ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  1 day ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  1 day ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  1 day ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  1 day ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  1 day ago
ਲੱਖਾ ਸਿਧਾਨਾ ਦੇ ਭਰਾ ਗੁਰਦੀਪ ਦਾ ਕੇਸ ਦਿੱਲੀ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਦਾਇਰ
. . .  1 day ago
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ -768 ਵਿਅਕਤੀ ਕੋਰੋਨਾ ਪਾਜ਼ੀਟਿਵ, 14 ਨੇ ਦਮ ਤੋੜਿਆ
. . .  1 day ago
ਲੁਧਿਆਣਾ, 19 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਅੱਜ ਫਿਰ ਕੋਰੋਨਾ ਦਾ ਪਹਾੜ ਟੁੱਟ ਗਿਆ ਹੈ, ਜਿਸ ਕਰਕੇ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਚੁੱਕਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 768 ...
ਮੋਗਾ ਵਿਚ ਕੋਰੋਨਾ ਦਾ ਕਹਿਰ, ਆਏ 92 ਨਵੇਂ ਮਾਮਲੇ
. . .  1 day ago
ਮੋਗਾ , 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ ) - ਮੋਗਾ ਵਿਚ ਕੋਰੋਨਾ ਦਾ ਕਹਿਰ, ਅੱਜ ਇਕੋ ਦਿਨ 92 ਨਵੇਂ ਮਾਮਲੇ ਆਏ ਹਨ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4463 ਹੋਣ ਦੇ ਨਾਲ ਸਰਗਰਮ ਮਾਮਲੇ 619 ਹੋ ਗਏ ...
ਘੁਡਾਣੀ ਕਲਾਂ 'ਚ ਅੱਗ ਲੱਗਣ ਨਾਲ 4 ਏਕੜ ਕਣਕ ਦੀ ਫ਼ਸਲ ਤੇ 10 ਏਕੜ ਨਾੜ ਸੜਿਆ
. . .  1 day ago
ਰਾੜਾ ਸਾਹਿਬ, 19 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਖੇ ਦੁਪਹਿਰ ਬਾਅਦ 2 ਵਜੇ ਦੇ ਕਰੀਬ ਅੱਗ ਲੱਗਣ ਨਾਲ 4 ਏਕੜ ਕਣਕ ਦੀ ਖੜੀ ਫ਼ਸਲ ਤੇ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ...
ਕੌਂਸਲਰ ਰਮੇਸ਼ ਮਹੇ ਬਣੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ
. . .  1 day ago
ਮਹਿਤਪੁਰ, 19ਅਪ੍ਰੈਲ (ਲਖਵਿੰਦਰ ਸਿੰਘ) - ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰ ਰਮੇਸ਼ ਮਹੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਤੇ ਉਪ ...
ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਹੋਈ
. . .  1 day ago
ਨਵੀਂ ਦਿੱਲੀ , 19 ਅਪ੍ਰੈਲ - ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ , ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਵਲੋਂ ਦੱਸਿਆ ਗਿਆ ਹੈ ਕਿ, ਉਨ੍ਹਾਂ ਨੂੰ ਉਮੀਦ ਹੈ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕੀਤੀ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਦੀ ਅਪੀਲ
. . .  1 day ago
ਚੰਡੀਗੜ੍ਹ , 19 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਅਤੇ ਦੋਵਾਂ ਦੇ ਭੰਡਾਰਾਂ ਦੇ ...
ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ ਦਿੱਤੀਆਂ ਗਈਆਂ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ...
ਪੰਜਾਬ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਿਆ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਹ ਐਲਾਨ ਕੀਤਾ ਹੈ ਕਿ ਰਾਤ ਦੇ ਕਰਫ਼ਿਊ ਦਾ ਸਮਾਂ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ) ...
ਮੋਹਾਲੀ ਵਿਚ ਬੁੱਧਵਾਰ ਨੂੰ ਰਾਮ ਨਵਮੀ ਦੇ ਮੌਕੇ 'ਤੇ ਪੂਰੀ ਤਰ੍ਹਾਂ ਨਾਲ ਤਾਲਾਬੰਦੀ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਕੋਵਿਡ 19 ਦੀ ਸਮੀਖਿਆ ਬੈਠਕ ਦੌਰਾਨ ਕੀਤਾ ਇਹ ਐਲਾਨ...
ਕਿਸਾਨ ਮਹਾ ਪੰਚਾਇਤ ਦੌਰਾਨ ਹਜ਼ਾਰਾਂ ਕਿਸਾਨਾਂ ਵਜਾਇਆ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ
. . .  1 day ago
ਹਰਸਾ ਛੀਨਾ, ਅਜਨਾਲਾ 19 ਅਪ੍ਰੈਲ (ਕੜਿਆਲ , ਢਿੱਲੋਂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ...
ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ
. . .  1 day ago
ਡੱਬਵਾਲੀ, 19 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਡੱਬਵਾਲੀ ਦਾਣਾ ਮੰਡੀ ਵਿਖੇ ਫ਼ਸਲ ਖ਼ਰੀਦ ਵਿਚ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੰਸ ਸਸਪੈਂਡ ਕੀਤੇ ਗਏ...
12 ਨਾਮੀ ਫੁੱਟਬਾਲ ਕਲੱਬਾਂ ਦੁਆਰਾ '' ਯੂਰਪੀਅਨ ਸੁਪਰ ਲੀਗ " ਦੇ ਗਠਨ ਨਾਲ ਫੁੱਟਬਾਲ ਖੇਡ ਕਲੱਬਾਂ ਵਿਚ ਆਇਆ ਭੂਚਾਲ
. . .  1 day ago
ਵੈਨਿਸ ( ਇਟਲੀ ), 19 ਅਪ੍ਰੈਲ (ਹਰਦੀਪ ਸਿੰਘ ਕੰਗ) - ਯੂਰਪ ਦੇ 12 ਪ੍ਰਸਿੱਧ ਫੁੱਟਬਾਲ ਖੇਡ ਕਲੱਬਾਂ ਦੁਆਰਾ ਅੱਜ ਯੂਰਪੀਅਨ ਸੁਪਰ ਲੀਗ ਦਾ ਗਠਨ ਕੀਤਾ ਗਿਆ ...
30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  1 day ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  1 day ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  1 day ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮਾਘ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਪਹਿਲਾ ਸਫ਼ਾ

ਦੇਸ਼ 'ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਮੋਦੀ ਵਲੋਂ ਦੁਨੀਆ ਦੀ ਸਭ ਤੋਂ ਵੱਡੀ ਕੋਵਿਡ-19 ਰੋਕਥਾਮ ਮੁਹਿੰਮ ਦਾ ਆਗ਼ਾਜ਼
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਜਨਵਰੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਕੋਰੋਨਾ ਮਹਾਂਮਾਰੀ ਖ਼ਿਲਾਫ਼ ਸ਼ੁਰੂ ਕੀਤੀ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੇ ਤਹਿਤ ਦੇਸ਼ 'ਚ ਕੋਰੋਨਾ ਖ਼ਿਲਾਫ਼ ਅਗਲੇ ਮੋਰਚੇ 'ਤੇ ਤਾਇਨਾਤ ਸਿਹਤ ਕਰਮੀਆਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ | ਦੇਸ਼ 'ਚ ਇਕ ਕਰੋੜ ਤੋਂ ਵੱਧ ਲੋਕਾਂ ਦੇ ਕੋਰੋਨਾ ਪੀੜਤ ਹੋਣ ਤੇ 1.5 ਲੱਖ ਪੀੜਤਾਂ ਦੀ ਮੌਤ ਦੇ ਬਾਅਦ ਭਾਰਤ ਨੇ 'ਕੋਵੀਸ਼ੀਲਡ' ਅਤੇ 'ਕੋਵੈਕਸਿਨ ਵੈਕਸੀਨ' ਦੇ ਨਾਲ ਮਹਾਂਮਾਰੀ ਨੂੰ ਮਾਤ ਦੇਣ ਲਈ ਪਹਿਲਾ ਕਦਮ ਚੁੱਕਿਆ ਹੈ ਅਤੇ ਦੇਸ਼ ਭਰ 'ਚ ਅੱਜ ਤੋਂ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ | ਸਿਹਤ ਕਰਮੀਆਂ ਦੇ ਨਾਲ-ਨਾਲ ਏਮਜ਼ ਦਿੱਲੀ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ, ਨੀਤੀ ਆਯੋਗ ਦੇ ਮੈਂਬਰ ਵੀ. ਕੇ. ਪੌਲ, ਭਾਜਪਾ ਸੰਸਦ ਮੈਂਬਰ ਮਹੇਸ਼ ਸ਼ਰਮਾ ਅਤੇ ਪੱਛਮੀ ਬੰਗਾਲ ਦੇ ਮੰਤਰੀ ਨਿਰਮਲ ਮਾਜੀ ਉਨ੍ਹਾਂ ਲੋਕਾਂ 'ਚ ਸ਼ਾਮਿਲ ਹਨ ਜਿਨ੍ਹਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ | ਏਮਜ਼ 'ਚ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਮੌਕੇ ਹਸਪਤਾਲ ਦੇ ਇਕ ਸਫ਼ਾਈ ਮੁਲਾਜ਼ਮ ਮਨੀਸ਼ ਕੁਮਾਰ ਨੂੰ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਦੀ ਹਾਜ਼ਰੀ 'ਚ ਕੋਵਿਡ-19 ਦਾ ਪਹਿਲਾ ਟੀਕਾ ਲਗਾਇਆ ਗਿਆ |
ਕੋਰੋਨਾ ਮਹਾਂਮਾਰੀ ਦੇ ਖ਼ਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਜਾਂ ਕੁਪ੍ਰਚਾਰ ਤੋਂ ਬਚਣ ਦੀ ਤਾਕੀਦ ਕੀਤੀ | ਪ੍ਰਧਾਨ ਮੰਤਰੀ ਨੇ 'ਦਵਾਈ ਵੀ ਸਖ਼ਤਾਈ ਵੀ' ਦਾ ਮੰਤਰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਟੀਕਾ ਲੱਗਣ ਤੋਂ ਬਾਅਦ ਵੀ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਕੋਰੋਨਾ ਲਈ ਅਜੇ ਤੱਕ ਲਏ ਜਾ ਰਹੇ ਇਹਤਿਆਤੀ ਕਦਮ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਿਹਾ |
ਭਾਰਤ ਦੇ ਹੁਨਰ ਦੀ ਜਿਊਾਦੀ ਜਾਗਦੀ ਮਿਸਾਲ-ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਇਤਿਹਾਸਕ ਅਤੇ ਮਨੱੁਖੀ ਸਿਧਾਂਤਾਂ 'ਤੇ ਆਧਾਰਿਤ ਦੱਸਦਿਆਂ ਕਿਹਾ ਕਿ ਜਿਸ ਨੂੰ ਸਭ ਤੋਂ ਵੱਧ ਲੋੜ ਹੈ, ਉਸ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲੱਗੇਗਾ | ਮੋਦੀ ਨੇ ਭਾਰਤ 'ਚ ਵਿਕਸਿਤ ਹੋਏ ਦੋ ਸਵਦੇਸ਼ੀ ਟੀਕਿਆਂ ਨੂੰ ਭਾਰਤ ਦੇ ਹੁਨਰ ਦੀ ਜਿਊਾਦੀ ਜਾਗਦੀ ਮਿਸਾਲ ਦੱਸਦਿਆਂ ਕਿਹਾ ਕਿ ਆਮ ਤੌਰ 'ਤੇ ਇਕ ਵੈਕਸੀਨ ਨੂੰ ਬਣਾਉਣ 'ਚ ਕਈ ਸਾਲ ਲੱਗ ਜਾਂਦੇ ਹਨ ਪਰ ਭਾਰਤ 'ਚ ਐਨੇ ਘੱਟ ਸਮੇਂ 'ਚ ਇਕ ਨਹੀਂ ਸਗੋਂ ਦੋ-ਦੋ ਵੈਕਸੀਨ ਵਿਕਸਿਤ ਕੀਤੇ ਗਏ ਹਨ ਅਤੇ ਹੋਰ ਵੀ ਕਈ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਸਮਰੱਥਾ ਅਤੇ ਵਿਗਿਆਨਕ ਸੋਝੀ ਨੂੰ ਦਰਸਾਉਂਦਾ ਹੈ | ਮੋਦੀ ਨੇ ਆਪਣੇ ਭਾਸ਼ਨ 'ਚ ਭਾਵੁਕ ਹੁੰਦਿਆਂ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਨੂੰ ਵੀ ਯਾਦ ਕੀਤਾ | ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਇਸ ਦੌਰਾਨ ਜੋ ਸਾਨੂੰ ਛੱਡ ਕੇ ਗਏ ਹਨ, ਉਨ੍ਹਾਂ ਨੂੰ ਉਹੋ ਜਿਹੀ ਵਿਦਾਈ ਨਹੀਂ ਮਿਲ ਸਕੀ ਜਿਸ ਦੇ ਉਹ ਹੱਕਦਾਰ ਸਨ |
ਤਾਲੀ, ਥਾਲੀ ਦਾ ਵੀ ਜ਼ਿਕਰ
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ 'ਚ ਤਾਲੀ, ਥਾਲੀ ਦਾ ਵੀ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਕੋਰੋਨਾ ਦਾ ਪਹਿਲਾ ਮਾਮਲਾ ਆਉਣ ਤੋਂ ਬਾਅਦ ਹੀ ਸੁਚੇਤ ਹੋ ਗਈ ਸੀ | ਉਨ੍ਹਾਂ ਕਿਹਾ ਕਿ 30 ਜਨਵਰੀ ਨੂੰ ਭਾਰਤ 'ਚ ਕੋਰੋਨਾ ਦਾ ਮਾਮਲਾ ਆਉਣ ਤੋਂ ਦੋ ਹਫ਼ਤੇ ਪਹਿਲਾਂ ਹੀ ਭਾਰਤ ਨੇ ਉੱਚ ਪੱਧਰੀ ਕਮੇਟੀ ਬਣਾ ਲਈ ਸੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਲੀ, ਥਾਲੀ ਅਤੇ ਦੀਵਾ ਜਲਾ ਕੇ ਦੇਸ਼ ਦੇ ਆਤਮ-ਵਿਸ਼ਵਾਸ ਨੂੰ ਬਣਾਈ ਰੱਖਿਆ | ਪ੍ਰਧਾਨ ਮੰਤਰੀ ਨੇ ਟੀਕਾਕਰਨ ਦੇ ਪਹਿਲੇ ਹੀ ਗੇੜ 'ਚ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਉਣ ਨੂੰ ਵੱਡੀ ਉਪਲਬਧੀ ਦੱਸਦਿਆਂ ਕਿਹਾ ਕਿ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਦੀ ਆਬਾਦੀ ਵੀ ਇਸ ਗਿਣਤੀ ਤੋਂ ਘੱਟ ਹੈ |
ਮਾਨਵ ਜਬ ਜ਼ੋਰ ਲਗਾਤਾ ਹੈ.....
ਪ੍ਰਧਾਨ ਮੰਤਰੀ ਨੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਾਇੰਸਦਾਨਾਂ ਦੀ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਦੇ ਸ਼ਬਦਾਂ 'ਚ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਲਈ ਹੀ ਦਿਨਕਰ ਨੇ ਕਿਹਾ ਸੀ 'ਮਾਨਵ ਜਬ ਜ਼ੋਰ ਲਗਾਤਾ ਹੈ, ਪੱਥਰ ਪਾਣੀ ਬਣ ਜਾਤਾ ਹੈ |' ਮੋਦੀ ਨੇ ਵੈਕਸੀਨ ਲਗਵਾਉਣ ਵਾਲਿਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਵੈਕਸੀਨ ਦੀਆਂ ਦੋ ਡੋਜ਼ ਲਗਵਾਉਣਾ ਬਹੁਤ ਜ਼ਰੂਰੀ ਹੈ |
ਕੌਣ ਲਗਵਾ ਸਕਦਾ ਹੈ ਵੈਕਸੀਨ ਅਤੇ ਕੌਣ ਨਹੀਂ
ਸਰਕਾਰ ਵਲੋਂ ਵੈਕਸੀਨ ਲਗਵਾਉਣ ਅਤੇ ਕਿਸ ਨੂੰ ਨਾ ਲਗਾਉਣ ਦੇ ਹੋਰ ਤੱਥਾਂ ਬਾਰੇ ਵੀ ਤਵਸੀਲੀ ਜਾਣਕਾਰੀ ਦਿੱਤੀ, ਜਿਸ ਮੁਤਾਬਿਕ 18 ਸਾਲ ਤੋਂ ਘੱਟ ਉਮਰ ਵਾਲੇ, ਗਰਭਵਤੀ ਔਰਤਾਂ, ਵੈਕਸੀਨ 'ਚ ਇਸਤੇਮਾਲ ਕੀਤੇ ਕਿਸੇ ਸਮੱਗਰੀ ਤੋਂ ਐਲਰਜੀ ਵਾਲੇ ਅਤੇ ਬਿਮਾਰੀ ਵਿਅਕਤੀ ਨੂੰ ਟੀਕਾ ਨਹੀਂ ਲਾਇਆ ਜਾ ਸਕਦਾ |
ਕੋਰੋਨਾ ਪਾਜ਼ੀਟਿਵ ਨੂੰ ਨਹੀਂ ਲਾਇਆ ਜਾ ਸਕਦਾ ਟੀਕਾ
ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਠੀਕ ਹੋਣ ਤੋਂ 4 ਤੋਂ 8 ਹਫ਼ਤੇ ਬਾਅਦ ਹੀ ਉਸ ਨੂੰ ਇਹ ਟੀਕਾ ਲਾਇਆ ਜਾ ਸਕਦਾ ਹੈ | ਸਰਕਾਰ ਵਲੋਂ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਜਿਸ ਬ੍ਰਾਂਡ ਦਾ ਟੀਕਾ ਪਹਿਲੀ ਵਾਰ ਲਗਾਇਆ ਜਾਵੇਗਾ, ਦੂਜੀ ਵਾਰ ਵੀ ਉਹੀ ਬ੍ਰਾਂਡ ਦਾ ਟੀਕਾ ਲਾਉਣਾ ਪਵੇਗਾ |
ਆਈ. ਟੀ. ਬੀ. ਪੀ. ਦੇ 20 ਜਵਾਨਾਂ ਨੂੰ ਦਿੱਤੀ ਵੈਕਸੀਨ
ਲੱਦਾਖ਼ 'ਚ ਤਾਇਨਾਤ ਆਈ. ਟੀ. ਬੀ. ਪੀ. ਦੇ 20 ਸਿਹਤ ਕਰਮੀ ਜਵਾਨਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ | ਨਵੀਂ ਦਿੱਲੀ ਵਿਖੇ ਆਈ. ਟੀ. ਬੀ. ਪੀ. ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ ਕਿ ਲੇਹ ਵਿਖੇ ਸੈਕਟਰ ਹਸਪਤਾਲ 'ਚ 2 ਔਰਤ ਅਧਿਕਾਰੀਆਂ ਸੀ. ਐਮ. ਓ ਕਤਿਆਨੀ ਸ਼ਰਮਾ ਪਾਂਡੇ ਤੇ ਮੈਡੀਕਲ ਅਫ਼ਸਰ ਡਾ: ਐਸ. ਅੰਗਮੂ ਸਮੇਤ 20 ਸਿਹਤ ਕਰਮੀ ਮੁਲਾਜ਼ਮਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ |

ਪਹਿਲੇ ਦਿਨ 1,91,181 ਲੋਕਾਂ ਨੂੰ ਲਗਾਇਆ ਟੀਕਾ

ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਦੇਸ਼ ਭਰ 'ਚ ਕੁੱਲ 1,91,181 ਲੋਕਾਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਗਿਆ | ਦੇਸ਼ 'ਚ ਕੁੱਲ 3,352 ਵੈਕਸੀਨ ਕੇਂਦਰ ਬਣਾਏ ਗਏ, ਜਿਨ੍ਹਾਂ 'ਚ ਘੱਟੋ ਘੱਟ 100 ਵਿਅਕਤੀਆਂ ਨੂੰ ਟੀਕਾ ਲਗਾ ਕੇ ਸਰਕਾਰ ਵਲੋਂ ਪਹਿਲੇ ਦਿਨ 3 ਲੱਖ ਲੋਕਾਂ ਨੂੰ ਵੈਕਸੀਨ ਦੇਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਦੇਰ ਸ਼ਾਮ ਸਿਹਤ ਮੰਤਰਾਲੇ ਵਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਮੁਤਾਬਿਕ ਕੋਵਿਨ ਸਾਫ਼ਟਵੇਅਰ (ਜਿਸ 'ਚ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ) ਵਿਚ ਆਈਆਂ ਕੁਝ ਤਕਨੀਕੀ ਖਾਮੀਆਂ ਕਾਰਨ ਇਹ ਗਿਣਤੀ ਘੱਟ ਰਹੀ | ਹਾਲਾਂਕਿ ਸਰਕਾਰੀ ਹਲਕਿਆਂ ਮੁਤਾਬਿਕ ਲੋਕਾਂ 'ਚ ਟੀਕੇ ਨੂੰ ਲੈ ਕੇ ਅਜੇ ਪੂਰਾ ਭਰੋਸਾ ਨਾ ਹੋਣ ਕਾਰਨ ਇਹ ਗਿਣਤੀ ਘੱਟ ਹੈ | ਪ੍ਰੈੱਸ ਕਾਨਫ਼ਰੰਸ 'ਚ ਸਰਕਾਰ ਵਲੋਂ ਦਿੱਤੇ ਅੰਕੜਿਆਂ ਮੁਤਾਬਿਕ ਟੀਕਾਕਰਨ ਤੋਂ ਬਾਅਦ ਕਿਸੇ ਵਿਅਕਤੀ ਨੂੰ ਵੀ ਹਸਪਤਾਲ 'ਚ ਦਾਖ਼ਲ ਨਹੀਂ ਕਰਵਾਉਣਾ ਪਿਆ ਹੈ | ਜਿਸ ਆਧਾਰ 'ਤੇ ਸਰਕਾਰ ਵਲੋਂ ਇਸ ਮੁਹਿੰਮ ਦੇ ਆਗਾਜ਼ ਨੂੰ ਸਫ਼ਲ ਕਰਾਰ ਦਿੱਤਾ ਜਾ ਰਿਹਾ ਹੈ | ਟੀਕਾਕਰਨ ਲਈ ਹਰਿਆਣਾ 'ਚ 77 ਕੇਂਦਰ, ਦਿੱਲੀ 'ਚ 81, ਪੰਜਾਬ 'ਚ 59, ਚੰਡੀਗੜ੍ਹ 'ਚ 4 ਅਤੇ ਹਿਮਾਚਲ ਪ੍ਰਦੇਸ਼ 'ਚ 28 ਕੇਂਦਰਾਂ 'ਤੇ ਵੈਕਸੀਨ ਲਗਾਈ ਗਈ | ਅੱਜ ਪਹਿਲੇ ਦਿਨ ਪੰਜਾਬ 'ਚ 1200, ਚੰਡੀਗੜ੍ਹ 'ਚ 195, ਦਿੱਲੀ 'ਚ 3403, ਹਿਮਾਚਲ 'ਚ 1408 ਅਤੇ ਹਰਿਆਣਾ 'ਚ 4656 ਵਿਅਕਤੀਆਂ ਨੂੰ ਵੈਕਸੀਨ ਦਿੱਤੀ ਗਈ | ਸਭ ਤੋਂ ਵੱਧ ਆਂਧਰਾ ਪ੍ਰਦੇਸ਼ 'ਚ 16,963 ਨੂੰ ਟੀਕਾ ਲਗਾਇਆ ਗਿਆ |

ਸਿੱਖ ਫ਼ਾਰ ਜਸਟਿਸ ਮਾਮਲੇ 'ਚ ਐੱਨ.ਆਈ.ਏ. ਨੇ ਅਪਣਾਇਆ ਸਖ਼ਤ ਰੁਖ਼

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸਿੱਖ ਫ਼ਾਰ ਜਸਟਿਸ (ਐੱਸ.ਐੱਫ਼.ਜੇ.) ਮਾਮਲੇ 'ਚ ਇਕ ਦਰਜਨ ਤੋਂ ਵੱਧ ਲੋਕਾਂ ਨੂੰ ਨੋਟਿਸ ਭੇਜੇ ਹਨ ਜਿਨ੍ਹਾਂ 'ਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸ਼ਾਮਿਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਨੋਬਲਜੀਤ ਸਿੰਘ ਅਤੇ ਕਰਨੈਲ ਸਿੰਘ ਤੋਂ ਇਲਾਵਾ ਕੁਝ ਪੱਤਰਕਾਰ ਅਤੇ ਹੋਰ ਲੋਕ ਸ਼ਾਮਿਲ ਹਨ | ਨੋਟਿਸ ਭੇਜੇ ਗਏ ਲੋਕਾਂ ਨੂੰ 17 ਤੋਂ 18 ਜਨਵਰੀ ਨੂੰ ਦਿੱਲੀ 'ਚ ਲੋਧੀ ਰੋਡ ਸਥਿਤ ਐੱਨ.ਆਈ.ਏ. ਦੇ ਹੈੱਡਕੁਆਰਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਐੱਨ.ਆਈ.ਏ. ਦੇ ਅਧਿਕਾਰੀਆਂ ਮੁਤਾਬਿਕ ਸਬੰਧਿਤ ਵਿਅਕਤੀਆਂ ਨੂੰ ਗਵਾਹ ਵਜੋਂ ਬੁਲਾਇਆ ਜਾ ਰਿਹਾ ਹੈ ਪਰ ਲੋਕ ਭਲਾਈ ਇਨਸਾਫ਼ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਜੋ ਕਿ ਉਨ੍ਹਾਂ ਕਿਸਾਨ ਆਗੂਆਂ 'ਚ ਸ਼ਾਮਿਲ ਹਨ ਜੋ ਕੇਂਦਰ ਨਾਲ ਗੱਲਬਾਤ ਕਰ ਰਹੇ ਹਨ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਜੁੜੇ ਹੋਣ ਕਾਰਨ ਸਰਕਾਰ ਉਨ੍ਹਾਂ 'ਤੇ ਹਰ ਤਰ੍ਹਾਂ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ |
12 ਤੋਂ ਵੱਧ ਲੋਕਾਂ ਨੂੰ ਭੇਜੇ ਨੋਟਿਸ
ਐੱਨ.ਆਈ.ਏ. ਨੇ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਨੋਬਲਜੀਤ ਸਿੰਘ, ਕਰਨੈਲ ਸਿੰਘ ਦਸੂਹਾ, ਪੱਤਰਕਾਰ ਬਲਤੇਜ ਪੰਨੂੰ ਅਤੇ ਜਸਵੀਰ ਸਿੰਘ, ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ, ਅੰਮਿ੍ਤਸਰ ਦੇ ਪਰਮਜੀਤ ਸਿੰਘ ਅਕਾਲੀ, ਰਣਜੀਤ ਸਿੰਘ ਦਮਦਮੀ ਟਕਸਾਲ, ਲੁਧਿਆਣਾ ਦੇ ਜੰਗ ਸਿੰਘ, ਪ੍ਰਦੀਪ ਸਿੰਘ, ਬਰਨਾਲਾ ਦੇ ਸੁਰਿੰਦਰ ਸਿੰਘ ਠੀਕਰੀਵਾਲ, ਅਮਰਕੋਟ ਦੇ ਪਲਵਿੰਦਰ ਸਿੰਘ ਸ਼ਾਮਿਲ ਹਨ | ਪੱਤਰਕਾਰ ਜਸਵੀਰ ਸਿੰਘ ਨੇ ਨੋਟਿਸ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਵਿਦੇਸ਼ੀ ਚੈਨਲ 'ਚ ਕੰਮ ਕਰਨ ਕਰਕੇ ਉਸ ਨੂੰ ਨੋਟਿਸ ਭੇਜਿਆ ਗਿਆ ਹੈ | ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਨੂੰ ਇਹ ਨੋਟਿਸ ਸੁਪਰੀਮ ਕੋਰਟ 'ਚ ਮੰਗਲਵਾਰ ਨੂੰ ਹੋਈ ਸੁਣਵਾਈ ਤੋਂ ਬਾਅਦ ਭੇਜੇ ਗਏ ਹਨ ਜਿਸ 'ਚ ਅਟਾਰਨੀ ਜਨਰਲ ਕੇ.ਕੇ. ਵੇਨੂਗੋਪਾਲ ਨੇ ਅੰਦੋਲਨ ਨੂੰ ਖ਼ਾਲਿਸਤਾਨੀ ਅਨਸਰਾਂ ਨਾਲ ਜੋੜਦਿਆਂ ਕਿਹਾ ਕਿ ਉਹ ਛੇਤੀ ਹੀ ਇਸ ਸਬੰਧ 'ਚ ਹਲਫ਼ਨਾਮਾ ਦਾਇਰ ਕਰਨਗੇ | ਸ਼ੁੱਕਰਵਾਰ ਨੂੰ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ 9ਵੇਂ ਗੇੜ ਦੀ ਮੀਟਿੰਗ 'ਚ ਵੀ ਇਹ ਮੁੱਦਾ ੳੱੁਠਿਆ ਸੀ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਜਿਸ 'ਤੇ ਮੰਤਰੀਆਂ ਨੇ ਇਸ ਦੋਸ਼ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਐੱਨ.ਆਈ.ਏ. ਇਕ ਖੁਦਮੁਖਤਿਆਰ ਸੰਸਥਾ ਹੈ |

ਪੰਜਾਬ ਦੇ ਕਈ ਮੰਤਰੀ, ਵਿਧਾਇਕ ਤੇ ਸਾਬਕਾ ਵਿਧਾਇਕ ਅਕਾਲੀ ਦਲ 'ਚ ਸ਼ਾਮਿਲ ਹੋਣ ਲਈ ਸਾਡੇ ਸੰਪਰਕ 'ਚ-ਸੁਖਬੀਰ

ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਅਕਾਲੀ ਦਲ 'ਚ ਸ਼ਾਮਿਲ
ਤਰਨ ਤਾਰਨ, 16 ਜਨਵਰੀ (ਹਰਿੰਦਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਰਾਜੇ ਦੀ ਤਰ੍ਹਾਂ ਪੰਜਾਬ ਉਪਰ ਰਾਜ ਕਰ ਰਹੇ ਹਨ ਅਤੇ ਉਹ ਆਪਣੇ ਮੋਬਾਈਲ ਉਪਰ ਹੀ ਸਰਕਾਰ ਚਲਾਉਣ ਨੂੰ ਤਰਜੀਹ ਦੇ ਰਹੇ ਹਨ | ਪਿਛਲੇ ਦਿਨੀਂ ਇਕ ਆਜ਼ਾਦ ਸਰਵੇਖਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਵਜੋਂ ਚੁਣਿਆ ਗਿਆ ਹੈ | ਕਾਂਗਰਸ ਸਰਕਾਰ ਦੇ ਰਾਜ ਦੇ ਅਖੀਰਲੇ ਸਾਲ ਦੌਰਾਨ ਹੀ ਪੰਜਾਬ ਦੇ ਕਈ ਮੌਜੂਦਾ ਮੰਤਰੀ, ਵਿਧਾਇਕ, ਸਾਬਕਾ ਵਿਧਾਇਕ ਅਤੇ ਹੋਰਨਾਂ ਪਾਰਟੀਆਂ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਲਈ ਉਨ੍ਹਾਂ ਦੇ ਸੰਪਰਕ 'ਚ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਘਸੀਟਪੁਰਾ ਵਿਖੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਟਕਸਾਲੀ ਕਾਂਗਰਸੀ ਆਗੂ ਮਨਜੀਤ ਸਿੰਘ ਘਸੀਟਪੁਰਾ ਨੂੰ ਅਕਾਲੀ ਦਲ 'ਚ ਸ਼ਾਮਿਲ ਕਰਨ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਸ. ਘਸੀਟਪੁਰਾ ਨੂੰ ਪਾਰਟੀ 'ਚ ਸ਼ਾਮਿਲ ਕਰਨ ਮੌਕੇ ਸ. ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ, ਜਨਰਲ ਸਕੱਤਰ ਹਰਮੀਤ ਸਿੰਘ ਸੰਧੂ, ਪ੍ਰੋ. ਵਿਰਸਾ ਸਿੰਘ ਵਲਟੋਹਾ ਜ਼ਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਅਲਵਿੰਦਰਪਾਲ ਸਿੰਘ ਪੱਖੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਆਗੂ ਮੌਜੂਦ ਸਨ | ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਯਤਨਾਂ ਸਦਕਾ ਹੋਏ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਧੀਆ ਸੋਚ ਵਾਲੇ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ 'ਚ ਸਵਾਗਤ ਕਰਦਾ ਹੈ | ਕਾਂਗਰਸ ਦੇ ਕਈ ਮੰਤਰੀ, ਵਿਧਾਇਕ, ਸਾਬਕਾ ਵਿਧਾਇਕਾਂ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਆਗੂ ਵੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਨ ਲਈ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਮਾਰਚ ਮਹੀਨੇ ਤੋਂ ਬਾਅਦ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰਨਗੇ | ਉਨ੍ਹਾਂ ਨੇ ਪਾਰਟੀ 'ਚ ਸ਼ਾਮਿਲ ਹੋਏ ਮਨਜੀਤ ਸਿੰਘ ਘਸੀਟਪੁਰਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਤਰ੍ਹਾਂ ਦੇ ਇਮਾਨਦਾਰ ਆਗੂਆਂ ਦੀ ਪਾਰਟੀ ਨੂੰ ਜ਼ਰੂਰਤ ਹੈ | ਇਕੱਠ ਨੰੂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਨਕਸਲੀ ਤੇ ਖਾਲਿਸਤਾਨੀ ਕਹਿ ਕੇ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨ ਆਗੂਆਂ, ਗਾਇਕ ਕਲਾਕਾਰਾਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਕੇਂਦਰ ਸਰਕਾਰ ਵਲੋਂ ਕੇਂਦਰੀ ਏਜੰਸੀਆਂ ਈ.ਡੀ. ਅਤੇ ਐੱਨ.ਆਈ.ਏ. ਰਾਹੀਂ ਡਰਾਇਆ-ਧਮਕਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਬਹਾਦਰ ਲੋਕ ਇਸ ਤਰ੍ਹਾਂ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ, ਜਨਰਲ ਸਕੱਤਰ ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ, ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਅਲਵਿੰਦਰਪਾਲ ਸਿੰਘ ਪੱਖੋਕੇ, ਕੁਲਦੀਪ ਸਿੰਘ ਔਲਖ, ਜਥੇਦਾਰ ਦਲਬੀਰ ਸਿੰਘ ਜਹਾਂਗੀਰ, ਸਰਬਜੋਤ ਸਿੰਘ ਸਾਬੀ ਸਕੱਤਰ ਜਨਰਲ ਯੂਥ ਅਕਾਲੀ ਦਲ, ਰਮਨਦੀਪ ਸਿੰਘ ਭਰੋਵਾਲ, ਗੁਰਿੰਦਰ ਸਿੰਘ ਟੋਨੀ, ਰੁਪਿੰਦਰ ਕੌਰ ਬ੍ਰਹਮਪੁਰਾ ਪ੍ਰਧਾਨ ਇਸਤਰੀ ਵਿੰਗ, ਸਰਬਰਿੰਦਰ ਸਿੰਘ ਭਰੋਵਾਲ, ਗੁਰਨਾਮ ਸਿੰਘ ਭੂਰੇ, ਸਰਪੰਚ ਗੁਰਪ੍ਰੀਤ ਸਿੰਘ ਖਹਿਰਾ ਮਾਣੋਚਾਹਲ, ਪਲਵਿੰਦਰ ਸਿੰਘ ਪਿੰਕਾ ਮਾਣੋਚਾਹਲ, ਕੌਾਸਲਰ ਨਵਰੂਪ ਸਿੰਘ ਸੰਧਾਵਾਲੀਆ, ਸਰਪੰਚ ਭੁਪਿੰਦਰ ਸਿੰਘ ਭਿੰਦਾ ਫਤਿਆਬਾਦ, ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਪ੍ਰੇਮ ਸਿੰਘ, ਮਨਜੀਤ ਸਿੰਘ ਮੰਨਾ, ਜਥੇਦਾਰ ਮੇਘ ਸਿੰਘ, ਸੁਰਿੰਦਰ ਸਿੰਘ ਕਰਮੂੰਵਾਲਾ, ਦਲੇਰ ਸਿੰਘ ਢਿੱਲੋਂ ਕਰਮੂੰਵਾਲਾ, ਨਰਿੰਦਰ ਸਿੰਘ ਪੱਪੂ ਆਦਿ ਅਕਾਲੀ ਆਗੂ ਵੀ ਮੌਜੂਦ ਸਨ |

ਨਗਰ ਨਿਗਮਾਂ, ਨਗਰ ਕੌ ਾਸਲਾਂ ਤੇ ਨਗਰ ਪੰਚਾਇਤਾਂ ਲਈ ਚੋਣਾਂ 14 ਫਰਵਰੀ ਨੂੰ

ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)- ਰਾਜ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵਲੋਂ ਇਥੇ 8 ਨਗਰ ਨਿਗਮਾਂ ਤੇ 109 ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੀ ਸਮਾਂ ਸਾਰਣੀ ਦਾ ਐਲਾਨ ਕਰ ਦਿੱਤਾ ਗਿਆ | ਸਮਾਂ ਸਾਰਣੀ ਬਾਰੇ ਐਲਾਨ ਹੋਣ ਦੇ ਨਾਲ ਹੀ ਰਾਜ ਦੇ ਸਾਰੇ ਚੋਣ ਹਲਕਿਆਂ 'ਚ 'ਆਦਰਸ਼ ਚੋਣ ਜ਼ਾਬਤਾ' ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ | ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਚੋਣ ਜ਼ਾਬਤਾ ਲਾਗੂ ਰਹੇਗਾ | ਉਨ੍ਹਾਂ ਕਿਹਾ ਕਿ ਨਗਰ ਨਿਗਮ ਫਗਵਾੜਾ ਦੇ ਈ.ਆਰ.ਓ. ਵਲੋਂ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ 'ਚ ਕਮੀਆਂ ਸਾਹਮਣੇ ਆਈਆਂ ਹਨ, ਜਿਸ ਕਾਰਨ ਵੋਟਰ ਸੂਚੀਆਂ ਦੁਬਾਰਾ ਤਿਆਰ ਕਰਨ ਉਪਰੰਤ ਹੀ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਕਰਵਾਈ ਜਾਣਗੀਆਂ | ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਤੇ 3 ਫਰਵਰੀ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ | ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਵੇਗੀ, ਜਦੋਂਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ ਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਚੋਣ ਪ੍ਰਚਾਰ 12 ਫਰਵਰੀ ਨੂੰ ਸ਼ਾਮ 5:00 ਵਜੇ ਤੱਕ ਕੀਤਾ ਜਾ ਸਕੇਗਾ | ਵੋਟਾਂ ਪੈਣ ਦਾ ਕਾਰਜ 14 ਫਰਵਰੀ ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ, ਜਦਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਵੇਗੀ | ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ | ਇਨ੍ਹਾਂ ਚੋਣਾਂ ਨੂੰ ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 30 ਆਈ.ਏ.ਐਸ./ਪੀ.ਸੀ.ਐਸ. ਨੂੰ ਚੋਣ ਅਬਜ਼ਰਵਰ ਤੇ 6 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਅਬਜ਼ਰਵਰ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ 8 ਨਗਰ ਨਿਗਮਾਂ ਲਈ 400 ਤੇ 109 ਨਗਰ ਕੌਾਸਲਾਂ/ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ |
ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ
ਸੰਧੂ ਨੇ ਦੱਸਿਆ ਕਿ ਯੋਗਤਾ ਮਿਤੀ 01-01-2020 ਅਨੁਸਾਰ ਨਗਰ ਨਿਗਮਾਂ, ਨਗਰ ਕੌਾਸਲਾਂ ਤੇ ਨਗਰ ਪੰਚਾਇਤਾਂ ਦੀਆਂ ਵੋਟਰ ਸੂਚੀਆਂ ਅੱਪਡੇਟ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਨੇ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ 'ਚ ਪੂਰੇ ਵੱਧ-ਚੜ੍ਹ ਕੇ ਤੇ ਇਮਾਨਦਾਰੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ | ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਦੇ ਉਮੀਦਵਾਰ ਲਈ ਖਰਚਾ ਹੱਦ 3 ਲੱਖ ਰੁਪਏ, ਨਗਰ ਕੌਾਸਲ ਕਲਾਸ-1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ | ਕੋਵਿਡ-19 ਦੇ ਮੱਦੇਨਜ਼ਰ, ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10-12-2020 ਨੂੰ ਜਾਰੀ ਐਸ.ਓ.ਪੀ. ਅਤੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ | ਕੋਵਿਡ-19 ਨਾਲ ਨਜਿੱਠਣ ਲਈ 1.65 ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਸੂਬੇ ਭਰ 'ਚ ਚੋਣ ਡਿਊਟੀ ਲਈ ਤਾਇਨਾਤ ਅਮਲੇ ਨੂੰ ਮਾਸਕ, ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨ ਤੇ ਦਸਤਾਨੇ ਮੁਹੱਈਆ ਕਰਵਾਏ ਜਾਣਗੇ |

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ੇਸ਼ ਅੰਕ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਅਵਸਰ 'ਤੇ 20 ਜਨਵਰੀ, ਬੁੱਧਵਾਰ ਨੂੰ 'ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ੇਸ਼ ਅੰਕ' ਪ੍ਰਕਾਸ਼ਿਤ ਕੀਤਾ ਜਾਵੇਗਾ | ਕੁਝ ਕਾਰਨਾਂ ਕਰਕੇ ਇਸ ਵਾਰ ਸੋਮਵਾਰ 'ਧਰਮ ਤੇ ਵਿਰਸਾ ਸਪਲੀਮੈਂਟ' ਪ੍ਰਕਾਸ਼ਿਤ ਨਹੀਂ ਹੋਵੇਗਾ | ਅਗਲੇ ਸੋਮਵਾਰ ਤੋਂ ਇਹ ਸਪਲੀਮੈਂਟ ਬਾਕਾਇਦਾ ਪ੍ਰਕਾਸ਼ਿਤ ਕੀਤਾ ਜਾਵੇਗਾ | -ਸੰਪਾਦਕ

ਕੇਰਲ ਦੇ 400 ਕਿਸਾਨ ਸੰਘਰਸ਼ 'ਚ ਹੋਏ ਸ਼ਾਮਿਲ

ਜੈਪੁਰ, 16 ਜਨਵਰੀ (ਏਜੰਸੀ)-ਇੱਥੇ ਰਾਜਸਥਾਨ-ਹਰਿਆਣਾ ਸਰਹੱਦ 'ਤੇ ਨਵੇਂ ਖੇਤੀ ਕਾਨੂੰਨ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿਚ ਕੇਰਲ ਤੋਂ ਲਗਪਗ 400 ਕਿਸਾਨਾਂ ਨੇ ਸ਼ਮੂਲੀਅਤ ਕੀਤੀ | ਸੀ.ਪੀ.ਆਈ. (ਐਮ.) ਦੇ ਸਾਬਕਾ ਵਿਧਾਇਕ ਅਮਰਾ ਰਾਮ ਨੇ ਦੱਸਿਆ ਕਿ ਕੇਰਲ ਤੋਂ ਇਹ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਲਈ ਸ਼ੁੱਕਰਵਾਰ ਨੂੰ ਅਲਵਰ ਦੇ ਸ਼ਾਹਜਹਾਨਪੁਰ ਵਿਖੇ ਪੁੱਜ ਗਏ ਸਨ ਅਤੇ ਅੱਜ ਇੱਥੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਾਮਿਲ ਹੋਏ |

ਸਿੱਖਾਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੇ ਬੱਚਿਆਂ ਨੂੰ ਮੁਫ਼ਤ ਤਕਨੀਕੀ ਸਿੱਖਿਆ ਪ੍ਰਦਾਨ ਕਰੇਗਾ ਪਾਕਿਸਤਾਨ

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਸਾਲ 2021 ਵਿੱਦਿਅਕ ਸਾਲ ਤੋਂ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਬੱਚਿਆਂ ਦੇ ਸਮੂਹ ਨੂੰ ਮੁਫ਼ਤ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ...

ਪੂਰੀ ਖ਼ਬਰ »

ਪੰਜਾਬ ਤੇ ਹਰਿਆਣਾ 'ਚ ਸੀਤ ਲਹਿਰ ਨੇ ਠਾਰੇ ਲੋਕ

ਚੰਡੀਗੜ੍ਹ, 16 ਜਨਵਰੀ (ਏਜੰਸੀ)-ਪੰਜਾਬ ਤੇ ਹਰਿਆਣਾ 'ਚ ਸਨਿਚਰਵਾਰ ਨੂੰ ਵੀ ਸੰਘਣੀ ਧੁੰਦ ਤੇ ਸੀਤ ਲਹਿਰ ਦੀ ਸਥਿਤੀ ਬਣੀ ਰਹੀ, ਜਿਸ ਨੇ ਦੋਹਾਂ ਸੂਬਿਆਂ 'ਚ ਆਮ ਜਨਜੀਵਨ ਦੀ ਰਫ਼ਤਾਰ ਨੂੰ ਧੀਮਾ ਕਰ ਕੇ ਰੱਖ ਦਿੱਤਾ | ਦੋਹਾਂ ਸੂਬਿਆਂ 'ਚ ਘੱਟੋ-ਘੱਟ 4 ਡਿਗਰੀ ਸੈਲਸੀਅਸ ...

ਪੂਰੀ ਖ਼ਬਰ »

ਰਹਿੰਦੇ ਕਮੇਟੀ ਮੈਂਬਰਾਂ ਨੂੰ ਹਟਾ ਕੇ ਨਵੇਂ ਲੋਕ ਚੁਣੇ ਜਾਣ ਦੀ ਮੰਗ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਇਕ ਕਿਸਾਨ ਯੂਨੀਅਨ ਨੇ ਸਨਿਚਰਵਾਰ ਨੂੰ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਬਣਾਈ ਕਮੇਟੀ ਦੇ ਰਹਿੰਦੇ ਬਾਕੀ ਤਿੰਨ ਮੈਂਬਰਾਂ ਨੂੰ ਵੀ ਹਟਾ ਕੇ ਅਜਿਹੇ ਨਵੇਂ ਲੋਕਾਂ ਦੀ ਚੋਣ ...

ਪੂਰੀ ਖ਼ਬਰ »

ਅਮਰੀਕਾ ਨੇ ਲਸ਼ਕਰ ਨੂੰ ਕੌਮਾਂਤਰੀ ਅੱਤਵਾਦੀ ਸੰਗਠਨਾਂ ਦੀ ਸੂਚੀ 'ਚ ਰੱਖਿਆ ਬਰਕਰਾਰ

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਵਿੱਤੀ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ.) ਦੀ ਗਰੇਅ ਸੂਚੀ 'ਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਹੇ ਪਾਕਿਸਤਾਨ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ | ਵਾਸ਼ਿੰਗਟਨ ਨੇ ਪਾਕਿ ਆਧਾਰਿਤ ਲਸ਼ਕਰ-ਏ-ਤਾਇਬਾ ਨੂੰ ਕੌਮਾਂਤਰੀ ...

ਪੂਰੀ ਖ਼ਬਰ »

'ਕੋਵੈਕਸੀਨ' 'ਤੇ ਉੱਠੇ ਕਈ ਸਵਾਲ-ਆਰ.ਐੱਮ.ਐਲ. ਦੇ ਡਾਕਟਰਾਂ ਨੇ ਲਗਵਾਉਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)-ਕੋਰੋਨਾ ਖ਼ਿਲਾਫ਼ ਜੰਗ ਲਈ ਦੇਸ਼ 'ਚ ਵਿਕਸਿਤ ਹੋਏ ਟੀਕੇ 'ਕੋਵੈਕਸੀਨ' ਨੂੰ ਲੈ ਕੇ ਕਈ ਸਵਾਲ ਉਠ ਰਹੇ ਹਨ | ਭਾਰਤ ਬਾਇਓਟੈੱਕ ਵਲੋਂ ਵਿਕਸਿਤ ਕੀਤੀ ਗਈ 'ਕੋਵੈਕਸੀਨ' ਦੇ ਅਜੇ ਤੀਜੇ ਗੇੜ ਦੇ ਟ੍ਰਾਇਲ ਪੂਰੇ ਨਾ ਹੋਣ ਕਾਰਨ ਲੋਕ ਇਸ ...

ਪੂਰੀ ਖ਼ਬਰ »

ਕੋਵੈਕਸਿਨ ਨਾਲ ਜੇ ਕੋਈ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ ਤਾਂ ਦੇਵਾਂਗੇ ਮੁਆਵਜ਼ਾ-ਭਾਰਤ ਬਾਇਓਟੈੱਕ

ਹੈਦਰਾਬਾਦ, 16 ਜਨਵਰੀ (ਏਜੰਸੀ)-ਭਾਰਤ ਬਾਇਓਟੈੱਕ, ਜਿਸ ਨੂੰ ਕੋਵਿਡ-19 ਦੀ ਵੈਕਸੀਨ ਕੋਵੈਕਸਿਨ ਦੀਆਂ 55 ਲੱਖ ਖ਼ੁਰਾਕਾਂ ਦੀ ਸਪਲਾਈ ਲਈ ਸਰਕਾਰੀ ਖ਼ਰੀਦ ਦਾ ਆਰਡਰ ਮਿਲਿਆ ਹੈ, ਨੇ ਕਿਹਾ ਕਿ ਕੰਪਨੀ ਦਾ ਟੀਕਾ ਲਗਵਾਉਣ ਤੋਂ ਬਾਅਦ ਜੇ ਕਿਸੇ ਨੂੰ ਕੋਈ ਗੰਭੀਰ ਸਮੱਸਿਆ ਪੇਸ਼ ...

ਪੂਰੀ ਖ਼ਬਰ »

ਕੋਰੋੋਨਾ ਵੈਕਸੀਨ ਦੀ ਭਰੋਸੇਯੋਗਤਾ ਨੂੰ ਲੈ ਕੇ ਛਿੜੀ ਸ਼ਬਦੀ ਜੰਗ

• ਸਰਕਾਰ ਨਾਲ ਜੁੜੇ ਲੋਕ ਕਿਉਂ ਨਹੀਂ ਲਗਵਾ ਰਹੇ ਵੈਕਸੀਨ-ਮਨੀਸ਼ ਤਿਵਾੜੀ • ਸਾਡੀ ਸੰਜੀਵਨੀ ਹੈ ਕੋਰੋਨਾ ਵੈਕਸੀਨ-ਡਾ: ਹਰਸ਼ ਵਰਧਨ ਨਵੀਂ ਦਿੱਲੀ, 16 ਜਨਵਰੀ (ਉਪਮਾ ਡਾਗਾ ਪਾਰਥ)- ਕੋਰੋਨਾ ਟੀਕਾਕਰਨ ਦੇ ਪਹਿਲੇ ਹੀ ਦਿਨ ਇਸ ਦੀ ਭਰੋਸੇਯੋਗਤਾ ਨੂੰ ਲੈ ਕੇ ਸਵਾਲ ...

ਪੂਰੀ ਖ਼ਬਰ »

51 ਮਾਮੂਲੀ ਉਲਟ ਪ੍ਰਭਾਵ ਦੇ ਮਾਮਲੇ ਆਏ ਸਾਹਮਣੇ-ਇਕ ਦੀ ਹਾਲਤ ਗੰਭੀਰ

ਨਵੀਂ ਦਿੱਲੀ, 16 ਜਨਵਰੀ (ਏਜੰਸੀ)-ਕੋਰੋਨਾ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਦਿੱਲੀ 'ਚ ਵੈਕਸੀਨ ਲੈਣ ਵਾਲਿਆਂ 'ਚੋਂ 51 ਮਾਮਲੇ ਮਾਮੂਲੀ ਉਲਟ ਪ੍ਰਭਾਵ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰਕ ਅੰਕੜੇ ਅਨੁਸਾਰ ਦਿੱਲੀ ਦੇ 11 ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਨਿੰਦਾ

ਅੰਮਿ੍ਤਸਰ, 16 ਜਨਵਰੀ (ਸਟਾਫ ਰਿਪੋਰਟਰ)- ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਵਲੋਂ ਕੋਝੇ ਹੱਥਕੰਡੇ ਵਰਤਣ ਦੀ ਸਖ਼ਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX