ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ)-ਚੰਡੀਗੜ੍ਹ ਸਿਹਤ ਪ੍ਰਸ਼ਾਸਨ ਨੇ ਪਹਿਲੇ ਦਿਨ ਕੋਰੋਨਾ ਦੇ ਬਚਾਅ ਲਈ ਟੀਕਾਕਰਨ ਮੁਹਿੰਮ ਦੇ ਸ਼ੁਰੂਆਤੀ ਪੜਾਅ ਵਿਚ ਪੰਜ ਸਾਈਟਾਂ 'ਤੇ 374 ਲਾਭਪਾਤਰੀਆਂ ਦੇ ਟੀਕਾ ਲਗਾਇਆ ਗਿਆ | ਮੁਹਿੰਮ ਦੌਰਾਨ ਜੀ.ਐਮ.ਐਸ.ਐਚ. 16 'ਚ -100, ਸਿਵਲ ਹਸਪਤਾਲ 45 'ਚ-70, ਜੀ.ਐਮ.ਸੀ.ਐਚ. 32 ਸਾਈਟ 1 'ਚ- 45, ਜੀ.ਐਮ.ਸੀ.ਐਚ. 32 ਸਾਈਟ 2 'ਤੇ- 50 ਅਤੇ ਪੀ.ਜੀ.ਆਈ.ਐਮ.ਆਰ. ਵਿਚ 109 ਲਾਭਪਾਤਰੀਆਂ ਦੇ ਟੀਕਾ ਲਗਾਇਆ ਗਿਆ | ਪ੍ਰਧਾਨ ਮੰਤਰੀ ਵਲੋਂ ਸਵੇਰੇ 10.30 ਵਜੇ ਟੀਕਾਕਰਨ ਮੁਹਿੰਮ ਦੀ ਰਸਮੀਂ ਸ਼ੁਰੂਆਤ ਕਰਨ ਉਪਰੰਤ ਬਾਅਦ ਇਨ੍ਹਾਂ ਕੇਂਦਰਾਂ ਵਿਖੇ ਟੀਕਾਕਰਨ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ | ਟੀਕਾਕਰਨ ਲਈ ਜੀ.ਐਮ.ਐਸ.ਐਚ. -16 ਵਿਚ ਇਕ ਅਤੇ ਹਸਪਤਾਲ 32 ਵਿਚ ਦੋ, ਸੈਕਟਰ-45 ਸਿਵਲ ਹਸਪਤਾਲ ਵਿਖੇ ਇਕ ਅਤੇ ਪੀ.ਜੀ.ਆਈ. ਐਡਵਾਂਸਡ ਪੀਡੀਆਟਿ੍ਕ ਸੈਂਟਰ ਵਿਚ ਇਕ ਟੀਕਾਕਰਨ ਕੇਂਦਰ ਬਣਾਇਆ ਗਿਆ ਹੈ | ਚੰਡੀਗੜ੍ਹ ਪੀ.ਜੀ.ਆਈ. ਵਿਖੇ ਪਹਿਲਾ ਟੀਕਾ ਬਾਲ ਰੋਗ ਵਿਭਾਗ ਦੇ ਡਾ. ਮਨਜਿੰਦਰ ਸਿੰਘ ਰੰਧਾਵਾ ਨੂੰ ਲਗਾਇਆ ਗਿਆ | ਇਸੇ ਤਰ੍ਹਾਂ ਜੀ.ਐਮ.ਐਸ.ਐਚ.-16 ਵਿਖੇ ਪਹਿਲਾ ਟੀਕਾ ਸਿਹਤ ਕਰਮਚਾਰੀ ਅਰੁਣ ਨੂੰ , ਜੀ.ਐਮ.ਸੀ.ਐਚ.-32 ਵਿਖੇ ਡਾਇਰੈਕਟਰ ਪਿ੍ੰਸੀਪਲ ਜਸਵਿੰਦਰ ਕੌਰ ਅਤੇ ਨਿਰਦੇਸ਼ਕ ਸਿਹਤ ਸੇਵਾਵਾਂ ਡਾ. ਅਮਨਦੀਪ ਕੌਰ ਕੰਗ ਨੇ ਵੀ ਟੀਕਾ ਲਗਾਇਆ | ਜੀ.ਐਮ.ਸੀ.ਐਚ-32 'ਚ ਮੈਡੀਕਲ ਸੁਪਰਡੈਂਟ ਡਾ. ਰਵੀ ਗੁਪਤਾ, ਸੈਕਟਰ-45 ਹਸਪਤਾਲ ਦੀ ਸ਼ਿਵਾਨੀ ਨੂੰ ਪਹਿਲਾ ਕੋਰੋਨਾ ਟੀਕਾ ਲਗਾਇਆ ਗਿਆ, ਟੀਕੇ ਲੱਗਣ ਤੋਂ ਬਾਅਦ ਜੀ.ਐਮ.ਐਸ.ਐਚ-16 ਦੇ ਡਾਇਰੈਕਟਰ ਹੈਲਥ ਨੇ ਇਕ ਸਰਟੀਫਿਕੇਟ ਦਿੱਤਾ | ਦਿਲਚਸਪ ਹੈ ਕਿ ਡਾਇਰੈਕਟਰ ਹੈਲਥ ਸਮੇਤ ਕਈ ਚੋਟੀ ਦੇ ਮੈਡੀਕਲ ਅਧਿਕਾਰੀ ਕੋਰੋਨਾ ਵਾਇਰਸ ਵਿਰੁੱਧ ਮੁਹਿੰਮ ਦੇ ਪਹਿਲੇ ਦਿਨ ਟੀਕੇ ਲਗਾਉਣ ਵਾਲਿਆਂ ਵਿਚ ਸ਼ਾਮਲ ਹਨ | ਇਨ੍ਹਾਂ ਅਧਿਕਾਰੀਆਂ ਨੇ ਇਹ ਸੰਦੇਸ਼ ਦੇਣ ਲਈ ਪਹਿਲ ਕੀਤੀ ਹੈ ਕਿ ਟੀਕਾਕਰਨ ਰਾਹੀਂ ਹੀ ਟੀਕਾਕਰਨ ਸੰਭਵ ਹੈ, ਇਸ ਲਈ ਬਿਨਾਂ ਕਿਸੇ ਡਰ ਦੇ ਅੱਗੇ ਆਓ | ਲਾਗ ਦੇ ਜੋਖ਼ਮ ਨੂੰ ਭਾਂਪਦੇ ਸਰਕਾਰ ਨੇ ਟੀਕਾਕਰਨ ਦੀ ਪਹਿਲੀ ਸੂਚੀ ਵਿਚ ਤੀਸਰੇ ਅਤੇ ਚੌਥੇ ਸ਼ੇ੍ਰਣੀ ਦੇ ਸਿਹਤ ਕਰਮਚਾਰੀਆਂ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ ਹਨ | ਨਿਰਦੇਸ਼ਕ ਸਿਹਤ ਸੇਵਾਵਾਂ ਡਾ. ਅਮਨਦੀਪ ਕੌਰ ਕੰਗ ਨੇ ਦੱਸਿਆ ਕਿ ਸ਼ਹਿਰ ਦੇ ਚਾਰ ਟੀਕਾਕਰਨ ਕੇਂਦਰਾਂ ਵਿਚ ਤਿੰਨ ਕਮਰਿਆਂ ਅਧੀਨ ਟੀਕਾ ਲਾਭਪਾਤਰੀ ਲਈ ਤਿੰਨ ਪੜਾਅ ਤੈਅ ਕੀਤੇ ਗਏ | ਪ੍ਰਵੇਸ਼ ਦੁਆਰ 'ਤੇ ਸੁਰੱਖਿਆ ਗਾਰਡ ਨੇ ਵਲੰਟੀਅਰਾਂ ਦੇ ਮੋਬਾਈਲ ਵਿਚ ਪੋਰਟਲ ਤੋਂ ਸੁਨੇਹੇ ਦੀ ਜਾਂਚ ਕੀਤੀ | ਫਿਰ ਉਸ ਨੂੰ ਪਹਿਲੇ ਕਮਰੇ ਵਿਚ ਭੇਜਿਆ ਗਿਆ, ਪਹਿਲੇ ਕਮਰੇ ਵਿਚ ਸ਼ਨਾਖ਼ਤੀ ਕਾਰਡ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਦੂਜੇ ਕਮਰੇ ਵਿਚ ਭੇਜ ਦਿੱਤਾ ਗਿਆ | ਦੂਜੇ ਕਮਰੇ ਵਿਚ ਆਇਆ ਮੋਬਾਈਲ ਸੁਨੇਹਾ ਕੰਪਿਊਟਰ ਰਾਹੀਂ ਕੋਵਿਡ ਟੀਕਾ ਐਪ ਵਿਚ ਪਾਇਆ ਗਿਆ, ਇਸ ਤੋਂ ਬਾਅਦ ਮੈਡੀਕਲ ਅਫ਼ਸਰਾਂ ਦੀ ਟੀਮ ਅੱਗੇ ਟੀਕਾਕਰਨ ਅਫ਼ਸਰ ਦੁਆਰਾ ਸਰਟੀਫਿਕੇਟ ਕੱਢਿਆ ਅਤੇ ਫਿਰ ਟੀਕਾਕਰਨ ਕੀਤਾ ਗਿਆ | ਫਿਰ ਵਲੰਟੀਅਰ ਤੀਜੇ ਕਮਰੇ ਵਿਚ ਪਹੁੰਚ ਗਿਆ, ਜਿਥੇ ਉਸ ਨੂੰ 30 ਮਿੰਟ ਲਈ ਰੋਕਣ ਬਾਅਦ ਕੋਈ ਪੇ੍ਰਸ਼ਾਨੀ ਨਾ ਨਜ਼ਰ ਆਉਣ 'ਤੇ ਉਸ ਨੂੰ ਜਾਣ ਦਿੱਤਾ ਗਿਆ | ਸਿਹਤ ਕਰਮਚਾਰੀਆਂ ਦੀ ਸੂਚੀ ਵਿਚ ਹਰ ਵਰਗ ਦੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ | ਪਹਿਲੇ ਪੜਾਅ ਤੋਂ ਬਾਅਦ, ਉਹੀ ਸਿਹਤ ਕਰਮਚਾਰੀਆਂ ਨੂੰ 28 ਦਿਨਾਂ ਬਾਅਦ ਦੂਜੀ ਖ਼ੁਰਾਕ ਦਿੱਤੀ ਜਾਏਗੀ |
ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ)- 'ਆਪ' ਨੇ ਟਰੈਫਿਕ ਪੁਲਿਸ ਵਲੋਂ ਅੰਨੇ੍ਹਵਾਹ ਮਾਲੀਏ ਲਈ ਕੱਟੇ ਜਾ ਰਹੇ ਚਲਾਨਾਂ 'ਤੇ ਪ੍ਰਸ਼ਾਸਕ ਸਣੇ ਹੋਰ ਸਬੰਧਿਤ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਵਾਲ ਖੜ੍ਹੇ ਕੀਤੇ ਗਏ ਹਨ | 'ਆਪ' ਦੇ ਕਨਵੀਨਰ ਪ੍ਰੇਮ ਗਰਗ ਵਲੋਂ ਸ੍ਰੀ ...
ਚੰਡੀਗੜ੍ਹ, 16 ਜਨਵਰੀ (ਅਜੀਤ ਬਿਊਰੋ)-ਇਹ ਇਕ ਹਕੀਕਤ ਹੈ ਕਿ ਮਰਦਾਂ ਦੀ ਕਾਮਯਾਬੀ ਪਿੱਛੇ ਹਮੇਸ਼ਾ ਔਰਤਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ | ਕਿਸਾਨ ਅੰਦੋਲਨ ਦੀ ਸਫਲਤਾ ਪਿੱਛੇ ਛੁਪਿਆ ਹੋਇਆ ਰਾਜ 'ਔਰਤ ਦਿਵਸ' ਮੌਕੇ ਹਜ਼ਾਰਾਂ ਦੀ ਗਿਣਤੀ 'ਚ ਮਹਿਲਾ ਆਪਣੇ ਸ਼ਕਤੀ ...
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਕ ਸਰਵੇਖਣ ਨੇ ਵੀ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ...
ਕਪੂਰਥਲਾ, 16 ਜਨਵਰੀ (ਅਮਰਜੀਤ ਕੋਮਲ)-ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਿੱਖਿਆ ਵਿਭਾਗ ਦਾ ਹਰੇਕ ਕਰਮਚਾਰੀ ਸਮਰਪਣ ਦੀ ਭਾਵਨਾ ਨਾਲ ਕੰਮ ਕਰੇ | ਇਹ ਸ਼ਬਦ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਚ ...
ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ) - ਚੰਡੀਗੜ੍ਹ ਕਮਿਸ਼ਨ ਫ਼ਾਰ ਪੋ੍ਰਟੈਕਸ਼ਨ ਆਫ਼ ਚਾਈਲਡ ਰਾਈਟਸ ਨੇ ਐਨ.ਜੀ.ਓ ਯੁਵਸੱਤਾ ਦੇ ਸਹਿਯੋਗ ਨਾਲ ਲੋੜਵੰਦ ਲੜਕੀਆਂ ਲਈ ਸੈਕਟਰ-26 ਦੀ ਬਾਪੂਧਾਮ ਕਾਲੋਨੀ ਵਿਖੇ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ | ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਪਿੰਡ ਦੜੂਆ ਅੰਦਰ ਪੈਂਦੇ ਇਕ ਹੋਟਲ 'ਚੋ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਪੰਚਕੂਲਾ ਸੈਕਟਰ-26 ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਪੁਲਿਸ ਨੂੰ ...
ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ)-ਚੰਡੀਗੜ੍ਹ ਵਿਚ ਕੋਰੋਨਾ ਨੂੰ ਮਾਤ ਦੇ ਚੁੱਕੇ 67 ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ, ਜਦਕਿ ਇਸ ਦੇ ਨਾਲ ਕੋਰੋਨਾ ਦੇ 39 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਮਰੀਜ਼ਾਂ ਦਾ ...
ਚੰਡੀਗੜ੍ਹ, 16 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਸੜਕ ਹਾਦਸਿਆਂ ਦੌਰਾਨ ਤਿੰਨ ਲੋਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਪੁਲਿਸ ਨੇ ਸਬੰਧਤ ਮਾਮਲੇ ਦਰਜ ਕਰਕੇ ਜਾਂਚ ਸ਼ੁਰੂ ਕਰ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਥਾਨਕ ਫੇਜ਼-10 ਵਿਖੇ ਨਗਰ ਨਿਗਮ ਮੁਹਾਲੀ ਦੀਆਂ ਚੋਣਾਂ ਲਈ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਲੋਕ ਸਭਾ ਮੈਂਬਰ ...
ਖਰੜ, 16 ਜਨਵਰੀ (ਮਾਨ)-ਖਰੜ ਸ਼ਹਿਰ ਦੇ ਵਾ. ਨੰ. 4 ਤੋਂ ਉਮੀਦਵਾਰ ਰਾਮ ਸਿੰਘ ਸੋਢੀ ਨੇ ਆਪਣੇ ਵਾਰਡ ਅੰਦਰ ਚੋਣ ਮੀਟਿੰਗਾਂ ਕਰਕੇ ਵਾਰਡ ਵਾਸੀਆਂ ਨੂੰ ਖ਼ੁਦ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ...
ਖਰੜ, 16 ਜਨਵਰੀ (ਜੰਡਪੁਰੀ)-ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਵਾ. ਨੰ. 4 ਤੋਂ ਉਮੀਦਵਾਰ ਡਾ. ਰਘਬੀਰ ਸਿੰਘ ਬੰਗੜ ਵਲੋਂ ਪਿੰਡ ਜੰਡਪੁਰ ਵਿਖੇ ਆਪਣੇ ਸਾਥੀਆਂ ਸਮੇਤ ਮੀਟਿੰਗ ਕੀਤੀ ਗਈ | ਇਸ ਮੌਕੇ ਅਮਰਜੀਤ ਸਿੰਘ, ਕੁਲਵੀਰ ਸਿੰਘ ਵਿੱਕੀ, ਸ਼ੇਰ ਸਿੰਘ ਢਿੱਲੋਂ, ਚਰਨ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਸਬ-ਡਵੀਜ਼ਨ ਸਾਂਝ ਕੇਂਦਰ ਫੇਜ਼-1 ਮੁਹਾਲੀ ਵਿਖੇ ਸਾਂਝ ਕੇਂਦਰ ਦੇ ਇੰਚਾਰਜ ਏ. ਐਸ. ਆਈ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਕੋਰੋਨਾ ਵੈਕਸੀਨ ਸਬੰਧੀ ਆਮ ਲੋਕਾਂ 'ਚ ਫੈਲ ਰਹੀਆਂ ਅਫ਼ਵਾਹਾਂ ...
ਖਰੜ, 16 ਜਨਵਰੀ (ਜੰਡਪੁਰੀ)-ਪੰਜਾਬ ਦੇ ਚੋਣ ਕਮਿਸ਼ਨ ਵਲੋਂ 14 ਫਰਵਰੀ ਨੂੰ ਮਿਊਾਸੀਪਲ ਚੋਣ ਕਰਵਾਉਣ ਦਾ ਐਲਾਨ ਕੀਤੇ ਜਾਣ ਉਪਰੰਤ ਖਰੜ ਸ਼ਹਿਰ ਅੰਦਰ ਕੌਾਸਲ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਜਾਣਕਾਰੀ ਅਨੁਸਾਰ ਖਰੜ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-26 ਜਨਵਰੀ ਦੇ ਦਿੱਲੀ ਵਿਖੇ ਹੋਣ ਜਾ ਰਹੇ ਟਰੈਕਟਰ ਪਰੇਡ ਪ੍ਰੋਗਰਾਮ ਦੀ ਸਫ਼ਲਤਾ ਲਈ ਸੰਯੁਕਤ ਕਿਸਾਨ ਮੋਰਚੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਵਲੋਂ ਮੋਰਚੇ ਦੇ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ ਮੁਹਾਲੀ ਦੁਆਰਾ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਐਸ. ਸੀ./ਐਸ. ਟੀ. ...
ਖਰੜ, 16 ਜਨਵਰੀ (ਗੁਰਮੁੱਖ ਸਿੰਘ ਮਾਨ)-ਸਥਾਨਕ ਵਾ. ਨੰ. 18 ਤਹਿਤ ਪੈਂਦੇ ਪਿੰਡ ਖੂਨੀਮਾਜਰਾ ਵਿਖੇ ਪਿੰਡ ਵਾਸੀਆਂ ਵਲੋਂ ਮਹਾਂਰਿਸ਼ੀ ਵਾਲਮੀਕਿ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਕੌਾਸਲ ਚੋਣਾਂ ਲਈ ਉਮੀਦਵਾਰ ਲੱਭੂ ਸਵਿਟਸ ਦੇ ਗੁਰਜੀਤ ਸਿੰਘ ...
ਖਰੜ, 16 ਜਨਵਰੀ (ਗੁਰਮੁੱਖ ਸਿੰਘ ਮਾਨ)-ਆਮ ਆਦਮੀ ਪਾਰਟੀ ਨੂੰ ਖਰੜ ਸ਼ਹਿਰ ਵਿਚ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਸਥਾਨਕ ਵਾਰਡ ਨੰਬਰ 1 ਭਾਗੂਮਾਜਰਾ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ ਬੌਬੀ ਆਪਣੇ ਸਾਥੀਆਂ ਸਮੇਤ 'ਆਪ' ਵਿਚ ਸ਼ਾਮਿਲ ਹੋ ਗਏ | ਇਸ ਦੇ ਚਲਦਿਆਂ ਰਵਿੰਦਰ ਸਿੰਘ ...
ਐੱਸ. ਏ. ਐੱਸ. ਨਗਰ, 16 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਬੈਸਟੈੱਕ ਮਾਲ ਸੈਕਟਰ-66 ਮੁਹਾਲੀ ਨੇੜੇ ਜਾਰੀ ਕਿਸਾਨ ਮੋਰਚੇ ਦੌਰਾਨ ਸੁਚੇਤਕ ਰੰਗਮੰਚ ਦੇ ਕਲਾਕਾਰਾਂ ਦੀ ਟੀਮ ਵਲੋਂ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦਾ ਨਾਟਕ ਪੇਸ਼ ਕੀਤਾ ਗਿਆ, ਜਿਸ ਦਾ ਸਿਰਲੇਖ 'ਜੇ ਅੱਜ ਵੀ ਨਾ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ (ਪਸੋਵਾ) ਦੀ ਸੂਬਾ ਕਾਰਜਕਾਰਨੀ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਇਕ ਐਮਰਜੈਂਸੀ ਮੀਟਿੰਗ ਸੂਬਾ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿੱਤ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ 'ਪੰਜਾਬ ਦੀ ਵਿਗਿਆਨਕ ਵਿਰਾਸਤ' ਵਿਸ਼ੇ 'ਤੇ ਇਕ ਮਾਹਿਰ ਭਾਸ਼ਣ ਦਾ ਪ੍ਰਬੰਧ ਕੀਤਾ ਗਿਆ, ਜਿਸ ਦੌਰਾਨ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਲੋਂ ਆਪਣੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਕਰਵਾਈ ਗਈ ਹਫ਼ਤਾਵਾਰੀ ਵਰਕਸ਼ਾਪ ਅੱਜ ਸਮਾਪਤ ਹੋ ਗਈ | ਇਸ ਵਰਕਸ਼ਾਪ ਦੌਰਾਨ ...
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਆਗੂ ਸ. ਭੁਪਿੰਦਰ ਸਿੰਘ ਮਾਨ ...
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 14 ਹੋਰ ਮੌਤਾਂ ਹੋ ਗਈਆਂ, ਉੱਥੇ 322 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ 176 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 14 ...
ਚੰਡੀਗੜ੍ਹ, 16 ਜਨਵਰੀ (ਬਿ੍ਜੇਂਦਰ ਗੌੜ)- ''ਕੀ ਐਫ.ਆਈ.ਆਰ ਜਾਂ ਕੇਸ ਦੀ ਪੈਂਡੈਂਸੀ ਗਰਾਮ ਪੰਚਾਇਤ ਦੇ ਚੁਣੇ ਹੋਏ ਸਰਪੰਚ ਨੂੰ ਮੁਅੱਤਲ ਕਰਨ ਲਈ ਕਾਫ਼ੀ ਹੈ?'' ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਅਹਿਮ ਸੁਆਲ ਨਾਲ ਜੁੜੇ ਇਕ ਮਾਮਲੇ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ...
ਚੰਡੀਗੜ੍ਹ, 16 ਜਨਵਰੀ (ਬਿ੍ਜੇਂਦਰ ਗੌੜ)-ਪੰਜਾਬ ਪੁਲਿਸ ਨੇ ਦਾਗ਼ੀ ਪੁਲਿਸ ਅਫ਼ਸਰਾਂ ਅਤੇ ਛੋਟੇ ਰੈਂਕ ਦੇ ਮੁਲਾਜ਼ਮਾਂ ਦੀ ਹਾਈਕੋਰਟ ਨੂੰ ਸੌਾਪੀ ਸੂਚੀ 'ਤੇ ਪਟੀਸ਼ਨਰ ਸੁਰਜੀਤ ਸਿੰਘ ਦੇ ਵਕੀਲ ਬਲਬੀਰ ਕੁਮਾਰ ਸੈਣੀ ਨੇ ਗੰਭੀਰ ਸੁਆਲ ਚੁੱਕਿਆ ਹੈ | ਉਨ੍ਹਾਂ ਨੇ ...
ਚੰਡੀਗੜ੍ਹ, 16 ਜਨਵਰੀ (ਅ.ਬ)-ਪੈਟਰੋਲੀਅਮ ਬਚਾਅ ਦੀ ਤੇਜ਼ ਜ਼ਰੂਰਤ ਦੇ ਬਾਰੇ ਵਿਚ ਨਾਗਰਿਕਾਂ ਨੂੰ ਜਾਗਰੂਕ ਕਰਨ ਦੇ ਲਈ ਇਕ ਮਹੀਨਾ ਚੱਲਣ ਵਾਲੇ ਅਭਿਆਨ, ਸਕਸ਼ਮ 2021 (ਬਚਾਅ ਸਮਰੱਥਾ ਮਹਾਂਉਤਸਵ) ਦੀ ਸ਼ੁਰੂਆਤ ਅੱਜ ਇਥੇ ਮਹਾਤਮਾ ਗਾਂਧੀ ਇੰਸਚੀਚਿਊਟ ਆਫ਼ ਪਬਲਿਕ ...
ਚੰਡੀਗੜ੍ਹ, 16 ਜਨਵਰੀ (ਬਿ੍ਜੇਂਦਰ ਗੌੜ)-ਇਕ ਦੂਜੇ ਤੋਂ ਵੱਖ ਹੋਏ ਪਤੀ-ਪਤਨੀ ਦੇ ਮਾਮਲਿਆਂ ਵਿਚ ਸੁਣਵਾਈ ਕਰਨ ਵੇਲੇ ਅਦਾਲਤਾਂ ਦੇ ਅਧਿਕਾਰ ਖੇਤਰ ਦੇ ਨਾਲ ਜੁੜਨ ਵਾਲੇ ਕਾਨੰੂਨੀ ਵਿਵਾਦਾਂ 'ਤੇ ਵਿਰਾਮ ਲਾਉਂਦੀਆਂ ਇਕ ਮਹੱਤਵਪੂਰਨ ਜੱਜਮੈਂਟ ਵਿਚ ਪੰਜਾਬ ਅਤੇ ਹਰਿਆਣਾ ...
ਚੰਡੀਗੜ੍ਹ, 16 ਜਨਵਰੀ (ਬਿ੍ਜੇਂਦਰ ਗੌੜ)- ਇਕ ਮਹਿਲਾ ਲੈਕਚਰਾਰ ਦੇ ਖ਼ਿਲਾਫ਼ ਇਕ ਜੂਨੀਅਰ ਅਸਿਸਟੈਂਟ ਦੀ ਪਤਨੀ ਵਲੋਂ ਉਸ ਦੇ ਪਤੀ ਨਾਲ ਨਾਜਾਇਜ਼ ਰਿਸ਼ਤੇ ਕਾਇਮ ਕਰਨ ਦੀ ਸ਼ਿਕਾਇਤ ਮਿਲਣ ਨੂੰ ਲੈ ਕੇ ਕਾਰਵਾਈ ਕਰਨ ਵਾਲੇ ਫ਼ਰੀਦਕੋਟ ਦੇ ਇਕ ਸਰਕਾਰੀ ਸਕੂਲ ਦੇ ਪਿ੍ੰਸੀਪਲ ...
ਚੰਡੀਗੜ੍ਹ, 16 ਜਨਵਰੀ (ਆਰ.ਐਸ.ਲਿਬਰੇਟ)- ਅੱਜ ਇਕ ਸਿਆਸੀ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਵਿਚ ਨੌਜਵਾਨ ਉਦਯੋਗਪਤੀ ਰਿਸਭ ਜੈਨ ਸ਼ਾਮਿਲ ਹੋ ਗਏ | ਕਨਵੀਨਰ 'ਆਪ' ਅਨੁਸਾਰ ਰਿਸ਼ਭ ਜੈਨ ਇਕ ਚਾਰਟਰਡ ਅਕਾਊਾਟੈਂਟ ਅਤੇ ਉਦਯੋਗਪਤੀ ਹੈ, ਉਨ੍ਹਾਂ ਪਾਰਟੀ ਵਿਚ ਜੈਨ ਦਾ ...
ਐੱਸ. ਏ. ਐੱਸ. ਨਗਰ, 16 ਜਨਵਰੀ (ਕੇੇ. ਐੱਸ. ਰਾਣਾ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ 7219 ਵਾਜ਼ਬ ਦਰਾਂ ਦੀਆਂ ਦੁਕਾਨਾਂ (ਐਫ. ਪੀ. ਐਸ.) ਦੀ ਅਲਾਟਮੈਂਟ ਲਈ ਸੂਬਾ ਪੱਧਰੀ ...
ਮੁੱਲਾਂਪੁਰ ਗਰੀਬਦਾਸ, 16 ਜਨਵਰੀ (ਖੈਰਪੁਰ)-ਨੇੜਲੇ ਪਿੰਡ ਕੰਸਾਲਾ ਵਿਖੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਜਗਮੋਹਣ ਸਿੰਘ ਕੰਗ ਵਲੋਂ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਕੰਗ ਨੇ ਦੱਸਿਆ ਕਿ ਇਸ 'ਤੇ 20 ਲੱਖ ਦੇ ...
ਡੇਰਾਬੱਸੀ, 16 ਜਨਵਰੀ (ਗੁਰਮੀਤ ਸਿੰਘ)-ਨਗਰ ਕੌਾਸਲ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਉਮੀਦਵਾਰਾਂ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਦਾਅਵੇਦਾਰੀਆਂ ਮੁੱਛ ਦਾ ਸਵਾਲ ਬਣ ਕੇ ਰਹਿ ਗਈਆਂ ਹਨ | ਪਿੰਡ ਮੁਬਾਰਿਕਪੁਰ ਅਤੇ ਮੀਰਪੁਰ ਜੋ ਡੇਰਾਬੱਸੀ ਨਗਰ ਕੌਾਸਲ ਦਾ ...
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਿਟੀਜਨ ਵੈੱਲਫ਼ੇਅਰ ਫੋਰਮ ਮੁਹਾਲੀ ਦੇ ਪ੍ਰਧਾਨ ਸਤੀਸ਼ ਕੁਮਾਰ ਸੈਣੀ ਵਾਸੀ ਫੇਜ਼-9 ਮੁਹਾਲੀ, ਸੁਰਿੰਦਰਪਾਲ ਸਿੰਘ ਤੇ ਤਲਵਿੰਦਰ ਸਿੰਘ ਨੇ ਫੂਡ ਸਪਲਾਈ ਵਿਭਾਗ ਦੇ ਨੈਸ਼ਨਲ ਫੂਡ ਸਕਿਊਰਿਟੀ ਐਕਟ ਅਧੀਨ ...
ਐੱਸ. ਏ. ਐੱਸ. ਨਗਰ, 16 ਜਨਵਰੀ (ਝਾਂਮਪੁਰ)-ਸਮਾਜ ਸੇਵੀ ਅਤੇ ਸਾਬਕਾ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਡਾ. ਮੁਲਤਾਨੀ ਦਾ ਪਾਰਟੀ ਅੰਦਰ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਜਿਹੇ ...
ਕੁਰਾਲੀ, 16 ਜਨਵਰੀ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੀ ਹੱਦ 'ਚ ਰੇਲਵੇ ਓਵਰ ਬਿ੍ਜ਼ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਵਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ...
ਪੰਚਕੂਲਾ, 16 ਜਨਵਰੀ (ਕਪਿਲ)-ਪੰਚਕੂਲਾ ਅੰਦਰ ਕੋਰੋਨਾ ਵਾਇਰਸ ਦੇ 22 ਨਵੇਂ ਮਰੀਜ਼ ਸਾਹਮਣੇ ਆਏ ਹਨ | ਇਸ ਸਬੰਧੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਪੰਚਕੂਲਾ ਅੰਦਰ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 13,570 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ...
ਮੁੱਲਾਂਪੁਰ ਗਰੀਬਦਾਸ, 16 ਜਨਵਰੀ (ਖੈਰਪੁਰ)-ਬੀਤੇ ਕੱਲ੍ਹ ਕਸਬਾ ਨਵਾਂਗਰਾਉਂ ਦੀ ਸਿੰਘਾ ਦੇਵੀ ਕਾਲੋਨੀ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ ਕੁਝ ਘੰਟਿਆਂ ਬਾਅਦ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ | ਕੱਲ੍ਹ ਸ਼ਾਮ ਦੇ ਕਰੀਬ ਚਾਰ ਕੁ ਵਜੇ ਆਰੀਅਨ ਨਾਂਅ ਦਾ ਬੱਚਾ ਘਰ ...
ਖਰੜ, 16 ਜਨਵਰੀ (ਜੰਡਪੁਰੀ)-ਭਾਗੂਮਾਜਰਾ ਟੋਲ ਪਲਾਜ਼ਾ 'ਤੇ ਕਈ ਦਿਨਾਂ ਤੋਂ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿਚ ਦਿੱਤੇ ਜਾ ਰਹੇ ਧਰਨੇ 'ਚ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਸਿਟੀਜਨ ਵੈੱਲਫ਼ੇਅਰ ਦੇ ਬਜ਼ੁਰਗਾਂ ਵਲੋਂ ਸਖ਼ਤ ਸਰਦੀ ਦੇ ਬਾਵਜੂਦ ਹਾਜ਼ਰੀ ਭਰਦਿਆਂ ...
ਖਰੜ, 16 ਜਨਵਰੀ (ਜੰਡਪੁਰੀ)-ਐਨੀਜ਼ ਸਕੂਲ ਖਰੜ ਵਿਖੇ ਆਲ ਇੰਡੀਆ ਪਿ੍ੰਸੀਪਲ ਐਸੋਸੀਏਸ਼ਨ (ਆਈ. ਆਈ. ਪੀ. ਏ.) ਦੀ ਅਗਵਾਈ ਹੇਠ ਤੇ ਆਕਾਸ਼ ਡਿਜ਼ੀਟਲ ਦੇ ਸਹਿਯੋਗ ਨਾਲ ਪਿ੍ੰਸੀਪਲਾਂ ਦਾ ਐਵਾਰਡ ਸਮਾਰੋਹ ਕਰਵਾਇਆ ਗਿਆ | ਇਸ ਪ੍ਰੋਗਰਾਮ ਦੌਰਾਨ 20 ਰਾਜਾਂ ਤੋਂ ਆਏ 400 ਤੋਂ ਵੱਧ ...
ਚੰਡੀਗੜ੍ਹ, 16 ਜਨਵਰੀ (ਬਿ੍ਜੇਂਦਰ ਗੌੜ)-ਲਗਪਗ 15 ਸਾਲਾਂ ਤੋਂ ਪੰਜਾਬ ਪੁਲਿਸ ਦੇ ਰਿਟਾਇਰਡ ਡੀ.ਐਸ.ਪੀ. ਅਮਰਜੀਤ ਸਿੰਘ, ਰਿਟਾਇਰਡ ਏ.ਐਸ.ਆਈ ਜਸਵੰਤ ਸਿੰਘ ਅਤੇ ਮੌਜੂਦਾ ਏ.ਐਸ.ਆਈ ਕਾਬਲ ਸਿੰਘ ਇਕ ਗ਼ੈਰਜ਼ਰੂਰੀ ਹੱਤਿਆ ਅਤੇ ਸਬੂਤ ਮਿਟਾਉਣ ਦੇ ਮਾਮਲੇ ਨੂੰ ਭੁਗਤ ਰਹੇ ਸਨ, ...
ਜ਼ੀਰਕਪੁਰ, 16 ਜਨਵਰੀ (ਅਵਤਾਰ ਸਿੰਘ)-ਜ਼ੀਰਕਪੁਰ ਦੀ ਵੀ. ਆਈ. ਪੀ. ਸੜਕ 'ਤੇ ਸਥਿਤ ਦਰਜਨਾਂ ਸੁਸਾਇਟੀਆਂ ਵਿਚ ਬੀਤੇ ਲੰਬੇ ਸਮੇਂ ਤੋਂ ਸਮਾਜ ਸੇਵਾ ਕਰ ਰਹੇ ਕਾਂਗਰਸੀ ਆਗੂ ਕਰਨ ਬੇਦੀ ਨੇ ਅੱਜ ਕੌਾਸਲ ਚੋਣਾਂ ਲੜਨ ਦਾ ਐਲਾਨ ਕਰਦਿਆਂ ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ...
ਚੰਡੀਗੜ, 16 ਜਨਵਰੀ (ਅਜੀਤ ਬਿਊਰੋ) - ਰਾਜ ਚੋਣ ਕਮਿਸ਼ਨ ਦੁਆਰਾ 8 ਨਗਰ ਨਿਗਮਾਂ, 109 ਨਗਰ ਕੌਾਸਲਾਂ ਅਤੇ ਨਗਰ ਪੰਚਾਇਤਾਂ ਦੀਆ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕਰਨ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਨੇ ਚੋਣ ਪ੍ਰਕਿਰਿਆ ਉੱਤੇ ਸਵਾਲੀਆ ...
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਅੰਦਰ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਬੀਬੀ ਭੁਪਿੰਦਰਪਾਲ ਕੌਰ ਵਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸ ਦੇ ਚਲਦਿਆਂ ਉਨ੍ਹਾਂ ਵਲੋਂ ...
ਐੱਸ. ਏ. ਐੱਸ. ਨਗਰ, 16 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਪਿਛਲੇ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਸੰਘਰਸ਼ ਕਰ ਰਿਹਾ ਹੈ, ਜਿਸ ਨੂੰ ਹਰੇਕ ਵਰਗ ਦੇ ਲੋਕਾਂ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ | ਹੁਣ ਉੱਘੇ ਲੇਖਕ ਤੇ ਪੱਤਰਕਾਰ ...
ਐੱਸ. ਏ. ਐੱਸ. ਨਗਰ, 16 ਜਨਵਰੀ (ਨਰਿੰਦਰ ਸਿੰਘ ਝਾਂਮਪੁਰ)-ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੀ ਮਹਾਨ ਸੇਵਾ ਨੂੰ ਸਮਰਪਿਤ ਗੁਰਮਤਿ ਸਮਾਗਮ 23 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX