ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ 45 ਦੌੜਾਂ ਨਾਲ ਹਰਾਇਆ
. . .  1 day ago
ਇੰਡੀਅਨ ਪ੍ਰੀਮੀਅਰ ਲੀਗ 2021: ਚੇਨਈ ਨੇ ਰਾਜਸਥਾਨ ਨੂੰ ਦਿੱਤਾ 189 ਦੌੜਾਂ ਦਾ ਟੀਚਾ
. . .  1 day ago
ਨਿਹੰਗ ਜਥੇਬੰਦੀਆਂ ਵਲੋਂ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ’ਤੇ ਕੱਢਿਆ ਜਾਵੇਗਾ ਬਾਬਾ ਬਕਾਲਾ ਤੋਂ ਵਿਸ਼ਾਲ ਨਗਰ ਕੀਰਤਨ - ਗਿਆਨੀ ਹਰਪ੍ਰੀਤ ਸਿੰਘ
. . .  1 day ago
ਸ੍ਰੀ ਅਨੰਦਪੁਰ ਸਾਹਿਬ , 19 ਅਪ੍ਰੈਲ (ਜੇ ਐੱਸ ਨਿੱਕੂਵਾਲ/ਕਰਨੈਲ ਸਿੰਘ )-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਤਾਬਦੀ ਸਮਾਗਮਾਂ ਤੇ 29 ਅਪ੍ਰੈਲ ਨੂੰ ਬਾਬਾ ਬਕਾਲਾ ਤੋਂ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ...
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਇਆ ਨਗਰ ਕੀਰਤਨ ਡੇਰਾ ਬਾਬਾ ਨਾਨਕ ਸਰਹੱਦ 'ਤੇ ਪਹੁੰਚਿਆ - ਪਾਕਿਸਤਾਨ ਗਏ ਸਿੱਖ ਯਾਤਰੂ ਵੀ ਆਏ ਨਜ਼ਰ
. . .  1 day ago
ਬਟਾਲਾ, 19 ਅਪ੍ਰੈਲ (ਕਾਹਲੋਂ)-ਵਿਸਾਖੀ ਦਿਹਾੜੇ 'ਤੇ ਪਾਕਿਸਤਾਨੀ ਗਿਆ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਸਰਹੱਦ ਤੱਕ ਕਾਰੀਡੋਰ ਸੜਕ 'ਤੇ ਨਗਰ ਕੀਰਤਨ ...
ਵਿਦਿਆਰਥਣ ਦੇ ਥੱਪੜ ਮਾਰਨ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਦੇਣ ਨੂੰ ਕਿਹਾ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਸਿੱਖਿਆ ਵਿਭਾਗ ਵੱਲੋਂ ਨੋਟਿਸ ਲੈਂਦਿਆਂ ਵਿਦਿਆਰਥਣ ਨੂੰ ਥੱਪੜ ਦੇ ਮਾਮਲੇ 'ਚ ਪ੍ਰਿੰਸੀਪਲ ਨੂੰ 15 ਦਿਨਾਂ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ।
ਨਵੀਂ ਦਿੱਲੀ :18 ਸਾਲ ਤੋਂ ਵੱਧ ਉਮਰ ਦਾ ਹਰ ਕੋਈ 1 ਮਈ ਤੋਂ ਕੋਵਿਡ -19 ਟੀਕਾ ਲਗਵਾਉਣ ਦੇ ਯੋਗ
. . .  1 day ago
ਮਸ਼ਹੂਰ ਫਿਲਮ ਨਿਰਦੇਸ਼ਕ ਸੁਮਿੱਤਰਾ ਭਾਵੇ ਦਾ ਦਿਹਾਂਤ
. . .  1 day ago
ਪੁਣੇ, 19 ਅਪ੍ਰੈਲ - ਮਰਾਠੀ ਸਿਨੇਮਾ ਅਤੇ ਥੀਏਟਰ ਵਿਚ ਕੰਮ ਕਰਨ ਲਈ ਮਸ਼ਹੂਰ ਫਿਲਮ ਦੀ ਮਸ਼ਹੂਰ ਨਿਰਦੇਸ਼ਕ ਅਤੇ ਲੇਖਕ ਸੁਮਿੱਤਰਾ ਭਾਵੇ ਦੀ ਇਕ ਹਸਪਤਾਲ ਵਿਚ ਫੇਫੜਿਆਂ ਨਾਲ ਸੰਬੰਧਤ ਬਿਮਾਰੀ ਦੇ ਬਾਅਦ ਦਿਹਾਂਤ ਹੋ ...
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ​ਕੋਰੋਨਾ ਕਾਰਨ ਏਮਜ਼ ਵਿਚ ਦਾਖਲ
. . .  1 day ago
ਲੱਖਾ ਸਿਧਾਨਾ ਦੇ ਭਰਾ ਗੁਰਦੀਪ ਦਾ ਕੇਸ ਦਿੱਲੀ ਕਮੇਟੀ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਦਾਇਰ
. . .  1 day ago
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ -768 ਵਿਅਕਤੀ ਕੋਰੋਨਾ ਪਾਜ਼ੀਟਿਵ, 14 ਨੇ ਦਮ ਤੋੜਿਆ
. . .  1 day ago
ਲੁਧਿਆਣਾ, 19 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਅੱਜ ਫਿਰ ਕੋਰੋਨਾ ਦਾ ਪਹਾੜ ਟੁੱਟ ਗਿਆ ਹੈ, ਜਿਸ ਕਰਕੇ ਲੁਧਿਆਣਾ ਬੁਰੀ ਤਰ੍ਹਾਂ ਦਹਿਲ ਚੁੱਕਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 768 ...
ਮੋਗਾ ਵਿਚ ਕੋਰੋਨਾ ਦਾ ਕਹਿਰ, ਆਏ 92 ਨਵੇਂ ਮਾਮਲੇ
. . .  1 day ago
ਮੋਗਾ , 19 ਅਪ੍ਰੈਲ ( ਗੁਰਤੇਜ ਸਿੰਘ ਬੱਬੀ ) - ਮੋਗਾ ਵਿਚ ਕੋਰੋਨਾ ਦਾ ਕਹਿਰ, ਅੱਜ ਇਕੋ ਦਿਨ 92 ਨਵੇਂ ਮਾਮਲੇ ਆਏ ਹਨ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 4463 ਹੋਣ ਦੇ ਨਾਲ ਸਰਗਰਮ ਮਾਮਲੇ 619 ਹੋ ਗਏ ...
ਘੁਡਾਣੀ ਕਲਾਂ 'ਚ ਅੱਗ ਲੱਗਣ ਨਾਲ 4 ਏਕੜ ਕਣਕ ਦੀ ਫ਼ਸਲ ਤੇ 10 ਏਕੜ ਨਾੜ ਸੜਿਆ
. . .  1 day ago
ਰਾੜਾ ਸਾਹਿਬ, 19 ਅਪ੍ਰੈਲ (ਸਰਬਜੀਤ ਸਿੰਘ ਬੋਪਾਰਾਏ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਖੇ ਦੁਪਹਿਰ ਬਾਅਦ 2 ਵਜੇ ਦੇ ਕਰੀਬ ਅੱਗ ਲੱਗਣ ਨਾਲ 4 ਏਕੜ ਕਣਕ ਦੀ ਖੜੀ ਫ਼ਸਲ ਤੇ 10 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ...
ਕੌਂਸਲਰ ਰਮੇਸ਼ ਮਹੇ ਬਣੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ
. . .  1 day ago
ਮਹਿਤਪੁਰ, 19ਅਪ੍ਰੈਲ (ਲਖਵਿੰਦਰ ਸਿੰਘ) - ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰ ਰਮੇਸ਼ ਮਹੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਤੇ ਉਪ ...
ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਹੋਈ
. . .  1 day ago
ਨਵੀਂ ਦਿੱਲੀ , 19 ਅਪ੍ਰੈਲ - ਦੀਪ ਸਿੱਧੂ ਦੀ ਪੁਲਿਸ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ , ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਵਲੋਂ ਦੱਸਿਆ ਗਿਆ ਹੈ ਕਿ, ਉਨ੍ਹਾਂ ਨੂੰ ਉਮੀਦ ਹੈ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਕੀਤੀ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਦੀ ਅਪੀਲ
. . .  1 day ago
ਚੰਡੀਗੜ੍ਹ , 19 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਟੀਕਿਆਂ ਦੀ ਤੁਰੰਤ ਸਪਲਾਈ ਭੇਜਣ ਅਤੇ ਦੋਵਾਂ ਦੇ ਭੰਡਾਰਾਂ ਦੇ ...
ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ ਦਿੱਤੀਆਂ ਗਈਆਂ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਪ੍ਰਾਈਵੇਟ ਲੈਬਾਂ ਦੁਆਰਾ ਆਰ.ਟੀ. - ਪੀ.ਸੀ.ਆਰ. ਅਤੇ ਰੈਪਿਡ ਐਂਟੀਜੇਨ ਟੈਸਟਿੰਗ (ਰੈਟ) ਦੀਆਂ ਕੀਮਤਾਂ ਕ੍ਰਮਵਾਰ 450 ਅਤੇ 300 ਰੁਪਏ ਕਰ...
ਪੰਜਾਬ ਵਿਚ ਰਾਤ ਦੇ ਕਰਫ਼ਿਊ ਦਾ ਸਮਾਂ ਵਧਿਆ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਹ ਐਲਾਨ ਕੀਤਾ ਹੈ ਕਿ ਰਾਤ ਦੇ ਕਰਫ਼ਿਊ ਦਾ ਸਮਾਂ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ) ...
ਮੋਹਾਲੀ ਵਿਚ ਬੁੱਧਵਾਰ ਨੂੰ ਰਾਮ ਨਵਮੀ ਦੇ ਮੌਕੇ 'ਤੇ ਪੂਰੀ ਤਰ੍ਹਾਂ ਨਾਲ ਤਾਲਾਬੰਦੀ
. . .  1 day ago
ਚੰਡੀਗੜ੍ਹ , 19 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਕੋਵਿਡ 19 ਦੀ ਸਮੀਖਿਆ ਬੈਠਕ ਦੌਰਾਨ ਕੀਤਾ ਇਹ ਐਲਾਨ...
ਕਿਸਾਨ ਮਹਾ ਪੰਚਾਇਤ ਦੌਰਾਨ ਹਜ਼ਾਰਾਂ ਕਿਸਾਨਾਂ ਵਜਾਇਆ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ
. . .  1 day ago
ਹਰਸਾ ਛੀਨਾ, ਅਜਨਾਲਾ 19 ਅਪ੍ਰੈਲ (ਕੜਿਆਲ , ਢਿੱਲੋਂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ...
ਕਿਸਾਨਾਂ ਦੀ ਕਣਕ ਵੱਧ ਤੋਲਣ 'ਤੇ 21 ਆੜ੍ਹਤੀਆਂ ਦੇ ਲਾਇਸੰਸ ਮੁਅੱਤਲ
. . .  1 day ago
ਡੱਬਵਾਲੀ, 19 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) - ਡੱਬਵਾਲੀ ਦਾਣਾ ਮੰਡੀ ਵਿਖੇ ਫ਼ਸਲ ਖ਼ਰੀਦ ਵਿਚ ਵੱਧ ਕਣਕ ਤੋਲ ਕੇ ਕਿਸਾਨਾਂ ਨੂੰ ਕੁੰਡੀ ਲਗਾਉਣ ਵਾਲੇ 21 ਆੜ੍ਹਤੀਆਂ ਦੇ ਲਾਇਸੰਸ ਸਸਪੈਂਡ ਕੀਤੇ ਗਏ...
12 ਨਾਮੀ ਫੁੱਟਬਾਲ ਕਲੱਬਾਂ ਦੁਆਰਾ '' ਯੂਰਪੀਅਨ ਸੁਪਰ ਲੀਗ " ਦੇ ਗਠਨ ਨਾਲ ਫੁੱਟਬਾਲ ਖੇਡ ਕਲੱਬਾਂ ਵਿਚ ਆਇਆ ਭੂਚਾਲ
. . .  1 day ago
ਵੈਨਿਸ ( ਇਟਲੀ ), 19 ਅਪ੍ਰੈਲ (ਹਰਦੀਪ ਸਿੰਘ ਕੰਗ) - ਯੂਰਪ ਦੇ 12 ਪ੍ਰਸਿੱਧ ਫੁੱਟਬਾਲ ਖੇਡ ਕਲੱਬਾਂ ਦੁਆਰਾ ਅੱਜ ਯੂਰਪੀਅਨ ਸੁਪਰ ਲੀਗ ਦਾ ਗਠਨ ਕੀਤਾ ਗਿਆ ...
30 ਸਾਲਾਂ ਵਾਲੇ ਹੋ ਰਹੇ ਨੇ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ , 19 ਅਪ੍ਰੈਲ - ਪਿਛਲੀ ਮਹਾਂਮਾਰੀ ਦੀ ਲਹਿਰ ਵਿਚ, 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ 31% ਸਕਾਰਾਤਮਕ ਕੇਸ ਪਾਏ ਗਏ ਸਨ...
ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ਵਾਰ ਇਕੱਠੇ ਹੋ ਕੇ ਚੋਣ ਲੜਨਗੇ
. . .  1 day ago
ਚੰਡੀਗੜ੍ਹ ,19 ਅਪ੍ਰੈਲ - (ਸੁਰਿੰਦਰਪਾਲ ) - ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਫਿਰ ਇਕ ...
ਲੁਧਿਆਣਾ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ਤੋਂ ਇਲਾਵਾ ਸਾਰੇ ਵਿਦਿਅਕ ਅਦਾਰੇ ਬੰਦ
. . .  1 day ago
ਲੁਧਿਆਣਾ,19 ਅਪ੍ਰੈਲ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਜ਼ਿਲ੍ਹੇ ਵਿਚ ਆਈਲੈਟਸ ਅਤੇ ਹੋਰ ਕੋਚਿੰਗ ਸੈਂਟਰਾਂ ...
ਨਗਰ ਕੌਂਸਲ ਮਜੀਠਾ ਦੇ ਸਲਵੰਤ ਸਿੰਘ ਸੇਠ ਪ੍ਰਧਾਨ, ਪ੍ਰਿੰਸ ਨਈਅਰ ਤੇ ਮਨਜੀਤ ਕੌਰ ਉਪ ਪ੍ਰਧਾਨ ਨਿਯੁਕਤ
. . .  1 day ago
ਮਜੀਠਾ, 19 ਅਪ੍ਰੈਲ (ਜਗਤਾਰ ਸਿੰਘ ਸਹਿਮੀ) ਅੱਜ ਐੱਸ.ਡੀ.ਐਮ ਮਜੀਠਾ ਅਲਕਾ ਕਾਲੀਆ ਵਲੋਂ ਨਗਰ ਕੌਂਸਲ ਮਜੀਠਾ ਦੇ ਅਕਾਲੀ ਦਲ ਨਾਲ ਸਬੰਧਿਤ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮਾਘ ਸੰਮਤ 552
ਿਵਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਅੰਮ੍ਰਿਤਸਰ

ਕੈਬਨਿਟ ਮੰਤਰੀ ਸੋਨੀ ਨੇ ਜ਼ਿਲ੍ਹੇ 'ਚ ਕੋਵਿਡ-19 ਟੀਕਾਕਰਨ ਦੀ ਕੀਤੀ ਸ਼ੁਰੂਆਤ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)- ਕੋਵਿਡ 19 ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਇਥੇ ਸਿਵਲ ਹਸਪਤਾਲ ਤੋਂ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਨੇ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਕੋਵਾਸ਼ੀਲਡ ਵੈਕਸੀਨ ਦੀਆਂ 20 ਹਜ਼ਾਰ ਤੋਂ ਵੱਧ ਖੁਰਾਕਾਂ ਨੂੰ ਜ਼ਿਲੇ੍ਹ ਨੂੰ ਪ੍ਰਾਪਤ ਹੋਈਆਂ ਹਨ | ਉਨ੍ਹਾਂ ਕਿਹਾ ਕਿ ਅੱਜ ਜ਼ਿਲੇ੍ਹ ਵਿਚ 3 ਸਥਾਨਾਂ ਸਿਵਲ ਹਸਪਤਾਲ, ਮੈਡੀਕਲ ਕਾਲਜ ਅਤੇ ਸੀ. ਐਚ. ਸੀ. ਵੇਰਕਾ ਤੋਂ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਅੱਜ ਇਨ੍ਹਾਂ ਸਥਾਨਾਂ ਤੇ 300 ਦੇ ਕਰੀਬ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾਵੇਗਾ | ਸੋਨੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਹਾਲੀ ਵਿਖੇ ਹੋਏ ਟੀਕਾਕਰਨ ਦੀ ਸ਼ੁਰੂਆਤ ਸਮਾਗਮ ਦੇ ਪ੍ਰੋਗਰਾਮ ਹਸਪਤਾਲ ਦੇ ਕਾਨਫੰਰਸ ਹਾਲ 'ਚ ਦੇਖਣ ਉਪਰੰਤ ਸਿਵਲ ਹਸਪਤਾਲ ਵਿਖੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਅਤੇ ਸਭ ਤੋਂ ਪਹਿਲਾਂ ਕੋਵਿਡ 19 ਦਾ ਟੀਕਾ ਸਿਹਤ ਵਿਭਾਗ ਦੇ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਨੂੰ ਉਨ੍ਹਾਂ ਦੀ ਹਾਜ਼ਰੀ ਵਿਚ ਲਗਾਇਆ ਗਿਆ | ਸੋਨੀ ਨੇ ਕਿਹਾ ਕਿ ਇਹ ਵੈਕਸੀਨ ਦੋ ਡੋਜ 'ਚ ਹਰੇਕ ਵਿਅਕਤੀ ਨੂੰ ਦਿੱਤੀ ਜਾਵੇਗੀ ਅਤੇ ਦੂਜੀ ਡੋਜ 28 ਦਿਨ ਬਾਅਦ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ | ਉਨ੍ਹਾਂ ਦੱਸਿਆ ਕਿ ਇਹ ਵੈਕਸੀਨ ਸਭ ਤੋਂ ਪਹਿਲਾਂ ਸਿਹਤ ਕਾਮਿਆਂ ਨੂੰ ਦਿੱਤੀ ਜਾਵੇਗੀ, ਸੋਨੀ ਨੇ ਦੱਸਿਆ ਕਿ ਸਾਲ 2020 ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਈ ਕੀਮਤੀ ਜਾਨਾਂ ਕੋਵਿਡ-19 ਮਹਾਂਮਾਰੀ ਦੀ ਭੇਟ ਚੜ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਸੋਚ ਸਦਕਾ ਅਸੀਂ ਜਲਦੀ ਹੀ ਇਸ ਮਹਾਂਮਾਰੀ ਨਾਲ ਲੜਣ ਲਈ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸੂਬੇ ਨੂੰ 204500 ਕੋਵਾਸ਼ੀਲਡ ਦੀਆਂ ਖੁਰਾਕਾਂ ਪ੍ਰਾਪਤ ਹੋ ਗਈਆਂ ਹਨ ਅਤੇ ਰਾਜ ਭਰ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਸੰਤੋਖ ਸਿੰਘ ਭਲਾਈਪੁਰ,
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰੀ ਜਤਿੰਦਰ ਸੋਨੀਆ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਪਿ੍ੰਸੀਪਲ ਮੈਡੀਕਲ ਕਾਲਜ ਡਾ: ਰਜੀਵ ਦੇਵਗਨ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਸੁਖਪਾਲ ਸਿੰਘ ਵੀ ਹਾਜ਼ਰ ਸਨ |
ਡਾਕਟਰਾਂ ਤੇ ਸਿਹਤ ਕਾਮਿਆਂ ਨੇ ਨਹੀਂ ਭਰਿਆ ਹੁੰਗਾਰਾ, ਸਿਵਲ ਸਰਜਨ ਸਮੇਤ ਬਹੁਤੇ ਕੰਨੀ ਕਤਰਾਏ
ਦੂਜੇ ਪਾਸੇ ਅੱਜ ਭਾਵੇਂ ਸਿਹਤ ਵਿਭਾਗ ਦਾ ਟੀਚਾ 300 ਮੁਲਾਜ਼ਮਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਦਾ ਸੀ, ਪਰ ਤਿੰਨਾਂ ਕੇਂਦਰਾਂ 'ਤੇ ਸ਼ਾਮ ਤੱਕ 78 ਮੁਲਾਜ਼ਮਾਂ ਨੇ ਹੀ ਟੀਕਾਕਰਨ ਕਰਵਾਇਆ | ਬਹੁਤੇ ਡਾਕਟਰ, ਸਿਹਤ ਕਰਮੀ ਤੇ ਇਥੋਂ ਤੱਕ ਕਿ ਸਿਵਲ ਸਰਜ਼ਨ ਸਮੇਤ ਬਾਕੀ ਕਈ ਸੀਨੀਅਰ ਡਾਕਟਰ ਵੀ ਇਸ ਤੋਂ ਟਾਲਾ ਵੱਟ ਗਏ ਤੇ ਕਿਹਾ ਜਦੋਂ ਉਨ੍ਹਾਂ ਦੀ ਵਾਰੀ ਆਵੇਗੀ ਉਹ ਉਸ ਵੇਲੇ ਹੀ ਟੀਕਾ ਲਗਵਾਉਣਗੇ | ਦੂਜੇ ਪਾਸੇ ਅੱਜ ਸਿਵਲ ਹਸਪਤਾਲ ਦੀ ਡਾ: ਬੇਬਿਕਾ ਮਹਿੰਦਰੂ ਨੇ ਬਿਨਾਂ ਵਾਰੀ ਤੋਂ ਵਲੰਟੀਅਰ ਤੌਰ 'ਤੇ ਬਤੌਰ ਔਰਤ ਅਤੇ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਵਲੋਂ ਪਹਿਲਾ ਟੀਕਾ ਲਗਵਾਉਣ ਦਾ ਮਾਣ ਹਾਸਿਲ ਕੀਤਾ | ਇਸੇ ਤਰ੍ਹਾਂ ਗੁੁਰੂ ਨਾਨਕ ਦੇਵ ਹਸਪਤਾਲ ਵਿਖੇ ਮੈਡੀਕਲ ਕਾਲਜ਼ ਦੇ ਪਿ੍ੰਸੀਪਲ ਡਾ: ਰਾਜੀਵ ਦੇਵਗਨ, ਸੁਪਰਡੈਂਟ ਡਾ: ਜੇ. ਪੀ. ਅੱਤਰੀ, ਫਾਰਮੇਸੀ ਅਫਸਰ ਹਰਦੀਪ ਸਿੰਘ ਬੱਬਰ ਅਤੇ ਸਿਵਲ ਹਸਪਤਾਲ ਤੋਂ ਡਾ: ਕਰਨ ਮਹਿਰਾ, ਡਾ: ਦਿਗਵਿਜੈ, ਡਾ: ਸਮੀਰ ਸ਼ਰਮਾ, ਡਾ: ਬੱਬੀਕਾ, ਡਾ: ਮੀਨਾਕਸ਼ੀ, ਡਾ: ਹਰਜੋਤ, ਡਾ: ਹਰਕੀਰਤ ਸਿੰਘ ਨੇ ਟੀਕਾ ਲਗਵਾ ਕੇ ਦੂਜਿਆਂ ਲਈ ਮਿਸਾਲ ਕਾਇਮ ਕੀਤੀ |

80 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਨਸ਼ਾ ਤਸਕਰ ਗਿ੍ਫ਼ਤਾਰ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)- ਸੀ.ਆਈ.ਏ. ਸਟਾਫ ਨੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ, ਜਿਸ ਪਾਸੋਂ ਪੁਲਿਸ ਨੇ 80 ਹਜ਼ਾਰ ਨਸ਼ੀਲੀਆਂ ਗੋਲੀਆਂ ਟਰਾਮਾਡੋਲ ਵੀ ਬਰਾਮਦ ਕਰ ਲਈਆਂ ਹਨ | ਇਹ ਖੁਲਾਸਾ ਅੱਜ ਇਥੇ ਸੀ.ਆਈ.ਏ. ਸਟਾਫ ਦੇ ...

ਪੂਰੀ ਖ਼ਬਰ »

ਗਹਿਰੀ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ-ਰਾਹਗੀਰ ਪ੍ਰੇਸ਼ਾਨ

ਜੰਡਿਆਲਾ ਗੁਰੂ, 16 ਜਨਵਰੀ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਤੋਂ ਗਹਿਰੀ ਮੰਡੀ ਨੂੰ ਜਾਣ ਵਾਲੀ ਸੜਕ ਦੀ ਅਤਿ ਖਸਤਾ ਹਾਲਤ ਤੋਂ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ | ਲਗਭਗ 2 ਕਿਲੋਮੀਟਰ ਦੀ ਦੂਰੀ ਦਰਮਿਆਨ ਕਈ ਥਾਵਾਂ 'ਤੇ ਡੂੰਘੇ-ਡੂੂੰਘੇ ਟੋਏ ਪਏ ਹੋਏ ਹਨ, ਜੋ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦੇ ਸਾਬਕਾ ਡਾਇਰੈਕਟਰ, ਸਾਬਕਾ ਸਰਪੰਚਾਂ ਸਮੇਤ 2 ਦਰਜਨ ਕਾਂਗਰਸੀ ਆਗੂ ਬਾਦਲ ਦਲ 'ਚ ਹੋਏ ਸ਼ਾਮਿਲ

ਅਜਨਾਲਾ, 16 ਜਨਵਰੀ (ਐਸ. ਪ੍ਰਸ਼ੋਤਮ)-ਅੱਜ ਹਲਕੇ ਦੇ ਪਿੰਡ ਗ੍ਰੰਥਗੜ੍ਹ ਵਿਖੇ ਸੀਤ ਲਹਿਰ ਤੇ ਖ਼ਰਾਬ ਮੌਸਮ ਦਰਮਿਆਨ ਜਸਬੀਰ ਸਿੰਘ, ਨਿਰੰਜਣ ਸਿੰਘ ਹਰੜ ਖੁਰਦ ਅਤੇ ਹਰਦੀਪ ਸਿੰਘ ਦੇ ਉੱਦਮ ਨਾਲ ਅਕਾਲੀ ਦਲ (ਬ) ਦੇ ਪਸਾਰ ਤੇ ਪ੍ਰਚਾਰ ਲਈ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ...

ਪੂਰੀ ਖ਼ਬਰ »

ਪਾਕਿਸਤਾਨੀ ਸਿੱਖ ਪੱਤਰਕਾਰ ਨੂੰ ਭਰਾ ਦੇ ਕਾਤਲਾਂ ਵਲੋਂ ਜਾਨ ਤੋਂ ਮਾਰਨ ਦੀ ਧਮਕੀ

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ 'ਚ ਪਬਲਿਕ ਨਿਊਜ਼ ਚੈਨਲ ਲਈ ਪੱਤਰਕਾਰ ਅਤੇ ਐਾਕਰ ਵਜੋਂ ਸੇਵਾਵਾਂ ਦੇ ਰਹੇ ਸ: ਹਰਮੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਉਸ ਦੇ ਭਰਾ ਦੇ ਕਾਤਲਾਂ ਵਲੋਂ ਲਗਾਤਾਰ ਜਾਨ ਤੋਂ ਮਾਰਨ ਦੀਆਂ ...

ਪੂਰੀ ਖ਼ਬਰ »

26 ਦੀ ਟਰੈਕਟਰ ਪਰੇਡ ਲਈ ਕਿਸਾਨਾਂ ਨੇ ਪਰਿਵਾਰਾਂ ਸਮੇਤ ਦਿੱਲੀ ਲਈ ਕੀਤਾ ਕੂਚ

ਨਵਾਂ ਪਿੰਡ, 16 ਜਨਵਰੀ (ਜਸਪਾਲ ਸਿੰਘ)- 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪਿਛਲੇ 52 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ...

ਪੂਰੀ ਖ਼ਬਰ »

ਲੋਕਾਂ ਦੇ ਮਸਲੇ ਹੱਲ ਨਾ ਹੋਣ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਥਾਣੇ ਅੱਗੇ ਲਗਾਇਆ ਧਰਨਾ

ਰਮਦਾਸ, 16 ਜਨਵਰੀ (ਜਸਵੰਤ ਸਿੰਘ ਵਾਹਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਵਲੋਂ ਐਸ.ਐਚ.ਓ. ਰਮਦਾਸ ਦੁਆਰਾ ਲੋਕਾਂ ਦੇ ਮਸਲੇ ਹੱਲ ਨਾ ਕਰਨ ਅਤੇ ਉਨ੍ਹਾਂ ਨੂੰ ਖੱਜਲ ਖੁਆਰ ਕਰਨ ਦੇ ਰੋਸ ਵਜੋਂ ਥਾਣਾ ਰਮਦਾਸ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ | ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ ਗਹਿਰੀ ਮੰਡੀ (ਜੰਡਿਆਲਾ ਗੁਰੂ) ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 115ਵੇਂ ਦਿਨ ਵੀ ਜਾਰੀ

ਜੰਡਿਆਲਾ ਗੁਰੂ, 16 ਜਨਵਰੀ (ਰਣਜੀਤ ਸਿੰਘ ਜੋਸਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਚੱਲ ਰਿਹਾ ਧਰਨਾ ਅੱਜ 115ਵੇਂ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ...

ਪੂਰੀ ਖ਼ਬਰ »

ਅੱਜ ਕੋਰੋਨਾ ਦੇ ਕੇਵਲ 12 ਨਵੇਂ ਮਾਮਲੇ ਮਿਲੇ

ਅੰਮ੍ਰਿਤਸਰ, 16 ਜਨਵਰੀ (ਰੇਸ਼ਮ ਸਿੰਘ)-ਕੋਰੋਨਾ ਵੈਕਸੀਨ ਦੀ ਆਮਦ ਮੌਕੇ ਕੋਰੋਨਾ ਦੇ ਮਾਮਲਿਆਂ 'ਚ ਵੀ ਹੈਰਾਨੀਜ਼ਨਕ ਗਿਰਾਵਟ ਆਈ ਹੈ ਅਤੇ ਅੱਜ ਕੇਵਲ 12 ਨਵੇਂ ਮਾਮਲੇ ਹੀ ਸਾਹਮਣੇ ਆਏ ਹਨ ਜਦੋਂ ਕਿ ਅੱਜ 8 ਲੋਕ ਕੋਰੋਨਾ ਮੁਕਤ ਹੋਏ ਹਨ | ਇਥੇ ਇਸ ਵੇਲੇ ਕੇਵਲ 93 ਮਰੀਜ਼ ਹੀ ...

ਪੂਰੀ ਖ਼ਬਰ »

ਅੰਮਿ੍ਤਸਰ 'ਚ 7 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ, ਨੌਜਵਾਨ ਗਿ੍ਫਤਾਰ

ਅੰਮ੍ਰਿਤਸਰ, 16 ਜਨਵਰੀ (ਰੇਸ਼ਮ ਸਿੰਘ)- ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਖੇਤਰ ਖਾਈ ਮੁਹੱਲਾ 'ਚ ਸੱਤ ਸਾਲ ਦੀ ਮਾਸੂਮ ਬੱਚੀ ਨਾਲ ਇਕ ਨੌਜਵਾਨ ਵਲੋਂ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੌਜਵਾਨ ਨੂੰ ...

ਪੂਰੀ ਖ਼ਬਰ »

ਅਟਾਰੀ-ਵਾਹਗਾ ਸਰਹੱਦ ਕੰਡਿਆਲੀ ਤਾਰ ਨਜ਼ਦੀਕ ਸ਼ੱਕੀ ਵਿਅਕਤੀ ਕਾਬੂ

ਅਟਾਰੀ, 16 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ)- ਅੱਜ ਬੀ. ਐਸ. ਐਫ. ਦੀ 88 ਬਟਾਲੀਅਨ ਵਲੋਂ ਬੀ. ਓ. ਪੀ. ਪੁਲ ਮੋਰਾਂ ਵਿਖੇ ਪੈਟਰੋਲਿੰਗ ਦੌੌਰਾਨ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਦੀ ਪਛਾਣ ਸੂਰਤ ਦੱਤ ਪੁੱਤਰ ਜੁਵਰਾਜ ਦੱਤ ਉਮਰ ਕਰੀਬ 20 ਸਾਲ ਜ਼ਿਲ੍ਹਾ ...

ਪੂਰੀ ਖ਼ਬਰ »

ਵਿਕਾਸ ਦੇ ਕੰਮ ਪਹਿਲ ਦੇ ਅਧਾਰ 'ਤੇ ਬਿਨਾਂ ਭੇਦਭਾਵ ਕਰਵਾਏ ਜਾਣਗੇ-ਸਰਪੰਚ ਦੂੱਲਾਂ

ਓਠੀਆਂ, 16 ਜਨਵਰੀ (ਗੁਰਵਿਦਰ ਸਿੰਘ ਛੀਨਾ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰ ਵਾਲੀਆਂ ਸਹੂਲਤਾਂ ਦੇਣ ਲਈ ਪਿੰਡਾਂ ਵਿਚ ਵਿਕਾਸ ਦੇ ਕੰਮ ਪਹਿਲ ਦੇ ਅਧਾਰ 'ਤੇ ਬਿਨਾ ਭੇਦਭਾਵ ਦੇ ਕਰਾਉਣ ਲਈ ਕੈਬਨਿਟ ਮੰਤਰੀ ਸਰਕਾਰੀਆ ਵਲੋਂ ਹਲਕਾ ਰਾਜਾਸਾਂਸੀ ਦੇ ...

ਪੂਰੀ ਖ਼ਬਰ »

ਚੋਣ ਕਮਿਸ਼ਨ ਵਲੋਂ ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਦੇ ਐਲਾਨ ਦਾ ਸ਼ਹਿਰੀ ਕਾਂਗਰਸ ਵਲੋਂ ਸਵਾਗਤ

ਅਜਨਾਲਾ, 16 ਜਨਵਰੀ (ਐਸ. ਪ੍ਰਸ਼ੋਤਮ)- ਇਥੇ ਹਲਕਾ ਵਿਧਾਇਕ ਸ: ਹਰਪ੍ਰਤਾਪ ਸਿੰਘ ਅਜਨਾਲਾ ਦੇ ਭਰਾ ਅਤੇ ਪੰਜਾਬ ਕਾਂਗਰਸ ਸੂਬਾ ਆਗੂ ਸ: ਜੁਗਰਾਜ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਅਜਨਾਲਾ ਸ਼ਹਿਰੀ ਕਾਂਗਰਸ ਆਗੂਆਂ, ਸਾਬਕਾ ਕੌਾਸਲਰਾਂ ਤੇ ਵਾਰਡ ਇੰਚਾਰਜਾਂ ਦੀ ਹੋਈ ...

ਪੂਰੀ ਖ਼ਬਰ »

ਚੋਰੀ ਦੇ 3 ਮੋਟਰਸਾਈਕਲਾਂ ਤੇ 1 ਐਕਟਿਵਾ ਸਮੇਤ ਇਕ ਕਾਬੂ

ਛੇਹਰਟਾ, 16 ਜਨਵਰੀ (ਸੁਰਿੰਦਰ ਸਿੰਘ ਵਿਰਦੀ)- ਪੁਲਿਸ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਅਤੇ ਲੁਟ-ਖੋਹ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕਸਦਿਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਸ 'ਤੇ ...

ਪੂਰੀ ਖ਼ਬਰ »

ਨਗਰ ਪੰਚਾਇਤ ਅਜਨਾਲਾ ਅਤੇ ਨਗਰ ਕੌ ਾਸਲ ਰਮਦਾਸ ਦੀਆਂ ਸਾਰੀਆਂ ਸੀਟਾਂ 'ਤੇ ਕਾਂਗਰਸ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ- ਵਿਧਾਇਕ ਅਜਨਾਲਾ

ਅਜਨਾਲਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-14 ਫਰਵਰੀ ਨੂੰ ਹੋ ਰਹੀਆਂ ਨਗਰ ਕੌਾਸਲ ਚੋਣਾਂ ਦੌਰਾਨ ਨਗਰ ਪੰਚਾਇਤ ਅਜਨਾਲਾ ਅਤੇ ਨਗਰ ਕੌਾਸਲ ਰਮਦਾਸ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ...

ਪੂਰੀ ਖ਼ਬਰ »

ਗੋਲਡਨ ਗੇਟ ਨਿਊ ਅੰਮਿ੍ਤਸਰ ਵਿਖੇ ਕਿਸਾਨਾਂ ਨੇ ਫੂਕਿਆ ਚੇਅਰਪਰਸਨ ਕਿ੍ਸਟੀਨਾ ਜੌਰਜੀਵਾ ਦਾ ਪੁਤਲਾ

ਸੁਲਤਾਨਵਿੰਡ, 16 ਜਨਵਰੀ (ਗੁਰਨਾਮ ਸਿੰਘ ਬੁੱਟਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਗੋਲਡਨ ਗੇਟ ਅੰਮਿ੍ਤਸਰ ਵਿਖੇ ਚੇਅਰਪਰਸਨ ਮੈਡਮ ਕਿ੍ਸਟੀਨਾ ਜੌਰਜੀਵਾ ਮੁਰਦਾਬਾਦ ਦੇ ਨਾਅਰੇ ਲਗਾ ਕੇ ਪੁਤਲਾ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਕਰੇਗੀ ਕਿਸਾਨਾਂ ਦਾ ਮੁਫ਼ਤ ਇਲਾਜ

ਬਾਬਾ ਬਕਾਲਾ ਸਾਹਿਬ, 16 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਮੈਡੀਕਲ ਪ੍ਰੈਕਟੀਸ਼ਨਰ (ਰਜਿ:) 295 ਪੰਜਾਬ ਦੀ ਇਕ ਅਹਿਮ ਮੀਟਿੰਗ ਡਾ: ਮਲਕੀਤ ਸਿੰਘ ਰੰਧਾਵਾ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਡਾ: ਰਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਦੇ ...

ਪੂਰੀ ਖ਼ਬਰ »

ਚੌਕੀ ਫੈਜ਼ਪੁਰਾ ਦੀ ਪੁਲਿਸ ਵਲੋਂ ਹੈਰੋਇਨ ਤਸਕਰ ਕਾਬੂ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)- ਥਾਣਾ ਮਜੀਠਾ ਰੋਡ ਦੀ ਪੁਲਿਸ ਚੌਾਕੀ ਫ਼ੈਜਪੁਰਾ ਦੀ ਪੁਲਿਸ ਵਲੋਂ ਹੈਰੋਇਨ ਤਸਕਰ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਜਿਸ ਪਾਸੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਹ ਖੁਲਾਸਾ ਅੱਜ ਇਥੇ ਚੌਕੀ ਇੰਚਾਰਜ਼ ...

ਪੂਰੀ ਖ਼ਬਰ »

ਕੌਮੀ ਸੜਕ ਸੁਰੱਖਿਆ ਹਫ਼ਤਾ ਭਲਕ ਤੋਂ-ਏ.ਡੀ.ਸੀ.ਪੀ. ਭੰਡਾਲ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)- ਟਰੈਫਿਕ ਐਜੂਕੇਸ਼ਨ ਸੈਲ ਕਮਿਸ਼ਨਰੇਟ ਅੰਮਿ੍ਤਸਰ ਵਲੋਂ ਕੌਮੀ ਸੜਕ ਸੁਰੱਖਿਆ ਮਹੀਨਾ 18 ਜਨਵਰੀ ਤੋਂ ਮਿਤੀ 17 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਸ ਦਾ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਮੁਕੰਮਲ- ਨਿਰਮਲ ਸਿੰਘ

ਅੰਮਿ੍ਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 19 ਜਨਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਜਥੇ: ਜਲਾਲ ਉਸਮਾਂ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕਰਵਾਇਆ

ਬਾਬਾ ਬਕਾਲਾ ਸਾਹਿਬ, 16 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਅੱਜ ਇਥੇ ਸਾਬਕਾ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਵਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ...

ਪੂਰੀ ਖ਼ਬਰ »

ਡੀ.ਟੀ.ਐਫ. ਨੇ ਖਿਲਚੀਆਂ ਵਿਖੇ ਫੂਕਿਆ ਸਿੱਖਿਆ ਸਕੱਤਰ ਦਾ ਪੁਤਲਾ

ਟਾਂਗਰਾ , 16 ਜਨਵਰੀ (ਹਰਜਿੰਦਰ ਸਿੰਘ ਕਲੇਰ)- ਸਿੱਖਿਆ ਸਕੱਤਰ ਵਲੋਂ ਸਿੱਖਿਆ ਸਮੇਤ ਅਧਿਆਪਕਾਂ ਨਾਲ ਜੁੜੇ ਮਸਲਿਆਂ 'ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਖ਼ਿਲਾਫ਼ ਡੀ.ਟੀ.ਐਫ. ਪੰਜਾਬ ਦੇ ਸੂਬਾਈ ਸੱਦੇ 'ਤੇ ਜੰਡਿਆਲਾ, ਤਰਸਿੱਕਾ ਅਤੇ ਰਈਆ-1, ਰਈਆ-2 ਬਲਾਕਾਂ ਦੇ ...

ਪੂਰੀ ਖ਼ਬਰ »

ਬਲਧੀਰ ਸਿੰਘ ਭਿੰਡਰ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਰਾਮ ਤੀਰਥ, 16 ਜਨਵਰੀ (ਧਰਵਿੰਦਰ ਸਿੰਘ ਔਲਖ)- ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਅਜਨਾਲਾ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਭਿੰਡਰ ਅਤੇ ਫੋਰਮੈਨ ਬਖਤਾਵਰ ਸਿੰਘ ਭਿੰਡਰ ਦੇ ਪਿਤਾ ਸਾਬਕਾ ਸਰਪੰਚ ਬਲਧੀਰ ਸਿੰਘ ਭਿੰਡਰ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ...

ਪੂਰੀ ਖ਼ਬਰ »

ਮੁਦਰਾ ਕੋਸ਼ ਦੇ ਮੁਖੀ ਦੇ ਪੁਤਲੇ ਫੂਕੇ

ਜਲੰਧਰ, 16 ਜਨਵਰੀ (ਮੇਜਰ ਸਿੰਘ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੌਮਾਂਤਰੀ ਮੁਦਰਾ ਕੋਸ਼ ਫੰਡ ਦੀ ਚੇਅਰਪਰਸਨ ਮੈਡਮ ਕਿ੍ਸਟੀਨਾ ਜੌਰਜੀਵਾ ਨੇ ਖੇਤੀ ਕਾਨੂੰਨਾਂ ਨੂੰ ...

ਪੂਰੀ ਖ਼ਬਰ »

ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗਿ੍ਤੀ ਮਿਸ਼ਨ ਅਕੈਡਮੀ ਵਲੋਂ ਸਨਮਾਨ ਸਮਾਰੋਹ

ਅਟਾਰੀ, 16 ਜਨਵਰੀ (ਸੁਖਵਿੰਦਰਜੀਤ ਸਿੰਘ ਘਰਿੰਡਾ)- ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗਿ੍ਤੀ ਮਿਸ਼ਨ ਅਕੈਡਮੀ ਅਟਾਰੀ ਵਿਖੇ ਪਿਛਲੇ ਦਿਨੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅਕੈਡਮੀ ਵਿਚ ਧਾਰਮਿਕ ਪੇਪਰ ਲਿਆ ਗਿਆ ਸੀ ਜਿਸ ਵਿਚ ਜਿਹੜੇ ਬੱਚੇ ਪਹਿਲੇ, ਦੂਜੇ ...

ਪੂਰੀ ਖ਼ਬਰ »

ਕਿਸਾਨਾਂ ਲਈ ਦਵਾਈਆਂ ਤੇ ਗੁਲੂਕੋ ਮੀਟਰ ਲੈ ਕੇ ਅੰਮਿ੍ਤਸਰ ਤੋਂ ਡਾਕਟਰਾਂ ਤੇ ਲੇਖਕਾਂ ਦਾ ਵਫਦ ਹੋਇਆ ਦਿੱਲੀ ਰਵਾਨਾ

ਅੰਮਿ੍ਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)- ਲੰਬੇ ਸਮੇਂ ਤੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੜਾਕੇ ਦੀ ਠੰਢ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਅਤੇ ਉਨ੍ਹਾਂ ਲਈ ਦਵਾਈਆਂ, ਸ਼ੂਗਰ ਚੈੱਕ ਕਰਨ ਲਈ ਗੁਲੂਕੋ ਮੀਟਰ ਤੇ ਹੋਰ ਆਰਥਿਕ ਸਹਾਇਤਾ ਲਈ ਅੱਜ ...

ਪੂਰੀ ਖ਼ਬਰ »

ਐਨ.ਆਈ.ਏ. ਵਲੋਂ ਵੱਡੀ ਗਿਣਤੀ 'ਚ ਨੋਟਿਸ ਜਾਰੀ ਕਰਨਾ ਜਮਹੂਰੀਅਤ 'ਤੇ ਹਮਲਾ-ਜਥੇਦਾਰ ਹਵਾਰਾ ਕਮੇਟੀ

ਅੰਮਿ੍ਤਸਰ, 16 ਜਨਵਰੀ (ਜਸਵੰਤ ਸਿੰਘ ਜੱਸ)- ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਕੇਂਦਰੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਵੱਡੀ ਗਿਣਤੀ 'ਚ ਕਿਸਾਨ ਆਗੂਆਂ ਅਤੇ ਕਿਸਾਨ ਸੰਘਰਸ਼ ਦੇ ਸਮਰਥਕਾਂ ਨੂੰ ਧਾਰਾ 160 ਹੇਠ ਬਿਆਨ ਲੈਣ ਲਈ ...

ਪੂਰੀ ਖ਼ਬਰ »

ਦੁਕਾਨ 'ਚ ਚੋਰੀ ਕਰ ਰਹੇ ਚੋਰਾਂ ਨੇ ਬਜ਼ੁਰਗ ਦੇ ਜਾਗ ਪੈਣ 'ਤੇ ਕੀਤੀ ਕੁੱਟਮਾਰ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)- ਇਥੇ ਇਕ ਦੁਕਾਨ 'ਚ ਚੋਰ ਜਦੋਂ ਆਪਣੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਨੇੜੇ ਰਹਿੰਦੇ ਇਕ ਬਜ਼ੁਰਗ ਦੇ ਜਾਗ ਪੈਣ ਕਾਰਨ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਤੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤੇ ਲੋਹੇ ਦੀ ਰਾਡ ...

ਪੂਰੀ ਖ਼ਬਰ »

ਦੁਕਾਨ 'ਚ ਚੋਰੀ ਕਰ ਰਹੇ ਚੋਰਾਂ ਨੇ ਬਜ਼ੁਰਗ ਦੇ ਜਾਗ ਪੈਣ 'ਤੇ ਕੀਤੀ ਕੁੱਟਮਾਰ

ਅੰਮਿ੍ਤਸਰ, 16 ਜਨਵਰੀ (ਰੇਸ਼ਮ ਸਿੰਘ)- ਇਥੇ ਇਕ ਦੁਕਾਨ 'ਚ ਚੋਰ ਜਦੋਂ ਆਪਣੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ ਤਾਂ ਨੇੜੇ ਰਹਿੰਦੇ ਇਕ ਬਜ਼ੁਰਗ ਦੇ ਜਾਗ ਪੈਣ ਕਾਰਨ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਤੇ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤੇ ਲੋਹੇ ਦੀ ਰਾਡ ...

ਪੂਰੀ ਖ਼ਬਰ »

ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਕੌਮਾਂਤਰੀ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ 'ਤੇ ਖਿੜੇ ਫੁੱਲ

ਐੱਸ. ਏ. ਐੱਸ. ਨਗਰ, 16 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਕੌਮਾਂਤਰੀ ਹਵਾਈ ਅੱਡਾ ਮੁਹਾਲੀ ਨੂੰ ਜਾਂਦੀ ਸੜਕ 'ਤੇ ਖਿੜੇ ਰੰਗ-ਬਿਰੰਗੇ ਫੁੱਲ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ | ਗਮਾਡਾ ਦੁਆਰਾ ਕੀਤੇ ਗਏ ਇਸ ਕਾਰਜ ਦੀ ਲੋਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 1152 ਪਟਵਾਰੀਆਂ ਲਈ ਨਿਕਲੀ ਭਰਤੀ-ਆਈ.ਬੀ.ਟੀ.ਇੰਸਟੀਚਿਊਟ

ਅੰਮਿ੍ਤਸਰ, 16 ਜਨਵਰੀ (ਅ.ਬ)-ਸਥਾਨਕ ਰਾਣੀ ਕਾ ਬਾਗ ਸਥਿਤ ਆਈ.ਬੀ.ਟੀ.ਇੰਸਟੀਚਿਊਟ ਵਿਖੇ ਡਾਇਰੈਕਟਰ ਸਾਹਿਲ ਨੇਯਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਲ ਪਟਵਾਰੀ, ਸਿੰਚਾਈ ਵਿਭਾਗ ਵਿਚ 1152 ਅਸਾਮੀਆਂ ਕੱਢੀਆਂ ਹਨ | ਉਨ੍ਹਾਂ ਅੱਗੇ ...

ਪੂਰੀ ਖ਼ਬਰ »

ਜਾਧਵ ਲਈ ਵਕੀਲ ਬਾਰੇ ਭਾਰਤ ਨਾਲ ਗੱਲਬਾਤ ਕਰੇ ਪਾਕਿ-ਇਸਲਾਮਾਬਾਦ ਹਾਈਕੋਰਟ

ਅੰਮਿ੍ਤਸਰ, 16 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਜੇਲ੍ਹ 'ਚ ਬੰਦ ਭਾਰਤੀ ਜਲ ਸੈਨਾ ਅਫ਼ਸਰ ਕਮਾਂਡਰ (ਸੇਵਾ ਮੁਕਤ) ਕੁਲਭੂਸ਼ਣ ਜਾਧਵ ਦੇ ਮਾਮਲੇ 'ਚ ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਸਰਕਾਰ ਨੂੰ ਭਾਰਤ ਨਾਲ ਜਾਧਵ ਦੇ ਵਕੀਲ ਬਾਰੇ ਗੱਲਬਾਤ ਕਰਨ ਦੇ ਆਦੇਸ਼ ...

ਪੂਰੀ ਖ਼ਬਰ »

ਗੁ: ਮਾਤਾ ਗੰਗਾ ਜੀ ਤੋਂ ਜੈਕਾਰਿਆਂ ਦੀ ਗੂੰਜ ਵਿਚ 'ਟਰੈਕਟਰ ਮਾਰਚ' ਨੂੁੰ ਕੀਤਾ ਰਵਾਨਾ

ਬਾਬਾ ਬਕਾਲਾ ਸਾਹਿਬ, 16 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)- ਸਮੂਹ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਜਿਥੇ ਆਪਣਾ ਬਣਦਾ ਯੋਗਦਾਨ ਪਾਵੋ, ਉਥੇ ਆਪਣੇ ਘਰਾਂ, ਗੁਰਦੁਆਰਿਆਂ 'ਚ ਨਾਮ ਸਿਮਰਨ ਅਤੇ ਚੜ੍ਹਦੀ ਕਲਾ ਲਈ ...

ਪੂਰੀ ਖ਼ਬਰ »

ਜੰਡਿਆਲਾ ਗੁਰੂ ਨਜ਼ਦੀਕ ਟੋਲ ਪਲਾਜ਼ਾ ਨਿੱਝਰਪੁਰਾ 'ਤੇ ਭੁੱਖ ਹੜਤਾਲ 20ਵੇਂ ਦਿਨ 'ਚ ਦਾਖਲ

ਜੰਡਿਆਲਾ ਗੁਰੂ, 16 ਜਨਵਰੀ (ਰਣਜੀਤ ਸਿੰਘ ਜੋਸਨ)- ਜੰਡਿਆਲਾ ਗੁਰੂ ਨਜਦੀਕ ਟੋਲ ਪਲਾਜਾ ਨਿੱਝਰਪੁਰਾ ਵਿਖੇ ਚੱਲ ਰਹੀ ਭੁੱਖ ਹੜਤਾਲ ਦੇ 20ਵੇਂ ਦਿਨ ਮਨਜੀਤ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਹਰਜਿੰਦਰ ਕੌਰ (ਸਾਰੇ ਪਿੰਡ ਰਾਮਪੁਰਾ ਤੋਂ), ਹਰਭਜਨ ਕੌਰ ਝੀਤੇ ਕਲਾਂ ਤੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੋਬੁਰਜੀ ਵਿਖੇ ਸਨਮਾਨ ਤੇ ਸ਼ੁਕਰਾਨਾ ਸਮਾਗਮ

ਮਾਨਾਂਵਾਲਾ, 16 ਜਨਵਰੀ (ਗੁਰਦੀਪ ਸਿੰਘ ਨਾਗੀ)-ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ. ਟੀ. ਰੋਡ ਦੋਬੁਰਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ੍ਰੀ ਗੁਰੂ ਰਾਮ ਦਾਸ ਨਿਸ਼ਕਾਮ ਗੁਰਮਤਿ ਸੰਗੀਤ ਅਕੈਡਮੀ, ਉਦੋਕੇ ਦੇ ਸਹਿਯੋਗ ਨਾਲ ਸਨਮਾਨ ਤੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX