24 ਤੋਂ
ਇਸ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਵਲੋਂ ਦਲਿਤਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ 24 ਜਨਵਰੀ ਤੋਂ ਮੰਤਰੀਆਂ ਦੇ ਦਫ਼ਤਰਾਂ ਤੇ ਘਰਾਂ ਅੱਗੇ 15 ਰੋਜੇ ਧਰਨੇ ਦਿੱਤੇ ਜਾਣਗੇ | ਇਹ ਜਾਣਕਾਰੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਪਿੰਡਾਂ/ਸ਼ਹਿਰਾਂ 'ਚ ਮੀਟਿੰਗਾਂ ਦਾ ਦੌਰ ਜਾਰੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ ਕੇਂਦਰ ਸਰਕਾਰ ਕਿਸਾਨ/ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਰਹੀ ਹੈ ਉੱਥੇ ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਉਨ੍ਹਾਂ ਦੱਸਿਆ ਕਿ 8 ਫਰਵਰੀ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਅਤੇ 9 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਮਜ਼ਦੂਰ ਲਲਕਾਰ ਰੈਲੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਮਜ਼ਦੂਰ ਆਗੂ ਨਿੱਕਾ ਸਿੰਘ ਬਹਾਦਰਪੁਰ, ਸੁਖਜੀਤ ਸਿੰਘ ਰਾਮਾਨੰਦੀ, ਮਨਪ੍ਰੀਤ ਕੌਰ ਜਟਾਣਾ, ਦਰਸ਼ਨ ਸਿੰਘ ਦਾਨੇਵਾਲਾ ਆਦਿ ਹਾਜ਼ਰ ਸਨ |
ਰਿਲਾਇੰਸ ਪੈਟਰੋਲ ਪੰਪ 'ਤੇ ਘਿਰਾਓ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਕਿਸਾਨ ਜਥੇਬੰਦੀਆਂ ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਧਰਨਾ ਜਾਰੀ ਹੈ, ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੀ ਰਖੇਲ ਬਣ ਕੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਜਵਾਲਾ ਸਿੰਘ, ਬਲਦੇਵ ਸਿੰਘ, ਕੌਰ ਸਿੰਘ ਮੰਡੇਰ, ਨਛੱਤਰ ਸਿੰਘ ਅਹਿਮਦਪੁਰ, ਲੀਲਾ ਸਿੰਘ, ਗੁਰਚਰਨ ਸਿੰਘ, ਤੇਜਾ ਸਿੰਘ, ਭੋਲਾ ਸਿੰਘ ਆਦਿ ਨੇ ਸੰਬੋਧਨ ਕੀਤਾ |
26 ਦੀ ਕਿਸਾਨ ਪਰੇਡ 'ਚ ਸ਼ਾਮਿਲ ਹੋਣਗੇ ਕਿਸਾਨ
ਬਰੇਟਾ ਤੋਂ ਪਾਲ ਸਿੰਘ ਮੰਡੇਰ, ਜੀਵਨ ਸ਼ਰਮਾ- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਦਿੱਲੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ 26 ਜਨਵਰੀ ਨੂੰ ਦਿੱਲੀ ਪੁੱਜਣ ਲਈ ਕਿਸਾਨ ਜਥੇਬੰਦੀਆਂ ਵਲੋਂ ਵੱਡੇ ਪੱਧਰ 'ਤੇ ਲਾਮਬੰਦੀ ਕੀਤੀ ਜਾ ਰਹੀ ਹੈ | ਸਥਾਨਕ ਰੇਲਵੇ ਸਟੇਸ਼ਨ ਨੇੜੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਦਬਾਅ ਸਦਕਾ ਭਾਜਪਾ ਆਗੂ ਆਪਣੇ ਦੌਰੇ ਮਨਸੂਖ਼ ਕਰਨ ਲਈ ਮਜਬੂਰ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਤਾਰਾ ਚੰਦ ਬਰੇਟਾ, ਗੁਰਜੰਟ ਸਿੰਘ ਬਖਸ਼ੀਵਾਲਾ, ਛੱਜੂ ਸਿੰਘ ਦਿਆਲਪੁਰਾ, ਮਾਸਟਰ ਗੁਰਦੀਪ ਸਿੰਘ ਮੰਡੇਰ,ਬਲਵੰਤ ਸਿੰਘ ਗੋਬਿੰਦਪੁਰਾ, ਭੋਲਾ ਸਿੰਘ ਬਹਾਦਰਪੁਰ, ਨਿਰਮਲ ਸਿੰਘ ਬਰੇਟਾ, ਜਗਰੂਪ ਸਿੰਘ ਮੰਘਾਣੀਆਂ, ਗੁਰਮੀਤ ਕੌਰ ਮੰਡੇਰ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ 'ਤੇ ਕਿਸਾਨਾਂ ਦਾ ਮੋਰਚਾ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ ਹੈ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਅੰਦੋਲਨ ਵਿਚ ਵਿੱਛੜ ਰਹੇ ਹਨ ਪਰ ਮੋਦੀ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖਦਿਆਂ ਹੋਇਆਂ ਵੀ ਅਣਜਾਣ ਹੈ | ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਲਾਕੇ ਵਿਚ ਹਰ ਰੋਜ਼ ਕਿਸਾਨਾਂ ਦੇ ਕਾਫ਼ਲੇ ਦਿੱਲੀ ਸੰਘਰਸ਼ ਵਿਚ ਸ਼ਾਮਲ ਹੋ ਰਹੇ ਹਨ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਕਰਮਜੀਤ ਸਿੰਘ ਸੰਘਰੇੜੀ, ਅਮਰੀਕ ਸਿੰਘ ਗੋਰਖਨਾਥ, ਸਰੋਜ ਕੌਰ ਦਿਆਲਪੁਰਾ, ਮੇਵਾ ਸਿੰਘ ਖੁਡਾਲ ਨੇ ਸੰਬੋਧਨ ਕੀਤਾ |
ਮੋਦੀ ਸਰਕਾਰ ਦੀ ਅਰਥੀ ਸਾੜੀ
ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡ ਧਰਮਪੁਰਾ ਵਿਖੇ ਪਿੰਡ ਵਾਸੀਆਂ ਵਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਰੋਸ ਮੁਜ਼ਾਹਰਾ ਕੱਢਿਆ ਗਿਆ ਅਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਹਰ ਪਿੰਡ ਵਿਚ ਕਿਸਾਨ ਵਰਗ ਵਿਰੋਧ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਸੰਘਰਸ਼ ਵਿਚ ਕਿਸਾਨ ਵੱਡੀ ਪੱਧਰ 'ਤੇ ਪੁੱਜ ਰਹੇ ਹਨ ਜਿਸ ਸਦਕਾ ਮੋਦੀ ਸਰਕਾਰ ਨੂੰ ਕਾਲ਼ੇ ਕਾਨੰੂਨ ਵਾਪਸ ਲੈਣੇ ਹੀ ਪੈਣਗੇ | ਇਸ ਮੌਕੇ ਕਿਸਾਨ ਆਗੂ ਤਾਰਾ ਚੰਦ ਬਰੇਟਾ, ਭੀਮ ਸਿੰਘ ਮੰਡੇਰ, ਵਸਾਵਾ ਸਿੰਘ, ਜਗਵਿੰਦਰ ਸਿੰਘ, ਜੀਵਨ ਸਿੰਘ ਲੂਧਰ, ਜੋਗਿੰਦਰ ਸਿੰਘ, ਨਿੱਕਾ ਸਿੰਘ ਆਦਿ ਨੇ ਸੰਬੋਧਨ ਕੀਤਾ |
ਭਾਗੀਵਾਂਦਰ, 15 ਜਨਵਰੀ (ਮਹਿੰਦਰ ਸਿੰਘ ਰੂਪ)-ਪਿਛਲੇ ਦਿਨਾਂ ਤੋਂ ਪੈ ਰਹੀ ਹੱਡ-ਚੀਰਵੀਂ ਠੰਢ ਘਟਣ ਦਾ ਨਾਂਅ ਨਹੀਂ ਲੈ ਰਹੀ, ਜਿਸ ਨਾਲ ਆਮ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ | ਚਿਰਾਂ ਤੋਂ ਬੰਦ ਪਏ ਹਾਲ ਹੀ 'ਚ ਖੁੱਲ੍ਹੇ ਸਕੂਲਾਂ 'ਚ ਬੱਚਿਆਂ ਨੂੰ ਵੀ ਮਜ਼ਬੂਰੀ ਵੱਸ ਪੜ੍ਹਾਈ ...
ਮਹਿਰਾਜ, 15 ਜਨਵਰੀ (ਸੁਖਪਾਲ ਮਹਿਰਾਜ)-ਸ੍ਰੀ ਅਸ਼ੋਕ ਕੁਮਾਰ ਚੌਹਾਨ, ਸਿਵਲ ਜੱਜ (ਸ.ਡ.)/ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰੀਮਤੀ ਨਵਰੀਤ ਕੌਰ, ਪੈਨਲ ਦੇ ਵਕੀਲ ਸਾਹਿਬਾਨ ਨੇ ਸਰਕਾਰੀ ਕੰਨਿਆ ਸੀਨੀਅਰ ...
ਬਠਿੰਡਾ, 15 ਜਨਵਰੀ (ਕੰਵਲਜੀਤ ਸਿੰਘ ਸਿੱਧੂ)-ਮਾਲਵਾ ਸਰੀਰਿਕ ਸਿੱਖਿਆ ਕਾਲਜ, ਬਠਿੰਡਾ ਦੀ ਬੀ. ਪੀ. ਐਡ. ਪਹਿਲਾ ਸਾਲ ਦੀ ਵਿਦਿਆਰਥਣ ਰਾਜਵਿੰਦਰ ਕੌਰ ਨੂੰ ਭਾਰਤੀ ਹਾਕੀ ਟੀਮ ਲਈ ਪ੍ਰਤੀਨਿਧਤਾ ਕਰਨ ਦਾ ਮਾਣ ਪ੍ਰਾਪਤ ਹੋਇਆ | ਰਾਜਵਿੰਦਰ ਕੌਰ ਭਾਰਤੀ ਟੀਮ ਜੋ ਕਿ ...
ਰਾਮਾਂ ਮੰਡੀ, 15 ਜਨਵਰੀ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਤਰਖਾਣਵਾਲਾ ਵਿਖੇ ਡੇਰਾ ਬਾਬਾ ਬੀਰਮ ਦਾਸ ਵਿੱਚ ਇਨਰ ਵੀਲ ਕਲੱਬ ਸਿਰਸਾ ਮਿਡ ਟਾਊਨ ਵੱਲੋਂ ਰਾਮਾਂ ਮੰਡੀ ਦੇ ਸਮਾਜ਼ ਸੇਵੀ ਕਿ੍ਸ਼ਨ ਕੁਮਾਰ ਜੈਨ ਰਤਨ ਰਾਇਸ ਮਿੱਲ ਦੇ ਸਹਿਯੋਗ ਨਾਲ 50 ਜ਼ਰੂਰਤਮੰਦ ਔਰਤਾਂ ...
ਮਾਨਸਾ/ਭੀਖੀ, 15 ਜਨਵਰੀ (ਧਾਲੀਵਾਲ, ਸਿੱਧੂ)-ਮਾਨਸਾ ਵਿਧਾਨ ਸਭਾ ਹਲਕੇ ਦੇ ਵਿਕਾਸ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਹ ਦਾਅਵਾ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਫਫੜੇ ਭਾਈਕੇ ਤੇ ਭੀਖੀ ਵਿਖੇ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਚੈੱਕ ਅਤੇ ਆਯੂਸ਼ਮਨ ...
ਬਠਿੰਡਾ, 15 ਜਨਵਰੀ (ਅਵਤਾਰ ਸਿੰਘ)- ਭਾਜਪਾ ਆਗੂ ਸੁਖਪਾਲ ਸਰਾਂ ਵਲੋਂ ਬੀਤੇ ਦਿਨੀਂ ਪਾਤਸ਼ਾਹੀ ਦਸਵੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮੇ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨਾਲ ਕਰਨ ...
ਭੀਖੀ, 15 ਜਨਵਰੀ (ਬਲਦੇਵ ਸਿੰਘ ਸਿੱਧੂ)- ਪਿੰਡ ਸਮਾਉ 'ਚ ਚਹਿਲ ਫਾੳਾੂਡੇਸ਼ਨ ਵਲੋਂ ਮਾਨਵ ਸੇਵਾ ਨੂੰ ਮੁੱਖ ਰੱਖਦੇ ਹੋਏ ਕੁਦਰਤੀ ਸਿਹਤ ਸੰਭਾਲ ਕੇਂਦਰ ਖੋਲਿ੍ਹਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਗੁਰਪਿਆਰ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ...
ਮਾਨਸਾ, 15 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਨੇੜਲੇ ਪਿੰਡ ਮਾਨਸਾ ਖ਼ੁਰਦ ਵਿਖੇ ਬਾਬਾ ਸ੍ਰੀ ਚੰਦ ਵਿਰੱਕਤ ਕੁਟੀਆ ਡੇਰਾ ਸੇਵਾ ਸਰ 'ਚ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੱਸਿਆ ਦਿਹਾੜੇ 'ਤੇ ਸਮਾਗਮ ਕਰਵਾਇਆ ਗਿਆ | ...
ਬੁਢਲਾਡਾ, 15 ਜਨਵਰੀ (ਮਨਚੰਦਾ)- ਸ਼ਹਿਰ ਬੁਢਲਾਡਾ ਗੰਦਗੀ ਅਤੇ ਪਲਾਸਟਿਕ ਕੂੜਾ ਰਹਿਤ ਬਣੇਗਾ | ਇਹ ਪ੍ਰਗਟਾਵਾ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਵਿਜੇ ਕੁਮਾਰ ਜਿੰਦਲ ਨੇ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਹੋਰ ਤੇਜ਼ ਗਤੀ ਦੇਣ ਲਈ ...
ਮਾਨਸਾ, 15 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਦੂਲੋਵਾਲ ਦੀ ਜੰਮਪਲ ਅਤੇ ਸਥਾਨਕ ਸੈਂਟ ਜੇਵੀਅਰ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਧਾਲੀਵਾਲ ਡੀ. ਡੀ. ਪੰਜਾਬੀ ਦੇ ਰਿਐਲਿਟੀ ਸ਼ੋਅ 'ਚ ਫਾਈਨਲ 'ਚ ਪਹੰੁਚ ਗਈ ਹੈ | ਪਿਛਲੇ ਦਿਨੀਂ ਅਲਪਾਈਨ ...
ਮਾਨਸਾ, 15 ਜਨਵਰੀ (ਵਿ. ਪ੍ਰਤੀ.)- ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਵਲੋਂ ਸੂਬਾਈ ਆਗੂ ਰਾਜ ਸਿੰਘ ਹੱਸੂ ਅਤੇ ਬਲਵਿੰਦਰ ਸਿੰਘ ਜਗਾ ਰਾਮ ਤੀਰਥ ਦੀ ਅਗਵਾਈ 'ਚ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਪਾਲ ਸਿੰਘ ਅਕਬਰਪੁਰ ਖੁਡਾਲ ਨੂੰ ਪ੍ਰਧਾਨ ਚੁਣਿਆ ...
ਮਾਨਸਾ, 15 ਜਨਵਰੀ (ਧਾਲੀਵਾਲ)- ਗਣਤੰਤਰਤਾ ਦਿਵਸ ਇਸ ਵਾਰ ਵੀ ਉਤਸ਼ਾਹ ਨਾਲ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਵੱਖ-ਵੱਖ ਅਧਿਕਾਰੀਆਂ ਨਾਲ ਸਮਾਗਮ ...
ਮਾਨਸਾ, 15 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਵੋਟਰਾਂ ਦੀ ਕੁੱਲ ਗਿਣਤੀ 5 ਲੱਖ 87 ਹਜ਼ਾਰ 335 ਹੋ ਗਈ ਹੈ ਅਤੇ ਪਹਿਲੀ ਜਨਵਰੀ 2021 ਦੇ ਆਧਾਰ 'ਤੇ ਫ਼ੋਟੋ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾ ਚੁੱਕੀ ਹੈ | ਇਹ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ...
ਸਵਰਨ ਸਿੰਘ ਰਾਹੀ 98766-70341 ਬੁਢਲਾਡਾ-ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਨਿਰੋਲ ਮੁਸਲਮਾਨਾਂ ਦੇ ਪਿੰਡ ਫੁੱਲ਼ੂਵਾਲਾ ਡੋਗਰਾ ਦੇ ਵਸਨੀਕ ਭਾਰਤ-ਪਾਕਿਸਤਾਨ ਵੰਡ ਮੌਕੇ ਇੱਥੋਂ ਉੱਜੜ ਕੇ ਪਾਕਿਸਤਾਨ ਜਾ ਵਸੇ ਅਤੇ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ ਤੋਂ ਆਏ ਰਫ਼ਿਊਜੀਆਂ ...
ਜੋਗਾ, 15 ਜਨਵਰੀ (ਹਰਜਿੰਦਰ ਸਿੰਘ ਚਹਿਲ)- ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ (ਲੜਕੀਆਂ) ਰੱਲਾ ਵਿਖੇ ਮਾਘੀ ਦੇ ਦਿਹਾੜੇ ਨੂੰ ਸਮਰਪਿਤ 'ਕਿਸਾਨੀ ਸੰਘਰਸ਼ ਸਥਿੱਤੀ ਤੇ ਸੰਭਾਵਨਾਵਾਂ' ਵਿਸ਼ੇ 'ਤੇ ਆਨਲਾਈਨ ਵੈਬੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਹਮੀਰ ...
ਬੁਢਲਾਡਾ, 15 ਜਨਵਰੀ (ਸੁਨੀਲ ਮਨਚੰਦਾ)-ਸਥਾਨਕ ਪਾਵਰਕਾਮ ਦਫ਼ਤਰ ਵਿਖੇ ਪਾਵਰਕਾਮ ਐਾਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਵਲੋਂ ਇਕੱਤਰਤਾ ਡਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਅਗਵਾਈ 'ਚ ਕੀਤੀ ਗਈ , ਦੀ ਜਾਣਕਾਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX